ਪੰਜਾਬ ਦੀ ਨੁਮਾਇੰਦਗੀ

ਪੰਜਾਬ ਦੀ ਵਿਧਾਨ ਸਭਾ ਵਿੱਚ ਕੁੱਲ 117 ਸੀਟਾਂ ਹਨ |ਫਰਵਰੀ, 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ( ਪੰਜਾਬ ਦੀ ਅਸੈਂਬਲੀ ) ਚੋਣਾਂ ਵਿੱਚ ਇਹਨਾਂ ਵਿੱਚੋਂ ਬਹੁਮਤ ਲੈਣ ਵਾਲੀ ਪਾਰਟੀ ਕਾਂਗਰਸ ਨੇ ਕੁੱਲ 77 ਸੀਟਾਂ ਜਿੱਤ ਕੇ ਪੰਜਾਬ ਵਿੱਚ ਆਪਣੀ ਸਰਕਾਰ ਬਣਾਈ ਹੈ | ਪੰਜਾਬ ਦੇ ਇਹਨਾਂ 117 ਮੈਂਬਰਾਂ ਨੂੰ ਅਸੀਂ ਐਮ.ਐਲ.ਏ. ( ਮੈਂਬਰ ਆਫ਼ ਲੈਜਿਸਲੇਟਿਵ ਅਸੈਂਬਲੀ ) ਆਖਦੇ ਹਾਂ |

ਪੰਜਾਬ ਵਿੱਚੋਂ ਲੋਕ ਸਭਾ ਵਿੱਚ ਨੁਮਾਇੰਦਗੀ ਲਈ 13 ਮੈਂਬਰ ਚੁਣੇ ਜਾਂਦੇ ਹਨ | ਇਹਨਾਂ ਨੂੰ ਅਸੀਂ ਐਮ.ਪੀ. (ਮੈਂਬਰ ਆਫ਼ ਪਾਰਲੀਮੈਂਟ ) ਆਖਦੇ ਹਾਂ |

ਪੰਜਾਬ ਵਿੱਚੋਂ ਰਾਜ ਸਭਾ ਵਿੱਚ ਨੁਮਾਇੰਦਗੀ ਲਈ 7 ਮੈਂਬਰ ਜਾਂਦੇ ਹਨ | ਇਹਨਾਂ ਨੂੰ ਵੀ ਅਸੀਂ ਐਮ.ਪੀ. ਹੀ ਆਖਦੇ ਹਾਂ |

ਇਸ ਤਰਾਂ ਪੰਜਾਬ ਦੀ ਵਿਧਾਨ ਸਭਾ ਦੇ ਕੁੱਲ 117 ਮੈਂਬਰ ( ਐਮ.ਐਲ.ਏ. = ਮੈਂਬਰ ਆਫ਼ ਲੈਜਿਸਲੇਟਿਵ ਅਸੈਂਬਲੀ ) ਅਤੇ ਕੇਂਦਰ ਵਿੱਚ ਕੁੱਲ ਐਮ.ਪੀ. 20 ( 13+7 ) ਪੰਜਾਬ ਦੇ ਲੋਕਾਂ ਵੱਲੋਂ ਆਪਣਾ ਪ੍ਰਤੀਨਿੱਧਤਵ ਕਰਨ ਲਈ ਭੇਜੇ ਜਾਂਦੇ ਹਨ |

ਲੋਕ ਸਭਾ ਲਈ 2014 ਵਿੱਚ ਹੋਈਆਂ ਚੋਣਾਂ ਅਨੁਸਾਰ ਲੋਕ ਸਭਾ ਵਿੱਚ ਚੁਣਕੇ ਭੇਜੇ ਗਏ ਮੈਂਬਰਾਂ ਦਾ ਵੇਰਵਾ ਇਸ ਤਰਾਂ ਹੈ :

ਸ਼ਿਰੋਮਣੀ ਅਕਾਲੀ ਦਲ ਦੇ ਮੈਂਬਰ = 4  ( ਪ੍ਰੇਮ ਸਿੰਘ ਚੰਦੂਮਾਜਰਾ, ਹਰਸਿਮਰਤ ਕੌਰ ਬਾਦਲ, ਸ਼ੇਰ ਸਿੰਘ ਘੁਭਾਇਆ ਅਤੇ ਰਣਜੀਤ ਸਿੰਘ ਬ੍ਰਹਮਪੁਰਾ )

ਭਾਰਤੀ ਜਨਤਾ ਪਾਰਟੀ ਦੇ ਮੈਂਬਰ = 2 ( ਵਿਨੋਦ ਖੰਨਾ ਅਤੇ ਵਿਜੈ ਸਾਂਪਲਾ ) ( ਵਿਨੋਦ ਖੰਨਾ ਦੀ ਮੌਤ ਹੋ ਚੁੱਕੀ ਹੈ )

ਕਾਂਗਰਸ ਪਾਰਟੀ ਦੇ ਮੈਂਬਰ = 3 ( ਗੁਰਜੀਤ ਸਿੰਘ ਔਜਲਾ, ਸੰਤੋਖ ਸਿੰਘ ਚੌਧਰੀ ਅਤੇ ਰਵਨੀਤ ਸਿੰਘ ਬਿੱਟੂ )

ਆਮ ਆਦਮੀ ਪਾਰਟੀ ਦੇ ਮੈਂਬਰ = 4 ( ਭਗਵੰਤ ਮਾਨ, ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ ਅਤੇ ਪ੍ਰੋ. ਸਾਧੂ ਸਿੰਘ )

