- ਮਿਸਰ ਦੇ ਰਾਸ਼ਟਰਪਤੀ ਅਬਦੇਲ ਫ਼ਤਿਹ ਅਲਸੀਸੀ ਨੂੰ ਅਫ਼੍ਰੀਕੀ ਸੰਘ ਦਾ ਅਧਿਅਕਸ਼ ਨਿਯੁਕਤ ਕੀਤਾ ਗਿਆ ਹੈ। ਇਸਤੋਂ ਪਹਿਲਾਂ ਰਵਾਂਡਾ ਦੇ ਰਾਸ਼ਟਰਪਤੀ ਪਾਲ ਕਾਗਾਮੇ ਇਸਦੇ ਅਧਿਅਕਸ਼ ਸਨ। ਇਸ ਸੰਘ ਦੀ ਸਥਾਪਨਾ 26 ਮਈ, 2001 ਨੂੰ ਇਥੋਪੀਆ ਦੀ ਰਾਜਧਾਨੀ ਆਦਿਸ ਅਬਾਬਾ ਵਿੱਚ ਕੀਤੀ ਗਈ ਸੀ।
- ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂਧਾਬੀ ਦੀ ਅਦਾਲਤ ਵਿੱਚ ਅੰਗਰੇਜ਼ੀ ਅਤੇ ਅਰਬੀ ਤੋਂ ਇਲਾਵਾ ਹਿੰਦੀ ਨੂੰ ਅਧਿਕਾਰਕ ਭਾਸ਼ਾ ਬਣਾ ਦਿੱਤਾ ਗਿਆ ਹੈ।
- (ਫਿਜ਼ੀ ਵਿੱਚ ਵੀ ਹਿੰਦੀ ਭਾਸ਼ਾ ਨੂੰ ਸਰਕਾਰੀ ਕੰਮਕਾਜ ਲਈ ਵਰਤਿਆ ਜਾਂਦਾ ਹੈ।)
- ਸਵੱਛ ਸ਼ਕਤੀ-2019 ਪ੍ਰੋਗਰਾਮ ਹਰਿਆਣਾ ਵਿਖੇ ਹੋਇਆ ਅਤੇ ਇਸ ਮੌਕੇ ਤੇ ਪ੍ਰਧਾਨ ਮੰਤਰੀ ਵੱਲੋਂ ਸਵੱਛਤਾ ਸ਼ਕਤੀ ਪੁਰਸਕਾਰ ਵੀ ਵੰਡੇ ਗਏ ।
- ਚੀਨ ਵੱਲੋਂ ਹਰ ਸਾਲ 20000 ਪਾਕਿਸਤਾਨੀ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਦੇਣ ਦੀ ਘੋਸ਼ਣਾ ਕੀਤੀ ਗਈ ਹੈ।
- 2019 ਦੇ ਬਜਟ ਵਿੱਚ ਕਿਸਾਨ ਸਨਮਾਨ ਨਿਧਿ ਯੋਜਨਾ ਦੀ ਘੋਸ਼ਣਾ ਕੀਤੀ ਗਈ ਹੈ ਜਿਸਦੇ ਤਹਿਤ ਛੋਟੇ ਕਿਸਾਨਾਂ ਨੂੰ ਸਾਲ ਵਿੱਚ 6000 ਰੁਪਏ ਦੀ ਰਾਸ਼ੀ ਉਸਦੀ ਆਮਦਨ ਨੂੰ ਸਪੋਰਟ ਕਰਨ ਲਈ ਦਿੱਤੇ ਜਾਣਗੇ।
- 12ਫਰਵਰੀ ਨੂੰ ਰਾਸ਼ਟਰਪਤੀ ਵਲੋਂ ਸੰਸਦ ਦੇ ਕੇਂਦਰੀ ਹਾਲ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੇ ਚਿੱਤਰ ਦਾ ਉਦਘਾਟਨ ਕੀਤਾ ਗਿਆ। ਸ਼੍ਰੀ ਅਟਲ ਬਿਹਾਰੀ ਵਾਜਪਾਈ 3 ਵਾਰੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ। ਪਹਿਲੀ ਵਾਰੀ 1996 ਵਿੱਚ ਦੂਸਰੀ ਵਾਰੀ 1998 ਤੋਂ 1999 ਦੌਰਾਨ 11 ਮਹੀਨੇ ਲਈ ਪ੍ਰਧਾਨ ਮੰਤਰੀ ਰਹੇ। ਇਸਤੋਂ ਬਾਅਦ 1999 ਤੋਂ 2004 ਵਿੱਚ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣੇ।
