ਭਾਵੇਂ ਦਿੱਲੀ ਸਲਤਨਤ ਦੌਰਾਨ ਮੁਸਲਿਮ ਸ਼ਾਸਕਾਂ ਨੇ ਸ਼ਾਹੀ ਖਜ਼ਾਨਾ ਭਰਨ ਵਾਸਤੇ ਭਿੰਨ-ਭਿੰਨ ਢੰਗ ਨਾਲ
ਲਗਾਨ ਇੱਕਠੇ ਕੀਤੇ ਸਨ. ਪਰ ਇਹਨਾਂ ਲਗਾਨਾਂ ਵਿੱਚੋਂ ਹੇਠ ਲਿਖੇ ਚਾਰ ਲਗਾਨ ਬਹੁਤ ਪ੍ਰਸਿੱਧ ਹਨ ਜੋ ਕਿ ਦਿੱਲੀ
ਸਲਤਨਤ ਤੋਂ ਬਾਅਦ ਮੁਗ੍ਹਲ ਸ਼ਾਸਨ ਦੌਰਾਨ ਵੀ ਵਸੂਲੇ ਜਾਂਦੇ ਰਹੇ ਸਨ –
1.ਖ਼ਿਰਾਜ :- ਇਹ ਉਹ ਲਗਾਨ ਸੀ ਜੋ ਗੈਰ-ਮੁਸਲਿਮ ਜਾਗੀਰਦਾਰਾਂ ਅਤੇ ਕਿਸਾਨਾਂ ਕੋਲੋਂ ਵਸੂਲਿਆ ਜਾਂਦਾ ਸੀ.
ਇਹ ਕੁੱਲ ਉਪੱਜ ਦਾ 1/10ਤੋਂ 1/2 ਤੱਕ ਭਾਗ ਹੁੰਦਾ ਸੀ.
2.ਖਮਸ :- ਖਮਸ ਯੁੱਧ ਵਿੱਚ ਲੁੱਟੇ ਹੋਏ ਸਮਾਨ ਦੀ ਵੰਡ ਨੂੰ ਆਖਦੇ ਸਨ .ਯੁੱਧ ਵਿੱਚ ਲੁੱਟ ਦੌਰਾਨ ਜੋ ਸਮਾਨ
ਪ੍ਰਾਪਤ ਹੁੰਦਾ ਸੀ ਉਸਦਾ 1/5 ਭਾਗ ਸ਼ਾਹੀ ਕੋਸ਼ ਵਿੱਚ ਜਮਾ ਹੁੰਦਾ ਸੀ ਅਤੇ ਬਾਕੀ ਦਾ ਸਮਾਨ ਸੈਨਿਕਾਂ ਵਿੱਚ ਵੰਡ
ਦਿੱਤਾ ਜਾਂਦਾ ਸੀ.
3.ਜਜ਼ੀਆ :- ਜਜ਼ੀਆ ਇੱਕ ਗੈਰ ਮੁਸਲਮਾਨਾਂ ਤੋਂ ਲਿਆ ਜਾਣ ਵਾਲਾ ਟੈਕਸ ਸੀ, ਔਰਤਾਂ, ਬ੍ਰਾਹਮਣ, ਬੱਚੇ
,ਭਿਖਾਰੀ ਅਤੇ ਬਜੁਰਗਾਂ ਤੋਂ ਇਹ ਟੈਕਸ ਨਹੀਂ ਲਿਆ ਜਾਂਦਾ ਸੀ. ( ਅਕਬਰ ਨੇ ਇਹ ਟੈਕਸ ਬੰਦ ਕਰ ਦਿੱਤਾ ਸੀ
ਪਰ ਔਰੰਗਜ਼ੇਬ ਨੇ ਇਹ ਟੈਕਸ ਦੁਬਾਰਾ ਲਗਾ ਦਿੱਤਾ ਸੀ .)
4.ਜਕਾਤ :- ਇਹ ਇੱਕ ਧਾਰਮਿਕ ਟੈਕਸ ਸੀ ਜੋ ਕੇਵਲ ਮੁਸਲਮਾਨਾਂ ਤੋਂ ਲਿਆ ਜਾਂਦਾ ਸੀ. ਇਸਦਾ ਪ੍ਰਯੋਗ ਗਰੀਬ
ਅਤੇ ਬੇਸਹਾਰਾ ਮੁਸਲਿਮ ਲੋਕਾਂ ਦੀ ਮਦਦ ਵਾਸਤੇ ਕੀਤਾ ਜਾਂਦਾ ਸੀ.
______________________________
Posted by ਓਮੇਸ਼ਵਰ ਨਾਰਾਇਣ