ਅਕਬਰ ਦੇ ਦਰਬਾਰ ਵਿੱਚ ਨੌ ਰਤਨ

ਅਕਬਰ ਭਾਵੇਂ ਇੱਕ ਚਿੱਟਾ ਅਨਪੜ੍ਹ ਸੀ ਪ੍ਰੰਤੂ ਉਹ ਇਤਿਹਾਸ ਵਿੱਚ ਸਭ ਤੋਂ ਸਮਝਦਾਰ ਸ਼ਾਸਕ ਹੋਇਆ ਹੈ. ਉਸਨੇ ਆਪਣੀ ਸੂਝਬੂਝ ਸਦਕਾ ਹੀ ਭਾਰਤ ਵਿੱਚ ਮੁਗਲ ਰਾਜ ਦੀ ਨੀੰਵ ਪੱਕੀ ਕੀਤੀ ਅਤੇ ਲੰਬੇ ਸਮੇਂ ਤੱਕ ਹਿੰਦੂ ਮੁਸਲਿਮ ਏਕਤਾ ਦੀ ਮਿਸਾਲ ਕਾਇਮ ਕਰਕੇ ਦਿਖਾਈ .ਉਹ ਹਰ ਇੱਕ ਸਿਆਣੇ ਅਤੇ ਪੜ੍ਹੇ ਲਿਖੇ ਲੋਕਾਂ ਦੀ ਵੀ ਖੂਬ ਕਦਰ ਕਰਦਾ ਸੀ . ਉਸਨੇ ਆਪਣੇ ਦਰਬਾਰ ਵਿੱਚ ਬਹੁਤ ਸਾਰੇ ਯੋਗ ਲੇਖਕਾਂ ,ਗੀਤਕਾਰ ਪੇਂਟਰ ਅਤੇ ਕਲਾਕਾਰਾਂ ਨੂੰ ਸ਼ਰਣ ਦਿੱਤੀ ਹੋਈ ਸੀ .ਅਕਬਰ ਵਲੋਂ ਚੁਣੇ ਹੋਏ ਕੁਝ ਯੋਗ ਅਧਿਕਾਰੀ ਅਤੇ ਮਿੱਤਰਾਂ ਵਿੱਚੋਂ ਕੁਝ ਉਸਨੂੰ ਬਹੁਤ ਹੀ ਅਧਿਕ ਪਿਆਰੇ ਸਨ ਜਿਹਨਾਂ ਨੂੰ ਅਸੀਂ ਉਸਦੇ ਨੌ ਰਤਨ ਕਹੀ ਕੇ ਬੁਲਾਉਂਦੇ ਹਾਂ. ਇਹ ਨੌ ਰਤਨ ਸਨ.

