ਭਾਰਤ ਵਿੱਚ ਕਿਸੇ ਰਾਜ ਦਾ ਨਾਂ ਕਿਵੇਂ ਬਦਲਿਆ ਜਾਂਦਾ ਹੈ

ਪੱਛਮੀ ਬੰਗਾਲ ਸਰਕਾਰ ਨੇ ਰਾਜ ਦਾ ਨਾਂ ਬਦਲਕੇ “ਬਾਂਗਲਾ” ਕਰਨ  ਲਈ ਕੇਂਦਰ ਸਰਕਾਰ ਨੂੰ ਇਕ ਪ੍ਰਸਤਾਵ ਭੇਜਿਆ ਸੀ , ਪਰ ਕੇਂਦਰ ਸਰਕਾਰ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਇਸ ਤਰ੍ਹਾਂ ਪੱਛਮੀ ਬੰਗਾਲ ਦਾ ਨਾਂ ਪੱਛਮੀ ਬੰਗਾਲ ਹੀ ਰਹੇਗਾ।
ਕਿਸੇ ਰਾਜ ਦਾ ਨਾਮ ਬਦਲਣ ਦੀ ਪ੍ਰਕਿਰਿਆ :- ਕਿਸੇ ਰਾਜ ਦਾ ਨਾਮ ਬਦਲਣ ਦੀ ਪ੍ਰਕਿਰਿਆ ਰਾਜ ਦੁਆਰਾ ਅਰੰਭ ਕੀਤੀ ਜਾ ਸਕਦੀ ਹੈ। ਸੰਵਿਧਾਨ ਦੇ ਅਨੁਛੇਦ 3 ਅਨੁਸਾਰ, ਸੰਸਦ ਕੋਲ ਰਾਜ ਦੇ ਪ੍ਰਸਤਾਵ ਤੋਂ ਬਿਨਾਂ ਵੀ ਸੂਬੇ ਦਾ ਨਾਂ ਬਦਲਣ ਦੀ ਸ਼ਕਤੀ ਹੈ। ਜੇ ਨਾਮ ਬਦਲਣ ਦੀ ਪ੍ਰਕਿਰਿਆ ਰਾਜ ਦੀ ਵਿਧਾਨ ਸਭਾ ਦੁਆਰਾ ਸ਼ੁਰੂ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ, ਰਾਜ ਨੂੰ ਇਸ ਲਈ ਇਕ ਪ੍ਰਸਤਾਵ ਪਾਸ ਕਰਨਾ ਪਵੇਗਾ। ਰਾਜ ਦੁਆਰਾ ਮਤਾ ਪਾਸ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾਵੇਗਾ। ਇਸ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰਾਲੇ ਕੈਬਨਿਟ ਦੇ ਲਈ ਪਹਿਲੀ ਅਨੁਸੂਚੀ ਦੇ ਸੰਸ਼ੋਧਨ ਲਈ ਨੋਟ ਤਿਆਰ ਕਰਦਾ ਹੈ। ਉਸਤੋਂ ਬਾਅਦ ਸੰਵਿਧਾਨਿਕ ਸੋਧ ਸੰਸਦ ਵਿੱਚ ਪੇਸ਼ ਕੀਤੀ ਜਾਂਦੀ ਹੈ। ਸੰਸਦ ਵਿੱਚ ਸਧਾਰਨ ਬਹੁਮਤ ਨਾਲ ਪਾਸ ਹੋਣ ਤੋਂ ਬਾਅਦ, ਇਸਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਭੇਜਿਆ ਜਾਂਦਾ ਹੈ, ਜਿਸ ਤੋਂ ਬਾਅਦ ਰਾਜ ਦਾ ਨਾਂ ਬਦਲਦਾ ਹੈ। ਰਾਜ ਦੁਆਰਾ ਅਰੰਭ ਕੀਤੀ ਜਾ ਸਕਦੀ ਹੈ। ਸੰਵਿਧਾਨ ਦੇ ਅਨੁਛੇਦ 3 ਅਨੁਸਾਰ, ਸੰਸਦ ਕੋਲ ਰਾਜ ਦੇ ਪ੍ਰਸਤਾਵ ਤੋਂ ਬਿਨਾਂ ਵੀ ਸੂਬੇ ਦਾ ਨਾਂ ਬਦਲਣ ਦੀ ਸ਼ਕਤੀ ਹੈ। ਜੇ ਨਾਮ ਬਦਲਣ ਦੀ ਪ੍ਰਕਿਰਿਆ ਰਾਜ ਦੀ ਵਿਧਾਨ ਸਭਾ ਦੁਆਰਾ ਸ਼ੁਰੂ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ, ਰਾਜ ਨੂੰ ਇਸ ਲਈ ਇਕ ਪ੍ਰਸਤਾਵ ਪਾਸ ਕਰਨਾ ਪਵੇਗਾ। ਰਾਜ ਦੁਆਰਾ ਮਤਾ ਪਾਸ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾਵੇਗਾ। ਇਸ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰਾਲੇ ਕੈਬਨਿਟ ਦੇ ਲਈ ਪਹਿਲੀ ਅਨੁਸੂਚੀ ਦੇ ਸੰਸ਼ੋਧਨ ਲਈ ਨੋਟ ਤਿਆਰ ਕਰਦਾ ਹੈ। ਉਸਤੋਂ ਬਾਅਦ ਸੰਵਿਧਾਨਿਕ ਸੋਧ ਸੰਸਦ ਵਿੱਚ ਪੇਸ਼ ਕੀਤੀ ਜਾਂਦੀ ਹੈ। ਸੰਸਦ ਵਿੱਚ ਸਧਾਰਨ ਬਹੁਮਤ ਨਾਲ ਪਾਸ ਹੋਣ ਤੋਂ ਬਾਅਦ, ਇਸਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਭੇਜਿਆ ਜਾਂਦਾ ਹੈ, ਜਿਸ ਤੋਂ ਬਾਅਦ ਰਾਜ ਦਾ ਨਾਂ ਬਦਲਦਾ ਹੈ।

