Featured

ਭਾਰਤ ਵਿੱਚ ਕਿਸੇ ਰਾਜ ਦਾ ਨਾਂ ਕਿਵੇਂ ਬਦਲਿਆ ਜਾਂਦਾ ਹੈ

ਪੱਛਮੀ ਬੰਗਾਲ ਸਰਕਾਰ ਨੇ ਰਾਜ ਦਾ ਨਾਂ ਬਦਲਕੇ “ਬਾਂਗਲਾ” ਕਰਨ  ਲਈ ਕੇਂਦਰ ਸਰਕਾਰ ਨੂੰ ਇਕ ਪ੍ਰਸਤਾਵ ਭੇਜਿਆ ਸੀ , ਪਰ ਕੇਂਦਰ ਸਰਕਾਰ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਇਸ ਤਰ੍ਹਾਂ ਪੱਛਮੀ ਬੰਗਾਲ ਦਾ ਨਾਂ ਪੱਛਮੀ ਬੰਗਾਲ ਹੀ ਰਹੇਗਾ।
ਕਿਸੇ ਰਾਜ ਦਾ ਨਾਮ ਬਦਲਣ ਦੀ ਪ੍ਰਕਿਰਿਆ :- ਕਿਸੇ ਰਾਜ ਦਾ ਨਾਮ ਬਦਲਣ ਦੀ ਪ੍ਰਕਿਰਿਆ ਰਾਜ ਦੁਆਰਾ ਅਰੰਭ ਕੀਤੀ ਜਾ ਸਕਦੀ ਹੈ। ਸੰਵਿਧਾਨ ਦੇ ਅਨੁਛੇਦ 3 ਅਨੁਸਾਰ, ਸੰਸਦ ਕੋਲ ਰਾਜ ਦੇ ਪ੍ਰਸਤਾਵ ਤੋਂ ਬਿਨਾਂ ਵੀ ਸੂਬੇ ਦਾ ਨਾਂ ਬਦਲਣ ਦੀ ਸ਼ਕਤੀ ਹੈ। ਜੇ ਨਾਮ ਬਦਲਣ ਦੀ ਪ੍ਰਕਿਰਿਆ ਰਾਜ ਦੀ ਵਿਧਾਨ ਸਭਾ ਦੁਆਰਾ ਸ਼ੁਰੂ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ, ਰਾਜ ਨੂੰ ਇਸ ਲਈ ਇਕ ਪ੍ਰਸਤਾਵ ਪਾਸ ਕਰਨਾ ਪਵੇਗਾ। ਰਾਜ ਦੁਆਰਾ ਮਤਾ ਪਾਸ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾਵੇਗਾ। ਇਸ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰਾਲੇ ਕੈਬਨਿਟ ਦੇ ਲਈ ਪਹਿਲੀ ਅਨੁਸੂਚੀ ਦੇ ਸੰਸ਼ੋਧਨ ਲਈ ਨੋਟ ਤਿਆਰ ਕਰਦਾ ਹੈ। ਉਸਤੋਂ ਬਾਅਦ ਸੰਵਿਧਾਨਿਕ ਸੋਧ ਸੰਸਦ ਵਿੱਚ ਪੇਸ਼ ਕੀਤੀ ਜਾਂਦੀ ਹੈ। ਸੰਸਦ ਵਿੱਚ ਸਧਾਰਨ ਬਹੁਮਤ ਨਾਲ ਪਾਸ ਹੋਣ ਤੋਂ ਬਾਅਦ, ਇਸਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਭੇਜਿਆ ਜਾਂਦਾ ਹੈ, ਜਿਸ ਤੋਂ ਬਾਅਦ ਰਾਜ ਦਾ ਨਾਂ ਬਦਲਦਾ ਹੈ। ਰਾਜ ਦੁਆਰਾ ਅਰੰਭ ਕੀਤੀ ਜਾ ਸਕਦੀ ਹੈ। ਸੰਵਿਧਾਨ ਦੇ ਅਨੁਛੇਦ 3 ਅਨੁਸਾਰ, ਸੰਸਦ ਕੋਲ ਰਾਜ ਦੇ ਪ੍ਰਸਤਾਵ ਤੋਂ ਬਿਨਾਂ ਵੀ ਸੂਬੇ ਦਾ ਨਾਂ ਬਦਲਣ ਦੀ ਸ਼ਕਤੀ ਹੈ। ਜੇ ਨਾਮ ਬਦਲਣ ਦੀ ਪ੍ਰਕਿਰਿਆ ਰਾਜ ਦੀ ਵਿਧਾਨ ਸਭਾ ਦੁਆਰਾ ਸ਼ੁਰੂ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ, ਰਾਜ ਨੂੰ ਇਸ ਲਈ ਇਕ ਪ੍ਰਸਤਾਵ ਪਾਸ ਕਰਨਾ ਪਵੇਗਾ। ਰਾਜ ਦੁਆਰਾ ਮਤਾ ਪਾਸ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾਵੇਗਾ। ਇਸ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰਾਲੇ ਕੈਬਨਿਟ ਦੇ ਲਈ ਪਹਿਲੀ ਅਨੁਸੂਚੀ ਦੇ ਸੰਸ਼ੋਧਨ ਲਈ ਨੋਟ ਤਿਆਰ ਕਰਦਾ ਹੈ। ਉਸਤੋਂ ਬਾਅਦ ਸੰਵਿਧਾਨਿਕ ਸੋਧ ਸੰਸਦ ਵਿੱਚ ਪੇਸ਼ ਕੀਤੀ ਜਾਂਦੀ ਹੈ। ਸੰਸਦ ਵਿੱਚ ਸਧਾਰਨ ਬਹੁਮਤ ਨਾਲ ਪਾਸ ਹੋਣ ਤੋਂ ਬਾਅਦ, ਇਸਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਭੇਜਿਆ ਜਾਂਦਾ ਹੈ, ਜਿਸ ਤੋਂ ਬਾਅਦ ਰਾਜ ਦਾ ਨਾਂ ਬਦਲਦਾ ਹੈ।

Featured

ਜੀ.ਆਈ.ਟੈਗ ਕੀ ਹੈ ?

GI Tag (Geographical Identification) ਕਿਸਨੂੰ ਆਖਦੇ ਹਨ ? ਜੀ.ਆਈ. ਟੈਗ ਉਸ ਆਈਟਮ ਜਾਂ ਉਤਪਾਦ ਨੂੰ ਦਿੱਤਾ ਜਾਂਦਾ ਹੈ ਜੋ ਕਿਸੇ ਵਿਸ਼ੇਸ਼ ਖੇਤਰ ਨੂੰ ਦਰਸਾਉਂਦੀ ਹੈ, ਜਾਂ ਕਿਸੇ ਵਿਸ਼ੇਸ਼ ਸਥਾਨ ‘ਤੇ ਪਾਇਆ ਜਾਂਦਾ ਹੈ ਜਾਂ ਇਹ ਇਸਦਾ ਅਸਲੀ ਟਿਕਾਣਾ ਹੈ। ਜੀ.ਆਈ. ਟੈਗਸ ਉਹਨਾਂ ਦੀ ਵਿਸ਼ੇਸ਼ ਗੁਣਵੱਤਾ ਲਈ ਖੇਤੀਬਾੜੀ ਉਤਪਾਦ, ਕੁਦਰਤੀ ਸਾਮਾਨ ਅਤੇ ਨਿਰਮਿਤ ਸਾਮਾਨ ਲਈ ਦਿੱਤੇ ਜਾਂਦੇ ਹਨ। ਇਹ ਜੀ.ਆਈ. ਟੈਗ ਦੀ ਰਜਿਸਟਰੇਸ਼ਨ 10 ਸਾਲਾਂ ਲਈ ਪ੍ਰਮਾਣਿਤ ਹੁੰਦੀ ਹੈ, ਜਿਸ ਤੋਂ ਬਾਅਦ ਇਸਨੂੰ ਦੁਬਾਰਾ ਰੀਨਿਊ ਕਰਵਾਉਣਾ ਪੈਂਦਾ ਹੈ। ਕੁਝ ਮਹੱਤਵਪੂਰਨ ਜੀ.ਆਈ. ਟੈਗਸ ਦਾਰਜੀਲਿੰਗ ਚਾਹ, ਤਿਰੂਪਤੀ ਲੱਡੂ, ਕਾਂਗੜਾ ਪੇਂਟਿੰਗ, ਨਾਗਪੁਰ ਦਾ ਸੰਤਰਾ ਅਤੇ ਕਸ਼ਮੀਰ ਦੀ ਪਸ਼ਮੀਨਾ ਆਦਿ ਉਤਪਾਦ ਦੇ ਹਨ।
ਹੁਣੇ ਜਿਹੇ, ਕੋਲ੍ਹਾਪੁਰੀ ਚੱਪਲ ਨੂੰ ਇੱਕ ਵਿਸ਼ੇਸ਼ ਭੂਗੋਲਿਕ ਸੰਕੇਤ (ਜੀ.ਆਈ.) ਟੈਗ ਦਿੱਤਾ ਗਿਆ ਸੀ, ਇਹ ਟੈਗ ਮਹਾਰਾਸ਼ਟਰ ਅਤੇ ਕਰਨਾਟਕ ਨੂੰ ਸਾਂਝੇ ਤੌਰ ‘ਤੇ ਦਿੱਤੇ ਗਏ ਸਨ। ਕੋਲਹਾਪੁਰੀ ਚੱਪਲ ਦਾ ਨਿਰਮਾਣ ਚਮੜੇ ਨਾਲ ਕੀਤਾ ਜਾਂਦਾ ਹੈ, ਇਹ ਦੱਸਣਾ ਜਰੂਰੀ ਹੈ ਕਿ ਇਹ ਚੱਪਲ ਹੱਥ ਨਾਲ ਬਣਾਈ ਜਾਂਦੀ ਹੈ। ਮੁੱਖ ਤੌਰ ਤੇ ਇਹ ਚੱਪਲ ਮਹਾਂਰਾਸ਼ਟਰ ਦੇ ਕੋਲਹਾਪੁਰ, ਸਾਂਗਲੀ, ਸੋਲਾਪੁਰ ਅਤੇ ਸਤਾਰਾ ਜ਼ਿਲਿਆਂ ਵਿੱਚ ਬਣਦੀ ਹੈ ਜਦੋਂ ਕਿ ਕਰਨਾਟਕ ਦੇ ਬੇਲਗਾਮ, ਧਾਰਵਾੜ੍ਹ , ਬਾਗਲਕੋਟ ਅਤੇ ਬੀਜਾਪੁਰ ਜ਼ਿਲ੍ਹਿਆਂ ਵਿੱਚ ਵੀ ਇਸਦਾ ਨਿਰਮਾਣ ਕੀਤਾ ਜਾਂਦਾ ਹੈ।

Featured

ਭਾਰਤੀ ਬਾਰਡਰ ਅਤੇ ਸੁਰੱਖਿਆ ਫ਼ੋਰਸ

ਬਾਰਡਰ ਦਾ ਨਾਂ ਸੁਰੱਖਿਆ ਦੇਣ ਵਾਲੀ ਫ਼ੋਰਸ ਦਾ ਨਾਂ
ਇੰਡੋ-ਪਾਕਿਸਤਾਨ ਬਾਰਡਰ (BSF) ਬਾਰਡਰ ਸਕਿਉਰਿਟੀ ਫ਼ੋਰਸ
ਇੰਡੋ-ਬੰਗਲਾਦੇਸ਼ ਬਾਰਡਰ (BSF) ਬਾਰਡਰ ਸਕਿਉਰਿਟੀ ਫ਼ੋਰਸ
ਇੰਡੋ-ਚੀਨ ਬਾਰਡਰ (ITBP) ਇੰਡੋ-ਤਿੱਬਤ ਬਾਰਡਰ ਪੁਲਿਸ
ਇੰਡੋ-ਨੇਪਾਲ ਬਾਰਡਰ (SSB) ਸਸ਼ਸਤਰ ਸੀਮਾ ਬਲ
ਇੰਡੋ-ਭੂਟਾਨ ਬਾਰਡਰ (SSB) ਸਸ਼ਸਤਰ ਸੀਮਾ ਬਲ
ਇੰਡੋ-ਮਯੰਨਮਾਰ ਬਾਰਡਰ (AR) ਅਸਮ ਰਾਈਫਲਜ਼

Featured

ਖਤਰਨਾਕ ਬੁਖਾਰ -ਚਮਕੀ

ਇਹਨਾਂ ਗਰਮੀਆਂ ਦੌਰਾਨ ਅਸੀਂ ਚਮਕੀ ਬੁਖਾਰ ਨਾਲ ਬਿਹਾਰ ਪ੍ਰਦੇਸ਼ ਵਿੱਚ ਬਹੁਤ ਸਾਰੇ ਬੱਚਿਆਂ ਦੇ ਮਰਨ ਦੀਆਂ ਖਬਰਾਂ ਸੁਣ ਰਹੇ ਹਾਂ। ਇਸ ਬੁਖਾਰ ਨਾਲ ਬਿਹਾਰ ਦੇ ਮੁਜ਼ਫਰਪੁਰ ਜ਼ਿਲ੍ਹੇ ਵਿੱਚ ਬੱਚਿਆਂ ਤੇ ਕਹਿਰ ਬਰਸ ਰਿਹਾ ਹੈ। ਇਸ ਬੁਖਾਰ ਨੇ ਹੁਣ ਤੱਕ 90 ਤੋਂ ਵੱਧ ਮਾਸੂਮਾਂ ਦੀ ਜਾਨ ਲੈ ਲਈ ਹੈ। ਇਸ ਬਿਮਾਰੀ ਦਾ ਪ੍ਰਕੋਪ ਹੁਣ ਤੱਕ ਸੀਤਾਮੜ੍ਹੀ ,ਸ਼ਿਵਹਰ,ਮੋਤੀਹਾਰੀ ਅਤੇ ਵੈਸ਼ਾਲੀ ਦੇ ਇਲਾਕਿਆਂ ਨੂੰ ਆਪਣੇ ਲਪੇਟ ਵਿੱਚ ਲੈ ਚੁੱਕਾ ਹੈ।

ਚਮਕੀ ਬੁਖਾਰ ਕੀ ਹੈ ? : – ਇਹ ਇੱਕ ਤਰ੍ਹਾਂ ਦਾ ਦਿਮਾਗੀ ਬੁਖਾਰ ਹੈ ਜੋ ਸਿੱਧੇ ਦਿਮਾਗ ਉੱਤੇ ਅਸਰ ਕਰਦਾ ਹੈ। ਇਹ ਬਿਮਾਰੀ ਚਾਵਲਾਂ ਦੇ ਖੇਤਾਂ ਵਿੱਚ ਉਪਜਣ ਵਾਲ੍ਹੇ ਮੱਛਰਾਂ ਤੋਂ ਫੈਲਦੀ ਹੈ। ਇਹ ਮੱਛਰ ਜਾਪਾਨੀ ਇੰਸੀਫੇਲਾਇਟ੍ਸ ਵਾਇਰਸ ਨਾਲ ਪ੍ਰਭਾਵਿਤ (ਸੰਕ੍ਰਮਿਤ ) ਹੁੰਦਾ ਹੈ।

ਇਸ ਬਿਮਾਰੀ ਦੇ ਲੱਛਣ : – ਜਪਾਨੀ ਇੰਸੀਫੇਲਾਇਟ੍ਸ ਵਾਇਰਸ ਨਾਲ ਪ੍ਰਭਾਵਿਤ ਮੱਛਰ ਜਿਸਨੂੰ ਵੀ ਕੱਟਦਾ ਹੈ ਉਸੇ ਨੂੰ ਇਹ ਬਿਮਾਰੀ ਹੋ ਜਾਂਦੀ ਹੈ। ਇਸ ਬਿਮਾਰੀ ਵਿੱਚ ਸਿਰਦਰਦ,ਤੇਜ ਬੁਖਾਰ,ਗਰਦਨ ਵਿੱਚ ਅਕੜਾਹਟ ,ਘਬਰਾਹਟ,ਕੌਮਾ ਵਿੱਚ ਚਲੇ ਜਾਣਾ,ਕੰਬਣੀ ਛਿੜਨੀ,ਕਦੇ ਕਦੇ ਬੱਚਿਆਂ ਵਿੱਚ ਅਕੜਨ ਇਸ ਬਿਮਾਰੀ ਦੇ ਕੁਝ ਗੰਭੀਰ ਲੱਛਣ ਹਨ। ਇਹ ਬਿਮਾਰੀ ਲਗਭਗ 5 ਤੋਂ 15 ਦਿਨ ਰਹਿੰਦੀ ਹੈ।

ਬਿਮਾਰੀ ਦਾ ਇਤਿਹਾਸ : – ਇਸ ਬਿਮਾਰੀ ਦਾ ਵਾਇਰਸ ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਇਲਾਕਿਆਂ ਵਿੱਚ ਸਨ 1500 ਦੇ ਮੱਧ ਵਿੱਚ ਪਾਇਆ ਗਿਆ ਸੀ। ਹਰ ਸਾਲ ਲਗਭਗ 70000 ਲੋਕ ਇਸ ਬਿਮਾਰੀ ਤੋਂ ਪ੍ਰਭਾਵਿਤ ਹੁੰਦੇ ਹਨ। ਇਹ ਬਿਮਾਰੀ ਮੁੱਖ ਤੌਰ ਤੇ ਦੱਖਣੀ ਪੂਰਬੀ ਏਸ਼ੀਆ ਵਿੱਚ ਫੈਲਦੀ ਹੈ ਅਤੇ ਅਲਗ ਅਲਗ ਦੇਸ਼ਾਂ ਵਿੱਚ ਅਲਗ ਅਲਗ ਸਮੇਂ ਤੇ ਹੁੰਦੀ ਹੈ। ਡਾਕਟਰਾਂ ਅਨੁਸਾਰ ਇਹ ਬਿਮਾਰੀ ਬਹੁਤ ਜ਼ਿਆਦਾ ਗਰਮੀ ਅਤੇ ਹਵਾ ਵਿੱਚ ਨਮੀ ਦੀ ਮਾਤਰਾ 50 ਫ਼ੀਸਦੀ ਤੋਂ ਜ਼ਿਆਦਾ ਹੋਣ ਦੀ ਵਜਾ ਨਾਲ ਹੁੰਦੀ ਹੈ। ਕਿਉਂਕਿ ਅਜਿਹਾ ਮੌਸਮ ਮੱਛਰਾਂ ਲਈ ਬਹੁਤ ਹੀ ਅਨੁਕੂਲ ਹੁੰਦਾ ਹੈ।

Featured

ਵਿਸ਼ਵ ਖੂਨਦਾਨ ਦਿਵਸ 14, ਜੂਨ

ਪੂਰੀ ਦੁਨੀਆਂ ਵਿੱਚ 14 ਜੂਨ 2019 ਨੂੰ ਵਿਸ਼ਵ ਖੂਨਦਾਨ ਦਿਵਸ ਮਨਾਇਆ ਗਿਆ ਹੈ। ਇਸ ਦਿਵਸ ਨੂੰ ਖੂਨ ਦੀ ਕਮੀ ਨੂੰ ਸਮਾਪਤ ਕਰਨ ਲਈ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਇਸਦਾ ਉਦੇਸ਼ ਖੂਨਦਾਨ ਨੂੰ ਉਤਸਾਹਿਤ ਕਰਨਾ ਹੈ ਇਸ ਨਾਲ ਜੁੜੇ ਵਹਿਮਾਂ ਨੂੰ ਸਮਾਪਤ ਕਰਨਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮਾਣਕ ਦੇ ਤਹਿਤ ਭਾਰਤ ਵਿੱਚ ਸਲਾਨਾ ਇੱਕ ਕਰੋੜ ਯੂਨਿਟ ਖੂਨ ਦੀ ਜਰੂਰਤ ਹੁੰਦੀ ਹੈ ਪਰ ਉਪਲਬਧਤਾ ਸਿਰਫ 75 ਲੱਖ ਯੂਨਿਟ ਹੀ ਹੋ ਪਾਉਂਦੀ ਹੈ। ਅਰਥਾਤ ਲਗਭਗ 25 ਲੱਖ ਯੂਨਿਟ ਲਹੂ ਦੀ ਕਮੀ ਕਾਰਨ ਹਰ ਸਾਲ ਸੈਂਕੜੇ ਮਰੀਜ਼ ਦਮ ਤੋੜ ਦਿੰਦੇ ਹਨ। ਉਦੇਸ਼ ਅਤੇ ਥੀਮ : -ਇਸ ਦਿਨ ਖੂਨ ਦਾਨ ਬਾਰੇ ਜਾਗਰੂਕਤਾ ਅਭਿਆਨ ਚਲਾਇਆ ਜਾਂਦਾ ਹੈ। ਲੋਕਾਂ ਨੂੰ ਮੁਫ਼ਤ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਵਿਸ਼ਵ ਖੂਨਦਾਨ ਦਿਵਸ 2019 ਦਾ ਥੀਮ “Safe Blood for All” ਹੈ। ਇਸਦਾ ਅਰਥ ਸਾਰਿਆਂ ਲਈ ਸੁਰੱਖਿਅਤ ਖੂਨ ਦੀ ਵਿਵਸਥਾ ਕਰਨਾ ਹੈ। ਇਸ ਥੀਮ ਦੁਆਰਾ ਉਹਨਾਂ ਲੋਕਾਂ ਨੂੰ ਉਤਸਾਹਿਤ ਕੀਤਾ ਜਾਂਦਾ ਹੈ ਜੋ ਹਾਲੇ ਤੱਕ ਇਸ ਅਭਿਆਨ ਨਾਲ ਨਹੀਂ ਜੁੜੇ ਹਨ। ਵਿਸ਼ਵ ਖੂਨਦਾਨ ਦਿਵਸ ਬਾਰੇ :-ਵਿਸ਼ਵ ਸਿਹਤ ਸੰਗਠਨ ਦੁਆਰਾ ਸਾਲ 1997 ਤੋਂ ਹਰ ਸਾਲ 14 ਜੂਨ ਨੂੰ “ਵਿਸ਼ਵ ਖੂਨਦਾਨ ਦਿਵਸ ” ਮਨਾਇਆ ਜਾਂਦਾ ਹੈ। ਸਾਲ 1997 ਵਿੱਚ ਵਿਸ਼ਵ ਸਿਹਤ ਸੰਗਠਨ ਨੇ 100 ਫ਼ੀਸਦੀ ਸਵੈ ਇੱਛਕ ਖੂਨਦਾਨ ਨੀਤੀ ਦੀ ਨੀਂਹ ਰੱਖੀ ਸੀ। ਇਸਦਾ ਉਦੇਸ਼ ਇਹ ਸੀ ਕਿ ਖੂੂੂਨ ਦੀ ਜਰੂਰਤ ਪੈਣ ਤੇ ਉਸਦੇ ਲਈ ਪੈਸੇ ਦੇਣ ਦੀ ਜਰੂਰਤ ਨਾ ਪਵੇ। 14 ਜੂਨ ਹੀ ਖੂਨਦਾਨ ਦਿਵਸ ਕਿਉਂ :-ਵਿਸ਼ਵ ਖੂਨਦਾਨ ਦਿਵਸ,ਸ਼ਰੀਰ ਵਿਗਿਆਨ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰ ਚੁਕੇ ਵਿਗਿਆਨੀ ਕਾਰਲ ਲੈਂਡਸਟਾਈਨ ਦੀ ਯਾਦ ਵਿੱਚ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ। ਮਹਾਨ ਵਿਗਿਆਨੀ ਕਾਰਲ ਲੈਂਡਸਟਾਈਨ ਦਾ ਜਨਮ 14 ਜੂਨ 1868 ਵਿੱਚ ਹੋਇਆ ਸੀ। ਉਹਨਾਂ ਨੇ ਮਨੁੱਖੀ ਖੂਨ ਵਿੱਚ ਮੌਜ਼ੂਦ ਐਗਲਿਊਟੀਨਿਨ ਦੀ ਮੌਜ਼ੂਦਗੀ ਦੇ ਅਧਾਰ ਤੇ ਖੂਨ ਕਣਾਂ ਦਾ ਏ.ਬੀ.ਅਤੇ ਓ ਗਰੁੱਪ ਦੀ ਪਹਿਚਾਣ ਕੀਤੀ ਸੀ। ਖੂਨ ਦੇ ਇਸ ਵਰਗੀਕਰਨ ਨੇ ਚਿਕਿਤਸਾ ਵਿਗਿਆਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਇਸੇ ਖੋਜ ਦੇ ਲਈ ਮਹਾਨ ਵਿਗਿਆਨੀ ਕਾਰਲ ਲੈਂਡਸਟਾਈਨ ਨੂੰ ਸਾਲ 1930 ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ ਸੀ। ਉਸਦੀ ਇਸੇ ਖੋਜ ਕਾਰਨ ਅੱਜ ਕਰੋੜਾਂ ਤੋਂ ਵੱਧ ਖੂਨਦਾਨ ਰੋਜ਼ਾਨਾ ਹੁੰਦੇ ਹਨ ਅਤੇ ਲੱਖਾਂ ਦੀ ਜਿੰਦਗੀਆਂ ਬਚਦੀਆਂ ਹਨ।
Featured

ਨਿਪਾਹ ਵਾਇਰਸ ਕੀ ਹੈ ?

ਇਸੇ ਸਾਲ (2019) ਕੇਰਲ ਵਿੱਚ ਇੱਕ ਵਾਰੀ ਫਿਰ ਖਤਰਨਾਕ ਨਿਪਾਹ ਵਾਇਰਸ ਦਾ ਇੱਕ ਕੇਸ ਧਿਆਨ ਵਿੱਚ ਆਇਆ ਹੈ। ਇਸ ਤੋਂ ਪਹਿਲਾਂ ਵੀ 2018 ਵਿੱਚ ਇਸ ਵਾਇਰਸ ਕਾਰਨ ਕੇਰਲ ਵਿੱਚ 16 ਜਾਨਾਂ ਜਾ ਚੁੱਕੀਆਂ ਹਨ। ਇਹ ਇੱਕ ਬਹੁਤ ਹੀ ਖਤਰਨਾਕ ਵਾਇਰਸ ਹੈ ਜੋ ਕਿ ਮਨੁੱਖ ਦੇ ਦਿਮਾਗ ਨੂੰ ਪੈਂਦਾ ਹੈ।
ਭਾਰਤ ਵਿੱਚ ਇਸ ਵਾਇਰਸ ਦਾ ਇਤਿਹਾਸ :- ਇਹ ਰੋਗ ਸਾਲ 2001 ਵਿੱਚ ਅਤੇ ਫਿਰ 2007 ਵਿੱਚ ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਵੀ ਸਾਹਮਣੇ ਆਇਆ ਸੀ। ਪਹਿਲੀ ਵਾਰ ਭਾਰਤ ਵਿੱਚ ‘ਟੇਰੋਪਸ ਗਿੰਗੇਟਸ’ ਚਮਗਾਦੜ ਵਿੱਚ ਇਸ ਵਾਇਰਸ ਬਾਰੇ ਪਤਾ ਲੱਗਿਆ ਸੀ। ਇਹ ਵਾਇਰਸ 1995 ਵਿੱਚ ਸੂਅਰ ਵਿੱਚ ਵੀ ਦੇਖਣ ਨੂੰ ਮਿਲਿਆ ਸੀ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ,ਨਿਪਾਹ ਵਾਇਰਸ ਇੱਕ ਨਵੀਂ ਉਭਰਦੀ ਹੋਈ ਬਿਮਾਰੀ ਹੈ। ਇਸਨੂੰ ‘ਨਿਪਾਹ ਵਾਇਰਸ ਇੰਸੇਫਲਾਈਟਸ’ ਵੀ ਕਿਹਾ ਜਾਂਦਾ ਹੈ
ਕਾਰਨ :- ਨਿਪਾਹ ਵਾਇਰਸ ਫ਼ਲ ਖਾਣ ਵਾਲੇ ਚਮਗਾਦੜ (ਫਰੂਟ ਬੈਟ) ਤੋਂ ਹੁੰਦਾ ਹੈ। ਜਿਸ ਦਰਖਤ ਤੇ ਚਮਗਾਦੜ ਰਹਿੰਦੇ ਹਨ ਉੱਥੇ ਇਸ ਵਾਇਰਸ ਨੂੰ ਫੈਲਾ ਦਿੰਦੇ ਹਨ ਅਤੇ ਉਸ ਦਰਖਤ ਦੇ ਫ਼ਲ ਖਾਣ ਵਾਲੇ ਨੂੰ ਇਹ ਵਾਇਰਸ ਹੋ ਜਾਂਦਾ ਹੈ। ਇਹ ਵਾਇਰਸ ਇਨਸਾਨਾਂ ਦੇ ਨਾਲ ਨਾਲ ਜਾਨਵਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਇਹ ਵਾਇਰਸ ਬਹੁਤ ਆਸਾਨੀ ਨਾਲ ਇੱਕ ਆਦਮੀ ਤੋਂ ਦੂਜੇ ਆਦਮੀ ਤੱਕ ਪਹੁੰਚ ਜਾਂਦਾ ਹੈ। ਵਿਗਿਆਨੀਆਂ ਅਨੁਸਾਰ,ਖਜੂਰ ਦੀ ਖੇਤੀ ਕਰਨ ਵਾਲੇ ਲੋਕ ਇਸ ਇੰਫੈਕਸ਼ਨ ਦੀ ਚਪੇਟ ਵਿੱਚ ਬਹੁਤ ਜਲਦੀ ਆਉਂਦੇ ਹਨ।
ਇਸ ਬਿਮਾਰੀ ਦੇ ਲੱਛਣ :- ਬੁਖਾਰ, ਖਾਂਸੀ, ਸਿਰਦਰਦ, ਮਾਨਸਿਕ ਭਰਮ ,ਦਿਮਾਗ ਵਿੱਚ ਸੋਜ,ਕੋਮਾ ਵਿੱਚ ਜਾਣਾ,ਉਲਟੀ ਹੋਣਾ,ਸਾਹ ਦੀ ਤਕਲੀਫ਼ ਆਦਿ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਨਿਪਾਹ ਵਾਇਰਸ ਇੱਕ ਤਰ੍ਹਾਂ ਦਾ ਦਿਮਾਗੀ ਬੁਖਾਰ ਹੈ। ਇਹ ਬਹੁਤ ਤੇਜੀ ਨਾਲ ਫੈਲਦਾ ਹੈ। ਇਸ ਬੁਖਾਰ ਹੋਣ ਦੇ 48 ਘੰਟੇ ਦੇ ਅੰਦਰ ਅੰਦਰ ਹੀ ਆਦਮੀ ਕੋਮਾ ਵਿੱਚ ਚਲਾ ਜਾਂਦਾ ਹੈ।
ਨਿਪਾਹ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ :- ਸਾਨੂੰ ਇਸ ਬਿਮਾਰੀ ਤੋਂ ਪੀੜ੍ਹਤ ਵਿਅਕਤੀ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇਕਰ ਨਿਪਾਹ ਵਾਇਰਸ ਨਾਲ ਮਰਨ ਵਾਲੇ ਕਿਸੇ ਵੀ ਵਿਅਕਤੀ ਦੇ ਮੁਰਦਾ ਸ਼ਰੀਰ ਦੇ ਆਸ-ਪਾਸ ਜਾਓ ਤਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਢੱਕ ਲਵੋ। ਬਿਮਾਰੀ ਵਾਲੇ ਚਮਗਾਦੜ, ਸੂਅਰ ਅਤੇ ਅਜਿਹੇ ਥਾਵਾਂ ਤੋਂ ਦੂਰ ਰਹੋ ਜਿੱਥੇ ਅਜਿਹੀ ਬਿਮਾਰੀ ਦਾ ਸ਼ੱਕ ਹੋਵੇ। ਨਿਪਾਹ ਵਾਇਰਸ ਤੋਂ ਬਚਣ ਲਈ ਦਰਖਤਾਂ ਤੋਂ ਹੇਠਾਂ ਡਿੱਗੇ ਹੋਏ ਫ਼ਲ ਕਦੇ ਨਾ ਖਾਓ। ਸਾਰੇ ਫਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਓ। ਖਜੂਰ ਦੇ ਦਰਖਤ ਤੋਂ ਨਿਕਲਣ ਵਾਲੇ ਰਸ ਪੀਣ ਤੋਂ ਬਚੋ। ਜੇਕਰ ਨਿਪਾਹ ਵਾਇਰਸ ਤੋਂ ਪੀੜ੍ਹਤ ਵਿਅਕਤੀ ਜਾਂ ਜਾਨਵਰ ਦੇ ਲਾਗੇ ਆਸ ਪਾਸ ਜਾਂਦੇ ਹੋ ,ਤਾਂ ਰੋਗੀ ਤੋਂ ਦੂਰੀ ਬਣਾਕੇ ਰੱਖੋ ਅਤੇ ਆਪਣੇ ਹੱਥਾਂ ਦੀ ਹਮੇਸ਼ਾ ਚੰਗੀ ਤਰ੍ਹਾਂ ਧੋ ਕੇ ਸਫ਼ਾਈ ਰੱਖਦੇ ਰਹੋ।

Translated from – Jagran josh

Featured

ਜੇਨੇਵਾ ਕਨਵੈਂਸ਼ਨ ਕੀ ਹੈ ?

ਜੇ ਲੜਾਈ ਵਿਚ ਇਕ ਵਿਰੋਧੀ ਦੇਸ਼ ਦਾ ਨੌਜਵਾਨ ਸੈਨਿਕ ਜਾਂ ਅਧਿਕਾਰੀ ਦੇਸ਼ ਦੀ ਸਰਹੱਦ ਅੰਦਰ ਦਾਖਲ ਹੁੰਦਾ ਹੈ, ਤਾਂ ਉਸ ਨੂੰ ਗ੍ਰਿਫਤਾਰੀ ਦੇ ਮੱਦੇਨਜ਼ਰ ਇਕ ਜੰਗੀ ਕੈਦੀ ਮੰਨਿਆ ਜਾਂਦਾ ਹੈ। ਜੰਗੀ-ਕੈਦੀਆਂ ਦੇ ਸਬੰਧ ਵਿੱਚ ਜਨੇਵਾ ਵਿੱਚ ਵਿਆਪਕ ਵਿਚਾਰ ਕਰਕੇ ਕੁਝ ਨਿਯਮ ਬਣਾਏ ਗਏ ਸਨ ਜਿਸ ਨੂੰ ਅਸੀਂ ਜਨੇਵਾ ਕਨਵੈਨਸ਼ਨ ਵਜੋਂ ਜਾਣਦੇ ਹਾਂ।

ਪਹਿਲਾ ਜਨੇਵਾ ਸਮਝੌਤਾ 1864 ਵਿਚ ਹੋਇਆ ਸੀ। ਦੂਜਾ ਸਮਝੌਤਾ ਸਾਲ 1906 ਵਿਚ ਅਤੇ ਤੀਸਰਾ ਸਮਝੌਤਾ 1929 ਵਿਚ ਹੋਇਆ। ਜੇਨੇਵਾ ਕਨਵੈਨਸ਼ਨ ‘ਤੇ ਦੂਜੇ ਵਿਸ਼ਵ ਯੁੱਧ ਦੇ ਬਾਅਦ, 1949 ਵਿਚ ਚੌਥਾ ਸਮਝੌਤਾ ਹੋਇਆ ਸੀ।
ਜੰਗ ਦੇ ਦੌਰਾਨ ਵੀ ਮਨੁੱਖੀ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਜਨੇਵਾ ਕਨਵੈਨਸ਼ਨ ਆਯੋਜਿਤ ਕੀਤੀ ਗਈ ਸੀ।
ਦੂਜੇ ਵਿਸ਼ਵ ਯੁੱਧ ਦੇ ਬਾਅਦ 1949 ਵਿਚ, 194 ਮੁਲਕਾਂ ਨੇ ਇਕੱਠੇ ਹੋ ਕੇ ਚੌਥੀ ਜਨੇਵਾ ਸੰਧੀ ਕੀਤੀ ਸੀ , ਜੋ ਅਜੇ ਤੱਕ ਲਾਗੂ ਹੈ। ਇਸ ਵਿੱਚ ਜੰਗੀ-ਕੈਦੀਆਂ ਦੇ ਅਧਿਕਾਰ ਤੈਅ ਕੀਤੇ ਗਏ ਹਨ। ਇਹਨਾਂ ਨਿਯਮਾਂ ਦੇ ਤਹਿਤ ਹੀ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਇਆ ਜਾ ਸਕਦਾ ਹੈ। ਜੰਗੀ-ਕੈਦੀ ਨੂੰ ਵਾਪਿਸ ਉਸਦੇ ਦੇਸ਼ ਨੂੰ ਵੀ ਦੇਣਾ ਹੁੰਦਾ ਹੈ।


ਇਸ ਇਕਰਾਰਨਾਮੇ ਦੇ ਤਹਿਤ, ਕਿਸੇ ਜੰਗੀ ਕੈਦੀ ਨਾਲ ਗੈਰ-ਮਨੁੱਖੀ ਵਰਤਾਓ ਨਹੀਂ ਕੀਤਾ ਜਾ ਸਕਦਾ। ਉਸਨੂੰ ਡਰਾਇਆ-ਧਮਕਾਇਆ ਨਹੀਂ ਜਾ ਸਕਦਾ ਹੈ। ਇਸ ਨੂੰ ਕਿਸੇ ਤਰ੍ਹਾਂ ਡੀਗਰੇਡ ਜਾਂ ਅਪਮਾਨਿਤ ਨਹੀਂ ਕੀਤਾ ਜਾ ਸਕਦਾ।
ਇਸ ਸੰਧੀ ਦੇ ਅਧੀਨ ਇਕ ਵਿਕਲਪ ਵੀ ਹੈ ਕਿ ਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਉਹਨਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ।
ਜਨੇਵਾ ਕਨਵੈਨਸ਼ਨ ਦੇ ਅਨੁਸਾਰ, ਜੰਗੀ-ਕੈਦੀਆਂ ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ। ਕੋਈ ਵੀ ਦੇਸ਼ ਜੰਗੀ-ਕੈਦੀਆਂ ਬਾਰੇ ਜਨਤਾ ਵਿਚ ਉਤਸੁਕਤਾ ਪੈਦਾ ਨਹੀਂ ਕਰ ਸਕਦਾ। ਜੰਗੀ-ਕੈਦੀਆਂ ਤੋਂ ਉਹਨਾਂ ਦੇ ਨਾਮ,ਸੈਨਿਕ ਅਹੁਦਾ,ਨੰਬਰ ਅਤੇ ਯੂਨਿਟ ਦੇ ਬਾਰੇ ਹੀ ਪੁੱਛਿਆ ਜਾ ਸਕਦਾ ਹੈ।


ਸਕੂਲੀ ਵਿਦਿਆਰਥੀਆਂ ਲਈ ਨੈਟ ਤੋਂ ਪੰਜਾਬੀ ਵਿੱਚ ਅਨੁਵਾਦ

Featured

ਅੰਤਰਰਾਸ਼ਟਰੀ ਮਾਂ -ਬੋਲੀ ਦਿਵਸ 21 ਫਰਵਰੀ

ਜਿਵੇਂ ਭਾਰਤ ਵਿੱਚ ਅਸੀਂ 14 ਸਤੰਬਰ ਨੂੰ ਹਿੰਦੀ-ਭਾਸ਼ਾ ਦਿਵਸ ਮਨਾਉਂਦੇ ਹਾਂ ,ਉਸੇ ਤਰ੍ਹਾਂ ਹੀ ਅੰਤਰਰਾਸ਼ਟਰੀ ਪੱਧਰ ਤੇ ਮਾਂ-ਬੋਲੀ ਦਿਵਸ ਵੀ ਮਨਾਇਆ ਜਾਂਦਾ ਹੈ।ਇਹ 21 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸਦਾ ਉਦੇਸ਼ ਭਾਸ਼ਾ ਵਿਗਿਆਨ ਦੇ ਬਾਰੇ ਜਾਗਰੁਕਤਾ , ਸੰਸਕ੍ਰਿਤੀ ਦੀ ਭਿੰਨਤਾ ਅਤੇ ਬਹੁ-ਭਾਸ਼ਾਵਾਦ ਨੂੰ ਪ੍ਰਫੁਲਿੱਤ ਕਰਨਾ ਹੈ। ਇਸਦੀ ਘੋਸ਼ਣਾ ਸਭ ਤੋਂ ਪਹਿਲਾਂ ਯੂਨੈਸਕੋ ਨੇ 17 ਨਵੰਬਰ, 1999 ਨੂੰ ਕੀਤੀ ਸੀ। 21 ਫਰਵਰੀ,2000 ਤੋਂ ਲਗਾਤਾਰ ਅੰਤਰਰਾਸ਼ਟਰੀ ਮਾਂ -ਬੋਲੀ ਦਿਵਸ ਮਨਾਇਆ ਜਾਂਦਾ ਹੈ। ਬਾਅਦ ਵਿੱਚ ਸੰਯੁਕਤ ਰਾਸ਼ਟਰ ਨੇ 2008 ਨੂੰ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਸਾਲ ਘੋਸ਼ਿਤ ਕਰਦੇ ਹੋਏ ਪ੍ਰਸਤਾਵ ਪਾਸ ਕੀਤਾ ਸੀ। ਮਾਂ-ਬੋਲੀ ਨੂੰ ਮਨਾਉਣ ਦਾ ਵਿਚਾਰ ਬੰਗਲਾਦੇਸ਼ ਦੀ ਪਹਿਲ ਸੀ। ਕਿਉਂਕਿ ਬੰਗਲਾਦੇਸ਼ ਵਿੱਚ 21 ਫਰਵਰੀ ਨੂੰ ਬੰਗਲਾ ਭਾਸ਼ਾ ਨੂੰ ਸਵੀਕਾਰਤਾ ਦੇਣ ਤੋਂ ਬਾਅਦ ਸੰਘਰਸ਼ ਦੀ ਵਰ੍ਹੇਗੰਢ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

Featured

ਭਾਰਤ ਨੂੰ ਉੱਪ-ਮਹਾਂਦੀਪ ਕਿਉਂ ਕਿਹਾ ਜਾਂਦਾ ਹੈ ?

ਅਕਸਰ ਭਾਰਤ ਨੂੰ ਅਸੀਂ ਉੱਪ ਮਹਾਂਦੀਪ ਆਖਦੇ ਹਾਂ। ਪਰ ਕੀ ਅਸੀਂ ਸੋਚਿਆ ਹੈ ਕਿ ਭਾਰਤ ਨੂੰ ਇੱਕ ਉੱਪ ਮਹਾਂਦੀਪ ਕਿਉਂ ਕਿਹਾ ਜਾਂਦਾ ਹੈ ? ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਉੱਪ ਮਹਾਂਦੀਪ ਹੁੰਦਾ ਕੀ ਹੈ।

ਦੀਪ : ਇੱਕ ਅਜਿਹਾ ਭੁ -ਖੰਡ ਜੋ ਆਕਾਰ ਵਿੱਚ ਅਕਸਰ ਛੋਟਾ ਹੁੰਦਾ ਹੈ (ਕਦੇ ਕਦੇ ਇਹਨਾਂ ਦਾ ਆਕਾਰ ਵੱਡਾ ਵੀ ਹੋ ਸਕਦਾ ਹੈ ) ਅਤੇ ਉਸਦੇ ਚਾਰੇ ਪਾਸੇ ਜਲ ਦਾ ਵਿਸਥਾਰ ਪਾਇਆ ਜਾਂਦਾ ਹੈ ਦੀਪ ਅਖਵਾਉਂਦੇ ਹਨ।ਜਿਵੇਂ ਸ਼੍ਰੀ ਲੰਕਾ ਇੱਕ ਦੀਪ ਹੈ। ਕਦੇ ਕਦੇ ਬਹੁਤ ਸਾਰੇ ਦੀਪ ਇਕੱਠੇ ਹੀ ਲਾਗੇ ਲਾਗੇ ਪਾਏ ਜਾਂਦੇ ਹਨ ਜਿਸ ਕਾਰਨ ਉਹ ਦੀਪ-ਸਮੂਹ ਅਖਵਾਉਂਦੇ ਹਨ। ਜਿਵੇਂ ਅੰਡੇਮਾਨ ਨਿਕੋਬਾਰ ਦੀਪ ਸਮੂਹ ਹੈ। ਸਭ ਤੋਂ ਜ਼ਿਆਦਾ ਦੀਪ ਸਮੂਹ ਦੱਖਣ ਪੂਰਬੀ ਏਸ਼ੀਆ ਅਤੇ ਸ਼ਾਂਤ ਮਹਾਸਾਗਰ ਵਿੱਚ ਮਿਲਦੇ ਹਨ।

ਮਹਾਂਦੀਪ : ਮਹਾਂਦੀਪ ਧਰਤੀ ਉੱਤੇ ਅਜਿਹਾ ਭੁ-ਭਾਗ ਹੁੰਦਾ ਹੈ ਜੋ ਆਕਾਰ ਵਿੱਚ ਬਹੁਤ ਵੱਡਾ ਹੁੰਦਾ ਹੈ ਅਤੇ ਸਮੁੰਦਰ ਦੁਆਰਾ ਬਾਕੀ ਵੱਡੇ ਭੁ-ਆਕਾਰਾਂ ਤੋਂ ਅਲੱਗ ਦਿਖਾਈ ਦੇਂਦਾ ਹੈ। ਦੂਜੇ ਸ਼ਬਦਾਂ ਵਿੱਚ ਆਖੀਏ ਤਾਂ ਆਕਾਰ ਵਿੱਚ ਬਹੁਤ ਵੱਡੇ ਦੀਪ ਨੂੰ ਮਹਾਂਦੀਪ ਆਖਦੇ ਹਾਂ।

ਪ੍ਰਾਇਦੀਪ : ਇੱਕ ਅਜਿਹਾ ਭੁ-ਖੰਡ ਜੋ ਤਿੰਨ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਵੇ ਪਰ ਉਸਦਾ ਚੌਥਾ ਹਿੱਸਾ ਧਰਤੀ ਵਾਲੇ ਭਾਗ ਨਾਲ ਜੁੜਿਆ ਹੋਵੇ ਤਾਂ ਅਜਿਹੇ ਭੁ-ਖੰਡ ਨੂੰ ਪ੍ਰਾਇਦੀਪ ਆਖਦੇ ਹਨ।

ਉੱਪ-ਮਹਾਂਦੀਪ : ਜਦੋਂ ਕੋਈ ਸਥਾਨ ਕਿਸੇ ਮਹਾਂਦੀਪ ਦਾ ਹਿੱਸਾ ਹੁੰਦਾ ਹੈ ,ਪਰ ਤੁਲਨਾਤਮਕ ਰੂਪ ਨਾਲ ਭੂਗੋਲਿਕ ਰੂਪ ਤੋਂ ਅਲਗ ਅਤੇ ਛੋਟਾ ਹੁੰਦਾ ਹੈ , ਉਸਨੂੰ ਉੱਪ-ਮਹਾਂਦੀਪ ਆਖਦੇ ਹਨ। ਭਾਰਤ ਦੇ ਮਾਮਲੇ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਇੱਕ ਬਹੁਤ ਵੱਡਾ ਭੁ-ਖੰਡ ਹੈ ਜੋ ਕਿ ਏਸ਼ੀਆ ਮਹਾਂਦੀਪ ਦਾ ਹਿੱਸਾ ਹੈ। ਪਰ ਆਪਣੀਆਂ ਭੂਗੋਲਿਕ ਸੀਮਾਵਾਂ ਕਾਰਨ (ਹਿਮਾਲਿਆ ਪਰਬਤਾਂ ਦੀ ਲੜ੍ਹੀ ਇਸਨੂੰ ਬਾਕੀ ਏਸ਼ੀਆਈ ਦੇਸ਼ਾਂ , ਚੀਨ ,ਪਾਕਿਸਤਾਨ ਅਤੇ ਮਨਮਾਰ ਤੋਂ ਅਲਗ ਕਰਦੀ ਹੈ) ਬਾਕੀ ਮਹਾਂਦੀਪ ਤੋਂ ਬਿਲਕੁੱਲ ਅਲਗ ਨਜ਼ਰ ਆਉਂਦਾ ਹੈ। ਇਸ ਲਈ ਇਸਨੂੰ ਇੱਕ ਉੱਪ-ਮਹਾਂਦੀਪ ਆਖਿਆ ਜਾਂਦਾ ਹੈ।

Featured

ਕੁਝ ਜਾਣਕਾਰੀ ਪੰਜਾਬ ਦੇ ਭੂਗੋਲ ਬਾਰੇ

 • ਆਕਾਰ ਦੇ ਹਿਸਾਬ ਨਾਲ ਭਾਰਤ ਦੀਆਂ 29 ਸਟੇਟਾਂ ਵਿੱਚੋਂ ਸਾਡੇ ਪੰਜਾਬ ਦਾ 20ਵਾਂ ਨੰਬਰ ਆਉਂਦਾ ਹੈ।
 • ਆਕਾਰ ਪੱਖੋਂ ਰਾਜਸਥਾਨ ਭਾਰਤ ਵਿੱਚ ਪਹਿਲੇ ਨੰਬਰ ਤੇ ਹੈ ਜਦਕਿ ਗੋਆ ਸਭ ਤੋਂ ਛੋਟਾ ਰਾਜ ਹੈ।
 • ਪੰਜਾਬ ਵਿੱਚ ਲਗਭਗ 82% ਜ਼ਮੀਨ ਖੇਤੀ ਅਧੀਨ ਆਉਂਦੀ ਹੈ।
 • ਲਗਭਗ 5% ਖੇਤਰ ਜੰਗਲਾਂ ਹੇਠ ਹੈ ਜਦਕਿ ਹੁਸ਼ਿਆਰਪੁਰ ਸਭ ਤੋਂ ਵੱਧ ਜੰਗਲ ਅਧੀਨ ਜਮੀਨ ਵਾਲਾ ਜ਼ਿਲ੍ਹਾ ਹੈ। ਇੱਥੇ ਸਾਰੇ ਰਾਜ ਦਾ ਕੁੱਲ 34% ਹਿੱਸਾ ਜੰਗਲਾਂ ਹੇਠ ਹੈ।
 • ਇਸ ਸਮੇਂ ਪੰਜਾਬ ਵਿੱਚ ਸਤਲੁਜ,ਬਿਆਸ ਅਤੇ ਰਾਵੀ ਮੁੱਖ ਨਦੀਆਂ ਵਹਿੰਦੀਆਂ ਹਨ।
 • ਸ਼ਿਵਾਲਿਕ ਦੀਆਂ ਪਹਾੜੀਆਂ ਇਸਦੀ ਹਿਮਾਚਲ ਨਾਲ ਸੀਮਾ ਬਣਾਉਂਦੀਆਂ ਹਨ।
Related image
ਪੰਜਾਬ
 • ਇਸ ਭਾਗ ਵਿੱਚ ਅਰਧ-ਪਹਾੜੀ ਖੇਤਰ ਸਥਾਨਕ ਤੌਰ ਤੇ ‘ਕੰਡੀ’ ਖੇਤਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
 • ਦੱਖਣ-ਪੱਛਮੀ ਕੋਨੇ ਦੇ ਕੁਝ ਹਿੱਸੇ ਅਰਧ-ਸਿਲ੍ਹੇ ਹਨ। ਇਸ ਵਿੱਚ ਫਾਜ਼ਿਲਕਾ ਅਤੇ ਮੁਕਤਸਰ ਜ਼ਿਲ੍ਹਿਆਂ ਦੇ ਖੇਤਰ ਸ਼ਾਮਲ ਹਨ।ਫਾਜ਼ਿਲਕਾ ਅਤੇ ਮੁਕਤਸਰ ਜ਼ਿਲ੍ਹਿਆਂ ਦੇ ਬਹੁਤ ਸਾਰੇ ਹਿੱਸਿਆਂ ਵਿਚ ਪਾਣੀ ਦੇ ਪ੍ਰਵਾਹ ਦੀ ਸਮੱਸਿਆ ਹੈ। ਇਨ੍ਹਾਂ ਖੇਤਰਾਂ ਵਿੱਚ ਪਾਣੀ 2-4 ਮੀਟਰ ਦੀ ਡੂੰਘਾਈ ਤੇ ਪਾਇਆ ਜਾ ਸਕਦਾ ਹੈ, ਪਰ ਇਸਨੂੰ ਸਿੰਚਾਈ ਜਾਂ ਪੀਣ ਦੇ ਉਦੇਸ਼ ਲਈ ਨਹੀਂ ਵਰਤਿਆ ਜਾ ਸਕਦਾ। ਇਹ ਖੇਤਰ ਥਾਰ ਰੇਗਿਸਤਾਨ ਦੇ ਕਿਨਾਰੇ ਤੇ ਹੈ, ਜੋ ਏਸ਼ੀਆ ਵਿੱਚ ਸਭ ਤੋਂ ਵੱਡਾ ਮਾਰੂਥਲ ਹੈ।
 • ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ, ਸਮੁੰਦਰ ਤਲ ਤੋਂ ਔਸਤ ਉਚਾਈ 180 ਮੀਟਰ ਤੋਂ 330 ਮੀਟਰ ਤਕ ਹੈ। ਜ਼ਮੀਨ ਦੀ ਢਲਾਣ ਉੱਤਰ-ਪੂਰਬ ਤੋਂ ਦੱਖਣ-ਪੱਛਮ ਵੱਲ ਹੈ। ਸ਼ਿਵਾਲਿਕ ਪਹਾੜੀਆਂ ਦੇ ਨਾਲ ਸਥਿਤ ਹੁਸ਼ਿਆਰਪੁਰ ਅਤੇ ਰੋਪੜ ਜ਼ਿਲ੍ਹਿਆਂ ਦੇ ਖੇਤਰਾਂ ਵਿੱਚ 500 ਮੀਟਰ ਤੋਂ ਵੱਧ ਦੀ ਉਚਾਈ ਹੈ।
 • ਉੱਤਰ-ਪੂਰਬੀ ਕੋਨੇ ਵਿਚ ਪਠਾਨਕੋਟ ਰੇਲਵੇ ਸਟੇਸ਼ਨ ਦੀ ਸਮੁੰਦਰ ਤਲ ਤੋਂ ਉਚਾਈ 330 ਮੀਟਰ ਹੈ ਅਤੇ ਦੱਖਣੀ ਪੱਛਮੀ ਕੋਨੇ ਵਿਚ ਅਬੋਹਰ ਰੇਲਵੇ ਸਟੇਸ਼ਨ ਸਮੁੰਦਰ ਤਲ ਤੋਂ 180 ਮੀਟਰ ਦੀ ਉੱਚਾਈ ਹੈ।
 • ਪੰਜਾਬ ਦਾ ਪੂਰਾ ਖੇਤਰ ਭੂਚਾਲ ਪੱਖੋਂ ਖਤਰੇ ਦੇ ਜ਼ੋਨ ਨੰਬਰ ਤਿੰਨ ਅਤੇ ਚਾਰ ਵਿੱਚ ਪੈਂਦਾ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਰਾਜ ਦਾ ਅੱਧਾ ਹਿੱਸਾ ਜ਼ੋਨ ਨੰਬਰ ਚਾਰ ਵਿੱਚ ਹੈ, ਜਿਸ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਰੋਪੜ, ਹੁਸ਼ਿਆਰਪੁਰ, ਲੁਧਿਆਣਾ, ਜਲੰਧਰ ਜ਼ਿਲ੍ਹੇ ਸ਼ਾਮਲ ਹਨ। ਜਦਕਿ ਕੁਝ ਜ਼ਿਲ੍ਹੇ ਭੂਚਾਲ ਖੇਤਰ ਦੇ ਜ਼ੋਨ ਨੰਬਰ ਤਿੰਨ ਵਿੱਚ ਪੈਂਦੇ ਹਨ , ਇਹ ਹਨ -ਫਿਰੋਜ਼ਪੁਰ, ਫਾਜ਼ਿਲਕਾ, ਮਾਨਸਾ, ਸੰਗਰੂਰ, ਮੋਗਾ, ਪਟਿਆਲਾ ਅਤੇ ਬਠਿੰਡਾ।
 • ਬਿਆਸ ਅਤੇ ਰਾਵੀ ਦੇ ਵਿੱਚਕਾਰ ਦਾ ਖੇਤਰ ਬਾਰੀ ਦੁਆਬਾ ਅਖਵਾਉਂਦਾ ਹੈ। ਇਸ ਖੇਤਰ ਨੂੰ ਮਾਝਾ ਵੀ ਆਖਦੇ ਹਨ ਕਿਉਂਕਿ ਇਹ ਖੇਤਰ ਪੁਰਾਣੇ ਪੰਜਾਬ ਦੇ ਬਿਲਕੁਲ ਮੱਧ ਵਿੱਚ ਪੈਂਦਾ ਸੀ ਇਸਲਈ ਇਸਨੂੰ ਮਾਝਾ ਆਖਿਆ ਜਾਂਦਾ ਸੀ।
 • ਬਿਆਸ ਅਤੇ ਸਤਲੁਜ ਦੇ ਵਿੱਚਕਾਰ ਦਾ ਇਲਾਕਾ ਬਿਸਤ ਦੁਆਬਾ ਅਖਵਾਉਂਦਾ ਹੈ।
 • ਸਤਲੁਜ ਪਾਰ ਦੇ ਇਲਾਕੇ ਨੂੰ ਮਾਲਵਾ ਆਖਿਆ ਜਾਂਦਾ ਹੈ।
 • ਦੱਖਣੀ ਪੰਜਾਬ ਦੇ ਹਰਿਆਣਾ ਰਾਜ ਨਾਲ ਲੱਗਦਾ ਖੇਤਰ ਪੁਆਧੀ ਵੀ ਕਹਿਲਾਉਂਦਾ ਹੈ। ਪੁਆਧ ਦੋ ਅੱਖਰਾਂ “ਪੂਰਵ ” ਅਤੇ “ਅੱਧ” ਤੋਂ ਮਿੱਲ ਕੇ ਬਣਿਆ ਹੈ ਜਿਸਦਾ ਅਰਥ ਹੈ ਪੰਜਾਬ ਦਾ ਪੂਰਵੀ ਅੱਧ।
Featured