 1. ਰਾਜਾ ਟੋਡਰ ਮਲ:ਇਹ ਪੰਜਾਬ ਦੇ ਇੱਕ ਖੱਤਰੀ ਘਰਾਨੇ ਨਾਲ ਸੰਬੰਧਤ ਸੀ . ਉਸਨੇ ਸ਼ੇਰ ਸ਼ਾਹ ਸੂਰੀ ਦੇ ਸਮੇਂ ਵੀ ਭੂਮੀ ਪ੍ਰਬੰਧ ਦਾ ਕੰਮ ਕੀਤਾ ਸੀ ਪ੍ਰੰਤੂ ਉਸਨੂੰ ਪ੍ਰਸਿਧੀ ਅਕਬਰ ਦੇ ਸਮੇਂ ਵਿੱਚ ਹੀ ਮਿਲੀ . ਅਕਬਰ ਨੇ ਉਸਨੂੰ ਆਪਣਾ ਵਿੱਤ ਮੰਤਰੀ ਬਣਾਇਆ ਸੀ. ਟੋਡਰ ਮਲ ਆਪਣੇ ਭੂਮੀ ਸੁਧਾਰਾਂ ਕਰਕੇ ਹੀ ਜ਼ਿਆਦਾ ਪ੍ਰਸਿੱਧ ਹੈ . ਉਸਨੇ ਜਬਤੀ ਪ੍ਰਣਾਲੀ ਦੀ ਸ਼ੁਰੁਆਤ ਕੀਤੀ ਸੀ , ਜਿਸ ਕਾਰਣ ਰਾਜ ਦੀ ਆਮਦਨ ਵਿੱਚ ਕਾਫੀ ਵਾਧਾ ਹੋਇਆ.
 1. ਅਬੁਲ ਫ਼ਜ਼ਲ:ਉਹ ਅਕਬਰ ਦਾ ਪ੍ਰਧਾਨਮੰਤਰੀ ਸੀ . ਉਹ ਆਪਣੇ ਸਮੇਂ ਦਾ ਇੱਕ ਮਹਾਨ ਲੇਖਕ ਹੋਇਆ ਹੈ . ਉਸਦੀ ਪ੍ਰਸਿੱਧ ਰਚਨਾ ਅਕਬਰਨਾਮਾ ਅਤੇ ਆਈਨੇ-ਅਕਬਰੀ ਹਨ ਜੋ ਅਕਬਰ ਦੇ ਜੀਵਨ ਅਤੇ ਉਸ ਸਮੇਂ ਦੇ ਸਮਾਜ ਬਾਰੇ ਭਰਪੂਰ ਵਰਣਨ ਕਰਦੀਆਂ ਹਨ. ਅਕਬਰ ਦੇ ਪੁੱਤਰ ਸਲੀਮ (ਜਹਾਂਗੀਰ ) ਨੂੰ ਸ਼ੱਕ ਸੀ ਕਿ ਅਬੁਲ ਫ਼ਜ਼ਲ ਦੇ ਕਾਰਣ ਹੀ ਅਕਬਰ ਸਲੀਮ ਦੇ ਵਿਰੁੱਧ ਹੋਇਆ ਸੀ . ਇਸ ਲਈ ਸਲੀਮ ਨੇ ਅਬੁਲ ਫ਼ਜ਼ਲ ਨੂੰ ਉੱਜੈਨ ਦੇ ਲਾਗੇ ਇੱਕ ਰਾਜਪੂਤ ਸਰਦਾਰ ਵੀਰ ਸਿੰਘ ਬੁੰਦੇਲਾ ਦੇ ਹੱਥੋਂ ਮਰਵਾ ਦਿੱਤਾ . ਜਦੋਂ ਅਕਬਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਦੀਆਂ ਅੱਖਾਂ ਵਿੱਚ ਅੱਥਰੂ ਭਰ ਆਏ ਅਤੇ ਕਿਹਾ ਕਿ ,” ਜੇਕਰ ਸਲੀਮ ਨੂੰ ਰਾਜ ਪਾਠ ਹੀ ਚਾਹੀਦਾ ਸੀ ਤਾਂ ਉਹ ਮੈਨੂੰ ਮਾਰ ਦੇਂਦਾ ਪਰ ਅਬੁਲ ਫ਼ਜ਼ਲ ਨੂੰ ਛੱਡ ਦੇਂਦਾ .”
 1. ਤਾਨਸੇਨ:ਤਾਨਸੇਨ ਨੇ ਗਵਾਲੀਅਰ ਵਿੱਚ ਆਪਣੀ ਸੰਗੀਤ ਵਿਦਿਆ ਸ਼ੁਰੂ ਕੀਤੀ ਅਤੇ ਜਲਦੀ ਹੀ ਉਸਦੀ ਪ੍ਰਸਿਧੀ ਸਾਰੇ ਪਾਸੇ ਫ਼ੈਲ ਗਈ . ਉਹ ਰੀਵਾ ਦੇ ਰਾਜੇ ਕੋਲ ਇੱਕ ਗਾਇਕ ਸੀ .ਪ੍ਰੰਤੂ ਅਕਬਰ ਵੀ ਸੰਗੀਤ ਕਲਾ ਦਾ ਬੜਾ ਸ਼ੌਕੀਨ ਸੀ .ਉਸਨੇ ਰੀਵਾ ਦੇ ਰਾਜੇ ਨੂੰ ਤਾਨਸੇਨ ਨੂੰ ਸ਼ਾਹੀ ਦਰਬਾਰ ਵਿੱਚ ਭੇਜਣ ਲਈ ਮਜਬੂਰ ਕੀਤਾ .