ਰਾਜ ਸਭਾ ਵਿੱਚ ਪੰਜਾਬ ਵੱਲੋਂ 7 ਸੀਟਾਂ ਹਨ | ਪਰ ਇਹ ਮੈਂਬਰ ਲੋਕਾਂ ਵੱਲੋਂ ਨਹੀਂ ਚੁਣੇ ਜਾਂਦੇ | ਇਹ ਕੇਵਲ ਰਾਜ ਦਾ ਕੇਂਦਰ ਵਿੱਚ ਪ੍ਰਤੀਨਿੱਧਤਵ ਕਰਦੇ ਹਨ | ਅਪ੍ਰੈਲ, 2016 ਵਿੱਚ ਪੰਜਾਬ ਵੱਲੋਂ ਭੇਜੇ ਗਏ ਇਹਨਾਂ ਮੈਂਬਰਾਂ ਦਾ ਵੇਰਵਾ ਇੰਝ ਹੈ :

ਸ਼ਿਰੋਮਣੀ ਅਕਾਲੀ ਦਲ = 3 (ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ ਅਤੇ ਬਲਵਿੰਦਰ ਸਿੰਘ ਭੂੰਦੜ )

ਕਾਂਗਰਸ ਪਾਰਟੀ = 3 ( ਸ਼ਮਸ਼ੇਰ ਸਿੰਘ ਦੂਲੋ ,ਪ੍ਰਤਾਪ ਸਿੰਘ ਬਾਜਵਾ ਅਤੇ ਅੰਬਿਕਾ ਸੋਨੀ )

ਭਾਰਤੀ ਜਨਤਾ ਪਾਰਟੀ = 1 ( ਸ਼ਿਵੈਤ ਮਲਿੱਕ )

ਧਿਆਨ ਦੇਣ ਯੋਗ ਗੱਲ : – ਰਾਜ ਸਭਾ ਦੇ ਮੈਂਬਰ ਰਾਜ ਦੇ ਪ੍ਰਤੀਨਿੱਧ ਹੁੰਦੇ ਹਨ |ਇਹਨਾਂ ਦੀ ਚੋਣ ਪੰਜ ਸਾਲ ਬਾਅਦ ਨਹੀਂ ਹੁੰਦੀ ਬਲਕਿ 6 ਸਾਲ ਬਾਅਦ ਰਾਜ ਵਿੱਚੋਂ ਪ੍ਰਤੀਨਿੱਧਤਾ ਕਰਨ ਲਈ ਨਵੇਂ ਮੈਂਬਰ ਭੇਜੇ ਜਾਂਦੇ ਹਨ | ਹੈਰਾਨੀ ਵਾਲੀ ਗੱਲ ਹੈ ਕੀ ਫਰਵਰੀ, 2017 ਵਿੱਚ ਬਣ ਕੇ ਆਈ ਨਵੀਂ ਸਰਕਾਰ ਵੱਲੋਂ ਕੋਈ ਵੀ ਮੈਂਬਰ ਰਾਜ ਸਭਾ ਵਿੱਚ 2022 ਤੱਕ ਚੁਣ ਕੇ ਨਹੀਂ ਭੇਜਿਆ ਜਾਵੇਗਾ |ਕਿਉਂਕਿ ਇਹ 7 ਮੈਂਬਰ ਅਪ੍ਰੈਲ,2016 ਵਿੱਚ ਚੁਣ ਕੇ ਭੇਜੇ ਜਾ ਚੁਕੇ ਹਨ | ਇਹਨਾਂ ਦਾ ਪਾਰਟੀ-ਵਾਇਜ਼ ਵੇਰਵਾ ਉੱਪਰ ਦਿੱਤਾ ਗਿਆ ਹੈ |ਇਹਨਾਂ ਦੀ ਅਗਲੀ ਚੋਣ ਮਾਰਚ / ਅਪ੍ਰੈਲ 2022 ਵਿੱਚ ਹੋਵੇਗੀ ਕਿਉਂਕਿ ਉਦੋਂ ਹੀ ਇਹਨਾਂ ਦੇ ਛੇ ਸਾਲ ਪੂਰੇ ਹੋਣਗੇ | ਜਦਕਿ ਮੌਜੂਦਾ ਨਵੀਂ ਸਰਕਾਰ ਦਾ ਕਾਰਜਕਾਲ ਫਰਵਰੀ , 2017 ਤੋਂ ਸ਼ੁਰੂ ਹੋ ਕੇ ਫਰਵਰੀ, 2022 ਤੱਕ ਪੰਜ ਸਾਲ ਬਾਅਦ ਸਮਾਪਤ ਹੋ ਜਾਵੇਗਾ |ਅਰਥਾਤ ਰਾਜ ਸਭਾ ਮੈਂਬਰਾਂ ਦੇ ਛੇ ਸਾਲ ਦਾ ਕਾਰਜਕਾਲ ਸਮਾਪਤ ਹੋਣ ਤੋਂ ਪਹਿਲਾਂ ਹੀ ਇਸ ਸਰਕਾਰ ਦੇ ਆਪਣੇ ਪੰਜ ਸਾਲ ਪੂਰੇ ਹੋ ਚੁੱਕੇ ਹੋਣਗੇ |

                                  ____________________________________

Author: gkscrapbook

This is a non-profit site for all those students who are aspirants of competitive exams of different kinds. We don't provide knowledge in bulk but a small spoon of little knowledge is sufficient for containing the continuous studies.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s