ਜੀ.ਆਈ.ਟੈਗ ਕੀ ਹੈ ?

GI Tag (Geographical Identification) ਕਿਸਨੂੰ ਆਖਦੇ ਹਨ ? ਜੀ.ਆਈ. ਟੈਗ ਉਸ ਆਈਟਮ ਜਾਂ ਉਤਪਾਦ ਨੂੰ ਦਿੱਤਾ ਜਾਂਦਾ ਹੈ ਜੋ ਕਿਸੇ ਵਿਸ਼ੇਸ਼ ਖੇਤਰ ਨੂੰ ਦਰਸਾਉਂਦੀ ਹੈ, ਜਾਂ ਕਿਸੇ ਵਿਸ਼ੇਸ਼ ਸਥਾਨ ‘ਤੇ ਪਾਇਆ ਜਾਂਦਾ ਹੈ ਜਾਂ ਇਹ ਇਸਦਾ ਅਸਲੀ ਟਿਕਾਣਾ ਹੈ। ਜੀ.ਆਈ. ਟੈਗਸ ਉਹਨਾਂ ਦੀ ਵਿਸ਼ੇਸ਼ ਗੁਣਵੱਤਾ ਲਈ ਖੇਤੀਬਾੜੀ ਉਤਪਾਦ, ਕੁਦਰਤੀ ਸਾਮਾਨ ਅਤੇ ਨਿਰਮਿਤ ਸਾਮਾਨ ਲਈ ਦਿੱਤੇ ਜਾਂਦੇ ਹਨ। ਇਹ ਜੀ.ਆਈ. ਟੈਗ ਦੀ ਰਜਿਸਟਰੇਸ਼ਨ 10 ਸਾਲਾਂ ਲਈ ਪ੍ਰਮਾਣਿਤ ਹੁੰਦੀ ਹੈ, ਜਿਸ ਤੋਂ ਬਾਅਦ ਇਸਨੂੰ ਦੁਬਾਰਾ ਰੀਨਿਊ ਕਰਵਾਉਣਾ ਪੈਂਦਾ ਹੈ। ਕੁਝ ਮਹੱਤਵਪੂਰਨ ਜੀ.ਆਈ. ਟੈਗਸ ਦਾਰਜੀਲਿੰਗ ਚਾਹ, ਤਿਰੂਪਤੀ ਲੱਡੂ, ਕਾਂਗੜਾ ਪੇਂਟਿੰਗ, ਨਾਗਪੁਰ ਦਾ ਸੰਤਰਾ ਅਤੇ ਕਸ਼ਮੀਰ ਦੀ ਪਸ਼ਮੀਨਾ ਆਦਿ ਉਤਪਾਦ ਦੇ ਹਨ।
ਹੁਣੇ ਜਿਹੇ, ਕੋਲ੍ਹਾਪੁਰੀ ਚੱਪਲ ਨੂੰ ਇੱਕ ਵਿਸ਼ੇਸ਼ ਭੂਗੋਲਿਕ ਸੰਕੇਤ (ਜੀ.ਆਈ.) ਟੈਗ ਦਿੱਤਾ ਗਿਆ ਸੀ, ਇਹ ਟੈਗ ਮਹਾਰਾਸ਼ਟਰ ਅਤੇ ਕਰਨਾਟਕ ਨੂੰ ਸਾਂਝੇ ਤੌਰ ‘ਤੇ ਦਿੱਤੇ ਗਏ ਸਨ। ਕੋਲਹਾਪੁਰੀ ਚੱਪਲ ਦਾ ਨਿਰਮਾਣ ਚਮੜੇ ਨਾਲ ਕੀਤਾ ਜਾਂਦਾ ਹੈ, ਇਹ ਦੱਸਣਾ ਜਰੂਰੀ ਹੈ ਕਿ ਇਹ ਚੱਪਲ ਹੱਥ ਨਾਲ ਬਣਾਈ ਜਾਂਦੀ ਹੈ। ਮੁੱਖ ਤੌਰ ਤੇ ਇਹ ਚੱਪਲ ਮਹਾਂਰਾਸ਼ਟਰ ਦੇ ਕੋਲਹਾਪੁਰ, ਸਾਂਗਲੀ, ਸੋਲਾਪੁਰ ਅਤੇ ਸਤਾਰਾ ਜ਼ਿਲਿਆਂ ਵਿੱਚ ਬਣਦੀ ਹੈ ਜਦੋਂ ਕਿ ਕਰਨਾਟਕ ਦੇ ਬੇਲਗਾਮ, ਧਾਰਵਾੜ੍ਹ , ਬਾਗਲਕੋਟ ਅਤੇ ਬੀਜਾਪੁਰ ਜ਼ਿਲ੍ਹਿਆਂ ਵਿੱਚ ਵੀ ਇਸਦਾ ਨਿਰਮਾਣ ਕੀਤਾ ਜਾਂਦਾ ਹੈ।

ਭਾਰਤੀ ਬਾਰਡਰ ਅਤੇ ਸੁਰੱਖਿਆ ਫ਼ੋਰਸ

ਬਾਰਡਰ ਦਾ ਨਾਂ ਸੁਰੱਖਿਆ ਦੇਣ ਵਾਲੀ ਫ਼ੋਰਸ ਦਾ ਨਾਂ
ਇੰਡੋ-ਪਾਕਿਸਤਾਨ ਬਾਰਡਰ (BSF) ਬਾਰਡਰ ਸਕਿਉਰਿਟੀ ਫ਼ੋਰਸ
ਇੰਡੋ-ਬੰਗਲਾਦੇਸ਼ ਬਾਰਡਰ (BSF) ਬਾਰਡਰ ਸਕਿਉਰਿਟੀ ਫ਼ੋਰਸ
ਇੰਡੋ-ਚੀਨ ਬਾਰਡਰ (ITBP) ਇੰਡੋ-ਤਿੱਬਤ ਬਾਰਡਰ ਪੁਲਿਸ
ਇੰਡੋ-ਨੇਪਾਲ ਬਾਰਡਰ (SSB) ਸਸ਼ਸਤਰ ਸੀਮਾ ਬਲ
ਇੰਡੋ-ਭੂਟਾਨ ਬਾਰਡਰ (SSB) ਸਸ਼ਸਤਰ ਸੀਮਾ ਬਲ
ਇੰਡੋ-ਮਯੰਨਮਾਰ ਬਾਰਡਰ (AR) ਅਸਮ ਰਾਈਫਲਜ਼

ਖਤਰਨਾਕ ਬੁਖਾਰ -ਚਮਕੀ

ਇਹਨਾਂ ਗਰਮੀਆਂ ਦੌਰਾਨ ਅਸੀਂ ਚਮਕੀ ਬੁਖਾਰ ਨਾਲ ਬਿਹਾਰ ਪ੍ਰਦੇਸ਼ ਵਿੱਚ ਬਹੁਤ ਸਾਰੇ ਬੱਚਿਆਂ ਦੇ ਮਰਨ ਦੀਆਂ ਖਬਰਾਂ ਸੁਣ ਰਹੇ ਹਾਂ। ਇਸ ਬੁਖਾਰ ਨਾਲ ਬਿਹਾਰ ਦੇ ਮੁਜ਼ਫਰਪੁਰ ਜ਼ਿਲ੍ਹੇ ਵਿੱਚ ਬੱਚਿਆਂ ਤੇ ਕਹਿਰ ਬਰਸ ਰਿਹਾ ਹੈ। ਇਸ ਬੁਖਾਰ ਨੇ ਹੁਣ ਤੱਕ 90 ਤੋਂ ਵੱਧ ਮਾਸੂਮਾਂ ਦੀ ਜਾਨ ਲੈ ਲਈ ਹੈ। ਇਸ ਬਿਮਾਰੀ ਦਾ ਪ੍ਰਕੋਪ ਹੁਣ ਤੱਕ ਸੀਤਾਮੜ੍ਹੀ ,ਸ਼ਿਵਹਰ,ਮੋਤੀਹਾਰੀ ਅਤੇ ਵੈਸ਼ਾਲੀ ਦੇ ਇਲਾਕਿਆਂ ਨੂੰ ਆਪਣੇ ਲਪੇਟ ਵਿੱਚ ਲੈ ਚੁੱਕਾ ਹੈ।

ਚਮਕੀ ਬੁਖਾਰ ਕੀ ਹੈ ? : – ਇਹ ਇੱਕ ਤਰ੍ਹਾਂ ਦਾ ਦਿਮਾਗੀ ਬੁਖਾਰ ਹੈ ਜੋ ਸਿੱਧੇ ਦਿਮਾਗ ਉੱਤੇ ਅਸਰ ਕਰਦਾ ਹੈ। ਇਹ ਬਿਮਾਰੀ ਚਾਵਲਾਂ ਦੇ ਖੇਤਾਂ ਵਿੱਚ ਉਪਜਣ ਵਾਲ੍ਹੇ ਮੱਛਰਾਂ ਤੋਂ ਫੈਲਦੀ ਹੈ। ਇਹ ਮੱਛਰ ਜਾਪਾਨੀ ਇੰਸੀਫੇਲਾਇਟ੍ਸ ਵਾਇਰਸ ਨਾਲ ਪ੍ਰਭਾਵਿਤ (ਸੰਕ੍ਰਮਿਤ ) ਹੁੰਦਾ ਹੈ।