ਕਿਹਾ ਜਾਂਦਾ ਹੈ ਕਿ ਉਸਦੀ ਗਾਇਕੀ ਵਿੱਚ ਜਾਦੂ ਵਰਗਾ ਅਸਰ ਸੀ. ਆਪਣੇ ਪ੍ਰਸਿੱਧ ਮੇਘ ਰਾਗ ਰਾਹੀਂ ਉਹ ਬਦਲ ਪੁਆ ਸਕਦਾ ਸੀ .ਅਜਿਹਾ ਕਿਹਾ ਜਾਂਦਾ ਹੈ ਕਿ ਤਾਨਸੇਨ ਪਹਿਲਾਂ ਇੱਕ ਹਿੰਦੂ ਸੀ ਪਰ ਬਾਅਦ ਵਿੱਚ ਉਹ ਮੁਸਲਮਾਨ ਬਣ ਗਿਆ ਸੀ . ਉਸਦੀ ਮੌਤ ਤੋਂ ਬਾਅਦ ਵਿੱਚ ਉਸਨੂੰ ਗਵਾਲੀਅਰ ਦੇ ਇੱਕ ਮੁਸਲਮਾਨ ਪੀਰ ਮੁਹੰਮਦ ਗਿਆਸ ਦੀ ਕਬਰ ਦੇ ਲਾਗੇ ਦਫਨਾਇਆ ਗਿਆ .
 1. ਫੈਜੀ:ਉਹ ਅਬੁਲ ਫ਼ਜ਼ਲ ਦਾ ਵੱਡਾ ਭਰਾ ਸੀ .ਉਹ ਅਰਬੀ ਫ਼ਾਰਸੀ ਅਤੇ ਸੰਸਕ੍ਰਿਤ ਭਾਸ਼ਾ ਦਾ ਡੂੰਘਾ ਗਿਆਨ ਰੱਖਨ ਵਾਲਾ ਸੀ . ਉਸਨੇ ਲਗਭਗ ਇੱਕ ਸੋ ਗ੍ਰੰਥਾਂ ਦੀ ਰਚਨਾ ਕੀਤੀ ਸੀ .ਉਸਨੇ ਰਮਾਇਣ,ਮਹਾਂਭਾਰਤ ਅਤੇ ਭਗਵਤ ਗੀਤਾ ਵਰਗੇ ਸੰਸਕ੍ਰਿਤ ਦੀਆਂ ਅਨੇਕ ਪੁਸਤਕਾਂ ਦਾ ਫ਼ਾਰਸੀ ਵਿੱਚ ਅਨੁਵਾਦ ਕੀਤਾ .ਉਹ ਉਦਾਰ ਪ੍ਰਵਿਰਤੀ ਵਾਲਾ ਸੂਫੀ ਮੱਤ ਨੂੰ ਮੰਨਣ ਵਾਲਾ ਸੀ .ਅਕਬਰ ਉੱਪਰ ਉਸਦੇ ਵਿਚਾਰਾਂ ਦਾ ਡੂੰਘਾ ਪ੍ਰਭਾਵ ਸੀ.
 1. ਰਾਜਾ ਮਾਨ ਸਿੰਘ:ਉਹ ਅੰਬਰ ਦੀ ਰਾਜਾ ਭਗਵਾਨ ਦਾਸ ਦਾ ਦੱਤਕ ਪੁੱਤਰ ਸੀ . ਉਹ ਅਕਬਰ ਦਾ ਇੱਕ ਪ੍ਰਸਿੱਧ ਸੈਨਾਪਤੀ ਸੀ .ਅਕਬਰ ਨੇ ਉਸਦੀ ਮਦਦ ਨਾਲ ਬਹੁਤ ਸਾਰੇ ਰਾਜਪੂਤ ਇਲਾਕਿਆ ਉੱਤੇ ਕਬਜਾ ਕੀਤਾ .ਉਸਨੇ ਮੇਵਾੜ ਦੇ ਰਾਜਾ ਮਹਾਰਾਣਾ ਪ੍ਰਤਾਪ ਦੇ ਵਿਰੁੱਧ ਹਲਦੀ ਘਾਟੀ ਦਾ ਯੁੱਧ ਲੜਿਆ ਸੀ ਅਤੇ ਮੇਵਾੜ ਉੱਤੇ ਕਬਜਾ ਕਰ ਲਿਆ ਸੀ . ਪਰ ਮਹਾਰਾਣਾ ਪ੍ਰਤਾਪ ਨੂੰ ਉਹ ਕਾਬੂ ਨਹੀਂ ਕਰ ਸਕਿਆ ਸੀ . ਰਾਜਾ ਮਾਨ ਸਿੰਘ ਦੀ ਪ੍ਰਸਿਧੀ ਕੇਵਲ ਅਕਬਰ ਦੇ ਸਮੇਂ ਤੱਕ ਹੀ ਰਹੀ . ਕਿਉਂਕਿ ਜਹਾਂਗੀਰ ਉਸਨੂੰ ਆਪਣਾ ਵਿਰੋਧੀ ਸਮਝਦਾ ਸੀ .ਇਸ ਲਈ ਜਹਾਂਗੀਰ ਸਮੇਂ ਰਾਜਾ ਮਾਨ ਸਿੰਘ ਦਾ ਪ੍ਰਭਾਵ ਬਹੁਤ ਘੱਟ ਗਿਆ .
 1. ਮਿਰਜ਼ਾ ਅਜੀਜ ਕੋਕਾ:ਉਹ ਮਾਹਮ ਅੰਗਾ ਦਾ ਪੁੱਤਰ ਸੀ ਅਤੇ ਅਕਬਰ ਦਾ ਬਚਪਨ ਦਾ ਦੋਸਤ ਸੀ .ਅਕਬਰ ਨੇ ਉਸਨੂੰ ਖਾਨੇ-ਆਜ਼ਮ ਦੀ ਉਪਾਧੀ ਦਿੱਤੀ ਸੀ . ਜਦੋਂ ਅਕਬਰ ਨੇ ਨਵਾਂ ਧਰਮ ਦੀਨ-ਏ-ਇਲਾਹੀ ਚਲਾਇਆ ਤਾਂ ਉਹ ਅਕਬਰ ਤੋਂ ਬਹੁਤ ਨਾਰਾਜ਼ ਹੋ ਗਿਆ .ਪਰ ਬਾਅਦ ਵਿੱਚ ਆਪ ਹੀ ਉਸ ਮਤ ਨੂੰ ਆਪਣਾ ਲਿਆ .
