ਭਾਰਤ ਵਿੱਚ ਲੋਹਾ ਉਤਪਾਦਨ ਅਤੇ ਇਸਦਾ ਇਤਿਹਾਸ

ਲੋਹਾ ਇੱਕ ਅਜਿਹੀ ਧਾਤ ਹੈ ਜਿਸਦੇ ਆਸਰੇ ਸਾਰੇ ਵਿਸ਼ਵ ਦੇ ਉਦਯੋਗ ਧੰਦੇ ਅਤੇ ਹੋਰ ਜਰੂਰੀ ਕੰਮ ਕਾਜ ਹੋ ਰਹੇ ਹਨ |ਕਿਉਂਕਿ ਉਦਯੋਗਾਂ ਵਿੱਚ ਵੱਡੀਆਂ ਵੱਡੀਆਂ ਮਸ਼ੀਨਾਂ ਤੋਂ ਲੈ ਕੇ ਘਰ ਵਿੱਚ ਵਰਤੀ ਜਾਣ ਵਾਲੀ ਛੋਟੀ ਜਿਹੀ ਸੂਈ ਤੱਕ ਲੋਹੇ ਦੀ ਵਰਤੋਂ ਹੁੰਦੀ ਹੈ |ਸਾਡੇ ਦੇਸ਼ ਵਿੱਚ ਲੋਹੇ ਦੇ ਉਤਪਾਦਨ ਦਾ ਇਤਿਹਾਸ ਬਹੁਤ ਪੁਰਾਣਾ ਹੈ | ਦਿੱਲੀ ਵਿੱਚ ਸਥਿੱਤ ਲੋਹੇ ਦਾ ਥੰਮ ਜਿਸਨੂੰ ਹਾਲੇ ਤੱਕ ਜੰਗ ਨਹੀਂ ਲੱਗ ਸਕਿਆ, ਕੋਈ 1600 ਸਾਲ ਤੋਂ ਵੀ ਵੱਧ ਪੁਰਾਣਾ ਹੈ |ਪਰ ਸਾਡੇ ਦੇਸ਼ ਵਿੱਚ ਆਧੁਨਿਕ ਤਰੀਕੇ ਨਾਲ ਇਸਪਾਤ ਬਨਾਉਣ ਦਾ ਕੰਮ ਕਾਫੀ ਨਵਾਂ ਹੈ |ਕਈ ਅਸਫਲ ਪ੍ਰਯੋਗਾਂ ਤੋਂ ਬਾਦ ਸਨ 1874 ਵਿੱਚ ਬਾਰਾਕਰ ਆਇਰਨ ਵਰਕਸ ਨਾਂ ਦੀ ਕੰਪਨੀ ਨੇ ਪਹਿਲੀ ਵਾਰ ਸਫਲਤਾ ਪੂਰਵਕ ਪਿੱਗ ਆਇਰਨ ( ਬਿਨਾਂ ਕਿਸੇ ਹੋਰ ਧਾਤੂ ਦੀ ਮਿਲਾਵਟ ਦੇ ਸ਼ੁੱਧ ਲੋਹਾ ) ਦਾ ਉਤਪਾਦਨ ਕੁਲਟੀ ( ਪੱਛਮੀ ਬੰਗਾਲ ) ਦੇ ਕਾਰਖਾਨੇ ਵਿੱਚ ਕੀਤਾ | ਇਸ ਤੋਂ ਬਾਅਦ 1907 ਵਿੱਚ ਸ਼੍ਰੀ ਜਮਸ਼ੇਦ ਜੀ ਟਾਟਾ ਜਿਹਨਾਂ ਨੂੰ ਬਾਦ ਵਿੱਚ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਗਿਆ, ਨੇ ਇੱਕ ਕਾਰਖਾਨਾ ਨਿੱਜੀ ਖੇਤਰ ਵਿੱਚ ਬਿਹਾਰ ਵਿੱਚ ਜਮਸ਼ੇਦਪੁਰ ਵਿਖੇ ਲਗਾਇਆ ਅਤੇ ਇਹ ਸ਼ਹਿਰ ਵੀ ਉਹਨਾਂ ਦੇ ਨਾਂ ਨਾਲ ਹੀ ਵਸਾਇਆ ਗਿਆ ਹੈ | ਇਹ ਕਾਰਖਾਨਾ ਟਾਟਾ ਆਇਰਨ ਐੰਡ ਸਟੀਲ ਕੰਪਨੀ ਜਾਂ ( TISCO ) ਦੇ ਨਾਂ ਨਾਲ ਜਾਣਿਆਂ ਜਾਂਦਾ ਹੈ |ਇੰਡੀਅਨ ਆਇਰਨ ਐੰਡ ਸਟੀਲ ਕੰਪਨੀ  ਜਾਂ ਇਸਕੋ ( IISCO) ਨੇ ਸਾਲ 1919 ਵਿੱਚ ਇੱਕ ਹੋਰ ਕਾਰਖਾਨਾ ਬਰਨਪੁਰ ਪੱਛਮੀ ਬੰਗਾਲ ਵਿੱਚ ਲਗਾਇਆ | ਬਾਅਦ ਵਿੱਚ ਕੁਲਟੀ ਦਾ ਕਾਰਖਾਨਾ ਵੀ ਇਸਕੋ ਦੇ ਹੀ ਅਧੀਨ ਕਰ ਦਿੱਤਾ ਗਿਆ | 1923 ਵਿੱਚ ਵਿਸਵੇਸਵਰੀਆ ਆਇਰਨ ਐੰਡ ਸਟੀਲ ਕੰਪਨੀ ਦੇ ਨਾਂ ਨਾਲ ਭਦਰਾਵਤੀ ( ਕਰਨਾਟਕ ) ਵਿੱਚ ਨਵਾਂ ਕਾਰਖਾਨਾ ਲਗਾਇਆ ਗਿਆ | ਸਾਲ 1950 ਵਿੱਚ ਦੇਸ਼ ਵਿੱਚ 15 ਲੱਖ ਟਨ ਪਿੱਗ ਆਇਰਨ ਅਤੇ 10 ਲੱਖ ਟਨ ਇਸਪਾਤ ਬਣਾਇਆ ਜਾਂਦਾ ਸੀ ਜਦੋਂ ਕਿ ਮੌਜੂਦਾ ਸਮੇਂ ਵਿੱਚ ਇਸਦੇ ਉਤਪਾਦਨ ਵਿੱਚ ਬਹੁਤ  ਉਨਤੀ  ਹੋਈ ਹੈ |