ਇਸ ਬਿਮਾਰੀ ਦੇ ਲੱਛਣ : – ਜਪਾਨੀ ਇੰਸੀਫੇਲਾਇਟ੍ਸ ਵਾਇਰਸ ਨਾਲ ਪ੍ਰਭਾਵਿਤ ਮੱਛਰ ਜਿਸਨੂੰ ਵੀ ਕੱਟਦਾ ਹੈ ਉਸੇ ਨੂੰ ਇਹ ਬਿਮਾਰੀ ਹੋ ਜਾਂਦੀ ਹੈ। ਇਸ ਬਿਮਾਰੀ ਵਿੱਚ ਸਿਰਦਰਦ,ਤੇਜ ਬੁਖਾਰ,ਗਰਦਨ ਵਿੱਚ ਅਕੜਾਹਟ ,ਘਬਰਾਹਟ,ਕੌਮਾ ਵਿੱਚ ਚਲੇ ਜਾਣਾ,ਕੰਬਣੀ ਛਿੜਨੀ,ਕਦੇ ਕਦੇ ਬੱਚਿਆਂ ਵਿੱਚ ਅਕੜਨ ਇਸ ਬਿਮਾਰੀ ਦੇ ਕੁਝ ਗੰਭੀਰ ਲੱਛਣ ਹਨ। ਇਹ ਬਿਮਾਰੀ ਲਗਭਗ 5 ਤੋਂ 15 ਦਿਨ ਰਹਿੰਦੀ ਹੈ।

ਬਿਮਾਰੀ ਦਾ ਇਤਿਹਾਸ : – ਇਸ ਬਿਮਾਰੀ ਦਾ ਵਾਇਰਸ ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਇਲਾਕਿਆਂ ਵਿੱਚ ਸਨ 1500 ਦੇ ਮੱਧ ਵਿੱਚ ਪਾਇਆ ਗਿਆ ਸੀ। ਹਰ ਸਾਲ ਲਗਭਗ 70000 ਲੋਕ ਇਸ ਬਿਮਾਰੀ ਤੋਂ ਪ੍ਰਭਾਵਿਤ ਹੁੰਦੇ ਹਨ। ਇਹ ਬਿਮਾਰੀ ਮੁੱਖ ਤੌਰ ਤੇ ਦੱਖਣੀ ਪੂਰਬੀ ਏਸ਼ੀਆ ਵਿੱਚ ਫੈਲਦੀ ਹੈ ਅਤੇ ਅਲਗ ਅਲਗ ਦੇਸ਼ਾਂ ਵਿੱਚ ਅਲਗ ਅਲਗ ਸਮੇਂ ਤੇ ਹੁੰਦੀ ਹੈ। ਡਾਕਟਰਾਂ ਅਨੁਸਾਰ ਇਹ ਬਿਮਾਰੀ ਬਹੁਤ ਜ਼ਿਆਦਾ ਗਰਮੀ ਅਤੇ ਹਵਾ ਵਿੱਚ ਨਮੀ ਦੀ ਮਾਤਰਾ 50 ਫ਼ੀਸਦੀ ਤੋਂ ਜ਼ਿਆਦਾ ਹੋਣ ਦੀ ਵਜਾ ਨਾਲ ਹੁੰਦੀ ਹੈ। ਕਿਉਂਕਿ ਅਜਿਹਾ ਮੌਸਮ ਮੱਛਰਾਂ ਲਈ ਬਹੁਤ ਹੀ ਅਨੁਕੂਲ ਹੁੰਦਾ ਹੈ।