 1. ਅਬਦੁਰ-ਰਹੀਮ-ਖਾਨ-ਏ-ਖਾਨਾ : ਉਹ ਫ਼ਾਰਸੀ ਅਤੇ ਹਿੰਦੀ ਭਾਸ਼ਾ ਦਾ ਇੱਕ ਉੱਚ ਕੋਟੀ ਦਾ ਕਵੀ ਸੀ . ਉਹ ਅਕਬਰ ਦੇ ਅਧਿਆਪਕ ਬੈਰਮ ਖਾਂ ਦਾ ਪੁੱਤਰ ਸੀ .ਅਕਬਰ ਨੇ ਉਸਨੂੰ ਖਾਨ-ਖਾਨਾ ਦੀ ਉਪਾਧੀ ਦਿੱਤੀ ਸੀ . ਰਹੀਮ ਦੇ ਦੋਹੇ ਅੱਜ ਤੱਕ ਵੀ ਜਨ ਸਧਾਰਣ ਲੋਕਾਂ ਵਿੱਚ ਬੜੇ ਚਾਅ ਨਾਲ ਪੜ੍ਹੇ ਜਾਂਦੇ ਹਨ.
 1. ਰਾਜਾ ਭਗਵਾਨ ਦਾਸ:ਉਹ ਅੰਬਰ ਦੇ ਰਾਜਾ ਬਿਹਾਰੀਮਲ ਦਾ ਦੱਤਕ ਪੁੱਤਰ ਸੀ ਅਤੇ ਅਕਬਰ ਦਾ ਖਾਸ ਵਿਸ਼ਵਾਸਪਾਤਰ ਸੀ .ਉਸਨੇ ਹਰ ਮੁਸ਼ਕਿਲ ਘੜੀ ਵਿੱਚ ਅਕਬਰ ਦਾ ਸਾਥ ਦਿੱਤਾ ਸੀ ਅਤੇ ਇੱਕ ਵਾਰੀ ਯੁੱਧ ਵਿੱਚ ਤਾ ਅਕਬਰ ਦੀ ਜਾਨ ਵੀ ਉਸਨੇ ਬਚਾਈ ਸੀ .ਉਸਨੇ ਆਪਣੇ ਸੰਬੰਧ ਹੋਰ ਗੂੜ੍ਹੇ ਕਰਨ ਲਈ ਆਪਣੀ ਲੜਕੀ ਦਾ ਵਿਆਹ ਰਾਜਕੁਮਾਰ ਸਲੀਮ ਨਾਲ ਕਰ ਦਿੱਤਾ, ਉਸੇ ਲੜਕੀ ਨੇ ਬਾਅਦ ਵਿੱਚ ਸ਼ਾਹਜਾਦਾ ਖ਼ੁਰ੍ਰਮ ਨੂੰ ਜਨਮ ਦਿੱਤਾ ਸੀ ਜੋ ਸ਼ਾਹਜਹਾਂ ਦੇ ਨਾਮ ਨਾਲ ਪ੍ਰਸਿੱਧ ਹੋਇਆ ਸੀ ਅਤੇ ਜਿਸਨੇ ਤਾਜ ਮਹਲ ਦਾ ਨਿਰਮਾਣ ਕਰਵਾਇਆ ਸੀ.
 1. ਰਾਜਾ ਬੀਰਬਲ:ਬੀਰਬਲ ਦਾ ਅਸਲੀ ਨਾਮ ਮਹੇਸ਼ ਦਾਸ ਸੀ. ਉਹ ਕਲਪੀ ਦੇ ਭੱਟ ਵੰਸ਼ ਨਾਲ ਸੰਬੰਧਤ ਸੀ. ਉਹ ਇੱਕ ਉੱਚ ਕੋਟੀ ਦਾ ਵਿਦਵਾਨ ,ਕਵੀ ਅਤੇ ਸੰਗੀਤਕਾਰ ਸੀ .ਪ੍ਰੰਤੂ ਉਸਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਉਹ ਕਿਸੇ ਵੀ ਮੁਸ਼ਕਿਲ ਤੋਂ ਮੁਸ਼ਕਿਲ ਗੱਲ ਦਾ ਫਟਾਫਟ ਜਵਾਬ ਦੇਣ ਵਿੱਚ ਮਾਹਿਰ ਸੀ. ਉਸਦੇ ਜਵਾਬ ਵਿਅੰਗਪੂਰਣ ਹੁੰਦੇ ਹੋਏ ਵੀ ਅਸਲੀ ਜੀਵਨ ਨਾਲ ਜੁੜੇ ਹੁੰਦੇ ਸਨ. ਉਸਦੇ ਕਿੱਸੇ ਅੱਜ ਵੀ ਬੱਚਿਆਂ ਅਤੇ ਬਜੁਰਗਾਂ ਵਿੱਚ ਖੂਬ ਪ੍ਰਸਿਧ ਹਨ. ਬੀਰਬਲ ਸੂਰਜ ਦੇਵਤਾ ਦਾ ਪੁਜਾਰੀ ਸੀ. ਉਸਦੀ ਮੌਤ ਪਠਾਣਾਂ ਦੇ ਵਿਰੁੱਧ ਲੜਦੇ ਹੋਏ ਹੋਈ ਸੀ. ਉਸਦੀ ਮੌਤ ਦਾ ਅਕਬਰ ਨੂੰ ਬਹੁਤ ਹੀ ਦੁੱਖ ਹੋਇਆ ਸੀ.

