ਦੱਖਣੀ ਚੀਨ ਸਾਗਰ ਦਾ ਰੇੜਕਾ

ਅਕਸਰ ਤੁਸੀਂ ਦੱਖਣੀ ਚੀਨ ਸਾਗਰ ਬਾਰੇ ਖਬਰਾਂ ਜਾਂ ਅਖਬਾਰਾਂ ਵਿੱਚ ਸੁਣਿਆ ਜਾਂ ਪੜ੍ਹਿਆ ਹੋਵੇਗਾ | ਅੱਜਕਲ ਦੱਖਣੀ ਚੀਨ ਸਾਗਰ ਇੱਕ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ | ਚੀਨ ਇਸ ਦੱਖਣੀ ਚੀਨ ਸਾਗਰ ਉੱਤੇ ਆਪਣਾ ਪੁਰੀ ਤਰਾਂ ਕਬਜਾ ਚਾਹੁੰਦਾ ਹੈ | ਉਸਦੀ ਇਸੇ ਮਂਨਸ਼ਾ ਕਾਰਣ ਹੀ ਪੂਰਬੀ ਏਸ਼ੀਆ ਵਿੱਚ ਅਸ਼ਾਂਤੀ ਅਤੇ ਅਸਥਿਰਤਾ ਦੀ ਸਥਿਤੀ ਪੈਦਾ ਹੋ ਰਹੀ ਹੈ | ਚੀਨ ਦੀ ਵਧਦੀ ਹੋਈ ਦਖਲੰਦਾਜ਼ੀ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਅਦਾਲਤ ਨੇ ਇਸ ਮਾਮਲੇ ਵਿੱਚ ਆਪਣਾ ਫੈਸਲਾ ਦਿੱਤਾ ਹੈ | ਪਰ ਚੀਨ ਨੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ | ਇਸਤੋਂ ਇਹ ਸਿੱਧ ਹੁੰਦਾ ਹੈ ਕਿ ਚੀਨ ਪੂਰੇ ਵਿਸ਼ਵ ਵਿੱਚ ਆਪਣੀ ਦਾਦਾਗਿਰੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਨਾਲ ਹੀ ਸੰਯੁਕਤ ਰਾਸ਼ਟਰ ਸੰਘ ਦੇ ਨਿਯਮਾਂ ਦੀ ਅਣਦੇਖੀ ਕਰ ਰਿਹਾ ਹੈ |

ਦਖਣੀ ਚੀਨ ਸਾਗਰ ਪ੍ਰਸ਼ਾਂਤ ਮਹਾਸਾਗਰ ਦਾ ਇੱਕ ਜਲ-ਭਾਗ ਹੈ | ਚੀਨ ਦੇ ਦਖਣ ਤੋਂ ਤਾਇਵਾਨ ਦੀਪ ਤੱਕ, ਮਲੇਸ਼ੀਆ ਅਤੇ ਸਿੰਗਾਪੁਰ ਦੇ ਉੱਤਰ-ਪੂਰਬ ਅਤੇ ਵੀਅਤਨਾਮ ਦੇ ਪੂਰਬ ਵਿੱਚ ਸਥਿੱਤ ਇਹ ਸਮੁੰਦਰੀ ਖੇਤਰ ਲਗਪਗ  35 ਲੱਖ ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ | ਇਸ ਖੇਤਰ ਵਿੱਚ 200 ਤੋਂ ਵੱਧ ਛੋਟੇ ਵੱਡੇ ਟਾਪੂ ਸਥਿੱਤ ਹਨ | ਇਹ ਖੇਤਰ ਵਿਸ਼ਵ ਦੇ ਇੱਕ ਤਿਹਾਈ ਵਪਾਰਕਜਹਾਜਾਂ ਦੀ ਆਵਾਜਾਈ ਦਾ ਕੇਂਦਰ ਹੈ | 50 ਅਰਬ ਟਨ ਕੱਚਾ ਤੇਲ ਅਤੇ  20 ਅਰਬ ਘਣ ਮੀਟਰ ਗੈਸ ਦਾ ਭੰਡਾਰ ਇਸਦੀ ਗਹਿਰਾਈ ਵਿੱਚ ਛੁੱਪਿਆ ਹੋਇਆ ਹੈ | ਚੀਨ ਦਾ ਇਹ ਮੰਨਣਾ ਹੈ ਕਿ 213 ਅਰਬ ਤੇਲ ਦਾ ਭੰਡਾਰ ਇੱਥੇ ਸਥਿੱਤ ਹੈ , ਜੋ ਕਿ ਅਮਰੀਕਾ ਦੇ ਤੇਲ ਭੰਡਾਰ ਤੋਂ 10 ਗੁਣਾ ਜਿਆਦਾ ਹੈ |