ਭਾਰਤ ਭਵਨ

ਭਾਰਤ ਭਵਨ,ਭਾਰਤ ਦੇ ਰਾਜ ਮੱਧ ਪ੍ਰਦੇਸ਼ ਵਿਚ ਸਥਿਤ ਇਕ ਵੱਖਰੀ ਕਲਾ, ਸਭਿਆਚਾਰਕ ਕੇਂਦਰ ਅਤੇ ਮਿਊਜ਼ੀਅਮ ਹੈ। ਇਸ ਵਿਚ ਆਰਟ ਗੈਲਰੀ, ਫਾਈਨ ਆਰਟਸ ਕੁਲੈਕਸ਼ਨ, ਇਨਡੋਰ / ਆਊਟਡੋਰ ਆਡੀਟੋਰੀਅਮ, ਰੀਹਰਸਲ ਰੂਮ, ਭਾਰਤੀ ਕਵਿਤਾਵਾਂ ਦੀ ਲਾਇਬ੍ਰੇਰੀ ਆਦਿ ਵਰਗੀਆਂ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹਨ। ਇਹ ਭੋਪਾਲ ਦੇ ਵੱਡੇ ਤਲਾਬ ਦੇ ਨੇੜੇ ਸਥਿਤ ਹੈ।

Related image
ਭਾਰਤ ਭਵਨ (ਭੋਪਾਲ ,ਮੱਧ ਪ੍ਰਦੇਸ਼)

ਇਸ ਇਮਾਰਤ ਦੇ ਆਰਕੀਟੈਕਟ ਚਾਰਲਸ ਕੋਰੀਆ ਸਨ। ਉਹਨਾਂ ਦਾ ਕਹਿਣਾ ਹੈ -“ਇਹ ਕਲਾ ਕੇਂਦਰ ਇਕ ਬਹੁਤ ਹੀ ਸੁੰਦਰ ਜਗ੍ਹਾ ‘ਤੇ ਸਥਿਤ ਹੈ, ਪਾਣੀ ਉੱਤੇ ਝੁਕਿਆ ਹੋਇਆ ਇੱਕ ਪਠਾਰ ਹੈ ਜਿਸ ਤੋਂ ਤਾਲਾਬ ਅਤੇ ਇਤਿਹਾਸਕ ਸ਼ਹਿਰ ਨਜ਼ਰ ਆਉਂਦੇ ਹਨ।
“ਭੋਪਾਲ ਵਿੱਚ ਸਥਿਤ ਇਹ ਇਮਾਰਤ ਭਾਰਤ ਦੇ ਸਭ ਤੋਂ ਅਨੋਖੇ ਰਾਸ਼ਟਰੀ ਸੰਸਥਾਨਾਂ ਵਿਚੋਂ ਇਕ ਹੈ। 1982 ਵਿਚ ਸਥਾਪਿਤ, ਇਸ ਇਮਾਰਤ ਵਿਚ ਬਹੁਤ ਸਾਰੀਆਂ ਰਚਨਾਤਮਕ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਸ਼ਿਆਮਲਾ ਪਹਾੜੀਆਂ ਤੇ ਸਥਿਤ, ਇਹ ਇਮਾਰਤ ਪ੍ਰਸਿੱਧ ਆਰਕੀਟੈਕਟ ਚਾਰਲਸ ਕੋਰੀਆ ਦੁਆਰਾ ਤਿਆਰ ਕੀਤੀ ਗਈ ਸੀ। ਇਹ ਭਾਰਤ ਦੇ ਵੱਖ-ਵੱਖ ਰਵਾਇਤੀ ਕਲਾਸੀਕਲ ਕਲਾਵਾਂ ਦੀ ਸੁਰੱਖਿਆ ਲਈ ਮੁੱਖ ਕੇਂਦਰ ਹੈ। ਇਸ ਇਮਾਰਤ ਵਿਚ ਇੱਕ ਕਲਾ ਦਾ ਮਿਊਜ਼ੀਅਮ, ਆਰਟ ਗੈਲਰੀ, ਫਾਈਨ ਆਰਟਸ ਦੀ ਵਰਕਸ਼ਾਪ, ਭਾਰਤੀ ਕਵਿਤਾਵਾਂ ਦੀ ਲਾਇਬ੍ਰੇਰੀ ਸ਼ਾਮਲ ਹੈ।

Featured

ਮੋਸਟ ਫੇਵਰਡ ਨੇਸ਼ਨ ਦਾ ਦਰਜਾ

ਭਾਰਤ ਨੇ ਪੂਲਵਾਮਾ ਵਿੱਚ ਸੀ ਆਰ ਪੀ ਐੱਫ ਜਵਾਨਾਂ ਉੱਤੇ ਆਤਮਘਾਤੀ ਦਹਿਸ਼ਤਗਰਦੀ ਹਮਲੇ ਦੇ ਵਿਰੋਧ ਵਿੱਚ ਪਾਕਿਸਤਾਨ ਦੇ ਖਿਲਾਫ ਸਖ਼ਤ ਐਕਸ਼ਨ ਲੈਂਦੇ ਹੋਏ ਭਾਰਤ ਨੇ ਪਾਕਿਸਤਾਨ ਤੋਂ ਸਭ ਤੋਂ ਮੋਸਟ ਫੇਵਰਡ ਨੇਸ਼ਨ (ਐੱਮ.ਐਫ.ਐੱਨ) ਦਾ ਦਰਜਾ ਵਾਪਸ ਲੈਣ ਦੀ ਘੋਸ਼ਣਾ ਕੀਤੀ ਹੈ।
ਮੋਸਟ ਫੇਵਰਡ ਨੇਸ਼ਨ (ਐੱਮ.ਐਫ.ਐੱਨ) ਦਾ ਦਰਜ ਕਦੋਂ ਦਿੱਤਾ ਜਾਂਦਾ ਹੈ?  ਭਾਰਤ 01 ਜਨਵਰੀ, 1995 ਨੂੰ ਵਿਸ਼ਵ ਵਪਾਰ ਸੰਗਠਨ (WTO) ਦਾ ਮੈਂਬਰ ਬਣਿਆ ਸੀ। ਭਾਰਤ ਨੇ ਪਾਕਿਸਤਾਨ ਨੂੰ ਸਾਲ 1996 ਵਿਚ ਹੀ ਮੋਸਟ ਫੇਵਰਡ ਨੇਸ਼ਨ (ਐੱਮ.ਐੱਫ.ਐੱਨ) ਦਾ ਦਰਜਾ ਦੇ ਦਿੱਤਾ ਸੀ। ਪਰ ਪਾਕਿਸਤਾਨ ਵੱਲੋਂ ਭਾਰਤ ਨੂੰ ਅਜਿਹਾ ਕੋਈ ਦਰਜਾ ਨਹੀਂ ਦਿੱਤਾ ਗਿਆ।

ਮੋਸਟ ਫੈਵਰਡ ਨੈਸ਼ਨ (ਐੱਮ.ਐਫ.ਐੱਨ) ਦੀ ਦਰਜਾ ਲੈਣ ਦੀ ਪ੍ਰਕਿਰਿਆ: – ਦੱਸਣਾ ਜਰੂਰੀ ਬਣਦਾ ਹੈ ਕਿ ਵਿਸ਼ਵ ਵਪਾਰ ਸੰਗਠਨ ਦੇ ਆਰਟਿਕਲ 21 ਬੀ ਦੇ ਅਧੀਨ ਕੋਈ ਵੀ ਦੇਸ਼ ਉਸ ਸੂਰਤ ਵਿੱਚ ਕਿਸੇ ਦੇਸ਼ ਤੋਂ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਵਾਪਸ ਲੈ ਸਕਦਾ ਹੈ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਸੁਰੱਖਿਆ ਸੰਬੰਧੀ ਮੁੱਦਿਆਂ ਤੇ ਵਿਵਾਦ ਉੱਠ ਜਾਵੇ। ਹਾਲਾਂਕਿ ਇਸ ਲਈ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਨਾ ਹੁੰਦਾ ਹੈ।

ਮੋਸਟ ਫੇਵਰਡ ਨੇਸ਼ਨ ਦਾ ਕੀ ਅਰਥ ਹੈ ? ਅਸਲ ਵਿੱਚ ਐੱਮ.ਐਫ.ਐੱਨ (ਐੱਮ.ਐਫ.ਐੱਨ) ਦਾ ਮਤਲਬ ਹੈ ਸਭ ਤੋਂ ਜ਼ਿਆਦਾ ਤਰਜੀਹ ਵਾਲਾ ਦੇਸ਼। ਵਿਸ਼ਵ ਵਪਾਰ ਸੰਗਠਨ ਅਤੇ ਅੰਤਰਰਾਸ਼ਟਰੀ ਵਪਾਰ ਨਿਯਮਾਂ ਦੇ ਅਧਾਰ ਤੇ ਵਪਾਰ ਵਿੱਚ ਸਭ ਤੋਂ ਵੱਧ ਤਰਜੀਹ ਵਾਲੇ ਦੇਸ਼ (ਐੱਮ.ਐੱਫ.ਐੱਨ) ਦਾ ਦਰਜਾ ਦਿੱਤਾ ਜਾਂਦਾ ਹੈ। ਐੱਮ.ਐਫ.ਐੱਨ ਦੀ ਦਰਜਾ ਪ੍ਰਾਪਤ ਹੋ ਜਾਣ ਤੇ , ਇਸ ਗੱਲ ਦਾ ਭਰੋਸਾ ਰਹਿੰਦਾ ਹੈ ਕਿ ਉਸ ਦੇਸ਼ ਨੂੰ ਵਪਾਰ ਵਿੱਚ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ।

ਮੋਸ੍ਟ ਫੇਵਰਡ ਨੇਸ਼ਨ ਦਰਜੇ ਦਾ ਲਾਭ :- ਮੋਸਟ ਫੇਵਰਡ ਨੇਸ਼ਨ ਦਾ ਦਰਜਾ ਵਪਾਰ ਵਿੱਚ ਦਿੱਤਾ ਜਾਂਦਾ ਹੈ। ਇਸ ਦੇ ਅਧੀਨ ਆਯਾਤ-ਨਿਰਯਾਤ ਵਿੱਚ ਸਬੰਧਤ ਦੇਸ਼ ਨੂੰ ਵਿਸ਼ੇਸ਼ ਛੋਟਾਂ ਪ੍ਰਾਪਤ ਹੁੰਦੀਆਂ ਹਨ। ਇਹ ਦਰਜਾ ਪ੍ਰਾਪਤ ਦੇਸ਼ ਦਾ ਵਪਾਰ ਸਭ ਤੋਂ ਘੱਟ ਆਯਾਤ ਟੈਕਸ ‘ਤੇ ਹੁੰਦਾ ਹੈ। WTO ਦੇ ਮੈਂਬਰ ਦੇਸ਼ ਖੁੱਲ੍ਹੀ ਵਪਾਰ ਅਤੇ ਬਾਜ਼ਾਰ ਨਾਲ ਜੁੜੇ ਹੋਏ ਹਨ ਪਰ ਐੱਮ.ਐਫ.ਐੱਨ ਦੇ ਨਿਯਮਾਂ ਅਧੀਨ ਦੇਸ਼ਾਂ ਨੂੰ ਵਿਸ਼ੇਸ਼ ਛੋਟਾਂ ਦਿੱਤੀਆਂ ਜਾਂਦੀਆਂ ਹਨ। ਸੀਮਿੰਟ, ਚੀਨੀ, ਔਰਗੈਨਿਕ ਕੈਮੀਕਲ, ਰੂਈ, ਸਬਜ਼ੀ ਅਤੇ ਕੁਝ ਚੋਣਵੇਂ ਫਲਾਂ ਦੇ ਇਲਾਵਾ ਮਿਨਰਲ ਤੇਲ, ਸੁੱਕੇ ਮੇਵੇ, ਸਟੀਲ ਵਰਗੀਆਂ ਕਮੋਡਿਟੀਜ਼ ਅਤੇ ਵਸਤੂਆਂ ਦਾ ਵਪਾਰ ਦੋਨਾਂ ਦੇਸ਼ਾਂ ਵਿਚਾਲੇ ਹੈ।

ਕੀ ਭਾਰਤ ਨੂੰ ਇਸਦਾ ਨੁਕਸਾਨ ਹੋ ਸਕਦਾ ਹੈ ? ਭਾਰਤ ਜੇਕਰ ਪਾਕਿਸਤਾਨ ਦੇ ਮੋਸਟ ਫੇਵਵਰਡ ਨੈਸ਼ਨ (ਐੱਮ.ਐਫ.ਐੱਨ) ਦਾ ਦਰਜ ਖਤਮ ਕਰਦਾ ਹੈ ਤਾਂ ਹੋ ਸਕਦਾ ਹੈ ਕਿ ਪਾਕਿਸਤਾਨ ਆਪਣੇ ਵੱਲੋਂ ਭਾਰਤ ਨਾਲ ਵਪਾਰ ਕਰਨ ਨੂੰ ਹੀ ਰੋਕ ਦੇਵੇ। ਭਾਰਤ ਨੂੰ ਅਜਿਹਾ ਕਰਨ ਸਮੇਂ ਬੇਸ਼ਕ ਘਾਟਾ ਹੋ ਸਕਦਾ ਹੈ, ਪਰ ਅੱਤਵਾਦ ਨਾਲ ਨਜਿੱਠਣਾ ਅਤੇ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ, ਭਾਰਤ ਘਾਟੇ ਦੀ ਕੀਮਤ ਤੇ ਵੀ ਅਜਿਹਾ ਕਰਨ ਲਈ ਤਿਆਰ ਹੋ ਗਿਆ ਹੈ।


ਜਾਗਰਣ ਜੋਸ਼ ਤੋਂ ਪੰਜਾਬੀ ਵਿਦਿਆਰਥੀਆਂ ਲਈ ਅਨੁਵਾਦ

Featured

ਇੱਕ ਚਮਚ ਜਾਣਕਾਰੀ ਦਾ

 1. ਮਿਸਰ ਦੇ ਰਾਸ਼ਟਰਪਤੀ ਅਬਦੇਲ ਫ਼ਤਿਹ ਅਲਸੀਸੀ ਨੂੰ ਅਫ਼੍ਰੀਕੀ ਸੰਘ ਦਾ ਅਧਿਅਕਸ਼ ਨਿਯੁਕਤ ਕੀਤਾ ਗਿਆ ਹੈ। ਇਸਤੋਂ ਪਹਿਲਾਂ ਰਵਾਂਡਾ ਦੇ ਰਾਸ਼ਟਰਪਤੀ ਪਾਲ ਕਾਗਾਮੇ ਇਸਦੇ ਅਧਿਅਕਸ਼ ਸਨ। ਇਸ ਸੰਘ ਦੀ ਸਥਾਪਨਾ 26 ਮਈ, 2001 ਨੂੰ ਇਥੋਪੀਆ ਦੀ ਰਾਜਧਾਨੀ ਆਦਿਸ ਅਬਾਬਾ ਵਿੱਚ ਕੀਤੀ ਗਈ ਸੀ।
 2. ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂਧਾਬੀ ਦੀ ਅਦਾਲਤ ਵਿੱਚ ਅੰਗਰੇਜ਼ੀ ਅਤੇ ਅਰਬੀ ਤੋਂ ਇਲਾਵਾ ਹਿੰਦੀ ਨੂੰ ਅਧਿਕਾਰਕ ਭਾਸ਼ਾ ਬਣਾ ਦਿੱਤਾ ਗਿਆ ਹੈ। 
 3. (ਫਿਜ਼ੀ ਵਿੱਚ ਵੀ ਹਿੰਦੀ ਭਾਸ਼ਾ ਨੂੰ ਸਰਕਾਰੀ ਕੰਮਕਾਜ ਲਈ ਵਰਤਿਆ ਜਾਂਦਾ ਹੈ।)
 4. ਸਵੱਛ ਸ਼ਕਤੀ-2019 ਪ੍ਰੋਗਰਾਮ ਹਰਿਆਣਾ ਵਿਖੇ ਹੋਇਆ ਅਤੇ ਇਸ ਮੌਕੇ ਤੇ ਪ੍ਰਧਾਨ ਮੰਤਰੀ ਵੱਲੋਂ ਸਵੱਛਤਾ ਸ਼ਕਤੀ ਪੁਰਸਕਾਰ ਵੀ ਵੰਡੇ ਗਏ ।
 5. ਚੀਨ ਵੱਲੋਂ ਹਰ ਸਾਲ 20000 ਪਾਕਿਸਤਾਨੀ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਦੇਣ ਦੀ ਘੋਸ਼ਣਾ ਕੀਤੀ ਗਈ ਹੈ।
 6. 2019 ਦੇ ਬਜਟ ਵਿੱਚ ਕਿਸਾਨ ਸਨਮਾਨ ਨਿਧਿ ਯੋਜਨਾ ਦੀ ਘੋਸ਼ਣਾ ਕੀਤੀ ਗਈ ਹੈ ਜਿਸਦੇ ਤਹਿਤ ਛੋਟੇ ਕਿਸਾਨਾਂ ਨੂੰ ਸਾਲ ਵਿੱਚ 6000 ਰੁਪਏ ਦੀ ਰਾਸ਼ੀ ਉਸਦੀ ਆਮਦਨ ਨੂੰ ਸਪੋਰਟ ਕਰਨ ਲਈ ਦਿੱਤੇ ਜਾਣਗੇ।
 7. 12ਫਰਵਰੀ ਨੂੰ ਰਾਸ਼ਟਰਪਤੀ ਵਲੋਂ ਸੰਸਦ ਦੇ ਕੇਂਦਰੀ ਹਾਲ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੇ ਚਿੱਤਰ ਦਾ ਉਦਘਾਟਨ ਕੀਤਾ ਗਿਆ। ਸ਼੍ਰੀ ਅਟਲ ਬਿਹਾਰੀ ਵਾਜਪਾਈ 3 ਵਾਰੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ। ਪਹਿਲੀ ਵਾਰੀ 1996 ਵਿੱਚ ਦੂਸਰੀ ਵਾਰੀ 1998 ਤੋਂ 1999 ਦੌਰਾਨ 11 ਮਹੀਨੇ ਲਈ ਪ੍ਰਧਾਨ ਮੰਤਰੀ ਰਹੇ। ਇਸਤੋਂ ਬਾਅਦ 1999 ਤੋਂ 2004 ਵਿੱਚ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣੇ।
 8. ਪ੍ਰਧਾਨ ਮੰਤਰੀ ਮੋਦੀ ਵੱਲੋਂ ਹਰਿਆਣਾ ਦੇ ਝੱਜਰ ਵਿੱਚ ਰਾਸ਼ਟਰੀ ਕੈਂਸਰ ਸੰਸਥਾਨ ਦੇਸ਼ ਨੂੰ ਸਮਰਪਿਤ ਕੀਤਾ ਗਿਆ ਹੈ। ਜਿਸਦੀ ਸਥਾਪਨਾ ਦਿੱਲੀ ਦੇ ਏਮਜ਼ ਦੇ ਪ੍ਰੋਜੈਕਟ ਦੇ ਤਹਿਤ ਕੀਤੀ ਗਈ ਹੈ। ਇਸਤੋਂ ਇਲਾਵਾ ਪ੍ਰਧਾਨ ਮੰਤਰੀ ਵੱਲੋਂ ਹੀ ਆਂਧਰਾ ਪ੍ਰਦੇਸ਼ ਦੇ ਗੁੰਟੂਰ ਵਿੱਚ ਸਾਮਰਿਕ ਪੈਟਰੋਲੀਅਮ ਭੰਡਾਰਨ ਦਾ ਉਦਘਾਟਨ ਕੀਤਾ ਗਿਆ। ਇਹ ਇੱਕ ਕਿਸਮ ਦਾ ਭੂਮੀਗਤ ਕਮਰਾ ਹੈ ਜਿਸਦੀ ਯੋਗਤਾ 2.5 ਮਿਲੀਅਨ ਮੀਟ੍ਰਿਕ ਟਨ ਹੈ। ਇਸਦੇ ਕੁੱਲ ਚਾਰ ਭਾਗ ਹਨ, ਹਰੇਕ ਭਾਗ ਦੀ ਯੋਗਤਾ 0.625 ਮਿਲੀਅਨ ਟਨ ਦੀ ਹੈ। ਇੰਡੀਅਨ ਸਟ੍ਰੇਟੇਜਿਕ ਪੈਟਰੋਲੀਅਮ ਰਿਜ਼ਰਵ ਲਿਮਿਟਡ ਨੇ ਤਿੰਨ ਥਾਵਾਂ ਮੰਗਲੌਰ ,ਵਿਸ਼ਾਖਾਪਟਨਮ ਅਤੇ ਪਦੁਰ ਵਿਖੇ ਕੁੱਲ 5.33 ਮਿਲੀਅਨ ਮੀਟ੍ਰਿਕ ਟਨ ਯੋਗਤਾ ਵਾਲੇ ਕੱਚੇ ਤੇਲ ਦੇ ਸਟੋਰ ਸਥਲਾਂ ਦਾ ਨਿਰਮਾਣ ਕੀਤਾ ਹੈ।
 9. 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਮਨਾਇਆ ਜਾਂਦਾ ਹੈ। ਯੂਨੈਸਕੋ ਨੇ 2011 ਵਿੱਚ ਮਹਾਂਸਭਾ ਵਿੱਚ ਇਸਦੀ ਘੋਸ਼ਣਾ ਕੀਤੀ ਸੀ। ਇਸੇ ਦਿਨ 1946 ਵਿੱਚ ਸੰਯੁਕਤ ਰਾਸ਼ਟਰ ਰੇਡੀਓ ਨੇ ਪਹਿਲਾ ਕਾਲ ਸਾਈਨ ਟ੍ਰਾੰਸਮਿਟ ਕੀਤਾ ਸੀ।
 10. ਵਿਸ਼ਵ ਆਰਥਿਕ ਫ਼ੋਰਮ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਅਨੁਸਾਰ ਵਿਸ਼ਵ ਵਿੱਚ ਗਲੋਬਲ ਵਾਰਮਿੰਗ ਕਾਰਨ ਦੁਨੀਆਂ ਦੇ ਸਮੁੰਦਰਾਂ ਦਾ ਰੰਗ ਬਦਲ ਰਿਹਾ ਹੈ।
 11. ਫਰਵਰੀ 2019 ਦੌਰਾਨ ਹੋਣ ਵਾਲੇ 61ਵੇਂ ਗ੍ਰੈਮੀ ਅਵਾਰਡ (ਇਹ ਸੰਗੀਤ ਲਈ ਦਿੱਤੇ ਜਾਣ ਵਾਲੇ ਇਨਾਮ ਹਨ) ਸਮਾਰੋਹ ਵਿੱਚ ਰੈਪਰ ਕਾਰਡੋ ਬੀ. ਬੈਸਟ ਐਲਬਮ ਦਾ ਅਵਾਰਡ ਜਿੱਤਣ ਵਾਲੀ ਪਹਿਲੀ ਸੋਲੋ ਮਹਿਲਾ ਕਲਾਕਾਰ ਬਣ ਗਈ ਹੈ। ਇਸਤੋਂ ਇਲਾਵਾ ਅਮਰੀਕਨ ਸਿੰਗਰ ਕੈਸੀ ਮੁਸਗਰੇਵ ਨੇ ਐਲਬਮ ਆਫ਼ ਦ ਯੀਅਰ ਤੋਂ ਇਲਾਵਾ 4 ਗ੍ਰੈਮੀ ਇਨਾਮ ਆਪਣੇ ਨਾਮ ਕੀਤੇ ਹਨ।
 12. ਹਰਸਿਮਰਤ ਕੌਰ ਬਾਦਲ ਵੱਲੋਂ ਹਿਮਾਚਲ ਪ੍ਰਦੇਸ਼ ਦੇ ਪਹਿਲੇ ਮੈਗਾ ਫ਼ੂਡ ਪਾਰਕ (ਕਰੇਮਿਕ ਮੈਗਾ ਫੂਡ ਪਾਰਕ) ਦਾ ਉਦਘਾਟਨ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਜੈ ਰਾਮ ਠਾਕੁਰ ਹਨ।)
 13. ਭਾਰਤ ਨੂੰ ਅਮਰੀਕਨ ਬੋਇੰਗ ਕੰਪਨੀ ਵੱਲੋਂ ਚਿਨੂਕ ਹੈਲੀਕਾਪਟਰਾਂ ਦੀ ਪਹਿਲੀ ਖੇਪ ਪ੍ਰਾਪਤ ਹੋ ਗਈ ਹੈ। ਇਹ ਅਮਰੀਕਾ ਦਾ ਸਪੈਸ਼ਲ ਦੋ ਰੋਟਰ ਵਾਲਾ ਹੈਵਿਲਿਫਟ ਹੈਲੀਕਾਪਟਰ ਹੈ। ਇਸਤੋਂ ਇਲਾਵਾ ਭਾਰਤ ਨੇ ਅਮਰੀਕਾ ਨਾਲ 22 ਅਪਾਚੇ ਹੈਲਕਾਪਟਰ ਬਾਰੇ ਵੀ ਕਰਾਰ ਕੀਤਾ ਹੈ।
 14. ਭਾਰਤ ਬੰਗਲਾਦੇਸ਼ ਦੇ 1800 ਲੋਕ ਸੇਵਕਾਂ ਨੂੰ ਅਗਲੇ ਛੇ ਸਾਲਾਂ ਵਿੱਚ ਆਪਣੇ “ਰਾਸ਼ਟਰੀ ਸੁਸ਼ਾਸਨ ਕੇਂਦਰ ਮੰਸੂਰੀ” ਵਿਖੇ ਪ੍ਰਸ਼ਾਸਨਿਕ ਟਰੇਨਿੰਗ ਦਵੇਗਾ।ਇਸਤੋਂ ਪਹਿਲਾਂ ਵੀ 1500 ਲੋਕ ਸੇਵਕਾਂ ਨੂੰ ਟਰੇਨਿੰਗ ਦਿੱਤੀ ਜਾ ਚੁਕੀ ਹੈ। ਭਾਰਤ ਸਰਕਾਰ ਵੱਲੋਂ 2014 ਵਿੱਚ ਮੰਸੂਰੀ ਵਿਖੇ ਸਥਿੱਤ ਰਾਸ਼ਟਰੀ ਪ੍ਰਸ਼ਾਸਨਿਕ ਖੋਜ ਕੇਂਦਰ ਨੂੰ ਪਦ-ਉਨਤ ਕਰਕੇ ਰਾਸਸ਼ਟਰੀ ਸੁਸ਼ਾਸਨ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ।      _______________________________________
Featured

ਭਾਰਤ ਦੀਆਂ ਚਾਰ ਦਿਸ਼ਾਵਾਂ


ਭਾਰਤ ਦੇ ਧੁਰ ਉੱਤਰੀ ਸਿਰੇ ਦਾ ਆਖਰੀ ਪੁਆਇੰਟ = ਇੰਦਰਾ ਕੌਲ

ਭਾਰਤ ਦੇ ਧੁਰ ਦੱਖਣ ਸਿਰੇ ਦਾ ਆਖਰੀ ਪੁਆਇੰਟ = ਇੰਦਰਾ ਪੁਆਇੰਟ

ਭਾਰਤ ਦੇ ਧੁਰ ਪੂਰਬੀ ਸਿਰੇ ਦਾ ਆਖਰੀ ਪਿੰਡ = ਕਬੀਥੂ (ਅਰੁਣਾਂਚਲ ਪ੍ਰਦੇਸ਼)

ਭਾਰਤ ਦੇ ਧੁਰ ਪੱਛਮੀ ਸਿਰੇ ਦਾ ਆਖਰੀ ਪਿੰਡ = ਗੁਹਾਰ ਮੋਤੀ ,ਜ਼ਿਲ੍ਹਾ ਕੱਛ (ਗੁਜਰਾਤ)

Featured

ਕਲੀਨ ਏਅਰ ਐਕਟ -1952

1952 ਈ:ਵਿੱਚ ਜਹਿਰੀਲੀ ਹਵਾ ਨੇ ਲੰਦਨ ਵਿੱਚ ਕਈ ਹਫ਼ਤੇ ਤੱਕ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਸੀ। ਲਗਭਗ 4000 ਲੋਕਾਂ ਦੀ ਜਹਿਰੀਲੀ ਹਵਾ ਕਾਰਣ ਜਾਨ ਗਈ ਸੀ।ਇਸਤੋਂ ਬਾਅਦ ਹੀ ਦੁਨੀਆਂ ਭਰ ਵਿੱਚ ਵਾਤਾਵਰਣ ਉੱਤੇ ਰਿਸਰਚ,ਸਿਹਤ ਉੱਤੇ ਇਸਦੇ ਅਸਰ ਅਤੇ ਸਰਕਾਰ ਵੱਲੋਂ ਵਾਤਾਵਰਣ ਸਬੰਧੀ ਕਨੂੰਨਾਂ ਤੋਂ ਲੈ ਕੇ ਹਵਾ ਦੀ ਸ਼ੁੱਧਤਾ ਨੂੰ ਲੈ ਕੇ ਆਮ ਜਾਗਰੂਕਤਾ ਦੀਆਂ ਗੱਲਾਂ ਅਤੇ ਵਿਚਾਰਾਂ ਸ਼ੁਰੂ ਹੋਈਆਂ । ਇਸੇ ਦੇ ਸਿੱਟੇ ਵਜੋਂ ਬਰਤਾਨੀਆ ਵਿੱਚ 1956 ਈ: ਵਿੱਚ ਕਲੀਨ ਏਅਰ ਐਕਟ ਬਣਾਇਆ ਗਿਆ। ਇਸਤੋਂ ਬਾਅਦ ਵਾਤਾਵਰਨ ਦੀ ਸੁਰੱਖਿਆ ਤੇ ਕੰਮ ਕੀਤਾ ਗਿਆ।ਕੋਇਲੇ ਤੋੰ ਬਣਨ ਵਾਲੀ ਬਿਜਲੀ ਦਾ ਉਤਪਾਦਨ ਘਟਾਇਆ ਗਿਆ ਅਤੇ ਨਵੀਂ ਪਲਾਨਿੰਗ ਕਰਕੇ ਸ਼ਹਿਰਾਂ ਦਾ ਨਿਰਮਾਣ ਕੀਤਾ ਗਿਆ।

ਅੱਜਕਲ (ਫਰਵਰੀ,2019) ਥਾਈਲੈਂਡ ਦੀ ਰਾਜਧਾਨੀ ਬੈੰਕਾਕ ਵਿੱਚ ਪ੍ਰਦੂਸ਼ਣ ਕਾਰਨ ਐਮਰਜੈਂਸੀ ਵਾਲੀ ਸਥਿਤੀ ਬਣ ਗਈ ਹੈ।ਇਥੇ ਇੱਕ ਹਫਤੇ ਤੋਂ ਜਹਿਰੀਲੀ ਧੁੰਦ ਛਾਈ ਹੋਈ ਹੈ

ਸ਼ਹਿਰਾਂ ਦੇ 400 ਤੋਂ ਵੱਧ ਸਕੂਲਾਂ ਵਿੱਚ ਛੁੱਟੀ ਕਰਨੀ ਪਈ ਹੈ। ਲੋਕਾਂ ਨੂੰ ਮਾਸਕ ਪਾ ਕੇ ਹੀ ਬਾਹਰ ਜਾਣ ਲਈ ਕਿਹਾ ਗਿਆ ਹੈ। ਹਲਾਤ ਕਾਬੂ ਕਰਨ ਵਿੱਚ ਹਾਲੇ ਤੱਕ ਦੇ ਸਾਰੇ ਜਤਨ ਨਾਕਾਫ਼ੀ ਸਾਬਤ ਹੋਏ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚੀਨ ਤੋੰ ਆ ਰਹੀ ਜਹਿਰੀਲੀ ਹਵਾ ਦੀ ਵਜ੍ਹਾ ਨਾਲ ਅਜਿਹਾ ਹੋਇਆ ਹੈ।

ਇਸੇ ਤਰ੍ਹਾਂ ਦੀ ਹਾਲਤ ਇੱਕ ਵਾਰ ਅਸੀਂ ਦਿੱਲੀ ਵਿੱਚ ਵੀ ਦੇਖ ਚੁੱਕੇ ਹਾਂ। ਮਨੁੱਖੀ ਤਰੱਕੀ ਨੇ ਹਵਾ ਹੀ ਨਹੀਂ ਹੋਰ ਵੀ ਬਹੁਤ ਕੁਝ ਜ਼ਹਿਰੀਲਾ ਕੀਤਾ ਹੈ।

ਇਸਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਅਸੀਂ ਆਪਣੇ ਪੈਸੇ ਨੂੰ ਅਜਿਹੀ ਖੋਜ ਕਰਨ ਲਈ ਵਰਤੀਏ ਜਿਸ ਵਿੱਚ ਵਾਤਾਵਰਨ ਨੂੰ ਦੂਸ਼ਿਤ ਕੀਤੇ ਬਿਨਾਂ ਹਰ ਕੰਮ ਹੋਵੇ। ਕਿਉਂਕਿ ਸਿਰਫ ਐਕਟ ਬਣਾਉਣ ਨਾਲ ਹੀ ਹਵਾ ਸਾਫ ਨਹੀਂ ਹੁੰਦੀ। ਜਿਵੇਂ ਪਲਾਸਟਿਕ ਲਿਫਾਫਿਆਂ ਨੂੰ ਨਾ ਵਰਤਣ ਬਾਰੇ ਕਨੂੰਨ ਤਾਂ ਬਣਾ ਦਿੱਤਾ ਹੈ ਪਰ ਲਿਫਾਫੇ ਬਣਾਉਣ ਤੇ ਕੋਈ ਪਾਬੰਦੀ ਨਹੀਂ ਹੈ। ਇਸ ਤਰ੍ਹਾਂ ਦੇ ਕਦਮ ਤਾਂ ਭੰਬਲਭੂਸਾ ਹੀ ਵਧਾਉਂਦੇ ਹਨ ।


Featured

ਵੋਟਰ ਦਿਵਸ (25 ਜਨਵਰੀ)


ਹਰ ਸਾਲ 25 ਜਨਵਰੀ ਨੂੰ ਪੂਰੇ ਭਾਰਤ ਵਿਚ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ । ਸਭ ਤੋ ਪਹਿਲਾ ਰਾਸ਼ਟਰੀ ਵੋਟਰ ਦਿਵਸ 25 ਜਨਵਰੀ 2011 ਨੂੰ ਮਨਾਇਆ ਗਿਆ ਸੀ। 25 ਜਨਵਰੀ 1950 ਨੂੰ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਹੋਈ ਸੀ। ਵੋਟਰਾਂ ਨੂੰ ਲੋਕਤੰਤਰਿਕ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਲਈ ਪ੍ਰੇਰਤ ਕਰਨ ਦੇ ਉਦੇਸ਼ ਨਾਲ ਹਰ ਸਾਲ ਭਾਰਤੀ ਚੋਣ ਕਮਿਸ਼ਨ ਵੱਲੋਂ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁਖ ਉਦੇਸ਼ ਲੋਕਾਂ ਨੂੰ, ਵਿਸ਼ੇਸ਼ ਕਰਕੇ ਨੌਜਵਾਨ ਵਰਗ ਨੂੰ ਵੋਟ ਦੀ ਮਹਤੱਤਾ ਅਤੇ ਅਧਿਕਾਰ ਤੋਂ ਜਾਗਰੂਕ ਕਰਾਉਣਾ ਹੈ। ਇਸ ਲਈ ਹੀ ਸੰਵਿਧਾਨ ਦੀ 61ਵੀ ਸੋਧ ਰਾਹੀ ਵੋਟਰ ਬਨਣ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕੀਤੀ ਗਈ ਤਾਂ ਕਿ ਦੇਸ਼ ਦੇ ਨੌਜਵਾਨ ਰਾਜਨੀਤਿਕ ਪ੍ਰਕਿਰਿਆ ਦਾ ਹਿੱਸਾ ਬਣ ਸਕਣ।
ਰਾਸ਼ਟਰੀ ਵੋਟਰ ਦਿਵਸ ਬਹੁਤ ਮਹਤੱਵਪੂਰਨ ਹੈ। ਭਾਰਤ ਵਿਸ਼ਵ ਦੇ ਵੱਡੇ ਲੋਕਤੰਤਰਿਕ ਅਤੇ ਨੌਜਵਾਨ ਜਨਸੰਖਿਆ ਦੀ ਬਹੁਤਾਤ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਆਜਾਦੀ ਤੋਂ ਬਾਅਦ 26 ਜਨਵਰੀ 1950 ਚ ਸੰਵਿਧਾਨ ਲਾਗੂ ਹੋਇਆ ਅਤੇ ਦੇਸ਼ ਦੇ ਨਾਗਰਿਕਾਂ ਨੂੰ ਵੋਟ ਪਾਉਣ ਦਾ ਹੱਕ ਪ੍ਰਾਪਤ ਹੋਇਆ ।ਰਾਸ਼ਟਰੀ ਵੋਟਰ ਦਿਵਸ ਮੌਕੇ ਵੋਟਾਂ ਵਿਚ ਲੋਕਾਂ ਨੂੰ ਭਾਈਵਾਲ ਬਨਾਉਣ ਦੇ ਮੰਤਵ ਨਾਲ ਜਾਗਰੂਕਤਾ ਫੈਲਾਉਣ ਲਈ ਪੋਲਿੰਗ ਬੂਥ ਪੱਧਰ ਤੋਂ ਤਹਿਸੀਲ ,ਜਿਲ੍ਹਾ,ਰਾਜ ਅਤੇ ਦੇਸ਼ ਪੱਧਰੀ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ । ਦੇਸ਼ ਦਾ ਪ੍ਰੋਗਰਾਮ ਰਾਜਧਾਨੀ ਨਵੀਂ ਦਿੱਲੀ ਵਿੱਚ ਹੁੰਦਾ ਹੈ ਜਿਸ ਦੇ ਮੁੱਖ ਮਹਿਮਾਨ ਰਾਸ਼ਟਰਪਤੀ ਹੁੰਦੇ ਹਨ। ਰਾਜਪੱਧਰੀ ਸਮਾਗਮ ਰਾਜਪਾਲ ਦੀ ਪ੍ਰਧਾਨਗੀ ਹੇਠ ਕਰਵਾਏ ਜਾਂਦੇ ਹਨ । ਜਿਲ੍ਹਾ ਪੱਧਰੀ ਸਮਾਗਮ ਸਬੰਧਿਤ ਡਿਪਟੀ ਕਮਿਸ਼ਨਰਾਂ ਦੀ ਦੇਖ-ਰੇਖ ਹੇਠ ਕਰਵਾਏ ਜਾਂਦੇ ਹਨ।
ਰਾਸਟਰੀ ਵੋਟਰ ਦਿਵਸ ਸਬੰਧੀ ਸਕੂਲਾਂ ਕਾਲਜਾਂ ਵਿੱਚ ਲੇਖ, ਪੋਸਟਰ ਬਨਾਉਣ, ਨਾਅਰੇ ਲਿਖਣ ,ਚਿਤਰਕਾਰੀ, ਕਵਿੱਜ ਆਦਿ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਆ ਜਾਂਦਾ ਹੈ। ਪੋਲਿੰਗ ਬੂਥਾਂ ਤੇ ਵੀ ਰਾਸ਼ਟਰੀ ਵੋਟਰ ਦਿਵਸ ਨਾਲ ਸਬੰਧਿਤ ਛੋਟੇ ਸਮਾਗਮ ਕਰਵਾਏ ਜਾਂਦੇ ਹਨ। ਰਾਸ਼ਟਰੀ ਦਿਵਸ ਮੌਕੇ ਉਹਨਾਂ ਸਾਰੇ ਨੋਜਵਾਨਾ ਨੂੰ ਨਵੇਂ ਵੋਟਰਾਂ ਵਜੋਂ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਉਮਰ ਸਬੰਧਤ ਸਾਲ ਦੀ ਪਹਿਲੀ ਜਨਵਰੀ ਨੂੰ 18 ਸਾਲ ਦੀ ਹੋ ਜਾਂਦੀ ਹੈ । ਅਜਿਹੇ ਨਵੇਂ ਰਜਿਸਟਰ ਹੋਏ ਵੋਟਰਾਂ ਨੂੰ ਚੋਣ ਫੋਟੋ ਸ਼ਨਾਖਤੀ ਕਾਰਡ ਦੇ ਕੇ ਚੋਣ ਪ੍ਰਕਿਰਿਆ ਨਾਲ ਜੋੜਿਆ ਜਾਂਦਾ ਹੈ ਅਤੇ ਇੱਕ ਬੈਜ ਲਗਾ ਕੇ ਸਨਮਾਨਿਤ ਕੀਤਾ ਜਾਂਦਾ ਹੈ ਜਿਸ ਤੇ ‘ਵੋਟਰ ਹੋਣ ਦਾ ਮਾਣ-ਵੋਟ ਪਾਉਣ ਲਈ ਤਿਆਰ’ ਲਿਖਿਆ ਹੁੰਦਾ ਹੈ ਅਤੇ ਵੋਟਰਾਂ ਨੂੰ ਸਹੁੰ ਚੁਕਾਈ ਜਾਂਦੀ ਹੈ । ਲੋਕਾਂ ਨੂੰ ਇੰਨੀ ਵੱਡੀ ਗਿਣਤੀ ਵਿੱਚ ਚੋਣ ਪ੍ਰਕਿਰਿਆ ਨਾਲ ਜੋੜਨ ਦਾ ਇਹ ਭਾਰਤ ਅਤੇ ਦੁਨੀਆਂ ਵਿਚ ਅਨੋਖਾ ਤਜ਼ਰਬਾ ਹੈ। ਇਸ ਦਿਨ ਆਮ ਜਨਤਾ ਨੂੰ ਵੋਟਰ ਬਨਣ, ਸ਼ਨਾਖਤੀ ਕਾਰਡ ਬਨਾਉਣ ਅਤੇ ਵੋਟ ਪਾਉਣ ਦੇ ਅਧਿਕਾਰ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ।
ਭਾਰਤੀ ਚੋਣ ਕਮਿਸ਼ਨ ਦੀ ਕਾਰਗੁਜਾਰੀ ਬਹੁਤ ਪ੍ਰਭਾਵਸ਼ਾਲੀ ਹੈ। ਇਸ ਵੱਲੋ ਅਨੇਕਾਂ ਤਰ੍ਹਾਂ ਦੀਆਂ ਤਬਦੀਲੀਆਂ ਕਰ ਕੇ ਵਿਅਕਤੀ ਨੂੰ ਵੋਟ ਪਾਉਣ ਦੇ ਅਧਿਕਾਰ ਨੂੰ ਸ਼ੰਕਾ ਰਹਿਤ ਬਨਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ । ਪੂਰੀ ਵੋਟਿੰਗ ਪ੍ਰਣਾਲੀ ਨੂੰ ਕੰਪਿਊਟਰਾਇਜ਼ਡ ਕੀਤਾ ਜਾ ਰਿਹਾ ਹੈ ਤਾਂ ਕਿ ਵੋਟਰ ਚੋਣ ਸਬੰਧੀ ਕੋਈ ਵੀ ਜਾਣਕਾਰੀ ਲੈ ਸਕਣ। ਪ੍ਰਚਲਤ ਬੈਲਟ ਬਕਸਿਆਂ ਅਤੇ ਬੈਲਟ ਪੇਪਰਾਂ ਦੀ ਥਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਰਤੋ ਸ਼ੁਰੂ ਕੀਤੀ ਗਈ ਹੈ ।
ਨਰੋਏ ਸਮਾਜ ਦੀ ਸਿਰਜਣਾ ਅਤੇ ਸ਼ਕਤੀਸ਼ਾਲੀ ਰਾਸ਼ਟਰ ਦੇ ਨਿਰਮਾਣ ਲਈ ਨੌਜਵਾਨ ਪੀੜੀ ਦੁਆਰਾ ਵੋਟ ਦੇ ਅਧਿਕਾਰ ਦੀ ਸੋਝੀ ਭਰਪੂਰ ਵਰਤੋ ਕਰਨੀ ਬੇਹਦ ਜ਼ਰੂਰੀ ਹੈ। ਚੋਣ ਲੋਕਤੰਤਰ ਦਾ ਨੀਹਂ ਪੱਥਰ ਹੁੰਦਾ ਹੈ। ਹਰ ਨਾਗਰਿਕ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਹੀਦੀ ਹੈ ਅਤੇ ਬਿਨਾਂ ਕਿਸੇ ਲਾਲਚ ਤੋ ਵੋਟ ਪਾਉਣੀ ਚਹੀਦੀ ਹੈ । ਚੋਣ ਉਮੀਦਵਾਰ ਦੀ ਯੋਗਤਾ ਪਰਖ ਕੇ ਵੋਟ ਦਾ ਇਸਤੇਮਾਲ ਕਰਨਾ ਚਹੀਦਾ ਹੈ। ਵੋਟ ਪਾਉਣ ਸਮੇ ਲਿੰਗ, ਜਾਤੀ, ਧਰਮ ਆਦਿ ਦਾ ਭੇਦ ਭਾਵ ਨਹੀ ਕਰਨਾ ਚਹੀਦਾ। ਨੋਟਾਂ ਜਾਂ ਨਸ਼ੇ ਨਾਲ ਵੋਟਾਂ ਖਰੀਦਣ ਦੀ ਆਗਿਆ ਨਹੀ ਦੇਣੀ ਚਾਹੀਦੀ। ਸਾਫ-ਸੁਥਰੇ ਅਕਸ ਵਾਲੇ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ।
ਲੋਕਾਂ ਨੂੰ ਚੋਣ ਪ੍ਰਕਿਰਿਆ ਦਾ ਹਿੱਸਾ ਬਨਾਉਣ ਅਤੇ ਨੌਜਵਾਨ ਵਰਗ ਨੂੰ ਵੋਟਰ ਬਨਣ ਲਈ ਪ੍ਰੇਰਤ ਕਰਨ ਲਈ ਸੂਬੇ ਦਾ ਚੋਣ ਕਮਿਸ਼ਨ ਸ਼ਲਾਘਾਯੋਗ ਉਪਰਾਲੇ ਕਰ ਰਿਹਾ ਹੈ। ਪਿਛਲੀ ਵਾਰ ਤਾਂ ਸੋਸ਼ਲ ਮੀਡੀਆ ਰਾਹੀਂ ਸੂਬੇ ਦੇ ਮੁੱਖ ਚੋਣ ਅਫਸਰ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਹਿੱਸਾ ਬਣਾਉਣ ਲਈ ਵੱਖ-2 ਗਤੀਵਿਧੀਆਂ ਰਾਹੀਂ ਉਪਰਾਲੇ ਕੀਤੇ ਸਨ, ਜਿਸ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ।
ਕਈ ਲੋਕ ਸੋਚਦੇ ਹਨ ਕਿ ਮੇਰੀ ਇੱਕ ਵੋਟ ਨਾਲ ਕੀ ਫਰਕ ਪੈਦਾਂ ਹੈ ਪਰ ਇਤਿਹਾਸ ਗਵਾਹ ਹੈ ਕਿ ਇੱਕ ਇਕੱਲੀ ਵੋਟ ਵੀ ਬਹੁਤ ਸ਼ਕਤੀਸ਼ਾਲੀ ਸਾਬਤ ਹੁੰਦੀ ਹੈ। ਲੋਕਤੰਤਰ ਨੂੰ ਸਹੀ ਅਰਥਾਂ ਵਿੱਚ ਸਫਲ ਬਨਾਉਣ ਲਈ ਵੋਟ ਦੇ ਸਹੀ ਇਸਤੇਮਾਲ ਸਬੰਧੀ ਜਾਗਰੂਕਤਾ ਪੈਦਾ ਕਰਨ ਅਧਿਆਪਕ ਅਤੇ ਵਿਦਿਆਰਥੀ ਅਹਿਮ ਭੂਮਿਕਾ ਨਿਭਾ ਰਹੇ ਹਨ। ਅੰਤ ਵਿੱਚ ਇਹੀ ਅਪੀਲ ਕਰਨੀ ਚਾਹਾਂਗਾਂ ਕਿ ਹਰ ਸਾਲ ਪਹਿਲੀ ਜਨਵਰੀ ਨੂੰ ਆਪਣੀ 18 ਸਾਲ ਦੀ ਉਮਰ ਪੂਰੀ ਕਰ ਰਹੇ ਨੌਜਵਾਨਾਂ ਨੂੰ ਆਪਣੀ ਵੋਟ ਜਰੂਰ ਬਨਵਾਉਣੀ ਚਾਹੀਦੀ ਹੈ ਅਤੇ ਆਪਣੀ ਪਸੰਦ ਦੀ ਸਰਕਾਰ ਬਣਾਉਣ ਲਈ ਚੋਣ ਪ੍ਰਕਿਰਿਆ ਵਿਚ ਹਿੱਸਾ ਵੀ ਲਾਜ਼ਮੀ ਲੈਣਾ ਚਾਹੀਦਾ ਹੈ। ਜੈ ਹਿੰਦ !!

ਵਿਜੈ ਗੁਪਤਾ, ਸ.ਸ. ਅਧਿਆਪਕ

Featured

ਭਾਰਤ ਅਤੇ ਉਸਦੇ ਬਾਰਡਰ ਨਾਲ ਲਗਦੇ ਦੇਸ਼:

ਸ਼੍ਰੀ ਲੰਕਾ -ਪਾਕ ਸਟਰੇਟ ਲਾਈਨ (30 ਕਿਲੋਮੀਟਰ)

ਪਾਕਿਸਤਾਨ-ਰੈੱਡਕਲਿਫ ਲਾਈਨ (3323 ਕਿ.ਮੀ.)

ਚੀਨ -ਮੈਕਮੋਹਨ ਲਾਈਨ (3380 ਕਿਲੋਮੀਟਰ)

ਬੰਗਲਾਦੇਸ਼ – ਪੂਰਬਾਂਚਲ ਲਾਈਨ (4096 ਮੀਟਰ)

ਭੂਟਾਨ-ਭਾਰਤ-ਭੂਟਾਨ ਲਾਈਨ (699 ਕਿਲੋਮੀਟਰ)

ਅਫਗਾਨਿਸਤਾਨ- ਡੂਰੰਡ ਲਾਈਨ (406 ਕਿਲੋਮੀਟਰ)

ਨੇਪਾਲ -ਰੈਡਕਲਿਫ ਲਾਈਨ (1236 ਕਿਲੋਮੀਟਰ)

ਮਿਆਂਮਾਰ – ਇੰਡੋ-ਬਰਮਾ ਲਾਈਨ (1643)