                                           __________________________________

Posted by ਓਮੇਸ਼ਵਰ ਨਾਰਾਇਣ

ਕੁਝ ਪ੍ਰਸਿੱਧ ਅੰਤਰਰਾਸ਼ਟਰੀ ਬਾਰਡਰਾਂ ਦੇ ਨਾਮ

 1. 38 ਵੀੰ ਸਮਾਨਾਂਤਰ ਰੇਖਾ: ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਕਾਰ ਬਾਰਡਰ ਦਾ ਕੰਮ ਕਰਦੀ ਹੈ |
 2. ਮੈਕਮੋਹਨ ਲਾਈਨ : ਇਹ ਭਾਰਤ ਅਤੇ ਚੀਨ ਦੇ ਵਿਚਕਾਰ ਹੈ |
 3. ਰੇਡਕਲਿਫ਼ ਰੇਖਾ : ਇਹ ਰੇਖਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੈ |
 4. ਡੂਰੰਡ ਰੇਖਾ : ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਦੀ ਅੰਤਰਰਾਸ਼ਟਰੀ ਸੀਮਾ ਰੇਖਾ ਦਾ ਨਾਮ ਹੈ |
 5. 17 ਵੀੰ ਸਮਾਨਾਂਤਰ ਰੇਖਾ: ਉੱਤਰੀ ਵੀਅਤਨਾਮ ਅਤੇ ਦੱਖਣੀ ਵੀਅਤਨਾਮ ਵਿਚਕਾਰ ਹੁੰਦੀ ਸੀ ਜਦੋਂ ਕਿ ਵੀਅਤਨਾਮ ਦਾ ਏਕੀਕਰਣ ਨਹੀਂ ਹੋਇਆ ਸੀ | ਹੁਣ ਵੀਅਤਨਾਮ ਦੇ ਏਕੀਕਰਣ ਤੋਂ ਬਾਅਦ ਇਹ ਰੇਖਾ ਮੌਜੂਦ ਨਹੀਂ ਹੈ |
 6. 24 ਵੀੰ ਸਮਾਨਾਂਤਰ ਰੇਖਾ: ਪਾਕਿਤਸਾਨ ਇਸ ਰੇਖਾ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੱਛ ਦੇ ਖੇਤਰ ਵਿੱਚ ਬਾਰਡਰ ਦੇ ਤੌਰ ਤੇ ਮੰਨਦਾ ਹੈ | ਪਰ ਭਾਰਤ ਇਸ ਰੇਖਾ ਨੂੰ ਸਵੀਕਾਰ ਨਹੀਂ ਕਰਦਾ | ਇਸ ਸਬੰਧੀ ਵਿਵਾਦ ਚਲ ਰਿਹਾ ਹੈ |
 7. 49ਵੀੰ ਸਮਾਨਾਂਤਰ ਰੇਖਾ: ਇਹ ਉੱਤਰੀ ਅਮਰੀਕਾ ਅਤੇ ਕੈਨੇਡਾ ਵਿਚਕਾਰ ਬਾਰਡਰ ਦਾ ਕੰਮ ਕਰਦੀ ਹੈ |
 8. 141ਵੀੰ ਸਮਾਨਾਂਤਰ ਰੇਖਾ: ਇਹ ਰੇਖਾ ਅਮਰੀਕਾ ਦੇ ਅਲਾਸਕਾ ਅਤੇ ਕੈਨੇਡਾ ਵਿਚਕਾਰ ਖਿੱਚੀ ਗਈ ਹੈ |
 9. ਮੈਗੀਨਾਟ ਲਾਈਨ: ਇਹ ਰੇਖਾ ਫਰਾਂਸ ਵੱਲੋਂ ਜਰਮਨੀ ਅਤੇ ਫਰਾਂਸ ਵਿਚਕਾਰ ਬਣਾਈ ਗਈ ਹੈ | ਇਸਨੂੰ ਲੋਹੇ ਅਤੇ ਕੰਕਰੀਟ ਆਦਿ ਨਾਲ ਫਰਾਂਸ ਵੱਲੋਂ ਤਿਆਰ ਕੀਤਾ ਗਿਆ ਹੈ | ਇਸਦਾ ਨਿਰਮਾਣ ਸਾਲ 1929ਤੋਂ 1938 ਦੇ ਵਿੱਚਕਾਰ ਕੀਤਾ ਗਿਆ ਸੀ |

_________________________

Posted by ਓਮੇਸ਼ਵਰ ਨਾਰਾਇਣ

ਭਗਤ ਸਿੰਘ ਤੋਂ ਪਹਿਲਾਂ ਪੰਜਾਬ ਵਿੱਚ ਕ੍ਰਾਂਤੀਕਾਰੀ ਅੰਦੋਲਨ

ਭਾਰਤ ਦੀ ਆਜ਼ਾਦੀ ਲਈ ਭਾਰਤ ਦੇ ਭਿੰਨ-ਭਿੰਨ ਖੇਤਰਾਂ ਵਿੱਚ ਦੇਸ਼ ਭਗਤਾਂ ਨੇ ਆਪਣੇ-ਆਪਣੇ ਸੰਘਰਸ਼ ਨਾਲ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਜਤਨ ਕੀਤੇ  | ਇਹਨਾਂ ਖੇਤਰਾਂ ਵਿੱਚ ਬੰਗਾਲ , ਮਹਾਰਾਸ਼ਟਰ ਅਤੇ ਪੰਜਾਬ ਦਾ ਨਾਮ ਪ੍ਰਮੁੱਖਤਾ ਨਾਲ ਲਿਆ ਜਾਂਦਾ ਹੈ |ਪੰਜਾਬ ਦੇ ਅਨੇਕ ਦੇਸ਼ ਭਗਤਾਂ ਨੇ ਆਪਣੇ ਭਾਸ਼ਣਾਂ , ਕਵਿਤਾਵਾਂ ਅਤੇ ਲੇਖਾਂ ਰਾਹੀਂ  ਕ੍ਰਾਂਤੀਕਾਰੀ ਵਿਚਾਰਾਂ ਦਾ ਲੋਕਾਂ ਵਿੱਚ ਸੰਚਾਰ ਕਰ ਦਿੱਤਾ | ਉਹਨਾਂ ਨੇ ਅਨੇਕ ਕ੍ਰਾਂਤੀਕਾਰੀ ਸੰਘਠਨਾਂ ਦੀ ਨੀਂਹ ਰੱਖੀ ਜਿਹਨਾਂ ਵਿੱਚ ਸਭ ਤੋਂ ਮੁੱਖ ਸੰਘਠਨ ਸੀ “ਅੰਜੁਮਨ ਮੁਹਿਬਾਨ-ਏ-ਵਤਨ” ਜੋ ਜਨ ਸਧਾਰਣ ਵਿੱਚ “ਭਾਰਤ ਮਾਤਾ ਸੋਸਾਇਟੀ” ਦੇ ਨਾਮ ਨਾਲ ਪ੍ਰਸਿੱਧ ਹੋਇਆ |