sc2

ਇਸ ਸਮੇਂ ਦਖਣੀ ਚੀਨ ਸਾਗਰ ਸਰਵਉੱਚਤਾ ਦੀ ਲੜਾਈ ਦਾ ਕੇਂਦਰ ਬਿੰਦੁ ਬਣ ਗਿਆ ਹੈ | ਇਸ ਸਾਗਰ ਵਿੱਚ ਚੀਨ, ਵੀਅਤਨਾਮ, ਫ਼ਿਲੀਪੀੰਸ, ਮਲੇਸ਼ੀਆ, ਤਾਇਵਾਨ, ਅਤੇ ਬਰੁਨੇਈ ਆਪਣੇ-ਆਪਣੇ ਹਿੱਤਾਂ ਨੂੰ ਲੈ ਇਸ ਖੇਤਰ ਉੱਤੇ ਆਪਣੀ ਦਾਅਵੇਦਾਰੀ ਜਿਤਾ ਰਹੇ ਹਨ | ਇਸ ਖੇਤਰ ਵਿੱਚ ਤਿੰਨ ਮੁੱਖ ਦੀਪ-ਸਮੂਹ ਹਨ – ਸਪਰਾਟਲੀ , ਪਾਰਸੇਲ  ਅਤੇ ਪ੍ਰਤਾਸ |

ਸਪਰਾਟਲੀ ਦੀਪ ਸਮੂਹ ਉੱਤੇ ਅਧਿਕਾਰ ਨੂੰ ਲੈ ਕੇ ਚੀਨ, ਬਰੁਨੇਈ, ਮਲੇਸ਼ੀਆ,ਫਿਲੀਪੀੰਸ, ਤਾਇਵਾਨ ਅਤੇ ਵੀਅਤਨਾਮ ਵਿਚ ਵਿਵਾਦ ਹੈ |

ਪਾਰਸੇਲ ਦੀਪ ਸਮੂਹ ਚੀਨ,ਵੀਅਤਨਾਮ ਅਤੇ ਤਾਇਵਾਨ ਦੇ ਵਿੱਚ ਝਗੜਾ ਹੈ |

ਪ੍ਰਤਾਸ ਦੀਪ ਸਮੂਹ ਉੱਤੇ ਚੀਨ, ਤਾਇਵਾਨ ਅਤੇ ਫਿਲੀਪੀੰਸ ਆਪਣਾ-ਆਪਣਾ ਦਾਅਵਾ ਜਿਤਾਉਂਦੇ ਹਨ | ਪਰ ਇਸ ਉੱਤੇ ਤਾਇਵਾਨ ਦਾ ਕਬਜਾ ਹੈ |

