GI Tag (Geographical Identification) ਕਿਸਨੂੰ ਆਖਦੇ ਹਨ ? ਜੀ.ਆਈ. ਟੈਗ ਉਸ ਆਈਟਮ ਜਾਂ ਉਤਪਾਦ ਨੂੰ ਦਿੱਤਾ ਜਾਂਦਾ ਹੈ ਜੋ ਕਿਸੇ ਵਿਸ਼ੇਸ਼ ਖੇਤਰ ਨੂੰ ਦਰਸਾਉਂਦੀ ਹੈ, ਜਾਂ ਕਿਸੇ ਵਿਸ਼ੇਸ਼ ਸਥਾਨ ‘ਤੇ ਪਾਇਆ ਜਾਂਦਾ ਹੈ ਜਾਂ ਇਹ ਇਸਦਾ ਅਸਲੀ ਟਿਕਾਣਾ ਹੈ। ਜੀ.ਆਈ. ਟੈਗਸ ਉਹਨਾਂ ਦੀ ਵਿਸ਼ੇਸ਼ ਗੁਣਵੱਤਾ ਲਈ ਖੇਤੀਬਾੜੀ ਉਤਪਾਦ, ਕੁਦਰਤੀ ਸਾਮਾਨ ਅਤੇ ਨਿਰਮਿਤ ਸਾਮਾਨ ਲਈ ਦਿੱਤੇ ਜਾਂਦੇ ਹਨ। ਇਹ ਜੀ.ਆਈ. ਟੈਗ ਦੀ ਰਜਿਸਟਰੇਸ਼ਨ 10 ਸਾਲਾਂ ਲਈ ਪ੍ਰਮਾਣਿਤ ਹੁੰਦੀ ਹੈ, ਜਿਸ ਤੋਂ ਬਾਅਦ ਇਸਨੂੰ ਦੁਬਾਰਾ ਰੀਨਿਊ ਕਰਵਾਉਣਾ ਪੈਂਦਾ ਹੈ। ਕੁਝ ਮਹੱਤਵਪੂਰਨ ਜੀ.ਆਈ. ਟੈਗਸ ਦਾਰਜੀਲਿੰਗ ਚਾਹ, ਤਿਰੂਪਤੀ ਲੱਡੂ, ਕਾਂਗੜਾ ਪੇਂਟਿੰਗ, ਨਾਗਪੁਰ ਦਾ ਸੰਤਰਾ ਅਤੇ ਕਸ਼ਮੀਰ ਦੀ ਪਸ਼ਮੀਨਾ ਆਦਿ ਉਤਪਾਦ ਦੇ ਹਨ।
ਹੁਣੇ ਜਿਹੇ, ਕੋਲ੍ਹਾਪੁਰੀ ਚੱਪਲ ਨੂੰ ਇੱਕ ਵਿਸ਼ੇਸ਼ ਭੂਗੋਲਿਕ ਸੰਕੇਤ (ਜੀ.ਆਈ.) ਟੈਗ ਦਿੱਤਾ ਗਿਆ ਸੀ, ਇਹ ਟੈਗ ਮਹਾਰਾਸ਼ਟਰ ਅਤੇ ਕਰਨਾਟਕ ਨੂੰ ਸਾਂਝੇ ਤੌਰ ‘ਤੇ ਦਿੱਤੇ ਗਏ ਸਨ। ਕੋਲਹਾਪੁਰੀ ਚੱਪਲ ਦਾ ਨਿਰਮਾਣ ਚਮੜੇ ਨਾਲ ਕੀਤਾ ਜਾਂਦਾ ਹੈ, ਇਹ ਦੱਸਣਾ ਜਰੂਰੀ ਹੈ ਕਿ ਇਹ ਚੱਪਲ ਹੱਥ ਨਾਲ ਬਣਾਈ ਜਾਂਦੀ ਹੈ। ਮੁੱਖ ਤੌਰ ਤੇ ਇਹ ਚੱਪਲ ਮਹਾਂਰਾਸ਼ਟਰ ਦੇ ਕੋਲਹਾਪੁਰ, ਸਾਂਗਲੀ, ਸੋਲਾਪੁਰ ਅਤੇ ਸਤਾਰਾ ਜ਼ਿਲਿਆਂ ਵਿੱਚ ਬਣਦੀ ਹੈ ਜਦੋਂ ਕਿ ਕਰਨਾਟਕ ਦੇ ਬੇਲਗਾਮ, ਧਾਰਵਾੜ੍ਹ , ਬਾਗਲਕੋਟ ਅਤੇ ਬੀਜਾਪੁਰ ਜ਼ਿਲ੍ਹਿਆਂ ਵਿੱਚ ਵੀ ਇਸਦਾ ਨਿਰਮਾਣ ਕੀਤਾ ਜਾਂਦਾ ਹੈ।