1907 ਈ. ਵਿੱਚ ਭਗਤ ਸਿੰਘ ਦੇ ਚਾਚਾ , ਸਰਦਾਰ ਅਜੀਤ ਸਿੰਘ ਨੇ ਬ੍ਰਿਟਿਸ਼ ਸਰਕਾਰ ਵੱਲੋਂ ਪਾਸ ਕੀਤੇ ਗਏ “ ਬਸਤੀ ਕਾਨੂਨ ” ਦੇ ਵਿਰੁਧ ਅੰਦੋਲਨ ਸ਼ੁਰੂ ਕੀਤਾ ਕਿਉਂਕਿ ਇਸ ਕਾਨੂਨ ਨਾਲ ਲਾਇਲਪੁਰ ਅਤੇ ਪੰਜਾਬ ਦੇ ਹੋਰ ਭਾਗਾਂ ਦੇ ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਦੇ ਫਲ ਤੋਂ ਵੰਚਿਤ ਰੱਖਿਆ ਜਾਣਾ  ਸੀ | ਇਸ ਸਮੇਂ ਬਾਂਕੇ ਲਾਲ ਦਾ ਪ੍ਰਸਿੱਧ ਗੀਤ “ ਪੱਗੜੀ ਸੰਭਾਲ ਜੱਟਾ ” ਪੰਜਾਬ ਦੇ ਘਰ-ਘਰ ਵਿੱਚ ਗੂੰਜਣ ਲੱਗਾ ਅਤੇ ਕਿਸਾਨਾਂ ਨੇ ਇਹ ਦ੍ਰਿੜ ਨਿਸ਼ਚਾ ਕਰ ਲਿਆ ਕਿ ਉਹ ਸਰਕਾਰ ਨੂੰ ਪਾਣੀ ਉੱਪਰ ਲਗਾਇਆ ਗਿਆ ਟੈਕਸ ਨਹੀਂ ਦੇਣਗੇ | ਇਸਦੇ ਨਾਲ ਹੀ ਰਾਵਲਪਿੰਡੀ ਅਤੇ ਲਾਹੌਰ ਵਿੱਚ ਗੜਬੜ ਸ਼ੁਰੂ ਹੋ ਗਈ | ਪੁਲਿਸ ਨੇ ਲੋਕਾਂ ਉੱਤੇ ਲਾਠੀਆਂ ਵਰ੍ਹਾਈਆਂ ਅਤੇ  ਬਹੁਤ ਸਾਰੇ ਲੋਕਾਂ ਨੂੰ ਘੋੜਿਆਂ ਦੇ ਪੈਰਾਂ ਹੇਠਾਂ ਕੁਚਲਿਆ ਗਿਆ | ਬਹੁਤ ਸਾਰੇ ਲੋਕਾਂ ਨੂੰ ਪਕੜ ਕੇ ਜੇਲਾਂ ਵਿੱਚ ਭੇਜ ਦਿੱਤਾ ਗਿਆ | 19ਮਈ , 1907 ਈ. ਨੂੰ ਪੰਜਾਬ ਦੇ ਮਹਾਨ ਨੇਤਾ ਸਰਦਾਰ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਨੂੰ ਫੜ ਕੇ ਮਾੰਡਲੇ ਜੇਲ ਵਿੱਚ ਭੇਜ ਦਿੱਤਾ ਗਿਆ | ਜਿਉਂ ਹੀ ਇਸ ਘਟਨਾ ਦੀ ਖਬਰ ਫੈਲੀ ਤਾਂ ਸਾਰਾ ਦੇਸ਼ ਗੁੱਸੇ ਦੀ ਅੱਗ ਵਿੱਚ ਜਲਨ ਲੱਗਿਆ | ਲੋਕਾਂ ਵਿੱਚ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲਲਕ ਹੋਰ ਵੀ ਤੇਜ ਹੋ ਗਈ |

ਇੱਕ ਹੋਰ ਦੇਸ਼ ਭਗਤ ਸੂਫੀ ਅੰਬਾ ਪ੍ਰਸਾਦ , ਜੋ ਸਰਦਾਰ ਅਜੀਤ ਸਿੰਘ ਦਾ ਸਹਿਯੋਗੀ ਸੀ , ਉਹ ਵੀ ਇੱਕ ਮਹਾਨ ਕ੍ਰਾਂਤੀਕਾਰੀ ਸੀ | ਅੰਗੇਜ਼ੀ ਸਰਕਾਰ ਉਸਨੂੰ ਆਪਣਾ ਸਭ ਤੋਂ ਵੱਡਾ ਅਤੇ ਖਤਰਨਾਕ ਦੁਸ਼ਮਨ ਸਮਝਦੀ ਸੀ | ਆਪਣੇ ਕ੍ਰਾਂਤੀਕਾਰੀ ਵਿਚਾਰਾਂ ਦੇ ਕਾਰਨ ਹੀ ਉਹ ਦੋ ਵਾਰੀ 1897 ਅਤੇ 1907 ਈ. ਨੂੰ ਸਜਾਵਾਂ ਭੁਗਤ ਚੁੱਕਾ ਸੀ | ਜੇਲ੍ਹ ਤੋਂ ਛੁੱਟਣ ਤੋਂ ਬਾਅਦ ਸਰਦਾਰ ਅਜੀਤ ਸਿੰਘ ਅਤੇ ਅੰਬਾ ਪ੍ਰਸਾਦ ਨੇ ਮਿਲਕੇ ਲੋਕਾਂ ਵਿੱਚ ਏਕਤਾ ਪੈਦਾ ਕਰਨ ਲਈ ਵੱਡੀ ਮਾਤਰਾ ਵਿੱਚ ਕ੍ਰਾਂਤੀਕਾਰੀ ਸਾਹਿੱਤ ਵੰਡਣਾ ਸ਼ੁਰੂ ਕੀਤਾ | ਜਦੋਂ ਸਰਕਾਰ ਨੇ ਉਹਨਾਂ ਨੂੰ ਪਕੜਨ ਦਾ ਜਤਨ ਕੀਤਾ ਤਾਂ ਉਹ ਚੁਪਕੇ ਜਿਹੇ ਇਰਾਨ ਨੂੰ ਖਿਸਕ ਗਏ | ਉਥੇ ਬਾਅਦ ਵਿੱਚ ਅੰਬਾ ਪ੍ਰਸਾਦ ਦੀ ਮੌਤ ਹੋ ਗਈ |