ਚੀਨ ਤਾਂ ਦਖਣੀ ਚੀਨ ਸਾਗਰ ਦੇ ਲਗਪਗ ਸਾਰੇ ਹੀ ਦੀਪ-ਸਮੂਹਾਂ ਉੱਤੇ ਆਪਣਾ ਅਧਿਕਾਰ ਜਿਤਾਉਂਦਾ ਹੈ | ਉਸਦਾ ਮੰਨਣਾ ਹੈ ਕਿ ਲਗਪਗ ਤਿੰਨ ਹਜ਼ਾਰ ਸਾਲਾਂ ਤੋਂ ਉਸਦਾ ਇਸ ਖੇਤਰ ਅਤੇ ਦੋਹਾਂ ਦੀਪ-ਸਮੂਹਾਂ ( ਪਾਰਸੇਲ ਅਤੇ ਸਪਾਟਲੀ ) ਉੱਤੇ ਅਧਿਕਾਰ ਰਿਹਾ ਹੈ | ਚੀਨ ਦਾ ਇਹ ਦਾਅਵਾ ਪਹਿਲੀ ਸਦੀ ਦੇ ਹਾਨਵੰਸ਼ ਅਤੇ 15ਵੀੰ ਸਦੀਂ ਦੇ ਜਿੰਨਦੇਸ਼ ਦੇ ਦਸਤਾਵੇਜਾਂ ਉੱਤੇ ਅਧਾਰਿਤ ਹੈ | 1947 ਵਿੱਚ ਚੀਨ ਨੇ ਇੱਕ ਨਕਸ਼ਾ ਜਾਰੀ ਕਰਕੇ ਇਸ ਝਗੜੇ ਵਾਲ੍ਹੇ ਖੇਤਰ ਨੂੰ ਆਪਣੀ ਸੀਮਾ ਵਿੱਚ ਦਿਖਾਕੇ ਦਾਅਵੇਦਾਰੀ ਨੂੰ ਹੋਰ ਮਜਬੂਤ ਬਣਾ ਦਿੱਤਾ | ਉਸਨੇ ਆਪਣੇ ਖੇਤਰੀ ਦਾਅਵਿਆਂ ਦਾ ਬਾਰਡਰ ਬਣਾਕੇ ਨਕਸ਼ੇ ਉੱਤੇ  11 ਡੈਸ਼ਾਂ ਦੇ ਨਾਲ ਯੂ-ਆਕਾਰ ਦੀ ਇੱਕ ਲਾਈਨ ਬਣਾਈ ,ਜਿਸ ਵਿੱਚ ਦਖਣੀ ਚੀਨ ਸਾਗਰ ਦਾ ਬਹੁਤ ਸਾਰਾ ਖੇਤਰ ਆ ਜਾਂਦਾ ਸੀ | 1953 ਇਸ ਨਕਸ਼ੇ ਵਿੱਚੋਂ ਟੋੰਕਿੰਗ ਦੀ ਖਾੜੀ ਨੂੰ ਹਟਾ ਦਿੱਤਾ ਗਿਆ , ਅਤੇ ਇਸ ਤਰਾਂ ਦੋ ਡੈਸ਼ਾਂ ਇਸ ਵਿੱਚੋਂ ਘੱਟ ਹੋ ਗਈਆਂ | ਉਸਤੋਂ ਬਾਅਦ ਦੱਖਣੀ ਚੀਨ ਸਾਗਰ ਦੇ ਇਸ ਵਿਵਾਦ ਨੂੰ “ Nine Dash Lines ਦੇ ਨਾਮ ਨਾਲ ਜਾਣਿਆਂ ਜਾਂਦਾ ਹੈ | ਇਸ ਨਾਈਨ ਡੈਸ਼ ਲਾਈਨ ਅਨੁਸਾਰ ਚੀਨ ਇਸ ਖੇਤਰ ਦੇ ਲਗਪਗ 90 ਖੇਤਰ ਉੱਤੇ ਆਪਣਾ ਦਾਅਵਾ ਕਰਦਾ ਹੈ |

ਫਿਲੀਪੀੰਸ ਦਾ ਸਪਰਾਟਲੀ ਦੀਪ-ਸਮੂਹ ਉੱਤੇ ਕਬਜਾ ਹੈ | ਉਹ ਮਹਾਂਦੀਪੀ ਪੱਟੀ ਉੱਤੇ ਆਪਣਾ ਦਾਅਵਾ ਕਰਦਾ ਹੈ ਕਿਉਂਕਿ ਉਹ ਇਸ ਦੀਪ-ਸਮੂਹ ਦੇ ਸਭ ਤੋਂ ਨੇੜੇ ਸਥਿੱਤ ਹੈ |

ਵੀਅਤਨਾਮ ਦਾ ਮੰਨਣਾ ਹੈ ਕਿ ਸਪਰਾਟਲੀ ਅਤੇ ਪਾਰਸੇਲ ਦੀਪ-ਸਮੂਹ ਦੀ ਲੜੀ ਉਸਦੀ ਸੀਮਾ ਦੇ ਅੰਦਰ ਹੈ | 20 ਸਪਰਾਟਲੀ ਦੀਪਾਂ ਉੱਤੇ ਉਸਦਾ ਕਬਜਾ ਹੈ ਅਤੇ 17ਵੀੰ ਸਦੀ ਤੋਂ ਇਹਨਾਂ ਟਾਪੂਆਂ ਉੱਤੇ ਉਸਦਾ ਕੰਟਰੋਲ ਹੈ | ਸਾਲ   1974 ਵਿੱਚ ਚੀਨ ਨੇ ਉਸਨੂੰ ਪਾਰਸੇਲ ਦੀਪ-ਸਮੂਹ ਤੋਂ ਜਬਰਦਸਤੀ ਬੇਦਖਲ ਕਰ ਦਿੱਤਾ |