Featured

ਕੌਮਾਂਤਰੀ ਸਰਹੱਦਾਂ ਬਣਾਉਣ ਵਾਲੇ ਭਾਰਤੀ ਰਾਜ

ਗੁਆਂਢੀ ਦੇਸ਼ਾਂ ਨਾਲ ਕੌਮਾਂਤਰੀ ਸਰਹੱਦਾਂ ਬਣਾਉਣ ਵਾਲੇ ਰਾਜਾਂ ਦਾ ਵੇਰਵਾ :-

ਕੁਝ ਭਾਰਤੀ ਰਾਜਾਂ ਨਾਲ ਤਿੰਨ ਗੁਆਂਢੀ ਦੇਸ਼ ਵੀ ਲਗਦੇ ਹਨ | ਇਹ ਰਾਜ ਹਨ :-


ਸਿੱਕਮ : ਚੀਨ,ਨੇਪਾਲ ਅਤੇ ਭੂਟਾਨ ਨਾਲ ਸਾਂਝਾਂ ਬਾਰਡਰ ਹੈ |

ਪੱਛਮੀ ਬੰਗਾਲ : ਭੂਟਾਨ,ਨੇਪਾਲ ਅਤੇ ਬੰਗਲਾਦੇਸ਼ ਨਾਲ ਸਾਂਝਾ ਬਾਰਡਰ ਹੈ |

ਅਰੁਣਾਚਲ ਪ੍ਰਦੇਸ਼ : ਚੀਨ,ਭੂਟਾਨ ਅਤੇ ਮਿਆਂਮਾਰ ਨਾਲ ਸਾਂਝਾ ਬਾਰਡਰ ਹੈ |

ਜੰਮੂ ਅਤੇ ਕਸ਼ਮੀਰ : ਪਾਕਿਸਤਾਨ,ਚੀਨ ਅਤੇ ਅਫਗਾਨਿਸਤਾਨ (ਪੀ.ਓ.ਕੇ.) |


ਇਸ ਤੋਂ ਇਲਾਵਾ ਹੇਠ ਲਿਖੇ ਚਾਰ ਰਾਜ ਪਾਕਿਸਤਾਨ ਨਾਲ ਕੌਮਾਂਤਰੀ ਸਰਹਦਾਂ ਸ਼ੇਅਰ ਕਰਦੇ ਹਨ :-

ਗੁਜਰਾਤ , ਰਾਜਸਥਾਨ,ਪੰਜਾਬ ਅਤੇ ਜੰਮੂ ਅਤੇ ਕਸ਼ਮੀਰ |

_________________________________________________________

Featured

ਵਿਦਿਆਰਥੀਆਂ ਲਈ ਜਰੂਰੀ ਜਾਣਕਾਰੀ |

ਪ੍ਰਸ਼ਨ:-ਸਿੱਖਾਂ ਦੇ ਦਸਾਂ ਗੁਰੂਆਂ ਦੇ ਨਾਂਮ ਕੀ ਸਨ ?
1. ਸ੍ਰੀ ਗੁਰੂ ਨਾਨਕ ਦੇਵ ਜੀ (1469 – 1539)
2. ਸ੍ਰੀ ਗੁਰੂ ਅੰਗਦ ਦੇਵ ਜੀ (1504 – 1552)
3. ਸ੍ਰੀ ਗੁਰੂ ਅਮਰ ਦਾਸ ਜੀ (1479 – 1574)
4. ਸ੍ਰੀ ਗੁਰੂ ਰਾਮ ਦਾਸ ਜੀ (1534 – 1581)
5. ਸ੍ਰੀ ਗੁਰੂ ਅਰਜਨ ਦੇਵ ਜੀ (1563 – 1606)
6. ਸ੍ਰੀ ਗੁਰੂ ਹਰਗੋਬਿੰਦ ਜੀ (1595 – 1644)
7. ਸ੍ਰੀ ਗੁਰੂ ਹਰ ਰਾਏ ਜੀ (1630 – 1661)
8. ਸ੍ਰੀ ਗੁਰੂ ਹਰਕ੍ਰਸ਼ਿਨ ਜੀ (1656 – 1664)
9. ਸ੍ਰੀ ਗੁਰੂ ਤੇਗ ਬਹਾਦੁਰ ਜੀ (1621 -1675)
10. ਸ੍ਰੀ ਗੁਰੂ ਗੋਬਿੰਦ ਸਿੰਘ ਜੀ (1666 – 1708) ।
ਪ੍ਰਸ਼ਨ:-ਹੁਣ ਸਿੱਖਾਂ ਦੇ ਗੁਰੂ ਜੀ ਦਾ ਕੀ ਨਾਮ ਹੈ ?
ਉਤਰ:-ਸ੍ਰੀ ਗੁਰੂ ਗਰੰਥ ਸਾਹਿਬ ਜੀ ਅਤੇ ਗੁਰੂ ਪੰਥ ਖਾਲਸਾ ।
ਪ੍ਸ਼ਨ:-ਚਾਰ ਸਾਹਿਬਜਾਦੇ ਕੌਣ ਸਨ ?
ਉਤਰ:-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਸਨ ।
ਪ੍ਰਸ਼ਨ:-ਚਾਰ ਸਾਹਿਬਜਾਦਿਆਂ ਦੇ ਨਾਮ ਕੀ ਸਨ ?
1. ਬਾਬਾ ਅਜੀਤ ਸਿੰਘ ਜੀ (1687 -1704)
2. ਬਾਬਾ ਜੁਝਾਰ ਸਿੰਘ ਜੀ (1689 – 1704)
3. ਬਾਬਾ ਜੋਰਾਵਰ ਸਿੰਘ ਜੀ (1696 – 1704)
4. ਬਾਬਾ ਫਤਹਿ ਸਿੰਘ ਜੀ (1698 – 1704) ।
ਪ੍ਰਸ਼ਨ:-ਸਭ ਤੋਂ ਵੱਡੇ ਸਾਹਿਜਾਦੇ ਦਾ ਕੀ ਨਾਮ ਸੀ ?
ਉਤਰ:-ਬਾਬਾ ਅਜੀਤ ਸਿੰਘ ਜੀ ।
ਪ੍ਰਸ਼ਨ:-ਸਭ ਤੋਂ ਛੋਟੇ ਸਾਹਿਬਜਾਦੇ ਦਾ ਕੀ ਨਾਮ ਸੀ ?
ਉਤਰ:-ਬਾਬਾ ਫਤਹਿ ਸਿੰਘ ਜੀ ।
ਪ੍ਰਸ਼ਨ:-ਜਿੰਦਾ ਨੀਹਾਂ ਵਿਚ ਚਿਣੇ ਗਏ ਸਾਹਿਬਜਾਦਿਆਂ ਦੇ ਕੀ ਨਾਮ ਸਨ ?
1. ਬਾਬਾ ਫਤਹਿ ਸਿੰਘ ਜੀ ।
2. ਬਾਬਾ ਜੋਰਾਵਰ ਸਿੰਘ ਜੀ ।
ਪ੍ਰਸ਼ਨ:-ਚਮਕੌਰ ਦੀ ਜੰਗ ਵਿਚ ਸ਼ਹੀਦੀ ਪਾਉਣ ਵਾਲੇ ਸਾਹਿਬਜਾਦਿਆਂ ਦੇ ਨਾਮ ਕੀ ਸਨ ?
1. ਬਾਬਾ ਅਜੀਤ ਸਿੰਘ ਜੀ ।
2. ਬਾਬਾ ਜੁਝਾਰ ਸਿੰਘ ਜੀ ।
ਪ੍ਰਸ਼ਨ:-ਖਾਲਸਾ ਪੰਥ ਕਦੋਂ ਅਤੇ ਕਿੱਥੇ ਬਣਿਆਂ ?
ਉਤਰ:-ਇਹ 1699 ਦੀ ਵੈਸਾਖੀ (30 ਮਾਰਚ) ਨੂੰ ਸ੍ਰੀ ਕੇਸਗੜ੍ਹ ,ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ।
ਪ੍ਰਸ਼ਨ:-ਪੰਜਾਂ ਪਿਆਰਿਆਂ ਦੇ ਨਾਮ ਕੀ ਸਨ ?
1. ਭਾਈ ਦਇਆ ਸਿੰਘ ਜੀ ।
2. ਭਾਈ ਧਰਮ ਸਿੰਘ ਜੀ ।
3. ਭਾਈ ਹਿੰਮਤ ਸਿੰਘ ਜੀ ।
4. ਭਾਈ ਮੋਹਕਮ ਸਿੰਘ ਜੀ ।
5. ਭਾਈ ਸਾਹਿਬ ਸਿੰਘ ਜੀ ।
ਪ੍ਰਸ਼ਨ:-ਪੰਜ ਕਕਾਰ ਕਿਹੜੇ ਹਨ ਜੋ ਹਰ ਸਿੱਖ ਕੋਲ ਹੋਣੇ ਚਾਹੀਦੇ ਹਨ ?
ਉਤਰ:-1. ਕੇਸਕੀ 2. ਕੰਘਾ 3. ਕਿਰਪਾਨ 4. ਕਛਹਿਰਾ 5. ਕੜਾ
ਪ੍ਰਸ਼ਨ:-ਸਭ ਸਿੱਖਾਂ ਦੇ ਧਰਮ ਪਿਤਾ ਜੀ ਕੌਣ ਹਨ ?
ਉਤਰ:-ਸ੍ਰੀ ਗੁਰੂ ਗੋਬਿੰਦ ਸਿੰਘ ਜੀ ।
ਪ੍ਰਸ਼ਨ:-ਸਭ ਸਿੱਖਾਂ ਦੀ ਧਰਮ ਮਾਤਾ ਜੀ ਕੌਣ ਹਨ ?
ਉਤਰ:-ਮਾਤਾ ਸਾਹਿਬ ਕੌਰ ਜੀ ।
ਪ੍ਰਸ਼ਨ:-ਸਭ ਖਾਲਸੇ ਦਾ ਜਨਮ ਅਸਥਾਨ ਕਿਹੜਾ ਹੈ ?
ਉਤਰ:-ਸ੍ਰੀ ਅਨੰਦਪੁਰ ਸਾਹਿਬ ਜੀ ।
ਪ੍ਰਸ਼ਨ:-ਸਿੱਖ ਇਕ ਦੂਜੇ ਨੂੰ ਮਿਲਣ ਵੇਲੇ ਕੀ ਬੋਲਦੇ ਹਨ ?
ਉਤਰ:-ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ।
ਪ੍ਰਸ਼ਨ:-ਸਿੱਖਾਂ ਦਾ ਜੈਕਾਰਾ ਕੀ ਹੈ ?
ਉਤਰ:- ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ।
ਪ੍ਰਸ਼ਨ:-‘ਸਿੱਖ’ ਸ਼ਬਦ ਦਾ ਕੀ ਅਰਥ ਹੈ ?
ਉਤਰ:-ਸਿੱਖਣ ਵਾਲਾ, ਸ਼ਿੱਸ਼, ਸ਼ਗਿਰਦ ਆਦਿ ।
ਪ੍ਰਸ਼ਨ:-‘ਸਿੰਘ’ ਸ਼ਬਦ ਦਾ ਕੀ ਅਰਥ ਹੈ ?
ਉਤਰ:-ਸ਼ੇਰ ।
ਪ੍ਰਸ਼ਨ:-‘ਕੌਰ’ ਸ਼ਬਦ ਦਾ ਕੀ ਅਰਥ ਹੈ ?
ਉਤਰ:-ਸ਼ਹਿਜਾਦੀ ।
ਪ੍ਰਸ਼ਨ:-ਸਿੱਖਾਂ ਦੇ ਪੰਜਾਂ ਤਖਤਾਂ ਦੇ ਨਾਮ ਕੀ ਹਨ ?
1. ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ।
2. ਸ੍ਰੀ ਹਰਮੰਦਿਰ ਸਾਹਿਬ ਪਟਨਾ, ਪਟਨਾ ਸਾਹਿਬ ।
3. ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ।
4. ਸ੍ਰੀ ਹਜੂਰ ਸਾਹਿਬ, ਨੰਦੇੜ ।
5. ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ।
ਪ੍ਰਸ਼ਨ:-‘ਗੁਰਮੁਖੀ ਲਿਪੀ’ ਕਿਸ ਗੁਰੂ ਨੇ ਪੜ੍ਹਾਉਣੀ ਸ਼ੁਰੂ ਕੀਤੀ ?
ਉਤਰ:-ਸ੍ਰੀ ਗੁਰੂ ਅੰਗਦ ਦੇਵ ਜੀ ।
ਪ੍ਰਸ਼ਨ:-ਕਿਸ ਗੁਰੂ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ?
ਉਤਰ:-ਸ੍ਰੀ ਗੁਰੂ ਅਮਰ ਦਾਸ ਜੀ ।
ਪ੍ਰਸ਼ਨ:-ਕਿਸ ਗੁਰੂ ਨੇ ਅੰਮ੍ਰਿਤਸਰ ਵਿਚ ਸਰੋਵਰ ਬਣਵਾਇਆ ?
ਉ:-ਸ੍ਰੀ ਗੁਰੂ ਰਾਮ ਦਾਸ ਜੀ ।
ਪ੍ਰਸ਼ਨ:-ਕਿਸ ਗੁਰੂ ਨੇ ਹਰਿਮੰਦਰ ਸਾਹਿਬ ਬਣਵਾਕੇ ਸਿੱਖਾਂ ਨੂੰ ਪੂਜਾ ਦਾ ਕੇਂਦਰੀ ਅਸਥਾਨ ਦਿੱਤਾ ?
ਉਤਰ:-ਸ੍ਰੀ ਗੁਰੂ ਅਰਜਨ ਦੇਵ ਜੀ ।
ਪ੍ਰਸ਼ਨ:-ਕਿਸ ਨੇ ਸਭ ਤੌਂ ਪਹਿਲਾਂ ਹਰਿਮੰਦਰ ਸਾਹਿਬ ਤੇ ਸੋਨੇ ਦੀ ਝਾਲ ਵਾਲੇ ਤਾਂਬੇ ਦੇ ਪੱਤਰੇ ਲਗਵਾਏ ?
ਉਤਰ:-ਮਹਾਰਾਜਾ ਰਣਜੀਤ ਸਿੰਘ ।
ਪ੍ਰਸ਼ਨ:-‘ਆਦਿ ਗਰੰਥ (ਪੋਥੀ ਸਾਹਿਬ), ਸਭ ਤੋਂ ਪਹਿਲਾਂ ਕਿਸ ਨੇ ਤਿਆਰ ਕੀਤੀ ?
ਉਤਰ:-ਸ੍ਰੀ ਗੁਰੂ ਅਰਜਨ ਦੇਵ ਜੀ ।
ਪ੍ਰਸ਼ਨ:-ਸ੍ਰੀ ਗੁਰੂ ਗਰੰਥ ਸਾਹਿਬ ਦੀ ਹਰਿਮੰਦਰ ਸਾਹਿਬ ਵਿਚ ਸਥਾਪਨਾ ਕਦੋਂ ਹੋਈ ?
ਉਤਰ:-1604 A. D. ।
ਪ੍ਰਸ਼ਨ:-ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਗਰੰਥੀ ਕਿਸ ਨੂੰ ਥਾਪਿਆ ਗਿਆ ਸੀ ?
ਉਤਰ:-ਬਾਬਾ ਬੁੱਢਾ ਸਾਹਿਬ ਜੀ ।
ਪ੍ਰਸ਼ਨ:-ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪਹਿਲਾ ਉਤਾਰਾ ਕਿੱਥੇ ਰਖਿਆ ਗਿਆ ?
ਉਤਰ:-ਕਰਤਾਰਪੁਰ ਸਾਹਿਬ ।
ਪ੍ਰਸ਼ਨ:-ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਛਪਾਈ ਵਿਚ ਕਿੰਨੇ ਪੱਤਰੇ ਹਨ ?
ਉਤਰ:-1430 ਪੰਨੇ ।
ਪ੍ਰਸ਼ਨ:-ਸ੍ਰੀ ਗੁਰੂ ਗਰੰਥ ਸਾਹਿਬ ਵਿਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ ?
ਉਤਰ:-ਛੇ ਗੁਰੂਆਂ ਦੀ, ਪਹਿਲੇ ਪੰਜ ਤੇ ਨਾਵੇਂ ਗੁਰੂ ਜੀ ।
ਪ੍ਰਸ਼ਨ:-ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਗੁਰੂਗੱਦੀ ਕਦੋਂ ਮਿਲੀ ?
ਉਤਰ:-3 ਅਕਤੂਬਰ, 1708 A.D.
ਪ੍ਰਸ਼ਨ:-ਕਿਸ ਗੁਰੂ ਨੂੰ ਤੱਤੀ ਤਵੀ ਤੇ ਬੈਠਾ ਕੇ ਸੜਦੀ ਰੇਤ ਸਰੀਰ ਤੇ ਪਾਈ ਗਈ ?
ਉਤਰ:-ਸ੍ਰੀ ਗੁਰੂ ਅਰਜਨ ਦੇਵ ਜੀ ।
ਪ੍ਰਸ਼ਨ:-ਕਿਸ ਗੁਰੂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਗਿਆ ?
ਉਤਰ:-ਸ੍ਰੀ ਗੁਰੂ ਅਰਜਨ ਦੇਵ ਜੀ ਕਿਉਂਕਿ ਉਹ ਸਿੱਖ ਇਤਹਾਸ ਦੇ ਪਹਿਲੇ ਸ਼ਹੀਦ ਸਨ ।
ਪ੍ਰਸ਼ਨ:-‘ਮੀਰੀ – ਪੀਰੀ’ ਦਾ ਸਬੰਧ ਕਿਸ ਗੁਰੂ ਨਾਲ ਹੈ ?
ਉਤਰ:-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ।
ਪ੍ਰਸ਼ਨ:-ਕਿਸ ਗੁਰੂ ਜੀ ਨੇ ਹਿੰਦ ਦੀ ਖਾਤਰ ਸਹਾਦਤ ਦਿਤੀ ਸੀ ?
ਉਤਰ:-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ।
ਪ੍ਰਸ਼ਨ:-ਕਿਸ ਗੁਰੂ ਨੂੰ ‘ਹਿੰਦ ਦੀ ਚਾਦਰ’ ਕਿਹਾ ਗਿਆ ?
ਉਤਰ:-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਉਂਕਿ ਉਹਨਾਂ ਨੇ ਹਿੰਦੁ ਧਰਮ ਦੀ ਰਖਿਆ ਲਈ ਆਪਣੀ ਕੁਰਬਾਨੀ ਦਿੱਤੀ ।
ਪ੍ਰਸ਼ਨ:-‘ਸਿਮਰਨ’ ਦਾ ਕੀ ਅਰਥ ਹੈ ?
ਉਤਰ:-ਪ੍ਰਮਾਤਮਾਂ ਨੂੰ ਯਾਦ ਕਰਨਾ ।
ਪ੍ਰਸ਼ਨ:-ਸਿੱਖਾਂ ਦੀ ਵਿਆਹ ਦੀ ਰਸਮ ਨੂੰ ਕੀ ਕਹਿੰਦੇ ਹਨ ?
ਉਤਰ:-ਅਨੰਦਕਾਰਜ ।
ਪ੍ਰਸ਼ਨ:-ਸਿੱਖਾਂ ਦੀ ਸ਼ਾਦੀ ਵੇਲੇ ਕਿੰਨੀਆਂ ‘ਲਾਵਾਂ’ ਪੜ੍ਹੀਆਂ ਜਾਦੀਆਂ ਹਨ ?
ਉਤਰ:-ਚਾਰ ।
ਪ੍ਰਰਸ਼ਨ:- ਸਿੱਖ ਨੂੰ ਆਪਣੀ ਕਿਰਤ ਕਮਾਈ ਦਾ ਕਿੰਨਾ ਹਿੱਸਾ ਧਾਰਮਿਕ ਕੰਮਾਂ ਲਈ ਦਾਨ ਕਰਨ ਨੂੰ ਕਿਹਾ ਗਿਆ ਹੈ ?
ਉਤਰ:-ਦਸਵਾਂ ਹਿੱਸਾ (ਇਸਨੂੰ ਹੀ ‘ਦਸਵੰਧ’ ਕਿਹਾ ਗਿਆ ਹੈ)।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਤੇ ਕਦੋਂ ਹੋਇਆ ?
ਉਤਰ:-15 ਅਪਰੈਲ, 1469, ਰਾਏ ਭੋਏ ਦੀ ਤਲਵੰਡੀ, (ਹੁਣ ਨਾਨਕਾਣਾ ਸਾਹਿਬ ),ਪਾਕਿਸਤਾਨ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਦਾ ਕੀ ਨਾਮ ਸੀ ?
ਉਤਰ:-ਪਿਤਾ – ਕਲਿਆਣ ਦਾਸ ਜੀ।
ਮਾਤਾ – ਮਾਤਾ ਤਿਪ੍ਰਤਾ ਜੀ ।
ਪ੍ਰਸ਼ਨ:-ਬੇਬੇ ਨਾਨਕੀ ਅਤੇ ਭਾਈ ਜੈ ਰਾਮ ਜੀ ਕੌਣ ਸਨ ?
ਉਤਰ:-ਬੇਬੇ ਨਾਨਕੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੇਣ ਸੀ ਅਤੇ ਭਾਈ ਜੈ ਰਾਮ ਜੀ ਉਸਦੇ ਪਤੀ ਸਨ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਕੀ ਨਾਮ ਸੀ ?
ਉਤਰ:-ਮਾਤਾ ਸੁਲੱਖਣੀ ਜੀ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁਤੱਰਾਂ ਦਾ ਕੀ ਨਾਮ ਸੀ ?
ਉਤਰ:- ਸ੍ਰੀ ਚੰਦ ਤੇ ਲਖਮੀ ਦਾਸ
ਪ੍ਰਸ਼ਨ:-ਕਿਸ ਗ੍ਰੁਰੂ ਨੇ ਸਭ ਤੋਂ ਪਹਿਲਾ ਗੁਰਅਸਥਾਨ ਕਿੱਥੇ ਤੇ ਕਦੋਂ ਬਣਾਇਆ ?
ਉਤਰ:-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲਾ ਗੁਰੂਦੁਆਰਾ 1521 ਨੂੰ ਕਰਤਾਰਪੁਰ ਵਿਖੇ ਬਣਾਇਆ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ ?
ਉਤਰ:-ਉਦਾਸੀਆਂ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਯਾਤਰਾ ਕਰਨ ਵਾਲੇ ਉਸ ਮੁਸਲਮਾਨ ਰਬਾਬੀ ਦਾ ਨਾਮ ਕੀ ਸੀ ?
ਉਤਰ:-ਭਾਈ ਮਰਦਾਨਾ ਜੀ ।
ਪ੍ਰਸ਼ਨ:-ਭਾਈ ਮਰਦਾਨਾ ਜੀ ਦੇ ਵੱਡੇ ਵਡੇਰੇ ਕਿੱਥੋਂ ਦੇ ਰਹਿਣ ਵਾਲੇ ਸਨ ?
ਉਤਰ:-ਬਾਬਾ ਬੁੱਢਾ ਜੀ ਦੇ ਨਗਰ ਰਮਦਾਸ ਦੇ
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਯਾਤਰਾਵਾਂ ਦੇ ਦੁਰਾਨ ਕਿਸ ਤਰਖਾਣ ਜਿਸਨੂੰ ਉਸ ਵੇਲੇ ਨੀਵੀਂ ਜਾਤ ਕਿਹਾ ਜਾਂਦਾ ਸੀ ਦੇ ਘਰ,
ਸੈਦਪੁਰ ਹੁਣ ਏਮਨਾਬਾਦ, ਪਾਕਿਸਤਾਨ, ਠਹਿਰੇ ਸਨ ?
ਉਤਰ:-ਭਾਈ ਲਾਲੋ ਜੀ ।
ਪ੍ਰਸ਼ਨ:-ਉਹ ਉੱਚੀ ਜਾਤ ਕਹਾਉਣ ਵਾਲਾ ਕੌਣ ਸੀ, ਜਿਸਦਾ ਭੋਜ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਾਣ ਤੋਂ ਇਨਕਾਰ ਕਰ ਦਿੱਤਾ ਸੀ ?
ਉਤਰ:-ਮਲਿਕ ਭਾਗੋ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਭ ਤੋਂ ਪਹਿਲਾ ਪ੍ਰਚਾਰਕ ਅਸਥਾਨ (ਮੰਜੀ ਸਾਹਿਬ) ਕਿੱਥੇ ਸਥਾਪਤ ਕੀਤਾ ?
ਉਤਰ:-ਭਾਈ ਲਾਲੋ ਦੇ ਘਰ, ਸੈਦਪੁਰ (ਹੁਣ ਏਮਨਾਬਾਦ, ਪਾਕਿਸਤਾਨ ) ਨੂੰ ਪਹਿਲਾ ਪ੍ਰਚਾਰਕ ਅਸਥਾਨ (ਮੰਜੀ ਸਾਹਿਬ) ਬਣਾਇਆ ਗਿਆ ।
ਪ੍ਰਸ਼ਨ:-ਪ੍ਯੋਰਸ਼ਨਗੀ ਗੋਰਖਨਾਥ ਦੇ ਟੋਲੇ ਦੇ ਅਸਥਾਨ ਨੂੰ ਕੀ ਕਹਿਦੇ ਸਨ?
ਉਤਰ:-ਗੋਰਖਮੱਤਾ ਜੋ ਅੱਜਕਲ ਨਾਨਕਮੱਤਾ ਕਰਕੇ ਜਾਣਿਆ ਜਾਂਦਾ ਹੈ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਸਿੱਧਾਂ ਨੂੰ ਕਿਸ ਪਰਬਤ ਤੇ ਮਿਲੇ ਸਨ ?
ਉਤਰ:-ਕੈਲਾਸ਼ ਪਰਬਤ ਜਿਸਨੂੰ ਸੁਮੇਰ ਪਰਬਤ ਵੀ ਕਿਹਾ ਜਾਂਦਾ ਸੀ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈ ਵਾਰਤਾਲਾਪ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਕੀ ਨਾਮ ਦਿੱਤਾ ਗਿਆ ਹੈ ?
ਉਤਰ:-ਸਿੱਧ ਗੋਸ਼ਟ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਅਸਾਮ ਯਾਤਰਾ ਦੁਰਾਨ ਕਿਸ ਰਾਖਸ਼ ਨੂੰ ਮਿਲੇ ਸਨ ?
ਉਤਰ:-ਕਾਉਡਾ ਰਾਖਸ਼ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਸੰਗਲਦੀਪ (ਸ੍ਰੀ ਲੰਕਾ) ਦੀ ਯਾਤਰਾ ਦੁਰਾਨ ਕਿਸ ਨੂੰ ਮਿਲੇ ਸਨ ?
ਉਤਰ:-ਰਾਜਾ ਸ਼ਿਵ ਨਾਭ ।
ਪ੍ਰਸ਼ਨ:-ਭਾਰਤ ਵਿਚ ਮੁਗਲ ਰਾਜ ਦਾ ਬਾਨੀ ਕੌਣ ਸੀ ?
ਉਤਰ:-ਬਾਬਰ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਮੇ ਕਿਸ ਮੁਗਲ ਰਾਜੇ ਦਾ ਰਾਜ ਸੀ ?
ਉਤਰ:-ਬਾਬਰ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਬਰ ਦੇ ਜੁਲਮਾਂ ਬਾਰੇ ਸ਼ਬਦਾਂ ਦੇ ਸੰਗ੍ਰਹਿ ਦਾ ਕੀ ਨਾਮ ਹੈ ?
ਉਤਰ:-ਬਾਬਰ ਬਾਣੀ ।
ਪ੍ਰਸ਼ਨ:-ਬਾਬਰ ਨੇ ਹਮਲੇ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੈਦ ਵਿੱਚ ਕਿੱਥੇ ਰੱਖਿਆ ਸੀ ?
ਉਤਰ:-ਸੈਦਪੁਰ, (ਹੁਣ ਏਮਨਾਬਾਦ), ਪਾਕਿਸਤਾਨ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਵਲੀ ਕੰਧਾਰੀ ਨੂੰ ਕਿੱਥੇ ਮਿਲੇ ਸਨ ?
ਉਤਰ:-ਹਸਨ ਅਬਦਾਲ, ਹੁਣ ਪਾਕਿਸਤਾਨ ।
ਪ੍ਰਸ਼ਨ:-ਇਸ ਅਸਥਾਨ ਤੇ ਗੁਰਦੁਆਰਾ ਸਾਹਿਬ ਦਾ ਕੀ ਨਾਮ ਹੈ ?
ਉਤਰ:-ਪੰਜਾ ਸਾਹਿਬ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਕਿੱਥੇ ਤੇ ਕਦੋਂ ਜੋਤੀ ਜੋਤ ਸਮਾਏ ?
ਉਤਰ:-1539 ਨੂੰ ਸ੍ਰੀ ਕਰਤਾਰਪੁਰ ਸਾਹਿਬ, ਹੁਣ ਪਾਕਿਸਤਾਨ ।
ਪ੍ਰਸ਼ਨ:-ਜੋਤੀ ਜੋਤ ਸਮਾਉਣ ਸਮੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ ਕਿੰਨੀ ਸੀ ?
ਉਤਰ:-70 (ਸੱਤਰ ) ਸਾਲ ।
ਪ੍ਰਸ਼ਨ:-ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ?
ਉਤਰ:-ਸੰਨ 1504 ਨੂੰ ।
ਪ੍ਰਸ਼ਨ:-ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅਸਲੀ ਨਾਮ ਕੀ ਸੀ ?
ਉਤਰ:-ਭਾਈ ਲੈਹਣਾ ?
ਪ੍ਰਸ਼ਨ:-ਭਾਈ ਲੈਹਣਾ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ?
ਉਤਰ:-ਭਾਈ ਫੇਰੂ ਜੀ ।
ਪ੍ਰਸ਼ਨ:-ਮਾਤਾ ਖੀਵੀ ਜੀ ਕੌਣ ਸਨ ?
ਉਤਰ:-ਸ੍ਰੀ ਗੁਰੂ ਅੰਗਦ ਦੇਵ ਜੀ ਦੀ ਧਰਮ ਪਤਨੀ, ਸਿਰਫ ਉਹਨਾਂ ਦਾ ਹੀ ਨਾਮ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਕੀਤਾ ਗਿਆ ਹੈ ।
ਪ੍ਰਸ਼ਨ:-ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬੱਚਿਆਂ ਦੇ ਕੀ ਨਾਮ ਸਨ ?
ਉਤਰ:-ਪੁੱਤਰ -ਭਾਈ ਦਾਤੂ ਜੀ ਤੇ ਭਾਈ ਦਾਸੂ ਜੀ ।
ਪੁੱਤਰੀਆਂ- ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ।
ਪ੍ਰਸ਼ਨ:-ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਕਦੋਂ ਪ੍ਰਾਪਤ ਹੋਈ ?
ਉਤਰ:-ਸੰਨ 1539 ਨੂੰ ।
ਪ੍ਰਸ਼ਨ:-ਸ੍ਰੀ ਗੁਰੂ ਅੰਗਦ ਦੇਵ ਜੀ ਕਿੱਥੇ ਰਹਿੰਦੇ ਸਨ ਜਦੋਂ ਗੁਰੂ ਅਮਰਦਾਸ ਜੀ ਉਹਨਾਂ ਦੀ ਸੇਵਾ ਕਰਦੇ ਸਨ ?
ਉਤਰ:-ਖਡੂਰ ਸਾਹਿਬ ।
ਪ੍ਰਸ਼ਨ:ਹਮਾਯੂੰ ਕੌਣ ਸੀ ਅਤੇ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਪਾਸ ਕਿਉਂ ਆਇਆ ਸੀ ?
ਉਤਰ:-ਹਮਾਯੂੰ ਬਾਬਰ ਦਾ ਪੁੱਤਰ ਸੀ, ਉਹ ਸ਼ੇਰ ਸ਼ਾਹ ਸੂਰੀ ਤੋਂ ਹਾਰ ਜਾਣ ਦੇ ਬਾਅਦ, ਭੱਜਦਾ ਹੋਇਆ ਲਾਹੌਰ ਰਾਹੀਂ ਭਾਰਤ ਆਇਆ ਅਤੇ ਗੁਰੂ ਜੀ ਨੂੰ ਮਿਲਨ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਠਹਿਰ ਗਿਆ ।
ਪ੍ਰਸ਼ਨ:-ਸ੍ਰੀ ਗੁਰੂ ਅੰਗਦ ਦੇਵ ਜੀ ਕਦੋਂ ਜੋਤੀ ਜੋਤ ਸਮਾਏ ?
ਉਤਰ:-ਸੰਨ 1552 ਨੂੰ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਦਾ ਜਨਮ ਕਦੋਂ ਹੋਇਆ ?
ਉਤਰ:-ਸੰਨ 1479 ਈ: ਨੂੰ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਦੇ ਮਾਤਾ-ਪਿਤਾ ਜੀ ਦੇ ਕੀ ਨਾਮ ਸਨ ?
ਉਤਰ:-ਪਿਤਾ – ਭਾਈ ਤੇਜ ਭਾਨ ਜੀ ਅਤੇ ਮਾਤਾ ਲ਼ਖਮੀ ਜੀ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਦੀ ਧਰਮ ਪਤਨੀ ਦਾ ਕੀ ਨਾਮ ਸੀ ?
ਉਤਰ:-ਬੀਬੀ ਮਾਨਸਾ ਦੇਵੀ ਜੀ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਦੇ ਬੱਚਿਆਂ ਦੇ ਕੀ ਨਾਮ ਸਨ ?
ਉਤਰ:-ਪੁੱਤਰ – ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ।
ਪੁੱਤਰੀਆਂ – ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ।
ਪ੍ਰਸ਼ਨ:-ਬੀਬੀ ਅਮਰੋ ਜੀ ਕੌਣ ਸਨ ?
ਪ੍ਰਸ਼ਨ:-ਬੀਬੀ ਅਮਰੋ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਭਰਾ ਦੀ ਨੂੰਹ ਸੀ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਦੀ ਉਮਰ ਕਿੰਨੀ ਸੀ ਜਦੋਂ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਸਨ ?
ਉਤਰ:-61 ਸਾਲ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਕਿੰਨੇ ਸਾਲ ਸੇਵਾ ਕੀਤੀ ?
ਉਤਰ:-12 ਸਾਲ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਕਿਹੜੇ ਦਰਿਆ ਤੋਂ ਪਾਣੀ ਲਿਆ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਂਦੇ ਸਨ ?
ਉਤਰ:-ਦਰਿਆ ਬਿਆਸ ।
ਪ੍ਰਸ਼ਨ:-ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰ ਗੱਦੀ ਕਦੋਂ ਪ੍ਰਾਪਤ ਹੋਈ ?
ਉਤਰ:-ਸੰਨ 1552 ।
ਪ੍ਰਸ਼ਨ:-ਸ੍ਰੀ ਗੁਰੂ ਅੰਗਦ ਦੇਵ ਜੀ ਦੇ ਵੱਡੇ ਸਪੁੱਤਰ ਦਾ ਕੀ ਨਾਮ ਸੀ ਜਿਸਨੇ ਸ੍ਰੀ ਗੁਰੂ ਅਮਰ ਦਾਸ ਜੀ ਨੂੰ ਲੱਤ ਮਾਰੀ ਸੀ ?
ਉਤਰ:-ਭਾਈ ਦਾਤੂ ਜੀ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਨੇ ਗੁਰ ਗੱਦੀ ਮਿਲਣ ਤੋਂ ਬਾਅਦ ਕਿਹੜਾ ਨਗਰ ਵਸਾਇਆ ?
ਉਤਰ:-ਗੋਇੰਦਵਾਲ ਸਾਹਿਬ ।
ਪ੍ਰਸ਼ਨ:-ਬਾਉਲੀ ਕਿਸ ਨੂੰ ਕਹਿੰਦੇ ਹਨ ?
ਉਤਰ:-ਐਸਾ ਖੂਹ ਜਿਸਦੇ ਪਾਣੀ ਤਲ ਤੱਕ ਪਾਉੜੀਆਂ ਬਣੀਆਂ ਹੋਣ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਨੇ ਗੋਇੰਦਵਾਲ ਵਿਚ 84 ਪਾਉੜੀਆਂ ਵਾਲੀ ਬਾਉਲੀ ਕਦੋਂ ਤਿਆਰ ਕਰਵਾਈ ?
ਉਤਰ:-ਸੰਨ 1559 ਨੂੰ ।
ਪ੍ਰਸ਼ਨ:-ਮਸੰਦਾਂ (ਪ੍ਰਚਾਰਕਾਂ ) ਦੀ ਪ੍ਰਥਾ ਕਿਸਨੇ ਚਲਾਈ ?
ਉਤਰ:-ਸ੍ਰੀ ਗੁਰੂ ਅਮਰ ਦਾਸ ਜੀ ।
ਪ੍ਰਸ਼ਨ:-ਬਾਦਸ਼ਾਹ ਅਕਬਰ ਸ੍ਰੀ ਗੁਰੂ ਅਮਰਦਾਸ ਜੀ ਪਾਸ ਕਦੋਂ ਆਇਆ ਸੀ ।
ਉਤਰ:-ਸੰਨ 1567 ਨੂੰ ।
ਪ੍ਰਸ਼ਨ:-ਸ੍ਰੀ ਗੁਰੂ ਅਮਰਦਾਸ ਜੀ ਨੇ ਲੰਗਰ ਵਾਸਤੇ ਬਾਦਸ਼ਾਹ ਅਕਬਰ ਦੀ ਕੁਝ ਪਿੰਡਾਂ ਦੀ ਜਾਗੀਰ ਦੀ ਕਮਾਈ ਨੂੰ ਨਾਂਹ ਕਿਉਂ ਕੀਤੀ ਸੀ ?
ਉਤਰ:-ਕਿਉਂਕਿ ਲੰਗਰ ਸੰਗਤ ਵੱਲੋਂ ਸੰਗਤ ਦੇ ਦਾਨ ਨਾਲ ਹੀ ਚੱਲਣਾ ਚਾਹੀਦਾ ਹੈ ।
ਪ੍ਰਸ਼ਨ:-ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਕੀ ਕਰਨਾ ਜਰੂਰੀ ਸੀ ?
ਉਤਰ:-ਸੰਗਤ ਵਿਚ ਬੈਠ ਕੇ ਗੁਰੂ ਦਾ ਲੰਗਰ ਛੱਕਣਾ ।
ਪ੍ਰਸ਼ਨ:-ਕਿਹੜੇ ਤਿਨ ਖਾਸ ਦਿਨ ਹਨ ਜੱਦੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਸਾਰੇ ਸਿੱਖਾਂ ਨੂੰ ਇਕੱਠੇ ਹੋ ਕੇ ਗੁਰੂ ਦੇ ਬਚਨ ਸੁਣਨ ਲਈ ਹੁਕਮ ਕੀਤਾ ਸੀ ?
ਉਤਰ:-ਵਿਸਾਖੀ ( 13 ਅਪ੍ਰੈਲ), ਮਾਘੀ (ਮਾਘ ਮਹੀਨੇ ਦਾ ਪਹਿਲਾ ਦਿਨ) ਅਤੇ ਦਿਵਾਲੀ (ਦੀਵੇ ਜਗਾਉਣ ਦਾ ਤਿਉਹਾਰ) ।
ਪ੍ਰਸ਼ਨ:-ਸ੍ਰੀ ਗੁਰੂ ਅਮਰਦਾਸ ਜੀ ਨੇ ਅੋਰਤਾਂ ਦੇ ਪਰਦਾ ਕਰਨ ਦੇ ਰਿਵਾਜ ਦਾ ਵਿਰੋਧ ਕੀਤਾ ਸੀ, ਇਹ ਪੜਦਾ ਕੀ ਹੁੰਦਾ ਹੈ ।
ਉਤਰ:-ਅੋਰਤਾਂ ਦਾ ਘੁੰਡ ਕੱਢਕੇ ਅਪਣੇ ਚਿਹਰੇ ਨੂੰ ਲੁਕਾਉਣ ਨੂੰ ਪੜਦਾ ਕਰਨਾ ਕਹਿੰਦੇ ਹਨ ।
ਪ੍ਰਸ਼ਨ:-ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਦੇ ਰਿਵਾਜ ਦਾ ਵੀ ਵਿਰੋਧ ਕਰਕੇ ਇਸ ਨੂੰ ਖਤਮ ਕਰਨ ਦਾ ਹੁਕਮ:ਕੀਤਾ ਸੀ, ਸਤੀ ਕਿਸਨੂੰ ਕਹਿਦੇ ਹਨ ?
ਉਤਰ:-ਅੋਰਤਾਂ ਦਾ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਸਦੇ ਚਿਤਾ ਤੇ ਸੜ ਮਰਨ ਨੂੰ ਸਤੀ ਹੋ ਜਾਣਾ ਕਿਹਾ ਜਾਂਦਾ ਸੀ, ਜੋ ਨਹੀਂ ਵੀ ਸੜਕੇ ਮਰਨਾ ਚਾਹੁੰਦੀਆਂ ਸਨ ਉਹਨਾਂ ਨੂੰ ਜਬਰੀ ਸਾੜਿਆ ਜਾਂਦਾ ਸੀ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਨੇ ਕਿੰਨੇ ਪ੍ਰਚਾਰਕ ਤਿਆਰ ਕਰਕੇ ਵੱਖ ਵੱਖ ਥਾਵਾਂ ਤੇ ਭੇਜੇ ਅਤੇ ਉਹਨਾਂ ਵਿਚ ਇਸਤਰੀਆਂ ਕਿੰਨੀਆਂ ਸਨ ?
ਉਤਰ:-ਗੁਰੂ ਜੀ ਨੇ 146 ਪ੍ਰਚਾਰਕ ਤਿਆਰ ਕੀਤੇ ਜਿਹਨਾਂ ਵਿਚ 52 ਇਸਤਰੀਆਂ ਸਨ ਤੇ ਕਸ਼ਮੀਰ ਅਤੇ ਅਫਗਾਨਿਸਤਾਨ ਦਾ ਇਲਾਕਾ ਇਹਨਾਂ ਦੇ ਜੁੱਮੇ ਸੀ ।
ਪ੍ਰਸ਼ਨ:-ਸ੍ਰੀ ਗੁਰੂ ਅਮਰਦਾਸ ਜੀ ਕਦੋਂ ਜੋਤੀ ਜੋਤ ਸਮਾਏ ?
ਉਤਰ:-ਸੰਨ 1574 ਨੁੰ ।

Featured

ਬਾਸੀ ਖਬਰਾਂ – 3

 1. ਮਹਾਰਾਸ਼ਟਰ ਵਿੱਚ ਪਲਾਸਟਿਕ ਬੈਗ/ ਲਿਫਾਫਿਆਂ ਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ। ਪਕੜ੍ਹੇ ਜਾਣ ਤੇ ਭਾਰੀ ਜੁਰਮਾਨਾ ਅਤੇ ਤੀਸਰੀ ਵਾਰ ਪਕੜ੍ਹੇ ਜਾਣ ਤੇ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ।
 2. ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਰਾਜਗੜ੍ਹ ਵਿਖੇ ਨਵੇਂ ਮੋਹਨਪੁਰਾ-ਸਿੰਜਾਈ-ਪਰਿਯੋਜਨਾ ਡੈਮ ਦਾ ਉਦਘਾਟਨ ਕੀਤਾ। 3,866 ਕਰੋੜ ਦੇ ਇਸ ਪ੍ਰੋਜੈਕਟ ਨਾਲ 727 ਪਿੰਡਾਂ ਨੂੰ ਫ਼ਾਇਦਾ ਹੋਵੇਗਾ।
 3. ਅਹਿਮਦਾਬਾਦ ਵਿਖੇ ਸਥਿੱਤ ਭੌਤਿਕ ਖੋਜ ਪ੍ਰਯੋਗਸ਼ਾਲਾ ਦੇ ਵੱਗਿਆਨਕਾਂ ਦੀ ਟੀਮ ਵੱਲੋਂ ਉੱਪ-ਸ਼ਨੀ ਦੇ ਆਕਾਰ ਵਰਗੇ ਇੱਕ ਐਕਸੋ ਪਲੈਨੇਟ ਦੀ ਖੋਜ ਕੀਤੀ ਗਈ । ਇਹ ਗ੍ਰਹਿ ਸੂਰਜ ਦੇ ਆਸ ਪਾਸ ਚੱਕਰ ਲਗਾਉਂਦਾ ਨਜ਼ਰ ਆਇਆ । ਇਸ ਗ੍ਰਹਿ ਦੀ ਦੂਰੀ ਧਰਤੀ ਤੋਂ 600 ਪ੍ਰਕਾਸ਼ ਵਰ੍ਹੇ ਹੈ।
 4. ਯੂਨਾਈਟਿਡ ਅਰਬ ਅਮੀਰਾਤ ਨੇ ਭਾਰਤੀਆਂ ਨੂੰ ਫ੍ਰੀ ਟ੍ਰਾੰਸਿਟ ਵੀਜ਼ਾ ਦੇਣ ਦੀ ਘੋਸ਼ਣਾ ਕੀਤੀ ਹੈ। ਇਸ ਨਾਲ ਵਿਸ਼ਵ ਦੇ ਅਲਗ ਅਲਗ ਦੇਸ਼ਾਂ ਦੀ ਯਾਤਰਾ ਕਰਦੇ ਸਮੇਂ ਦੁਬਈ ਅਤੇ ਅਬੂਦਾਬੀ ਵਿੱਚ 48 ਘੰਟੇ ਰੁਕਣ ਲਈ ਭਾਰਤੀਆਂ ਨੂੰ ਇੱਕ ਵੀ ਪੈਸਾ ਖਰਚਣ ਦੀ ਲੋੜ ਨਹੀਂ ਪਏਗੀ ।
 5. ਮੁੱਖ ਆਰਥਿਕ ਸਲਾਹਕਾਰ ਸ਼੍ਰੀ ਅਰਵਿੰਦ ਸੁਬਰ੍ਹਮਨਿਅਮ ਨੇ 20 ਜੂਨ, 2018 ਨੂੰ ਅਸਤੀਫਾ ਦੇ ਦਿਤਾ। ਉਹ ਆਪਣੇ ਸੇਵਾ ਕਾਲ ਦੀ ਐਕਸਟੈਂਸ਼ਨ ਤੇ ਚੱਲ ਰਹੇ ਸਨ।
 6. ਅਮਰੀਕਾ ਨੇ 19 ਜੂਨ,2018 ਨੂੰ ਸੰਯੁਕਤ ਰਾਸ਼ਟਰ ਮਾਨਵ ਅਧਿਕਾਰ ਪਰਿਸ਼ਦ ਤੋਂ ਆਪਣੇ ਆਪ ਨੂੰ ਅਲਗ ਕਰਨ ਦੀ ਘੋਸ਼ਣਾ ਕੀਤੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਹ ਪਰਿਸ਼ਦ ਇਜ਼ਰਾਈਲ ਦੀ ਵਿਰੋਧੀ ਹੈ।
 7. ਪਸ਼ੂਆਂ ਅਤੇ ਖੇਤੀਬਾੜੀ ਵਿਚ ਉਤਪਾਦਨ ਸਮਰੱਥਾ ਵਧਾਉਣ ਲਈ ਵਰਤੀ ਜਾਣ ਵਾਲੀ ਨਸ਼ੀਲੀ ਦਵਾਈ ਅਤੇ ਟੀਕਾ,ਆਕਸੋਟੀਸਿਨ ਉੱਤੇ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਹੈ |
 8. ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੇ ਨੁਮਾਇੰਦੇ ਨਿੱਕੀ ਹੇਲੀ ਹਾਲ ਹੀ ਵਿਚ ਭਾਰਤ ਯਾਤਰਾ ‘ਤੇ ਆਏ ਸਨ।
 9. ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ( ਐਫ.ਏ.ਟੀ.ਐਫ.) ਨੇ ਪਾਕਿਸਤਾਨ ਨੂੰ ਫਿਰ ‘ਗ੍ਰੇ ਲਿਸਟ’ ਵਿਚ ( 27 ਜੂਨ, 2018 ਨੂੰ ) ਬਰਕਰਾਰ ਰੱਖਿਆ ਹੈ |
 10. 27 ਜੂਨ, 2018 ਨੂੰ, ਕੇਂਦਰ ਸਰਕਾਰ ਨੇ ਇੱਕ ਡਰਾਫਟ ਬਿਲ ਪੇਸ਼ ਕੀਤਾ ਜਿਸ ਦੇ ਤਹਿਤ ਯੂਨੀਵਰਸਿਟੀ ਗਰੰਟਸ ਕਮਿਸ਼ਨ (ਯੂਜੀਸੀ) ਦੇ ਸਥਾਨ ਤੇ ਉੱਚ ਸਿੱਖਿਆ ਕਮਿਸ਼ਨ ਦੀ ਸਥਾਪਨਾ ਕੀਤੀ ਜਾਵੇਗੀ | ਇਸ ਖਰੜਾ ਬਿੱਲ ਦੇ ਅਨੁਸਾਰ, ਉੱਚ ਸਿੱਖਿਆ ਕਮਿਸ਼ਨ ਪੂਰਨ ਰੂਪ ਵਿੱਚ ਅਕਾਦਮਿਕ ਮਾਮਲਿਆਂ ਤੇ ਧਿਆਨ ਕੇਂਦਰਿਤ ਕੀਤੇ ਹੋਏ ਵਿੱਤੀ ਅਧਿਕਾਰ ਮੰਤਰਾਲਿਆ ਦੇ ਅਧੀਨ ਹੋਵੇਗਾ |

–——————

Featured

ਸ਼ਕਤੀ ਦੇ ਸਾਧਨ – 1 ( ਕੋਲ੍ਹਾ )

ਕੋਲ੍ਹਾ,ਖਣਿਜ ਤੇਲ , ਪਣ-ਬਿਜਲੀ ਅਤੇ ਪਰਮਾਣੂ-ਉਰਜਾ ਸ਼ਕਤੀ ਦੇ ਮੁੱਖ ਸਾਧਨ ਹਨ |ਬੇਸ਼ਕ ਆਧੁਨਿਕ ਯੁੱਗ ਵਿੱਚ ਹੋਰ ਵੀ ਬਹੁਤ ਸਾਰੇ ਸਾਧਨ ਖੋਜੇ ਜਾ ਰਹੇ ਹਨ ਪਰ ਕੋਲ੍ਹਾ ਉਦਯੋਗਕ ਬਾਲਣ ਵਜ਼ੋਂ ਅੱਜ ਵੀ ਸਭ ਤੋਂ ਵੱਧ ਮਹਤਵਪੂਰਣ ਸਾਧਨ ਹੈ| ਭਾਰਤ ਵਿੱਚ ਕੁੱਲ ਕਾਰਬੋਨਿਕ ਸ਼ਕਤੀ ਦੀ ਮੰਗ ਦੀ 60.0% ਪੂਰਤੀ ਕੋਲੇ ਤੇ ਲਿਗਨਾਇਟ ਤੋਂ ਹੀ ਕੀਤੀ ਜਾਂਦੀ ਹੈ |ਖਣਿਜ ਭੰਡਾਰਾਂ ਦੇ ਹਿਸਾਬ ਤੋਂ ਕੋਲਾ ਦੇਸ਼ ਦਾ ਸਭ ਤੋਂ ਵੱਡਾ ਖਣਿਜ ਸਾਧਨ ਹੈ |ਸਾਡਾ ਦੇਸ਼ ਸੰਸਾਰ ਦੇ ਸਭ ਤੋਂ ਵੱਡੇ ਤਿੰਨ ਕੋਲਾ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਹੈ | ਚੀਨ ਅਤੇ ਸੰਯੁਕਤ ਰਾਜ coalਅਮਰੀਕਾ ਹੀ ਕੇਵਲ ਅਜਿਹੇ ਦੇਸ਼ ਹਨ ਜਿੱਥੇ ਭਾਰਤ ਤੋਂ ਵੱਧ ਕੋਲੇ ਦਾ ਉਤਪਾਦਨ ਹੁੰਦਾ ਹੈ | ਦੇਸ਼ ਦੇ ਲਗਪਗ ਸਾਰੇ ਕੋਲਾ ਭੰਡਾਰ ਗੋੰਡਵਾਨਾ ਯੁੱਗ ਵਿੱਚ ਬਣੀਆਂ ਦੱਖਣੀ ਭਾਰਤ ਦੀਆਂ ਚੱਟਾਨਾਂ ਵਿੱਚ ਮਿਲਦੇ ਹਨ | ਦੇਸ਼ ਵਿੱਚ ਕੋਲਾ ਭੰਡਾਰ ਦੀ ਵੰਡ ਨੂੰ ਦੇਖ ਕੇ ਇਹ ਪਤਾ ਚਲਦਾ ਹੈ ਕਿ ਇਸਦਾ ਤਿੰਨ -ਚੌਥਾਈ ਹਿੱਸਾ ਦਮੋਦਰ ਨਦੀ ਘਾਟੀ ਖੇਤਰ ਵਿੱਚ ਸਥਿੱਤ ਹੈ | ਇੱਥੇ ਰਾਣੀਗੰਜ, ਝਰੀਆ , ਗਿਰਿਡੀਹ, ਬੋਕਾਰੋ ਅਤੇ ਕਰਨਪੁਰ ਕੋਲੇ ਦੇ ਮੁੱਖ ਖੇਤਰ ਹਨ | ਇਹ ਸਾਰੇ ਬੰਗਾਲ, ਬਿਹਾਰ ਅਤੇ ਝਾਰਖੰਡ ਰਾਜਾਂ ਵਿੱਚ ਸਥਿੱਤ ਹਨ | ਇਸਦੇ ਇਲਾਵਾ ਮੱਧ ਪ੍ਰਦੇਸ਼ ਛੱਤੀਸਗੜ੍ਹ ਦੇ ਸਿੰਗਰੌਲੀ , ਉਮਰੀਆ, ਸਹਾਗ੍ਪੁਰ , ਸੋਲਹਾਟ, ਕੋਰਵਾ ਅਤੇ ਰਾਮਗੜ੍ਹ ( ਉੜੀਸਾ ) ਦੇ ਦੇਵਗੜ੍ਹ ਅਤੇ ਤੇਲਚਿਰ , ਮਹਾਰਾਸ਼ਟਰ ਦੇ ਚਾਂਦਾ ਅਤੇ ਆਂਧਰਾ ਪ੍ਰਦੇਸ਼ ਵਿੱਚ ਸਿੰਗਰੋਨੀ ਮੁੱਖ ਖਾਣ ਖੇਤਰ ਹਨ |

ਆਜ਼ਾਦੀ ਤੋਂ ਬਾਅਦ ਕੋਲਾ ਖਾਣ ਉਦਯੋਗ ਦਾ ਰਾਸ਼ਟਰੀਕਰਣ ਕਰ ਦਿੱਤਾ ਗਿਆ ਸੀ | ਮਜਦੂਰਾਂ ਨੂੰ ਅਤਿਆਚਾਰ ਤੋਂ ਬਚਾਉਣਾ, ਖਾਣ ਦਾ ਕੰਮ ਯੋਜਨਾਬੱਧ ਤਰੀਕੇ ਨਾਲ ਕਰਨ ਲਈ ਖੇਤਰਾਂ ਵਿੱਚ ਵਾਤਾਵਰਣ ਨੂੰ ਬਣਾਏ ਰੱਖਣ ਲਈ ਅਜਿਹਾ ਕੀਤਾ ਗਿਆ ਹੈ | ਹੁਣ ਦੇਸ਼ ਦੇ ਮੁੱਖ ਕੋਲਾ ਖੇਤਰ ਇਸ ਪ੍ਰਕਾਰ ਹਨ : – ਰਾcoal landਣੀਗੰਜ, ਝਰੀਆ , ਪੂਰਬੀ ਅਤੇ ਪੱਛਮੀ ਬੋਕਾਰੋ : ਪੰਚਕਾਨਹਾਂ ਅਤੇ ਤਵਾ ਘਾਟੀ, ਸਿੰਗਰੌਲੀ, ਚਾਂਦਾ-ਵਾਰਧਾ ; ਤੇਲਚਿਰ ਅਤੇ ਗੋਦਾਵਰੀ ਘਾਟੀ ਆਦਿ ਹਨ |

ਦੇਸ਼ ਵਿੱਚ ਮਿਲਣ ਵਾਲੇ ਕੁੱਲ ਕੋਲਾ ਭੰਡਾਰਾਂ ਦਾ ਅੰਦਾਜ਼ਾ 19602 ਕਰੋੜ ਟਨ ਹੈ | ਇਸ ਵਿੱਚੋਂ 16632 ਕਰੋੜ ਟਨ ਨਾਨ-ਕੋਕਿੰਗ ਅਤੇ 2970 ਕਰੋੜ ਟਨ ਕੋਕਿੰਗ ਕੋਲਾ ਹੈ |ਕੋਲ ਇੰਡੀਆ ਲਿਮਿਟਡ ਜੋ ਇੱਕ ਸਰਕਾਰੀ ਸੰਸਥਾ ਹੈ ਅਤੇ ਕੋਲੇ ਦੇ ਸਬੰਧਿਤ ਪ੍ਰਬੰਧ ਅਤੇ ਪ੍ਰਸ਼ਾਸਨ ਇਸ ਦੇ ਹੱਥ ਵਿੱਚ ਹਨ | ਇਹ ਸੰਸਾਰ ਦੀ ਦੂਸਰੀ ਸਭ ਤੋਂ ਵੱਡੀ ਕੰਮ ਪ੍ਰਦਾਨ ਕਰਨ ਵਾਲੀ ਸੰਸਥਾ ਹੈ ਜਿਸ ਵਿੱਚ 6.46 ਲੱਖ ਕਾਮੇ ਕੰਮ ਕਰਦੇ ਹਨ |ਬਿਜਲੀ ਅਤੇ ਗੈਸ ਬਣਾਉਣ ਦੇ ਕੰਮ ਵਿੱਚ ਇਹ ਕੋਲਾ ਕਾਫੀ ਫਾਇਦੇਮੰਦ ਸਿੱਧ ਹੋਇਆ ਹੈ | ਦੇਸ਼ ਦੇ ਤਾਪ ਬਿਜਲੀਘਰ (ਥਰਮਲ ਪਲਾਂਟ ) ਕੋਲੇ ਨਾਲ ਹੀ ਚਲਾਏ ਜਾਂਦੇ ਹਨ | ਇਸ ਨਾਲ ਉਦਯੋਗਾਂ ਦੇ ਵਿਕੇਂਦਰੀਕਰਣ ਵਿੱਚ ਵੀ ਮਦਦ ਮਿਲਦੀ ਹੈ ਅਤੇ ਦੂਸਰੇ ਆਵਾਜਾਈ ਦਾ ਖਰਚਾ ਵੀ ਬੱਚ ਜਾਂਦਾ ਹੈ |

ਲਿਗਨਾਇਟ ਜੋ ਕਾਫੀ ਘਟੀਆ ਕਿਸਮ ਦਾ ਕੋਲਾ ਹੁੰਦਾ ਹੈ , ਭੂਰਾ ਕੋਲਾ ਵੀ ਕਹਾਉਂਦਾ ਹੈcoal mine | ਇਸਦਾ ਜਮ੍ਹਾਂ ਭੰਡਾਰ ਤੁਲਣਾ ਵਿੱਚ ਘੱਟ ਹੈ ਇਸਦਾ ਮੁੱਖ ਹਿੱਸਾ ਤਮਿਲਨਾਡੂ ਵਿੱਚ ਨਵੇਲੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਮਿਲਦਾ ਹੈ | ਲਿਗਨਾਇਟ ਕੋਲ੍ਹੇ  ਦੇ ਮਿਲਣ ਕਰਕੇ ਇਸ ਰਾਜ ਨੂੰ ਬੇਹੱਦ ਫਾਇਦਾ ਹੋਇਆ ਹੈ ਜਿਸ ਵਿੱਚ ਨਵੇਲੀ ਸਥਾਨ ਤੇ ਬਿਜਲੀ ਘਰ ਬਣਾ ਕੇ ਪੂਰੇ ਰਾਜ ਵਿੱਚ ਬਿਜਲੀ ਭੇਜੀ ਜਾਂਦੀ ਹੈ |

ਭਾਰਤ ਵਿੱਚ ਕੋਲੇ ਦਾ ਉਤਪਾਦਨ ਦਾ ਲਗਪਗ 90% ਹਿੱਸਾ ਥਰਮਲ ਬਿਜਲੀ ਕੇਂਦਰਾਂ ਵਿੱਚ ਵਰਤਿਆ ਜਾਂਦਾ ਹੈ | ਸਾਡੇ ਪੰਜਾਬ ਵਿੱਚ ਕੋਲੇ ਤੇ ਅਧਾਰਤ ਤਿੰਨ ਥਰਮਲ ਪਲਾਂਟ ਇਕਾਈਆਂ ਇੱਕ ਰੋਪੜ ਅਤੇ ਦੋ ਬਠਿੰਡਾ ਸ਼ਹਿਰਾਂ ਵਿੱਚ ਲੱਗੇ ਹੋਏ ਹਨ ਜਿਸ ਨਾਲ ਇਸ ਰਾਜ ਵਿੱਚ ਬਿਜਲੀ ਦੀ ਪੂਰਤੀ ਦੀ ਸਮੱਸਿਆ ਕਾਫੀ ਹੱਦ ਤੱਕ ਘੱਟ ਗਈ ਹੈ | ਪੰਜਾਬ ਵਿੱਚ ਤਿੰਨ ਹੋਰ ਛੋਟੇ ਤਾਪ ਬਿਜਲੀ ਘਰ ਨਿਜੀ ਭਾਈਵਾਲੀ ਨਾਲ ਵੀ ਸਥਾਪਤ ਕੀਤੇ ਜਾ ਰਹੇ ਹਨ | ਲੋਹਾ ਅਤੇ ਇਸਪਾਤ ਉਦਯੋਗ ਵਿੱਚ ਵੀ ਕੋਲੇ ਦੀ ਭਾਰੀ ਮੰਗ ਹੈ | ਕੁੱਲ ਉਤਪਾਦਨ ਦਾ ਪੰਜਵਾਂ ਹਿੱਸਾ ਇਸ ਉਦਯੋਗ ਵਿੱਚ ਪ੍ਰਯੋਗ ਹੁੰਦਾ ਹੈ | ਬਾਕੀ ਵਿੱਚੋਂ ਕਾਫੀ ਹਿੱਸਾ ਇੱਟਾਂ ਦੇ ਭੱਠਿਆਂ, ਰੇਲ-ਇੰਜਣ, ਸੀਮਿੰਟ ਤੇ ਖਾਦ ਕਾਰਖਾਨਿਆਂ ਆਦਿ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਵਰਤਿਆ ਜਾਂਦਾ ਹੈ |

____________________

ਉਪਰੋਕਤ ਲੇਖ ਨੂੰ ਪੜਨ ਤੋਂ ਬਾਅਦ ਇਸਦੇ ਨਾਲ ਸਬੰਧਤ ਛੋਟਾ ਜਿਹਾ ਕਵਿਜ਼ ਖੇਡਣ ਲਈ ਇੱਥੇ ਕਲਿੱਕ ਕਰੋ |

Featured

ਖੇਤੀਬਾੜੀ ਸ਼ਾੱਟ ਕੀ ਹੈ ?

ਇਸ ਸ਼ਬਦ ਦੀ ਵਰਤੋਂ ਕ੍ਰਿਕੇਟ ਦੀ ਖੇਡ ਵਿੱਚ ਕੀਤੀ ਜਾਂਦੀ ਹੈ | ਇਸਦਾ ਪ੍ਰਯੋਗ ਉਸ ਸਮੇਂ ਕੀਤਾ ਜਾਂਦਾ ਹੈ ਜਦੋਂ ਕਿਸੇ ਆ ਰਹੀ ਬਾਲ ਨੂੰ ਖਿਡਾਰੀ ਬੱਲੇ ਦੇ ਸਵਿੰਗ ਨਾਲ ਖੇਤਾਂ ਵਿੱਚ ਚਲਾਉਣ ਵਾਲ੍ਹੀ ਦਾਤਰੀ ਦੀ ਤਰ੍ਹਾਂ ਖੇਡਦਾ ਹੈ | ਸ਼ਾਟ ਅਕਸਰ ਬਿੱਟ ਦੁਆਰਾ ਪਿੱਚ ਦਾ ਇੱਕ ਹਿੱਸਾ ਬਣਦਾ ਹੈ ਜਿਸ ਕਰਕੇ ਇਸਨੂੰ ਖੇਤੀਬਾੜੀ ਸ਼ਾਟ ਕਿਹਾ ਜਾਂਦਾ ਹੈ | ਇਸ ਕਿਸਮ ਦੀ ਸ਼ਾਟ ਖੇਡਣ ਦੀ ਕੋਈ ਤਕਨੀਕ ਦੀ ਲੋੜ ਨਹੀਂ ਹੈ | ਇਹ ਸਲਾਗ ਸ਼ਾਟ ਜ਼ਿਆਦਾਤਰ ਗਲੀ ਦੇ ਮੈਚ ਦੇ ਦੌਰਾਨ ਖੇਡਿਆ ਜਾਂਦਾ ਹੈ ਕਿਉਂਕਿ ਉੱਥੇ ਬਹੁਤ ਘੱਟ ਜਾਂ ਕੋਈ ਤਕਨੀਕ ਦੀ ਜ਼ਰੂਰਤ ਨਹੀਂ ਹੁੰਦੀ ਹੈ | ਇਸ ਕਿਸਮ ਦੇ ਸ਼ਾਟ ਨੂੰ ਚਲਾਉਣ ਦੌਰਾਨ ਗਲਤ ਪਕੜ, ਪੈਰ ਜਾਂ ਮੋਢੇ ਨੂੰ ਵੇਖਿਆ ਜਾ ਸਕਦਾ ਹੈ |

 

Featured

ਬਾਸੀ ਖਬਰਾਂ – 1

 1. ਜੰਮੂ ਅਤੇ ਕਸ਼ਮੀਰ ਵਿੱਚ ਬੀ.ਜੇ.ਪੀ. ਨੇ ਮਹਿਬੂਬਾ ਮੁਫਤੀ ਦੀ ਸਰਕਾਰ ਤੋਂ ਅਲੱਗ ਹੋਣ ਦਾ ਫੈਸਲਾ ਕੀਤਾ |
 2. ਇੱਕ ਰਿਪੋਰਟ ਅਨੁਸਾਰ ਪਾਕਿਸਤਾਨ ਕੋਲ ਭਾਰਤ ਨਾਲੋਂ ਜਿਆਦਾ ਐਟਮੀ ਹਥਿਆਰ ਹਨ |
 3. ਅਮਰੀਕਾ ਨੇ 19 ਜੂਨ, 2018 ਨੂੰ ਸੰਯ੍ਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਤੋਂ ਬਾਹਰ ਹੋਣ ਦੀ ਘੋਸ਼ਣਾ ਕੀਤੀ ਹੈ |
 4. ਮੇਸੇਡੋਨਿਆ (ਮਕਦੂਨੀਆ) ਨੇ 17 ਜੂਨ ,2018 ਨੂੰ ਆਪਣੇ ਦੇਸ਼ ਦਾ ਨਾਮ ਬਦਲਕੇ ‘ਉੱਤਰੀ ਮੇਸੇਡੋਨਿਆ ਗਣਰਾਜ’ ਰੱਖਿਆ |
 5. ਐਸ.ਸੀ.ਓ. ਦੀ ਬੈਠਕ ਵਿੱਚ ਭਾਰਤ ਨੇ ਪਾਕਿਸਤਾਨੀ ਕਬਜੇ ਦੇ ਕਸ਼ਮੀਰ ਵਿੱਚੋਂ ਨਿਕਲਣ ਵਾਲੀ ਚੀਨ ਦੀ ‘ਵਨ ਬੈਲਟ,ਵਨ ਰੋਡ ‘ ਪਰਿਯੋਜਨਾ ਦਾ ਸਮਰਥਨ ਨਹੀਂ ਕੀਤਾ |
 6. ਅਰਵਿੰਦ ਸਕਸੇਨਾ ਨੂੰ ਕੇਂਦਰ ਸਰਕਾਰ ਨੇ ਸੰਘ ਲੋਕ ਸੇਵਾ ਯੋਗ ਦਾ ਕਾਰਜਕਾਰੀ ਚੇਅਰਮੈਨ ਨਿਯੁਕਤ ਕੀਤਾ ਹੈ |
 7. ਕੈਨੇਡਾ ਵਿੱਚ ਸਾਲ 2018 ਦਾ ਜੀ- 7 ਸੰਮੇਲਨ ਆਯੋਜਿਤ ਕੀਤਾ ਗਿਆ ਸੀ |
 8. 12 ਜੂਨ ਨੂੰ ਵਿਸ਼ਵ ਭਰ ਵਿੱਚ ਬਾਲ ਮਜ਼ਦੂਰੀ ਵਿਰੁੱਧ ਦਿਵਸ ਮਨਾਇਆ ਗਿਆ |
 9. ਰੇਲ ਮੰਤਰਾਲਿਆ ਵੱਲੋਂ ‘ਰੇਲ ਮਦਦ’ ਨਾਮ ਦੀ ਐੱਪ, ਯਾਤਰੀਆਂ ਦੀ ਸ਼ਿਕਾਇਤਾਂ ਦੇ ਨਿਵਾਰਣ ਹਿੱਤ ਜਾਰੀ ਕੀਤੀ ਗਈ ਹੈ |

______________________________________

Featured

ਕੋਲੇਜੀਅਮ ਸਿਸਟਮ ਕੀ ਹੈ ?