- ਪ੍ਰਧਾਨ ਮੰਤਰੀ ਮੋਦੀ ਵੱਲੋਂ ਹਰਿਆਣਾ ਦੇ ਝੱਜਰ ਵਿੱਚ ਰਾਸ਼ਟਰੀ ਕੈਂਸਰ ਸੰਸਥਾਨ ਦੇਸ਼ ਨੂੰ ਸਮਰਪਿਤ ਕੀਤਾ ਗਿਆ ਹੈ। ਜਿਸਦੀ ਸਥਾਪਨਾ ਦਿੱਲੀ ਦੇ ਏਮਜ਼ ਦੇ ਪ੍ਰੋਜੈਕਟ ਦੇ ਤਹਿਤ ਕੀਤੀ ਗਈ ਹੈ। ਇਸਤੋਂ ਇਲਾਵਾ ਪ੍ਰਧਾਨ ਮੰਤਰੀ ਵੱਲੋਂ ਹੀ ਆਂਧਰਾ ਪ੍ਰਦੇਸ਼ ਦੇ ਗੁੰਟੂਰ ਵਿੱਚ ਸਾਮਰਿਕ ਪੈਟਰੋਲੀਅਮ ਭੰਡਾਰਨ ਦਾ ਉਦਘਾਟਨ ਕੀਤਾ ਗਿਆ। ਇਹ ਇੱਕ ਕਿਸਮ ਦਾ ਭੂਮੀਗਤ ਕਮਰਾ ਹੈ ਜਿਸਦੀ ਯੋਗਤਾ 2.5 ਮਿਲੀਅਨ ਮੀਟ੍ਰਿਕ ਟਨ ਹੈ। ਇਸਦੇ ਕੁੱਲ ਚਾਰ ਭਾਗ ਹਨ, ਹਰੇਕ ਭਾਗ ਦੀ ਯੋਗਤਾ 0.625 ਮਿਲੀਅਨ ਟਨ ਦੀ ਹੈ। ਇੰਡੀਅਨ ਸਟ੍ਰੇਟੇਜਿਕ ਪੈਟਰੋਲੀਅਮ ਰਿਜ਼ਰਵ ਲਿਮਿਟਡ ਨੇ ਤਿੰਨ ਥਾਵਾਂ ਮੰਗਲੌਰ ,ਵਿਸ਼ਾਖਾਪਟਨਮ ਅਤੇ ਪਦੁਰ ਵਿਖੇ ਕੁੱਲ 5.33 ਮਿਲੀਅਨ ਮੀਟ੍ਰਿਕ ਟਨ ਯੋਗਤਾ ਵਾਲੇ ਕੱਚੇ ਤੇਲ ਦੇ ਸਟੋਰ ਸਥਲਾਂ ਦਾ ਨਿਰਮਾਣ ਕੀਤਾ ਹੈ।
- 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਮਨਾਇਆ ਜਾਂਦਾ ਹੈ। ਯੂਨੈਸਕੋ ਨੇ 2011 ਵਿੱਚ ਮਹਾਂਸਭਾ ਵਿੱਚ ਇਸਦੀ ਘੋਸ਼ਣਾ ਕੀਤੀ ਸੀ। ਇਸੇ ਦਿਨ 1946 ਵਿੱਚ ਸੰਯੁਕਤ ਰਾਸ਼ਟਰ ਰੇਡੀਓ ਨੇ ਪਹਿਲਾ ਕਾਲ ਸਾਈਨ ਟ੍ਰਾੰਸਮਿਟ ਕੀਤਾ ਸੀ।
- ਵਿਸ਼ਵ ਆਰਥਿਕ ਫ਼ੋਰਮ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਅਨੁਸਾਰ ਵਿਸ਼ਵ ਵਿੱਚ ਗਲੋਬਲ ਵਾਰਮਿੰਗ ਕਾਰਨ ਦੁਨੀਆਂ ਦੇ ਸਮੁੰਦਰਾਂ ਦਾ ਰੰਗ ਬਦਲ ਰਿਹਾ ਹੈ।
