ਪੱਛਮੀ ਬੰਗਾਲ ਸਰਕਾਰ ਨੇ ਰਾਜ ਦਾ ਨਾਂ ਬਦਲਕੇ “ਬਾਂਗਲਾ” ਕਰਨ ਲਈ ਕੇਂਦਰ ਸਰਕਾਰ ਨੂੰ ਇਕ ਪ੍ਰਸਤਾਵ ਭੇਜਿਆ ਸੀ , ਪਰ ਕੇਂਦਰ ਸਰਕਾਰ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਇਸ ਤਰ੍ਹਾਂ ਪੱਛਮੀ ਬੰਗਾਲ ਦਾ ਨਾਂ ਪੱਛਮੀ ਬੰਗਾਲ ਹੀ ਰਹੇਗਾ।
ਕਿਸੇ ਰਾਜ ਦਾ ਨਾਮ ਬਦਲਣ ਦੀ ਪ੍ਰਕਿਰਿਆ :- ਕਿਸੇ ਰਾਜ ਦਾ ਨਾਮ ਬਦਲਣ ਦੀ ਪ੍ਰਕਿਰਿਆ ਰਾਜ ਦੁਆਰਾ ਅਰੰਭ ਕੀਤੀ ਜਾ ਸਕਦੀ ਹੈ। ਸੰਵਿਧਾਨ ਦੇ ਅਨੁਛੇਦ 3 ਅਨੁਸਾਰ, ਸੰਸਦ ਕੋਲ ਰਾਜ ਦੇ ਪ੍ਰਸਤਾਵ ਤੋਂ ਬਿਨਾਂ ਵੀ ਸੂਬੇ ਦਾ ਨਾਂ ਬਦਲਣ ਦੀ ਸ਼ਕਤੀ ਹੈ। ਜੇ ਨਾਮ ਬਦਲਣ ਦੀ ਪ੍ਰਕਿਰਿਆ ਰਾਜ ਦੀ ਵਿਧਾਨ ਸਭਾ ਦੁਆਰਾ ਸ਼ੁਰੂ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ, ਰਾਜ ਨੂੰ ਇਸ ਲਈ ਇਕ ਪ੍ਰਸਤਾਵ ਪਾਸ ਕਰਨਾ ਪਵੇਗਾ। ਰਾਜ ਦੁਆਰਾ ਮਤਾ ਪਾਸ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾਵੇਗਾ। ਇਸ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰਾਲੇ ਕੈਬਨਿਟ ਦੇ ਲਈ ਪਹਿਲੀ ਅਨੁਸੂਚੀ ਦੇ ਸੰਸ਼ੋਧਨ ਲਈ ਨੋਟ ਤਿਆਰ ਕਰਦਾ ਹੈ। ਉਸਤੋਂ ਬਾਅਦ ਸੰਵਿਧਾਨਿਕ ਸੋਧ ਸੰਸਦ ਵਿੱਚ ਪੇਸ਼ ਕੀਤੀ ਜਾਂਦੀ ਹੈ। ਸੰਸਦ ਵਿੱਚ ਸਧਾਰਨ ਬਹੁਮਤ ਨਾਲ ਪਾਸ ਹੋਣ ਤੋਂ ਬਾਅਦ, ਇਸਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਭੇਜਿਆ ਜਾਂਦਾ ਹੈ, ਜਿਸ ਤੋਂ ਬਾਅਦ ਰਾਜ ਦਾ ਨਾਂ ਬਦਲਦਾ ਹੈ। ਰਾਜ ਦੁਆਰਾ ਅਰੰਭ ਕੀਤੀ ਜਾ ਸਕਦੀ ਹੈ। ਸੰਵਿਧਾਨ ਦੇ ਅਨੁਛੇਦ 3 ਅਨੁਸਾਰ, ਸੰਸਦ ਕੋਲ ਰਾਜ ਦੇ ਪ੍ਰਸਤਾਵ ਤੋਂ ਬਿਨਾਂ ਵੀ ਸੂਬੇ ਦਾ ਨਾਂ ਬਦਲਣ ਦੀ ਸ਼ਕਤੀ ਹੈ। ਜੇ ਨਾਮ ਬਦਲਣ ਦੀ ਪ੍ਰਕਿਰਿਆ ਰਾਜ ਦੀ ਵਿਧਾਨ ਸਭਾ ਦੁਆਰਾ ਸ਼ੁਰੂ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ, ਰਾਜ ਨੂੰ ਇਸ ਲਈ ਇਕ ਪ੍ਰਸਤਾਵ ਪਾਸ ਕਰਨਾ ਪਵੇਗਾ। ਰਾਜ ਦੁਆਰਾ ਮਤਾ ਪਾਸ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾਵੇਗਾ। ਇਸ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰਾਲੇ ਕੈਬਨਿਟ ਦੇ ਲਈ ਪਹਿਲੀ ਅਨੁਸੂਚੀ ਦੇ ਸੰਸ਼ੋਧਨ ਲਈ ਨੋਟ ਤਿਆਰ ਕਰਦਾ ਹੈ। ਉਸਤੋਂ ਬਾਅਦ ਸੰਵਿਧਾਨਿਕ ਸੋਧ ਸੰਸਦ ਵਿੱਚ ਪੇਸ਼ ਕੀਤੀ ਜਾਂਦੀ ਹੈ। ਸੰਸਦ ਵਿੱਚ ਸਧਾਰਨ ਬਹੁਮਤ ਨਾਲ ਪਾਸ ਹੋਣ ਤੋਂ ਬਾਅਦ, ਇਸਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਭੇਜਿਆ ਜਾਂਦਾ ਹੈ, ਜਿਸ ਤੋਂ ਬਾਅਦ ਰਾਜ ਦਾ ਨਾਂ ਬਦਲਦਾ ਹੈ।