ਮਲੇਸ਼ੀਆ ਦਾ ਤਿੰਨ ਸਪਰਾਟਲੀ ਟਾਪੂਆਂ ਅਤੇ ਮਹਾਂਦੀਪੀ ਪੱਟੀ ਉੱਤੇ ਦਾਅਵਾ ਹੈ | ਇੱਥੇ ਮਲੇਸ਼ੀਆ ਨੇ ਇੱਕ ਹੋਟਲ ਵੀ ਬਣਾਇਆ ਹੋਇਆ ਹੈ |

ਤਾਇਵਾਨ ਵੀ ਲਗਪਗ ਪੂਰੇ ਦੱਖਣੀ ਚੀਨ ਸਾਗਰ ਅਤੇ ਸਪਰਾਟਲੀ ਟਾਪੂਆਂ ਨੂੰ ਆਪਣਾ ਦਸਦਾ ਹੈ |

ਬਰੁਨੇਈ ਕਿਸੇ ਖਾਸ ਹਿੱਸੇ ਉੱਤੇ ਆਪਣੇ ਦਾਅਵੇ ਦਾ ਨਾਮ ਨਹੀਂ ਲੈਦਾ ਹੈ | ਉਸਦਾ ਦਾਅਵਾ ਸਾਗਰ ਦੇ ਬਾਹਰੀ ਆਰਥਿਕ ਖੇਤਰ ਤੱਕ ਸੀਮਤ ਹੈ |

ਇਸ ਖੇਤਰ ਵਿੱਚ ਸਥਿੱਤ ਇੰਡੋਨੇਸ਼ਿਆ ਦਾ ਨਾਤੁਨਾ ਟਾਪੂਆਂ ਨੂੰ ਲੈ ਕੇ ਦੂਸਰੇ ਦੇਸ਼ਾਂ ਨਾਲ ਵਿਵਾਦ ਹੈ |

ਇਹਨਾਂ ਦੇਸ਼ਾਂ ਦਾ ਦੱਖਣੀ ਚੀਨ ਸਾਗਰ ਵਿੱਚ ਦਾਅਵਾ ਸੰਯੁਕਤ ਰਾਸ਼ਟਰ ਸੰਘ ਦੇ ਸਮੁੰਦਰੀ ਕਾਨੂੰਨ , ਅਧਿਨਿਯਮ 1982 ‘ਤੇ ਅਧਾਰਿਤ ਹੈ , ਜਿਸਦੇ ਤਹਿਤ ਸਮੁੰਦਰੀ ਸੀਮਾ ਨਾਲ ਲਗਦੇ ਦੇਸ਼ਾਂ ਨੂੰ ਬਾਹਰੀ ਆਰਥਿਕ ਖੇਤਰ ਦਾ ਅਧਿਕਾਰ ਦਿੱਤਾ ਗਿਆ ਹੈ | ਕੋਈ ਵੀ ਦੇਸ਼ ਆਪਣੇ ਬਾਹਰੀ ਆਰਥਿਕ ਖੇਤਰ ਦਾ ਸਮੁੰਦਰੀ ਸੰਸਾਧਨਾਂ ਦੇ ਪ੍ਰਯੋਗ ਕਰਨ ਲਈ ਅਧਿਕਾਰਤ ਹੈ |