ਭਾਰਤ ਦੀ ਸੁਪਰੀਮ ਕੋਰਟ ਦਾ ਉਦਘਾਟਨ 28 ਜਨਵਰੀ, 1950 ਨੂੰ ਕੀਤਾ ਗਿਆ ਸੀ | ਇਸਨੇ ਭਾਰਤ ਦੀ ਸੰਘੀ ਅਦਾਲਤ ਦੀ ਥਾਂ ਲਈ ਜਿਸ ਦੀ ਸਥਾਪਨਾ ਭਾਰਤ ਸਰਕਾਰ ਐਕਟ 1935 ਦੇ ਤਹਿਤ ਕੀਤੀ ਗਈ ਸੀ | ਭਾਰਤੀ ਸੰਵਿਧਾਨ ਦੇ ਭਾਗ- V ਵਿਚ ਅਨੁਛੇਦ 124 ਤੋਂ 147 ਵਿਚ ਸੁਪਰੀਮ ਕੋਰਟ ਦੀ ਸ਼ਕਤੀ, ਅਜਾਦੀ ਅਤੇ ਅਧਿਕਾਰ ਖੇਤਰ ਦੀ ਕਲਪਨਾ ਹੈ | ਸੁਪਰੀਮ ਕੋਰਟ ਵਿੱਚ ਵੱਧ ਤੋਂ ਵੱਧ 31 ਜੱਜ (ਇੱਕ ਚੀਫ਼ ਜਸਟਿਸ ਅਤੇ 30 ਹੋਰ ਜੱਜ) ਹੋ ਸਕਦੇ ਹਨ , ਜਦਕਿ ਵਰਤਮਾਨ ਵਿੱਚ ਸਿਰਫ 24 ਜੱਜ ਹਨ (ਚੀਫ ਜਸਟਿਸ ਸਮੇਤ) ਜੋ ਸੁਪਰੀਮ ਕੋਰਟ ਵਿੱਚ ਕੰਮ ਕਰਦੇ ਹਨ ਅਤੇ 7 ਅਸਾਮੀਆਂ ਖਾਲੀ ਹਨ |

ਕੋਲੇਜੀਅਮ ਸਿਸਟਮ ਕੀ ਹੈ?

ਜਿਸ ਸਿਸਟਮ ਰਾਹੀਂ ਸੁਪਰੀਮ ਕੋਰਟ / ਹਾਈ ਕੋਰਟਾਂ ਦੇ ਜੱਜ ਨਿਯੁਕਤ ਅਤੇ ਟਰਾਂਸਫਰ ਕੀਤੇ ਜਾਂਦੇ ਹਨ, ਉਨ੍ਹਾਂ ਨੂੰ “ਕੋਲੇਜੀਅਮ ਸਿਸਟਮ” ਕਿਹਾ ਜਾਂਦਾ ਹੈ | ਕੋਲੇਜੀਅਮ ਪ੍ਰਣਾਲੀ ਇਕ ਪ੍ਰਣਾਲੀ ਹੈ ਜਿਸ ਵਿਚ ਸੁਪਰੀਮ ਕੋਰਟ ਦੇ ਜੱਜਾਂ / ਵਕੀਲਾਂ ਦੀਆਂ ਨਿਯੁਕਤੀਆਂ / ਉਨਤੀਆਂ ਅਤੇ ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਦੇ ਜੱਜਾਂ ਦੇ ਤਬਾਦਲੇ ਦੀ ਚੋਣ ਭਾਰਤ ਦੇ ਚੀਫ਼ ਜਸਟਿਸ ਅਤੇ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਦੇ ਫੋਰਮ ਦੁਆਰਾ ਕੀਤੀ ਜਾਂਦੀ ਹੈ | ਭਾਰਤ ਦੇ ਮੂਲ ਸੰਵਿਧਾਨ ਵਿਚ ਜਾਂ ਲਗਾਤਾਰ ਸੋਧਾਂ ਵਿਚ ਕੋਲੇਜੀਅਮ ਦਾ ਕਿਧਰੇ ਕੋਈ ਜ਼ਿਕਰ ਨਹੀਂ ਹੈ |

ਕੋਲੇਜੀਅਮ ਸਿਸਟਮ ਕਿਵੇਂ ਬਣਿਆ :- 

ਜੱਜਾਂ ਦੀ ਨਿਯੁਕਤੀ ਦਾ ਕੋਲੇਜੀਅਮ-ਸਿਸਟਮ “ਤਿੰਨ ਜੱਜਾਂ ਦੇ ਕੇਸ” ਦੁਆਰਾ ਪੈਦਾ ਹੋਇਆ ਸੀ ਜਿਸ ਨੇ 28 ਅਕਤੂਬਰ, 1998 ਨੂੰ ਸੰਵਿਧਾਨਿਕ ਲੇਖਾਂ ਦੀ ਵਿਆਖਿਆ ਕੀਤੀ ਸੀ | ਕੋਲੇਜੀਅਮ ਦੀਆਂ ਸਿਫ਼ਾਰਿਸ਼ਾਂ ਕੇਂਦਰ ਸਰਕਾਰ ‘ਤੇ ਲਾਗੂ ਹੁੰਦੀਆਂ ਹਨ; ਜੇ ਕੋਲੇਜੀਅਮ ਦੂਜੀ ਵਾਰ ਸਰਕਾਰ ਨੂੰ ਉਹੀ ਜੱਜਾਂ / ਵਕੀਲਾਂ ਦੇ ਨਾਂ ਭੇਜਦਾ ਹੈ |

ਮੌਜੂਦਾ ਕੋਲੇਜਿਅਮ ਸਿਸਟਮ ਦੀਆਂ ਖਾਮੀਆਂ :-

ਭਾਰਤੀ ਨਿਆਂ ਪਾਲਿਕਾ ਨਾਲ ਜੁੜੇ ਅੰਕੜੇ ਦਿਖਾਉਂਦੇ ਹਨ ਕਿ ਭਾਰਤੀ ਨਿਆਂ ਪਾਲਿਕਾ ਵਿੱਚ ਲਗਪਗ 200 ਭਾਰਤੀ ਪਰਿਵਾਰਾਂ ਦੀ ਬਹੁਤਾਤ ਹੈ | ਕਈ ਸਾਲਾਂ ਬਾਅਦ ਇਨ੍ਹਾਂ ਪਰਿਵਾਰਾਂ ਨਾਲ ਸੰਬੰਧਤ ਵਿਅਕਤੀ ਹੀ ਅਦਾਲਤਾਂ ਵਿਚ ਜੱਜ ਬਣ ਜਾਂਦੇ ਹਨ |

ਕੋਲੇਜੀਅਮ ਸਿਸਟਮ ਕਿਵੇਂ ਕੰਮ ਕਰਦਾ ਹੈ ?

ਕੋਲੇਜੀਅਮ ਕੇਂਦਰ ਸਰਕਾਰ ਨੂੰ ਵਕੀਲਾਂ ਜਾਂ ਜੱਜਾਂ ਦੇ ਨਾਵਾਂ ਦੀਆਂ ਸਿਫ਼ਾਰਸ਼ਾਂ ਭੇਜਦਾ ਹੈ | ਇਸੇ ਤਰ੍ਹਾਂ, ਕੇਂਦਰ ਸਰਕਾਰ ਵੀ ਇਸ ਦੇ ਕੁਝ ਪ੍ਰਸਤਾਵਿਤ ਨਾਂ ਕੋਲੇਜੀਅਮ ਨੂੰ ਭੇਜਦੀ ਹੈ | ਕੇਂਦਰ ਸਰਕਾਰ ਤੱਥਾਂ ਦੀ ਜਾਂਚ ਕਰਦੀ ਹੈ ਅਤੇ ਨਾਮਾਂ ਦੀ ਜਾਂਚ ਕਰਦੀ ਹੈ ਅਤੇ ਫਾਇਲ ਕੋਲੇਜੀਅਮ ਨੂੰ ਵਾਪਸ ਦਿੰਦੀ ਹੈ |

ਕੋਲੇਜੀਅਮ ਕੇਂਦਰੀ ਸਰਕਾਰ ਦੁਆਰਾ ਬਣਾਏ ਗਏ ਨਾਵਾਂ ਜਾਂ ਸੁਝਾਵਾਂ ‘ਤੇ ਵਿਚਾਰ ਕਰਦਾ ਹੈ ਅਤੇ ਆਖਰੀ ਮਨਜ਼ੂਰੀ ਲਈ ਫਾਈਲ ਨੂੰ ਵਾਪਿਸ ਸਰਕਾਰ ਕੋਲ ਭੇਜਦਾ ਹੈ | ਜੇ ਕੋਲੇਜੀਅਮ ਨੇ ਉਹੀ ਨਾਮ ਫਿਰ ਦੁਹਰਾਏ ਹੋਣ ਤਾਂ ਸਰਕਾਰ ਨੂੰ ਇਸਦੇ ਨਾਮਾਂ ਦੀ ਇਜਾਜ਼ਤ ਦੇਣੀ ਪੈਂਦੀ ਹੈ | ਪਰ ਜਵਾਬ ਦੇਣ ਲਈ ਸਮਾਂ-ਸੀਮਾ ਨਿਰਧਾਰਤ ਨਹੀਂ ਕੀਤੀ ਗਈ | ਇਹੀ ਕਾਰਨ ਹੈ ਕਿ ਜੱਜਾਂ ਦੀ ਨਿਯੁਕਤੀ ਲੰਮੇ ਸਮੇਂ ਲਈ ਲਟਕੀ ਰਹਿੰਦੀ ਹੈ |

ਇੱਥੇ ਉਤਰਾਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਮਿਸਾਲ ਦੇਣਾ ਵਾਜ਼ਿਬ ਹੈ | ਇਸ ਕੇਸ ਵਿਚ ਕੋਲੇਜੀਅਮ ਚੀਫ਼ ਜਸਟਿਸ ਕੇ.ਐਮ.ਯੂਸੁਫ਼ ਦੇ ਨਾਂ ਦੀ ਸਿਫ਼ਾਰਸ਼ ਸੁਪਰੀਮ ਕੋਰਟ ਦੇ ਜੱਜ ਲਈ ਕਰ ਰਿਹਾ ਹੈ | ਪਰ ਕੇਂਦਰ ਸਰਕਾਰ ਸਿਆਸੀ ਕਾਰਨਾਂ ਕਰਕੇ ਇਸ ਦੀ ਸਹਿਮਤੀ ਨਹੀਂ ਦੇ ਰਹੀ |

ਇਥੇ ਜ਼ਿਕਰਯੋਗ ਹੈ ਕਿ ਜੱਜਾਂ ਦੀਆਂ 395 ਆਸਾਮੀਆਂ ਉੱਚ ਅਦਾਲਤਾਂ ਵਿਚ ਖਾਲੀ ਹਨ ਅਤੇ ਸੁਪਰੀਮ ਕੋਰਟ ਵਿਚ 7 ਅਸਾਮੀਆਂ ਖਾਲੀ ਹਨ | ਪਿਛਲੇ ਦੋ ਸਾਲਾਂ ਤੋਂ 146 ਦੇ ਕਰੀਬ ਨਾਮ ਸੁਪਰੀਮ ਕੋਰਟ ਅਤੇ ਕੇਂਦਰ ਸਰਕਾਰ ਦਰਮਿਆਨ ਮਨਜ਼ੂਰੀ ਲਈ ਲਟਕੇ ਹੋਏ ਹਨ | ਇਨ੍ਹਾਂ 146 ਨਾਮਾਂ ਵਿੱਚੋਂ 36 ਨਾਮ ਸੁਪਰੀਮ ਕੋਰਟ ਕੋਲਜੀਅਮ ਕੋਲ ਬਕਾਇਆ ਹਨ, ਜਦੋਂਕਿ 110 ਨਾਗਰਿਕਾਂ ਨੂੰ ਹਾਲੇ ਤੱਕ ਕੇਂਦਰ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਹੈ |

ਕੋਲੇਜੀਅਮ ਪ੍ਰਣਾਲੀ ਦੇ ਵਿਰੋਧ ਵਿੱਚ ਕੁਝ ਪੋਇੰਟ :-

1. ਲੋਕਤੰਤਰ ਹੋਣ ਦੇ ਬਾਵਜੂਦ, ਭਾਰਤ ਵਿਚ ਜੱਜਾਂ ਦੀ ਨਿਯੁਕਤੀ ਜੱਜਾਂ ਵੱਲੋਂ ਹੀ ਕੀਤੀ ਜਾਂਦੀ ਹੈ |

2. ਕੋਲੇਜੀਅਮ ਸਿਸਟਮ ਵੱਖ-ਵੱਖ ਕਾਰਣਾਂ ਕਰਕੇ ਅਦਾਲਤਾਂ ਵਿਚ ਖਾਲੀ ਪਈਆਂ ਅਸਾਮੀਆਂ ਦੇ ਅਨੁਸਾਰ ਜੱਜਾਂ ਦੀ ਨਿਯੁਕਤੀ ਨਹੀਂ ਕਰ ਸਕਿਆ ਹੈ |

3. ਜੇ ਸੰਵਿਧਾਨ ਨਿਰਮਾਤਾਵਾਂ ਨੂੰ ਜੱਜਾਂ ਦੀ ਨਿਯੁਕਤੀ ਦਾ ਇਹ ਤਰੀਕਾ ਪਸੰਦ ਹੁੰਦਾ , ਤਾਂ ਉਨ੍ਹਾਂ ਨੇ ਇਸ ਨੂੰ ਅਸਲ ਸੰਵਿਧਾਨ ਵਿਚ ਸ਼ਾਮਿਲ ਕਰ ਲੈਣਾ ਸੀ |

4. ਸਾਲ 2009 ਵਿਚ ਭਾਰਤ ਦੇ ਕਾਨੂੰਨ ਕਮਿਸ਼ਨ ਨੇ ਕਿਹਾ ਕਿ ਕਾਲੇਜੀਅਮ ਪ੍ਰਣਾਲੀ ਦੇ ਕੰਮਕਾਜ ਵਿਚ ਭਾਈ-ਭਤੀਜਾਵਾਦ ਅਤੇ ਨਿੱਜੀ ਸਰਪ੍ਰਸਤੀ ਆਮ ਹੈ |

5. ਕੋਲੇਜੀਅਮ ਸਿਸਟਮ ਬਾਜ਼ਾਰ ਵਿਚ ਉਪਲਬਧ ਪ੍ਰਤਿਭਾ ਨੂੰ ਧਿਆਨ ਵਿੱਚ ਰੱਖੇ ਬਗੈਰ ਜੱਜਾਂ ਦੀ ਨਿਯੁਕਤੀ ਦੀ ਸਿਫ਼ਾਰਸ਼ ਕਰ ਰਿਹਾ ਹੈ |

ਉਪਰੋਕਤ ਸਾਰੀ ਜਾਣਕਾਰੀ ਦੇ ਆਧਾਰ ਤੇ, ਇਹ ਸਪੱਸ਼ਟ ਹੋ ਜਾਂਦਾ ਹੈ ਕਿ ਦੇਸ਼ ਦੀ ਵਰਤਮਾਨ ਕੋਲੇਜੀਅਮ ਪ੍ਰਣਾਲੀ ਬਾਜ਼ਾਰ ਵਿੱਚ ਉਪਲਬਧ ਪ੍ਰਤਿਭਾਵਾਂ ਨੂੰ ਮੌਕਾ ਦਿੱਤੇ ਬਿਨਾਂ “ਪਹਿਲਵਾਨ ਦੇ ਪੁੱਤਰ ਨੂੰ ਪਹਿਲਵਾਨ” ਅਤੇ “ਜੱਜ ਦੇ ਪੁੱਤਰ ਨੂੰ ਜੱਜ” ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ |

ਇਸ ਲਈ ਕੋਲੇਜੀਅਮ ਸਿਸਟਮ ਭਾਰਤ ਵਰਗੇ ਇਕ ਜਮਹੂਰੀ ਦੇਸ਼ ਲਈ ਇੱਕ ਤੰਦਰੁਸਤ ਪ੍ਰੈਕਟਿਸ ਨਹੀਂ ਹੈ | ਕੋਲੇਜੀਅਮ ਪ੍ਰਣਾਲੀ ਸੰਵਿਧਾਨਿਕ ਪ੍ਰਣਾਲੀ ਨਹੀਂ ਹੈ ਇਸ ਲਈ ਕੇਂਦਰ ਸਰਕਾਰ ਨੂੰ ਕੁੱਝ ਪਰਿਵਾਰਾਂ ਦੇ ਏਕਾਧਿਕਾਰ ਤੋਂ ਭਾਰਤੀ ਨਿਆਂ ਪ੍ਰਣਾਲੀ ਨੂੰ ਕੱਢਣ ਲਈ ਉਚਿਤ ਨਿਯਮ ਬਨਾਉਣੇ ਚਾਹੀਦੇ ਹਨ |

ਜਿਕਰਯੋਗ ਹੈ ਕਿ ਸੰਸਦ ਵੱਲੋਂ ਬਣਾਏ ਗਏ ਨੈਸ਼ਨਲ ਜੁਡੀਸ਼ੀਅਲ ਅਪੋਇੰਟਮੈਂਟ ਕਮੀਸ਼ਨ ਜੋ ਇਕ ਸੰਵਿਧਾਨਕ ਸੋਧ ਰਾਹੀਂ 13 ਅਪ੍ਰੈਲ, 2015 ਤੋਂ ਲਾਗੂ ਹੋ ਗਿਆ ਸੀ ; ਨੂੰ ਸੁਪਰੀਮ ਕੋਰਟ ਦੀ ਇੱਕ ਸੰਵਿਧਾਨਕ ਬੈਂਚ ਨੇ 4:1 ਦੇ ਬਹੁਮਤ ਨਾਲ (16 ਅਕਤੂਬਰ, 2015 ) ਇਸਨੂੰ  ਗੈਰ ਸੰਵਿਧਾਨਕ ਕਰਾਰ ਦਿੱਤਾ ਹੈ | ਕਿਉਂਕਿ ਇਸ ਵਿੱਚ ਕੁਝ ਕਮੀਆਂ ਲਗਦੀਆਂ ਹਨ |

ਇਸਦੀ ਬਜਾਏ ਇਹ ਕਿਹਾ ਗਿਆ ਹੈ ਕਿ ਕੋਲੇਜੀਯਮ ਸਿਸਟਮ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਇਆ ਜਾਵੇ | ਨਾਮ ਭੇਜਣ ਲਈ ਕੋਈ ਯੋਗਤਾ ਦੇ ਮਾਪਦੰਡ ਫਿਕਸ ਕੀਤੇ ਜਾਣ | ਆਦਿ |

___________________________________

Featured

ਜ਼ੀਰੋ ਦੀ ਕਹਾਣੀ …..|

ਭਾਰਤੀ ਦਰਸ਼ਨ ਵਿੱਚ ਜ਼ੀਰੋ ਅਤੇ ਸ਼ੂਨਤਾ ਦਾ ਬਹੁਤ ਮਹੱਤਵ ਹੈ | ਪੱਛਮੀ ਸੰਸਾਰ ਦੇ ਵਿਦਵਾਨ ਇਹ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਸਨ ਕਿ ਪੂਰਬ ਦੇ ਲੋਕਾਂ ਨੂੰ ਜ਼ੀਰੋ ਬਾਰੇ ਗਿਆਨ ਸੀ | ਪਰ ਸੱਚਾਈ ਇਹ ਹੈ ਕਿ ਅੰਕੜਿਆਂ ਦੇ ਪੱਖੋਂ ਦੁਨੀਆ ਭਾਰਤ ਦੀ ਕਰਜ਼ਦਾਰ ਹੈ | ਆਪਣੇ ਆਪ ਵਿੱਚ ਜ਼ੀਰੋ ਦੀ ਮਹੱਤਤਾ ਸਿਫਰ ਹੈ | ਪਰ ਇਹ ਜ਼ੀਰੋ ਦਾ ਚਮਤਕਾਰ ਹੈ ਕਿ ਇਹ ਇਕ ਤੋਂ ਦਸ, ਦਸ ਹਜ਼ਾਰ, ਹਜ਼ਾਰ ਤੋਂ ਲੈ ਕੇ ਲੱਖ ਤੱਕ ਹੋ ਸਕਦਾ ਹੈ | ਜ਼ੀਰੋ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਇੱਕ ਨੰਬਰ ਨਾਲ ਗੁਣਾ ਕਰਕੇ ਜਾਂ ਵੰਡ ਕੇ, ਨਤੀਜਾ ਜ਼ੀਰੋ ਰਹਿੰਦਾ ਹੈ. ਭਾਰਤ ਦੇ ‘ਜ਼ੀਰੋ’ ਨੂੰ ਅਰਬ ਸੰਸਾਰ ਵਿਚ, ‘ਸਿਫ਼ਰ’ (ਅਰਥ-ਖਾਲੀ) ਵਜੋਂ ਜਾਣਿਆ ਜਾਂਦਾ ਹੈ, ਫਿਰ ਇਸਨੂੰ ਲਾਤੀਨੀ, ਇਤਾਲਵੀ, ਫ੍ਰੈਂਚ ਆਦਿ ਰਾਹੀਂ ਹੁੰਦੇ ਹੋਏ ਅੰਗਰੇਜ਼ੀ ਵਿਚ ‘ਜ਼ੀਰੋ’ ਕਿਹਾ ਜਾਂਦਾ ਹੈ |

ਬਖਸ਼ਾਲੀ ਦੀ ਖਰੜਾ ਅਤੇ ਜ਼ੀਰੋ ਦਾ ਇਤਿਹਾਸ :-

ਬੌਡੈਲਿਅਨ ਲਾਇਬ੍ਰੇਰੀ (ਆਕਸਫੋਰਡ ਯੂਨੀਵਰਸਿਟੀ) ਨੇ ਬਖਸ਼ੇਲੀ ਖਰੜੇ ਦੇ ਕਾਰਬਨ ਡੇਟਿੰਗ ਨਾਲ ਜ਼ੀਰੋ ਦੀ ਵਰਤੋਂ ਦੀ ਮਿਤੀ ਨੂੰ ਨਿਰਧਾਰਤ ਕੀਤਾ ਹੈ | ਮੰਨਿਆ ਜਾਂਦਾ ਹੈ ਕਿ ਅੱਠਵੀਂ ਸਦੀ (800 ਈਸਵੀ ਸਾਲ ) ਤੋਂ ਜ਼ੀਰੋ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ | ਪਰ ਬਖਸ਼ੇਲਾ ਹੱਥ-ਲਿਖਤ ਦੀ ਕਾਰਬਨ ਡੇਟਿੰਗ ਦਰਸਾਉਂਦੀ ਹੈ ਕਿ ਜ਼ੀਰੋ ਨੂੰ ਚਾਰ ਸੌ ਸਾਲ ਪਹਿਲਾਂ ਵਰਤਿਆ ਗਿਆ ਸੀ , ਭਾਵ 400 ਈਸਵੀ ਤੋਂ ਹੀ ਇਸਦੀ ਵਰਤੋਂ ਹੋ ਰਹੀ ਸੀ | 1902 ਈ: ਵਿਚ ਇਸ ਖਰੜੇ ਨੂੰ ਬੋਡੇਲੀਅਨ ਲਾਇਬ੍ਰੇਰੀ ਵਿਚ ਰੱਖਿਆ ਗਿਆ ਸੀ |

ਗਵਾਲੀਅਰ ਦੀ ਇਕ ਮੰਦਰ ਦੀ ਕੰਧ ਤੋਂ ਜ਼ੀਰੋ ਦੀ ਵਰਤੋਂ ਬਾਰੇ ਪਹਿਲੀ ਪੱਕੀ ਜਾਣਕਾਰੀ ਮਿਲਦੀ ਹੈ | ਮੰਦਰ ਦੀ ਕੰਧ ਤੇ ਲਿਖੇ ਗਏ ਲੇਖਾਂ (900 AD) ਵਿਚ ਜ਼ੀਰੋ ਬਾਰੇ ਜਾਣਕਾਰੀ ਦਿੱਤੀ ਗਈ ਸੀ | ਜ਼ੀਰੋ ਬਾਰੇ ਪ੍ਰੋਫੈਸਰ ਮਾਰਕਸ ਡੀ. ਸੁਟਾਏ  (ਆਕਸਫੋਰਡ ਯੂਨੀਵਰਸਿਟੀ) ਦਾ ਕਹਿਣਾ ਹੈ ਕਿ ਅੱਜ ਭਾਵੇਂ ਅਸੀਂ ਜ਼ੀਰੋ ਨੂੰ ਹਲਕੇ ਵਿੱਚ ਲੈਂਦੇ ਹਾਂ , ਪਰ ਸੱਚ ਇਹ ਹੈ ਇਕ ਜ਼ੀਰੋ ਦੀ ਵਜ੍ਹਾ ਨਾਲ ਹੀ  ਬੁਨਿਆਦੀ ਗਣਿਤ ਨੂੰ ਇੱਕ ਦਿਸ਼ਾ ਮਿਲੀ ਹੈ | ਬਖ਼ਸ਼ਾਲੀ ਖਰੜੇ ਨਾਲ ਤੈਅ ਕੀਤੀ ਮਿਤੀ ਤੋਂ ਸਪਸ਼ਟ ਹੈ ਕਿ ਭਾਰਤੀ ਗਣਿਤਕਾਰ ਤੀਜੀ ਅਤੇ ਚੌਥੀ ਸਦੀ ਤੋਂ ਹੀ ਜ਼ੀਰੋ ਦੀ ਵਰਤੋਂ ਕਰ ਰਹੇ ਸਨ | ਇਸਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਭਾਰਤੀ ਗਣਿਤ-ਸ਼ਾਸਤਰੀਆਂ ਨੇ ਗਣਿਤ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ |

1884 ਈ: ਵਿਚ ਅਣ-ਅਣਵੰਡੇ ਭਾਰਤ ਦੇ ਬਖਸ਼ਾਲੀ ਪਿੰਡ (ਹੁਣ ਪਾਕਿਸਤਾਨ ਵਿਚ) ਬਖਸ਼ਾਲੀ ਦਾ ਖਰੜਾ ਮਿਲਿਆ ਸੀ | ਇਸਨੂੰ ਭਾਰਤੀ ਗਣਿਤ-ਵਿਗਿਆਨ ਦੀ ਸਭ ਤੋਂ ਪੁਰਾਣੀ ਕਿਤਾਬ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ | ਹਾਲਾਂਕਿ ਇਸਦੀ ਤਾਰੀਖ਼ ਬਾਰੇ ਵਿਵਾਦ ਸੀ | ਖਰੜੇ ਵਿੱਚ ਸ਼ਬਦਾਂ , ਅੱਖਰ ਅਤੇ ਲਿਖਤ, ਦੇ ਆਧਾਰ ‘ਤੇ ਜਪਾਨ ਦੇ ਖੋਜਕਾਰ ਡਾ. ਹਯਾਸ਼ੀ ਟਾਕੋ ਨੇ 800-1200 ਈਸਵੀ ਦੇ ਵਿੱਚਕਾਰ ਦਾ ਸਮਾਂ ਨਿਰਧਾਰਤ ਕੀਤਾ ਸੀ | ਬੋਦਲਿਅਨ ਲਾਇਬ੍ਰੇਰੀ ਦੇ ਲਾਇਬਰੇਰੀਅਨ, ਰਿਚਰਡ ਓਵੇਡਨ ਨੇ ਕਿਹਾ ਕਿ ਗਣਿਤ ਦੇ ਇਤਿਹਾਸ ਵਿਚ ਬਖ਼ਸ਼ਾਲੀ ਖਰੜਿਆਂ ਦੀ ਮਿਤੀ ਨੂੰ ਨਿਰਧਾਰਤ ਕਰਨਾ ਇਕ ਮਹੱਤਵਪੂਰਨ ਕਦਮ ਹੈ |

ਜਾਣਕਾਰ ਰਾਏ :- 

ਪੂਰਵਾਂਚ੍ਲ ਯੂਨੀਵਰਸਿਟੀ ਵਿੱਚ ਗਣਿਤ ਦੇ ਪ੍ਰੋਫੈਸਰ ਡਾ. ਅਨਿਰੂਧਾ ਪ੍ਰਧਾਨ ਨੇ Jagran.Com ਨਾਲ ਇੱਕ ਵਿਸ਼ੇਸ਼ ਇੰਟਰਵਿਊ ‘ਚ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਨੇ ਇੱਕ ਦਾਤ ਦੇ ਰੂਪ ਵਿੱਚ ਜ਼ੀਰੋ ਦਿੱਤੀ ਹੈ | ਜਿੱਥੋਂ ਤੱਕ ਜ਼ੀਰੋ ਦੀ ਵਰਤੋਂ ਦੀ ਪ੍ਰਮਾਣਿਕਤਾ ਦਾ ਸਵਾਲ ਹੈ, ਪੱਛਮੀ ਜਗਤ ਤਾਰੀਖ ਨੂੰ ਲੈ ਕੇ ਆਪਣੇ ਹਿਸਾਬ ਦੇ ਨਾਲ ਵਿਆਖਿਆ ਕਰਦਾ ਰਿਹਾ ਹੈ | ਪਰ ਆਕਸਫ਼ੋਰਡ ਯੂਨੀਵਰਸਿਟੀ ਦੀ ਬੋਡੇਲਿਅਨ ਲਾਇਬ੍ਰੇਰੀ ਨੇ ਬਖ਼ਸ਼ਾਲੀ ਖਰੜੇ ਦੀ ਤਾਰੀਖ ਨੂੰ ਕਾਰਬਨ ਡੇਟਿੰਗ ਰਾਹੀਂ ਨਿਰਧਾਰਤ ਕਰ ਦਿੱਤਾ ਹੈ | ਇਸ ਤੋਂ ਬਾਅਦ, ਹਰ ਕਿਸਮ ਦੀਆਂ ਅਟਕਲਾਂ ਉੱਤੇ ਇੱਕ ਬਰੇਕ ਲੱਗ ਜਾਵੇਗੀ |

 ਭਾਰਤੀ ਦਰਸ਼ਨ ਵਿੱਚ ਜ਼ੀਰੋ ਦਾ ਹਵਾਲਾ :-

ਯੂਨਾਨੀ ਦਾਰਸ਼ਨਿਕਾਂ ਨੇ ਰਚਨਾ ਦੇ 4 ਤੱਤ ਸਮਝੇ ਸਨ , ਜਦੋਂ ਕਿ ਭਾਰਤੀ ਦਰਸ਼ਨ ਦੇ ਦਾਰਸ਼ਨਿਕ  5 ਤੱਤ ਮੰਨਦੇ ਸਨ | ਯੂਨਾਨੀ ਫ਼ਿਲਾਸਫ਼ਰਾਂ ਨੇ ਅਕਾਸ਼ ਨੂੰ ਇਕ ਤੱਤ ਸਮਝਿਆ ਹੀ ਨਹੀਂ ਸੀ | ਉਨ੍ਹਾਂ ਅਨੁਸਾਰ, ਅਕਾਸ਼ ਜਿਹਾ ਕੁਝ ਵੀ ਨਹੀਂ ਹੈ, ਪਰ ਭਾਰਤੀ ਦਾਰਸ਼ਨਿਕਾਂ ਦੇ ਅਨੁਸਾਰ, ਜੋ ਨਹੀਂ ਹੈ ਅਤੇ ਜਿਵੇਂ ਦਿੱਸ ਰਿਹਾ ਹੈ, ਉਹੀ ਇੱਕ ਸਿਫਰ (ਜ਼ੀਰੋ) ਹੈ | ਪਾਇਥਾਗੋਰਸ ਨੇ ਇਸ ਤੱਥ ਨੂੰ ਸਵੀਕਾਰ ਕੀਤਾ ਸੀ | ਉਹ ਅਸਮਾਨ ਨੂੰ ਨਾਥਿੰਗ (ਕੁਝ ਨਹੀਂ) ਕਹਿੰਦੇ ਸਨ | ਨਥਿੰਗ (ਜ਼ੀਰੋ)ਦਾ ਅਰਥ ਕੁਝ ਨਹੀਂ ਹੁੰਦਾ ਹੈ | 2500 ਸਾਲ ਪਹਿਲਾਂ ਬੁੱਧ ਦੇ ਸਮਕਾਲੀ ਬੌਧ ਸਾਧੂ ਵਿਮਲ ਕਿਰਤੀ ਅਤੇ ਮੰਜੂਸ਼੍ਰੀ ਵਿਚ ਦੀ ਗੱਲਬਾਤ (ਸੰਵਾਦ) ਜ਼ੀਰੋ ਬਾਰੇ ਹੀ ਹੋਇਆ ਸੀ | ਬੋਧੀ ਕਾਲ  ਦੇ ਬਹੁਤ ਸਾਰੇ ਮੰਦਰਾਂ ‘ਤੇ ਸਿਫ਼ਰ ਦਾ ਨਿਸ਼ਾਨ ਹੈ |

ਜ਼ੀਰੋ ਦੀ ਕਹਾਣੀ ਦਾ ਦਿਲਚਸਪ ਇਤਿਹਾਸ :-

ਪਿੰਗਲਾਚਾਰੀਆ

ਭਾਰਤ ਵਿੱਚ ਲਗਭਗ 200 (500) ਈਸਵੀ ਪੂਰਵ ਵਿੱਚ , ਛੰਦ ਸ਼ਾਸਤਰ ਦੇ ਵਿਗਿਆਨ ਦੇ ਮੋਢੀ  ਪਿੰਗਲਾਚਾਰੀਆ,ਨੂੰ ਦੋ ਅੰਕੀ ਗਣਿਤ ਦਾ ਮੁਖੀ ਮੰਨਿਆ ਜਾਂਦਾ ਹੈ | ਇਸੇ ਸਮੇਂ ਵਿਚ ਪਾਣਿਨੀ ਹੋਇਆ ਜਿਸਨੂੰ ਸੰਸਕ੍ਰਿਤ ਵਿਆਕਰਣ ਲਿਖਣ ਦਾ ਸਿਹਰਾ ਜਾਂਦਾ ਹੈ |  ਬਹੁਤੇ ਵਿਦਵਾਨ ਪਿੰਗਲਾਚਾਰੀ ਨੂੰ ਜ਼ੀਰੋ ਦਾ ਅਵਿਸ਼ਕਾਰਕ ਮੰਨਦੇ ਹਨ |  ਪਿੰਗਲਾਚਾਰੀਆ ਦੀ ਛੰਦਾਂ ਦੀ ਬਾਣੀ ਦੇ ਨਿਯਮਾਂ ਨੂੰ ਜੇਕਰ ਗਣਿਤ ਦੀ ਨਜਰ ਨਾਲ ਦੇਖੀਏ ਤਾਂ ਇੱਕ ਤਰ੍ਹਾਂ ਦੇ ਉਹ ਬਾਈਨਰੀ ਗਣਿਤ ਦਾ ਕੰਮ ਕਰਦੇ ਹਨ ਅਤੇ ਦੂਸਰੀ ਦ੍ਰਿਸ਼ਟੀ ਨਾਲ ਉਹਨਾਂ ਵਿੱਚ ਦੋ ਅੰਕਾਂ ਦੇ ਘਣ ਸਮੀਕਰਨ ਅਤੇ ਚਾਰਘਾਤੀ ਸਮੀਕਰਨ ਦੇ ਹੱਲ ਦਿਸਦੇ ਹਨ | ਗਣਿਤ ਦੀ ਅਜਿਹੀ ਮਹਾਨ ਸਮਝ ਨੂੰ ਸਮਝਣ ਤੋਂ ਪਹਿਲਾਂ, ਉਸਨੇ ਇਸਦੀ ਮੁੱਖ ਧਾਰਨਾ ਨੂੰ ਵੀ ਸਮਝ ਲਿਆ ਹੋਵੇਗਾ | ਇਸ ਲਈ, ਭਾਰਤ ਵਿਚ ਜ਼ੀਰੋ ਦੀ ਖੋਜ ਈਸਾ ਤੋਂ 200 ਤੋਂ ਵੱਧ ਸਾਲ ਪੁਰਾਣੀ ਹੋ ਸਕਦੀ ਹੈ |

ਭਾਰਤ ਵਿਚ ਉਪਲਬਧ ਗਣਿਤ ਗ੍ਰੰਥਾਂ ਵਿੱਚ 300 ਈ:ਪੂ: ਦਾ ਭਗਵਤੀ ਸੂਤਰ ਹੈ ਜਿਸ ਵਿੱਚ ਸੰਯੋਜਨ ‘ਤੇ ਕਾਰਜ ਹੈ ਅਤੇ 200 ਈ: ਪੂ: ਦਾ ਸਥਾਨੰਗ ਸੂਤਰ ਹੈ ਜਿਸ ਵਿੱਚ ਅੰਕ ਸਿਧਾਂਤ,ਰੇਖਾ ਗਣਿਤ,ਭਿੰਨ,ਸਰਲ ਸਮੀਕਰਨ,ਘਣ ਸਮੀਕਰਨ,ਚਾਰ ਘਾਤੀ ਸਮੀਕਰਨ ਅਤੇ ਪਰਮੇੰਟੇਸ਼ਨ ਆਦਿ ਦਾ ਕੰਮ ਹੈ | 200 ਈ. ਤੱਕ , ਸਮੁੱਚੀ ਸਿਧਾਂਤ ਦੀ ਵਰਤੋਂ ਦਾ ਜ਼ਿਕਰ ਮਿਲਦਾ ਹੈ ਅਤੇ ਅਨੰਤ (ਇੰਫਿਨੀਟੀ) ਗਿਣਤੀ ‘ਤੇ ਬਹੁਤ ਸਾਰਾ ਕੰਮ ਹੈ |

ਗੁਪਤਕਾਲ ਦੀ ਮੁੱਖ ਖੋਜ ਨਹੀਂ ਹੈ ਜ਼ੀਰੋ :-

 ਗੁਪਤਕਾਲ ਦੀ ਮੁੱਖ ਖੋਜ ਜ਼ੀਰੋ ਨਹੀਂ ਬਲਕਿ ਜ਼ੀਰੋ ਸਹਿਤ ਦਸ਼ਮਿਕ ਸਥਾਨਮਾਨ ਸੰਖਿਆ ਪ੍ਰਣਾਲੀ ਹੈ | ਗੁਪਤਕਾਲ ਨੂੰ ਭਾਰਤ ਦਾ ਸੁਨਹਰੀ ਸਮਾਂ ਵੀ ਕਿਹਾ ਜਾਂਦਾ ਹੈ | ਇਸ ਯੁੱਗ ਵਿਚ ਬਹੁਤ ਸਾਰੇ ਨਵੇਂ ਜੋਤਸ਼, ਆਰਕੀਟੈਕਚਰ,ਮੂਰਤੀਕਲਾ ਅਤੇ ਗਣਿਤ ਦੇ ਮਾਡਲ ਸਥਾਪਤ ਕੀਤੇ ਗਏ ਸਨ | ਇਸ ਯੁੱਗ ਦੀਆਂ ਮਹਾਨ ਇਮਾਰਤਾਂ ‘ਤੇ ਗਣਿਤ ਦੇ ਕਈ ਅੰਕਾਂ ਦੇ ਨਾਲ ਜ਼ੀਰੋ ਨੂੰ ਵੀ ਅੰਕਿਤ ਕੀਤਾ ਗਿਆ ਹੈ | ਜ਼ੀਰੋ ਕਾਰਨ ਹੀ , ਸ਼ਾਲਿਵਾਨ ਬਾਦਸ਼ਾਹ ਦੇ ਸ਼ਾਸਨਕਾਲ ਵਿੱਚ ਨਾਗਾਰਜੁਨ ਨੇ ਨਿਹਾਲਵਾਦ (ਸ਼ੁੰਨਵਾਦ / Nihilism ) ਸਥਾਪਿਤ ਕੀਤਾ ਸੀ | Nihilism ਜਾਂ ਸੁੰਨਵਾਦ  ਬੋਧੀ Mahayana ਸ਼ਾਖਾ Madyamika ਨਾਮਕ ਵਿਭਾਗ ਦਾ ਮਤ ਜਾਂ ਸਿਧਾਂਤ ਹੈ ,ਜੋ ਕਿ ਸੰਸਾਰ ਨੂੰ ਜ਼ੀਰੋ  ਅਤੇ ਉਸ ਦੇ ਸਾਰੇ ਪਦਾਰਥਾਂ ਨੂੰ ਸੱਤਾਹੀਨ ਮੰਨਦਾ ਹੈ |

401 ਈ. ਵਿਚ, ਕੁਮਾਰਜਿਵ ਨੇ ਨਾਗਾਰਜੁਨ ਦੀ ਸੰਸਕ੍ਰਿਤ ਭਾਸ਼ਾ ਵਿੱਚ ਰਚਿਤ ਜੀਵਨੀ ਦਾ ਚੀਨੀ ਭਾਸ਼ਾ ਵਿਚ ਅਨੁਵਾਦ ਕੀਤਾ | ਨਾਗੁਰਗਨ ਦਾ ਸਮਾਂ 166 ਈ. ਅਤੇ 199 ਈ ਦੇ ਵਿਚਕਾਰ ਮੰਨਿਆ ਜਾਂਦਾ ਹੈ |

ਨਵੇਂ ਸੰਖਿਆ ਸਿਸਟਮ ਦੇ ਪ੍ਰਾਚੀਨ ਲੇਖਾਂ ਤੋਂ ਪ੍ਰਾਪਤ ਸਭ ਤੋਂ ਪ੍ਰਾਚੀਨ ਉਪਲੱਬਧ ਸਬੂਤ ‘ਲੋਕ ਵਿਭਾਗ’ (458 ਈ.) ਨਾਮਕ ਜੈਨ ਹਸਤਲਿਖਤ ਵਿੱਚ ਮਿਲਦੇ ਹਨ |ਦੂਜਾ ਸਬੂਤ ਗੁਜਰਾਤ ਦੇ ਇਕ ਗੁਰਜਰ ਰਾਜੇ ਦੇ ਦਾਨਪਾਤਰ ਵਿਚ ਮਿਲਦਾ ਹੈ | ਇਸ ਦਾ ਸੰਵਤ 346 ਵਿਚ ਦਰਜ਼ ਕੀਤਾ ਗਿਆ ਹੈ |

ਆਰਿਆਭੱਟ ਅਤੇ ਜ਼ੀਰੋ:- 

ਆਰੀਆਭੱੱਟ ਨੇ ਅੰਕਾਂ ਦੀ ਨਵੀਂ ਵਿਧੀ ਨੂੰ ਜਨਮ ਦਿੱਤਾ ਸੀ | ਉਸਨੇ ਉਸੇ ਢੰਗ ਨਾਲ ਆਪਣੀ ਕਿਤਾਬ ‘ਆਰੀਆਭੱਟੀਅ’ ਵਿੱਚ ਵੀ ਕੰਮ ਕੀਤਾ ਹੈ | ਆਰਿਆਭੱਟ ਨੂੰ ਲੋਕ ਜ਼ੀਰੋ ਦਾ ਜਨਕ ਇਸਲਈ ਮੰਨਦੇ ਹਨ , ਕਿਉਂਕਿ ਉਸਨੇ ਆਪਣੇ ਗਰੰਥ ‘ਆਰਿਆਭੱਟੀਅ’ ਦੇ ਗਣਿਤਪਦ ਦੋ ਵਿੱਚ ਇੱਕ ਤੋਂ ਅਰਬ ਤੱਕ ਦੀ ਸੰਖਿਆ ਨੂੰ ਦੱਸ ਕੇ ਲਿਖਿਆ ਹੈ | ” स्थानात् स्थानं दशगुणं स्यात ” ਅਰਥਾਤ ਹਰੇਕ ਅਗਲੀ ਸੰਖਿਆ ਪਿਛਲੀ ਸੰਖਿਆ ਨਾਲੋਂ ਦੱਸ ਗੁਣਾ ਹੈ | ਉਸਦੇ ਅਜਿਹਾ ਕਹਿਣ ਨਾਲ ਇਹ ਸਿੱਧ ਹੁੰਦਾ ਹੈ ਕਿ ਨਿਸ਼ਚਿਤ ਰੂਪ ਵਿੱਚ ਜ਼ੀਰੋ ਦੀ ਖੋਜ ਆਰਿਆਭੱਟ ਦੇ ਸਮੇਂ ਤੋਂ  ਨਿਸ਼ਚਿਤ ਤੌਰ ਤੇ ਪ੍ਰਾਚੀਨ ਹੈ |

ਪੂਰਬ ਤੋਂ ਪੱਛਮ ਤੱਕ ਵੱਜਿਆ ਭਾਰਤ ਦਾ ਡੰਕਾ :-

7 ਵੀਂ ਸਦੀ ਵਿੱਚ ਬ੍ਰਹਮਾਗੁਪਤ ਦੇ ਸਮੇਂ, ਜ਼ੀਰੋ ਨਾਲ ਸੰਬੰਧਿਤ ਵਿਚਾਰ ਕੰਬੋਡੀਆ ਤੱਕ ਪਹੁੰਚ ਗਏ ਸਨ | ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਕੰਬੋਡੀਆ ਤੋਂ ਜ਼ੀਰੋ ਦਾ ਵਿਸਤਾਰ ਚੀਨ ਅਤੇ ਅਰਬ ਸੰਸਾਰ ਵਿਚ ਵੀ ਹੋਇਆ | ਮਿਡਲ ਈਸਟ ਵਿੱਚ ਸਥਿੱਤ ਅਰਬ ਦੇਸ਼ਾਂ ਨੇ ਵੀ ਭਾਰਤੀ ਵਿਦਵਾਨਾਂ ਤੋਂ ਜ਼ੀਰੋ ਪ੍ਰਾਪਤ ਕੀਤੀ | ਕੇਵਲ ਇਹ ਹੀ ਨਹੀਂ, ਭਾਰਤ ਦਾ ਇਹ ਜ਼ੀਰੋ 12 ਵੀਂ ਸਦੀ ਵਿਚ ਯੂਰਪ ਤੱਕ ਪਹੁੰਚਿਆ |

ਬ੍ਰਹਮਗੱਪਤਾ ਨੇ ਆਪਣੀ ਕਿਤਾਬ ‘ਬ੍ਰਹਮਸ੍ਫੁਟ ਸਿਧਾਂਤ’ ਵਿੱਚ ਜ਼ੀਰੋ ਦੀ ਵਿਆਖਿਆ  ਏ-ਏ = 0 (ਜ਼ੀਰੋ) ਦੇ ਰੂਪ ਵਿਚ ਕੀਤੀ ਹੈ | ਸ਼੍ਰੀਧਰਆਚਾਰਿਆ ਆਪਣੀ ਕਿਤਾਬ ‘ਤ੍ਰਿਸ਼ਵਿਕਾ” ਵਿਚ ਲਿਖਦਾ ਹੈ ਕਿ “ਜੇ ਇੱਕ ਜ਼ੀਰੋ ਨੂੰ ਕਿਸੇ ਵੀ ਗਿਣਤੀ ਵਿਚ ਜੋੜ ਦੇਈਏ ਤਾਂ ਉਸ ਸੰਖਿਆ ਵਿੱਚ ਕੋਈ ਤਬਦੀਲੀ ਨਹੀਂ ਆਵੇਗੀ , ਅਤੇ ਜੇਕਰ ਕਿਸੇ ਸੰਖਿਆ ਵਿੱਚ ਜ਼ੀਰੋ ਨਾਲ ਗੁਣਾ ਕਰਦੇ ਹਾਂ ਤਾਂ ਗੁਣਨਫਲ ਵੀ ਜ਼ੀਰੋ ਹੀ ਮਿਲਦਾ ਹੈ | ”

12 ਵੀਂ ਸਦੀ ਵਿੱਚ, ਭਾਸ੍ਕਰਾਚਾਰਿਆ ਨੇ ਜ਼ੀਰੋ ਦੁਆਰਾ ਭਾਗ ਦੇਣ ਦਾ ਸਹੀ ਉੱਤਰ ਦਿੱਤਾ ਕਿ ਉਸਦਾ ਫਲ ਸਦੀਵੀ ਹੁੰਦਾ ਹੈ | ਇਸ ਤੋਂ ਇਲਾਵਾ, ਸੰਸਾਰ ਨੂੰ ਦੱਸਿਆ ਕਿ ਅਨੰਤ ਸੰਖਿਆਵਾਂ ਵਿੱਚ ਕੁਝ ਜੋੜਨ ਜਾਂ ਕੋਈ ਚੀਜ਼ ਘਟਾਉਣ ‘ਤੇ ਕੋਈ ਪ੍ਰਭਾਵ ਨਹੀਂ ਪੈਂਦਾ ਹੈ |

________________________________________________

ਸਰੋਤ : ਜਾਗਰਣ ਜੋਸ਼ (੧੬/੯/੨੦੧੭)  _________________________________________________________________________________________________________________

ਨੋਟ : ਕਈ ਲੋਕ ਬ੍ਰਹਮਗੁਪਤ ਨੂੰ ਜ਼ੀਰੋ ਦਾ ਖੋਜਕਰਤਾ ਮੰਨਦੇ ਹਨ | ਪਰ ਉਹ ਇਹ ਭੁੱਲ ਜਾਂਦੇ ਹਨ ਕਿ ਆਰਿਆਭੱਟ ਬ੍ਰਹਮਗੁਪਤ ਤੋਂ ਪਹਿਲਾਂ ਹੋਇਆ ਹੈ | ਜਦਕਿ ਬ੍ਰਹਮਗੁਪਤ ਗੁਪਤਕਾਲ ਦੇ ਅੰਤਮ ਸਮੇਂ ਹੋਇਆ ਹੈ |

Featured

ਮੈਨ ਬੂਕਰ ਪੁਰਸਕਾਰ

ਮੈਨ ਬੁਕਰ ਇਨਾਮ 1969 ਵਿਚ ਸ਼ੁਰੂ ਕੀਤਾ ਗਿਆ ਸੀ | ਕਾਮਨਵੈਲਥ ਜਾਂ ਆਇਰਿਸ਼ ਨਾਗਰਿਕ ਦੁਆਰਾ ਲਿਖੇ ਮੂਲ ਅੰਗ੍ਰੇਜ਼ੀ ਨਾਵਲ ਲਈ ਇਹ ਪੁਰਸਕਾਰ ਸਾਲਾਨਾ ਦਿੱਤਾ ਜਾਂਦਾ ਹੈ | ਹੁਣ ਤੱਕ, ਇਹ ਪੁਰਸਕਾਰ ਚਾਰ ਭਾਰਤੀ ਲੇਖਕਾਂ ਅਰਵਿੰਦ ਅਡਿਗਾ, ਕਿਰਨ ਦੇਸਾਈ, ਅਰੁੰਧਤੀ ਰਾਏ ਅਤੇ ਸਲਮਾਨ ਰਸ਼ਦੀ ਨੇ ਜਿੱਤੀਆ ਹੈ |

ਮੈਨ ਬੁੱਕਰ ਇੰਟਰਨੈਸ਼ਨਲ ਇਨਾਮ, ਇੱਕ ਅੰਤਰਰਾਸ਼ਟਰੀ ਸਾਹਿਤ ਪੁਰਸਕਾਰ ਹੈ ਜੋ ਕਿ ਯੁਨਾਈਟੇਡ ਕਿੰਗਡਮ ਵਿੱਚ ਆਯੋਜਿਤ ਕੀਤਾ ਜਾਂਦਾ ਹੈ | ਮੈਨ ਬੁੱਕਰ ਦੇ ਇੰਟਰਨੈਸ਼ਨਲ ਇਨਾਮ ਦੀ ਸ਼ੁਰੂਆਤ ਦਾ ਐਲਾਨ ਜੂਨ 2004 ਵਿੱਚ ਕੀਤਾ ਗਿਆ ਸੀ|

ਮੈਨ ਬੁੱਕਰ ਇਨਾਮ (ਪਹਿਲਾਂ ਬੁੱਕਰ-ਮੈਕੋਂਨੇਲ ਇਨਾਮ ਵਜੋਂ ਜਾਣਿਆ ਜਾਂਦਾ ਸੀ ਅਤੇ ਆਮ ਤੌਰ ਤੇ ਬੁੱਕਰ ਇਨਾਮ ਵਜੋਂ ਜਾਣੇ ਜਾਂਦੇ ਸਨ) ਇਕ ਸਾਹਿਤਕ ਇਨਾਮ ਹੈ. ਇਹ ਹਰ ਸਾਲ ਇੰਗਲਿਸ਼ ਭਾਸ਼ਾ ਵਿੱਚ ਲਿਖੇ ਸਭ ਤੋਂ ਵਧੀਆ ਮੂਲ ਨਾਵਲ ਲਈ  ਜੋ ਯੂ.ਕੇ. ਵਿੱਚ ਛੱਪਿਆ ਹੋਵੇ ਲਈ ਦਿੱਤਾ ਜਾਂਦਾ ਹੈ |

ਪੋਲਿਸ਼ ਨਾਵਲਕਾਰ ਓਲਗਾ ਟੋਰਕਜ਼ੁਕ ਨੇ ਮੈਨ ਬੁਕਰ ਪੁਰਸਕਾਰ 2018 ਦਾ ਖ਼ਿਤਾਬ ਜਿੱਤਿਆ ਹੈ | ਓਲਗਾ ਨੂੰ ਉਸ ਦੇ ਨਾਵਲ ‘ਫਲਾਈਟਾਂ’ ਲਈ ਇਹ ਸਨਮਾਨ ਦਿੱਤਾ ਗਿਆ ਹੈ | ਪੋਲੈਂਡ ਵਿਚ ਪੈਦਾ ਹੋਈ, 50 ਸਾਲਾਂ ਦੇ ਇਤਿਹਾਸ ਵਿਚ ਮੈਨ ਬੁੱਕਰ ਇਨਾਮ ਪ੍ਰਾਪਤ ਕਰਨ ਵਾਲੀ ਓਲਗਾ, ਪੋਲੈਂਡ ਦੀ ਪਹਿਲੀ ਲੇਖਕਾ ਹੈ |

___________________________________________________________

Featured

ਆਖਿਰ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੀਆਂ ਭਾਰਤ ਸਰਕਾਰ ਤੋਂ ਕਿਹੜੀਆਂ ਮੰਗਾਂ ਹਨ ?