ਲਾਲ ਚੰਦ ਫਲਕ ਪੰਜਾਬ ਦਾ ਇੱਕ ਹੋਰ ਮਹਾਨ ਕ੍ਰਾਂਤੀਕਾਰੀ ਸੀ | 1908 ਈ. ਵਿੱਚ ਉਸਨੇ ਇੱਕ ਕਿਤਾਬ ਛਾਪੀ ਜਿਸਦਾ ਨਾਮ ਸੀ “ਖਿਆਲਾਤ-ਏ-ਤਿਲਕ” ਜਾਂ “ਤਿਲਕ ਦੇ ਵਿਚਾਰ” | ਇਸਤੋਂ ਇਲਾਵਾ ਉਸਨੇ ਕ੍ਰਾਂਤੀ ਪੈਦਾ ਕਰ ਦੇਣ ਵਾਲੀਆਂ ਅਨੇਕ ਕਵਿਤਾਵਾਂ ਵੀ ਲਿੱਖੀਆਂ | ਅਜਿਹਾ ਸਾਹਿੱਤ ਲਿਖਣ ਕਾਰਨ ਉਹ ਸਾਢੇ ਚਾਰ ਸਾਲ ਜੇਲ੍ਹ ਵਿੱਚ ਵੀ ਰਹੇ |

ਲਾਲਾ ਪਿੰਡੀਦਾਸ ਦਾ ਨਾਮ ਪੰਜਾਬ ਦੇ ਕ੍ਰਾਂਤੀਕਾਰੀਆਂ ਵਿੱਚ ਆਪਣਾ ਵਿਸ਼ੇਸ਼ ਸਥਾਨ ਰੱਖਦਾ ਹੈ | “ ਇੰਡੀਆ ” ਨਾਮਕ ਹਫਤਾਵਾਰ ਪਤ੍ਰਿਕਾ  ਵਿੱਚ ਇੱਕ ਵਿਸ਼ੇਸ਼ ਕਾਲਮ ਉਹਨਾਂ ਵਾਸਤੇ ਨਿਸ਼ਚਿਤ ਹੁੰਦਾ ਸੀ | “ ਸ਼ਿਵ ਸ਼ੰਕਰ ਦਾ ਚਿੱਠਾ ” ਨਾਮਕ ‘ ਕਲਮ ‘ ਵਿੱਚ ਉਹ ਮਜ਼ਾਕ-ਮਜ਼ਾਕ ਵਿੱਚ ਬ੍ਰਿਟਿਸ਼ ਅਧਿਕਾਰੀਆਂ ਦੇ ਗਲਤ ਕਾਰਨਾਮਿਆਂ ਅਤੇ ਉਹਨਾਂ ਦੀ ਦਮਨਕਾਰੀ ਨੀਤੀਆਂ ਦੀ ਖੂਬ ਆਲੋਚਨਾ ਕਰਦੇ ਸਨ | ਲਾਲਾ ਪਿੰਡੀਦਾਸ ਨੂੰ ਵੀ ਕ੍ਰਾਂਤੀਕਾਰੀ ਗਤੀਵਿਧੀਆਂ ਕਾਰਨ ਲਗਭਗ ਸੱਤ ਸਾਲ ਜੇਲ੍ਹ ਵਿੱਚ ਰਹਿਣਾ ਪਿਆ | ਪੰਜਾਬ ਦੇ ਕ੍ਰਾਂਤੀਕਾਰੀਆਂ ਨੇ ਵਿਦੇਸ਼ੀ ਸ਼ਾਸਨ ਦੇ ਖਿਲਾਫ਼ ਇੱਕ ਵਿਦ੍ਰੋਹ ਦੀ ਵੀ ਯੋਜਨਾ ਬਣਾਈ | ਪਰ1909 ਈ. ਵਿੱਚ ਜਦੋਂ ਹੁਸ਼ਿਆਰਪੁਰ ਦੀ ਤਿਲਕ ਪ੍ਰੈੱਸ ਉੱਤੇ ਛਾਪਾ ਪਿਆ ਤਾਂ ਇਸ ਯੋਜਨਾ ਦਾ ਭੰਡਾਫੋੜ ਹੋ ਗਿਆ ਕਿਉਂਕਿ ਇਸ ਛਾਪੇ ਦੌਰਾਨ ਯੋਜਨਾ ਸਬੰਧੀ ਸਾਰੇ ਪੱਤਰ-ਵਿਹਾਰ ਦਾ ਰਿਕਾਰਡ ਫੜਿਆ ਗਿਆ ਸੀ | ਇਸ ਕਾਰਨ ਕ੍ਰਾਂਤੀ ਦੀਆਂ ਸਾਰੀਆਂ ਯੋਜਨਾਵਾਂ ਧਰੀਆਂ ਹੀ ਰਹਿ ਗਈਆਂ |