ਵਿਸ਼ਵ ਖੂਨਦਾਨ ਦਿਵਸ 14, ਜੂਨ

ਪੂਰੀ ਦੁਨੀਆਂ ਵਿੱਚ 14 ਜੂਨ 2019 ਨੂੰ ਵਿਸ਼ਵ ਖੂਨਦਾਨ ਦਿਵਸ ਮਨਾਇਆ ਗਿਆ ਹੈ। ਇਸ ਦਿਵਸ ਨੂੰ ਖੂਨ ਦੀ ਕਮੀ ਨੂੰ ਸਮਾਪਤ ਕਰਨ ਲਈ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਇਸਦਾ ਉਦੇਸ਼ ਖੂਨਦਾਨ ਨੂੰ ਉਤਸਾਹਿਤ ਕਰਨਾ ਹੈ ਇਸ ਨਾਲ ਜੁੜੇ ਵਹਿਮਾਂ ਨੂੰ ਸਮਾਪਤ ਕਰਨਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮਾਣਕ ਦੇ ਤਹਿਤ ਭਾਰਤ ਵਿੱਚ ਸਲਾਨਾ ਇੱਕ ਕਰੋੜ ਯੂਨਿਟ ਖੂਨ ਦੀ ਜਰੂਰਤ ਹੁੰਦੀ ਹੈ ਪਰ ਉਪਲਬਧਤਾ ਸਿਰਫ 75 ਲੱਖ ਯੂਨਿਟ ਹੀ ਹੋ ਪਾਉਂਦੀ ਹੈ। ਅਰਥਾਤ ਲਗਭਗ 25 ਲੱਖ ਯੂਨਿਟ ਲਹੂ ਦੀ ਕਮੀ ਕਾਰਨ ਹਰ ਸਾਲ ਸੈਂਕੜੇ ਮਰੀਜ਼ ਦਮ ਤੋੜ ਦਿੰਦੇ ਹਨ। ਉਦੇਸ਼ ਅਤੇ ਥੀਮ : -ਇਸ ਦਿਨ ਖੂਨ ਦਾਨ ਬਾਰੇ ਜਾਗਰੂਕਤਾ ਅਭਿਆਨ ਚਲਾਇਆ ਜਾਂਦਾ ਹੈ। ਲੋਕਾਂ ਨੂੰ ਮੁਫ਼ਤ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਵਿਸ਼ਵ ਖੂਨਦਾਨ ਦਿਵਸ 2019 ਦਾ ਥੀਮ “Safe Blood for All” ਹੈ। ਇਸਦਾ ਅਰਥ ਸਾਰਿਆਂ ਲਈ ਸੁਰੱਖਿਅਤ ਖੂਨ ਦੀ ਵਿਵਸਥਾ ਕਰਨਾ ਹੈ। ਇਸ ਥੀਮ ਦੁਆਰਾ ਉਹਨਾਂ ਲੋਕਾਂ ਨੂੰ ਉਤਸਾਹਿਤ ਕੀਤਾ ਜਾਂਦਾ ਹੈ ਜੋ ਹਾਲੇ ਤੱਕ ਇਸ ਅਭਿਆਨ ਨਾਲ ਨਹੀਂ ਜੁੜੇ ਹਨ। ਵਿਸ਼ਵ ਖੂਨਦਾਨ ਦਿਵਸ ਬਾਰੇ :-ਵਿਸ਼ਵ ਸਿਹਤ ਸੰਗਠਨ ਦੁਆਰਾ ਸਾਲ 1997 ਤੋਂ ਹਰ ਸਾਲ 14 ਜੂਨ ਨੂੰ “ਵਿਸ਼ਵ ਖੂਨਦਾਨ ਦਿਵਸ ” ਮਨਾਇਆ ਜਾਂਦਾ ਹੈ। ਸਾਲ 1997 ਵਿੱਚ ਵਿਸ਼ਵ ਸਿਹਤ ਸੰਗਠਨ ਨੇ 100 ਫ਼ੀਸਦੀ ਸਵੈ ਇੱਛਕ ਖੂਨਦਾਨ ਨੀਤੀ ਦੀ ਨੀਂਹ ਰੱਖੀ ਸੀ। ਇਸਦਾ ਉਦੇਸ਼ ਇਹ ਸੀ ਕਿ ਖੂੂੂਨ ਦੀ ਜਰੂਰਤ ਪੈਣ ਤੇ ਉਸਦੇ ਲਈ ਪੈਸੇ ਦੇਣ ਦੀ ਜਰੂਰਤ ਨਾ ਪਵੇ। 14 ਜੂਨ ਹੀ ਖੂਨਦਾਨ ਦਿਵਸ ਕਿਉਂ :-ਵਿਸ਼ਵ ਖੂਨਦਾਨ ਦਿਵਸ,ਸ਼ਰੀਰ ਵਿਗਿਆਨ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰ ਚੁਕੇ ਵਿਗਿਆਨੀ ਕਾਰਲ ਲੈਂਡਸਟਾਈਨ ਦੀ ਯਾਦ ਵਿੱਚ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ। ਮਹਾਨ ਵਿਗਿਆਨੀ ਕਾਰਲ ਲੈਂਡਸਟਾਈਨ ਦਾ ਜਨਮ 14 ਜੂਨ 1868 ਵਿੱਚ ਹੋਇਆ ਸੀ। ਉਹਨਾਂ ਨੇ ਮਨੁੱਖੀ ਖੂਨ ਵਿੱਚ ਮੌਜ਼ੂਦ ਐਗਲਿਊਟੀਨਿਨ ਦੀ ਮੌਜ਼ੂਦਗੀ ਦੇ ਅਧਾਰ ਤੇ ਖੂਨ ਕਣਾਂ ਦਾ ਏ.ਬੀ.ਅਤੇ ਓ ਗਰੁੱਪ ਦੀ ਪਹਿਚਾਣ ਕੀਤੀ ਸੀ। ਖੂਨ ਦੇ ਇਸ ਵਰਗੀਕਰਨ ਨੇ ਚਿਕਿਤਸਾ ਵਿਗਿਆਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਇਸੇ ਖੋਜ ਦੇ ਲਈ ਮਹਾਨ ਵਿਗਿਆਨੀ ਕਾਰਲ ਲੈਂਡਸਟਾਈਨ ਨੂੰ ਸਾਲ 1930 ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ ਸੀ। ਉਸਦੀ ਇਸੇ ਖੋਜ ਕਾਰਨ ਅੱਜ ਕਰੋੜਾਂ ਤੋਂ ਵੱਧ ਖੂਨਦਾਨ ਰੋਜ਼ਾਨਾ ਹੁੰਦੇ ਹਨ ਅਤੇ ਲੱਖਾਂ ਦੀ ਜਿੰਦਗੀਆਂ ਬਚਦੀਆਂ ਹਨ।