ਭਾਰਤ ਅਤੇ ਪਾਕਿਸਤਾਨ ਵਿਚਕਾਰ ਕਸ਼ਮੀਰ ਦਾ ਮੁੱਦਾ ਭਾਰਤ ਦੀ ਆਜ਼ਾਦੀ ਦੇ ਸਮੇਂ ਤੋਂ ਚਰਚਾ ਵਿਚ ਰਿਹਾ ਹੈ | ਬ੍ਰਿਟਿਸ਼ ਰਾਜ ਦੇ ਅੰਤ ਨਾਲ ਹੀ , ਜੰਮੂ ਅਤੇ ਕਸ਼ਮੀਰ ਰਾਜ ਵੀ 15 ਅਗਸਤ 1947 ਨੂੰ ਆਜ਼ਾਦ ਹੋ ਗਿਆ | ਇੱਥੇ, ਰਾਜਾ ਹਰੀ ਸਿੰਘ ਨੇ ਫੈਸਲਾ ਕੀਤਾ ਕਿ ਉਹ ਭਾਰਤ ਜਾਂ ਪਾਕਿਸਤਾਨ ਵਿੱਚੋਂ ਕਿਸੇ ਵੀ ਦੇਸ਼ ਵਿੱਚ ਸ਼ਾਮਲ ਨਹੀਂ ਹੋਵੇਗਾ ਅਤੇ ਉਹ ਇੱਕ ਸੁਤੰਤਰ ਦੇਸ਼ ਵਾਂਗ ਰਹੇਗਾ |
ਪਰ ਮਹਾਰਾਜਾ ਦਾ ਇਹ ਫੈਸਲਾ ਉਸ ਸਮੇਂ ਗਲਤ ਸਿੱਧ ਹੋਇਆ ਜਦੋਂ 20 ਅਕਤੂਬਰ,1947 ਨੂੰ ਪਾਕਿਸਤਾਨ ਸਮਰਥਿਤ ‘ਆਜ਼ਾਦ ਕਸ਼ਮੀਰ ਸੈਨਾ’ ਨੇ ਰਾਜ ਦੇ ਪੱਛਮੀ ਹਿੱਸੇ ‘ਤੇ ਹਮਲਾ ਕਰ ਦਿੱਤਾ | ਉਹਨਾਂ ਨੇ ਦੁਕਾਨਾਂ ਲੁੱਟਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਘਰਾਂ ਵਿੱਚ ਚੋਰੀ ਅਤੇ ਅੱਗਾਂ ਲਗਾਉਣ ਦੇ ਨਾਲ ਔਰਤਾਂ ਨੂੰ ਅਗਵਾ ਕਰ ਲਿਆ | ਇਸੇ ਤਰਾਂ ਤਬਾਹੀ ਮਚਾਉਂਦੇ ਹੋਏ ਉਹ ਪੂਰਬੀ ਕਸ਼ਮੀਰ ਵੱਲ ਵੱਧ ਰਹੇ ਸਨ ਤਾਂ ਮਹਾਰਾਜਾ ਹਰਿ ਸਿੰਘ ਨੇ ਜਵਾਹਰਲਾਲ ਨਹਿਰੂ ਤੋਂ ਸੈਨਿਕ ਮਦਦ ਮੰਗੀ ਅਤੇ ਫਿਰ 26 ਅਕਤੂਬਰ, 1947 ਨੂੰ ਦੋਨਾਂ ਦੇਸ਼ਾਂ ਦੇ ਵਿਚਕਾਰ ਸੁਮੇਲ ਦੇ ਇਕਰਾਰਨਾਮੇ ਦਾ ਕਰਾਰ ਕੀਤਾ ਗਿਆ ਸੀ | ਇਸ ਇਕਰਾਰਨਾਮੇ ਦੇ ਤਹਿਤ, 3 ਵਿਸ਼ੇ; ਰੱਖਿਆ, ਵਿਦੇਸ਼ ਮਾਮਲਿਆਂ ਅਤੇ ਸੰਚਾਰ ਭਾਰਤ ਨੂੰ ਸੌਂਪੇ ਗਏ ਸਨ |
ਇਸ ਸਮਝੌਤੇ ਤੋਂ ਬਾਅਦ ਧਾਰਾ 370 ਨੂੰ ਭਾਰਤ ਦੇ ਸੰਵਿਧਾਨ ਵਿਚ ਸ਼ਾਮਲ ਕੀਤਾ ਗਿਆ ਸੀ, ਜਿਸ ਵਿਚ ਸਪੱਸ਼ਟ ਰੂਪ ਵਿਚ ਇਹ ਕਿਹਾ ਗਿਆ ਹੈ ਕਿ ਜੰਮੂ ਅਤੇ ਕਸ਼ਮੀਰ ਨਾਲ ਸਬੰਧਤ ਰਾਜ ਦੀ ਵਿਵਸਥਾ ਕੇਵਲ ਅਸਥਾਈ ਹੈ ਅਤੇ ਸਥਾਈ ਨਹੀਂ ਹੈ |
ਝਗੜੇ ਦੀ ਜੜ੍ਹ ਇਹ ਹੈ ਕਿ ਜੰਮੂ ਅਤੇ ਕਸ਼ਮੀਰ ਦੇ ਸ਼ਾਸਕ ਧਾਰਾ 370 ਨੂੰ ਇਕ ਸਥਾਈ ਆਧਾਰ ਦੇਣਾ ਚਾਹੁੰਦੇ ਹਨ ਤਾਂ ਜੋ ਉਹ ਵਿਸ਼ੇਸ਼ ਰਾਜ ਦੀ ਸਥਿਤੀ ਵਾਲਾ ਦਰਜਾ ਹਮੇਸ਼ਾਂ ਲਈ ਪ੍ਰਾਪਤ ਕਰ ਸਕਣ | ਇਸ ਲਈ, 26 ਜੂਨ 2000 ਨੂੰ ਇਕ ਇਤਿਹਾਸਕ ਘਟਨਾ ਵਿਚ, ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਨੇ ‘ਰਾਜ ਆਟੋਨੋਮਸ ਕਮੇਟੀ’ ਦੀਆਂ ਸਿਫ਼ਾਰਿਸ਼ਾਂ ਨੂੰ ਸਵੀਕਾਰ ਕਰ ਲਿਆ ਸੀ | ਇਸ ਰਿਪੋਰਟ ਵਿੱਚ, ਕਮੇਟੀ ਨੇ ਜੰਮੂ ਅਤੇ ਕਸ਼ਮੀਰ ਰਾਜ ਨੂੰ ਹੋਰ ਵਧੇਰੇ ਖੁਦਮੁਖਤਿਆਰੀ ਦੇਣ ਦੀ ਗੱਲ ਕੀਤੀ ਸੀ |
ਸਾਰੇ ਕਸ਼ਮੀਰੀ ਇਸ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਲਈ ਬਹੁਤ ਲੰਮੇ ਸਮੇਂ ਲਈ ਅੰਦੋਲਨ ਕਰ ਰਹੇ ਹਨ | ਆਓ ਇਹ ਜਾਣੀਏ ਕਿ ਇਸ ਕਮੇਟੀ ਦੀਆਂ ਮੁੱਖ ਮੰਗਾਂ ਕੀ ਸਨ:
1. ਸੰਵਿਧਾਨ ਦੀ ਧਾਰਾ 370 ਵਿਚ ਜ਼ਿਕਰ “ਅਸਥਾਈ” ਸ਼ਬਦ ਨੂੰ “ਸਥਾਈ” ਲਿਖਿਆ ਜਾਣਾ ਚਾਹੀਦਾ ਹੈ ਤਾਂ ਜੋ ਜੰਮੂ ਅਤੇ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦੀ ਸਥਿਤੀ ਦਾ ਦਰਜਾ ਹਮੇਸ਼ਾਂ ਲਈ ਪੱਕਾ ਹੋ ਸਕੇ |
2. ਆਰਟੀਕਲ 356 (ਰਾਸ਼ਟਰਪਤੀ ਸ਼ਾਸਨ) ਜੰਮੂ ਅਤੇ ਕਸ਼ਮੀਰ ਰਾਜ ‘ਤੇ ਲਾਗੂ ਨਹੀਂ ਕਰਨਾ ਚਾਹੀਦਾ |
3. ਬਾਹਰੀ ਹਮਲੇ ਜਾਂ ਅੰਦਰੂਨੀ ਐਮਰਜੈਂਸੀ ਦੀ ਸਥਿਤੀ ਵਿਚ ਜੰਮੂ ਅਤੇ ਕਸ਼ਮੀਰ ਰਾਜ ਦੀ ਵਿਧਾਨ ਸਭਾ ਦਾ ਫੈਸਲਾ ਹੀ ਆਖਰੀ ਫ਼ੈਸਲਾ ਹੋਵੇਗਾ |
4. ਭਾਰਤ ਦੇ ਚੋਣ ਕਮਿਸ਼ਨ ਦੀ ਜੰਮੂ ਅਤੇ ਕਸ਼ਮੀਰ ਰਾਜ ਵਿਚ ਕੋਈ ਭੂਮਿਕਾ ਨਹੀਂ ਹੋਵੇ |
5. ਜੰਮੂ ਅਤੇ ਕਸ਼ਮੀਰ ਰਾਜ ਵਿਚ ਆਈ.ਏ.ਐਸ, ਆਈ.ਪੀ.ਐਸ. ਅਤੇ ਆਈ.ਐਫ.ਐਸ. ਵਰਗੇ ਪੈਨ-ਭਾਰਤੀ ਸੇਵਾਵਾਂ ਲਈ ਕੋਈ ਥਾਂ ਨਹੀਂ ਹੈ |
6. ਭਾਰਤੀ ਸੰਵਿਧਾਨ ਵਿੱਚ ਜੰਮੂ ਅਤੇ ਕਸ਼ਮੀਰ ਦੇ ਬੁਨਿਆਦੀ ਅਧਿਕਾਰਾਂ ਦਾ ਇਕ ਵੱਖਰਾ ਅਧਿਆਇ ਹੋਵੇ |
7. ਰਾਜ ਦੇ ਗਵਰਨਰ ਨੂੰ ਸਦਰ-ਏ-ਰਿਆਸਤ ਅਤੇ ਮੁੱਖ ਮੰਤਰੀ ਨੂੰ ਵਜ਼ੀਰ-ਏ-ਆਜ਼ਮ ਕਰਾਰ ਦੇਣਾ ਚਾਹੀਦਾ ਹੈ |
8. ਜੰਮੂ ਅਤੇ ਕਸ਼ਮੀਰ ‘ਤੇ ਸੰਸਦ ਅਤੇ ਰਾਸ਼ਟਰਪਤੀ ਦੀ ਭੂਮਿਕਾ ਨੂੰ ਘੱਟ ਕਰ ਦਿੱਤਾ ਜਾਣਾ ਚਾਹੀਦਾ ਹੈ |
9. ਰਾਜ ਵਿਚ ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਅਤੇ ਹੋਰ ਪਛੜੇ ਵਰਗਾਂ ਲਈ ਕੋਈ ਖਾਸ ਪ੍ਰਬੰਧ ਨਹੀਂ ਹੋਣੇ ਚਾਹੀਦੇ | ਇੱਥੇ ਇਹ ਦੱਸਣਾ ਜਰੂਰੀ ਹੈ, ਕਿ ਜੰਮੂ ਅਤੇ ਕਸ਼ਮੀਰ ਦੇ ਮੁਸਲਮਾਨਾਂ ਨੂੰ ਘੱਟ ਗਿਣਤੀ (ਅਲਪਸੰਖਿਅਕ) ਮੰਨਿਆਂ ਜਾਂਦਾ ਹੈ ਅਤੇ ਇਸਦੇ ਤਹਿਤ ਉਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਭਾਰਤ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹਨ |
10. ਭਾਰਤ ਦੇ ਸੁਪਰੀਮ ਕੋਰਟ ਵਿਚ ਜੰਮੂ ਅਤੇ ਕਸ਼ਮੀਰ ਰਾਜ ਬਾਰੇ ਕੋਈ ਵਿਸ਼ੇਸ਼ ਸੁਣਵਾਈ ਨਹੀਂ ਹੋਣੀ ਚਾਹੀਦੀ |
11. ਸਿਵਲ ਅਤੇ ਫੌਜਦਾਰੀ ਕੇਸ ਵਿੱਚ ਹਾਈ ਕੋਰਟ ਦੇ ਫੈਸਲੇ ਵਿਰੁੱਧ ਸਟੇਟ ਸੁਣਵਾਈ, ਦਾ ਹੱਕ ਸੁਪਰੀਮ ਕੋਰਟ ਨਹੀ ਹੈ |
12. ਭਾਰਤੀ ਸੰਸਦ ਨੂੰ ਜੰਮੂ ਅਤੇ ਕਸ਼ਮੀਰ ਰਾਜ ਦੇ ਸੰਵਿਧਾਨ ਅਤੇ ਪ੍ਰਕਿਰਿਆ ਵਿਚ ਸੋਧ ਕਰਨ ਦਾ ਕੋਈ ਅਧਿਕਾਰ ਨਹੀਂ ਹੈ |
13. ਅੰਤਰਰਾਜੀ ਦਰਿਆਵਾਂ ਅਤੇ ਦਰਿਆ ਦੀਆਂ ਘਾਟਿਆਂ ਬਾਰੇ ਕੇਂਦਰ ਦਾ ਫ਼ੈਸਲਾ ਜੰਮੂ-ਕਸ਼ਮੀਰ ‘ਤੇ ਲਾਗੂ ਨਹੀਂ ਹੋਣਾ ਚਾਹੀਦਾ ਹੈ |
ਜਦੋਂ ਇਹਨਾਂ ਸਾਰੀਆਂ ਸਿਫ਼ਾਰਿਸ਼ਾਂ ਨੂੰ ਭਾਰਤ ਸਰਕਾਰ ਦੇ ਮੰਤਰੀਮੰਡਲ ਕੋਲ੍ਹ 14 ਜੁਲਾਈ,2000 ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਤਾਂ ਕੇਂਦਰ ਸਰਕਾਰ ਨੇ ਇਸ ਸਮਿਤੀ ਦੀਆਂ ਸਿਫ਼ਾਰਿਸ਼ਾਂ ਨੂੰ ਇਹ ਕਹਿ ਕੇ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਸਿਫ਼ਾਰਿਸ਼ਾਂ ਲੋਕਾਂ ਦੀ ਸਹਿਣਸ਼ੀਲਤਾ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਸਿਧਾਂਤ ਦੇ ਬਿਲਕੁਲ ਉਲਟ ਹਨ | ਕੇਂਦਰ ਦੁਆਰਾ ਇਹਨਾਂ ਸਿਫ਼ਾਰਿਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦੇਣ ਕਾਰਨ ਇਸ ਪ੍ਰਦੇਸ਼ ਵਿੱਚ ਅਲਗਾਵਾਦੀ ਨੇਤਾਵਾਂ ਦੁਆਰਾ ਨੌਜਵਾਨਾਂ ਨੂੰ ਗਲਤ ਰਸਤੇ ਪਾ ਕੇ ਭਾਰਤ ਵਿਰੋਧੀ ਗਤਿਵਿਧਿਆਂ, ਆਂਤਕਵਾਦ ਅਤੇ ਪੱਥਰਬਾਜੀ ਵਰਗੀਆਂ ਗਤਿਵਿਧਿਆਂ ਵਿੱਚ ਪੈਸੇ ਦਾ ਲਾਲਚ ਦੇ ਕੇ ਉਕਸਾਇਆ ਜਾ ਰਿਹਾ ਹੈ |
______________________________________________
ਸਰੋਤ : ਜਾਗਰਣ ਜੋਸ਼ (ਹਿੰਦੀ ਸੰਸਕਰਣ) ਤੋਂ ਅਨੁਵਾਦ |
ਅਸਲੀ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਜਾਓ |
ਜਾਗਰਣ ਜੋਸ਼ ਦੀ ਸਾਇਟ
Featured

ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ

ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਦੁਆਰਾ ਰਾਸ਼ਟਰੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਿੱਤੇ ਜਾਣ ਦੀ ਸਿਫ਼ਾਰਿਸ਼ ਕੀਤੀ ਗਈ ਹੈ | ਇਸਦੇ ਨਾਲ ਹੀ ਬੋਰਡ ਦੁਆਰਾ ਭਾਰਤੀ ਏ ਟੀਮ ਦੇ ਕੋਚ ਰਾਹੁਲ

downloadਰਾਹੁਲ ਦ੍ਰਵਿੜ ਨੂੰ ਦ੍ਰੋਣਾਚਾਰਿਆ ਅਤੇ ਸਾਬਕਾ ਕ੍ਰਿਕੇਟਰ ਸੁਨੀਲ ਗਵਾਸਕਰ ਨੂੰ ਧਿਆਨਚੰਦ ਲਾਈਫ-ਟਾਈਮ ਅਚੀਵਮੈਂਟ ਪੁਰਸਕਾਰ ਦੇ ਲਈ ਨਾਮਿਤ ਕੀਤਾ ਗਿਆ ਹੈ| 

       ਰਾਜੀਵ ਗਾਂਧੀ ਖੇਡ ਰਤਨ ਭਾਰਤ ਵਿੱਚ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਖੇਡ ਪੁਰਸਕਾਰ ਹੈ| ਇਹ 1991-92 ਵਿੱਚ ਸ਼ੁਰੂ ਕੀਤਾ ਗਿਆ ਸੀ | ਇਸ ਪੁਰਸਕਾਰ ਦਾ ਨਾਮ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਤੋਂ ਰੱਖਿਆ ਗਿਆ ਹੈ| ਇਸ ਪੁਰਸਕਾਰ ਵਿੱਚ ਇਕ ਤਮਗਾ, ਇਕ ਪ੍ਰਸ਼ਸਤੀ ਪੱਤਰ ਅਤੇ 7.5 ਲੱਖ ਰੁਪਏ ਇਨਾਮ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਦਿੱਤਾ ਜਾਂਦਾ ਹੈ| ਸਰਕਾਰ ਦੁਆਰਾ ਸਨਮਾਨਿਤ ਵਿਅਕਤੀਆਂ ਨੂੰ ਰੇਲਵੇ ਦੀ ਮੁਫ਼ਤ ਪਾਸ ਸੁਵਿਧਾ ਦਿੱਤੀ ਜਾਂਦੀ ਹੈ ਜਿਸਦੇ ਤਹਿਤ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਅਤੇ ਧਿਆਨਚੰਦ ਪੁਰਸਕਾਰ ਵਿਜੇਤਾ ਰਾਜਧਾਨੀ ਜਾਂ ਸ਼ਤਾਬਦੀ ਗੱਡੀਆਂ ਵਿੱਚ ਪਹਿਲੇ ਅਤੇ ਦੂਜੇ ਦਰਜੇ ਦੇ ਏਅਰਕੰਡੀਸ਼ਨ ਕੋਚਾਂ ਵਿੱਚ ਫ੍ਰੀ ਯਾਤਰਾ ਕਰ ਸਕਦੇ ਹਨ |ਪਹਿਲਾ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਸ਼ਤਰੰਜ ਗਰੈਂਡ ਮਾਸਟਰ ਵਿਸ਼ਵਨਾਥਨ ਆਨੰਦ ਨੂੰ ਦਿੱਤਾ ਗਿਆ ਸੀ|

                      ___________________________________________________

Featured

ਆਨੰਦੀਬਾਈ ਜੋਸ਼ੀ – ਪਹਿਲੀ ਭਾਰਤੀ ਮਹਿਲਾ ਡਾਕਟਰ

ਪੁਣੇ ਸ਼ਹਿਰ ਵਿੱਚ ਜੰਮੀ ਆਨੰਦੀਬਾਈ ਜੋਸ਼ੀ ( 31 ਮਾਰਚ 1865-26 ਫ਼ਰਵਰੀ 1887 ) ਪਹਿਲੀ ਭਾਰਤੀ ਮਹਿਲਾ ਸੀ ਜਿਸਨੇ ਡਾਕਟਰੀ ਦੀ ਡਿਗਰੀ ਹਾਸਿਲ ਕੀਤੀ ਸੀ | ਜਿਸ ਦੌਰ ਵਿੱਚ ਔਰਤਾਂ ਦੀ ਸਿੱਖਿਆ ਹਾਸਿਲ ਕਰਨਾ ਵੀ ਬਹੁਤ ਮੁਸ਼ਕਿਲ ਸੀ ,ਅਜਿਹੇ ਸਮੇਂ ਵਿਦੇਸ਼ ਵਿੱਚ ਜਾ ਕੇ ਡਾਕਟਰੀ ਦੀ ਡਿਗਰੀ ਹਾਸਿਲ ਕਰਨਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ | ਉਸਦਾ ਵਿਆਹ ਨੋਂ ਸਾਲ ਦੀ ਛੋਟੀ ਉਮਰ ਵਿੱਚ ਹੀ ਉਸਤੋਂ 20 ਸਾਲ ਵੱਡੇ ਗੋਪਾਲ ਰਾਓ ਨਾਲ ਹੋ ਗਿਆ ਸੀ | ਜਦੋਂ 14 ਸਾਲ ਦੀ ਉਮਰ ਵਿੱਚ ਉਹ ਮਾਂ ਬਣੀਂ ਅਤੇ ਉਸਦੀ ਇੱਕੋ ਇੱਕ ਸੰਤਾਨ ਦੀ 10 ਦਿਨਾਂ ਵਿੱਚ ਹੀ ਮੌਤ ਹੋ ਗਈ ਤਾਂ ਉਸਨੂੰ ਬਹੁਤ ਵੱਡਾ ਧੱਕਾ ਲੱਗਾ | ਆਪਣੀ ਔਲਾਦ ਖੁੱਸ ਜਾਣ ਤੋਂ ਬਾਅਦ ਉਸਨੇ ਪ੍ਰਣ ਲਿਆ ਕਿ ਉਹ ਇੱਕ ਦਿਨ ਡਾਕਟਰ ਬਣੇਗੀ ਅ

ਆਨੰਦੀਬਾਈ ਜੋਸ਼ੀ
ਆਨੰਦੀਬਾਈ ਜੋਸ਼ੀ

ਤੇ ਅਜਿਹੀ ਬੇ-ਸਮੇਂ ਦੀ ਮੌਤ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ | ਉਸਦੇ ਪਤੀ ਗੋਪਾਲ ਰਾਓ ਨੇ ਵੀ ਉਸਨੂੰ ਭਰਪੂਰ ਸਹਿਯੋਗ ਦਿੱਤਾ ਅਤੇ ਉਸਦੀ ਹੌਂਸਲਾ-ਅਫਜ਼ਾਈ ਕੀਤੀ |

ਆਨੰਦੀਬਾਈ ਜੋਸ਼ੀ ਦੀ ਸ਼ਖਸੀਅਤ ਔਰਤਾਂ ਲਈ ਇੱਕ ਪ੍ਰੇਰਣਾਸ੍ਰੋਤ ਹੈ | ਉਸਨੇ ਸਨ 1886 ਵਿੱਚ ਆਪਣੇ ਸੁਪਨੇ ਨੂੰ ਅਮਲੀ ਰੂਪ ਦਿੱਤਾ | ਜਦੋਂ ਉਸਨੇ ਅਜਿਹਾ ਫ਼ੈਸਲਾ ਲਿਆ ਸੀ ਤਾਂ ਉਸਦੀ ਸਮਾਜ ਵਿੱਚ ਬਹੁਤ ਆਲੋਚਨਾ ਹੋਈ ਸੀ, ਕਿ ਇੱਕ ਸ਼ਾਦੀਸ਼ੁਦਾ ਹਿੰਦੂ ਔਰਤ ਵਿਦੇਸ਼ ( ਪੈਨਿਸਿਲਵੇਨੀਆ ) ਵਿੱਚ ਜਾ ਕੇ ਡਾਕਟਰੀ ਦੀ ਪੜ੍ਹਾਈ ਕਰੇ | ਪਰ ਆਨੰਦੀਬਾਈ ਇੱਕ ਮਜ਼ਬੂਤ ਨਿਸ਼ਚੇ ਵਾਲੀ ਔਰਤ ਸੀ | ਉਸਨੇ ਆਲੋਚਨਾ ਦੀ ਜਰਾ ਵੀ ਪਰਵਾਹ ਨਹੀਂ ਕੀਤੀ | ਇਹੀ ਵਜ੍ਹਾ ਹੈ ਕਿ ਉਸਨੂੰ ਪਹਿਲੀ ਭਾਰਤੀ ਮਹਿਲਾ ਡਾਕਟਰ ਹੋਣ ਦਾ ਗੌਰਵ ਹਾਸਿਲ ਹੋਇਆ ਹੈ | ਡਿਗਰੀ ਪੂਰੀ ਕਰਨ ਤੋਂ ਬਾਅਦ ਜਦੋਂ ਆਨੰਦੀਬਾਈ ਭਾਰਤ ਵਾਪਿਸ ਪਰਤੀ ਤਾਂ ਉਸਦੀ ਸਿਹਤ ਵਿਗੜ੍ਹਨ ਲੱਗੀ ਅਤੇ ਬਾਈ ਸਾਲ ਦੀ ਛੋਟੀ ਉਮਰ ਵਿੱਚ ਹੀ ਉਸਦੀ ਮੌਤ ਹੋ ਗਈ | ਭਾਵੇਂ ਇਹ ਸੱਚ ਹੈ ਕਿ ਆਨੰਦੀਬਾਈ ਨੇ ਜਿਸ ਉਦੇਸ਼ ਲਈ ਡਾਕਟਰੀ ਦੀ ਡਿਗਰੀ ਲਈ ਸੀ , ਬੇ-ਸਮੇਂ ਮੌਤ ਹੋ ਜਾਣ ਕਾਰਣ , ਉਸ ਵਿੱਚ ਉਹ ਪੂਰੀ ਤਰਾਂ ਸਫ਼ਲ ਨਹੀਂ ਹੋ ਸਕੀ , ਪਰ ਉਸਨੇ ਸਮਾਜ ਵਿੱਚ ਉਹ ਸਥਾਨ ਪ੍ਰਾਪਤ ਕੀਤਾ ਜੋ ਅੱਜ ਵੀ ਇੱਕ ਮਿਸਾਲ ਹੈ |

source:wikipedia
Featured

ਵਿਸ਼ਵ ਦੇ ਮਹਾਂਸਾਗਰ

ਧਰਤੀ ਦਾ ਜਿਹੜਾ ਹਿੱਸਾ ਪਾਣੀ ਨਾਲ ਘਿਰਿਆ ਹੋਇਆ ਹੈ , ਉਸਨੂੰ ਜਲ-ਮੰਡਲ ਆਖਦੇ ਹਨ | ਧਰਤੀ ਦਾ 2/ ਤੋਂ ਵੱਧ ਹਿੱਸਾ ਪਾਣੀ ਨਾਲ ਘਿਰਿਆ ਹੋਇਆ ਹੈ ਜਿਸ ਵਿੱਚ ਮਹਾਂਸਾਗਰ, ਸਾਗਰ, ਝੀਲਾਂ ਅਤੇ ਦਰਿਆ ਆਉਂਦੇ ਹਨ |ਮਹਾਂਸਾਗਰ, ਪਾਣੀ ਦੇ ਵੱਡੇ ਜਲ- ਸੰਗ੍ਰਹਿ ਹਨ, ਜਿਹੜੇ ਮਹਾਂਦੀਪਾਂ ਦੁਆਰਾ ਅਲੱਗ ਹੁੰਦੇ ਹਨ | ਧਰਤੀ ‘ਤੇ ਚਾਰ ਮਹਾਂਸਾਗਰ ਹਨ ਜੋ ਆਕਾਰ ਦੇ ਅਨੁਸਾਰ ਇੰਝ ਹਨ |

 1. ਸ਼ਾਂਤ ਮਹਾਂਸਾਗਰ
 2. ਅੰਧ ਮਹਾਂਸਾਗਰ
 3. ਹਿੰਦ ਮਹਾਂਸਾਗਰ
 4. ਆਰਕਟਿਕ ਮਹਾਂਸਾਗਰ
 5. ਦੱਖਣੀ ਮਹਾਂਸਾਗਰ

ਸ਼ਾਂਤ ਮਹਾਂਸਾਗਰ : ਇਹ ਏਸ਼ੀਆ ਅਤੇ ਆਸਟਰੇਲੀਆ ਨੂੰ ਉੱਤਰੀ ਅਮਰੀਕਾ ਨਾਲੋਂ ਵੱਖ ਕਰਦਾ ਹੈ | ਇਹ ਸਾਰੇ ਮਹਾਂਸਾਗਰਾਂ ਨਾਲੋਂ ਵੱਡਾ ਮਹਾਂਸਾਗਰ ਹੈ | ਇਹ ਧਰਤੀ ਦਾ ਲਗਪਗ ਇੱਕ ਤਿਹਾਈ ਰਕਬੇ ਵਿੱਚ ਫੈਲਿਆ ਹੋਇਆ ਹੈ | ਜੋ ਸਾਰੇ ਮਹਾਦੀਪਾਂ ਨੂੰ ਇਕੱਠਾ ਕਰ ਦੇਈਏ ਤਾਂ ਵੀ ਇਸ ਮਹਾਂਸਾਗਰ ਦਾ ਖੇਤਰ ਵੱਡਾ ਹੈ | ਸੰਸਾਰ ਦੀ ਸਭ ਤੋਂ ਡੂੰਘੀ ਖਾਈ ‘ਮੈਰੀਨਾ ਖਾਈ ਇਸ ਸ਼ਾਂਤ ਮਹਾਂਸਾਗਰ ਵਿੱਚ ਹੈ | ਸ਼ਾਂਤ ਮਹਾਸਾਗਰ ਇੱਕ ਪਾਸੇ ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਤੱਕ ਅਤੇ ਦੂਸਰੇ ਪਾਸੇ ਏਸ਼ੀਆ ਅਤੇ ਆਸਟਰੇਲੀਆ ਤੱਕ ਫੈਲਿਆ ਹੋਇਆ ਹੈ | ਸੰਸਾਰ ਦਾ ਨਕਸ਼ਾ ਦੇਖਣ ਤੇ ਇਸਦੀ ਵਿਸ਼ਾਲਤਾ ਦਾ ਅੰਦਾਜਾ ਹੁੰਦਾ ਹੈ |

sagar

 ਅੰਧ-ਮਹਾਂਸਾਗਰ : ਅੰਧ ਮਹਾਸਾਗਰ, ਦੂਸਰਾ ਵੱਡਾ ਮਹਾਂਸਾਗਰ ਹੈ ਜਿਸਦੇ ਇੱਕ ਪਾਸੇ ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਅਤੇ ਦੂਸਰੇ ਪਾਸੇ ਯੂਰਪ ਅਤੇ ਅਫਰੀਕਾ ਹਨ | ਸੰਸਾਰ ਦੀ ਸਭ ਤੋਂ ਵਧ ਸਾਗਰੀ ਆਵਾਜਾਈ ਇਸੇ ਮਹਾਂਸਾਗਰ ਰਾਹੀਂ ਹੁੰਦੀ ਹੈ | ਕਿਉਂਕਿ ਸਾਰੇ ਮਹੱਤਵਪੂਰਨ ਜਲ-ਮਾਰਗ ਇਸ ਵਿੱਚੋਂ ਹੀ ਲੰਘਦੇ ਹਨ | ਇਸ ਦੀ ਤੱਟ ਰੇਖਾ ਤੇ ਬਹੁਤ ਸਾਰੀਆਂ ਪ੍ਰਮੁੱਖ ਬੰਦਰਗਾਹਾਂ ਹਨ | ਉੱਤਰੀ ਅਮਰੀਕਾ ਅਤ ਯੂਰਪ ਨੇ ਇਸਨੂੰ ਵਪਾਰ ਅਤੇ ਵਣਜ ਪੱਖੋਂ ਬਹੁਤ ਮਹੱਤਵਪੂਰਨ ਬਣਾ ਦਿੱਤਾ ਹੈ |

ਹਿੰਦ ਮਹਾਸਾਗਰ : ਇਹ ਇੱਕੋ-ਇੱਕ ਮਹਾਂਸਾਗਰ ਹੈ ਜਿਸਦਾ ਨਾਂ ਕਿਸੇ ਦੇਸ਼ ਦੇ ਨਾਂ ਉੱਤੇ ਰੱਖਿਆ ਹੈ ਜਿਵੇਂ ਭਾਰਤ ( ਹਿੰਦੁਸਤਾਨ ) | ਹਿੰਦ ਮਹਾਂਸਾਗਰ, ਤਿੰਨ ਮਹਾਦੀਪਾਂ ਦੁਆਰਾ ਘਿਰਿਆ ਹੋਇਆ ਹੈ| ਇਸਦੇ ਉੱਤਰ ਵਿੱਚ ਏਸ਼ੀਆ, ਪੱਛਮ ਵਿੱਚ ਅਫਰੀਕਾ ਅਤੇ ਪੂਰਬ ਵਿੱਚ ਆਸਟਰੇਲੀਆ ਮਹਾਂਦੀਪ ਹਨ | ਪੁਰਾਤਨ ਕਾਲ ਵਿੱਚ ਭਾਰਤ ਦਾ ਮੁੱਖ ਵਣਜ ਅਤੇ ਵਪਾਰ ਇਸੇ ਮਹਾਂਸਾਗਰ ਰਾਹੀਂ ਕੀਤਾ ਜਾਂਦਾ ਸੀ |

ਆਰਕਟਿਕ ਮਹਾਂਸਾਗਰ : ਇਹ ਸੰਸਾਰ ਦਾ ਸਭ ਤੋਂ ਛੋਟਾ ਮਹਾਂਸਾਗਰ ਹੈ | ਇਸ ਨੇ ਉੱਤਰੀ ਧਰੁਵ ਨੂੰ ਘੇਰਿਆ ਹੋਇਆ ਹੈ| ਇਹ ਆਰਕਟਿਕ ਚੱਕਰ ਵਿੱਚ ਹੈ| ਇੱਕ ਤੰਗ ਪਾਣੀ ਪੱਟੀ ਵਿਸਤਾਰ ਜਿਸਨੂੰ ਬੇਰਿੰਗ ਸ੍ਟ੍ਰੇਟ (ਬੇਰਿੰਗ ਜਲ-ਡਮਰੂ/ਜਲ ਸੰਧੀ ) ਆਖਦੇ ਹਨ , ਰਾਹੀਂ ਸ਼ਾਂਤ ਮਹਾਂਸਾਗਰ ਨਾਲ ਜੁੜਿਆ ਹੋਇਆ ਹੈ | ਇਹ ਰੂਸ, ਸਕੈਂਡੇਨੇਵਿਆ , ਗ੍ਰੀਨਲੈਂਡ, ਕੈਨੇਡਾ ਆਦਿ ਦੇਸ਼ਾਂ ਨਾਲ ਘਿਰਿਆ ਹੋਇਆ ਹੈ | ਆਰਕਟਿਕ ਮਹਾਂਸਾਗਰ ਸਾਲ ਵਿੱਚ ਜਿਆਦਾ ਸਮੇਂ ਤੱਕ ਬਰਫ਼ ਨਾਲ ਹੀ ਢੱਕਿਆ ਰਹਿੰਦਾ ਹੈ |

ਦੱਖਣੀ ਮਹਾਂਸਾਗਰ :   ਅੰਧ ਮਹਾਂਸਾਗਰ, ਸ਼ਾਂਤ ਮਹਾਂਸਾਗਰ ਅਤੇ ਹਿੰਦ ਮਹਾਂਸਾਗਰ , ਦੱਖਣੀ ਅਰਧ ਗੋਲੇ ਵਿੱਚ ਇੱਕਠੇ ਹੋ ਕੇ ਆਪਸ ਵਿੱਚ ਮਿਲ ਜਾਂਦੇ ਹਨ | ਇਸ ਵਿਸ਼ਾਲ ਮਹਾਂਸਾਗਰ ਨੂੰ ਦੱਖਣੀ ਮਹਾਂਸਾਗਰ ਆਖਦੇ ਹਨ | ਇਸ ਦੱਖਣੀ ਮਹਾਂਸਾਗਰ ਨੇ ਅੰਟਾਰਕਟਿਕ ਮਹਾਂਦੀਪ ਨੂੰ ਚੁਫੇਰਿਓਂ ਘੇਰਿਆ ਹੋਇਆ ਹੈ | ਦੱਖਣੀ ਮਹਾਂਸਾਗਰ ਵੀ ਸਾਲ ਦਾ ਬਹੁਤ ਸਮਾਂ ਬਰਫ਼ ਨਾਲ ਢੱਕਿਆ ਰਹਿੰਦਾ ਹੈ |


Featured

ਸੰਯੁਕਤ ਰਾਸ਼ਟਰ ਸੰਘ

ਦੂਜਾ ਮਹਾਂਯੁੱਧ 1939 ਤੋਂ ਆਰੰਭ ਹੋ ਕੇ 1945 ਵਿੱਚ ਸਮਾਪਤ ਹੋਇਆ | ਇਸ ਯੁੱਧ ਦੁਆਰਾ ਭਿਆਨਕ ਮਨੁੱਖੀ ਤੇ ਭੌਤਿਕ ਤਬਾਹੀ ਹੋਈ | ਸਮੁੱਚਾ ਸੰਸਾਰ ਇਸ ਭਿਆਨਕ ਤਬਾਹੀ ਤੋਂ ਭੈ-ਭੀਤ ਹੋ ਉਠਿਆ | ਉਸ ਸਮੇਂ ਦੇ ਵਿਸ਼ਵ ਦੇ ਉਘੇ ਨੇਤਾਵਾਂ ਨੇ ਅਜਿਹੇ ਭਿਆਨਕ ਯੁੱਧਾਂ ਤੋਂ ਮਨੁੱਖਤਾ ਨੂੰ ਮੁਕਤ ਕਰਨ ਅਤੇ ਸੁਰਖਿਅਤ ਰਖਣ ਲਈ ਸੰਕਲਪ ਕੀਤਾ | ਉਹਨਾਂ ਦਾ ਵਿਚਾਰ ਸੀ ਕਿ ਇੱਕ ਅਜਿਹੀ ਅੰਤਰ-ਰਾਸ਼ਟਰੀ ਪ੍ਰਭਾਵਸ਼ਾਲੀ ਸੰਸਥਾ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ ਜਿਸ ਦਾ ਪਰਮ ਉਦੇਸ਼ ਯੁੱਧਾਂ ਨੂੰ ਰੋਕਣਾ ਅਤੇ ਵਿਸ਼ਵ ਸ਼ਾਂਤੀ ਨੂੰ ਯਕੀਨੀ ਬਨਾਉਣਾ ਹੋਵੇ | ਸੰਯੁਕਤ ਰਾਜ ਅਮਰੀਕਾ, ਬਰਤਾਨੀਆ, ਸੋਵੀਅਤ ਰੂਸ, ਚੀਨ ਅਤੇ ਫਰਾਂਸ ਤੋਂ ਇਲਾਵਾ ਕੁਝ ਦੂਜੇ ਦੇਸ਼ਾਂ ਦੇ ਨੇਤਾਵਾਂ ਨੇ ਵੀ ਅਜਿਹੀ ਸੰਸਥਾ ਦੀ ਸਥਾਪਨਾ ਲਈ ਯਤਨ ਕੀਤੇ | ਸੰਸਾਰ ਦੇ ਨੇਤਾਵਾਂ ਦੇ ਅਜਿਹੇ ਯਤਨ ਉਦੋਂ ਸਫਲ ਹੋਏ ਜਦੋਂ 26 ਜੂਨ 1945 ਨੂੰ ਸਾਨਫ੍ਰਾਂਸਿਸਕੋ ਵਿਖੇ51 ਦੇਸ਼ਾਂ ਦੇ ਪ੍ਰਤੀਨਿਧਾਂ ਨੇ ਸੰਯੁਕਤ ਰਾਸ਼ਟਰ ਸੰਘ ਦਾ ਚਾਰਟਰ ਪ੍ਰਵਾਨ ਕਰ ਲਿਆ | ਸੰਯੁਕਤ ਰਾਸ਼ਟਰ ਸੰਘ ਨਿਯਮਿਤ ਤੌਰ ਤੇ 24 ਅਕਤੂਬਰ 1945  ਨੂੰ ਉਸ ਸਮੇਂ ਹੋਂਦ ਵਿੱਚ ਆਇਆ ਜਦੋਂ ਸੰਯੁਕਤ ਰਾਜ ਅਮਰੀਕਾ, ਬਰਤਾਨੀਆਂ,ਫਰਾਂਸ, ਸਾਬਕਾ ਸੋਵੀਅਤ ਸੰਘ ਅਤੇ ਚੀਨ ਦੀਆਂ ਸਰਕਾਰਾਂ ਤੋਂ ਇਲਾਵਾ 14 ਹੋਰ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਨੇ ਸੰਯੁਕਤ ਰਾਸ਼ਟਰ ਸੰਘ ਦੇ ਚਾਰਟਰ ਨੂੰ ਪ੍ਰਵਾਨਗੀ ਦੇ ਦਿੱਤੀ |

          ਸੰਯੁਕ ਰਾਸ਼ਟਰ ਦੀ ਸਥਾਪਨਾ ਸਮੇਂ ਇਸ ਦੇ 51 ਮੌਲਿਕ ਮੈਂਬਰ ਸਨ ਜਿਹਨਾਂ ਵਿੱਚੋਂ ਭਾਰਤ ਵੀ ਇੱਕ ਮੈਂਬਰ ਸੀ | ਵਰਤਮਾਨ ਸਮੇਂ ਵਿੱਚ ਸੰਯੁਕਤ ਰਾਸ਼ਟਰ ਦੇ 193 ਮੈਂਬਰ ਹਨ |

ਸੰਯੁਕਤ ਰਾਸ਼ਟਰ ਦੇ ਅੰਗ :

          ਮਹਾਂ-ਸਭਾ : ਇਸ ਸਭਾ ਵਿੱਚ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਦੇਸ਼ ਸ਼ਾਮਿਲ ਹੁੰਦੇ ਹਨ | ਹਰ ਦੇਸ਼ ਇਸ ਲਈ 5 ਮੈਂਬਰ ਭੇਜ ਸਕਦਾ ਹੈ | ਇਹ ਮਹਾਂ-ਸਭਾ  ਸੰਯੁਕਤ ਰਾਸ਼ਟਰ ਸੰਘ ਦੀ ਸੰਸਦ ਹੈ | ਇਹ ਸਭਾ ਅਨੇਕ ਪ੍ਰਕਾਰ ਦੇ ਅੰਤਰ-ਰਾਸ਼ਟਰੀ ਕੰਮਾਂ ਵਿੱਚ ਭਾਗ ਲੈਂਦੀ ਹੈ | ਮਹਾਂ-ਸਭਾ ਇੱਕ ਅਜਿਹਾ ਮੰਚ ਪ੍ਰਦਾਨ ਕਰਦੀ ਹੈ ਜਿਥੇ ਸੰਸਾਰ ਦੀਆਂ ਸਾਰੀਆਂ ਸਮੱਸਿਆਵਾਂ ‘ਤੇ ਵਿਚਾਰ ਕਰਕੇ ਹੱਲ ਲਭਣ ਦਾ ਯਤਨ ਕੀਤਾ ਜਾਂਦਾ ਹੈ |

          ਸੁਰੱਖਿਆ ਪਰਿਸ਼ਦ : ਸੁਰੱਖਿਆ ਪਰਿਸ਼ਦ ਸੰਯੁਕਤ ਰਾਸ਼ਟਰ ਦੀ ਕਾਰਜਪਾਲਿਕਾ ਸਮਾਨ ਹੈ | ਇਸ ਪਰਿਸ਼ਦ ਵਿੱਚ ਕੁੱਲ 15 ਮੈਂਬਰ ਹਨ | ਇਹਨਾਂ ਵਿੱਚੋਂ 5 ਸਥਾਈ ਅਤੇ 10 ਅਸਥਾਈ ਮੈਂਬਰ ਹਨ | ਸੰਯੁਕਤ ਰਾਜ ਅਮਰੀਕਾ, ਇੰਗਲੈਂਡ, ਰੂਸ, ਚੀਨ ਅਤੇ ਫਰਾਂਸ ਇਸ ਪਰਿਸ਼ਦ ਦੇ ਸਥਾਈ ਮੈਂਬਰ ਹਨ | ਸੁਰੱਖਿਆ ਪਰਿਸ਼ਦ ਦੇ ਪੰਜ ਸਥਾਈ ਮੈਂਬਰਾਂ ਦੀ ਸਹਿਮਤੀ ਤੋਂ ਬਿਨ੍ਹਾਂ ਕੋਈ ਵੀ ਫੈਸਲਾ ਨਹੀਂ ਲਿਆ ਜਾ ਸਕਦਾ | ਇਸ ਨੂੰ ਮੈਂਬਰਾਂ ਦੀ ਵੀਟੋ ਸ਼ਕਤੀ ਕਿਹਾ ਜਾਂਦਾ ਹੈ | ਵਿਸ਼ਵ ਸ਼ਾਂਤੀ ਨੂੰ ਕਾਇਮ ਰੱਖਣ ਵਿੱਚ ਸੁਰੱਖਿਆ ਪਰਿਸ਼ਦ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ |

          ਆਰਥਿਕ ਅਤੇ ਸਮਾਜਿਕ ਪਰਿਸ਼ਦ : ਇਸ ਪਰਿਸ਼ਦ ਦੇ ਕੁੱਲ 54 ਮੈਂਬਰ ਹਨ | ਇਹਨਾਂ ਮੈਂਬਰਾਂ ਦੀ ਚੋਣ ਮਹਾਨ ਸਭਾ ਦੁਆਰਾ ਤਿੰਨ ਸਾਲਾਂ ਲਈ ਕੀਤੀ ਜਾਂਦੀ ਹੈ | ਵੱਖ-ਵੱਖ ਦੇਸ਼ਾਂ ਵਿੱਚ ਹੋਣ ਵਾਲੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਇਹ ਪਰਿਸ਼ਦ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ |

          ਟਰੱਸਟੀਸ਼ਿਪ ਪਰਿਸ਼ਦ : ਇਸ ਪਰਿਸ਼ਦ ਦੇ ਮੈਂਬਰਾਂ ਦੀ ਸੰਖਿਆ ਨਿਸ਼ਚਿਤ ਨਹੀਂ ਹੈ | ਇਸ ਪਰਿਸ਼ਦ ਦੇ ਕੁਝ ਮੈਂਬਰ ਮਹਾਂ-ਸਭਾ ਦੁਆਰਾ ਚੁਣੇ ਜਾਂਦੇ ਹਨ  ਅਤੇ ਇਸ ਵਿੱਚ ਉਹ ਦੇਸ਼ ਵੀ ਸ਼ਾਮਿਲ ਹੁੰਦੇ ਹਨ ਜੋ ਸੰਯੁਕਤ ਰਾਸ਼ਟਰ ਦੀ ਨਿਗਰਾਨੀਂ ਅਧੀਨ ਅਮਾਨਤੀ ਖੇਤਰਾਂ ਦਾ ਰਾਜ ਪ੍ਰਬੰਧ ਕਰਦੇ ਹਨ | ਅਮਾਨਤੀ ਖੇਤਰ ਉਹ ਸਨ ਜਿਹੜੇ ਦੂਜੇ ਯੁੱਧ ਮਗਰੋਂ ਆਜ਼ਾਦ ਹੋ ਕੇ ਸ਼ਕਤੀਸ਼ਾਲੀ ਰਾਸ਼ਟਰਾਂ ਅਧੀਨ ਸਨ |

          ਪਰਿਸ਼ਦ ਆਪਣਾ ਇੱਕ ਸਭਾਪਤੀ ਆਪਣੇ ਮੈਂਬਰਾਂ ਵਿੱਚੋ ਹੀ ਇੱਕ ਸਾਲ ਲਈ ਚੁਣਦੀ ਹੈ | ਇੱਕ ਸਾਲ ਵਿੱਚ ਇਸ ਦੀਆਂ ਦੋ ਬੈਠਕਾਂ ਹੁੰਦੀਆਂ ਹਨ ਅਤੇ ਇਸ ਵਿੱਚ ਫੈਸਲੇ ਸਧਾਰਣ ਬਹੁਮਤ ਨਾਲ ਕੀਤੇ ਜਾਂਦੇ ਹਨ |

            ਅੰਤਰਰਾਸ਼ਟਰੀ ਅਦਾਲਤ : ਅੰਤਰਰਾਸ਼ਟਰੀ ਅਦਾਲਤਾਂ ਵਿੱਚ ਕੁੱਲ 15 ਜੱਜ ਹੁੰਦੇ ਹਨ | ਜੱਜ ਦੀ ਚੋਣ ਮਹਾਂ-ਸਭਾ ਅਤੇ ਸੁਰੱਖਿਆ ਪਰਿਸ਼ਦ ਦੁਆਰਾ 9 ਸਾਲਾਂ ਲਈ ਕੀਤੀ ਜਾਂਦੀ ਹੈ | ਹਰ ਤਿੰਨ ਸਾਲਾਂ ਪਿੱਛੋਂ ਇਸ ਦੇ ਇੱਕ ਤਿਹਾਈ ਜੱਜ ਰਿਟਾਇਰ ਹੋ ਜਾਂਦੇ ਹਨ | ਇਹਨਾਂ ਜੱਜਾਂ ਦੀ ਦੁਬਾਰਾ ਚੋਣ ਵੀ ਹੋ ਸਕਦੀ ਹੈ | ਅੰਤਰਰਾਸ਼ਟਰੀ ਅਦਾਲਤ ਦੇ ਜੱਜ ਆਪਣੇ ਵਿੱਚੋ ਹੀ ਤਿੰਨ ਸਾਲਾਂ ਲਈ ਇੱਕ ਨੂੰ ਸਭਾਪਤੀ ਅਤੇ ਦੂਜੇ ਨੂੰ ਉਪ ਸਭਾਪਤੀ ਚੁਣਦੇ ਹਨ | ਇਸ ਅਦਾਲਤ ਨੂੰ ਕੋਈ ਮੁਢਲਾ ਅਧਿਕਾਰ ਖੇਤਰ ਪ੍ਰਾਪਤ ਨਹੀਂ ਹੈ | ਇਹ ਕੇਵਲ ਉਹਨਾਂ ਮਾਮਲਿਆਂ ‘ਤੇ ਵਿਚਾਰ ਕਰਦੀ ਹੈ ਜੋ ਇਸ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਜਾਂਦੇ ਹਨ | ਇਸ ਅਦਾਲਤ ਦਾ ਮੁੱਖ ਕੰਮ ਵੱਖ-ਵੱਖ ਰਾਜਾਂ ਦੇ ਆਪਸੀ ਝਗੜਿਆਂ ਦਾ ਨਿਰਣਾ ਕਰਨਾ ਹੈ | ਇਹ ਅਦਾਲਤ ਸੰਯੁਕਤ ਰਾਸ਼ਟਰ ਸੰਘ ਦੇ ਵੱਖ-ਵੱਖ ਅੰਗਾਂ ਨੂੰ ਕਾਨੂੰਨੀ ਸਲਾਹ ਵੀ ਦਿੰਦੀ ਹੈ | ਇਸ ਅਦਾਲਤ ਦਾ ਮੁੱਖ ਦਫ਼ਤਰ ਹੇਗ ( ਹਾਲੈੰਡ ) ਵਿਖੇ ਹੈ |

          ਸੱਕਤਰੇਤ : ਸੰਯੁਕਤ ਰਾਸ਼ਟਰ ਸੰਘ ਦਾ ਇੱਕ ਸੱਕਤਰੇਤ ਹੈ ਜੋ ਇਸ ਸੰਸਥਾ ਦਾ ਸਾਰਾ ਦਫਤਰੀ ਕੰਮ ਕਰਦਾ ਹੈ | ਸੱਕਤਰੇਤ ਦੇ ਮੁੱਖੀ ਨੂੰ ਮਹਾਂ-ਸੱਕਤਰ ਕਿਹਾ ਜਾਂਦਾ ਹੈ | ਮਹਾਂ-ਸੱਕਤਰ ਦੀ ਨਿਯੁਕਤੀ ਸੁਰੱਖਿਆ ਪਰਿਸ਼ਦ ਦੀ ਸਿਫ਼ਾਰਿਸ਼ ਉੱਤੇ ਮਹਾਂ-ਸਭਾ ਦੁਆਰਾ ਪੰਜ ਸਾਲਾਂ ਲਈ ਕੀਤੀ ਜਾਂਦੀ ਹੈ | ਸੁਰੱਖਿਆ ਪਰਿਸ਼ਦ ਦੀ ਸਿਫ਼ਾਰਿਸ਼ ਵਿੱਚ ਇਸ ਦੇ ਪੰਜ ਸਥਾਈ ਮੈਂਬਰਾਂ ਸਮੇਤ ਨੌ ਮੈਂਬਰਾਂ ਦਾ ਬਹੁਮਤ ਜਰੂਰੀ ਹੈ | ਇਸ ਸਮੇਂ ਐਨਟੋਨੀਓ ਗੁਟਰੇਸ ਸੰਯੁਕਤ ਰਾਸ਼ਟਰ ਦੇ ਮਹਾਂ-ਸੱਕਤਰ ਹਨ | ਉਹ ਇਸਤੋਂ ਪਹਿਲਾਂ ਪੁਰਤਗਾਲ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ |

 

Featured

ਸਭ ਤੋਂ ਵੱਧ ਚਮਤਕਾਰੀ ਤਰਲ ਪਦਾਰਥ ਹੈ , ਪਾਣੀ

ਇਕੋ ਇਕ ਪਦਾਰਥ ਜੋ ਆਮ ਤਾਪਮਾਨ ‘ਤਰਲ, ਠੋਸ ਅਤੇ ਗੈਸ’ ਵਿਚ ਪਾਇਆ ਜਾਂਦਾ ਹੈ, ਪਾਣੀ ਹੈ |ਇਸਦਾ ਵਿਵਹਾਰ ਵਿਗਿਆਨਕ ਨਿਯਮਾਂ ਦੇ ਬਿਲਕੁਲ ਉਲਟ ਹੈ | ਪਾਣੀ ਦੇ ਅਣੂ ਦੀ ਰਚਨਾ ਦੇ ਹਿਸਾਬ ਨਾਲ ਇਸ ਨੂੰ 80 ਡਿਗਰੀ ਸੈਲਸੀਅਸ ਤੇ ਉਬਲਣਾ ਚਾਹੀਦਾ ਹੈ ਅਤੇ ਬਰਫ਼ ਨੂੰ 100 ਡਿਗਰੀ ਤੱਕ ਪਿਘਲਣਾ ਚਾਹੀਦਾ ਹੈ, ਪਰ ਇਹ ਜ਼ੀਰੋ ਡਿਗਰੀ ਤੇ ਪਿਘਲਦੀ ਹੈ , ਅਤੇ ਪਾਣੀ100 ਡਿਗਰੀ ਤੇ ਉਬਲਦਾ ਹੈ | ਅਜਿਹਾ ਨਹੀਂ ਹੁੰਦਾ ਤਾਂ ਪਾਣੀ ਗੈਸ ਹੁੰਦਾ ਅਤੇ ਜ਼ਿੰਦਗੀ ਸੰਭਵ ਨਾ ਹੁੰਦੀ | ਇਸ ਵਿੱਚ ਹੋਰ ਤਰਲ ਪਦਾਰਥਾਂ ਨਾਲੋਂ ਜਿਆਦਾ ਪਦਾਰਥ ਘੁਲਦੇ ਹਨ | ਇਸ ਕਾਰਨ, ਜਾਨਵਰਾਂ ਅਤੇ ਪੌਦਿਆਂ ਦੀਆਂ ਜੜ੍ਹਾਂ ਵਿੱਚ ਖਣਿਜ ਅਤੇ ਬੇਕਾਰ ਪਦਾਰਥ ਲਿਆਉਣ ਅਤੇ ਲਿਜਾਉਣ ਲਾਇਕ ਬਣਾਉਂਦਾ ਹੈ | ਪਾਣੀ ਗਰਮ ਹੋਣ ਤੋਂ ਬਹੁਤ ਪਹਿਲਾਂ ਹੀ ਗਰਮੀ ਨੂੰ ਜਜ਼ਬ ਕਰ ਲੈਂਦਾ ਹੈ | ਪਰ, ਬਰਫ਼ ਵਿੱਚ ਅੱਧਾ ਹੀ ਤਾਪ ਲਗਦਾ ਹੈ, ਇਸ ਲਈ ਬਰਫ਼ ਛੇਤੀ ਹੀ ਪਿਘਲ ਜਾਂਦੀ ਹੈ | ਇਸਦੇ ਕਾਰਨ, ਇਹ ਧਰਤੀ ਉੱਪਰ ਤਾਪਮਾਨ ਲਗਾਤਾਰ ਬਰਕਰਾਰ ਰੱਖਦਾ ਹੈ |ਪਾਣੀ ਦੀ ਸਤਹ ‘ਤੇ ਬਹੁਤ ਜ਼ਿਆਦਾ ਤਣਾਅ ਹੁੰਦਾ ਹੈ | ਇਸ ਨਾਲ ਇਹ ਇੱਕ ਪਤਲੀ ਪਰਤ ਵਿੱਚ ਫੈਲਣ ਦੀ ਬਜਾਏ ਇੱਕ ਬੂੰਦ ਵਿੱਚ ਇਕੱਤਰ ਹੁੰਦਾ ਹੈ | ਇਸ ਗੁਣ ਦੇ ਕਾਰਨ, ਇਹ ਸੈਂਕੜੇ ਫੁੱਟ ਉੱਚੇ ਰੁੱਖਾਂ ਦੀਆਂ ਨਲੀਆਂ ਵਿੱਚ ਵੀ ਚੜ੍ਹ ਜਾਂਦਾ ਹੈ | ਗਰਮੀ ਪ੍ਰਾਪਤ ਕਰਨ ਤੋਂ ਬਾਅਦ ਪਾਣੀ ਸੁੰਘੜ ਜਾਂਦਾ ਹੈ | ਪਾਣੀ ਚਾਰ ਡਿਗਰੀ ਸੈਂਟੀਗਰੇਡ ਤਾਪਮਾਨ ਤੱਕ ਸੁੰਘੜਦਾ ਹੈ ਅਰਥਾਤ ਬਰਫ ਦੀ ਤੁਲਨਾ ਵਿਚ ਇਸ ਤਾਪਮਾਨ ਤੇ ਪਾਣੀ ਦੀ ਘਣਤਾ ਵੱਧ ਹੁੰਦੀ ਹੈ | ਇਹ ਭਾਰੀ ਪਾਣੀ ਸਤਹ ਦੀ ਆਕਸੀਜਨ ਨੂੰ ਲੈ ਕੇ, ਸਰੋਵਰ ਦੇ ਤਲ ਵਿੱਚ ਜਾਂਦਾ ਹੈ | ਅਤੇ ਉੱਥੇ ਤੋਂ ਜ਼ਹਿਰੀਲੇ ਗੈਸਾਂ ਅਤੇ ਪਦਾਰਥਾਂ ਨੂੰ ਉੱਪਰ ਧੱਕੇਲਦਾ ਹੈ | ਇਸ ਕਾਰਣ ਸਰੋਵਰ ਆਕਸੀਜਨ ਅਤੇ ਪੌਸ਼ਟਿਕ ਤੱਤਾਂ ਨਾਲ ਭਰਿਆ ਰਹਿੰਦਾ ਹੈ, ਨਹੀਂ ਤਾਂ ਉੱਥੇ ਜੀਵਨ ਸੰਭਵ ਨਹੀਂ ਹੁੰਦਾ | ਗਰਮ ਪਾਣੀ ਠੰਡੇ ਪਾਣੀ ਨਾਲੋਂ ਹਲਕਾ ਹੁੰਦਾ ਹੈ | ਇਸ ਕਾਰਣ ਗਰਮ ਪਾਣੀ ਝੀਲਾਂ, ਦਰਿਆਵਾਂ, ਤਲਾਬਾਂ ਅਤੇ ਸਮੁੰਦਰਾਂ ਦੀ ਸਤਹ ਤੇ ਵਹਿੰਦਾ ਹੈ , ਜਦਕਿ ਨੀਚੇ ਦਾ ਹਿੱਸਾ ਗਰਮ ਹੋਣ ਤੋਂ ਬਚ ਜਾਂਦਾ ਹੈ , ਜਿਸ ਕਾਰਣ ਜੀਵ ਗਰਮੀ ਵਿੱਚ ਮਰਨ ਤੋਂ ਬਚ ਜਾਂਦੇ ਹਨ |

Featured

ਅਪੈੰਡਿਸਾਇਟਸ ਕਿਉਂ ਹੁੰਦਾ ਹੈ ?