ਬੇਸ਼ਕ ਆਪਣੀਆਂ ਯੋਜਨਾਵਾਂ ਨੂੰ ਉਹ ਉਸ ਸਮੇਂ ਅਮਲੀ ਰੂਪ ਨਾ ਦੇ ਸਕੇ ਪਰ ਆਉਣ ਵਾਲੇ ਸਮੇਂ ਲਈ ਉਹ ਇੱਕ ਨਵੀਂ ਸੇਧ ਦੇਸ਼ ਪਿਆਰਿਆਂ ਨੂੰ ਦੇ ਗਏ ਜਿਹਨਾਂ ਦੇ ਸੰਘਰਸ਼ ਸਦਕਾ ਬਾਅਦ ਵਿੱਚ ਅੰਗਰੇਜਾਂ ਨੂੰ ਭਾਰਤ ਤੋਂ ਅਖੀਰ 1947 ਈ. ਵਿੱਚ ਜਾਣਾ ਪਿਆ |

Posted by ਓਮੇਸ਼ਵਰ ਨਾਰਾਇਣ

ਭਾਰਤ ਵਿੱਚ ਪਹਿਲਾ

 

ਭਾਰਤ ਰਤਨ ਪ੍ਰਾਪਤ ਕਰਨ ਵਾਲਾ ਪਹਿਲਾ ਵਿਅਕਤੀ            ਸੀ.ਰਾਜਗੋਪਾਲਾਚਾਰਿਆ

ਆਜ਼ਾਦ ਭਾਰਤ ਦਾ ਪਹਿਲਾ ਭਾਰਤੀ ਵਾਇਸਰਾਏ                   ਸੀ.ਰਾਜਗੋਪਾਲਾਚਾਰਿਆ

ਆਜ਼ਾਦ ਭਾਰਤ ਦਾ ਪਹਿਲਾ ਬਰਤਾਨਵੀ ਵਾਇਸਰਾਏ             ਲਾਰਡ ਮਾਉੰਟਬੈਟਨ

ਪਹਿਲਾ ਵਾਇਸਰਾਏ                                                        ਲਾਰਡ ਕੈਨਿੰਗ

ਭਾਰਤ ਦਾ ਪਹਿਲਾ ਗਵਰਨਰ ਜਨਰਲ                               ਵਾਰਨ ਹੇਸਟਿੰਗ

ਉੱਪ-ਰਾਸ਼ਟਰਪਤੀ                                                           ਡਾ.ਐਸ.ਰਾਧਾਕ੍ਰਿਸ਼ਨਣ

ਮੈਗਸੇਸੇ ਅਵਾਰਡ ਜਿੱਤਣ ਵਾਲਾ                                       ਆਚਾਰਿਆ ਵਿਨੋਭਾ ਭਾਵੇ

ਰਾਜਸਭਾ ਦਾ ਸਭਾਪਤੀ ( ਕਾਰਜਕਾਰੀ )                             ਐਸ.ਵੀ.ਕ੍ਰਿਸ਼ਨਾ.ਮੂਰਤੀ

ਇੰਗਲਿਸ਼ ਚੈਨਲ ਨੂੰ ਪਾਰ ਕਰਨ ਵਾਲਾ                              ਮਿਹਿਰ ਸੇਨ

ਰਾਸ਼ਟਰਪਤੀ                                                                  ਡਾ.ਰਾਜਿੰਦਰ ਪ੍ਰਸਾਦ

ਆਸਕਰ ਅਵਾਰਡ ਜਿੱਤਣ ਵਾਲੀ ਔਰਤ                             ਭਾਨੂੰ ਅਥੈਇਆ

ਆਈ.ਸੀ.ਐਸ.ਵਿੱਚ ਸਫਲ ਹੋਣ ਵਾਲਾ                              ਸਤੇਂਦਰ ਨਾਥ ਟੈਗੋਰ

ਪੁਲਾੜ ਵਿੱਚ ਜਾਣ ਵਾਲਾ                                                ਸਕਵੈ.ਲੀਡਰ ਰਾਕੇਸ਼ ਸ਼ਰਮਾ

ਨੋਬਲ ਪੁਰਸਕਾਰ ਜਿੱਤਣ ਵਾਲਾ                                       ਰਵਿੰਦਰਨਾਥ ਟੈਗੋਰ

ਪਹਿਲੀ ਪਾਇਲਟ ਔਰਤ                                                ਕੁਮਾਰੀ ਪ੍ਰੇਮ ਮਾਥੁਰ ( ਇਲਾਹਾਬਾਦ )

ਪਹਿਲੀ ਆਈ.ਪੀ.ਐਸ.ਔਰਤ                                         ਕਿਰਨ ਬੇਦੀ

ਪਹਿਲੀ ਕੇਂਦਰ ਮੰਤਰੀ                                                    ਰਾਜਕੁਮਾਰੀ ਅੰਮ੍ਰਿਤ ਕੌਰ

ਪਹਿਲੀ ