- ਅਟਾਰੀ ਬਾਰਡਰ ( ਅੰਮ੍ਰਿਤਸਰ ) ਵਿਖੇ ਝੰਡਾ ਨੀਵਾਂ ਕਰਨ ਦੀ ਰਸਮ ਨੂੰ ਦੇਖਣ ਲਈ ਹਜ਼ਾਰਾਂ ਲੋਕ ਰੋਜ਼ਾਨਾ ਇਕੱਠੇ ਹੁੰਦੇ ਹਨ|
- ਪੰਜਾਬ ਦੀਆਂ ਪੇਂਡੂ ਓਲੰਪਿਕ ਖੇਡਾਂ ਲੁਧਿਆਣੇ ਤੋਂ ਛੇ ਕਿਲੋਮੀਟਰ ਦੁਰ ਕਿਲ੍ਹਾ ਰਾਏਪੁਰ ਵਿੱਚ ਹਰ ਸਾਲ ਹੁੰਦੀਆਂ ਹਨ |
- 21, ਫਰਵਰੀ ਨੂੰ ‘ਵਿਸ਼ਵ ਮਾਂ ਬੋਲੀ ਦਿਵਸ’ ਹਰ ਵਰ੍ਹੇ ਪੰਜਾਬ ਵਿੱਚ ‘ਮਾਂ ਬੋਲੀ ਪੰਜਾਬੀ ਦਿਵਸ’ ਮਨਾਇਆ ਜਾਂਦਾ ਹੈ |
- ਜਲ੍ਹਿਆਂ ਵਾਲੇ ਬਾਗ ਵਿੱਚ ਹੋਏ ਕਾਂਡ ਦਾ ਬਦਲਾ ਸ਼ਹੀਦ ਉਧਮ ਸਿੰਘ ਨੇ ਜਨਰਲ ਓਡਵਾਇਰ ਨੂੰ ਇੰਗਲੈਂਡ ਵਿੱਚ ਮਾਰਕੇ ਲਿਆ ਸੀ |
- ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਸਨ |
- ਪੰਜਾਬ ਦੀ ਵਿਧਾਨ ਸਭਾ ਵਿੱਚ 117 ਮੈਂਬਰ ਹੁੰਦੇ ਹਨ | ਲੋਕ ਸਭਾ ਵਿੱਚ 13 ਅਤੇ ਰਾਜ ਸਭਾ ਵਿੱਚ 7 ਮੈਂਬਰ ਭੇਜੇ ਜਾਂਦੇ ਹਨ |
- ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਸਿੱਖਿਆ ਦਰ ਪੰਜਾਬ ਵਿੱਚ ਸਭ ਤੋਂ ਵੱਧ ਹੈ |
- ਸਭ ਤੋਂ ਘੱਟ ਪੜਿਆ ਲਿਖਿਆ ਜਿਲ੍ਹਾ ਮਾਨਸਾ ਹੈ |
- ਸਭ ਤੋਂ ਘੱਟ ਖੇਤਰਫਲ ਵਾਲਾ ਜਿਲਾ ਪਠਾਨਕੋਟ ਹੈ |
- ਸਭ ਤੋਂ ਘੱਟ ਘਣਤਾ ਵਾਲਾ ਜਿਲ੍ਹਾ ਮੁਕਤਸਰ ਹੈ |
- ਸਭ ਤੋਂ ਵੱਧ ਜਨਸੰਖਿਆ ਵਾਲਾ ਜਿਲ੍ਹਾ ਲੁਧਿਆਣਾ ਹੈ |
- ਸ਼ਹੀਦ ਭਗਤ ਸਿੰਘ ਨੂੰ ਅਸੈਂਬਲੀ ਵਿੱਚ ਬੰਬ ਸੁੱਟਣ ਕਾਰਣ 23 ਮਾਰਚ 1931ਈ: ਨੂੰ ਫਾਂਸੀ ਦੇ ਦਿੱਤੀ ਗਈ |
