ਇਹਨਾਂ ਗਰਮੀਆਂ ਦੌਰਾਨ ਅਸੀਂ ਚਮਕੀ ਬੁਖਾਰ ਨਾਲ ਬਿਹਾਰ ਪ੍ਰਦੇਸ਼ ਵਿੱਚ ਬਹੁਤ ਸਾਰੇ ਬੱਚਿਆਂ ਦੇ ਮਰਨ ਦੀਆਂ ਖਬਰਾਂ ਸੁਣ ਰਹੇ ਹਾਂ। ਇਸ ਬੁਖਾਰ ਨਾਲ ਬਿਹਾਰ ਦੇ ਮੁਜ਼ਫਰਪੁਰ ਜ਼ਿਲ੍ਹੇ ਵਿੱਚ ਬੱਚਿਆਂ ਤੇ ਕਹਿਰ ਬਰਸ ਰਿਹਾ ਹੈ। ਇਸ ਬੁਖਾਰ ਨੇ ਹੁਣ ਤੱਕ 90 ਤੋਂ ਵੱਧ ਮਾਸੂਮਾਂ ਦੀ ਜਾਨ ਲੈ ਲਈ ਹੈ। ਇਸ ਬਿਮਾਰੀ ਦਾ ਪ੍ਰਕੋਪ ਹੁਣ ਤੱਕ ਸੀਤਾਮੜ੍ਹੀ ,ਸ਼ਿਵਹਰ,ਮੋਤੀਹਾਰੀ ਅਤੇ ਵੈਸ਼ਾਲੀ ਦੇ ਇਲਾਕਿਆਂ ਨੂੰ ਆਪਣੇ ਲਪੇਟ ਵਿੱਚ ਲੈ ਚੁੱਕਾ ਹੈ।
ਚਮਕੀ ਬੁਖਾਰ ਕੀ ਹੈ ? : – ਇਹ ਇੱਕ ਤਰ੍ਹਾਂ ਦਾ ਦਿਮਾਗੀ ਬੁਖਾਰ ਹੈ ਜੋ ਸਿੱਧੇ ਦਿਮਾਗ ਉੱਤੇ ਅਸਰ ਕਰਦਾ ਹੈ। ਇਹ ਬਿਮਾਰੀ ਚਾਵਲਾਂ ਦੇ ਖੇਤਾਂ ਵਿੱਚ ਉਪਜਣ ਵਾਲ੍ਹੇ ਮੱਛਰਾਂ ਤੋਂ ਫੈਲਦੀ ਹੈ। ਇਹ ਮੱਛਰ ਜਾਪਾਨੀ ਇੰਸੀਫੇਲਾਇਟ੍ਸ ਵਾਇਰਸ ਨਾਲ ਪ੍ਰਭਾਵਿਤ (ਸੰਕ੍ਰਮਿਤ ) ਹੁੰਦਾ ਹੈ।
ਇਸ ਬਿਮਾਰੀ ਦੇ ਲੱਛਣ : – ਜਪਾਨੀ ਇੰਸੀਫੇਲਾਇਟ੍ਸ ਵਾਇਰਸ ਨਾਲ ਪ੍ਰਭਾਵਿਤ ਮੱਛਰ ਜਿਸਨੂੰ ਵੀ ਕੱਟਦਾ ਹੈ ਉਸੇ ਨੂੰ ਇਹ ਬਿਮਾਰੀ ਹੋ ਜਾਂਦੀ ਹੈ। ਇਸ ਬਿਮਾਰੀ ਵਿੱਚ ਸਿਰਦਰਦ,ਤੇਜ ਬੁਖਾਰ,ਗਰਦਨ ਵਿੱਚ ਅਕੜਾਹਟ ,ਘਬਰਾਹਟ,ਕੌਮਾ ਵਿੱਚ ਚਲੇ ਜਾਣਾ,ਕੰਬਣੀ ਛਿੜਨੀ,ਕਦੇ ਕਦੇ ਬੱਚਿਆਂ ਵਿੱਚ ਅਕੜਨ ਇਸ ਬਿਮਾਰੀ ਦੇ ਕੁਝ ਗੰਭੀਰ ਲੱਛਣ ਹਨ। ਇਹ ਬਿਮਾਰੀ ਲਗਭਗ 5 ਤੋਂ 15 ਦਿਨ ਰਹਿੰਦੀ ਹੈ।
ਬਿਮਾਰੀ ਦਾ ਇਤਿਹਾਸ : – ਇਸ ਬਿਮਾਰੀ ਦਾ ਵਾਇਰਸ ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਇਲਾਕਿਆਂ ਵਿੱਚ ਸਨ 1500 ਦੇ ਮੱਧ ਵਿੱਚ ਪਾਇਆ ਗਿਆ ਸੀ। ਹਰ ਸਾਲ ਲਗਭਗ 70000 ਲੋਕ ਇਸ ਬਿਮਾਰੀ ਤੋਂ ਪ੍ਰਭਾਵਿਤ ਹੁੰਦੇ ਹਨ। ਇਹ ਬਿਮਾਰੀ ਮੁੱਖ ਤੌਰ ਤੇ ਦੱਖਣੀ ਪੂਰਬੀ ਏਸ਼ੀਆ ਵਿੱਚ ਫੈਲਦੀ ਹੈ ਅਤੇ ਅਲਗ ਅਲਗ ਦੇਸ਼ਾਂ ਵਿੱਚ ਅਲਗ ਅਲਗ ਸਮੇਂ ਤੇ ਹੁੰਦੀ ਹੈ। ਡਾਕਟਰਾਂ ਅਨੁਸਾਰ ਇਹ ਬਿਮਾਰੀ ਬਹੁਤ ਜ਼ਿਆਦਾ ਗਰਮੀ ਅਤੇ ਹਵਾ ਵਿੱਚ ਨਮੀ ਦੀ ਮਾਤਰਾ 50 ਫ਼ੀਸਦੀ ਤੋਂ ਜ਼ਿਆਦਾ ਹੋਣ ਦੀ ਵਜਾ ਨਾਲ ਹੁੰਦੀ ਹੈ। ਕਿਉਂਕਿ ਅਜਿਹਾ ਮੌਸਮ ਮੱਛਰਾਂ ਲਈ ਬਹੁਤ ਹੀ ਅਨੁਕੂਲ ਹੁੰਦਾ ਹੈ।