ਮੈਨ ਬੁਕਰ ਇਨਾਮ 1969 ਵਿਚ ਸ਼ੁਰੂ ਕੀਤਾ ਗਿਆ ਸੀ | ਕਾਮਨਵੈਲਥ ਜਾਂ ਆਇਰਿਸ਼ ਨਾਗਰਿਕ ਦੁਆਰਾ ਲਿਖੇ ਮੂਲ ਅੰਗ੍ਰੇਜ਼ੀ ਨਾਵਲ ਲਈ ਇਹ ਪੁਰਸਕਾਰ ਸਾਲਾਨਾ ਦਿੱਤਾ ਜਾਂਦਾ ਹੈ | ਹੁਣ ਤੱਕ, ਇਹ ਪੁਰਸਕਾਰ ਚਾਰ ਭਾਰਤੀ ਲੇਖਕਾਂ ਅਰਵਿੰਦ ਅਡਿਗਾ, ਕਿਰਨ ਦੇਸਾਈ, ਅਰੁੰਧਤੀ ਰਾਏ ਅਤੇ ਸਲਮਾਨ ਰਸ਼ਦੀ ਨੇ ਜਿੱਤੀਆ ਹੈ |
ਮੈਨ ਬੁੱਕਰ ਇੰਟਰਨੈਸ਼ਨਲ ਇਨਾਮ, ਇੱਕ ਅੰਤਰਰਾਸ਼ਟਰੀ ਸਾਹਿਤ ਪੁਰਸਕਾਰ ਹੈ ਜੋ ਕਿ ਯੁਨਾਈਟੇਡ ਕਿੰਗਡਮ ਵਿੱਚ ਆਯੋਜਿਤ ਕੀਤਾ ਜਾਂਦਾ ਹੈ | ਮੈਨ ਬੁੱਕਰ ਦੇ ਇੰਟਰਨੈਸ਼ਨਲ ਇਨਾਮ ਦੀ ਸ਼ੁਰੂਆਤ ਦਾ ਐਲਾਨ ਜੂਨ 2004 ਵਿੱਚ ਕੀਤਾ ਗਿਆ ਸੀ|
ਮੈਨ ਬੁੱਕਰ ਇਨਾਮ (ਪਹਿਲਾਂ ਬੁੱਕਰ-ਮੈਕੋਂਨੇਲ ਇਨਾਮ ਵਜੋਂ ਜਾਣਿਆ ਜਾਂਦਾ ਸੀ ਅਤੇ ਆਮ ਤੌਰ ਤੇ ਬੁੱਕਰ ਇਨਾਮ ਵਜੋਂ ਜਾਣੇ ਜਾਂਦੇ ਸਨ) ਇਕ ਸਾਹਿਤਕ ਇਨਾਮ ਹੈ. ਇਹ ਹਰ ਸਾਲ ਇੰਗਲਿਸ਼ ਭਾਸ਼ਾ ਵਿੱਚ ਲਿਖੇ ਸਭ ਤੋਂ ਵਧੀਆ ਮੂਲ ਨਾਵਲ ਲਈ ਜੋ ਯੂ.ਕੇ. ਵਿੱਚ ਛੱਪਿਆ ਹੋਵੇ ਲਈ ਦਿੱਤਾ ਜਾਂਦਾ ਹੈ |
ਪੋਲਿਸ਼ ਨਾਵਲਕਾਰ ਓਲਗਾ ਟੋਰਕਜ਼ੁਕ ਨੇ ਮੈਨ ਬੁਕਰ ਪੁਰਸਕਾਰ 2018 ਦਾ ਖ਼ਿਤਾਬ ਜਿੱਤਿਆ ਹੈ | ਓਲਗਾ ਨੂੰ ਉਸ ਦੇ ਨਾਵਲ ‘ਫਲਾਈਟਾਂ’ ਲਈ ਇਹ ਸਨਮਾਨ ਦਿੱਤਾ ਗਿਆ ਹੈ | ਪੋਲੈਂਡ ਵਿਚ ਪੈਦਾ ਹੋਈ, 50 ਸਾਲਾਂ ਦੇ ਇਤਿਹਾਸ ਵਿਚ ਮੈਨ ਬੁੱਕਰ ਇਨਾਮ ਪ੍ਰਾਪਤ ਕਰਨ ਵਾਲੀ ਓਲਗਾ, ਪੋਲੈਂਡ ਦੀ ਪਹਿਲੀ ਲੇਖਕਾ ਹੈ |
___________________________________________________________