- ਮਦਨ ਲਾਲ ਢੀਂਗਰਾ ਨੇ ਲੰਦਨ ਵਿਖੇ ਕਰਨਲ ਵਿਲੀਅਮ ਕਰਜ਼ਨ ਵਾਇਲੀ ਨੂੰ ਗੋਲੀ ਮਾਰੀ ਸੀ |
- ਖਾਲਸਾ ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਹੈ ਸ਼ੁੱਧ, ਅਤੇ ਖਰਾ |
- ਸਭ ਤੋਂ ਪਹਿਲਾਂ ਸਿੱਖ ਰਾਜ ਬੰਦਾ ਸਿੰਘ ਬਹਾਦੁਰ ਨੇ ਕਾਇਮ ਕੀਤਾ ਸੀ | ਉਸਨੇ ਇੱਕ ਸਿੱਖ-ਸਿੱਕਾ ਵੀ ਜ਼ਾਰੀ ਕੀਤਾ ਸੀ |
- ਬੰਦਾ ਸਿੰਘ ਬਹਾਦੁਰ ਦਾ ਪਹਿਲਾ ਨਾਮ ਲਛਮਣ ਦਾਸ ਸੀ | ਘਰ ਬਾਹਰ ਤਿਆਗਣ ਤੋਂ ਬਾਅਦ ਉਹ ਜਾਨਕੀ ਪ੍ਰਸਾਦ ਦਾ ਚੇਲਾ ਬਣ ਗਿਆ ਸੀ |ਬੈਰਾਗੀ ਬਣਨ ਤੋਂ ਬਾਅਦ ਲਛਮਣ ਦਾਸ ਦਾ ਨਾਮ ਮਾਧੋ ਦਾਸ ਪਾਈ ਗਿਆ |
- ਮਾਧੋ ਦਾਸ ਦਾ ਡੇਰਾ ਗੋਦਾਵਰੀ ਨਦੀ ਕੰਡੇ ਤੇ ਸਥਿੱਤ ਸੀ |
- ਚੰਡੀਗੜ੍ਹ ਵਿੱਚ ਤੇਰ੍ਹਾਂ ਨੰਬਰ ਸੈਕਟਰ ਨਹੀਂ ਹੈ |
- ਸਤਲੁਜ ਦਰਿਆ ਦਾ ਪੁਰਾਣਾ ਨਾਮ ਸ਼ਤੁਦਰੀ ਹੈ |
- ਸਤਲੁਜ ਦਰਿਆ ਕੰਡੋ ਦੋ ਪ੍ਰਸਿੱਧ ਅਤੇ ਵੱਡੇ ਸ਼ਹਿਰ ਹਨ ਲੁਧਿਆਣਾ ਅਤੇ ਫਿਰੋਜ਼ਪੁਰ |
- ਨਾਦਰ ਸ਼ਾਹ ਦੇ ਹਮਲੇ ਤੋਂ ਬਾਅਦ ਸਿੱਖਾਂ ਨੇ ‘ਦਲ ਖਾਲਸਾ’ ਦੀ ਨੀਂਹ ਰੱਖੀ ਸੀ |
- ਹਰਿਮੰਦਿਰ ਸਾਹਿਬ ਦੀ ਸਥਾਪਨਾ ਸ਼੍ਰੀ ਗੁਰੂ ਅਰਜੁਨ ਦੇਵ ਜੀ ਨੇ ਕੀਤੀ ਸੀ |
- ਮੋਹਾਲੀ ਨੂੰ ਪੰਜਾਬ ਦੀ ਸਿਲੀਕੋਨ ਵੈਲੀ ਵੀ ਕਿਹਾ ਜਾਂਦਾ ਹੈ |
- ਪੰਜਾਬ ਵਿੱਚ ਖਾਦ ਦਾ ਸਭ ਤੋਂ ਵੱਡਾ ਕਾਰਖਾਨਾ ਨੰਗਲ ਵਿਖੇ ਹੈ |
- ਧੁੱਸੀ ਬੰਨ ਬਿਆਸ ਦਰਿਆ ਉੱਤੇ ਉਸਾਰਿਆ ਗਿਆ ਹੈ |