ਨਿਪਾਹ ਵਾਇਰਸ ਕੀ ਹੈ ?

ਇਸੇ ਸਾਲ (2019) ਕੇਰਲ ਵਿੱਚ ਇੱਕ ਵਾਰੀ ਫਿਰ ਖਤਰਨਾਕ ਨਿਪਾਹ ਵਾਇਰਸ ਦਾ ਇੱਕ ਕੇਸ ਧਿਆਨ ਵਿੱਚ ਆਇਆ ਹੈ। ਇਸ ਤੋਂ ਪਹਿਲਾਂ ਵੀ 2018 ਵਿੱਚ ਇਸ ਵਾਇਰਸ ਕਾਰਨ ਕੇਰਲ ਵਿੱਚ 16 ਜਾਨਾਂ ਜਾ ਚੁੱਕੀਆਂ ਹਨ। ਇਹ ਇੱਕ ਬਹੁਤ ਹੀ ਖਤਰਨਾਕ ਵਾਇਰਸ ਹੈ ਜੋ ਕਿ ਮਨੁੱਖ ਦੇ ਦਿਮਾਗ ਨੂੰ ਪੈਂਦਾ ਹੈ।
ਭਾਰਤ ਵਿੱਚ ਇਸ ਵਾਇਰਸ ਦਾ ਇਤਿਹਾਸ :- ਇਹ ਰੋਗ ਸਾਲ 2001 ਵਿੱਚ ਅਤੇ ਫਿਰ 2007 ਵਿੱਚ ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਵੀ ਸਾਹਮਣੇ ਆਇਆ ਸੀ। ਪਹਿਲੀ ਵਾਰ ਭਾਰਤ ਵਿੱਚ ‘ਟੇਰੋਪਸ ਗਿੰਗੇਟਸ’ ਚਮਗਾਦੜ ਵਿੱਚ ਇਸ ਵਾਇਰਸ ਬਾਰੇ ਪਤਾ ਲੱਗਿਆ ਸੀ। ਇਹ ਵਾਇਰਸ 1995 ਵਿੱਚ ਸੂਅਰ ਵਿੱਚ ਵੀ ਦੇਖਣ ਨੂੰ ਮਿਲਿਆ ਸੀ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ,ਨਿਪਾਹ ਵਾਇਰਸ ਇੱਕ ਨਵੀਂ ਉਭਰਦੀ ਹੋਈ ਬਿਮਾਰੀ ਹੈ। ਇਸਨੂੰ ‘ਨਿਪਾਹ ਵਾਇਰਸ ਇੰਸੇਫਲਾਈਟਸ’ ਵੀ ਕਿਹਾ ਜਾਂਦਾ ਹੈ
ਕਾਰਨ :- ਨਿਪਾਹ ਵਾਇਰਸ ਫ਼ਲ ਖਾਣ ਵਾਲੇ ਚਮਗਾਦੜ (ਫਰੂਟ ਬੈਟ) ਤੋਂ ਹੁੰਦਾ ਹੈ। ਜਿਸ ਦਰਖਤ ਤੇ ਚਮਗਾਦੜ ਰਹਿੰਦੇ ਹਨ ਉੱਥੇ ਇਸ ਵਾਇਰਸ ਨੂੰ ਫੈਲਾ ਦਿੰਦੇ ਹਨ ਅਤੇ ਉਸ ਦਰਖਤ ਦੇ ਫ਼ਲ ਖਾਣ ਵਾਲੇ ਨੂੰ ਇਹ ਵਾਇਰਸ ਹੋ ਜਾਂਦਾ ਹੈ। ਇਹ ਵਾਇਰਸ ਇਨਸਾਨਾਂ ਦੇ ਨਾਲ ਨਾਲ ਜਾਨਵਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਇਹ ਵਾਇਰਸ ਬਹੁਤ ਆਸਾਨੀ ਨਾਲ ਇੱਕ ਆਦਮੀ ਤੋਂ ਦੂਜੇ ਆਦਮੀ ਤੱਕ ਪਹੁੰਚ ਜਾਂਦਾ ਹੈ। ਵਿਗਿਆਨੀਆਂ ਅਨੁਸਾਰ,ਖਜੂਰ ਦੀ ਖੇਤੀ ਕਰਨ ਵਾਲੇ ਲੋਕ ਇਸ ਇੰਫੈਕਸ਼ਨ ਦੀ ਚਪੇਟ ਵਿੱਚ ਬਹੁਤ ਜਲਦੀ ਆਉਂਦੇ ਹਨ।
ਇਸ ਬਿਮਾਰੀ ਦੇ ਲੱਛਣ :- ਬੁਖਾਰ, ਖਾਂਸੀ, ਸਿਰਦਰਦ, ਮਾਨਸਿਕ ਭਰਮ ,ਦਿਮਾਗ ਵਿੱਚ ਸੋਜ,ਕੋਮਾ ਵਿੱਚ ਜਾਣਾ,ਉਲਟੀ ਹੋਣਾ,ਸਾਹ ਦੀ ਤਕਲੀਫ਼ ਆਦਿ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਨਿਪਾਹ ਵਾਇਰਸ ਇੱਕ ਤਰ੍ਹਾਂ ਦਾ ਦਿਮਾਗੀ ਬੁਖਾਰ ਹੈ। ਇਹ ਬਹੁਤ ਤੇਜੀ ਨਾਲ ਫੈਲਦਾ ਹੈ। ਇਸ ਬੁਖਾਰ ਹੋਣ ਦੇ 48 ਘੰਟੇ ਦੇ ਅੰਦਰ ਅੰਦਰ ਹੀ ਆਦਮੀ ਕੋਮਾ ਵਿੱਚ ਚਲਾ ਜਾਂਦਾ ਹੈ।
ਨਿਪਾਹ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ :- ਸਾਨੂੰ ਇਸ ਬਿਮਾਰੀ ਤੋਂ ਪੀੜ੍ਹਤ ਵਿਅਕਤੀ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇਕਰ ਨਿਪਾਹ ਵਾਇਰਸ ਨਾਲ ਮਰਨ ਵਾਲੇ ਕਿਸੇ ਵੀ ਵਿਅਕਤੀ ਦੇ ਮੁਰਦਾ ਸ਼ਰੀਰ ਦੇ ਆਸ-ਪਾਸ ਜਾਓ ਤਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਢੱਕ ਲਵੋ। ਬਿਮਾਰੀ ਵਾਲੇ ਚਮਗਾਦੜ, ਸੂਅਰ ਅਤੇ ਅਜਿਹੇ ਥਾਵਾਂ ਤੋਂ ਦੂਰ ਰਹੋ ਜਿੱਥੇ ਅਜਿਹੀ ਬਿਮਾਰੀ ਦਾ ਸ਼ੱਕ ਹੋਵੇ। ਨਿਪਾਹ ਵਾਇਰਸ ਤੋਂ ਬਚਣ ਲਈ ਦਰਖਤਾਂ ਤੋਂ ਹੇਠਾਂ ਡਿੱਗੇ ਹੋਏ ਫ਼ਲ ਕਦੇ ਨਾ ਖਾਓ। ਸਾਰੇ ਫਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਓ। ਖਜੂਰ ਦੇ ਦਰਖਤ ਤੋਂ ਨਿਕਲਣ ਵਾਲੇ ਰਸ ਪੀਣ ਤੋਂ ਬਚੋ। ਜੇਕਰ ਨਿਪਾਹ ਵਾਇਰਸ ਤੋਂ ਪੀੜ੍ਹਤ ਵਿਅਕਤੀ ਜਾਂ ਜਾਨਵਰ ਦੇ ਲਾਗੇ ਆਸ ਪਾਸ ਜਾਂਦੇ ਹੋ ,ਤਾਂ ਰੋਗੀ ਤੋਂ ਦੂਰੀ ਬਣਾਕੇ ਰੱਖੋ ਅਤੇ ਆਪਣੇ ਹੱਥਾਂ ਦੀ ਹਮੇਸ਼ਾ ਚੰਗੀ ਤਰ੍ਹਾਂ ਧੋ ਕੇ ਸਫ਼ਾਈ ਰੱਖਦੇ ਰਹੋ।

Translated from – Jagran josh

ਜੇਨੇਵਾ ਕਨਵੈਂਸ਼ਨ ਕੀ ਹੈ ?

ਜੇ ਲੜਾਈ ਵਿਚ ਇਕ ਵਿਰੋਧੀ ਦੇਸ਼ ਦਾ ਨੌਜਵਾਨ ਸੈਨਿਕ ਜਾਂ ਅਧਿਕਾਰੀ ਦੇਸ਼ ਦੀ ਸਰਹੱਦ ਅੰਦਰ ਦਾਖਲ ਹੁੰਦਾ ਹੈ, ਤਾਂ ਉਸ ਨੂੰ ਗ੍ਰਿਫਤਾਰੀ ਦੇ ਮੱਦੇਨਜ਼ਰ ਇਕ ਜੰਗੀ ਕੈਦੀ ਮੰਨਿਆ ਜਾਂਦਾ ਹੈ। ਜੰਗੀ-ਕੈਦੀਆਂ ਦੇ ਸਬੰਧ ਵਿੱਚ ਜਨੇਵਾ ਵਿੱਚ ਵਿਆਪਕ ਵਿਚਾਰ ਕਰਕੇ ਕੁਝ ਨਿਯਮ ਬਣਾਏ ਗਏ ਸਨ ਜਿਸ ਨੂੰ ਅਸੀਂ ਜਨੇਵਾ ਕਨਵੈਨਸ਼ਨ ਵਜੋਂ ਜਾਣਦੇ ਹਾਂ।