ਅਪੈੰਡਿਸਾਇਟਸ ਮਨੁੱਖ ਦੀ ਆਂਦਰ ਦਾ ਇੱਕ ਹਿੱਸਾ ਹੁੰਦਾ ਹੈ | ਇਸਦਾ ਪੂਰਾ ਨਾਮ ਵਰਮੀਫ਼ੋਰਮ ਆਪੇੰਡਿਕ੍ਸ ਹੈ | ਇਹ ਅੰਗ ਪੇਟ ਦੇ ਸੱਜੇ ਪਾਸੇ ਦੇ ਨਿਚਲੇ ਭਾਗ ਵਿੱਚ ਹੁੰਦਾ ਹੈ | ਇਸਦਾ ਸਹੀ ਥਾਂ ਉਹ ਹੁੰਦਾ ਹੈ , ਜਿੱਥੇ ਛੋਟੀ ਆਂਦਰ ਅਤੇ ਵੱਡੀ ਆਂਦਰ ਇੱਕ ਦੂਸਰੇ ਨਾਲ ਮਿਲਦੀਆਂ ਹਨ | ਇਸ ਥਾਂ ਨੂੰ ‘ਕੇਕਮ’ ਆਖਦੇ ਹਨ | ਇਸਦਾ ਆਕਾਰ ਨਲੀ ਵਰਗਾ ਹੁੰਦਾ ਹੈ , ਜਿਸਦਾ ਇੱਕ ਸਿਰਾ ਬੰਦ ਅਤੇ ਦੂਸਰਾ ਸਿਰਾ ਕੇਕਮ ਵਿੱਚ ਖੁਲਦਾ ਹੈ | ਆਦਮੀ ਦੇ ਅਪੈੰਡਿਕਸ ਦੀ ਲੰਬਾਈ ਤਿੰਨ ਤੋਂ ਚਾਰ

appendics ਇੰਚ ਹੁੰਦੀ ਹੈ ਅਤੇ ਇਸਦੀ ਮੋਟਾਈ ਅੱਧੇ ਇੰਚ ਤੋਂ ਕੁਝ ਘੱਟ ਹੁੰਦੀ ਹੈ | ਇਸਦਾ ਸ਼ਰੀਰ ਵਿੱਚ ਕੋਈ ਵਿਸ਼ੇਸ਼ ਕੰਮ ਨਹੀਂ ਹੁੰਦਾ ਹੈ | ਸ਼ਾਇਦ ਹਜ਼ਾਰਾਂ ਸਾਲ ਪਹਿਲਾਂ ਇਹ ਮਨੁੱਖ ਦੇ ਪਾਚਣ ਤੰਤਰ ਦਾ ਇੱਕ ਮਹੱਤਵਪੂਰਨ ਅੰਗ ਸੀ ਅਤੇ ਇਹ ਸੈਲੁਲੋਜ਼ ਨੂੰ ਪਚਾਉਣ  ਦਾ ਕੰਮ ਕਰਦਾ ਸੀ | ਇਹ ਅੰਗ ਮਨੁੱਖ ਦੇ ਸ਼ਰੀਰ ਤੋਂ ਹੋਲ੍ਹੀ ਹੋਲ੍ਹੀ ਗਾਇਬ ( ਵਿਲੁਪਤ ) ਹੁੰਦਾ ਜਾ ਰਿਹਾ ਹੈ | ਆਪੇੰਡਿਕ੍ਸ  ਵਿੱਚ ਮਾਂਸਪੇਸ਼ੀਆਂ ਨਾਲ ਬਣੇ ਵਾਲਵ  ਹੁੰਦੇ ਹਨ , ਜੋ ਮਿਉਕਸ ( ਸਲੇਸ਼ਮਾ ) ਵਰਗੇ ਫ਼ਾਲਤੂ ਪਦਾਰਥਾਂ ਨੂੰ ਕੇਕਮ ਵਿੱਚ ਭੇਜਦੇ ਰਹਿੰਦੇ ਹਨ | ਜੇਕਰ ਕੋਈ ਵਸਤੂ ਆਪੇੰਡਿਕ੍ਸ ਦੇ ਖੁਲੇ ਸਿਰੇ ਨੂੰ ਰੋਕ ਦੇਂਦੀ ਹੈ , ਤਾਂ ਫ਼ਾਲਤੂ ਪਦਾਰਥਾਂ ਦੇ ਲਗਾਤਾਰ ਨਿਕਲਣ ਅਤੇ  ਇਸ ਅੰਗ ਵਿੱਚ ਜੀਵਾਣੂਆਂ ਦੀ ਉਪਸਥਿਤਿ ਨਾਲ ਦਬਾਉ ਪੈਦਾ ਹੋ ਜਾਂਦਾ ਹੈ | ਇਸ ਅੰਗ ਉੱਤੇ ਕੀਟਾਣੂ ਵੀ ਹਮਲਾ ਕਰ ਸਕਦੇ ਹਨ | ਇਹਨਾਂ ਸਭ ਕਾਰਣਾਂ ਨਾਲ ਇਸ ਅੰਗ ਵਿੱਚ ਸੋਜ਼ ਹੋ ਜਾਂਦੀ ਹੈ | ਇਸੇ ਸੋਜ਼ ਨੂੰ ਹੀ ਅਪੈੰਡਿਸਾਇਟਸ ਆਖਦੇ ਹਨ |

         ___________________________________________________________

Featured

ਗੁਰਦੁਆਰਾ ਸੁਧਾਰ ਲਹਿਰ

1920 ਈ:  ਤੋਂ 1925 ਈ:  ਦੌਰਾਨ ਪੰਜਾਬ ਵਿੱਚ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਹੇਠੋਂ ਆਜ਼ਾਦ ਕਰਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਦੀ ਸਥਾਪਨਾ ਕੀਤੀ ਗਈ | ਇਸ ਲਹਿਰ ਨੂੰ ਅਕਾਲੀ ਲਹਿਰ ਵੀ ਕਿਹਾ ਜਾਂਦਾ ਹੈ | ਕਿਉਂਕਿ ਅਕਾਲੀਆਂ ਦੁਆਰਾ ਹੀ ਗੁਰਦੁਆਰਿਆਂ ਨੂੰ ਸੁਤੰਤਰ ਕਰਵਾਇਆ ਗਿਆ ਸੀ | ਗੁਰਦੁਆਰਾ ਸੁਧਾਰ ਅੰਦੋਲਨ ਨੂੰ ਸਫ਼ਲ ਬਨਾਉਣ ਲਈ ਅਕਾਲੀ ਦਲ ਨੇ ਕਈ ਮੋਰਚੇ ਲਗਾਏ ਜਿਹਨਾਂ ਵਿੱਚੋਂ ਕੁਝ ਮੁੱਖ ਮੋਰਚਿਆਂ ਦਾ ਸੰਖੇਪ ਵਰਨਣ ਹੇਠ ਲਿਖੇ ਅਨੁਸਾਰ ਹੈ :

 

ਮੁੱਖ ਮੋਰਚੇ

 

 1. ਨਨਕਾਣਾ ਸਾਹਿਬ ਦਾ ਮੋਰਚਾ : ਨਨਕਾਣਾ ਸਾਹਿਬ ਗੁਰਦੁਆਰੇ ਦਾ ਮਹੰਤ ਨਰੈਣ ਦਾਸ ਇੱਕ ਚਰਿੱਤਰਹੀਣ ਵਿਅਕਤੀ ਸੀ, ਜਿਸ ਨੂੰ ਕੱਢਣ ਲਈ 20 ਫਰਵਰੀ 1921 ਨੂੰ ਸਿੱਖਾਂ ਦਾ ਇੱਕ ਜੱਥਾ ਨਨਕਾਣਾ ਸਾਹਿਬ ਗੁਰਦੁਆਰੇ ਵਿੱਚ ਗਿਆ | ਨਰੈਣ ਦਾਸ ਮਹੰਤ ਦੇ ਗੁੰਡਿਆਂ ਨੇ ਜੱਥੇ ਤੇ ਹਮਲਾ ਕਰ ਦਿੱਤਾ ਅਤੇ ਜੱਥੇ ਦੇ ਨੇਤਾ ਭਾਈ ਲੱਛਮਣ ਸਿੰਘ ਅਤੇ ਲਗਭਗ 130 ਸਿੱਖਾਂ ਨੂੰ ਜਿਉਂਦੇ ਹੀ ਜਲਾ ਦਿੱਤਾ ਗਿਆ | ਇਸ ਹੱਤਿਆਕਾਂਡ ਦੀ ਖਬਰ ਸੁਣ ਕੇ ਸਿੱਖ ਭੜਕ ਉੱਠੇ ਅਤੇ ਉਹਨਾਂ ਨੇ ਮੋਰਚਾ ਲਗਾ ਦਿੱਤਾ | ਅੰਗਰੇਜ਼ੀ ਸਰਕਾਰ ਨੇ ਗੁਰਦੁਆਰੇ ਦਾ ਪ੍ਰਬੰਧ ਸਿੱਖਾਂ ਨੂੰ ਸੌੰਪ ਦਿੱਤਾ |

 1. ਚਾਬੀਆਂ ਦਾ ਮੋਰਚਾ : ਅੰਗ੍ਰੇਜੀ ਸਰਕਾਰ ਕੋਲ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਖਜ਼ਾਨੇ ਦੀਆਂ ਚਾਬੀਆਂ ਸਨ | 21 ਨਵੰਬਰ 1921 ਈ : ਨੂੰ ਅਕਾਲੀਆਂ ਨੇ ਸਰਕਾਰ ਤੋਂ ਖਜ਼ਾਨੇ ਦੀਆਂ ਚਾਬੀਆਂ ਮੰਗੀਆਂ ਪਰੰਤੂ ਸਰਕਾਰ ਨੇ ਨਾਂਹ ਕਰ ਦਿੱਤੀ | ਇਸ ਕਰਕੇ ਅਕਾਲੀਆਂ ਨੇ ਸਰਕਾਰ ਦਾ ਵਿਰੋਧ ਕੀਤਾ ਜਿਸ ਕਰਕੇ ਸਰਕਾਰ ਨੇ ਕਈ ਅਕਾਲੀਆਂ ਨੂੰ ਕੈਦ ਕਰ ਲਿਆ | ਪਰੰਤੂ ਅਕਾਲੀ ਹੋਰ ਜੱਥੇ ਭੇਜਦੇ ਰਹੇ | ਸਰਕਾਰ ਨੇ ਅਕਾਲੀਆਂ ਉੱਤੇ ਲਾਠੀ ਚਾਰਜ ਦਾ ਹੁਕਮ ਦੇ ਦਿੱਤਾ | ਪਰੰਤੂ ਅਕਾਲੀਆਂ ਨੇ ਹਿੰਮਤ ਨਹੀਂ ਹਾਰੀ | ਅੰਤ ਵਿੱਚ ਸਰਕਾਰ ਨੇ 17 ਫਰਵਰੀ 1922 ਈ : ਨੂੰ ਅਕਾਲੀਆਂ ਨੂੰ ਚਾਬੀਆਂ ਸੌੰਪ ਦਿੱਤੀਆਂ ਗਈਆਂ |

 

 1. ਗੁਰੂ ਦੇ ਬਾਗ ਦਾ ਮੋਰਚਾ : ਗੁਰੂ ਦੇ ਬਾਗ ਗੁਰਦੁਆਰੇ ਦਾ ਪ੍ਰਬੰਧ ਮਹੰਤ ਸੁੰਦਰ ਦਾਸ ਪਾਸ ਸੀ ਜਿਹੜਾ ਕਿ ਚਰਿੱਤਰ ਹੀਣ ਵਿਅਕਤੀ ਸੀ | ਅਗਸਤ, 1921 ਈ : ਨੂੰ ਅਕਾਲੀਆਂ ਨੇ ਇੱਕ ਜੱਥਾ ਭੇਜ ਕੇ ਗੁਰਦੁਆਰੇ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ | ਮਹੰਤ ਸੁੰਦਰ ਦਾਸ ਨੇ ਪੁਲਿਸ ਬੁਲਾਈ ਜਿਸ ਨੇ ਅਕਾਲੀਆਂ ਨੂੰ ਗ੍ਰਿਫਤਾਰ ਕਰ ਲਿਆ ਪਰੰਤੂ ਅਕਾਲੀਆਂ ਨੇ ਜੱਥੇ ਭੇਜਣੇ ਜਾਰੀ ਰੱਖੇ | ਅੰਤ ਸਰਕਾਰ ਨੇ 17 ਨਵੰਬਰ 1922 ਈ : ਨੂੰ ਗੁਰਦੁਆਰੇ ਦੀਆਂ ਚਾਬੀਆਂ ਅਕਾਲੀਆਂ ਨੂੰ ਦੇ ਦਿੱਤੀਆਂ |

 

 1. ਪੰਜਾ ਸਾਹਿਬ ਦਾ ਸਾਕਾ : ਜਦੋਂ ਗੁਰੂ ਦੇ ਬਾਗ ਦਾ ਮੋਰਚਾ ਲੱਗਾ ਹੋਇਆ ਸੀ ਤਾਂ ਇਸ ਵਿੱਚ ਹਿੱਸਾ ਲੈਣ ਵਾਲੇ ਇੱਕ ਜੱਥੇ ਨੂੰ ਰੇਲ ਗੱਡੀ ਦੁਆਰਾ ਅਟਕ ਦੀ ਜੇਲ੍ਹ ਵਿੱਚ ਭੇਜਣ ਲਈ ਲਿਜਾਇਆ ਜਾ ਰਿਹਾ ਸੀ | ਪੰਜਾ ਸਾਹਿਬ ਦੇ ਅਕਾਲੀਆਂ ਨੇ ਇਸ ਜੱਥੇ ਦੇ ਅਕਾਲੀਆਂ ਨੂੰ ਲੰਗਰ ਛਕਾਉਣ ਲਈ ਰੇਲ ਗੱਡੀ ਰੋਕਣ ਲਈ ਕਿਹਾ | ਪਰੰਤੂ ਸਰਕਾਰ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਫਿਰ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਗੱਡੀ ਅੱਗੇ ਲੇਟ ਗਏ ਅਤੇ ਸ਼ਹੀਦ ਹੋ ਗਏ |

 

 1. ਜੈਤੋ ਦਾ ਮੋਰਚਾ : 1923 ਈ : ਵਿੱਚ ਨਾਭੇ ਦੇ ਮਹਾਰਾਜੇ ਸਰਦਾਰ ਰਿਪੁਦਮਨ ਸਿੰਘ ਨੂੰ ਅਕਾਲੀਆਂ ਦੀ ਸਹਾਇਤਾ ਕਰਨ ਦੇ ਜੁਰਮ ਕਾਰਣ ਗੱਦੀ ਉੱਤੋਂ ਉਤਾਰ ਦਿੱਤਾ ਗਿਆ | ਅਕਾਲੀਆਂ ਨੇ 21 ਫ਼ਰਵਰੀ 1924 ਈ : ਨੂੰ ਸਰਕਾਰ ਦੇ ਵਿਰੁੱਧ 500 ਅਕਾਲੀਆਂ ਦਾ ਜੱਥਾ ਭੇਜਿਆ | ਪੁਲਿਸ ਨੇ ਜੱਥੇ ਤੇ ਗੋਲੀ ਚਲਾਈ | ਇਸ ਕਰਕੇ 100 ਤੋਂ ਵੱਧ ਅਕਾਲੀਆਂ ਦੀ ਮੌਤ ਹੋ ਗਈ ਅਤੇ 200 ਅਕਾਲੀ ਜ਼ਖਮੀ ਹੋ ਗਏ | ਅੰਤ 1925 ਈ : ਵਿੱਚ ਸਰਕਾਰ ਨੇ ਜੈਤੋ ਦਾ ਗੁਰਦੁਆਰਾ ਅਕਾਲੀਆਂ ਦੇ ਹਵਾਲੇ ਕਰ ਦਿੱਤਾ |

 

                                  ____________________________________

Featured

ਵਿਧਾਨ ਸਭਾ ਲੋਕ ਸਭਾ ਅਤੇ ਰਾਜ ਸਭਾ ਸੀਟਾਂ ਦਾ ਰਾਜਾਂ ਅਨੁਸਾਰ ਵੇਰਵਾ

ਵਿਧਾਨ ਸਭਾ,ਲੋਕ ਸਭਾ ਅਤੇ ਰਾਜ ਸਭਾ ਦੀਆਂ ਸੀਟਾਂ 
ਲੜ੍ਹੀ ਨੰਬਰ  ਰਾਜ  ਵਿਧਾਨ ਸਭਾ  ਲੋਕ ਸਭਾ  ਰਾਜ ਸਭਾ 
1 ਆਂਧਰਾ ਪ੍ਰਦੇਸ਼ 175 25 11
2 ਅਰੁਣਾਂਚਲ ਪ੍ਰਦੇਸ਼ 60 2 1
3 ਅਸਾਮ 126 14 7
4 ਬਿਹਾਰ 243 40 16
5 ਛੱਤੀਸਗੜ੍ਹ 90 11 5
6 ਗੋਆ 40 2 1
7 ਗੁਜਰਾਤ 182 26 11
8 ਹਰਿਆਣਾ 90 10 5
9 ਹਿਮਾਚਲ ਪ੍ਰਦੇਸ਼ 68 4 3
10 ਜੰਮੂ-ਕਸ਼ਮੀਰ 87 6 4
11 ਝਾਰਖੰਡ 81 14 6
12 ਕਰਨਾਟਕ 224 28 12
13 ਕੇਰਲ 140 20 9
14 ਮੱਧ ਪ੍ਰਦੇਸ਼ 230 29 11
15 ਮਹਾਂਰਾਸ਼ਟਰ 288 48 19
16 ਮਣੀਪੁਰ 60 2 1
17 ਮੇਘਾਲਿਆ 60 2 1
18 ਮਿਜ਼ੋਰਮ 40 1 1
19 ਨਾਗਾਲੈਂਡ 60 1 1
20 ਓੜੀਸਾ 147 21 10
21 ਪੰਜਾਬ 117 13 7
22 ਰਾਜਸਥਾਨ 200 25 10
23 ਸਿੱਕਿਮ 32 1 1
24 ਤਮਿਲਨਾਡੂ 234 39 18
25 ਤੇਲੰਗਾਨਾ 119 17 7
26 ਤ੍ਰਿਪੁਰਾ 60 2 1
27 ਉੱਤਰ ਪ੍ਰਦੇਸ਼ 403 80 31
28 ਉੱਤਰਾਖੰਡ 70 5 3
29 ਪੱਛਮੀ ਬੰਗਾਲ 294 42 16
ਕੇਂਦਰ ਸ਼ਾਸਿਤ ਪ੍ਰਦੇਸ਼ 
1 ਰਾਸ਼ਟਰੀ ਰਾਜਧਾਨੀ ਦਿੱਲੀ 70 7 3
2 ਅੰਡੇਮਾਨ-ਨਿਕੋਬਾਰ 0 1 0
3 ਚੰਡੀਗੜ੍ਹ 0 1 0
4 ਦਾਦਰ ਅਤੇ ਨਗਰ ਹਵੇਲੀ 0 1 0
5 ਦਮਨ ਅਤੇ ਦਿਉ 0 1 0
6 ਲਕਸ਼ਦੀਪ 0 1 0
7 ਪੁਡੂਚੇਰੀ 30 1 1
ਨਾਮਜਦ ਮੈਂਬਰ  2 12
          ਕੁੱਲ ਮੈਂਬਰ  4120 545 245
Featured

ਰਾਜਾਂ ਨੂੰ ਵਿਸ਼ੇਸ਼ ਦਰਜਾ

ਇਸ ਸਮੇਂ ਅਸੀਂ ਜਾਣਦੇ ਹਾਂ ਕਿ ਟੀ.ਡੀ.ਪੀ.( ਤੇਲਗੂਦੇਸ਼ਮ ਪਾਰਟੀ ) ਨੇ ਕੇਂਦਰ ਅਤੇ ਆਂਧਰਾ ਪ੍ਰਦੇਸ਼ ਵਿੱਚ ਭਾਜਪਾ ਨਾਲੋਂ ਆਪਣਾ ਗਠਬੰਧਨ ਤੋੜ ਲਿਆ ਹੈ | ਜਿਵੇਂ ਟੀ.ਡੀ.ਪੀ. ਨੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਨਾ ਦੇਣ ਕਾਰਣ ਇਹ ਕਦਮ ਉਠਾਇਆ ਹੈ | ਉਸੇ ਤਰਾਂ ਹੀ ਬਿਹਾਰ ਵਿੱਚ ਜਨਤਾ ਦਲ ਯੁਨਾਇਟੇਡ ਨੇ ਵੀ ਇੱਕ ਵਾਰੀ ਫਿਰ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ | ਇਹਨਾਂ ਨੇ ਤੇਲਗੂਦੇਸ਼ਮ ਪਾਰਟੀ ਦੀ ਮੰਗ ਦਾ ਵੀ ਸਮਰਥਨ ਕੀਤਾ ਹੈ | ਦੇਸ਼ ਵਿੱਚ ਇਸ ਸਮੇਂ 29 ਵਿੱਚੋਂ 11 ਰਾਜਾਂ ਨੂੰ ਵਿਸ਼ੇਸ਼ ਦਰਜਾ ਪ੍ਰਾਪਤ ਹੈ | ਪੰਜ ਹੋਰ ਰਾਜ ਇਹ ਵਿਸ਼ੇਸ਼ ਦਰਜਾ ਪ੍ਰਾਪਤ ਕਰਨ ਲਈ ਜੋਰ ਲਗਾ ਰਹੇ ਹਨ | ਇਹ ਪੰਜ ਰਾਜ ਹਨ – ਆਂਧਰਾ ਪ੍ਰਦੇਸ਼ , ਬਿਹਾਰ, ਉੜੀਸਾ, ਰਾਜਸਥਾਨ, ਅਤੇ ਗੋਆ |

word press

ਵਿੱਤ ਮੰਤਰੀ ਜੇਟਲੀ ਦਾ ਕਹਿਣਾ ਹੈ ਕਿ 14 ਵੇਂ ਵਿੱਤ ਆਯੋਗ ਅਨੁਸਾਰ ਹੁਣ ਇਹ ਦਰਜਾ ਉੱਤਰ-ਪੂਰਬੀ ਪਹਾੜੀ ਰਾਜਾਂ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਮਿਲ ਸਕਦਾ ਹੈ | ਇਹ ਜਿਕਰਯੋਗ ਹੈ ਕਿ ਆਂਧਰਾ ਪ੍ਰਦੇਸ਼ ਪੋਲਵਰਮ ਯੋਜਨਾ ਅਤੇ ਅਮਰਾਵਤੀ ( ਨਵੀਂ ਰਾਜਧਾਨੀ ) ਦੇ ਨਿਰਮਾਣ ਅਤੇ ਵਿਕਾਸ ਲਈ 33 ਹਜ਼ਾਰ ਕਰੋੜ ਰੁਪਏ ਮੰਗ ਕਰ ਰਿਹਾ ਹੈ | ਪਰ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਸ ਕੰਮ ਵਾਸਤੇ ਰਾਸ਼ੀ ਪਹਿਲਾਂ ਹੀ ਆਂਧਰਾ ਪ੍ਰਦੇਸ਼ ਨੂੰ ਦਿੱਤੀ ਜਾ ਚੁੱਕੀ ਹੈ |

ਕਿਸੇ ਰਾਜ ਨੂੰ ਵਿਸ਼ੇਸ਼ ਦਰਜਾ ਕਿਵੇਂ ਮਿਲਦਾ ਹੈ ?

ਬੇਸ਼ਕ ਭਾਰਤ ਦੇ ਕੁਝ ਰਾਜਾਂ ਨੂੰ ਵਿਸ਼ੇਸ਼ ਦਰਜਾ ਮਿਲਿਆ ਹੋਇਆ ਹੈ , ਪਰ ਦੇਸ਼ ਦੇ ਸੰਵਿਧਾਨ ਵਿੱਚ ਕਿਸੇ ਵੀ ਰਾਜ ਨੂੰ ਅਜਿਹੇ ਵਿਸ਼ੇਸ਼ ਦਰਜੇ ਦੇਣ ਬਾਰੇ ਕੋਈ ਉਲੇਖ ਨਹੀਂ ਹੈ ( ਜੰਮੂ ਕਸ਼ਮੀਰ ਦੀ ਸਥਿਤੀ ਅਲਗ ਹੈ )| 1969 ਵਿੱਚ ਪਹਿਲੀ ਵਾਰ ਪੰਜਵੇਂ ਵਿੱਤ ਆਯੋਗ ਦੀ ਸਿਫ਼ਾਰਿਸ਼ਾਂ ਤੇ ਤਿੰਨ ਰਾਜਾਂ ਨੂੰ ਵਿਸ਼ੇਸ਼ ਦਰਜਾ ਮਿਲਿਆ ਸੀ | ਇਹਨਾਂ ਵਿੱਚ ਉਹ ਰਾਜ ਸਨ , ਜੋ ਹੋਰ ਰਾਜਾਂ ਦੀ ਤੁਲਨਾ ਵਿੱਚ ਭੂਗੋਲਿਕ,ਸਮਾਜਿਕ ਅਤੇ ਆਰਥਿਕ ਸੰਸਾਧਨਾਂ ਦੇ ਲਿਹਾਜ ਨਾਲ ਪਿੱਛੜੇ ਹੋਏ ਸਨ | ਨੈਸ਼ਨਲ ਡਵੈਲਪਮੈਂਟ ਕੌੰਸਿਲ ਨੇ ਪਹਾੜ, ਦੁਰਗਮ ਖੇਤਰ, ਘੱਟ ਜਨਸੰਖਿਆ, ਆਦਿਵਾਸੀ ਇਲਾਕਾ, ਅੰਤਰਰਾਸ਼ਟਰੀ ਬਾਰਡਰ , ਪ੍ਰਤੀ ਵਿਅਕਤੀ ਆਮਦਨ ਅਤੇ ਘੱਟ ਲਗਾਨ ਦੇ ਅਧਾਰ ਤੇ ਇਹਨਾਂ ਰਾਜਾਂ ਦੀ ਪਹਿਚਾਣ ਕੀਤੀ ਸੀ |

ਪਹਿਲੀ ਵਾਰੀ ਵਿਸ਼ੇਸ਼ ਦਰਜਾ ਕਦੋਂ ਮਿਲਿਆ ਸੀ ?

1969 ਤੱਕ ਕੇਂਦਰ ਸਰਕਾਰ ਕੋਲ ਰਾਜਾਂ ਨੂੰ ਗ੍ਰਾੰਟ ਦੇਣ ਦਾ ਕੋਈ ਨਿਸ਼ਚਿਤ ਪੈਮਾਨਾ ਨਹੀਂ ਸੀ | ਉਸ ਸਮੇਂ ਰਾਜਾਂ ਨੂੰ ਕੇਵਲ ਯੋਜਨਾ ਤੇ ਅਧਾਰਿਤ ਗ੍ਰਾੰਟ ਹੀ ਦਿੱਤੀ ਜਾਂਦੀ ਸੀ | 1969 ਵਿੱਚ ਪੰਜਵੇਂ ਵਿੱਤ ਆਯੋਗ ਨੇ ਗਾਡਗਿਲ ਫ਼ਾਰਮੂਲੇ ਦੇ ਅਧਾਰ ਤੇ ਪਹਿਲੀ ਵਾਰ ਤਿੰਨ ਰਾਜਾਂ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ | ਇਹਨਾਂ ਵਿੱਚ ਅਸਾਮ, ਨਾਗਾਲੈਂਡ ਅਤੇ ਜੰਮੂ ਅਤੇ ਕਸ਼ਮੀਰ ਸਨ | ਇਸ ਸਮੇਂ ਦੇਸ਼ ਵਿੱਚ ਲਗਭਗ ਗਿਆਰਾਂ ਰਾਜਾਂ ਨੂੰ ਅਜਿਹਾ ਵਿਸ਼ੇਸ਼ ਦਰਜਾ ਮਿਲਿਆ ਹੋਇਆ ਹੈ | ਅਰੁਣਾਂਚਲ ਪ੍ਰਦੇਸ਼ , ਮਣੀਪੁਰ, ਮੇਘਾਲਿਆ, ਮਿਜ਼ੋਰਮ, ਸਿੱਕਮ, ਤ੍ਰਿਪੁਰਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਬਾਅਦ ਵਿੱਚ ਇਹ ਦਰਜਾ ਮਿਲਿਆ ਸੀ |

ਵਿਸ਼ੇਸ਼ ਦਰਜਾ ਮਿਲਣ ਦਾ ਕੀ ਫਾਇਦਾ ਹੈ ?

ਵਿਸ਼ੇਸ਼ ਦਰਜਾ ਪਾਉਣ ਵਾਲੇ ਰਾਜ ਨੂੰ ਕੇਂਦਰ ਸਰਕਾਰ ਵੱਲੋਂ 90 % ਅਨੁਦਾਨ ਰਾਸ਼ੀ ਅਤੇ 10 % ਰਕਮ ਬਿਣਾ ਵਿਆਜ਼ ਦੇ ਕਰਜ਼ ਦੇ ਤੌਰ ਤੇ ਮਿਲਦੀ ਹੈ | ਜਦਕਿ ਜਦਕਿ ਦੂਜੇ ਰਾਜਾਂ ਨੂੰ ਕੇਂਦਰ ਸਰਕਾਰ ਵੱਲੋਂ 30 % ਰਾਸ਼ੀ ਅਨੁਦਾਨ ਦੇ ਰੂਪ ਵਿੱਚ ਅਤੇ 70 % ਰਾਸ਼ੀ ਕਰਜੇ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ | ਇਸਦੇ ਇਲਾਵਾ ਵਿਸ਼ੇਸ਼ ਦਰਜਾ ਪ੍ਰਾਪਤ ਰਾਜਾਂ ਨੂੰ ਏਕਸਾਈਜ਼ , ਕਸਟਮ, ਕਾਰਪੋਰੇਟ, ਇੰਕਮ ਟੈਕਸ ਆਦਿ ਵਿੱਚ ਵੀ ਰਿਆਇਤ ਮਿਲਦੀ ਹੈ | ਕੇਂਦਰੀ ਬਜਟ ਵਿੱਚ ਪਲਾਂਡ ਖਰਚ ਦਾ 30 % ਹਿੱਸਾ ਵਿਸ਼ੇਸ਼ ਰਾਜਾਂ ਨੂੰ ਮਿਲਦਾ ਹੈ | ਵਿਸ਼ੇਸ਼ ਦਰਜਾ ਪ੍ਰਾਪਤ ਰਾਜਾਂ ਦੁਆਰਾ ਖਰਚ ਨਹੀਂ ਕੀਤਾ ਗਿਆ ਪੈਸਾ ਅਗਲੇ ਵਿੱਤ ਸਾਲ ਲਈ ਜਾਰੀ ਹੋ ਜਾਂਦਾ ਹੈ |

_________________________________________________________

Featured

ਆਮ ਜਾਣਕਾਰੀ

ਬਲਵੰਤ ਰਾਏ ਮਹਿਤਾ ਕਮੇਟੀ ਨੇ ਗ੍ਰਾਮੀਣ ਸੁਸ਼ਾਸਨ ਲਈ ਤਿੰਨ-ਪੱਧਰੀ ਵਿਵਸਥਾ ਦਾ ਸੁਝਾਅ ਦਿੱਤਾ ਸੀ | ਇਹ ਤਿੰਨ ਪੱਧਰ ਕਿਹੜੇ ਸਨ ?

ਗ੍ਰਾਮ-ਸਭਾ

ਪੰਚਾਇਤ ਸਮਿਤੀ

ਜ਼ਿਲ੍ਹਾ ਪਰੀਸ਼ਦ

ਅਜੰਤਾ ਦੀਆਂ ਗੁਫਾਵਾਂ ਕਿਸ ਰਾਜ ਵਿੱਚ ਹਨ ?

ਮਹਾਂਰਾਸ਼ਟਰ ਵਿੱਚ

ਯੂ.ਟੀ.ਆਈ. ਦੀ ਸਥਾਪਨਾ ਕਦੋਂ ਹੋਈ ਸੀ ?

1 ਫਰਵਰੀ, 1964

ਕਿਹੜੇ ਕ੍ਰਾਂਤੀਕਾਰੀ ਨੀ ਕੈਦੀਆਂ ਦੀ ਸੁਵਿਧਾਵਾਂ ਦੀ ਮੰਗ ਕਰਦੇ ਹੋਏ 64 ਦਿਨਾਂ ਦੇ ਵਰਤ ਤੋਂ ਬਾਅਦ ਦਮ ਤੋੜ ਦਿੱਤਾ ਸੀ ?

ਜਤਿਨ ਦਾਸ ਨੇ

ਜਾਵਾ ਦੀਪ ਦਾ ਪੁਰਾਣਾ ਨਾਮ ਕੀ ਸੀ ?

ਯਵਦੀਪ

ਬਹਾਦੁਰ ਸ਼ਾਹ ਜ਼ਫਰ ਨੂੰ ਕਿਸਨੇ ਗਿਰਫਤਾਰ ਕੀਤਾ ਸੀ ?

ਹਡਸਨ ਨੇ

ਗੋਲਡਨ ਹੈਂਡ ਸ਼ੇਕ ਸਕੀਮ ਕਿਸ ਨਾਲ ਸਬੰਧਤ ਹੈ ?

ਸਵੈ-ਇੱਛੁਕ ਰਿਟਾਇਰਮੈਂਟ ਬਾਰੇ

ਭਾਰਤ ਦੀ ਸੰਚਿਤ ਨਿਧੀ ਤੋਂ ਧਨ ਕਢਵਾਉਣ ‘ਤੇ ਕਿਸਦਾ ਅਧਿਕਾਰ ਹੈ ?

ਨਿਯੰਤਰਕ ਅਤੇ ਮਹਾਂਲੇਖਾ ਪ੍ਰੀਖਿਅਕ

ਗਲੋਬਲ ਵਾਰਮਿੰਗ ਲਈ ਕਿਹੜੀ ਗੈਸ ਸਭ ਤੋਂ ਵੱਧ ਜਿੰਮੇਵਾਰ ਹੈ ?

ਕਾਰਬਨਡਾਇਆਕਸਾਇਡ

Featured

ਭਾਰਤੀ ਰਾਸ਼ਟਰੀ ਅੰਦੋਲਨ ਦੌਰਾਨ ਪ੍ਰਸਿੱਧ ਹੋਏ ਨਾਅਰੇ ਅਤੇ ਮਹੱਤਵਪੂਰਨ ਕਥਨ

ਇੰਕਲਾਬ ਜ਼ਿੰਦਾਬਾਦ      ਸ਼ਹੀਦ-ਏ-ਆਜ਼ਮ ਭਗਤ ਸਿੰਘ

ਦਿੱਲੀ ਚਲੋ                   ਸੁਭਾਸ਼ ਚੰਦਰ ਬੋਸ

ਕਰੋ ਜਾਂ ਮਰੋ                  ਮਹਾਤਮਾ ਗਾਂਧੀ

ਜੈ ਹਿੰਦ                        ਸੁਭਾਸ਼ ਚੰਦਰ ਬੋਸ

ਪੂਰਣ ਸਵਰਾਜ             ਜਵਾਹਰਲਾਲ ਨਹਿਰੂ

ਹਿੰਦੀ, ਹਿੰਦੂ, ਹਿੰਦੁਸਤਾਨ    ਭਰਤੇੰਦੁ ਹਰੀਸ਼ਚੰਦਰ

ਵੇਦਾਂ ਵੱਲ ਪਰਤੋ                ਦਿਆਨੰਦ ਸਰਸਵਤੀ

ਆਰਾਮ ਹਰਾਮ ਹੈ              ਜਵਾਹਰਲਾਲ ਨਹਿਰੂ

ਹੇ ਰਾਮ                            ਮਹਾਤਮਾ ਗਾਂਧੀ ਭਾਰਤ

ਭਾਰਤ ਛੋੜੋ                      ਮਹਾਤਮਾ ਗਾਂਧੀ

ਜੈ ਜਵਾਨ ਜੈ ਕਿਸਾਨ         ਲਾਲ ਬਹਾਦੁਰ ਸ਼ਾਸਤਰੀ

ਮਾਰੋ ਫਿਰੰਗੀ                    ਮੰਗਲ ਪਾਂਡੇ

ਜੈ ਜਗਤ                          ਵਿਨੋਬਾ ਭਾਵੇ

ਕਰ ਮਤ ਦੋ                      ਸਰਦਾਰ ਵੱਲਭ ਭਾਈ ਪਟੇਲ

ਸੰਪੂਰਨ ਕ੍ਰਾਂਤੀ                  ਜੈ ਪ੍ਰਕਾਸ਼ ਨਾਰਾਇਣ

ਵਿਜਯ ਵਿਸ਼ਵ ਤਿਰੰਗਾ ਪਿਆਰਾ               ਸ਼ਿਆਮ ਲਾਲ ਗੁਪਤ ਪਾਰ੍ਸ਼ਦ

ਵੰਦੇ ਮਾਤਰਮ                                  ਬੰਕਿਮ ਚੰਦਰ ਚੈਟਰਜੀ

ਸਮਰਾਜਵਾਦ ਦਾ ਨਾਸ਼ ਹੋਵੇ               ਭਗਤ ਸਿੰਘ

ਸਵਰਾਜ ਮੇਰਾ ਜਨਮਸਿੱਧ ਅਧਿਕਾਰ ਹੈ     ਬਾਲ ਗੰਗਾਧਰ ਤਿਲਕ

ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ     ਰਾਮ ਪ੍ਰਸਾਦ ਬਿਸਮਿਲ

ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ                    ਇਕਬਾਲ

ਤੁਮ ਮੁਝੇ ਖੂਨ ਦੋ , ਮੈਂ ਤੁਮ੍ਹੇਂ ਆਜ਼ਾਦੀ ਦੂਂਗਾ   ਸੁਭਾਸ਼ ਚੰਦਰ ਬੋਸ

ਸਾਇਮਨ ਕਮਿਸ਼ਨ ਵਾਪਿਸ ਜਾਓ       ਲਾਲਾ ਲਾਜਪਤ ਰਾਏ

ਹੂ ਲਿਵਜ਼,ਇਫ਼ ਇੰਡੀਆ ਡਾਈਜ਼         ਜਵਾਹਰ ਲਾਲ ਨਹਿਰੂ

ਮੇਰੇ ਸਿਰ ਪਰ ਲਾਠੀ ਕਾ ਏਕ ਏਕ ਪ੍ਰਹਾਰ ਅੰਗਰੇਜੀ ਸ਼ਾਸਨ ਕੇ ਤਾਬੂਤ ਕੀ ਕੀਲ ਸਾਬਿਤ ਹੋਗਾ                    ਲਾਲਾ ਲਾਜਪਤ ਰਾਏ

 

 

Featured

gkscrapbook page ( ਜਨਵਰੀ 2017 ਦੌਰਾਨ ਪਾਈਆਂ ਗਈਆਂ ਪੋਸਟਾਂ )

 

ਕਾੰਗੋ ਬੇਸਿਨ ਦੇ ਨਿਵਾਸੀ (ਅਫਰੀਕਾ )                                             

ਪਿਗਮੀ

ਨਿਉਜ਼ੀਲੈਂਡ ਦੇ ਨਿਵਾਸੀ       

ਮਾਓਰੀ

ਉੱਤਰੀ ਅਮਰੀਕਾ ਦੇ ਤੱਟੀ ਖੇਤਰ ਦੇ ਨਿਵਾਸੀ                                       

ਰੈਡ ਇੰਡੀਅਨ

ਕਨੈਡਾ ਦੇ ਟੁੰਡਰਾ ਖੇਤਰ ਵਿੱਚ ਰਹਿਣ ਵਾਲੇ ਲੋਕ                     

ਏਸਕੀਮੋ

ਕਾਲਾਹਾਰੀ ਮਾਰੂਥਲ ਇਲਾਕੇ ਦੇ ਨਿਵਾਸੀ                                           

ਬੁਸ਼ਮੈਨ

ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਆਖਰੀ ਸ਼ਾਸਕ 

ਮਹਾਰਾਜਾ ਦਲੀਪ ਸਿੰਘ

ਭਾਰਤ ਦੇ ਉੱਪ ਰਾਸ਼ਟਰਪਤੀ ਸ਼੍ਰੀ ਹਮੀਦ ਅੰਸਾਰੀ ਦੀ ਰਚਨਾ         

ਸਿਟੀਜ਼ਨ ਐੰਡ ਸੋਸਾਇਟੀ

ALU ਸ਼ਬਦ ਦਾ ਸੰਖੇਪ ਅਰਥ ਕੀ ਹੈ ?

Arithmetic and Logical Unit

ਖਜੁਰਾਹੋ ਦੇ ਮੰਦਿਰਾਂ ਦਾ ਨਿਰਮਾਣ ਕਿਸਨੇ ਕਰਵਾਇਆ ਸੀ ?       

ਚੰਦੇਲ ਸ਼ਾਸਕਾਂ ਨੇ

ਭਾਰਤੀ ਸੰਸਦ ਵਿੱਚ ਜ਼ੀਰੋ ਆਵਰ ਕਦੋਂ ਸ਼ੁਰੂ ਹੁੰਦਾ ਹੈ ?                                 

ਦੁਪਹਿਰ ਪੂਰੇ ਬਾਰ੍ਹਾਂ ਵਜੇ

ਭਾਰਤ ਦਾ ਬਾਰਡਰ ਕਿਹੜੇ ਦੇਸ਼ ਨਾਲ ਸਭ ਤੋਂ ਵੱਧ ਲਗਦਾ ਹੈ ? 

ਬੰਗਲਾਦੇਸ਼

38 ਸਮਾਨਾਂਤਰ ਰੇਖਾ ਕਿਹੜੇ ਦੋ ਦੇਸ਼ਾਂ ਦੇ ਵਿੱਚਕਾਰ ਬਾਰਡਰ ਵਜੋਂ ਹੈ   

ਉੱਤਰੀ ਅਤੇ ਦੱਖਣੀ ਕੋਰੀਆ

ਲੁਈ ਪਾਸ਼ਚਰ ਨੇ ਕਿਸ ਬਿਮਾਰੀ ਦੇ ਇਲਾਜ ਦੀ ਖੋਜ ਕੀਤੀ ਸੀ ?                   

ਰੈਬੀਜ਼ ਦੇ ਇਲਾਜ਼ ਦੀ

ਭਾਰਤੀ ਜਨਸੰਘ ਦੇ ਪਹਿਲੇ ਪ੍ਰਮੁੱਖ ਕੋਣ ਸਨ ?                                         

ਡਾ: ਸ਼ਿਆਮਾ ਪ੍ਰਸਾਦ ਮੁਖਰਜੀ

122 ਵਾਂ ਸੰਵਿਧਾਨਿਕ ਸੋਧ ਕਿਸ ਵਿਸ਼ੇ ਨਾਲ ਸਬੰਧਤ ਹੈ ?                           

ਗੁੱਡਸ ਐੰਡ ਸਰਵਿਸ ਐਕਟ  (GST )

ਕਿਹੜਾ ਪੰਛੀ ਆਪਣਾ ਉੱਪਰਲਾ ਜਬੜਾ ਹਿਲ੍ਹਾ ਸਕਦਾ ਹੈ ?                         

ਤੋਤਾ

ਭਾਰਤ ਵਿੱਚ ਪੂਰੀ ਤਰਾਂ ਜੈਵਿਕ ਖੇਤੀ ਕਰਨ ਵਾਲਾ ਰਾਜ ਕਿਹੜਾ ਹੈ                 

ਸਿੱਕਮ

ਲਾਹੌਰ ਸ਼ਹਿਰ ਕਿਹੜੇ ਦਰਿਆ ਕਿਨਾਰੇ ਸਥਿੱਤ ਹੈ ?                                   

ਰਾਵੀ

ਪੈਨਸਿਲਿਨ ਦਾ ਟੀਕਾ ਕਿਸ ਤੋਂ ਤਿਆਰ ਕੀਤਾ ਜਾਂਦਾ ਹੈ ?                             

ਫਫੂੰਦੀ ਤੋਂ

ਭਾਰਤ ਦੇ ਕਿਸ ਰਾਜ ਵਿੱਚ ਪੰਚਾਇਤੀ ਸੰਸਥਾ ਨਹੀਂ ਹੈ ?                               

ਨਾਗਾਲੈਂਡ

ਇੰਡੀਆ ਨੈਸ਼ਨਲ ਕਾਂਗਰਸ ਦੀ ਪ੍ਰਧਾਨਗੀ ਕਰਨ ਵਾਲੀ ਪਹਿਲੀ ਔਰਤ           

ਸਰੋਜਨੀ ਨਾਇਡੂ

ਵਿਸ਼ਵ ਵਿੱਚ ਖੰਡ ਦਾ ਕਟੋਰਾ ਕਿਹੜੇ ਦੇਸ਼ ਨੂੰ ਕਿਹਾ ਜਾਂਦਾ ਹੈ ?                         

ਕਿਊਬਾ

ਬੁਲੇਟ-ਪਰੂਫ਼ ਜੈਕਟ ਬਨਾਉਣ ਲਈ ਕਿਸ ਚੀਜ ਦੀ ਵਰਤੋਂ ਕੀਤੀ ਜਾਂਦੀ ਹੈ ?      

ਬੋਰੋਨ ਕਾਰਬਾਈਡ

ਹਿਟਲਰ ਦੀ ਪਾਰਟੀ ਦਾ ਕੀ ਨਾਮ ਸੀ ?                                                     

ਨਾਜ਼ੀ ਪਾਰਟੀ

ਭਾਰਤ ਦੀ ਸੁਤੰਤਰਤਾ ਦੀ ਪਹਿਲੀ ਲੜਾਈ ਤੋਂ ਬਾਅਦ ਵਾਇਸਰਾਏ ਦਾ ਅਹੁਦਾ                                                ਸਿਰਜਿਆ ਗਿਆ ਸੀ | ਇਸ ਅਹੁਦੇ ਨੂੰ ਪਹਿਲਾਂ ਕਿਹੜਾ ਨਾਮ ਦਿੱਤਾ ਗਿਆ ਸੀ ?

ਗਵਰਨਰ ਜਨਰਲ

ਤੇਲੰਗਾਨਾ ਦੀ ਰਾਜਧਾਨੀ ਕਿਹੜੀ ਹੈ ?                                                       

ਹੈਦਰਾਬਾਦ

ਮਹਾਰਾਜਾ ਰਣਜੀਤ ਸਿੰਘ ਦਾ ਉੱਤਰਾਧਿਕਾਰੀ ਕੋਣ ਸੀ ?           

ਮਹਾਰਾਜਾ ਸ਼ੇਰ ਸਿੰਘ

ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਦੀਆਂ ਕੁੱਲ ਸੀਟਾਂ                                         

403 ਸੀਟਾਂ

ਵਿਸ਼ਵ ਵਿੱਚ ਸਭ ਤੋਂ ਵੱਡਾ ਟਾਪੂ ਕਿਹੜਾ ਹੈ ?       

ਗ੍ਰੀਨਲੈਂਡ

ਭਾਰਤ ਵਿੱਚ ਸਿਵਿਲ ਸਰਵਿਸਜ਼ ਦਾ ਮੋਢੀ ਕੋਣ ਸੀ ?                                     

ਲਾਰਡ ਕਾਰਨਵਾਲਿਸ

ਵਿਸ਼ਵ ਵਿਕਲਾਂਗ ਦਿਵਸ ਕਦੋਂ ਮਨਾਇਆ ਜਾਂਦਾ ਹੈ ?             

3 ਦਸੰਬਰ

ਗੋਲ ਕ੍ਰਾਂਤੀ ਕਿਸ ਵਿਸ਼ੇ ਨਾਲ ਸਬੰਧਤ ਹੈ ?   

ਆਲੂਆਂ ਦੀ ਖੇਤੀ ਅਤੇ ਵਿਕਾਸ

ਵਿਸ਼ਵ ਪੁਸਤਕ ਮੇਲੇ ਦਾ ਆਯੋਜਨ ਕੋਣ ਕਰਦਾ ਹੈ ?                                     

ਨੈਸ਼ਨਲ ਬੁੱਕ ਟਰਸੱਟ

ਭਾਰਤ ਦਾ ਇੱਕ ਮਾਤਰ ਕਿਰਿਆਸ਼ੀਲ ਜਵਾਲਾਮੁਖੀ                                       

ਬੈਰਨ ਦੀਪ

ਇਸਲਾਮਿਕ ਡਵੈਲਪਮੈਂਟ ਬੈਂਕ ਦੀ ਭਾਰਤ ਵਿੱਚ ਪਹਿਲੀ ਸ਼ਾਖਾ   

ਅਹਿਮਦਾਬਾਦ ( ਗੁਜਰਾਤ )

ਕੋਰਟ ਵੱਲੋਂ ਤਮਿਲਨਾਡੂ ਵਿੱਚ ਬੰਦ ਕੀਤੀ ਗਈ ਖੇਡ               

ਜਲੀਕੱਟੂ ( ਝੌਟਿਆਂ ਬਾਰੇ )

ਵਿਸ਼ਵ ਹਿੰਦੀ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ ?                             

10 ਜਨਵਰੀ

ਲੰਦਨ ਵਿੱਚ ਰੋਉੰਡ ਟੇਬਲ ਕਾਨਫ਼ਰੰਸ ਕਿਉਂ ਬੁਲਾਈ ਗਈ ਸੀ ?     

ਸੰਵਿਧਾਨਕ ਸੁਧਾਰਾਂ ਤੇ ਚਰਚਾ ਲਈ

ਆਜ਼ਾਦ ਭਾਰਤ ਵਿੱਚ ਪਹਿਲੀ ਔਰਤ ਮੁੱਖ ਮੰਤਰੀ ਕੋਣ ਸੀ ?                             

ਸੁਚੇਤਾ ਕ੍ਰਿਪਲਾਨੀ ( ਯੂ.ਪੀ.)

ਵਿਸ਼ਵ ਦੀਆਂ ਸਭ ਤੋਂ ਵੱਧ ਭਾਸ਼ਾਵਾਂ ਕਿਹੜੇ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ ?  

ਪਪੁਆ ਨਿਊ ਗਿਨੀ

ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਧਾਨਗੀ ਕਰਨ ਵਾਲ੍ਹੀ ਪਹਿਲੀ ਔਰਤ           

ਸਰੋਜਨੀ ਨਾਇਡੂ

ਪ੍ਰਸਿੱਧ ਪਲਾਸੀ ਦੀ ਲੜਾਈ ਦਾ ਸਥਾਨ ਕਿਸ ਨਦੀ ਕਿਨਾਰੇ ਹੈ ?     

ਭਾਗੀਰਥੀ ਨਦੀ

ਭਾਰਤ ਵਿੱਚ ਸਿੰਜਾਈ ਅਧੀਨ ਭੂਮੀ                                                             

35 ਪ੍ਰਤੀਸ਼ਤ

ਵਿਸ਼ਵ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ                                                     

ਨਿਊਯਾਰਕ (ਅਮਰੀਕਾ )

ਵੋਟਰ ਦਿਵਸ                                                                                       

25 ਜਨਵਰੀ

ਮੱਛਰਾਂ ਨੂੰ ਕੰਟਰੋਲ ਕਰਨ ਵਾਲ੍ਹੀ ਮਛਲੀ                                                     

ਗੈੰਬੂਸ਼ਿਆ ਮਛਲੀ

ਇੱਕ ਰੁਪਏ ਦੇ ਨੋਟ ਉੱਤੇ ਹਸਤਾਖਰ ਕਿਸਦੇ ਹੁੰਦੇ ਹਨ ?                                   

ਵਿੱਤ ਸਚਿਵ ਦੇ

ਦੱਖਣੀ ਭਾਰਤ ਵਿੱਚ ਪੂਰਬੀ ਅਤੇ ਪਛਮੀ ਘਾਟ ਕਿਸ ਜਗ੍ਹਾ ਮਿਲਦੇ ਹਨ ?           

ਨੀਲਗਿਰੀ ਪਹਾੜੀਆਂ

ਕੱਪੜਿਆਂ ਤੋਂ ਜੰਗ,ਧੱਬੇ ਆਦਿ ਦੂਰ ਕਰਨ ਲਈ ਪ੍ਰਯੋਗ ਹੁੰਦਾ ਹੈ                         

ਓਗ੍ਜੈਲਿਕ ਐਸਿਡ

ਵਿਸ਼ਵ ਪ੍ਰਸਿੱਧ ਕਾਲਾ ਜੰਗਲ (ਬਲੈਕ ਫੋਰੈਸਟ ) ਕਿੱਥੇ ਸਥਿੱਤ ਹੈ ?                     

ਦੱਖਣੀ-ਪਛਮੀ ਜਰਮਨੀ

ਭਾਰਤ ਦਾ ਰਾਸ਼ਟਰਪਤੀ ਕਿੰਨੇਂ ਵਾਰੀ ਦੁਬਾਰਾ ਚੁਣਿਆਂ ਜਾ ਸਕਦਾ ਹੈ ?                 

ਕੋਈ ਗਿਣਤੀ ਨਹੀਂ

ਸ਼ੇਰਾਂ ਲਈ ਪ੍ਰਸਿੱਧ ਗੀਰ ਦੇ ਜੰਗਲ ਕਿੱਥੇ ਸਥਿੱਤ ਹਨ ?                                     

ਗੁਜਰਾਤ

ਬਾਂਸ ਅਤੇ ਪਾਈਨ ਕਿਸ ਤਰਾਂ ਦੀ ਬਨਸਪਤੀ ਦੇ ਦਰਖਤ ਹਨ ?     

ਉਸ਼ਣਖੰਡੀ ਮਾਨਸੂਨ

ਕਿਹੜੀ ਮਿੱਟੀ ਵਿੱਚ ਨਮੀ ਸਮਾਪਤ ਹੋਣ ਤੇ ਉਸ ਵਿੱਚ ਦਰਾਰਾਂ ਪੈ ਜਾਂਦੀਆਂ ਹਨ 

ਕਾਲੀ ਮਿੱਟੀ

ਰਾਸ਼ਟਰੀ ਆਮਦਨ ਦੀ ਗਣਨਾ ਕਰਨ ਦਾ ਅਧਾਰ ਸਾਲ ਕਿਹੜਾ ਹੈ ?

2011-12

ਪ੍ਰਸਿੱਧ ਪੁਸਤਕ ਪੰਚਤੰਤਰ ਕਿਸਦੀ ਰਚਨਾ ਹੈ ?

ਵਿਸ਼ਨੂੰ ਸ਼ਰਮਾ

ਰਾਸ਼ਟਰੀ ਬਾਲਿਕਾ ਦਿਵਸ                                                                       

24 ਜਨਵਰੀ

ਪ੍ਰਦੂਸ਼ਨ ਕਾਰਣ ਭਾਰਤ ਵਿੱਚ ਹਰ ਸਾਲ ਹੋਣ ਵਾਲੀਆਂ ਮੌਤਾਂ                               

ਲਗਭਗ ਬਾਰ੍ਹਾਂ ਲੱਖ

ਭਾਰਤ ਵਿੱਚ ਤੈਰਨ ਵਾਲਾ ਊਠ ਕਿਸ ਰਾਜ ਵਿੱਚ ਮਿਲਦਾ ਹੈ ?       

ਗੁਜਰਾਤ (ਭੁੱਜ ਦੇ ਇਲਾਕੇ ਵਿੱਚ )

ਫਿਲਮਫੇਅਰ 2016 ਅਵਾਰਡ ਵਿੱਚ ਸਭ ਤੋਂ ਵਧਿਆ ਫਿਲਮ                             

ਦੰਗਲ

ਪੇਂਡੂ ਖੇਤਰ ਵਿੱਚ ਡਿਜ਼ੀਟਲ ਪੇਮੈਂਟ ਲਈ ਸ਼ੁਰੂ ਕੀਤੀ ਗਈ ਐੱਪ                             

ਅਧਾਰ ਪੇ ਐੱਪ

ਚੀਨ ਨੇ ਆਵਾਕਸ ਪ੍ਰਣਾਲੀ ਦਾ ਪਰੀਖਣ ਕੀਤਾ ਹੈ | ਆਵਾਕਸ ਕੀ ਹੈ ?                 

ਏਅਰਬੋਰਨ ਵਾਰਨਿੰਗ ਐੰਡ ਕੰਟਰੋਲ ਸਿਸਟਮ

 

_______________________________

 

Featured

ਚੰਡੀਗੜ੍ਹ ਦੇ ਕਿਹੜੇ ਸੈਕਟਰ ਵਿੱਚ ਕੀ ਹੈ ….. ?

ਹੇਠਾਂ ਚੰਡੀਗੜ੍ਹ ਦੇ ਸੈਕਟਰਾਂ ਵਿੱਚ ਸਥਿੱਤ ਮਹੱਤਵਪੂਰਨ ਸਥਾਨਾਂ ਦੀ ਜਾਣਕਾਰੀ ਦਿੱਤੀ ਗਈ ਹੈ | ਚੰਡੀਗੜ੍ਹ ਲੈਵਲ ਦੇ ਕੰਪੀਟੀਸ਼ਨ ਵਿੱਚ ਅਕਸਰ ਅਜਿਹੇ ਪ੍ਰਸ਼ਨ ਪੁੱਛੇ ਜਾਂਦੇ ਹਨ |ਅਜਿਹੇ ਪ੍ਰਸ਼ਨਾਂ ਲਈ ਇਸ ਚਾਰਟ ਦਾ ਫਾਇਦਾ ਹੋ ਸਕਦਾ ਹੈ |

1 ਸੁੱਖਣਾ ਝੀਲ,ਸਕੱਤਰੇਤ ,ਰਾੱਕ ਗਾਰਡਨ , ਹਾਈ ਕੋਰਟ ਅਤੇ ਵਿਧਾਨ ਸਭਾ , ਰਾਜੇਂਦਰ ਪਾਰਕ ,ਓਪਨ ਹੈਂਡ ਮੋਨੁਮੈੰਟ
3 ਬੋਗੇਨਵਿਲਿਆ ਗਾਰਡਨ
6 ਗੋਲ੍ਫ਼ ਕਲੱਬ, ਮਿਨੀ ਜ਼ੂ ਅਤੇ ਹਰਿਆਣਾ ਰਾਜ ਭਵਨ
7 ਲੇਕ ਸਪੋਰਟਸ ਕੰਪਲੈਕਸ, ਅਥਲੈਟਿਕਸ ਸਟੇਡੀਅਮ, ਵਾਲੀਬਾਲ ਕੋਰਟ
8 ASSOCHAM
10 ਫਿਜ਼ੀਕਲ ਫਿੱਟਨੈਸ ਟਰੇਲਸ ,ਮਿਉਜ਼ੀਅਮ ਅਤੇ ਆਰਟ ਗੈਲਰੀ, ਸਕੇਟਿੰਗ ਰਿੰਕ, ਲਾਨ ਟੈਨਿਸ ਗਰਾਉਂਡ
11 ਗਵਰਨਮੈਂਟ ਕਾਲਜ ਫਾਰ ਵਿਮਨ
12 ਪੀ.ਜੀ.ਆਈ. ਅਤੇ ਪੰਜਾਬ ਇੰਜੀਨੀਅਰਿੰਗ ਕਾਲਜ
13 ਇਹ ਸੈਕਟਰ ਮੌਜ਼ੂਦ ਨਹੀਂ ਹੈ
14 ਪੰਜਾਬ ਯੂਨੀਵਰਸਿਟੀ
15 ਫਲੋਰਲ ਸਕਲਪਚਰਲ ਗਾਰਡਨ, ਗੁਰੂ ਗੋਬਿੰਦ ਸਿੰਘ ਫ਼ੋਉੰਡੇਸ਼ਨ
16 ਰੋਜ਼ ਗਾਰਡਨ,ਪੁਰਾਣਾ ਕ੍ਰਿਕੇਟ ਸਟੇਡੀਅਮ, ਸ਼ਾਂਤੀ ਕੁੰਜ,ਹੋਰਟਿਕਲਚਰ ਮਿਉਜ਼ੀਅਮ
17 ਸਿਟੀ ਸੈਂਟਰ ,ਬਸ ਸਟੈਂਡ, ਫੁੱਟਬਾਲ ਸਟੇਡੀਅਮ
18 ਹਾੱਕੀ ਸੈਂਟਰ, ਟੈਗੋਰ ਥਿਏਅਟਰ
19 ਲੀ-ਕਰ੍ਬੁਜੀਅਰ ਸੈਂਟਰ
20 ਸ਼੍ਰੀ ਚੈਤਨਿਆਂ ਗੌੜਿਆ ਮੱਠ, ਗਵਰਨਮੈਂਟ ਕਾਲਜ ਆਫ ਐਜੂਕੇਸ਼ਨ
21 ਪੈਰਟ ਬਰਡ ਸੈਂਚੁਰੀ
22 ਵੈਟਰਨਰੀ ਹਸਪਤਾਲ
23 ਇੰਟਰਨੈਸ਼ਨਲ ਡਾੱਲ ਮਿਉਜ਼ੀਅਮ ,ਟੇਬਲ ਟੈਨਿਸ ਹਾਲ
24 ਐਸ.ਡੀ.ਹਾਈ ਸਕੂਲ ਅਤੇ ਆਯੁਰਵੈਦਿਕ ਡਿਸਪੈਂਸਰੀ
25 ਸਟਾਫ਼ ਕਲੱਬ ਫਾਰ ਬੀ-ਕਲਾਸ ਇੰਪਲਾਈਜ਼
26 ਬਟਰਫ਼੍ਲਾਈ ਪਾਰਕ,ਹੋਮਿਓਪੈਥੀ ਕਾਲਜ,ਟੀਚਰ ਟ੍ਰੇਨਿੰਗ ਇੰਸਟੀਚਿਊਟ
28 ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ
29 ਟ੍ਰਿਬਿਉਨ ਅਖਬਾਰ ਦਾ ਦਫ਼ਤਰ ਅਤੇ ਕੇਂਦਰੀ ਵਿਦਿਆਲਿਆ ਸਕੂਲ
31 FICCI,CII,ਜਪਾਨੀ ਗਾਰਡਨ, ਏਅਰਫੋਰਸ ਆਫਿਸਰ ਕਲੱਬ
32 ਡੀ.ਏ.ਵੀ.ਕਾਲਜ ਫਾਰ ਵਿਮਨ, ਸਨਾਤਨ ਧਰਮ ਕਾਲਜ, ਸਰਕਾਰੀ ਮੈਡੀਕਲ ਕਾਲਜ
33 ਟੈਰੇਸ੍ਡ ਗਾਰਡਨ
35 ਟੋਪਿਏਰੀ ਗਾਰਡਨ
36 ਫ੍ਰੈਗਰੈੰਸ ਗਾਰਡਨ,ਲੇਇਅਰ ਗਾਰਡਨ
39 ਇੰਸਟੀਚਿਊਟ ਆਫ਼ ਮਾਈਕਰੋਬਾਈਅਲ ਟੈਕਨੋਲੋਜੀ
42 ਨਿਊ ਲੇਕ,ਪਾਮ ਗਾਰਡਨ, ਬਾਸਕਟ ਬਾਲ ਇਨਡੋਰ ਹਾਲ
43 ਬਸ ਸਟੈਂਡ (ਨਵਾਂ)
45 ਬੁੜੈਲ ਪਿੰਡ
49 ਐਨੀਮਲਜ਼ ਵੈਲੀ
50 ਗਵਰਨਮੇਂਟ ਕਾਲਜ ਆਫ ਕਾਮਰ੍ਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ
51 ਬੁੜੈਲ ਜੇਲ

 

 

 

 

 

 

 

 

 

Featured

ਚੰਡੀਗੜ੍ਹ ਬਾਰੇ ਕੁਝ ਮਹੱਤਵਪੂਰਨ ਤੱਥ

ਰਾਜਪਾਲ ਵੀ.ਪੀ.ਸਿੰਘ ਬਦਨੌਰ
ਸਥਾਪਨਾ ਦਿਵਸ 1 ਨਵੰਬਰ 1966
ਖੇਤਰਫਲ 114 ਵਰਗ ਕਿਲੋਮੀਟਰ
ਜਨਸੰਖਿਆ ਦੀ ਘਣਤਾ 7900 ਪ੍ਰਤੀ ਵਰਗ ਕਿਲੋਮੀਟਰ
ਜਨਸੰਖਿਆ (2011) 1,055,450
ਪੁਰਸ਼ਾਂ ਦੀ ਸੰਖਿਆ  (2011) 580,663
ਔਰਤਾਂ ਦੀ ਸੰਖਿਆ  (2011) 474,787
ਲਿੰਗ ਅਨੁਪਾਤ 777
ਜਨਮ ਦਰ 21.45
ਮੌਤ ਦਰ 10.22
ਨਵਜਾਤ ਬੱਚਿਆਂ ਦੀ ਮੌਤ ਦਰ    44.13
ਦਹਾਕੇ ਵਿੱਚ ਜਨਸੰਖਿਆ ਵਿੱਚ ਵਾਧਾ 40.33%
ਰਾਜਧਾਨੀ ਚੰਡੀਗੜ੍ਹ
ਨਦੀਆਂ ਪਟਿਆਲੀ ਰਾਵ ( ਪੱਛਮੀ ਪਾਸੇ ) ਅਤੇ ਸੁੱਖਣਾ ਚੋਅ ( ਪੂਰਬੀ ਪਾਸੇ )
ਜੰਗਲ ਅਤੇ ਰਾਸ਼ਟਰੀ ਰੱਖਾਂ ਸੁੱਖਣਾ ਜੰਗਲੀ ਜੈਵ-ਪਾਰਕ
ਭਾਸ਼ਾਵਾਂ ਹਿੰਦੀ ਪੰਜਾਬੀ ਅੰਗ੍ਰੇਜੀ
ਰਾਜ ਪਸ਼ੂ ਨੇਵਲਾ
ਰਾਜ ਪੰਛੀ ਗਰੇ ਹਾਰਨਬਿੱਲ
ਰਾਜ ਦਰੱਖਤ ਅੰਬ
ਰਾਜ ਫੁੱਲ ਢਾਕ ਫੁੱਲ
ਗੁਆਂਢੀ ਰਾਜ ਪੰਜਾਬ ਅਤੇ ਹਰਿਆਣਾ
ਸਾਖਰਤਾ ਦਰ  (2011) 87.07%
ਸੰਸਦੀ ਚੋਣ ਖੇਤਰ 1
ਸਲਾਨਾ ਔਸਤ ਵਰਖਾ 1110.7 ਸੈਂਟੀਮੀਟਰ
ਨਾਲ ਲੱਗਦੇ ਪੰਜਾਬ ਦੇ ਜਿਲ੍ਹੇ ਰੋਪੜ੍ਹ ,ਪਟਿਆਲਾ ਅਤੇ ਮੋਹਾਲੀ
ਨਾਲ ਲੱਗਦੇ ਹਰਿਆਣਾ ਦੇ ਜਿਲ੍ਹੇ ਅੰਬਾਲਾ ਅਤੇ ਪੰਚਕੁਲਾ
ਸ਼ਹਿਰ ਦਾ ਆਰਕੀਟੈਕਟ ਲੀ ਕਰਬੂਜ਼ੀਅਰ
ਆਬੋ ਹਵਾ ਸਿਲ੍ਹੀ ਉੱਪ-ਤਪਤ (humid sub-tropical)
ਤਾਪਮਾਨ ਵਿੱਚ ਔਸਤ ਅੰਤਰ -1ਡਿਗਰੀ ਸੈਲਸੀਅਸ ਤੋਂ    41.2 ਡਿਗਰੀ ਸੈਲਸੀਅਸ ਤੱਕ
ਸੈਕਟਰ 1 ਪੰਜਾਬ ਅਤੇ ਹਰਿਆਣਾ ਦੇ ਰਾਜ ਭਵਨ ,ਸਕੱਤਰੇਤ , ਹਾਈ ਕੋਰਟ ਅਤੇ ਰਾੱਕ ਗਾਰਡਨ , ਸੁੱਖਣਾ ਝੀਲ
ਸੈਕਟਰ 14 ਪੰਜਾਬ ਯੂਨੀਵਰਸਿਟੀ
ਸੈਕਟਰ 17 ਅੰਤਰਰਾਜੀ ਬਸ ਟਰਮੀਨਲ
ਸੈਕਟਰ 12 ਪੀ.ਜੀ.ਆਈ.(Postgraduate Institute of Medical Education and Research)
ਸੈਕਟਰ 43 ਪ੍ਰੋਪੋਜ਼ਡ ਅੰਤਰਰਾਜੀ ਬਸ ਸਟੈਂਡ
ਸੈਕਟਰ 6 ਗੋਲਫ਼ ਕਲੱਬ
ਸੈਕਟਰ 16 ਰੋਜ਼ ਗਾਰਡਨ
ਰੋਜ਼ ਗਾਰਡਨ ਦਾ ਅਸਲੀ ਨਾਮ ਜ਼ਾਕਿਰ ਹੁਸੈਨ ਰੋਜ਼ ਗਾਰਡਨ
ਰੋਜ਼ ਗਾਰਡਨ ਦੀ ਸਥਾਪਨਾ 1967
ਰੋਜ਼ ਗਾਰਡਨ ਦਾ ਸੰਸਥਾਪਕ ਡਾ.ਐਮ.ਐਸ.ਰੰਧਾਵਾ
ਚੰਡੀਗੜ੍ਹ ਦਾ ਪਹਿਲਾ ਕਮਿਸ਼ਨਰ ਡਾ.ਐਮ.ਐਸ. ਰੰਧਾਵਾ
ਚੰਡੀਗੜ੍ਹ ਦਾ ਲੰਬਕਾਰ 76.47’ 14 ਪੂਰਵ
ਚੰਡੀਗੜ੍ਹ ਦਾ ਰੇਖਾਂਸ਼ / ਵਿੱਥਕਾਰ 30.44’ 14 ਉੱਤਰ
ਸਮੁੰਦਰ ਤਲ ਤੋਂ ਉਚਾਈ 304 ਤੋਂ 365 ਮੀਟਰ
Featured

ਜਨਰਲ ਨਾਲੇਜ ( ਪੰਜਾਬ )

ਪਟਿਆਲਾ ਸ਼ਹਿਰ ਕਿਸਨੇ ਵਸਾਇਆ ਸੀ ?

ਆਲਾ ਸਿੰਘ ਨੇ

ਬਠਿੰਡਾ ਨੂੰ ਪਹਿਲਾਂ ਕਿਸ ਨਾਮ ਨਾਲ ਪੁਕਾਰਿਆ ਜਾਂਦਾ ਸੀ ?

ਭੱਟੀ-ਵਿੰਡਾ

ਸਂਗਰੂਰ ਦੀ ਨੀਹਂ ਕਿਸਨੇ ਰੱਖੀ ਸੀ ?

ਸੱਗੂ ਨਾਮ ਦੇ ਜੱਟ ਨੇ

ਰਾਮ ਤੀਰਥ ਪੰਜਾਬ ਦੇ ਕਿਹੜੇ ਸਥਾਨ ਤੇ ਸਥਿੱਤ ਹੈ ?

ਅੰਮ੍ਰਿਤਸਰ

ਧੁੱਸੀ ਬੰਨ ਕਿਸ ਨਦੀ ਉੱਤੇ ਉਸਾਰਿਆ ਗਿਆ ਹੈ ?

ਬਿਆਸ ਨਦੀ

ਰਣਜੀਤ ਸਾਗਰ ਡੈਮ ਕਿਸ ਨਦੀ ਉੱਤੇ ਸਥਿੱਤ ਹੈ ?

ਰਾਵੀ ਨਦੀ ਉੱਤੇ

ਪੰਜਾਬ ਵਿੱਚ ਪ੍ਰਵਾਸੀ ਪੰਛੀਆਂ ਦਾ ਠਿਕਾਣਾ ਕਿੱਥੇ ਹੈ ?

ਹਰੀਕੇ ਪੱਤਨ

ਪ੍ਰਸਿੱਧ ਪੁਸਤਕ “ਤੂਤਾਂ ਵਾਲਾ ਖੂਹ” ਦਾ ਲੇਖਕ ਕੋਣ ਹੈ ?

ਸੋਹਣ ਸਿੰਘ ਸੀਤਲ 

ਸਿੰਧੂ ਘਾਟੀ ਦੀ ਸਭਿਅਤਾ ਦੇ ਅਵਸ਼ੇਸ਼ ਪੰਜਾਬ ਦੇ ਸੰਘੋਲ ਤੋਂ ਮਿਲੇ ਹਨ , ਇਸ ਪਿੰਡ ਦਾ ਦੂਜਾ ਨਾਮ ਕੀ ਹੈ ?

ਉੱਚਾ ਪਿੰਡ

ਕਿੱਸਾ “ਪੂਰਨ-ਭਗਤ” ਕਿਸਨੇ ਲਿਖਿਆ ਸੀ ?

ਕਾਦਰਯਾਰ ਨੇ

ਅੰਮ੍ਰਿਤਾ ਪ੍ਰੀਤਮ ਦੀ ਪ੍ਰਸਿੱਧ ਰਚਨਾ ਦਾ ਕੀ ਨਾਮ ਹੈ ?

ਰਸੀਦੀ ਟਿਕਟ

ਮੋਹਾਲੀ ਕਿਹੜੇ ਉਦਯੋਗ ਲਈ ਪ੍ਰਸਿੱਧ ਹੈ ?

ਟਰੈਕਟਰ

ਪੰਜਾਬ ਦੇ ਕਿਹੜੇ ਸ਼ਹਿਰ ਦਾ ਜ਼ਿਕਰ ਪ੍ਰਾਚੀਨਕਾਲ ਦੇ ਇਤਿਹਾਸ ਵਿੱਚ ਵੀ ਆਉਂਦਾ ਹੈ ?

ਜਲੰਧਰ

ਦਸ਼ਮ ਗ੍ਰੰਥ ਦੀ ਭਾਸ਼ਾ ਕਿਹੜੀ ਹੈ ?

ਹਿੰਦੀ (ਬ੍ਰਿਜ ਭਾਸ਼ਾ )

ਗੁਰੂ ਗ੍ਰੰਥ ਸਾਹਿਬ ਦਾ ਆਰੰਭ ਕਿਸ ਸ਼ਬਦ ਤੋਂ ਹੁੰਦਾ ਹੈ ?

ਮੂਲ ਮੰਤਰ ਤੋਂ

ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਕਿਸਨੂੰ ਕਿਹਾ ਜਾਂਦਾ ਹੈ ?

ਭਾਈ ਵੀਰ ਸਿੰਘ

ਭਾਈ ਲਹਿਣਾ ਕਿਹੜੇ ਸਿੱਖ ਗੁਰੂ ਦਾ ਪਹਿਲਾ ਨਾਮ ਸੀ ?

ਗੁਰੂ ਅੰਗਦ ਦੇਵ ਜੀ ਦਾ

ਗੁਰੂ ਨਾਨਕ ਜੀ ਦੇ ਲੜਕੇ ਸ਼੍ਰੀ ਚੰਦ ਨੇ ਕਿਹੜਾ ਮੱਤ ਸ਼ੁਰੂ ਕੀਤਾ ਸੀ ?

ਉਦਾਸੀ ਮਤ

ਪੰਜਾਬ ਦੀ ਕੋਇਲ ਕਿਸਨੂੰ ਕਿਹਾ ਜਾਂਦਾ ਹੈ ?

ਪ੍ਰਸਿੱਧ ਗਾਇਕਾ ਸੁਰਿੰਦਰ ਕੌਰ ਨੂੰ

ਪੰਜਾਬ ਵਿੱਚ ਪ੍ਰਸਿੱਧ ਰਾਸ਼ਟਰੀ ਪਾਰਕ ਕਿਹੜਾ ਹੈ ?

ਛੱਤਬੀੜ

ਪੰਜਾਬ ਵਿੱਚ ਸਭ ਤੋਂ ਵੱਡਾ ਰੇਲਵੇ ਜੰਕਸ਼ਨ ਕਿਹੜਾ ਹੈ ?

ਬਠਿੰਡਾ

 

 

 

Featured

ਹਸਨ ਅਬਦਾਲ ਵਿੱਚ ਸਥਿੱਤ ਗੁਰੂਦੁਆਰਾ ਪੰਜਾ ਸਾਹਿਬ ਬਾਰੇ ਕੁਝ ਇਤਿਹਾਸਿਕ ਜਾਣਕਾਰੀ

ਮਹਾਰਾਜਾ ਰਣਜੀਤ ਸਿੰਘ ਨੇ 1818 ਈ: ਵਿੱਚ ਪਹਿਲੀ ਵਾਰੀ ਸ਼੍ਰੀ ਪੰਜਾ ਸਾਹਿਬ ਦੇ ਦਰਸ਼ਨ ਕੀਤੇ ਸਨ | ਉਸਦੇ ਪ੍ਰਸਿੱਧ ਜਰਨੈਲ ਸ. ਹਰੀ ਸਿੰਘ ਨਲੂਆ ਨੇ 1830 ਈ: ਵਿੱਚ ਇੱਥੇ ਗੁਰੁਦੁਆਰੇ ਦੀ ਸੇਵਾ ਕਰਵਾਈ ਸੀ | ਸ਼ੇਰੇ ਪੰਜਾਬ ਤੋਂ ਬਾਅਦ ਮੂਰਕ੍ਰਾਫਟ ਜੋ ਈਸਟ ਇੰਡੀਆ ਕੰਪਨੀ ਵਿੱਚ ਘੋੜਿਆਂ ਦਾ ਡਾਕਟਰ ਸੀ ,ਨੇ ਵੀ ਇਸ ਸਥਾਨ ਦੀ ਯਾਤਰਾ ਕੀਤੀ ਸੀ ਅਤੇ ਉਸਦੇ ਬਾਅਦ ਪ੍ਰਸਿਧ ਆਸਟਰੀਅਨ ਯਾਤਰੂ ਬੈਰਨ ਹੂਗਲ ਨੇ ਵੀ 1835 ਈ: ਵਿੱਚ ਇਸ ਸਥਾਨ ਦੀ ਯਾਤਰਾ ਕੀਤੀ ਅਤੇ ਇਥੋਂ ਦੇ ਮੌਜੂਦ ਦ੍ਰਿਸ਼ਾਂ ਬਾਰੇ ਲਿਖਿਆ ਹੈ | ਮੁਨਸ਼ੀ ਸ਼ਾਹਮਤ ਅਲੀ 1839 ਈ: ਵਿੱਚ ਪੇਸ਼ਾਵਰ ਜਾਂਦਾ ਹੋਇਆ ਪੰਜਾ ਸਾਹਿਬ ਵਿਖੇ ਆਇਆ ਸੀ | ਉਸਨੇ ਆਪਣੀ ਪੁਸਤਕ ‘ ਦੀ ਸਿਖਸ ਐਂਡ ਅਫਗਾਨਜ਼ ‘ ਵਿੱਚ ਹੇਠ ਲਿਖੀ ਲਿੱਖਤ ਲਿਖੀ ਹੈ :-

 “ ਹਸਨ ਅਬਦਾਲ ਵਿਚ ਇੱਕ ਖੂਬਸੂਰਤ ਬਾਜ਼ਾਰ ਹੈ , ਜਿਸ ਵਿਚੋਂ ਸਭ ਲੋੜੀਂਦੀਆਂ ਚੀਜਾਂ ਮਿਲ ਸਕਦੀਆਂ ਹਨ | ਪਾਣੀ ਵੀ ਅੱਛਾ ਹੈ | ਸ਼ਹਿਰ ਦੇ ਪੁਰਬ ਵੱਲ ਛਾਂ-ਦਾਰ ਦਰੱਖਤਾਂ ਦੀ ਝੰਗੀ ਵਿੱਚ ਬੜਾ ਚਸ਼ਮਾ ਹੈ | ਇਸ ਚਸ਼੍ਮੇ ਦੇ ਠੀਕ ਉੱਪਰ ਪਰੇ ਪੱਥਰ ਪਰ ਪੰਜੇ ਦਾ ਨਿਸ਼ਾਨ ਹੈ , ਜਿਸ ਨੂੰ ਬਾਬਾ ਨਾਨਕ ( ਸਾਹਿਬ ) ਸਿੱਖਾਂ ਦੇ ਪਹਿਲੇ ਗੁਰੂ ਦੇ ਹੱਥ ਦਾ ਨਿਸ਼ਾਨ ਦੱਸਦੇ ਹਨ , ਇਸ ਕਰਕੇ ਸਿੱਖ ਹਸਨ ਅਬਦਾਲ ਨੂੰ ‘ ਪੰਜਾ ਸਾਹਿਬ ‘ ਸੱਦਦੇ ਹਨ |ਇਹ ਅਮਰ ਉਸ ਸਦਾਕਤ ਦਾ ਜ਼ਾਹਿਰਾ ਸਬੂਤ ਹੈ ਕਿ ਲੋਕ ਆਪਣੀਆਂ ਧਾਰਮਿਕ ਰਵਾਇਤਾਂ ਤੇ ਵਿਥਿਆ ਨੂੰ ਸਦਾ ਜਿਉਂਦਾ ਰੱਖਦੇ ਹਨ | ਕਿਹਾ ਜਾਂਦਾ ਹੈ ਕਿ ਜਦ (ਸਤਿਗੁਰੁ ) ਨਾਨਕ ਇਥੇ ਪਧਾਰੇ ਸਨ ਤਾਂ ਇੱਕ ਦਿਨ ਪਿਆਸ ਦੇ ਕਾਰਨ ਨਾਲ ਦੇ ਪਹਾੜ ਉੱਪਰ ਰਹਿਣ ਵਾਲੇ ਸਾਈੰ ਲੋਕ ਤੋਂ ਇੱਕ ਕਟੋਰਾ ਪਾਣੀ ਦਾ ਲੈ ਕੇ ਛੱਕਣ ਦੀ ਇੱਛਾ ਪਰਗਟ ਕੀਤੀ | ਇਸ ਪਰ ਵਲੀ ਚਿੜ੍ਹ ਗਿਆ ਅਤੇ ਤਾਅਨੇ ਨਾਲ ਆਖਿਆ ਕਿ “ ਜੇਕਰ (ਗੁਰੂ) ਨਾਨਕ ਸਾਹਿਬ ਕਸ੍ਬ ਤੇ ਕਰਾਮਾਤੀ ਹੈ ਤਾਂ ਬਿਨਾਂ ਕਿਸੇ ਦੀ ਸਹਾਇਤਾ ਦੇ ਆਪਣੇ ਲਈ ਆਪਣੀਆਂ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਕਰ ਲਏ , ਫਿਰ ਇੱਕ ਭਾਰੀ ਗਟ ਉਸ ਪਰ ਧਕੇਲ ਕੇ ਆਖਿਆ ਕਿ ਦੇਖਾਂ ਉਹ ਇਸ ਨੂੰ ਭੀ ਰੋਕ ਲਏਗਾ ? ” (ਸਤਿਗੁਰ) ਨਾਨਕ ਨੇ ਆਪਣਾ ਹੱਥ ਅੱਗੇ ਕੀਤਾ ਅਤੇ ਉਸ ਗੱਟ ਨੂੰ ਰੋਕ ਲਿਆ , ਜਿਸ ਪਰ ਉਸ ਦੇ ਹੱਥ ਦੀਆਂ ਪੰਜਾਂ ਉਂਗਲਾਂ ਦਾ ਨਿਸ਼ਾਨ ਉਸ ਚੱਟਾਨ ਪਰ ਜੰਮ ਗਿਆ | ਇਹ ਪੰਜੇ ਦਾ ਨਿਸ਼ਾਨ ਉੱਥੇ ਅੱਜ ਤੀਕ ਮੌਜੂਦ ਹੈ | ਬਾਬੇ (ਜੀ) ਦੀ ਇਸ ਯਾਦਗਾਰ ਪਰ ਸਰਦਾਰ ਹਰਿ ਸਿੰਘ ਨੇ ਇੱਕ ਗੁਰੂਦੁਆਰਾ ਬਣਵਾਇਆ , ਜਿਸ ਨੂੰ ਪੰਜਾਂ ਉਂਗਲਾਂ ਦੇ ਨਿਸ਼ਾਨ ਦੇ ਕਾਰਨ ਪੰਜੇ ਸਾਹਿਬ ਦਾ ਗੁਰਦਵਾਰਾ ਸੱਦਦੇ ਹਨ | ( ਮੁਨਸ਼ੀ ਸ਼ਾਹਾਮਤ ਅਲੀ , ਸਫ਼ਾ 158 ) | ”

ਖਾਲਸਾ ਰਾਜ ਚਲੇ ਜਾਣ ਦੇ ਨਾਲ ਹੀ ਇਥੋਂ ਦੇ ਗੁਰਦਵਾਰੇ ਦੇ ਉਸ ਪ੍ਰਬੰਧ ਵਿੱਚ – ਜਿਹੜਾ ਸਰਦਾਰ ਹਰੀ ਸਿੰਘ (ਨਲੂਆ) ਨੇ ਆਰੰਭ ਕਰਵਾਇਆ ਸੀ _ਕਾਫੀ ਤਬਦੀਲੀਆਂ ਹੋ ਗਈਆਂ | ਸਹਿਜੇ-ਸਹਿਜੇ ਇਹ ਮਹਾਨ ਗੁਰਦੁਆਰਾ ਇਕ ਜਾਤੀ ਜਾਇਦਾਦ ਦੇ ਰੂਪ ਵਿੱਚ ਢਲਦਾ ਗਿਆ : ਇਥੋਂ ਤੱਕ ਕਿ ਸੰਨ 1920 ਈ: ਦੇ ਲਗਭਗ ਮਹੰਤ ਸਾਹਿਬ ਵੱਲੋਂ ਭੀ ਖੁਲ੍ਹਮਖੁਲ੍ਹੀ ਇਹੋ ਗੱਲ ਕਹੀ ਜਾਣ ਲੱਗੀ | ਇਸ ਸਮੇਂ ਪੰਥ ਵਿੱਚ ਗੁਰੂਦੁਆਰਿਆਂ ਦੇ ਸੁਧਾਰ ਦੀ ਮੰਗ ਉਛਾਲੇ ਖਾ ਰਹੀ ਸੀ , ਸੋ ਇਥੋਂ ਦੀਆਂ ਕੁਰੀਤੀਆਂ ਨੂੰ ਸੁਰਿਤੀਆਂ ਵਿੱਚ ਪਲਟਾਉਣ ਲਈ ਪੰਥ ਦਰਦੀ ਜਾਨਾਂ ਹੂਲ ਕੇ ਮੈਦਾਨ ਵਿੱਚ ਆਏ ਅਤੇ 22 ਨਵੰਬਰ ਸੰਨ 1921 ਈ: ਨੂੰ ਸ਼੍ਰੀ ਪੰਜਾ ਸਾਹਿਬ ਜੀ ਦੇ ਗੁਰਦੁਆਰੇ ਦਾ ਪ੍ਰਬੰਧ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਆਇਆ |

ਸ੍ਰੋਤ : ਜੀਵਨ ਇਤਿਹਾਸ – ਹਰੀ ਸਿੰਘ ਨਲੂਆ
ਲੇਖਕ : ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ

Featured

ਮੌਰਿਆਂ ਦੇ ਉੱਤਰਾਧਿਕਾਰੀ

ਮੌਰਿਆ ਸਾਮਰਾਜ ਦੇ ਪਤਨ ਤੋਂ ਬਾਅਦ ਭਾਰਤ ਵਿੱਚ ਇੱਕ ਤੋਂ ਬਾਅਦ ਇੱਕ ਬਹੁਤ ਸਾਰੇ ਵਿਦੇਸ਼ੀ ਹਮਲਾਵਰ ਆ ਕੇ ਹਮਲਾ ਕਰਦੇ ਰਹੇ ਅਤੇ ਆਪਣੇ ਸਾਮਰਾਜ ਸਥਾਪਤ ਕਰਦੇ ਰਹੇ | ਉਹਨਾਂ ਦੇ ਇਹ ਰਾਜ ਕੁਝ ਦਹਾਕਿਆਂ ਤੱਕ ਚਲਦੇ ਰਹੇ ਸਨ | ਇਹਨਾਂ ਦੇ ਸਮੇਂ ਅਤੇ ਲੜ੍ਹੀਵਾਰ ਰਾਜ ਕਰਨ ਦੀਆਂ ਘਟਨਾਵਾਂ ਨੂੰ ਯਾਦ ਰਖਣ ਲਈ ਅਸੀਂ ਛੋਟਾ ਨਾਮ (Abbreviation) ਬਣਾ ਸਕਦੇ ਹਾਂ ਜੋ BSP-Kush ਬਣੇਗਾ ਅਤੇ ਇਸਨੂੰ ਅਸੀਂ ਯਾਦ ਵੀ ਰੱਖ ਸਕਦੇ ਹਾਂ :
B = Bacterion Greeks ( ਬੈਕਟੀਰਿਅਨ ਯੂਨਾਨੀ )
S = Scythians or Sakas ( ਸਿਥਿਅਨ ਜਾਂ ਸਾਕਾ )
P = Parthians from Iran and ( ਇਰਾਨ ਦੇ ਪਾਰਥੀਅਨ )
Kush = Kushans ( ਕੁਸ਼ਾਨ )
Greeks (2nd century BC) ਯੂਨਾਨੀ  ( 2ਰੀ ਸਦੀ  ਈਸਾ ਪੂਰਵ )
 • Bacterion Greeks or Indo-Greeks were the first foreign rulers of North-western India in the Post-Maurya period.
 • ਮੌਰਿਆ ਕਾਲ ਤੋਂ ਬਾਅਦ ਬੈਕਟੀਰਿਅਨ ਯੂਨਾਨੀ ਜਾਂ ਇੰਡੋ-ਯੂਨਾਨੀ ਪਹਿਲੇ ਵਿਦੇਸ਼ੀ ਸ਼ਾਸਕ ਸਨ ਜਿਹਨਾਂ ਨੇ ਉੱਤਰ ਪੱਛਮੀ ਭਾਰਤ ਵਿੱਚ ਰਾਜ ਕੀਤਾ ਸੀ |
 • Minander was the most famous Indo-Greek ruler . He was also known as Milinda.
 • ਮੀਨੇੰਦਰ ਉਸ ਸਮੇਂ ਦਾ ਸਭ ਤੋਂ ਪ੍ਰਸਿੱਧ ਇੰਡੋ-ਯੂਨਾਨੀ ਸ਼ਾਸਕ ਸੀ | ਉਹ ਮਾਲ੍ਹਿੰਦਾ ਦੇ ਨਾਮ ਨਾਲ ਵਿੱਚ ਜਾਣਿਆਂ ਜਾਂਦਾ ਹੈ |
 • He ruled from 165-145 BC
 • ਉਸਨੇ 165 ਤੋਂ 145 ਈਸਾ ਪੂਰਵ ਤੱਕ ਰਾਜ ਕੀਤਾ ਸੀ |
 • He was converted to Budhism by Nagarjuna.
 • ਉਸਨੇ ਨਾਗਾਰਜੁਨ ਦੇ ਪ੍ਰਭਾਵ ਹੇਠ ਆ ਕੇ ਬੁੱਧ ਧਰਮ ਆਪਣਾ ਲਿਆ ਸੀ |
 • The Indo-Greeks were the first rulers to issue gold coins.
 • ਇੰਡੋ-ਯੂਨਾਨੀ ਪਹਿਲੇ ਸ਼ਾਸਕ ਸਨ ਜਿਹਨਾਂ ਨੇ ਸੋਨੇ ਦੇ ਸਿੱਕੇ ਜਾਰੀ ਕੀਤੇ ਸਨ |

Scythians or Sakas ( 1st century- 4th century BC)

ਸਾਕਾ ਜਾਂ ਸਿਥੀਅਨ ( ਪਹਿਲੀ ਸਦੀ ਤੋਂ ਚੌਥੀ ਸਦੀ ਈਸਾ ਪੂਰਵ )

 • They came after the Bacterion rulers and established their large empire in the North-Western region of India.
 • ਉਹ ਬੈਕਟੀਰਿਅਨ ਰਾਜਿਆਂ ਤੋਂ ਬਾਅਦ ਵਿੱਚ ਆਏ ਅਤੇ ਉੱਤਰੀ-ਪੱਛਮੀ ਭਾਰਤ ਦੇ ਇੱਕ ਵੱਡੇ ਖੇਤਰ ਉੱਤੇ ਆਪਣਾ ਸਾਮਰਾਜ ਸਥਾਪਿਤ ਕੀਤਾ |
 • The most famous ruler among the Scythians rulers was Rudradaman.
 • ਸਿਥੀਅਨ ਸ਼ਾਸਕਾਂ ਵਿੱਚੋਂ ਸਭ ਤੋਂ ਜਿਆਦਾ ਪ੍ਰਸਿੱਧ ਰੁਦ੍ਰ੍ਦਮਨ ਸੀ |
 • Rudradaman ruled from 130-150 AD
 • ਰੁਦ੍ਰ੍ਦਮਨ ਨੇ 130 ਤੋਂ 150 ਈਸਵੀ ਤੱਕ ਸ਼ਾਸਨ ਕੀਤਾ ਸੀ |
 • He is well known for his public welfare works.
 • ਉਹ ਆਪਣੀ ਪਰਜਾ ਲਈ ਲੋਕ ਭਲਾਈ ਵਾਸਤੇ ਕੀਤੇ ਕੰਮਾਂ ਲਈ ਜਿਆਦਾ ਜਾਣਿਆਂ ਜਾਂਦਾ ਹੈ |
 • He is said to have repaired the Sudarshan Lake.
 • ਕਿਹਾ ਜਾਂਦਾ ਹੈ ਕਿ ਉਸਨੇ ਸੁਦਰਸ਼ਨ ਝੀਲ ਦੀ ਰਿਪੇਅਰ ਦਾ ਕੰਮ ਵੀ ਕਰਵਾਇਆ ਸੀ |
 • He also led expedition against Satavahanas
 • ਉਸਨੇ ਸੱਤਵਾਹਨਾਂ ਵਿਰੁੱਧ ਵੀ ਇੱਕ ਅਭਿਆਨ ਚਲਾਇਆ ਸੀ |

Parthians from Iran ( 1st Century BC- 1st Century AD )

ਇਰਾਨ ਦੇ ਪਾਰਥੀਅਨ ( ਪਹਿਲੀ ਸਦੀ ਈਸਾ ਪੂਰਵ ਤੋਂ ਪਹਿਲੀ ਸਦੀ ਈਸਵੀ ਸਨ ਤੱਕ )

 • They invaded and occupied the regions of the North-Western India after the end of Scythians or Sakas.
 • ਉਹਨਾਂ ਨੇ ਸਿਥੀਅਨ ( ਸਾਕਾ ) ਦੇ ਪਤਨ ਤੋਂ ਬਾਅਦ ਉੱਤਰ-ਪੱਛਮੀ ਭਾਰਤ ਵਿੱਚ ਹਮਲਾ ਕਰਕੇ ਆਪਣਾ ਅਧਿਕਾਰ ਸਥਾਪਿਤ ਕੀਤਾ |
 • The only important event during their reign is the visit of St. Thomas who came to propagate Christianity in India.
 • ਉਹਨਾਂ ਦੇ ਸਮੇਂ ਦੀ ਇੱਕੋ ਇੱਕ ਪ੍ਰਸਿੱਧ ਘਟਨਾ ਸੇਂਟ ਥਾਮਸ ਦੀ ਯਾਤਰਾ ਹੈ ਜੋ ਇਸਾਈ ਧਰਮ ਦਾ ਪ੍ਰਚਾਰ ਕਰਨ ਵਾਸਤੇ ਭਾਰਤ ਵਿੱਚ ਆਇਆ ਸੀ |

Kushans (1st Century AD- 3rd Century AD )

ਕੁਸ਼ਾਨ ( ਪਹਿਲੀ ਸਦੀ ਈਸਵੀ ਤੋਂ ਤੀਸਰੀ ਸਦੀ ਈਸਵੀ ਤੱਕ )

 • The Kushans were from Central Asia
 • ਕੁਸ਼ਾਨ ਕੇਂਦਰੀ ਏਸ਼ੀਆ ਤੋਂ ਭਾਰਤ ਵਿੱਚ ਆਏ ਸਨ |
 • They occupied a large area and reached upto the Indo-Gangetic region.
 • ਉਹਨਾਂ ਨੇ ਬਹੁਤ ਵੱਡੇ ਭਾਗ ਉੱਤੇ ਆਪਣਾ ਅਧਿਕਾਰ ਕਰ ਲਿਆ ਅਤੇ ਗੰਗਾ ਜਮੁਨਾ ਦੇ ਖੇਤਰ ਤੱਕ ਪਹੁੰਚ ਗਏ ਸਨ |
 • Famous ruler of them was Kanishka.
 • ਉਹਨਾਂ ਦਾ ਪ੍ਰਸਿੱਧ ਰਾਜਾ ਕਨਿਸ਼੍ਕ ਹੋਇਆ ਹੈ |
 • Kanishka ruled over North-West region of India.
 • ਕਨਿਸ਼੍ਕ ਨੇ ਉੱਤਰ-ਪੱਛਮੀ ਭਾਰਤ ਉੱਤੇ ਆਪਣਾ ਰਾਜ ਕੀਤਾ |
 • Peshawar and Mathura were his capital cities.
 • ਪੇਸ਼ਾਵਰ ਅਤੇ ਮਥੁਰਾ ਉਸਦੀਆਂ ਰਾਜਧਾਨੀਆਂ ਸਨ |
 • He started an Era in 78 AD which is known as Saka-Era.
 • ਉਸਨੇ 78 ਈਸਵੀ ਵਿੱਚ ਇੱਕ ਨਵਾਂ ਕੈਲੰਡਰ ਸ਼ੁਰੂ ਕੀਤਾ ਜਿਸਨੂੰ ਸਾਕਾ ਕੈਲੰਡਰ ਵੀ ਆਖਦੇ ਹਨ |
 • This Saka-Era Calendar is used by the Govt. of India these days.
 • ਇਹ ਸਾਕਾ ਸੰਮਤ ਕੈਲੰਡਰ ਭਾਰਤ ਸਰਕਾਰ ਦੁਆਰਾ ਅੱਜਕਲ ਵਰਤਿਆ ਜਾਂਦਾ ਹੈ |( ਭਾਰਤ ਦਾ ਰਾਸ਼ਟਰੀ ਕੈਲੰਡਰ ਹੈ )
 • He also was converted to Buddhism and became a great patron of this.
 • ਉਸਨੇ ਵੀ ਬੁੱਧ ਧਰਮ ਆਪਣਾ ਲਿਆ ਅਤੇ ਇਸ ਧਰਮ ਦਾ ਬਹੁਤ ਵੱਡਾ ਪੈਰੋਕਾਰ ਬਣ ਗਿਆ ਸੀ |
 • 4th Buddhist Council was held during his period in Kashmir.
 • ਚੌਥੀ ਬੁੱਧ ਸਭਾ ਉਸਦੇ ਹੀ ਸਮੇਂ ਦੌਰਾਨ ਕਸ਼ਮੀਰ ਵਿੱਚ ਬੁਲਾਈ ਗਈ ਸੀ |
 • The Kushanas were having full control over the Silk-route.
 • ਕੁਸ਼ਾਨਾਂ ਦਾ ਸਿਲਕ-ਰੂਟ ( ਅੱਜਕਲ ਚੀਨ ਜਿਸ ਸਿਲਕ ਰੂਟ ਦੀ ਗੱਲ ਕਰਦਾ ਹੈ ) ਉੱਤੇ ਪੂਰਾ ਕੰਟਰੋਲ ਸੀ |
 • They also issued gold coins on a wide scale.
 • ਉਹਨਾਂ ਨੇ ਵੱਡੇ ਪਧਰ ਤੇ ਸੋਨੇ ਦੇ ਸਿੱਕੇ ਜਾਰੀ ਕੀਤੇ ਸਨ |
 • Kanishka patronised many scholars in his court.
 • ਕਨਿਸ਼ਕ ਦੇ ਦਰਬਾਰ ਵਿੱਚ ਉਸ ਸਮੇਂ ਦੇ ਬਹੁਤ ਸਾਰੇ ਪ੍ਰਸਿੱਧ ਕਵੀ,ਅਤੇ ਫ਼ਿਲੋਸਫਰ ਸ਼ਾਮਿਲ ਸਨ |
 • Some important scholars in his court were :- Nagarjuna, Vasumitra and Asvaghosha
 • ਉਸਦੇ ਕੁਝ ਪ੍ਰਸਿੱਧ ਦਰਬਾਰੀਆਂ ਵਿੱਚ ਨਾਗਾਰਜੁਨ , ਵਾਸੁਮਿੱਤਰ ਅਤੇ ਅਸ਼ਵਘੋਸ਼ ਸਨ |

After the Kushanas there comes the Gupta period in the History of India.
 
 ਕੁਸ਼ਾਨ ਸ਼ਾਸਕਾਂ ਤੋਂ ਬਾਅਦ ਭਾਰਤ ਵਿੱਚ ਗੁਪਤ ਕਾਲ ਦਾ ਆਰੰਭ ਹੁੰਦਾ ਹੈ |
                                 _______________________________________
Featured

ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਰਾਜਨੀਤਕ ਅਵਸਥਾ

1. ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਦਿੱਲੀ ਦਾ ਸ਼ਾਸਕ ਕੋਣ ਸੀ ?

( ਓ ) ਬਹਿਲੋਲ ਲੋਧੀ     ( ਅ ) ਸਿਕੰਦਰ ਲੋਧੀ   ( ਈ ) ਬਾਬਰ    ( ਸ ) ਅਕਬਰ

2.  ‘ ਖੁਰਾਸਾਨ ਖਸਮਾਨਾ ਕੀਆ , ਹਿੰਦੁਸਤਾਨ ਡਰਾਇਆ ” ਇਹਨਾਂ ਸ਼ਬਦਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਸ ਹਾਕਮ ਦੀ       ਗੱਲ ਕਰ ਰਹੇ ਹਨ ?

(ਓ )  ਦੌਲਤ ਖਾਂ ਲੋਧੀ    ( ਅ ) ਸਿਕੰਦਰ ਲੋਧੀ   ( ਈ ) ਬਾਬਰ    ( ਸ ) ਇਬਰਾਹੀਮ ਲੋਧੀ

3. ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਰਾਜੇ ਦੇ ਮੌਦੀਖਾਨੇ ਵਿੱਚ ਕੰਮ ਕੀਤਾ ਸੀ ?

( ਓ )  ਦੌਲਤ ਖਾਂ ਲੋਧੀ    ( ਅ ) ਇਬਰਾਹੀਮ ਲੋਧੀ   ( ਈ )     ਬਾਬਰ    ( ਸ ) ਸਿਕੰਦਰ ਲੋਧੀ

4. ਕਿਹੜੇ ਸ਼ਾਸਕ ਨੇ ਗੁਰੂ ਜੀ ਨੂੰ ਬੰਦੀ ਬਣਾ ਲਿਆ ਸੀ ਪਰ ਬਾਅਦ ਵਿੱਚ ਛੱਡ ਦਿੱਤਾ ਸੀ ?

( ਓ )  ਦੌਲਤ ਖਾਂ ਲੋਧੀ    ( ਅ ) ਬਾਬਰ      ( ਈ ) ਅਕਬਰ      ( ਸ )  ਸਿਕੰਦਰ ਲੋਧੀ

5. ਗੁਰੂ ਨਾਨਕ ਦੇਵ ਜੀ ਨੇ ਬਾਬਰਬਾਣੀ ਵਿੱਚ ਜਿਸ ਹਮਲੇ ਦਾ ਵਰਣਨ ਕੀਤਾ ਹੈ , ਉਹ ਕਿਸ ਸ਼ਹਿਰ ਵਿੱਚ ਹੋਇਆ ਸੀ ?

( ਓ ) ਸਯੱਦਪੁਰ    ( ਅ )  ਲਾਹੋਰ      ( ਈ )   ਜਲੰਧਰ       ( ਸ )  ਦਿਪਾਲਪੁਰ

6. ਪਾਣੀਪਤ ਦਾ ਪਹਿਲਾ ਯੁੱਧ ਕਦੋਂ ਹੋਇਆ ਸੀ ?

( ਓ )  1469         ( ਅ ) 1426         ( ਈ ) 1569            ( ਸ )  1526

7. ਪਾਣੀਪਤ ਦਾ ਪਹਿਲਾ ਯੁੱਧ ਕਿਸ-ਕਿਸ ਦੇ ਵਿੱਚਕਾਰ ਹੋਇਆ ਸੀ ?

( ਓ ) ਬਾਬਰ ਅਤੇ ਹੁਮਾਯੂੰ  ( ਅ ) ਬਾਬਰ ਅਤੇ ਇਬਰਾਹੀਮ ਲੋਧੀ   ( ਈ ) ਇਬਰਾਹੀਮ ਲੋਧੀ ਅਤੇ ਦੌਲਤ ਖਾਂ

( ਸ ) ਬਾਬਰ ਅਤੇ ਅਕਬਰ

8. ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਵਾਸਤੇ ਕਿਸਨੇ ਸੱਦਾ ਦਿੱਤਾ ਸੀ ?

( ਓ ) ਇਬਰਾਹੀਮ ਲੋਧੀ ਨੇ   ( ਅ ) ਸਿਕੰਦਰ ਲੋਧੀ ਨੇ   ( ਈ ) ਦੌਲਤ ਖਾਂ ਲੋਧੀ ਨੇ   ( ਸ ) ਆਲਮ ਖਾਂ ਨੇ

9. ਦੌਲਤ ਖਾਂ ਲੋਧੀ ਦੇ ਲੜਕੇ ਦਾ ਕੀ ਨਾਮ ਸੀ ?

( ਓ ) ਦਿਲਾਵਰ ਖਾਂ ਲੋਧੀ    ( ਅ ) ਆਲਮ ਖਾਂ ਲੋਧੀ  ( ਈ ) ਸਿਕੰਦਰ ਲੋਧੀ   ( ਸ )  ਸ਼ੇਰ ਖਾਂ ਲੋਧੀ

10. ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ ਸੀ ?

( ਓ ) ਕੀਰਤਪੁਰ    ( ਅ ) ਕਰਤਾਰਪੁਰ   ( ਈ ) ਖਡੂਰ ਸਾਹਿਬ    ( ਸ )  ਸੁਲਤਾਨਪੁਰ ਲੋਧੀ

11. ਸ਼੍ਰੀ ਗੁਰੂ ਨਾਨਕ ਦੇਵ ਜੀ ਸਮੇਂ ਪੰਜਾਬ ਦਾ ਸੂਬੇਦਾਰ ਕੋਣ ਸੀ ?

( ਓ ) ਆਲਮ ਖਾਂ ਲੋਧੀ    ( ਅ ) ਸੁਲਤਾਨਪੁਰ ਲੋਧੀ   ( ਈ )  ਦੌਲਤ ਖਾਂ ਲੋਧੀ  ( ਸ ) ਸਿਕੰਦਰ ਲੋਧੀ

12. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਨਨਕਾਣਾ ਸਾਹਿਬ ਵਿਖੇ ਹੋਇਆ ਸੀ , ਇਹ ਪਾਕਿਸਤਾਨ ਦੇ ਕਿਸ ਜਿਲ੍ਹੇ ਵਿੱਚ ਸੀ ?

( ਓ ) ਲਾਹੋਰ     ( ਅ ) ਸ਼ੇਖੂਪੁਰਾ     ( ਈ )  ਤਲਵੰਡੀ      ( ਸ )  ਕਰਾਚੀ

13. ਭਾਈ ਬਾਲਾ ਜੀ ਦੀ ਸਾਖੀ ਅਨੁਸਾਰ ਸ਼੍ਰੁ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ ?

(  ਓ ) ਕੱਤਕ ਦੀ ਪੁੰਨਿਆਂ ਨੂੰ     ( ਅ ) ਵਿਸਾਖ ਦੇ ਮਹੀਨੇ     (ਈ ) 15 ਅਪ੍ਰੈਲ,1469 ਈ.    (ਸ ) ਵਿਸ਼ਾਖ ਦੀ ਪੁੰਨਿਆਂ

14. ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕੀ ਕੰਮ ਕਰਦੇ ਸਨ ?

( ਓ ) ਪਟਵਾਰੀ      ( ਅ )  ਖਜਾਂਚੀ     ( ਈ )  ਮੁਨਸ਼ੀ      ( ਸ )  ਜਾਗੀਰਦਾਰ

15. ਗੁਰੂ ਨਾਨਕ ਦੇਵ ਜੀ ਦੀ ਪਤਨੀ ਬੀਬੀ ਸੁਲਖਣੀ ਕਿਸ ਸ਼ਹਿਰ ਨਾਲ ਸੰਬੰਧਤ ਸੀ ?

( ਓ ) ਤਲਵੰਡੀ       (  ਅ )  ਲਾਹੋਰ       ( ਈ ) ਬਟਾਲਾ        ( ਸ )  ਕਰਤਾਰਪੁਰ

16. ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਸੀ  ?

 

( ਓ ) ਕਰਤਾਰਪੁਰ     ( ਅ ) ਲਾਹੌਰ      (  ਈ )  ਸੁਲਤਾਨਪੁਰ     ( ਸ ) ਬਟਾਲਾ

17. ਗੁਰੂ ਨਾਨਕ ਦੇਵ ਜੀ ਦੀ ਪਹਿਲੀ ਅਤੇ ਤੀਜੀ ਉਦਾਸੀ ਸਮੇਂ ਉਹਨਾਂ ਦੇ ਨਾਲ ਕੋਣ ਸੀ ?

( ਓ ) ਭਾਈ ਲਾਲੋ      ( ਅ ) ਭਾਈ ਮਰਦਾਨਾ     ( ਈ ) ਭਾਈ ਬਾਲਾ      ( ਸ )  ਸ਼੍ਰੀ ਚੰਦ

18. ਸੂਰਜ ਗ੍ਰਹਿਣ ਦੀ ਘਟਨਾ ਕਿੱਥੇ ਹੋਈ ਸੀ ?

( ਓ ) ਕਰਤਾਰਪੁਰ     ( ਅ ) ਕੁਰੂਕਸ਼ੇਤਰ       ( ਈ ) ਹਰਿਦਵਾਰ     ( ਸ ) ਜਗਨਨਾਥਪੁਰੀ

19. ਪਿੱਤਰਾਂ ਨੂੰ ਪਾਣੀ ਦੇਣ ਦੀ ਘਟਨਾ ਕਿੱਥੇ ਹੋਈ ਸੀ ?

( ਓ ) ਕਰਤਾਰਪੁਰ   ( ਅ )  ਕੁਰੂਕਸ਼ੇਤਰ    ( ਈ ) ਹਰਿਦਵਾਰ    ( ਸ ) ਜਗਨਨਾਥਪੁਰੀ

20. ਆਰਤੀ ਉਤਾਰਨ ਦੀ ਘਟਨਾ ਕਿੱਥੇ ਹੋਈ ਸੀ ?