        ਚੀਨ ਦੱਖਣੀ ਚੀਨ ਸਾਗਰ ਉੱਤੇ ਆਪਣਾ ਸਰਵ-ਅਧਿਕਾਰ ਸਥਾਪਿਤ ਕਰਨਾ ਚਾਹੁੰਦਾ ਹੈ | ਇਸ ਲਈ ਉਹ ਹਰ ਤਰਾਂ ਦੇ ਹੱਥ-ਕੰਡੇ ਆਪਣਾ ਰਿਹਾ ਹੈ | ਸ਼ੁਰੂਆਤੀ ਦੌਰ ਵਿੱਚ ਤਾਂ ਉਸਨੇ ਦਖਣੀ ਚੀਨ ਸਾਗਰ ਦੇ ਛੋਟੇ-ਛੋਟੇ ਦੇਸ਼ਾਂ ਨਾਲ ਗੱਲਬਾਤ ਅਤੇ ਸਮਝੌਤੇ ਕਰਕੇ ਅਤੇ ਹੋਰ ਮੋਰਚਿਆਂ ਉੱਤੇ ਵੀ ਉਹਨਾਂ ਨੂੰ ਆਪਣੇ ਨਾਲ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ | ਪਰ ਪਿਛਲੇ ਕੁਝ ਸਾਲਾਂ ਤੋਂ ਉਸਨੇ ਦਖਣੀ ਚੀਨ ਸਾਗਰ ਦੇ 90 ਪ੍ਰਤੀਸ਼ੱਤ ਹਿੱਸੇ ਉੱਤੇ ਆਪਣਾ ਦਾਅਵਾ ਜਿਤਾ ਕੇ ਇਸ ਖੇਤਰ ਉੱਤੇ ਕਬਜਾ ਕਰਨ ਦੀ ਕਿਰਿਆ ਆਰੰਭ ਕਰ ਦਿੱਤੀ ਹੈ | ਇਸੇ ਕਾਰਣ ਉਸਨੇ ਉੱਥੇ ਗੈਰ-ਕੁਦਰਤੀ ਟਾਪੂ ਅਤੇ ਰਨ-ਵੇ , ਭਵਨ, ਸੈਟੇਲਾਇਟ, ਸੰਚਾਰ-ਐਂਟੀਨਾ ਆਦਿ ਦਾ ਨਿਰਮਾਣ ਕੀਤਾ ਹੈ | ਉਸਨੇ ਆਪਣੇ ਸਾਰੇ ਟਾਪੂਆਂ ਨੂੰ ਲੜਾਕੂ ਵਿਮਾਨ , ਮਿਜਾਇਲ ਅਤੇ ਮਿਜਾਇਲ ਰੱਖਿਆ ਪ੍ਰਣਾਲੀ ਨਾਲ ਲੈਸ ਕੀਤਾ ਹੈ | ਚੀਨ ਨੇ ਦਿਸੰਬਰ 2013 ਦੇ ਬਾਦ 3000 ਏਕੜ ਤੋਂ ਜਿਆਦਾ ਭੂਮੀ ਉੱਤੇ ਆਪਣਾ ਦਾਅਵਾ ਪੇਸ਼ ਕੀਤਾ ਹੈ | ਉਸਦਾ ਇਹ ਦਾਅਵਾ ਪਿਛਲੇ ਚਾਰ ਸਾਲਾਂ ਵਿੱਚ ਕੀਤੇ ਗਏ ਦਾਅਵਿਆਂ ਤੋਂ ਜਿਆਦਾ ਹੈ | ਇਸ ਖੇਤਰ ਵਿੱਚ ਚੀਨ ਦੀਆਂ ਤੀਬਰ ਗਤੀਵਿਧੀਆਂ ਕਾਰਣ ਸ਼ਕਤੀ ਸੰਤੁਲਨ ਚੀਨ ਦੇ ਪੱਖ ਵਿੱਚ ਵੱਧਦਾ ਜਾ ਰਿਹਾ ਹੈ | ਵਿਵਾਦਾਂ ਵਾਲੇ ਟਾਪੂਆਂ ਉੱਤੇ ਚੀਨੀ ਸੈਨਾ ਦੀ ਮੌਜੂਦਗੀ ਨਿਸ਼ਚਿਤ ਹੀ ਚੀਨ ਦੀ ਮਾਰਕ-ਯੋਗਤਾ ਨੂੰ ਦਖਣੀ ਅਤੇ ਪੂਰਬੀ ਏਸ਼ੀਆ ਵਿੱਚ ਲਗਪਗ 1000 ਕਿਲੋਮੀਟਰ ਤੱਕ ਵਧਾ ਦੇਵੇਗੀ |