ਪਹਿਲਾ ਜਨੇਵਾ ਸਮਝੌਤਾ 1864 ਵਿਚ ਹੋਇਆ ਸੀ। ਦੂਜਾ ਸਮਝੌਤਾ ਸਾਲ 1906 ਵਿਚ ਅਤੇ ਤੀਸਰਾ ਸਮਝੌਤਾ 1929 ਵਿਚ ਹੋਇਆ। ਜੇਨੇਵਾ ਕਨਵੈਨਸ਼ਨ ‘ਤੇ ਦੂਜੇ ਵਿਸ਼ਵ ਯੁੱਧ ਦੇ ਬਾਅਦ, 1949 ਵਿਚ ਚੌਥਾ ਸਮਝੌਤਾ ਹੋਇਆ ਸੀ।
ਜੰਗ ਦੇ ਦੌਰਾਨ ਵੀ ਮਨੁੱਖੀ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਜਨੇਵਾ ਕਨਵੈਨਸ਼ਨ ਆਯੋਜਿਤ ਕੀਤੀ ਗਈ ਸੀ।
ਦੂਜੇ ਵਿਸ਼ਵ ਯੁੱਧ ਦੇ ਬਾਅਦ 1949 ਵਿਚ, 194 ਮੁਲਕਾਂ ਨੇ ਇਕੱਠੇ ਹੋ ਕੇ ਚੌਥੀ ਜਨੇਵਾ ਸੰਧੀ ਕੀਤੀ ਸੀ , ਜੋ ਅਜੇ ਤੱਕ ਲਾਗੂ ਹੈ। ਇਸ ਵਿੱਚ ਜੰਗੀ-ਕੈਦੀਆਂ ਦੇ ਅਧਿਕਾਰ ਤੈਅ ਕੀਤੇ ਗਏ ਹਨ। ਇਹਨਾਂ ਨਿਯਮਾਂ ਦੇ ਤਹਿਤ ਹੀ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਇਆ ਜਾ ਸਕਦਾ ਹੈ। ਜੰਗੀ-ਕੈਦੀ ਨੂੰ ਵਾਪਿਸ ਉਸਦੇ ਦੇਸ਼ ਨੂੰ ਵੀ ਦੇਣਾ ਹੁੰਦਾ ਹੈ।


ਇਸ ਇਕਰਾਰਨਾਮੇ ਦੇ ਤਹਿਤ, ਕਿਸੇ ਜੰਗੀ ਕੈਦੀ ਨਾਲ ਗੈਰ-ਮਨੁੱਖੀ ਵਰਤਾਓ ਨਹੀਂ ਕੀਤਾ ਜਾ ਸਕਦਾ। ਉਸਨੂੰ ਡਰਾਇਆ-ਧਮਕਾਇਆ ਨਹੀਂ ਜਾ ਸਕਦਾ ਹੈ। ਇਸ ਨੂੰ ਕਿਸੇ ਤਰ੍ਹਾਂ ਡੀਗਰੇਡ ਜਾਂ ਅਪਮਾਨਿਤ ਨਹੀਂ ਕੀਤਾ ਜਾ ਸਕਦਾ।
ਇਸ ਸੰਧੀ ਦੇ ਅਧੀਨ ਇਕ ਵਿਕਲਪ ਵੀ ਹੈ ਕਿ ਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਉਹਨਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ।
ਜਨੇਵਾ ਕਨਵੈਨਸ਼ਨ ਦੇ ਅਨੁਸਾਰ, ਜੰਗੀ-ਕੈਦੀਆਂ ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ। ਕੋਈ ਵੀ ਦੇਸ਼ ਜੰਗੀ-ਕੈਦੀਆਂ ਬਾਰੇ ਜਨਤਾ ਵਿਚ ਉਤਸੁਕਤਾ ਪੈਦਾ ਨਹੀਂ ਕਰ ਸਕਦਾ। ਜੰਗੀ-ਕੈਦੀਆਂ ਤੋਂ ਉਹਨਾਂ ਦੇ ਨਾਮ,ਸੈਨਿਕ ਅਹੁਦਾ,ਨੰਬਰ ਅਤੇ ਯੂਨਿਟ ਦੇ ਬਾਰੇ ਹੀ ਪੁੱਛਿਆ ਜਾ ਸਕਦਾ ਹੈ।


ਸਕੂਲੀ ਵਿਦਿਆਰਥੀਆਂ ਲਈ ਨੈਟ ਤੋਂ ਪੰਜਾਬੀ ਵਿੱਚ ਅਨੁਵਾਦ