( ਓ ) ਕਰਤਾਰਪੁਰ    ( ਅ ) ਕੁਰੂਕਸ਼ੇਤਰ     ( ਈ ) ਹਰਿਦਵਾਰ   ( ਸ ) ਜਗਨਨਾਥਪੁਰੀ

____________________________________________

Featured

ਰਾਸ਼ਟਰੀ ਅੰਦੋਲਨ ਦੌਰਾਨ ਨਰਮ ਦਲ ਦੀ ਅਹਿਮ ਭੂਮਿਕਾ ਅਤੇ ਯੋਗਦਾਨ

1905 ਈ. ਵਿੱਚ ਬੰਗਾਲ ਦੀ ਵੰਡ ਤੋਂ ਬਾਅਦ ਨਰਮ ਦਲ ਅਤੇ ਗਰਮ ਦਲ ਹੋਂਦ ਵਿੱਚ ਆਏ | ਇਸਤੋਂ ਪਹਿਲਾਂ ਕਾਂਗਰਸ ਵਿੱਚ ਨਰਮ ਦਲ ਦੇ ਹੀ ਨੇਤਾ ਸਨ | ਬੇਸ਼ਕ ਗਰਮ ਦਲ ਦੇ ਨੇਤਾ ਜਨਤਾ ਦੇ ਦਿਲਾਂ ਵਿੱਚ ਆਪਣੀ ਗਰਮ ਖਿਆਲੀ ਵਿਚਾਰਧਾਰਾ ਕਾਰਨ ਜਲਦੀ ਹੀ ਜਗ੍ਹਾ ਬਣਾ ਗਏ ਸਨ | ਅਤੇ ਬਾਅਦ ਵਿੱਚ ਸਾਰੇ ਭਾਰਤੀ ਰਾਸ਼ਟਰੀ ਅੰਦੋਲਨ ਵਿੱਚ ਵੀ ਉਹਨਾਂ ਦਾ ਨਾਮ ਹੀ ਜਿਆਦਾ ਉਭਰਕੇ ਸਾਹਮਣੇ ਆਉਂਦਾ ਹੈ | ਪਰ ਫਿਰ ਵੀ ਨਰਮ ਖਿਆਲੀ ਨੇਤਾਵਾਂ ਦਾ ਯੋਗਦਾਨ ਵੀ ਕੋਈ ਘੱਟ ਨਹੀਂ ਸੀ | ਉਹ ਇੱਕ ਅਜਿਹੇ ਸਮੇਂ ਦੌਰਾਨ ਭਾਰਤੀ ਲੋਕਾਂ ਦੀ ਪ੍ਰਤਿਨਿਧਤਾ ਕਰ ਰਹੇ ਸਨ ਜਦੋਂ ਕਿ ਬ੍ਰਿਟਿਸ਼ ਭਾਰਤ ਵਿੱਚ ਰਾਜਨੀਤਿਕ ਸੰਸਥਾਵਾਂ ਹਾਲੇ ਜਨਮ ਲੈ ਰਹੀਆਂ ਸਨ | ਇਸਤੋਂ ਇਲਾਵਾ ਕਾਂਗਰਸ ਪਾਰਟੀ ਦੀ ਸਥਾਪਨਾ ਕੋਈ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਸਤੇ ਨਹੀਂ ਸੀ ਕੀਤੀ ਗਈ | ਬਲਕਿ ਇਸਦਾ ਮੁਢਲਾ ਉੱਦੇਸ਼ ਤਾਂ ਭਾਰਤੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣਾ ਹੀ ਸੀ | ਇਸੇ ਕਰਕੇ ਤਾਂ ਇਸਦੀ ਸਥਾਪਨਾ ਵਿੱਚ ਖੁਦ ਅੰਗ੍ਰੇਜੀ ਅਫਸਰਾਂ ਲਾਰਡ ਡਫਰਿਨ ਅਤੇ ਏ.ਓ.ਹਿਊਮ ਨੇ ਦਿਲਚਸਪੀ ਦਿਖਾਈ ਸੀ | ਅਜਿਹਾ ਇਸ ਕਰਕੇ ਕੀਤਾ ਗਿਆ ਸੀ ਤਾਂ ਜੋ ਅੱਗੇ ਤੋਂ 1857 ਈ. ਵਰਗੇ ਹਾਲਾਤ ਨਾ ਪੈਦਾ ਹੋ ਜਾਣ ਅਤੇ ਭਾਰਤੀ ਲੋਕ ਕੀ ਸੋਚ ਰਹੇ ਹਨ ਇਸ ਬਾਰੇ ਇਸ ਸੰਸਥਾ ਦੇ ਜਰੀਏ ਬ੍ਰਿਟਿਸ਼ ਸਰਕਾਰ ਨੂੰ ਲਗਾਤਾਰ ਪਤਾ ਲਗਦਾ ਰਹੇ |

ਇਸਤੋਂ ਇਲਾਵਾ ਹਾਲੇ ਤੱਕ ਭਾਰਤ ਵਿੱਚ ਜਿੰਨੇਂ ਵੀ ਹਮਲਾਵਰ ( ਯੂਨਾਨੀ , ਤੁਰਕੀ , ਪ੍ਰਸ਼ਿਅਨ , ਅਤੇ ਮੁਗਲ ਆਦਿ ) ਆਏ ਸਨ ਉਹ ਸਾਰੇ ਭਾਰਤ ਵਿੱਚ ਹੀ ਰਹਿੰਦੇ ਸਨ ਅਤੇ ਭਾਰਤੀਆਂ ਨੇ ਉਹਨਾਂ ਨੂੰ ਕਦੇ ਵੀ ਵਾਪਿਸ ਜਾਣ ਵਾਸਤੇ ਕੋਈ ਅੰਦੋਲਨ ਨਹੀਂ ਚਲਾਏ ਸਨ | ਕਿਉਂਕਿ ਉਸ ਸਮੇਂ ਰਾਸ਼ਟਰੀਅਤਾ ਦੀ ਭਾਵਨਾ ਬਾਰੇ ਕੁਝ ਪਤਾ ਨਹੀਂ ਸੀ | ਵਿਦੇਸ਼ੀ ਹਮਲਾਵਰ ਇਥੇ ਹੀ ਰਚ-ਮਿਚ ਗਏ ਸਨ ਅਤੇ ਭਾਰਤੀ ਸੰਸਕ੍ਰਿਤੀ ਦਾ ਹੀ ਹਿੱਸਾ ਬਣ ਗਏ ਸਨ | ਇਸ ਲਈ ਉਹਨਾਂ ਤੋ ਭਾਰਤੀ ਲੋਕਾਂ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਮਹਿਸੂਸ ਨਹੀਂ ਸੀ ਹੋਇਆ | ਇਸੇ ਤਰਾਂ ਬ੍ਰਿਟਿਸ਼ ਸਰਕਾਰ ਨੂੰ ਵੀ ਉਸ ਸਮੇਂ ਤੱਕ ਭਾਰਤੀ ਲੋਕ ਆਪਣੀ ਹੀ ਸਰਕਾਰ ਸਮਝਦੇ ਸਨ ਅਤੇ ਸਰਕਾਰ ਦੇ ਵਿਰੁਧ ਬੋਲਣ ਬਾਰੇ ਸ਼ਾਇਦ ਕਿਸੇ ਨੇ ਸੋਚਿਆ ਵੀ ਨਾ ਹੋਵੇ | ਇਹੀ ਕਾਰਨ ਸੀ ਕਿ ਸ਼ੁਰੂ ਵਿੱਚ ਨੈਸ਼ਨਲ ਕਾਂਗਰਸ ਦੇ ਜਿੰਨੇਂ ਵੀ ਨੇਤਾ ਸਨ ਉਹ ਸਾਰੇ ਬਹੁਤ ਹੀ ਰਾਜਭਗਤ ਸਨ | ਇਸੇ ਕਾਰਨ ਉਹਨਾਂ ਦਾ ਵਤੀਰਾ ਵੀ ਸਰਕਾਰ ਪ੍ਰਤੀ ਵਫਾਦਾਰੀ ਵਾਲਾ ਰਿਹਾ ਸੀ | ਉਹ ਕੇਵਲ ਸਰਕਾਰ ਕੋਲ ਆਪਣੀਆਂ ਪ੍ਰਾਰਥਨਾਵਾਂ ਅਤੇ ਸੁਝਾਉ ਭੇਜਦੇ ਸਨ ਅਤੇ ਆਸ ਕਰਦੇ ਸਨ ਕਿ ਸਰਕਾਰ ਉਹਨਾਂ ਦੀ ਪ੍ਰਾਰਥਨਾ ਸੁਣੇਗੀ | ਇਹੀ ਕਾਰਨ ਹੈ ਕਿ ਇਸ ਸਮੇਂ ਦੇ ਕਾਂਗਰਸੀ ਨੇਤਾਵਾਂ ਨੂੰ ਨਰਮ ਖਿਆਲੀ ਨੇਤਾ ਕਿਹਾ ਜਾਂਦਾ ਹੈ | ਇਹਨਾਂ ਨੇਤਾਵਾਂ ਵਿੱਚ ਸੁਰਿੰਦਰ ਨਾਥ ਬੈਨਰਜੀ , ਦਾਦਾਭਾਈ ਨਾਰੌਜੀ , ਫਿਰੋਜਸ਼ਾਹ ਮਹਿਤਾ , ਗੋਪਾਲ ਕ੍ਰਿਸ਼ਨ ਗੋਖਲੇ ਅਤੇ ਪੰਡਿਤ ਮਦਨ ਮੋਹਨ ਮਾਲਵੀਆ ਆਦਿ ਸਨ | ਇਹਨਾਂ ਨੇਤਾਵਾਂ ਨੇ ਹੀ ਸੂਰਤ ਸਮਾਗਮ ( 1907 ) ਤੱਕ ਰਾਸ਼ਟਰੀ ਅੰਦੋਲਨ ਦੀ ਵਾਗਡੋਰ ਸੰਭਾਲੀ ਸੀ |  ਅੰਗਰੇਜਾਂ ਦੀ ਸੱਚਾਈ , ਨਿਆਂਪ੍ਰਿਅਤਾ ਅਤੇ ਇਮਾਨਦਾਰੀ ਉੱਤੇ ਉਹਨਾਂ ਨੂੰ ਪੂਰਾ ਭਰੋਸਾ ਸੀ | ਉਹਨਾਂ ਦਾ ਵਿਚਾਰ ਸੀ ਕਿ ਭਾਰਤ ਦੀਆਂ ਪਰਿਸਥਿਤੀਆਂ ਅਤੇ ਜਨਤਾ ਦੀਆਂ ਇਛਾਵਾਂ ਦਾ ਗਿਆਨ ਹੋ ਜਾਣ ਤੋਂ ਬਾਅਦ ਅੰਗਰੇਜ ਉਹਨਾਂ ਨੂੰ ਸੁਸ਼ਾਸਨ ਦਾ ਅਧਿਕਾਰ ਦੇ ਦੇਣਗੇ | ਸੁਰਿੰਦਰ ਨਾਥ ਬੈਨਰਜੀ ਨੇ ਇੱਕ ਵਾਰੀ ਕਿਹਾ ਸੀ ਕਿ – “ We are British Subjects. England has taken us into her bosom and claims us as her own. ਦਾਦਾ ਭਾਈ ਨਾਰੌਜੀ ਨੇ ਕਿਹਾ ਸੀ ਕਿ – “ ਸਾਨੂੰ ਇਮਾਨਦਾਰ ਮਨੁੱਖ ਦੀ ਤਰਾਂ ਇਹ ਘੋਸ਼ਣਾ ਕਰ ਦੇਣੀ ਚਾਹੀਦੀ ਹੈ ਕਿ ਅਸੀਂ ਪੂਰੀ ਤਰਾਂ ਰਾਜਭਗਤ ਹਾਂ |”

ਜਿਆਦਾਤਰ ਉਦਾਰਵਾਦੀ ਨੇਤਾ ਪਛਮੀ ਸਭਿਅਤਾ ਦੀ ਉਪਜ ਸਨ | ਉਹਨਾਂ ਉੱਤੇ ਅੰਗ੍ਰੇਜੀ ਵਿਚਾਰਧਾਰਾ , ਸਭਿਅਤਾ , ਸਾਹਿੱਤ ਅਤੇ ਇਤਿਹਾਸ ਦਾ ਗਹਿਰਾ ਪ੍ਰਭਾਵ ਸੀ | ਉਹ ਅੰਗਰੇਜਾਂ ਦੀਆਂ ਰਾਜਨੀਤਿਕ ਸੰਸਥਾਵਾਂ ਦੀ ਬਹੁਤ ਹੀ ਤਾਰੀਫਾਂ ਕਰਦੇ ਸਨ | ਉਹ ਬ੍ਰਿਟਸ਼ ਰਾਜ ਨੂੰ ਭਾਰਤ ਵਾਸਤੇ ਇੱਕ ਵਰਦਾਨ ਸਮਝਦੇ ਸਨ ਅਤੇ ਬ੍ਰਿਟਿਸ਼ ਸਾਸ਼ਨ ਦੀ ਯੋਗਤਾ ਦੀ ਤਾਰੀਫ਼ ਕਰਦੇ ਸਨ ਕਿਉਂਕਿ ਇਸ ਨਾਲ ਉਹਨਾਂ ਨੂੰ ਅਨੇਕ ਲਾਭ ਮਿਲ੍ਹੇ ਸਨ | ਉਹਨਾਂ ਦਾ ਇਹ ਵਿਚਾਰ ਸੀ ਕਿ ਅੰਗਰੇਜਾਂ ਨੇ ਉਹਨਾਂ ਨੂੰ ਇੱਕ ਉੱਤਮ ਸਭਿਅਤਾ ਪ੍ਰਦਾਨ ਕੀਤੀ ਹੈ | ਅੰਗ੍ਰੇਜੀ ਸਾਹਿੱਤ , ਅੰਗ੍ਰੇਜੀ ਸਿੱਖਿਆ-ਪ੍ਰਣਾਲੀ , ਵਿਕਸਿਤ ਸੰਚਾਰ-ਸਾਧਨਾਂ ਅਤੇ ਕੁਸ਼ਲ ਨਿਆਂ-ਪ੍ਰਣਾਲੀ ਅਤੇ ਸਥਾਨਕ-ਸਾਸ਼ਨ ਨੂੰ ਅੰਗ੍ਰੇਜੀ ਸਾਸ਼ਨ ਦੀ ਬਹੁਤ ਵੱਡੀ ਦੇਣ ਮੰਨਦੇ ਸਨ |


ਉਦਾਰਵਾਦੀ ਨੇਤਾਵਾਂ ਦੇ ਪ੍ਰੋਗ੍ਰਾਮ ਵਿੱਚ ਹੇਠ ਲਿੱਖੀਆਂ ਗੱਲਾਂ ਸ਼ਾਮਿਲ ਹੁੰਦੀਆਂ ਸਨ –

 • ਕੇਂਦਰੀ ਅਤੇ ਪ੍ਰਾਂਤਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰਾਂ ਦੀ ਸੰਖਿਆ ਵਿੱਚ ਵਾਧਾ ਕੀਤਾ ਜਾਵੇ |
 • ਭਾਰਤੀ ਕਾਉੰਸਿਲ ਨੂੰ ਜਾਂ ਤਾਂ ਖਤਮ ਕੀਤਾ ਜਾਵੇ ਜਾਂ ਉਸ ਵਿੱਚ ਉਪਯੋਗੀ ਸੁਧਾਰ ਕੀਤੇ ਜਾਣ |
 • ਆਈ.ਸੀ.ਐੱਸ. ਦੀ ਪ੍ਰੀਖਿਆਵਾਂ ਦਾ ਭਾਰਤ ਵਿੱਚ ਵੀ ਪ੍ਰਬੰਧ ਕੀਤਾ ਜਾਵੇ |
 • ਸੈਨਾ ਉੱਤੇ ਖਰਚ ਘੱਟ ਕੀਤਾ ਜਾਵੇ |
 • ਕਾਰਜ-ਪਾਲਿਕਾ ਅਤੇ ਵਿਧਾਨ-ਪਾਲਿਕਾ ਨੂੰ ਇੱਕ ਦੂਜੇ ਤੋਂ ਅਲੱਗ ਕੀਤਾ ਜਾਵੇ |
 • ਪ੍ਰੈੱਸ ਉੱਤੇ ਲੱਗੀਆਂ ਪਾਬੰਦੀਆਂ ਹਟਾਈਆਂ ਜਾਣ |
 • ਭਾਰਤੀਆਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਉੱਚੀਆਂ ਪਦਵੀਆਂ ਉੱਤੇ ਨਿਯੁਕਤ ਕੀਤਾ ਜਾਵੇ |
 • ਕਿਸਾਨਾਂ ਉੱਤੇ ਬੋਝ ਹਲਕਾ ਕਰਨ ਲਈ ਲਗਾਨ ਵਿੱਚ ਕਮੀ ਕੀਤੀ ਜਾਵੇ |
 • ਕਿਸਾਨਾਂ ਨੂੰ ਜ਼ਿਮੀਂਦਾਰਾਂ ਦੇ ਅੱਤਿਆਚਾਰਾਂ ਤੋਂ ਬਚਾਉਣ ਲਈ ਕਾਸ਼ਤਕਾਰੀ ਕ਼ਾਨੂਨਾਂ ਵਿੱਚ ਬਦਲਾਉ ਕੀਤਾ ਜਾਵੇ |
 • ਭਾਰਤ ਵਿੱਚ ਤਕਨੀਕੀ ਅਤੇ ਉਦਯੋਗਿਕ ਸੰਸਥਾਵਾਂ ਦੀ ਸਥਾਪਨਾ ਕੀਤੀ ਜਾਵੇ |
 • ਵਿਦੇਸ਼ਾਂ ਵਿੱਚ ਭਾਰਤੀਆਂ ਦੀ ਸੁਰਖਿਆ ਦਾ ਪ੍ਰਬੰਧ ਕੀਤਾ ਜਾਵੇ |
 • ਕੁਟੀਰ-ਉਦਯੋਗਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇ |
 • ਪਿੰਡਾਂ ਵਿੱਚ ਕਿਸਾਨਾਂ ਨੂੰ ਘੱਟ ਵਿਆਜ ਤੇ ਕਰਜੇ ਦੇਣ ਲਈ ਅਤੇ ਉਹਨਾਂ ਨੂੰ ਸਾਹੂਕਾਰਾਂ ਦੇ ਚੁੰਗਲ ਤੋਂ ਛੁੜਾਉਣ ਲਈਬੈੰਕਾਂ ਦੀ ਸਥਾਪਨਾ ਕੀਤੀ ਜਾਵੇ |
 • ਆਮ ਜਨਤਾ ਦੀ ਸੁਤੰਤਰਤਾ ਵਿੱਚ ਬਾਧਕ ਕ਼ਾਨੂਨਾਂ ਨੂੰ ਸਮਾਪਤ ਕੀਤਾ ਜਾਵੇ |
 • ਸਥਾਨਕ ਸੰਸਥਾਵਾਂ ਦੇ ਅਧਿਕਾਰਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਉਹਨਾਂ ਵਿੱਚ ਸਰਕਾਰੀ ਦਖਲੰਦਾਜ਼ੀ ਘੱਟ ਕੀਤੀ ਜਾਵੇ |

ਇੱਥੇ ਇੱਕ ਗੱਲ ਯਾਦ ਰੱਖਣ-ਯੋਗ ਹੈ ਕਿ ਸਰਕਾਰ ਨੇ ਇਹਨਾਂ ਵਿੱਚ ਜਿਆਦਾਤਰ ਮੰਗਾਂ ਨੂੰ ਪੂਰਾ ਕਰਨ ਦੀ ਕਦੇ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਉਦਾਰਵਾਦੀ ਨੇਤਾਵਾਂ ਨੇ ਵੀ ਉਹਨਾਂ ਮੰਗਾਂ ਨੂੰ ਕਦੇ ਵੀ ਆਪਣੇ ਪ੍ਰੋਗਾਮ ਤੋਂ ਬਾਹਰ ਨਹੀਂ ਕਢਿਆ | ਇਹਨਾਂ ਵਿੱਚੋਂ ਕਈ ਮੰਗਾਂ ਅਜਿਹੀਆਂ ਸਨ ਜੋ ਪਹਿਲੇ ਸਮਾਗਮ ਵਿੱਚ ਵੀ ਪੇਸ਼ ਕੀਤੀਆਂ ਗਈਆਂ ਸਨ ਅਤੇ ਉਹ ਲਗਾਤਾਰ ਇਹਨਾਂ ਮੰਗਾਂ ਨੂੰ 1885 ਤੋਂ ਲੈ ਕੇ 1907 ਈ. ਤੱਕ ਪੇਸ਼ ਕਰਦੇ ਆ ਰਹੇ ਸਨ | ਪਰ ਸਰਕਾਰ ਨੇ ਇਹਨਾਂ ਵੱਲ ਕੋਈ ਤਵੱਜੋ ਨਹੀਂ ਦਿੱਤੀ ਸੀ |

ਉਦਾਰਵਾਦੀਆਂ ਦੀ ਕਾਰਜਵਿਧੀ :  ਉਦਾਰਵਾਦੀਆਂ ਦੀ ਕਾਰਜਵਿਧੀ ਬਹੁਤ ਹੀ ਸਾਧਾਰਣ ਅਤੇ ਹਲੀਮੀ ਵਾਲੀ ਸੀ | ਉਹ ਸ਼ਾਸਨ ਵਿੱਚ ਸੰਵਿਧਾਨਕ ਸੁਧਾਰ ਕਰਨ ਦੇ ਪੱਖ ਵਿੱਚ ਸਨ | ਉਹ ਆਪਣੀਆਂ ਮੰਗਾ ਮਨਵਾਉਣ ਲਈ ਆਪਣੇ ਪ੍ਰਤਿਨਿਧਿਮੰਡਲ ਭੇਜਦੇ ਸਨ ਅਤੇ ਅਪੀਲ ਕਰਦੇ ਸਨ | ਉਹ ਨਿਮਰਤਾ ਵਾਲੀ ਭਾਸ਼ਾ ਦਾ ਪ੍ਰਯੋਗ ਕਰਦੇ ਸਨ | ਸਮਾਚਾਰ-ਪੱਤਰ , ਭਾਸ਼ਣ ਅਤੇ ਸਲਾਨਾ ਸਮਾਗਮ ਉਹਨਾਂ ਦੇ ਪ੍ਰਚਾਰ ਦਾ ਮੁੱਖ ਸਾਧਨ ਸਨ | ਸਮਾਚਾਰ ਪੱਤਰ ਤਾਂ ਉਹਨਾਂ ਦੇ ਪ੍ਰਚਾਰ ਦਾ ਸ਼ਕਤੀਸ਼ਾਲੀ ਸਾਧਨ ਸੀ | ਬਹੁਤ ਸਾਰੇ ਉਦਾਰਵਾਦੀ ਨੇਤਾ ਤਾਂ ਕਈ ਸਮਾਚਾਰ ਪੱਤਰਾਂ ਦੇ ਸੰਪਾਦਕ ਵੀ ਸਨ | ਹਰ ਸਾਲ ਹੋਣ ਵਾਸਲੇ ਸਮਾਗਮ ਵਿੱਚ ਸਰਕਾਰ ਦੀਆਂ ਨੀਤੀਆਂ ਉੱਤੇ ਚਰਚਾ ਹੁੰਦੀ ਸੀ ਅਤੇ ਮੰਗਾਂ ਨੂੰ ਪ੍ਰਸਤਾਵ ਦੇ ਰੂਪ ਵਿੱਚ ਪਾਸ ਕਰਕੇ ਸਰਕਾਰ ਕੋਲ ਭੇਜ ਦਿੱਤਾ ਜਾਂਦਾ ਸੀ | ਇਸਤੋਂ ਬਾਅਦ ਇਹ ਆਸ ਕੀਤੀ ਜਾਂਦੀ ਸੀ ਕਿ ਸਰਕਾਰ ਉਹਨਾਂ ਮੰਗਾਂ ਨੂੰ ਮੰਨ ਲਏਗੀ | ਅਗਲੇ ਸਮਾਗਮ ਵਿੱਚ ਪੁਰਾਣੇ ਪ੍ਰਸਤਾਵਾਂ ਨੂੰ ਫਿਰ ਦੁਹਰਾਇਆ ਜਾਂਦਾ ਸੀ ਅਤੇ ਇੱਕ ਦੋ ਨਵੇਂ ਪ੍ਰਸਤਾਵ ਵੀ ਪਾਸ ਕੀਤੇ ਜਾਂਦੇ ਸਨ | ਕਾਂਗਰਸ ਦੇ ਉਦਾਰਵਾਦੀ ਨੇਤਾ ਅੰਗਰੇਜਾਂ ਦੀ ਮਿਹਰਬਾਨੀ ਨਾਲ ਮਿਲਣ ਵਾਲੇ ਥੋੜੇ ਜਿਹੇ ਅਧਿਕਾਰਾਂ ਨਾਲ ਹੀ ਸੰਤੁਸ਼ਟ ਹੋ ਜਾਂਦੇ ਸਨ | ਉਹ ਸੁਤੰਤਰਤਾ ਦੀ ਪ੍ਰਾਪਤੀ ਵਾਸਤੇ ਬਹੁਤ ਲੰਬੇ ਸਮੇਂ ਤੱਕ ਇੰਤਜ਼ਾਰ ਕਰਨ ਲਈ ਵੀ ਤਿਆਰ ਸਨ | ਰਾਸ ਬਿਹਾਰੀ ਬੋਸ ਦਾ ਇਸ ਸਬੰਧ ਵਿੱਚ ਕਹਿਣਾ ਸੀ – “ ਤੁਹਾਡੇ ਅੰਦਰ ਧੀਰਜ ਹੋਣਾ ਚਾਹੀਦਾ ਹੈ , ਤੁਹਾਨੂੰ ਇੰਤਜਾਰ ਕਰਨਾ ਸਿੱਖਣਾ ਚਾਹੀਦਾ ਹੈ ਅਤੇ ਸਮਾਂ ਆਉਣ ਤੇ ਤੁਹਾਨੂੰ ਹਰੇਕ ਚੀਜ਼ ਮਿਲ ਜਾਏਗੀ | 

ਉਦਾਰਵਾਦੀ ਨੇਤਾ ਸੁਤੰਤਰਤਾ ਪ੍ਰਾਪਤੀ ਲਈ ਕੋਈ ਵੱਡਾ ਸੰਘਰਸ਼ ਕਰਨ ਅਤੇ ਸਰਕਾਰ ਨਾਲ ਟੱਕਰ ਲੈਣ ਲਈ ਤਿਆਰ ਨਹੀਂ ਸਨ | ਇਸ ਉੱਦੇਸ਼ ਦੀ ਪ੍ਰਾਪਤੀ ਵਾਸਤੇ ਉਹ ਕੋਈ ਹਿੰਸਾਤਮਕ ਕਾਰਵਾਈ ਕਰਨ ਅਤੇ ਖੂਨ ਬਹਾਉਣ ਦੇ ਹੱਕ ਵਿੱਚ ਨਹੀਂ ਸਨ |

ਉਦਾਰਵਾਦੀਆਂ ਦਾ ਮੁਲਾਂਕਣ : ਬਹੁਤ ਸਾਰੇ ਲੋਕ ਉਦਾਵਾਦੀਆਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਸਖਤ ਆਲੋਚਨਾ ਕਰਦੇ ਹਨ | ਪਰ ਆਲੋਚਨਾ ਕਰਨ ਵਾਲੇ ਬਹੁਤ ਸਾਰੇ ਹਾਲਾਤਜਨਕ ਸੱਚਾਈਆਂ ਨੂੰ ਭੁੱਲ ਜਾਂਦੇ ਹਨ | ਜਿਵੇਂ ਕਿ ਉੱਪਰ ਵੀ ਕਿਹਾ ਜਾ ਚੁੱਕਾ ਹੈ ਕਿ ਜਿੰਨੇਂ ਵੀ ਵਿਦੇਸ਼ੀ ਹਮਲਾਵਰ ਸਾਡੇ ਦੇਸ਼ ਵਿੱਚ ਆਏ ਭਾਰਤੀਆਂ ਨੇ ਕਦੇ ਵੀ ਉਹਨਾਂ ਨੂੰ ਮਿਲਕੇ ਇੱਥੋਂ ਕਢਣ ਦਾ ਜਤਨ ਨਹੀਂ ਕੀਤਾ ਕਿਉਂਕਿ ਉਹ ਸਾਰੇ ਹਮਲਾਵਰ ਇੱਥੇ ਆ ਕੇ ਭਾਰਤ ਦੀ ਧਰਤੀ ਵਿੱਚ ਹੀ ਰਚ-ਮਿਚ ਗਏ ਅਤੇ ਭਾਰਤ ਦੀ ਸੰਸਕ੍ਰਿਤੀ ਨੂੰ ਹੀ ਉਹਨਾਂ ਨੇ ਆਪਣਾ ਲਿਆ ਸੀ | ਅੰਗਰੇਜ ਵੀ ਇੱਕ ਵਪਾਰੀ ਦੇ ਰੂਪ ਵਿੱਚ ਆਏ ਸਨ | ਪਰ ਹੁਣ 1857 -58 ਈ. ਤੋਂ ਬਾਅਦ ਇੱਥੇ ਬ੍ਰਿਟਿਸ਼ ਸਰਕਾਰ ਦੀ ਸਿੱਧੀ ਹਕੂਮਤ ਸੀ | ਜੇਕਰ ਬ੍ਰਿਟਿਸ਼ ਲੋਕ ਵੀ ਇੱਥੋਂ ਦੇ ਲੋਕਾਂ ਵਿੱਚ ਰਚ-ਮਿਚ ਜਾਂਦੇ ਅਤੇ ਇੱਥੋਂ ਦੀ ਸੰਸਕ੍ਰਿਤੀ ਨੂੰ ਹੀ ਆਪਣਾ ਲੈਂਦੇ ਜਿਵੇਂ ਕਿ ਬਾਕੀ ਹਮਲਾਵਰਾਂ ਨੇ ਕੀਤਾ ਸੀ ਤਾਂ ਭਾਰਤੀ ਲੋਕ ਸ਼ਾਇਦ ਉਹਨਾਂ ਨੂੰ ਕਦੇ ਵੀ ਭਾਰਤ ਤੋਂ ਵਾਪਿਸ ਚਲੇ ਜਾਣ ਲਈ ਮਜਬੂਰ ਨਾ ਕਰਦੇ | ਪਰ ਬ੍ਰਿਟਿਸ਼ ਲੋਕ ਅਤੇ ਸਰਕਾਰ ਆਪਣੇ ਆਪ ਨੂੰ ਉੱਚ ਸਭਿਅਤਾ ਵਾਲੇ ਸਮਝਦੇ ਸਨ ਅਤੇ ਭਾਰਤੀ ਲੋਕਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਸਨ | ਉਹ ਕਦੇ ਵੀ ਭਾਰਤੀ ਸੰਸਕ੍ਰਿਤੀ ਨੂੰ ਅਪਣਾਉਣ ਲਈ ਤਿਆਰ ਨਹੀਂ ਸਨ | ਇਸਤੋਂ ਇਲਾਵਾ ਉਹਨਾਂ ਦੀ ਦੇਸ਼ ਭਗਤੀ ਅਤੇ ਨਿਸ਼ਠਾ ਕੇਵਲ ਇੰਗਲੈਂਡ ਦੇ ਪ੍ਰਤੀ ਸੀ ਨਾ ਕਿ ਭਾਰਤ ਦੇ ਪ੍ਰਤੀ ਜੋ ਕਿ ਉਹਨਾ ਵੱਲੋਂ ਕੇਵਲ ਇੱਕ ਬਸਤੀ ਦੇ ਤੌਰ ਤੇ ਹੀ ਸਮਝਿਆ ਜਾਂਦਾ ਸੀ | ਇਹੀ ਕਾਰਨ ਸੀ ਕਿ ਭਾਰਤੀ ਲੋਕਾਂ ਅਤੇ ਬ੍ਰਿਟਿਸ਼ ਲੋਕਾਂ ਵਿਚਕਾਰ ਤਨਾਉ ਪੈਦਾ ਹੋਇਆ ਸੀ | ਪ੍ਰੰਤੂ ਕਾਂਗਰਸ ਪਾਰਟੀ ਦੇ ਜਨਮ ਅਤੇ ਉਦਾਰਵਾਦੀਆਂ ਦੇ ਸਮੇਂ ਤੱਕ ਹਾਲੇ ਰਾਸ਼ਟਰਵਾਦੀ ਸੋਚ ਦਾ ਬਹੁਤ ਪਸਾਰਾ ਨਹੀਂ ਹੋਇਆ ਸੀ ਅਤੇ ਨਾ ਹੀ ਲੋਕ ਹਾਲੇ ਇਸ ਬਾਰੇ ਜਾਗ੍ਰਿਤ ਸਨ | ਅਜਿਹੇ ਸਮੇਂ ਵਿੱਚ ਉਦਾਰਵਾਦੀਆਂ ਨੇ ਜੋ ਵੀ ਤਰੀਕਾ ਅਪਣਾਇਆ ਉਹ ਸਮੇਂ ਦੀ ਕਸੌਟੀ ਅਨੁਸਾਰ ਸੀ | ਉਹਨਾਂ ਨੇ ਭਾਰਤੀ ਰਾਸ਼ਟਰੀ ਅੰਦੋਲਨ ਦੀ ਨੀਹਂ ਤਿਆਰ ਕੀਤੀ ਸੀ ਅਤੇ ਉਸਨੂੰ ਆਪਣੇ ਲਾਡ-ਪਿਆਰ ਵਾਲੇ ਕਾਰਜਾਂ ਨਾਲ ਪਾਲਿਆ ਪੋਸਿਆ ਸੀ | ਇਹ ਇੱਕ ਕਿਸਮ ਦਾ ਭਾਰਤੀ ਜਾਗ੍ਰਿਤੀ ਦਾ ਆਰੰਭਕ ਕਾਲ ਸੀ ਅਤੇ ਰਾਜਨੀਤਿਕ ਸੰਸਥਾਵਾਂ ਦੀ ਟ੍ਰੇਨਿੰਗ ਦਾ ਸਮਾਂ ਸੀ | ਕੁਝ ਲੋਕ ਇਹ ਵੀ ਆਲੋਚਨਾ ਕਰਦੇ ਹਨ ਕਿ ਉਦਾਰਵਾਦੀ ਕੋਰੇ ਵਿਚਾਰਕ ਸਨ ਅਤੇ ਉਹਨਾਂ ਦੇ ਉੱਦੇਸ਼ ਬਹੁਤ ਹੀ ਛੋਟੇ ਸਨ | ਉਹ ਜਨ-ਸਧਾਰਣ ਤੋਂ ਬਹੁਤ ਦੂਰ ਸਨ ਅਤੇ ਵਿਦੇਸ਼ੀ ਸਹਾਇਤਾ ਦੇ ਸਮਰਥਕ ਸਨ |

ਪਰ ਇੰਨਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਸ਼ੁਰੁਆਤੀ ਸਾਲਾਂ ਵਿੱਚ ਉਦਾਰਵਾਦੀਆਂ ਦੀਆਂ ਸੇਵਾਵਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ | ਉਹ ਸੱਚੇ ਦੇਸ਼-ਭਗਤ ਸਨ ਅਤੇ ਭਾਰਤ ਦਾ ਸੰਗਠਨ ਅਤੇ ਏਕਤਾ ਉਹਨਾਂ ਦਾ ਮੁੱਖ ਉੱਦੇਸ਼ ਸੀ | ਭਾਰਤੀਆਂ ਨੂੰ ਇੱਕ ਸੂਤਰ ਵਿੱਚ ਬੰਨਣ , ਉਹਨਾਂ ਨੂੰ ਰਾਜਨੀਤਿਕ ਸਿੱਖਿਆ ਦੇਣ ਅਤੇ ਉਹਨਾਂ ਵਿੱਚ ਰਾਸ਼ਟਰੀ ਜਾਗ੍ਰਤੀ ਪੈਦਾ ਕਰਨ ਵਾਸਤੇ ਉਹਨਾਂ ਨੇ ਬਹੁਤ ਹੀ ਪ੍ਰਸ਼ੰਸਾਯੋਗ ਕੰਮ ਕੀਤਾ ਸੀ | ਉਹਨਾਂ ਨੇ ਆਪਣੇ ਸਲਾਨਾ ਸਮਾਗਮਾਂ ਰਾਹੀਂ ਜਨ ਸਧਾਰਣ ਲੋਕਾਂ ਨੂੰ ਹਮੇਸ਼ਾ ਆਪਣੀਆਂ ਪਰੇਸ਼ਾਨੀਆਂ ਦੇ ਪ੍ਰਤੀ ਸੁਚੇਤ ਰੱਖਿਆ | ਉਹਨਾਂ ਨੇ ਰਾਸ਼ਟਰ ਦੇ ਨਿਰਮਾਣ ਦਾ ਰਸਤਾ ਦਿਖਾਇਆ ਅਤੇ ਰਾਸ਼ਟਰੀਅਤਾ ਨੂੰ ਪੌਸ਼ਟਿਕ ਖਾਦ ਨਾਲ ਸਿੰਜਿਆ | ਉਹਨਾਂ ਵਰਗੀ ਦੇਸ਼ ਭਗਤੀ ਅਤੇ ਹੌਂਸਲਾ ਇਤਿਹਾਸ ਵਿੱਚ ਮਿਲਣਾ ਮੁਸ਼ਕਿਲ ਹੈ | ਸਾਨੂੰ ਇਹ ਗੱਲ ਨਹੀਂ ਭੁਲਣੀ ਚਾਹੀਦੀ ਕਿ ਸਰਕਾਰ ਭਾਰਤੀ ਰਾਸ਼ਟਰੀਅਤਾ ਦੀ ਘੋਰ ਵਿਰੋਧੀ ਸੀ  ਅਤੇ ਉਸਦੇ ਅਧੀਨ ਨੋਕਰਸ਼ਾਹੀ ਵੀ ਬਹੁਤ ਸੰਗਠਿਤ , ਪ੍ਰਭਾਵਸ਼ਾਲੀ ਅਤੇ ਸਰਕਾਰ ਦੇ ਪ੍ਰਤੀ ਬਹੁਤ ਵਫ਼ਾਦਾਰ ਸੀ | ਅਜਿਹੇ ਸਮੇਂ ਦੌਰਾਨ ਉਦਾਰਵਾਦੀਆਂ ਵੱਲੋਂ ਸੰਵਿਧਾਨਿਕ ਸਾਧਨਾਂ ਦਾ ਸਹਾਰਾ ਲੈਣਾ ਉਹਨਾਂ ਦੀ ਸਮਝਦਾਰੀ ਸੀ ਅਤੇ ਸਮੇਂ ਅਨੁਸਾਰ ਢੁਕਵਾਂ ਸੀ | ਉਹਨਾਂ ਦੇ ਉਦਾਰਵਾਦੀ ਸਮੇਂ ਦੌਰਾਨ ਹੀ ਭਾਰਤੀ ਲੋਕਾਂ ਨੂੰ ਰਾਸ਼ਟਰਵਾਦੀ ਸੋਚ ਨੂੰ ਪ੍ਰਫੁਲਿਤ ਕਰਨ ਦਾ ਮੌਕਾ ਮਿਲਿਆ ਸੀ | ਅਜਿਹੇ ਸਮੇਂ ਜੇਕਰ ਉਗਰਵਾਦੀ ਸੋਚ ਅਪਣਾਈ ਜਾਂਦੀ ਤਾਂ ਰਾਸ਼ਟਰੀ ਅੰਦੋਲਨ ਨੂੰ ਅੱਗੇ ਵਧਾਉਣਾ ਔਖਾ ਹੋ ਜਾਣਾ ਸੀ | ਇਸ ਲਈ ਅਸੀਂ ਅੰਤ ਵਿੱਚ ਇਹ ਆਖ ਸਕਦੇ ਹਾਂ ਕਿ ਉਦਾਰਵਾਦੀਆਂ ਨੇ ਚੁੱਪ ਰਹਿ ਕੇ ਸ਼ਾਂਤੀਪੂਰਨ ਢੰਗ ਨਾਲ ਰਾਸ਼ਟਰੀਅਤਾ ਦੀ ਅੱਗ ਨੂੰ ਭੜਕਾਉਣ ਵਿੱਚ ਕਾਫੀ ਯੋਗਦਾਨ ਦਿੱਤਾ | ਉਹਨਾਂ ਦੇ ਯੋਗਦਾਨ ਦੇ ਵਿਸ਼ੇ ਵਿੱਚ ਡਾ.ਪੱਤਾਭੀਸੀਤਾਰਮਾਇਆ ਲਿਖਦੇ ਹਨ ਕਿ – “ ਅਸੀਂ ਉਹਨਾਂ ਨੂੰ ਉਹਨਾਂ ਦੇ ਦ੍ਰਿਸ਼ਟੀਕੋਣ ਦੇ ਲਈ , ਜਿਸ ਜ਼ਰੀਏ ਭਾਰਤੀ ਰਾਜਨੀਤਿਕ ਸੁਧਾਰ ਦੇ ਨੇਤਾਵਾਂ ਦੇ ਰੂਪ ਵਿੱਚ ਉਹਨਾਂ ਨੇ ਕੰਮ ਕੀਤਾ , ਇਸਤੋਂ ਵੱਧ ਦੋਸ਼ ਨਹੀਂ ਦੇ ਸਕਦੇ , ਜਿਸ ਤਰਾਂ ਅਸੀਂ ਅੱਜਕਲ ਦੇ ਕਿਸੇ ਭਵਨ ਦੀ ਨੀਂਹ ਦੇ ਰੂਪ ਵਿੱਚ ਛੇ ਫੁੱਟ ਗਹਿਰੀਆਂ ਇੱਟਾਂ ਅਤੇ ਗਾਰੇ ਨੂੰ ਦੋਸ਼ ਨਹੀਂ ਦੇ ਸਕਦੇ | ਉਹਨਾਂ ਨੇ ਸਾਡੇ ਲਈ ਇਹ ਸੰਭਵ ਕਰ ਦਿੱਤਾ ਕਿ ਅਸੀਂ ਭਵਨ ਦੀ ਇੱਕ ਤੋਂ ਬਾਅਦ ਇੱਕ ਉੱਪਰ ਦੀਆਂ ਮੰਜਿਲਾਂ ਖੜੀਆਂ ਕਰ ਸਕੀਏ – ਉਪਨਿਵੇਸ਼ਕ ਸਵਰਾਜ , ਸਾਮਰਾਜ ਦੇ ਅੰਦਰ ਹੋਮ ਰੂਲ , ਸਵਰਾਜ ਅਤੇ ਇਹਨਾਂ ਸਭ ਤੋਂ ਉੱਤੇ ਪੂਰਨ ਸੁਤੰਤਰਤਾ | ”

____________________________________________________


Featured

ਬ੍ਰਿਟਿਸ਼ ਰਾਜ ਦੌਰਾਨ ਕੁਝ ਮਹੱਤਵਪੂਰਨ ਸੰਸਥਾਵਾਂ ਅਤੇ ਉਹਨਾਂ ਦੇ ਸੰਸਥਾਪਕ

ਦੇਵ ਸਮਾਜ : ਸ਼੍ਰੀ ਨਾਰਾਇਣ ਅਗਨੀਹੋਤਰੀ ( ਲਾਹੌਰ , 1887 )

ਬ੍ਰਹਮੋ ਸਮਾਜ : ਰਾਜਾ ਰਾਮ ਮੋਹਨ ਰਾਏ ( 1828 )

ਪ੍ਰਾਰਥਨਾ ਸਮਾਜ : ਡਾ: ਆਤਮਾ ਰਾਮ ਪਾਂਡੂਰੰਗਾ ( 1867 )

ਆਰਿਆ ਸਮਾਜ : ਸਵਾਮੀ ਦਿਆਨੰਦ ਸਰਸਵਤੀ ( 1875 , ਮੁੰਬਈ )

ਸ਼ਾਂਤੀ ਨਿਕੇਤਨ : ਰਵਿੰਦਰ ਨਾਥ ਟੈਗੋਰ ( 1901 , ਕਲੱਕਤਾ )

ਰਾਮ ਕ੍ਰਿਸ਼ਨ ਮਿਸ਼ਨ : ਸਵਾਮੀ ਵਿਵੇਕਾਨੰਦ ( 1897 )

ਥਿਓਸੋਫ਼ਿਕ੍ਲ ਸੋਸਾਇਟੀ  : ਨਿਊਯਾਰਕ ( ਬਲਾਵੋਤਸ੍ਕੀ ਅਤੇ ਓਲ੍ਕੋਟ 1875  . ਭਾਰਤ ਵਿੱਚ ਸ਼੍ਰੀ ਮਤੀ ਐਨੀ ਬੇਸੰਟ )

ਵੇਦ ਸਮਾਜ : ਸ਼੍ਰੀਧਰਾਲੁ ਨਾਇਡੂ ਅਤੇ ਕੇਸ਼ਵ ਚੰਦਰ ਸੇਨ ( 1864 ਮਦਰਾਸ )

ਸਰਵੈਂਟ ਓਫ ਇੰਡੀਆ ਸੋਸਾਇਟੀ : ਗੋਪਾਲ ਕ੍ਰਿਸ਼ਨ ਗੋਖਲੇ ( 1905 ਪੁਣੇ , ਮਹਾਰਾਸ਼ਟਰ )

ਗਦਰ ਪਾਰਟੀ : ਲਾਲਾ ਹਰਦਿਆਲ ( 1913 , ਅਮਰੀਕਾ )

ਮੁਹੰਮਦ ਐਂਗਲੋ ਔਰੀਐਂਟੀਲ ਕਾਲਜ : ਸਰ ਸੈਯਦ ਅਹਮਦ ਖਾਨ ( 1875 , ਅਲੀਗੜ ,ਉਤਰ ਪ੍ਰਦੇਸ਼ , ਬਾਅਦ ਵਿੱਚ ਇਹੀ ਕਾਲਜ ਅਲੀਗੜ ਮੁਸਲਿਮ ਯੂਨੀਵਰਸਿਟੀ ਬਣਿਆ )

ਹੋਮ ਰੂਲ ਲੀਗ ( ਮੂਵਮੈਂਟ ) : ਬਾਲ ਗੰਗਾਧਰ ਤਿਲਕ ( 1916 )

ਇੰਡੀਅਨ ਨੈਸ਼ਨਲ ਕਾਂਗਰਸ : ਏ.ਓ.ਹਿਊਮ ( 1885 )

ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ : ਲਾਲਾ ਲਾਜਪਤ ਰਾਏ ਜੋਸਫ ਬਪਤਿਸਤਾ ਅਤੇ ਐਨ.ਐਮ.ਜੋਸ਼ੀ  ( 1920 , ਮੁੰਬਈ ਵਿਖੇ )

ਮੁਸਲਿਮ ਲੀਗ : ਸਲੀਮ ਉਲਾ ਆਗਾ ਖਾਨ ( 1906 )

ਵਿਸ਼ਵ ਭਾਰਤੀ : ਰਵਿੰਦਰ ਨਾਥ ਟੈਗੋਰ ( 1918 )

ਖੁਦਾਈ ਖਿਦਮਤਗਾਰ : ਅਬਦੁਲ ਗਫਾਰ ਖਾਨ ( 1937 )

ਬ੍ਰਿਟਿਸ਼ ਸਰਵਜਨਿਕ ਸਭਾ : ਦਾਦਾ ਭਾਈ ਨਾਰੌਜੀ ( 1843 )

ਆਜ਼ਾਦ ਮੁਸਲਿਮ ਕਾਨਫਰੰਸ : ਅੱਲਾ ਬਖਸ਼ 

ਖਾਕਸਾਰ ਪਾਰਟੀ : ਅੱਲਾਮਾ ਮਸ਼ਿਰਿਕੋ 

ਮੁਹੰਮਦਨ ਲਿਟਰੇਸੀ ਸੋਸਾਇਟੀ : ਅਬਦੁਲ ਲਤੀਫ਼

ਸਾਇੰਟੀਫ਼ਿਕ ਸੋਸਾਇਟੀ : ਸਰ ਸਯਦ ਅਹਮਦ ਖਾਨ 

ਹਰੀਜਨ ਸੰਘ : ਮਹਾਤਮਾ ਗਾਂਧੀ  ( 1935 )

ਸਵਰਾਜ ਪਾਰਟੀ : ਮੋਤੀਲਾਲ ਨਹਿਰੂ ਅਤੇ  ਸੀ.ਆਰ.ਦਾਸ ( 1923 )

ਤੱਤਵਬੋਧਿਨੀ ਸਭਾ : ਦਵਿੰਦਰ ਨਾਥ ਟੈਗੋਰ  ( 1839 )

ਬਹਿਸ਼੍ਕ੍ਰਿਤ ਹਿਤਕਾਰੀ ਸਭਾ : ਡਾ.ਬੀ.ਆਰ.ਅੰਬੇਡਕਰ 

ਰਹਿਨੁਮਾਈ ਮਜਦਾਇਸਨ ਸਭਾ : ਦਾਦਾ ਭਾਈ ਨਾਰੌਜੀ 

ਆਜ਼ਾਦ ਹਿੰਦ ਫ਼ੌਜ : ਕੈਪਟਨ ਮੋਹਨ ਸਿੰਘ ਅਤੇ ਸੁਭਾਸ਼ ਚੰਦਰ ਬੋਸ ( 1942 )

ਭੂ-ਦਾਨ ਮੂਵਮੈਂਟ : ਆਚਾਰਿਆ ਵਿਨੋਬਾ ਭਾਵੇ 

ਕਮਿਊਨਿਸਟ ਪਾਰਟੀ : ਐਮ.ਐਨ.ਰਾਏ 

ਪਾਕਿਸਤਾਨ : ਮੁਹੰਮਦ ਅਲੀ ਜਿਨਹਾਂ 

ਨੈਸ਼ਨਲ ਕਾਨਫਰੰਸ : ਸ਼ੇਖ਼ ਅਬਦੁਲਾ 

              __________________________________

Featured

ਭਾਰਤੀ ਇਤਿਹਾਸ ਵਿੱਚ ਕੁਝ ਮਹੱਤਵਪੂਰਨ ਤੱਥ ( ਮੌਰਿਆ ਕਾਲ )

ਮੌਰਿਆ ਕਾਲ 

ਪੁਰਾਣਾਂ ਵਿੱਚ ਮੌਰਿਆਂ ਨੂੰ ਸ਼ੂਦਰ ਲਿਖਿਆ ਗਿਆ ਹੈ |

ਬੁੱਧ ਸਾਹਿੱਤ ਵਿੱਚ ਕਿਹਾ ਗਿਆ ਹੈ ਕਿ ਉਹ ਸਾਕਿਆ ਖੱਤਰੀਆਂ ਵਿੱਚੋਂ ਸਨ |

ਕੁਝ ਵੀ ਹੋਵੇ ਉਹ ਅਸਲ ਵਿੱਚ ਮੌਰਿਆ ਕਬੀਲੇ ਨਾਲ ਸਬੰਧਤ ਸਨ ਜਿਸਨੂੰ ਉਸ ਸਮੇਂ ਦੇ ਸਮਾਜ ਵਿੱਚ ਬਹੁਤ ਨੀਵਾਂ ਸਮਝਿਆ ਜਾਂਦਾ ਸੀ |

ਚੰਦਰ ਗੁਪਤ ਮੌਰਿਆ (322-298 BC)

ਉਹ ਆਪਣੇ ਗੁਰੂ ਚਾਣਕਿਆ ਦੀ ਸਹਾਇਤਾ ਨਾਲ ਸ਼ਕਤੀ ਵਿੱਚ ਆਇਆ ਸੀ |

ਉਸਨੇ ਆਖਰੀ ਨੰਦ ਰਾਜੇ ਧੰਨਾਨੰਦ ਨੂੰ ਗੱਦੀਓਂ ਲਾਹ ਦਿੱਤਾ ਅਤੇ ਆਪ ਮਗਧ ਦਾ ਰਾਜਾ ਬਣਿਆ |

ਪਾਟਲੀਪੁੱੱਤਰ ਉਸਦੀ ਰਾਜਧਾਨੀ ਸੀ |

ਉਸਨੇ ਸੈਲਿਉਕਸ ਨਿਕੇਟਰ ( ਪੱਛਮੀ ਭਾਰਤ ਦੇ ਇੱਕ ਯੂਨਾਨੀ ਸਾਮੰਤ ) ਨੂੰ ਹਰਾਇਆ |

ਇੱਕ ਸੰਧੀ ਅਨੁਸਾਰ ਸੈਲਿਉਕਸ ਨੇ ਇੱਕ ਬਹੁੱਤ ਵੱਡਾ ਖੇਤਰ ਚੰਦਰਗੁਪਤ ਮੌਰਿਆ ਨੂੰ ਦੇ ਦਿੱਤਾ 

ਉਸਨੇ ਮੌਰਿਆ ਦੇ ਦਰਬਾਰ ਵਿੱਚ ਆਪਣਾ ਇੱਕ ਦੂਤ ਵੀ ਭੇਜਿਆ |

ਉਸ ਦੂਤ ਦਾ ਨਾਮ ਮੈਗਸਥਨੀਜ਼ ਸੀ |

ਬਦਲੇ ਵਿੱਚ ਚੰਦਰਗੁਪਤ ਮੌਰਿਆ ਨੇ ਸੈਲਿਉਕਸ ਨੂੰ ਪੰਜ ਸੋ ਹਾਥੀ ਭੇਂਟ ਵਿੱਚ ਭੇਜੇ ਸਨ |

ਮੈਗਸਥਨੀਜ਼ ਨਾਮ ਦੇ ਇਸ ਦੂਤ ਨੇ “ਇੰਡੀਕਾ” ਨਾਮ ਦੀ ਇੱਕ ਕਿਤਾਬ ਲਿਖੀ ਸੀ , ਜੋ ਕਿ ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਬਹੁਤ ਹੀ ਮਹੱਤਵਪੂਰਨ ਹੈ |

ਚੰਦਰਗੁਪਤ ਮੌਰਿਆ ਅਧੀਨ ਪਹਿਲੀ ਵਾਰ ਸਾਰਾ ਉੱਤਰੀ ਭਾਰਤ ਇੱਕ ਸੂਤਰ ਵਿੱਚ ਪਿਰੋਇਆ ਗਿਆ ਸੀ | ਇਹੀ ਕਾਰਣ ਹੈ ਕਿ ਉਸਨੂੰ ਭਾਰਤ ਦਾ ਪਹਿਲਾ ਮਹਾਨ ਸ਼ਾਸਕ ਆਖਿਆ ਜਾਂਦਾ ਹੈ |

ਚੰਦਰਗੁਪਤ ” ਭਦਰਬਾਹੁ ” ਦੇ ਪ੍ਰਭਾਵ ਹੇਠਾਂ ਆ ਕੇ ਜੈਨ ਧਰਮ ਦਾ ਅਨੁਯਾਈ ਬਣ ਗਿਆ ਸੀ |

ਆਪਣੇ ਜੀਵਨ ਦੇ ਆਖਰੀ ਸਮੇਂ ਉਹ ( ਕਰਨਾਟਕ ) ਚੰਦਰਗਿਰੀ ਪਹਾੜੀਆਂ ਵਿੱਚ ,ਸ਼੍ਰਵਣਬਿਲਗੋਲਾ ਵਿਖੇ ਚਲਾ ਗਿਆ |

ਸ਼੍ਰਵਣਬਿਲਗੋਲਾ ਵਿਖੇ ਉਸਨੇ ਸੰਥਾਰਾ ( ਭੁੱਖੇ ਰਹਿਕੇ ਸ਼ਰੀਰ ਦਾ ਤਿਆਗ ਕਰਨਾ ) ਪਰੰਪਰਾ ਨੂੰ ਨਿਭਾਉਂਦੇ ਹੋਏ ਪ੍ਰਾਣ ਤਿਆਗ ਦਿੱਤੇ |

ਬਿੰਦੁਸਾਰ ( ਚੰਦਰਗੁਪਤ ਮੌਰਿਆ ਦਾ ਪੁੱਤਰ )(298-273BC)

ਚੰਦਰ ਗੁਪਤ ਮੌਰਿਆ ਤੋਂ ਬਾਅਦ ਉਸਦਾ ਪੁੱਤਰ ਬਿੰਦੁਸਾਰ ਉਸਦਾ ਉੱਤਰਾਧਿਕਾਰੀ ਬਣਿਆ |

ਬਿੰਦੁਸਾਰ ਨੇ ਅਜੀਵਕ ਨੂੰ ਆਪਣੇ ਦਰਬਾਰ ਵਿੱਚ ਸਰੰਖਿਅਣ ਦਿੱਤਾ |

ਉਸਨੇ ਸੀਰਿਆ ਦੇ ਸ਼ਾਸਕ ਨੂੰ ਸ਼ਰਾਬ ,ਸੁੱਕੇ ਮੇਵੇ ਅੰਜੀਰ ਅਤੇ ਫ਼ਿਲੋਸਫਰ ਭੇਜਣ ਵਾਸਤੇ ਕਿਹਾ |

ਸੀਰਿਆ ਦੇ ਸ਼ਾਸਕ ਨੇ ਉਸਨੂੰ ਸ਼ਰਾਬ ਅਤੇ ਅੰਜੀਰ ਭੇਜੇ ਪਰ ਨਿਮਰਤਾ ਸਹਿਤ ਇਹ ਕਹਿ ਕੇ ਯੂਨਾਨੀ ਫਿਲੋਸਫਰਾਂ ਨੂੰ ਭੇਜਣ ਤੋਂ ਨਾਂਹ ਕਰ ਦਿੱਤੀ ਕਿ ਉਹ ਖ਼ਰੀਦਣ ਲਈ ਨਹੀਂ ਬਣੇ ਹਨ |

ਉਸਨੇ ਆਪਣੇ ਪਿਤਾ ਵੱਲੋਂ ਵਿਹੀਂ ਰਾਸਤ ਵਿੱਚ ਮਿਲੇ ਰਾਜ ਨੂੰ ਆਪਣੀ ਕਾਬਲੀਅਤ ਨਾਲ ਸੰਭਾਲਕੇ ਰੱਖਿਆ | ਇਸਤੋਂ ਇਲਾਵਾ ਉਸਦੇ ਬਾਰੇ ਕੋਈ ਖਾਸ ਘਟਨਾ ਜਿਕਰਯੋਗ ਨਹੈ |

ਅਸ਼ੋਕ ਮਹਾਨ (273-232 BC)

ਉਹ ਸਾਲ 269 ਈ:ਪੁ: ਵਿੱਚ ਗੱਦੀਨਸ਼ੀਨ ਹੋਇਆ  | ਇਸ ਦੇਰੀ ਦਾ ਕਾਰਣ ਚਾਰ ਸਾਲ ਉਸਦਾ  ਭਰਾਵਾਂ  ਨਾਲ ਯੁੱਧ ਰਿਹਾ |

ਭਾਰਤ ਦਾ ਸ਼ਾਸਕ ਬਣਨ ਤੋਂ ਪਹਿਲਾਂ ਉਹ ਤਕਸ਼ਸ਼ਿਲਾ ( ਟੈਕਸਲਾ ) ਅਤੇ ਉੱਜੈਨ ਦਾ ਗਵਰਨਰ ਰਹਿ ਚੁੱਕਾ ਸੀ |

ਰਾਧਾਗੁਪਤ ਉਸਦਾ ਮੁੱਖਮੰਤਰੀ ਸੀ |

ਉਸਦੇ ਗੱਦੀਨਸ਼ੀਨ ਹੋਣ ਤੋਂ ਨੋਵੇਂ ਸਾਲ ਵਿੱਚ ( ਸਾਲ 261 ਈ:ਪੁ: ਦੌਰਾਨ)  ਕਲਿੰਗ ਦਾ ਯੁੱਧ ਹੋਇਆ ਤਾਂ ਇਸ ਯੁੱਧ ਤੋਂ ਬਾਅਦ ਉਸਦੇ ਜੀਵਨ ਵਿੱਚ ਇੱਕ ਵੱਡਾ ਪਰਿਵਰਤਨ ਆਇਆ ਅਤੇ ਉਹ ਬੁੱਧ ਧਰਮ ਦਾ ਪੈਰੋਕਾਰ ਬਣ ਗਿਆ |

ਕਲਿੰਗ  ਦੇ ਯੁੱਧ ਤੋਂ ਬਾਅਦ ਉਸਨੇ ਧਰਮ ਦੀ ਨੀਤੀ ਅਪਣਾਈ |

ਯੁੱਧ ਨੀਤੀ ( ਭੇਰਿਘੋਸ਼ਾ ) ਦੀ ਜਗ੍ਹਾ ਧਰਮ ਦੀ ਨੀਤੀ ( ਧੰਮਘੋਸ਼ਾ ) ਨੇ ਲੈ ਲਈ |

ਉਸਨੇ ਦੇਸ਼ ਦੀਆਂ ਭਿੰਨ-ਭਿੰਨ ਦਿਸ਼ਾਵਾਂ ਵੱਲ ਬੁੱਧ ਧਰਮ ਦੇ ਪ੍ਰਚਾਰ ਲਈ ਆਪਣੇ ਧਰਮਦੂਤ ( ਧਰਮ ਦਾ ਪ੍ਰਚਾਰ ਕਰਨ ਵਾਲ੍ਹੇ ) ਭੇਜੇ |

ਉਸਨੇ ਆਪਣੇ ਪੁੱਤਰ ਮਹਿੰਦਰ ਅਤੇ ਪੁੱਤਰੀ ਸੰਘਮਿੱਤਰਾ ਨੂੰ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਸ਼੍ਰੀ ਲੰਕਾ ਭੇਜਿਆ |

ਉਸਦੇ ਜੋ ਅਭਿਲੇਖ ਮਿਲੇ ਹਨ ਉਹ ਜਿਆਦਾਤਰ ਯੂਨਾਨੀ ਅਰੇਮਿਕ ਅੜੇ ਬ੍ਰਹਮੀ ਲਿਪੀ ਵਿੱਚ ਲਿਖੇ ਹੋਏ ਹਨ |

ਮੌਰਿਆ ਵੰਸ਼ ਦੇ ਪਤਨ ਦੇ ਕਾਰਣ :

 

ਅਤਿ ਕੇਂਦਰੀਕਰਣ ਵਾਲਾ ਪ੍ਰਸ਼ਾਸਨ 

ਕਮਜ਼ੋਰ ਉੱਤਰਾਧਿਕਾਰੀ 

ਬ੍ਰਾਹਮਣਵਾਦੀ ਪ੍ਰਤੀਕਿਰਿਆ 

ਯੁੱਧ ਦੀ ਨੀਤੀ ਨੂੰ ਤਿਆਗ ਦਿੱਤਾ ਗਿਆ ਸੀ |

ਬਹੁਤ ਵੱਡੇ ਸਾਮਰਾਜ ਨੂੰ ਬਿਣਾਂ ਸੈਨਿਕ ਸਹਾਇਤਾ ਦੇ ਚਲਾਉਣ ਜਾਂ ਸੰਭਾਲਣਾ ਬਹੁਤ ਮੁਸ਼ਕਿਲ ਸੀ |

 

 

______________________________________________________

– ਉਮੇਸ਼ਵਰ ਨਾਰਾਇਣ –