        ਚੀਨ ਦੀਆਂ ਅਜਿਹੀਆਂ ਵਧਦੀਆਂ ਗਤੀਵਿਧੀਆਂ ਕਾਰਣ ਪ੍ਰਭਾਵਿਤ ਰਾਸ਼ਟਰ ਸਮੇਂ-ਸਮੇਂ ਤੇ ਇਸਦਾ ਵਿਰੋਧ ਕਰਦੇ ਰਹੇ ਹਨ | 1995 ਵਿੱਚ ਚੀਨ ਨੇ ਮਿਸਚੀਫ਼ ਟਾਪੂ ਉੱਤੇ ( ਜੋ ਫਿਲੀਪੀੰਸ ਦੇ ਕਬਜੇ ਵਿੱਚ ਸੀ ) ਕਬਜਾ ਕਰਕੇ ਮਛੇਰਿਆਂ ਲਈ ਆਸਰਾ-ਸਥਲ ਬਣਾ ਲਿਆ | ਇਸਦਾ ਪ੍ਰਯੋਗ ਉਹ ਨੌ-ਸੈਨਿਕ ਸਮੁੰਦਰੀ ਆਵਾਜਾਹੀ ਉੱਤੇ ਨਜਰ ਰੱਖਣ ਲਈ ਕਰਨ ਲੱਗਾ | ਚੀਨ ਦੀ ਇਸ ਹਰਕਤ ਦੀ ਸ਼ਿਕਾਇਤ ਫ਼ਿਲੀਪੀੰਸ ਨੇ ਆਸੀਆਨ ਦੇਸ਼ਾਂ ਦੇ ਸਾਹਮਣੇ ਕੀਤੀ | ਪਰ ਚੀਨ ਨੇ ਇਸਨੂੰ ਨਕਾਰਦੇ ਹੋਏ ਆਪਣੀ ਪਕੜ ਹੋਰ ਵੀ ਮਜਬੂਤ ਕਰ ਲਈ | 2009 ਵਿੱਚ ਚੀਨ ਨੇ ਸੰਯੁਕਤ ਰਾਸ਼ਟਰ ਸੰਘ ਨੂੰ ਇੱਕ ਨਕਸ਼ਾ ਸੌਂਪਿਆ ਜਿਸ ਵਿੱਚ ਨਾਈਨ ਡੈਸ਼ ਲਾਈਨ ਦੇ ਅੰਦਰ ਆਉਣ ਵਾਲੇ ਟਾਪੂਆਂ ਅਤੇ ਜਲ ਖੇਤਰ ਉੱਤੇ ਆਪਣਾ ਦਾਅਵਾ ਹੋਣ ਦੀ ਗੱਲ ਕਹੀ ਗਈ ਸੀ |

ਸਾਲ 2013 ਵਿੱਚ ਫਿਲੀਪੀੰਸ ਇਸ ਝਗੜੇ ਨੂੰ ਅੰਤਰਰਾਸ਼ਟਰੀ ਅਦਾਲਤ ਵਿੱਚ ਲੈ ਗਿਆ | 12 ਜੁਲਾਈ, 2016 ਨੂੰ ਅਦਾਲਤ ਨੇ ਬਹੁਤ ਸਾਰੇ ਪਹਿਲੂਆਂ ਉੱਤੇ ਧਿਆਨ ਕਰਦੇ ਹੋਏ ਫੈਸਲਾ ਸੁਣਾਇਆ | ਸੰਯੁਕਤ ਰਾਸ਼ਟਰ ਦੇ ਸਮੁੰਦਰੀ ਕਾਨੂੰਨ ਸਬੰਧੀ ਨੀਯਮ ਅਨੁਛੇਦ 296 ਅਤੇ ਅਠਵੀੰ ਅਨੁਸੂਚੀ ਦੀ ਧਾਰਾ 11 ਦੇ ਤਹਿਤ ਫੈਸਲਾ ਅੰਤਿਮ ਅਤੇ ਬਾਧਕਾਰੀ ਹੈ | ਅਦਾਲਤ ਨੇ ਫੈਸਲਾ ਦਿੰਦੇ ਹੋਏ ਸਪਸ਼ਟ ਕਿਹਾ ਕਿ – “ ਚੀਨ ਦਾ ਦੱਖਣੀ ਚੀਨ ਸਾਗਰ ਦੇ ਜਲ ਅਤੇ ਕੁਦਰਤੀ ਸਾਧਨਾਂ ਤੇ ਇਤਿਹਾਸਿਕ ਅਧਿਕਾਰ ਨਹੀਂ ਹੈ | ਵਿਵਾਦ ਵਾਲੇ ਇਲਾਕੇ ਦਾ ਕੋਈ ਵੀ ਟਾਪੂ ਚੀਨ ਦੇ ਵਿਸਤਾਰ ਕੀਤੇ ਹੋਏ ਸਮੁੰਦਰੀ ਖੇਤਰ ਦੇ ਅਧੀਨ ਨਹੀਂ ਆਏਗਾ | ਚੀਨ ਨੇ ਫ਼ਿਲੀਪੀੰਸ ਦੇ ਵਿਸ਼ੇਸ਼ ਆਰਥਿਕ ਜੋਨ ਵਿੱਚ ਕੁਦਰਤੀ ਸਾਧਨਾਂ ਦਾ ਦੋਹਨ ਕਰਕੇ ਉਸਦੀ ਪ੍ਰਭੂਸੱਤਾ ਦਾ ਹਰਨ ਕੀਤਾ ਹੈ | ਅਵੈਧ ਤਰੀਕੇ ਨਾਲ ਉਸਦੇ ਮਛੁਆਰਿਆਂ ਨੂੰ ਰੋਕਿਆ ਹੈ ਅਤੇ ਕਈ ਮੌਕਿਆਂ ਤੇ ਉਸਦੇ ਜਹਾਜਾਂ ਨੇ ਟਕਰਾਵ ਦਾ ਸੰਕਟ ਪੈਦਾ ਕੀਤਾ ਹੈ ” | ਅਦਾਲਤ ਨੇ ਇਹ ਵੀ ਦੇਖਿਆ ਕਿ ਚੀਨ ਸਮੁੰਦਰੀ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਹੀ ਵਿਸ਼ੇਸ਼ ਆਰਥਿਕ ਖੇਤਰ ਵਿਚ ਵੱਡੇ ਗੈਰ-ਕੁਦਰਤੀ ਟਾਪੂਆਂ ਦਾ ਨਿਰਮਾਣ ਕਰਕੇ ਅਸਲੀ ਪਰਿਸਥਿਤੀਆਂ ਵਿੱਚ ਬਦਲਾਵ ਲਿਆ ਰਿਹਾ ਹੈ | ਚੀਨ ਦੇ ਰੌਬੀਲੇ ਰੁੱਖ ਅਤੇ ਉਸਦੀਆਂ ਸ਼ੱਕੀ ਗਤੀਵਿਧੀਆਂ ਦੇ ਕਾਰਣ ਦੱਖਣੀ ਚੀਨ ਸਾਗਰ ਵਿੱਚ ਖੇਤਰੀ ਅਸਥਿਰਤਾ ਪੈਦਾ ਹੋਣ ਦੇ ਨਾਲ ਹੀ ਯੁੱਧ-ਭੂਮੀ ਦਾ ਇੱਕ ਨਵਾਂ ਕੇਂਦਰ ਬਣਦਾ ਜਾ ਰਿਹਾ ਹੈ |

