ਨਿਪਾਹ ਵਾਇਰਸ ਕੀ ਹੈ ?

ਇਸੇ ਸਾਲ (2019) ਕੇਰਲ ਵਿੱਚ ਇੱਕ ਵਾਰੀ ਫਿਰ ਖਤਰਨਾਕ ਨਿਪਾਹ ਵਾਇਰਸ ਦਾ ਇੱਕ ਕੇਸ ਧਿਆਨ ਵਿੱਚ ਆਇਆ ਹੈ। ਇਸ ਤੋਂ ਪਹਿਲਾਂ ਵੀ 2018 ਵਿੱਚ ਇਸ ਵਾਇਰਸ ਕਾਰਨ ਕੇਰਲ ਵਿੱਚ 16 ਜਾਨਾਂ ਜਾ ਚੁੱਕੀਆਂ ਹਨ। ਇਹ ਇੱਕ ਬਹੁਤ ਹੀ ਖਤਰਨਾਕ ਵਾਇਰਸ ਹੈ ਜੋ ਕਿ ਮਨੁੱਖ ਦੇ ਦਿਮਾਗ ਨੂੰ ਪੈਂਦਾ ਹੈ।
ਭਾਰਤ ਵਿੱਚ ਇਸ ਵਾਇਰਸ ਦਾ ਇਤਿਹਾਸ :- ਇਹ ਰੋਗ ਸਾਲ 2001 ਵਿੱਚ ਅਤੇ ਫਿਰ 2007 ਵਿੱਚ ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਵੀ ਸਾਹਮਣੇ ਆਇਆ ਸੀ। ਪਹਿਲੀ ਵਾਰ ਭਾਰਤ ਵਿੱਚ ‘ਟੇਰੋਪਸ ਗਿੰਗੇਟਸ’ ਚਮਗਾਦੜ ਵਿੱਚ ਇਸ ਵਾਇਰਸ ਬਾਰੇ ਪਤਾ ਲੱਗਿਆ ਸੀ। ਇਹ ਵਾਇਰਸ 1995 ਵਿੱਚ ਸੂਅਰ ਵਿੱਚ ਵੀ ਦੇਖਣ ਨੂੰ ਮਿਲਿਆ ਸੀ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ,ਨਿਪਾਹ ਵਾਇਰਸ ਇੱਕ ਨਵੀਂ ਉਭਰਦੀ ਹੋਈ ਬਿਮਾਰੀ ਹੈ। ਇਸਨੂੰ ‘ਨਿਪਾਹ ਵਾਇਰਸ ਇੰਸੇਫਲਾਈਟਸ’ ਵੀ ਕਿਹਾ ਜਾਂਦਾ ਹੈ
ਕਾਰਨ :- ਨਿਪਾਹ ਵਾਇਰਸ ਫ਼ਲ ਖਾਣ ਵਾਲੇ ਚਮਗਾਦੜ (ਫਰੂਟ ਬੈਟ) ਤੋਂ ਹੁੰਦਾ ਹੈ। ਜਿਸ ਦਰਖਤ ਤੇ ਚਮਗਾਦੜ ਰਹਿੰਦੇ ਹਨ ਉੱਥੇ ਇਸ ਵਾਇਰਸ ਨੂੰ ਫੈਲਾ ਦਿੰਦੇ ਹਨ ਅਤੇ ਉਸ ਦਰਖਤ ਦੇ ਫ਼ਲ ਖਾਣ ਵਾਲੇ ਨੂੰ ਇਹ ਵਾਇਰਸ ਹੋ ਜਾਂਦਾ ਹੈ। ਇਹ ਵਾਇਰਸ ਇਨਸਾਨਾਂ ਦੇ ਨਾਲ ਨਾਲ ਜਾਨਵਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਇਹ ਵਾਇਰਸ ਬਹੁਤ ਆਸਾਨੀ ਨਾਲ ਇੱਕ ਆਦਮੀ ਤੋਂ ਦੂਜੇ ਆਦਮੀ ਤੱਕ ਪਹੁੰਚ ਜਾਂਦਾ ਹੈ। ਵਿਗਿਆਨੀਆਂ ਅਨੁਸਾਰ,ਖਜੂਰ ਦੀ ਖੇਤੀ ਕਰਨ ਵਾਲੇ ਲੋਕ ਇਸ ਇੰਫੈਕਸ਼ਨ ਦੀ ਚਪੇਟ ਵਿੱਚ ਬਹੁਤ ਜਲਦੀ ਆਉਂਦੇ ਹਨ।