- ਪੰਜਾਬ ਦੇ ਇਤਿਹਾਸ ਦੀ ਸ਼ੁਰੁਆਤ ਸਿੰਧੁ ਘਾਟੀ ਦੀ ਸਭਿਅਤਾ ਤੋਂ ਸ਼ੁਰੂ ਹੁੰਦੀ ਹੈ |
- ਵਿਸ਼ਵ ਦੇ ਪ੍ਰਸਿੱਧ ਗ੍ਰੰਥ ਰਿਗਵੇਦ ਅਤੇ ਹੋਰ ਸਾਰਾ ਹਿੰਦੂ ਸਾਹਿੱਤ ਪੰਜਾਬ ਵਿੱਚ ਹੀ ਰਚਿਆ ਗਿਆ ਸੀ |
- ਜਲੰਧਰ ਸ਼ਹਿਰ ਰਾਮਾਇਣ ਕਾਲ ਤੋਂ ਵੀ ਪੁਰਾਣਾ ਸ਼ਹਿਰ ਹੈ |
- ਪੰਜਾਬ ਦਾ ਭਾਦਸੋਂ ਕਸਬਾ ਸਭ ਤੋਂ ਵੱਧ ਕੰਬਾਈਨ ਬਨਾਉਣ ਲਈ ਪ੍ਰਸਿੱਧ ਹੈ |
- ਰੇਲਾਂ ਦਾ ਸਭ ਤੋਂ ਵੱਡਾ ਜੰਕਸ਼ਨ ਬਠਿੰਡਾ ਸ਼ਹਿਰ ਹੈ |
- ਅੰਮ੍ਰਿਤਸਰ ਦਾ ਪੁਰਾਣਾ ਨਾਮ ਰਾਮਦਾਸ ਨਗਰ ਸੀ |
- ਨਵਾਂ ਸ਼ਹਿਰ ( ਹੁਣ ਸ਼ਹੀਦ ਭਗਤ ਸਿੰਘ ਸ਼ਹਿਰ ) ਦਾ ਪੁਰਾਣਾ ਨਾਮ ਨੌਸ਼ਰ ਸੀ |
- ਲੁਧਿਆਣਾ ਸ਼ਹਿਰ ਦੀ ਸਥਾਪਨਾ ਲੋਧੀ ਵੰਸ਼ ਵੇਲੇ ਹੋਈ ਸੀ | ਇਸਦ ਪੁਰਾਣਾ ਨਾਮ ਲੋਧੀ ਆਨਾ ਸੀ |
- ਪਟਿਆਲਾ ਸ਼ਹਿਰ ਬਾਬਾ ਆਲਾ ਸਿੰਘ ਨੇ ਵਸਾਇਆ ਸੀ |
- ਮੁਕਤਸਰ ਦਾ ਪੁਰਾਣਾ ਨਾਮ ਖਿਦਰਾਨਾ ਸੀ |
- ਇੰਕਲਾਬ ਜਿੰਦਾਬਾਦ ਦਾ ਨਾਅਰਾ ਸ਼ਹੀਦ ਭਗਤ ਸਿੰਘ ਦੀ ਦੇਣ ਹੈ |
- ਗਾਇਕਾ ਸੁਰਿੰਦਰ ਕੋਰ ਨੂੰ ਪੰਜਾਬ ਦੀ ਕੋਇਲ ਕਿਹਾ ਜਾਂਦਾ ਹੈ |
- “ਬਚਿੱਤਰ ਨਾਟਕ” ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਜੀਵਨੀ ਹੈ |
- ਅੰਮ੍ਰਿਤਾ ਪ੍ਰੀਤਮ ਦੀ ਜੀਵਨੀ ਦਾ ਨਾਮ “ਰਸੀਦੀ ਟਿਕਟ” ਹੈ |
- ਸ਼ਿਵ ਕੁਮਾਰ ਬਟਾਲਵੀ ਨੂੰ ਉਸਦੀ ਰਚਨਾ “ਲੂਣਾ” ਵਾਸਤੇ ਉਸਨੂੰ ਸਾਹਿੱਤ ਅਕਾਦਮੀ ਪੁਰਸਕਾਰ ਮਿਲਿਆ ਸੀ |
__________________________________