ਅਦਾਲਤ ਦੇ ਇਸ ਫੈਸਲੇ ਨੂੰ ਨਕਾਰਦੇ ਹੋਏ ਚੀਨ ਨੇ ਇਸਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ | ਇਸ ਫੈਸਲੇ ਨੂੰ ਨਕਾਰਣ ਤੋਂ ਬਾਅਦ ਉਸਨੇ ਪੂਰੇ ਵਿਵਾਦਤ ਖੇਤਰ ਵਿੱਚ ਏਅਰ-ਡਿਫੈਂਸ ਜ਼ੋਨ ਬਨਾਉਣ ਦਾ ਐਲਾਨ ਕੀਤਾ, ਜਿਸਦੇ ਤਹਿਤ ਕੋਈ ਵੀ ਸੈਨਿਕ ਯਾਤਰੀ ਜਹਾਜ ਚੀਨ ਦੀ ਇਜ਼ਾਜਤ ਤੋਂ ਬਿਣਾ ਇਸ ਖੇਤਰ ਵਿੱਚ ਦਾਖਿਲ ਨਹੀਂ ਹੋ ਸਕੇਗਾ | ਸਮੁੰਦਰੀ ਨਿਗਰਾਨੀ ਨੂੰ ਜਿਆਦਾ ਮਜਬੂਤ ਬਨਾਉਣ ਲਈ ਚੀਨ ਨੇ ਗਾਓਫ਼ੇਨ-3 ਨਾਮ ਦਾ ਸੈਟੇਲਾਇਟ ਛੱਡਿਆ ਹੈ | ਸੈਟੇਲਾਇਟ ਵਿੱਚ ਲੱਗੇ ਕੈਮਰੇ ਕਿਸੇ ਵੀ ਤਰਾਂ ਦੇ ਮੌਸਮ ਵਿੱਚ ਇੱਕ ਮੀਟਰ ਦੀ ਲੰਬਾਈ ਵਾਲੀ ਵਸਤੂ ਦੀ ਫੋਟੋ ਲੈਣ ਦੇ ਯੋਗ ਹਨ | ਗਾਓਫ਼ੇਨ-3 ਸਮੁੰਦਰੀ ਮੌਸਮ, ਟਾਪੂਆ ਦੀ ਸਥਿਤੀ, ਆਣ-ਜਾਣ ਵਾਲੇ ਜਹਾਜਾਂ ਤੇ ਨਜਰ ਰੱਖਣ ਦੇ ਨਾਲ ਹੀ ਚੀਨ ਦੀ ਸਮੁੰਦਰੀ ਸੀਮਾਵਾਂ ਦੀ ਰੱਖਿਆ ਲਈ ਵੀ ਬਹੁਤ ਮਹੱਤਵਪੂਰਨ ਹੈ |