ਇਸ ਬਿਮਾਰੀ ਦੇ ਲੱਛਣ :- ਬੁਖਾਰ, ਖਾਂਸੀ, ਸਿਰਦਰਦ, ਮਾਨਸਿਕ ਭਰਮ ,ਦਿਮਾਗ ਵਿੱਚ ਸੋਜ,ਕੋਮਾ ਵਿੱਚ ਜਾਣਾ,ਉਲਟੀ ਹੋਣਾ,ਸਾਹ ਦੀ ਤਕਲੀਫ਼ ਆਦਿ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਨਿਪਾਹ ਵਾਇਰਸ ਇੱਕ ਤਰ੍ਹਾਂ ਦਾ ਦਿਮਾਗੀ ਬੁਖਾਰ ਹੈ। ਇਹ ਬਹੁਤ ਤੇਜੀ ਨਾਲ ਫੈਲਦਾ ਹੈ। ਇਸ ਬੁਖਾਰ ਹੋਣ ਦੇ 48 ਘੰਟੇ ਦੇ ਅੰਦਰ ਅੰਦਰ ਹੀ ਆਦਮੀ ਕੋਮਾ ਵਿੱਚ ਚਲਾ ਜਾਂਦਾ ਹੈ।
ਨਿਪਾਹ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ :- ਸਾਨੂੰ ਇਸ ਬਿਮਾਰੀ ਤੋਂ ਪੀੜ੍ਹਤ ਵਿਅਕਤੀ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇਕਰ ਨਿਪਾਹ ਵਾਇਰਸ ਨਾਲ ਮਰਨ ਵਾਲੇ ਕਿਸੇ ਵੀ ਵਿਅਕਤੀ ਦੇ ਮੁਰਦਾ ਸ਼ਰੀਰ ਦੇ ਆਸ-ਪਾਸ ਜਾਓ ਤਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਢੱਕ ਲਵੋ। ਬਿਮਾਰੀ ਵਾਲੇ ਚਮਗਾਦੜ, ਸੂਅਰ ਅਤੇ ਅਜਿਹੇ ਥਾਵਾਂ ਤੋਂ ਦੂਰ ਰਹੋ ਜਿੱਥੇ ਅਜਿਹੀ ਬਿਮਾਰੀ ਦਾ ਸ਼ੱਕ ਹੋਵੇ। ਨਿਪਾਹ ਵਾਇਰਸ ਤੋਂ ਬਚਣ ਲਈ ਦਰਖਤਾਂ ਤੋਂ ਹੇਠਾਂ ਡਿੱਗੇ ਹੋਏ ਫ਼ਲ ਕਦੇ ਨਾ ਖਾਓ। ਸਾਰੇ ਫਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਓ। ਖਜੂਰ ਦੇ ਦਰਖਤ ਤੋਂ ਨਿਕਲਣ ਵਾਲੇ ਰਸ ਪੀਣ ਤੋਂ ਬਚੋ। ਜੇਕਰ ਨਿਪਾਹ ਵਾਇਰਸ ਤੋਂ ਪੀੜ੍ਹਤ ਵਿਅਕਤੀ ਜਾਂ ਜਾਨਵਰ ਦੇ ਲਾਗੇ ਆਸ ਪਾਸ ਜਾਂਦੇ ਹੋ ,ਤਾਂ ਰੋਗੀ ਤੋਂ ਦੂਰੀ ਬਣਾਕੇ ਰੱਖੋ ਅਤੇ ਆਪਣੇ ਹੱਥਾਂ ਦੀ ਹਮੇਸ਼ਾ ਚੰਗੀ ਤਰ੍ਹਾਂ ਧੋ ਕੇ ਸਫ਼ਾਈ ਰੱਖਦੇ ਰਹੋ।

Translated from – Jagran josh

Author: gkscrapbook

This is a non-profit site for all those students who are aspirants of competitive exams of different kinds. We don't provide knowledge in bulk but a small spoon of little knowledge is sufficient for containing the continuous studies.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s