- ਮਹਾਰਾਸ਼ਟਰ ਵਿੱਚ ਪਲਾਸਟਿਕ ਬੈਗ/ ਲਿਫਾਫਿਆਂ ਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ। ਪਕੜ੍ਹੇ ਜਾਣ ਤੇ ਭਾਰੀ ਜੁਰਮਾਨਾ ਅਤੇ ਤੀਸਰੀ ਵਾਰ ਪਕੜ੍ਹੇ ਜਾਣ ਤੇ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ।
- ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਰਾਜਗੜ੍ਹ ਵਿਖੇ ਨਵੇਂ ਮੋਹਨਪੁਰਾ-ਸਿੰਜਾਈ-ਪਰਿਯੋਜਨਾ ਡੈਮ ਦਾ ਉਦਘਾਟਨ ਕੀਤਾ। 3,866 ਕਰੋੜ ਦੇ ਇਸ ਪ੍ਰੋਜੈਕਟ ਨਾਲ 727 ਪਿੰਡਾਂ ਨੂੰ ਫ਼ਾਇਦਾ ਹੋਵੇਗਾ।
- ਅਹਿਮਦਾਬਾਦ ਵਿਖੇ ਸਥਿੱਤ ਭੌਤਿਕ ਖੋਜ ਪ੍ਰਯੋਗਸ਼ਾਲਾ ਦੇ ਵੱਗਿਆਨਕਾਂ ਦੀ ਟੀਮ ਵੱਲੋਂ ਉੱਪ-ਸ਼ਨੀ ਦੇ ਆਕਾਰ ਵਰਗੇ ਇੱਕ ਐਕਸੋ ਪਲੈਨੇਟ ਦੀ ਖੋਜ ਕੀਤੀ ਗਈ । ਇਹ ਗ੍ਰਹਿ ਸੂਰਜ ਦੇ ਆਸ ਪਾਸ ਚੱਕਰ ਲਗਾਉਂਦਾ ਨਜ਼ਰ ਆਇਆ । ਇਸ ਗ੍ਰਹਿ ਦੀ ਦੂਰੀ ਧਰਤੀ ਤੋਂ 600 ਪ੍ਰਕਾਸ਼ ਵਰ੍ਹੇ ਹੈ।
- ਯੂਨਾਈਟਿਡ ਅਰਬ ਅਮੀਰਾਤ ਨੇ ਭਾਰਤੀਆਂ ਨੂੰ ਫ੍ਰੀ ਟ੍ਰਾੰਸਿਟ ਵੀਜ਼ਾ ਦੇਣ ਦੀ ਘੋਸ਼ਣਾ ਕੀਤੀ ਹੈ। ਇਸ ਨਾਲ ਵਿਸ਼ਵ ਦੇ ਅਲਗ ਅਲਗ ਦੇਸ਼ਾਂ ਦੀ ਯਾਤਰਾ ਕਰਦੇ ਸਮੇਂ ਦੁਬਈ ਅਤੇ ਅਬੂਦਾਬੀ ਵਿੱਚ 48 ਘੰਟੇ ਰੁਕਣ ਲਈ ਭਾਰਤੀਆਂ ਨੂੰ ਇੱਕ ਵੀ ਪੈਸਾ ਖਰਚਣ ਦੀ ਲੋੜ ਨਹੀਂ ਪਏਗੀ ।
- ਮੁੱਖ ਆਰਥਿਕ ਸਲਾਹਕਾਰ ਸ਼੍ਰੀ ਅਰਵਿੰਦ ਸੁਬਰ੍ਹਮਨਿਅਮ ਨੇ 20 ਜੂਨ, 2018 ਨੂੰ ਅਸਤੀਫਾ ਦੇ ਦਿਤਾ। ਉਹ ਆਪਣੇ ਸੇਵਾ ਕਾਲ ਦੀ ਐਕਸਟੈਂਸ਼ਨ ਤੇ ਚੱਲ ਰਹੇ ਸਨ।
- ਅਮਰੀਕਾ ਨੇ 19 ਜੂਨ,2018 ਨੂੰ ਸੰਯੁਕਤ ਰਾਸ਼ਟਰ ਮਾਨਵ ਅਧਿਕਾਰ ਪਰਿਸ਼ਦ ਤੋਂ ਆਪਣੇ ਆਪ ਨੂੰ ਅਲਗ ਕਰਨ ਦੀ ਘੋਸ਼ਣਾ ਕੀਤੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਹ ਪਰਿਸ਼ਦ ਇਜ਼ਰਾਈਲ ਦੀ ਵਿਰੋਧੀ ਹੈ।
- ਪਸ਼ੂਆਂ ਅਤੇ ਖੇਤੀਬਾੜੀ ਵਿਚ ਉਤਪਾਦਨ ਸਮਰੱਥਾ ਵਧਾਉਣ ਲਈ ਵਰਤੀ ਜਾਣ ਵਾਲੀ ਨਸ਼ੀਲੀ ਦਵਾਈ ਅਤੇ ਟੀਕਾ,ਆਕਸੋਟੀਸਿਨ ਉੱਤੇ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਹੈ |
- ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੇ ਨੁਮਾਇੰਦੇ ਨਿੱਕੀ ਹੇਲੀ ਹਾਲ ਹੀ ਵਿਚ ਭਾਰਤ ਯਾਤਰਾ ‘ਤੇ ਆਏ ਸਨ।
- ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ( ਐਫ.ਏ.ਟੀ.ਐਫ.) ਨੇ ਪਾਕਿਸਤਾਨ ਨੂੰ ਫਿਰ ‘ਗ੍ਰੇ ਲਿਸਟ’ ਵਿਚ ( 27 ਜੂਨ, 2018 ਨੂੰ ) ਬਰਕਰਾਰ ਰੱਖਿਆ ਹੈ |
- 27 ਜੂਨ, 2018 ਨੂੰ, ਕੇਂਦਰ ਸਰਕਾਰ ਨੇ ਇੱਕ ਡਰਾਫਟ ਬਿਲ ਪੇਸ਼ ਕੀਤਾ ਜਿਸ ਦੇ ਤਹਿਤ ਯੂਨੀਵਰਸਿਟੀ ਗਰੰਟਸ ਕਮਿਸ਼ਨ (ਯੂਜੀਸੀ) ਦੇ ਸਥਾਨ ਤੇ ਉੱਚ ਸਿੱਖਿਆ ਕਮਿਸ਼ਨ ਦੀ ਸਥਾਪਨਾ ਕੀਤੀ ਜਾਵੇਗੀ | ਇਸ ਖਰੜਾ ਬਿੱਲ ਦੇ ਅਨੁਸਾਰ, ਉੱਚ ਸਿੱਖਿਆ ਕਮਿਸ਼ਨ ਪੂਰਨ ਰੂਪ ਵਿੱਚ ਅਕਾਦਮਿਕ ਮਾਮਲਿਆਂ ਤੇ ਧਿਆਨ ਕੇਂਦਰਿਤ ਕੀਤੇ ਹੋਏ ਵਿੱਤੀ ਅਧਿਕਾਰ ਮੰਤਰਾਲਿਆ ਦੇ ਅਧੀਨ ਹੋਵੇਗਾ |
–——————