ਚੀਨ ਦੀ ਅਜਿਹੀ ਚੇਤਾਵਨੀ ਤੋਂ ਬਾਅਦ ਅਤੇ ਅਦਾਲਤ ਦੇ ਫੈਸਲੇ ਤੋਂ ਹੌਂਸਲਾ ਪਾ ਕੇ ਫ਼ਿਲੀਪੀੰਸ ਸਰਕਾਰ ਨੇ ਖੇਤਰ ਦੀ ਸੁਰੱਖਿਆ ਲਈ ਸੈਨਿਕ ਤੈਨਾਤੀ ਵਧਾਉਣ ਦਾ ਨਿਰਣਾ ਲਿਆ ਹੈ |

ਇੰਡੋਨੇਸ਼ੀਆ ਨੇ ਚੀਨ ਸਾਗਰ ਦੇ ਨਾਤੁਨਾ ਟਾਪੂਆਂ ਦੀ ਸੁਰੱਖਿਆ ਲਈ ਯੁੱਧ-ਪੋਤ, ਐਫ-15 ਲੜਾਕੂ ਜਹਾਜ, ਮਿਜਾਇਲ, ਰਡਾਰ ਅਤੇ ਡ੍ਰੋੰਨ ਵਿਮਾਨ ਤੈਨਾਤ ਕਰਨ ਦਾ ਫੈਸਲਾ ਕੀਤਾ ਹੈ |

ਤਾਇਵਾਨ ਨੇ ਵੀ ਆਪਣੀ ਸਮੁੰਦਰੀ ਸੁਰੱਖਿਆ ਲਈ ਇੱਕ ਯੁੱਧਪੋਤ ਸਪਰਾਟਲੀ ਟਾਪੂਆਂ ਦੀ ਲੜੀ ਵਿੱਚ ਸਥਿੱਤ ਤੇਇਪਿੰਗ ਟਾਪੂ ਉੱਤੇ ਤੈਨਾਤ ਕਰਨ ਦਾ ਨਿਰਣਾ ਲਿਆ ਹੈ |

ਵੀਅਤਨਾਮ ਨੇ ਲਾਂਚਰ ਤੈਨਾਤ ਕਰਕੇ ਸਪਰਾਟਲੀ ਟਾਪੂ ਨੂੰ ਨਿਸ਼ਾਨੇ ਤੇ ਲੈ ਲਿਆ ਹੈ | ਚੀਨ ਦੇ ਅੜੀਅਲ ਰਵਈਏ ਕਾਰਣ ਹੀ ਅਜਿਹੀ ਜਟਿਲ ਸਥਿਤੀ ਪੈਦਾ ਹੋਈ ਹੈ |

ਸਾਮਰਿਕ,ਆਰਥਿਕ ਅਤੇ ਭੂਗੋਲਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਹੋਣ ਕਾਰਣ ਦੱਖਣੀ ਚੀਨ ਸਾਗਰ ਦੇ ਸਮੁੰਦਰੀ ਮਾਰਗ ਤੇ ਅਨੇਕ ਦੇਸ਼ਾਂ ਦੀ ਹੋਂਦ ਟਿਕੀ ਹੋਈ ਹੈ | ਉਹਨਾਂ ਦਾ ਵਿਆਪਕ ਹਿੱਤ ਇਸ ਮਾਰਗ ਉੱਤੇ ਨਿਰਭਰ ਹੈ | ਜਿਆਦਾਤਰ ਦੇਸ਼ਾਂ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਇਸਨੂੰ ਖੇਤਰ ਵਿੱਚ ਸ਼ਾਂਤੀ ਸਥਾਪਨਾ ਕਰਨ ਦਾ ਮਜਬੂਤ ਰਸਤਾ ਦੱਸਿਆ | ਪਰ ਚੀਨ ਹੈ ਕਿ ਮੰਨਦਾ ਹੀ ਨਹੀਂ |

 

__________________________________

 

 

Author: gkscrapbook

This is a non-profit site for all those students who are aspirants of competitive exams of different kinds. We don't provide knowledge in bulk but a small spoon of little knowledge is sufficient for containing the continuous studies.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s