- ਫਰਵਰੀ 2019 ਦੌਰਾਨ ਹੋਣ ਵਾਲੇ 61ਵੇਂ ਗ੍ਰੈਮੀ ਅਵਾਰਡ (ਇਹ ਸੰਗੀਤ ਲਈ ਦਿੱਤੇ ਜਾਣ ਵਾਲੇ ਇਨਾਮ ਹਨ) ਸਮਾਰੋਹ ਵਿੱਚ ਰੈਪਰ ਕਾਰਡੋ ਬੀ. ਬੈਸਟ ਐਲਬਮ ਦਾ ਅਵਾਰਡ ਜਿੱਤਣ ਵਾਲੀ ਪਹਿਲੀ ਸੋਲੋ ਮਹਿਲਾ ਕਲਾਕਾਰ ਬਣ ਗਈ ਹੈ। ਇਸਤੋਂ ਇਲਾਵਾ ਅਮਰੀਕਨ ਸਿੰਗਰ ਕੈਸੀ ਮੁਸਗਰੇਵ ਨੇ ਐਲਬਮ ਆਫ਼ ਦ ਯੀਅਰ ਤੋਂ ਇਲਾਵਾ 4 ਗ੍ਰੈਮੀ ਇਨਾਮ ਆਪਣੇ ਨਾਮ ਕੀਤੇ ਹਨ।
- ਹਰਸਿਮਰਤ ਕੌਰ ਬਾਦਲ ਵੱਲੋਂ ਹਿਮਾਚਲ ਪ੍ਰਦੇਸ਼ ਦੇ ਪਹਿਲੇ ਮੈਗਾ ਫ਼ੂਡ ਪਾਰਕ (ਕਰੇਮਿਕ ਮੈਗਾ ਫੂਡ ਪਾਰਕ) ਦਾ ਉਦਘਾਟਨ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਜੈ ਰਾਮ ਠਾਕੁਰ ਹਨ।)
- ਭਾਰਤ ਨੂੰ ਅਮਰੀਕਨ ਬੋਇੰਗ ਕੰਪਨੀ ਵੱਲੋਂ ਚਿਨੂਕ ਹੈਲੀਕਾਪਟਰਾਂ ਦੀ ਪਹਿਲੀ ਖੇਪ ਪ੍ਰਾਪਤ ਹੋ ਗਈ ਹੈ। ਇਹ ਅਮਰੀਕਾ ਦਾ ਸਪੈਸ਼ਲ ਦੋ ਰੋਟਰ ਵਾਲਾ ਹੈਵਿਲਿਫਟ ਹੈਲੀਕਾਪਟਰ ਹੈ। ਇਸਤੋਂ ਇਲਾਵਾ ਭਾਰਤ ਨੇ ਅਮਰੀਕਾ ਨਾਲ 22 ਅਪਾਚੇ ਹੈਲਕਾਪਟਰ ਬਾਰੇ ਵੀ ਕਰਾਰ ਕੀਤਾ ਹੈ।
- ਭਾਰਤ ਬੰਗਲਾਦੇਸ਼ ਦੇ 1800 ਲੋਕ ਸੇਵਕਾਂ ਨੂੰ ਅਗਲੇ ਛੇ ਸਾਲਾਂ ਵਿੱਚ ਆਪਣੇ “ਰਾਸ਼ਟਰੀ ਸੁਸ਼ਾਸਨ ਕੇਂਦਰ ਮੰਸੂਰੀ” ਵਿਖੇ ਪ੍ਰਸ਼ਾਸਨਿਕ ਟਰੇਨਿੰਗ ਦਵੇਗਾ।ਇਸਤੋਂ ਪਹਿਲਾਂ ਵੀ 1500 ਲੋਕ ਸੇਵਕਾਂ ਨੂੰ ਟਰੇਨਿੰਗ ਦਿੱਤੀ ਜਾ ਚੁਕੀ ਹੈ। ਭਾਰਤ ਸਰਕਾਰ ਵੱਲੋਂ 2014 ਵਿੱਚ ਮੰਸੂਰੀ ਵਿਖੇ ਸਥਿੱਤ ਰਾਸ਼ਟਰੀ ਪ੍ਰਸ਼ਾਸਨਿਕ ਖੋਜ ਕੇਂਦਰ ਨੂੰ ਪਦ-ਉਨਤ ਕਰਕੇ ਰਾਸਸ਼ਟਰੀ ਸੁਸ਼ਾਸਨ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ। _______________________________________