ਦੇਸ਼ ਦੇ ਲੋਹੇ ਤੇ ਇਸਪਾਤ ਉਦਯੋਗ ਦਾ ਅਸਲੀ ਫੈਲਾਅ ਆਜ਼ਾਦੀ ਤੋਂ ਬਾਅਦ ਹੀ ਹੋਇਆ ਹੈ | ਦੂਸਰੀ ਪੰਜ ਸਾਲਾ ਯੋਜਨਾ ( 1956-61 ) ਵਿਚ ਇੱਕ ਤਾਂ ਇਸਪਾਤ ਉਤਪਾਦਨ ਸਮਰੱਥਾ ਵਿਚ ਵੱਡੇ ਪੈਮਾਨੇ ਤੇ ਵਾਧਾ ਕੀਤਾ ਗਿਆ ਤੇ ਦੂਸਰੇ ਪਾਸੇ ਸਰਕਾਰੀ ਖੇਤਰ ਵਿਚ ਵਿਦੇਸ਼ੀ ਸਹਾਇਤਾ ਨਾਲ ਤਿੰਨ ਨਵੇਂ ਸੰਯੁਕਤ ਕਾਰਖਾਨੇ ਲਗਾਏ ਗਏ | ਕੁੱਲ ਤੀਹ ਲੱਖ ਟਨ ਵਾਲੇ ਤਿੰਨ ਕਾਰਖਾਨੇ ਰੁੜਕੇਲਾ (ਉੜੀਸਾ ) ਭਿਲਾਈ ( ਛੱਤੀਸਗੜ )  ਅਤੇ ਦੁਰਗਾਪੁਰ ( ਪੱਛਮੀ ਬੰਗਾਲ ) ਵਿੱਚ ਲਗਾਏ ਗਏ | 1964 ਵਿਚ ਬੋਕਾਰੋ ( ਝਾਰਖੰਡ ) ਵਿਚ ਇੱਕ ਨਵਾਂ ਇਸਪਾਤ ਕਾਰਖਾਨਾ ਸਰਕਾਰੀ ਖੇਤਰ ਵਿਚ ਲਗਾਇਆ ਗਿਆ | ਭਿਲਾਈ ਅਤੇ ਬੋਕਾਰੋ ਇਸਪਾਤ ਕਾਰਖਾਨੇ ਪੂਰਵ ਸੋਵੀਅਤ ਸੰਘ ਦੀ ਮਦਦ ਨਾਲ , ਦੁਰਗਾਪੁਰ ਅਤੇ ਰੁੜਕੇਲਾ ਕ੍ਰਮਵਾਰ ਬ੍ਰਿਟੇਨ ਅਤੇ ਜਰਮਨੀ ਦੀ ਤਕਨਾਲੋਜੀ ਦੀ ਮਦਦ ਨਾਲ ਲਗਾਏ ਗਏ ਸਨ | ਸਰਕਾਰ ਨੇ ਇਸਪਾਤ ਉਦਯੋਗ ਦੇ ਕੰਮਕਾਜ ਵਿਚ ਅਤੇ ਨਿੱਜੀ ਤੇ ਸਰਕਾਰੀ ਖੇਤਰ ਦੀ ਇਸਪਾਤ ਇਕਾਈਆਂ ਦੇ ਆਪਸੀ ਤਾਲਮੇਲ ਬਨਾਉਣ ਲਈ ਸਟੀਲ ਅਥਾਰਟੀ ਆਫ਼ ਇੰਡੀਆ ਲਿਮਿਟਡ ( SAIL ) ਦੀ ਸਥਾਪਨਾ ਕੀਤੀ ਹੈ | ਟਿਸਕੋ ਨੂੰ ਛੱਡ ਕੇ ਦੇਸ਼ ਦੇ ਸਾਰੇ ਵੱਡੇ ਇਸਪਾਤ ਦੇ ਕਾਰਖਾਨੇ ਇਸਦੇ ਅਧੀਨ ਹਨ |ਇਸ ਉਦਯੋਗ ਦਾ ਕੇਂਦਰੀਕਰਨ ਪੱਛਮੀ ਬੰਗਾਲ,ਬਿਹਾਰ,ਝਾਰਖੰਡ,ਉੜੀਸਾ ਅਤੇ ਛੱਤੀਸਗੜ ਵਿੱਚ ਫੈਲੇ ਛੋਟੇ ਨਾਗਪੁਰ ਦੇ ਪਠਾਰੀ ਖੇਤਰ ਵਿਚ ਹੋਇਆ ਹੈ | ਛੋਟਾ ਨਾਗਪੁਰ ਪਠਾਰ ਵਿਚ ਲੋਹ-ਧਾਤ,ਕੋਲਾ ਅਤੇ ਚੁਣੇ ਦੇ ਪੱਥਰ ਦੇ ਵਿਸ਼ਾਲ ਭੰਡਾਰ ਹਨ | ਇਹ ਸਾਰੇ ਲੋਹੇ ਨੂੰ ਤਿਆਰ ਕਰਨ ਲਈ ਭੱਠੀਆਂ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਹਨ |

ਦੇਸ਼ ਵਿਚ ਇਸਪਾਤ ਬਨਾਉਣ ਦੇ ਵੱਡੇ ਕਾਰਖਾਨਿਆਂ ਤੋ ਇਲਾਵਾ ਦੋ ਸੌ ਤੋਂ ਵੀ ਜਿਆਦਾ ਛੋਟੇ ਕਾਰਖਾਨੇ ਵੀ ਹਨ | ਇਹਨਾਂ ਨੂੰ ਅਕਸਰ ਛੋਟੇ ਇਸਪਾਤ ਕਾਰਖਾਨੇ ( ਮਿਨੀ ਸਟੀਲ ਪਲਾਂਟ ) ਦੇ ਨਾਂ ਨਾਲ ਜਾਣਿਆਂ ਜਾਣਾ ਹੈ |ਸਾਡੇ ਪੰਜਾਬ ਵਿੱਚ ਮੰਡੀ ਗੋਬਿੰਦਗੜ੍ਹ ਇੱਕ ਮਿਨੀ ਸਟੀਲ ਪਲਾਂਟ ਦਾ ਉਦਾਹਰਣ ਹੈ |ਅਜਿਹੇ ਇਸਪਾਤ ਕਾਰਖਾਨੇ ਆਮ ਕਰਕੇ ਖਪਤ ਖੇਤਰਾਂ ਦੇ ਵਿਚ ਹੀ ਲਗਾਏ ਜਾਂਦੇ ਹਨ | ਇਹਨਾਂ ਕਾਰਖਾਨਿਆਂ ਵਿਚ ਇਸਪਾਤ ਦੀਆਂ ਬਿਜਲੀ ਦੀਆਂ ਭੱਠੀਆਂ ਹਨ ਜੋ ਰੱਦੀ ( ਸਕਰੈਪ ) ਧਾਤ ਅਤੇ ਸਪੰਜ ਲੋਹੇ ਨੂੰ ਕੱਚੇ ਮਾਲ ਦੇ ਤੌਰ ਤੇ ਵਰਤ ਕੇ ਇਸਪਾਤ ਬਣਾਉਂਦੇ ਹਨ |ਦੇਸ਼ ਵਿੱਚ ਆਧੁਨਿਕ ਕਿਸਮ ਦਾ ਕਾਰਖਾਨਾ ਵਿਸ਼ਾਖਾਪਟਨਮ ( ਆਂਧਰਾ ਪ੍ਰਦੇਸ਼ ) ਵਿਚ ਲਗਾਇਆ ਗਿਆ ਹੈ | ਅਤੇ ਇਸੇ ਤਰਾਂ ਦਾ ਦੂਸਰਾ ਕਾਰਖਾਨਾ ਆਂਧਰਾ ਪ੍ਰਦੇਸ਼ ਦੇ ਹੀ ਕੋਟਾਗੁੰਡਮ ਦੇ ਸਥਾਨ ਤੇ ਲਗਾਇਆ ਗਿਆ ਹੈ | ਇਸ ਵਿਚ ਸਪੰਜ ਲੋਹਾ ਤਿਆਰ ਕੀਤਾ ਜਾਂਦਾ ਹੈ |ਤੀਸਰਾ ਕਾਰਖਾਨਾ ਸੇਲਮ ( ਤਮਿਲਨਾਡੂ ) ਵਿੱਚ ਹੈ ਜੋ ਕੀ ਸਟੇਨਲੈਸ ਸਟੀਲ ਦਾ ਉਤਪਾਦਨ ਕਰਦਾ ਹੈ | ਇਹਨਾਂ ਤੋਂ ਇਲਾਵਾ ਵਿਜੈਨਗਰ ( ਕਰਨਾਟਕ ) ਅਤੇ ਮਾਰਮਗਾਓ ( ਗੋਆ ) ਵਿਚ ਕਾਰਖਾਨੇ ਹਨ |

ਕੱਚੇ ਲੋਹੇ ਦੀਆਂ ਮੁੱਖ ਤੌਰ ਤੇ ਚਾਰ ਕਿਸਮਾਂ ਹੁੰਦੀਆਂ ਹਨ :

ਮੈਗਨੇਟਾਇਟ : ਇਹ ਵਧੀਆ ਕਿਸਮ ਦਾ ਲੋਹਾ ਹੈ ਅਤੇ ਇਸ ਵਿੱਚ ਲਗਭਗ 72% ਸ਼ੁੱਧ ਲੋਹਾ ਹੁੰਦਾ ਹੈ |ਇਸ ਵਿੱਚ ਮੈਗਨੇਟਿਕ ਗੁਣ ਹੁੰਦੇ ਹਨ ਇਸ ਲਈ ਇਸਨੂੰ ਮੈਗਨੇਟਾਈਟ ਕਿਹਾ ਜਾਂਦਾ ਹੈ | ਇਹ ਸਾਨੂੰ ਆਂਧਰਾ ਪ੍ਰਦੇਸ਼ ,ਝਾਰਖੰਡ,ਗੋਆ,ਕੇਰਲ,ਤਮਿਲਨਾਡੂ ਅਤੇ ਕਰਨਾਟਕ ਵਿੱਚ ਮਿਲਦਾ ਹੈ |

ਹੈਮੇਟਾਈਟ : ਇਸ ਵਿਚ ਸੱਠ ਤੋਂ ਸੱਤਰ ਪ੍ਰਤੀਸ਼ੱਤ ਸ਼ੁੱਧ ਲੋਹਾ ਹੁੰਦਾ ਹੈ |ਇਹ ਸਾਨੂੰ ਉੜੀਸਾ,ਛਤ੍ਤੀਸਗੜ, ਰਾਜਸਥਾਨ ਅਤੇ ਮਹਾਰਾਸ਼ਟਰ ਵਿੱਚ ਮਿਲਦਾ ਹੈ | ਇਸਤੋਂ ਇਲਾਵਾ ਮੈਗਨੇਟਾਇਟ ਵਾਲੀ ਜਗ੍ਹਾ ਤੇ ਵੀ ਪਾਇਆ ਜਾਂਦਾ ਹੈ |

ਲਿਮੋਨਾਇਟ : ਇਹ ਪੀਲੇ ਜਾਂ ਹਲਕੇ ਭੂਰੇ ਰੰਗ ਦਾ ਹੁੰਦਾ ਹੈ | ਇਸ ਵਿਚ ਚਾਲ੍ਹੀ ਤੋਂ ਸੱਠ ਪ੍ਰਤੀਸ਼ੱਤ ਤੱਕ ਸ਼ੁੱਧ ਲੋਹਾ ਹੁੰਦਾ ਹੈ |

ਸਾਇਡਰਾਇਟ : ਇਸ ਵਿਚ ਬਹੁਤ ਸਾਰੀਆਂ ਅਸ਼ੁੱਧੀਆਂ  ਹੁੰਦੀਆਂ ਹਨ | ਇਸ ਵਿੱਚ ਚਾਲ੍ਹੀ ਤੋਂ ਪੰਜਾਹ ਪ੍ਰਤੀਸ਼ੱਤ ਤੱਕ ਹੀ ਲੋਹਾ ਹੁੰਦਾ ਹੈ |ਇਸ ਵਿੱਚ ਚੂਨੇ ਦੀ ਮੌਜੂਦਗੀ ਪਾਈ ਜਾਂਦੀ ਹੈ |

ਕਰਨਾਟਕ ਦਾ ਲੋਹਾ ਉਤਪਾਦਨ ਵਿੱਚ ਭਾਰਤ ਵਿੱਚ ਪਹਿਲਾ ਸਥਾਨ ਹੈ | ਕਿਉਂਕਿ ਇਸਨੇ ਅੱਸੀ ਦੇ ਦਹਾਕੇ ਤੋਂ ਬਾਅਦ ਆਪਣੇ ਉਤਪਾਦਨ ਵਿੱਚ ਲਗਭਗ ਤਿੰਨ ਗੁਣਾ ਵਾਧਾ ਕੀਤਾ ਹੈ |

                                     ________________________________

 

Author: gkscrapbook

This is a non-profit site for all those students who are aspirants of competitive exams of different kinds. We don't provide knowledge in bulk but a small spoon of little knowledge is sufficient for containing the continuous studies.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s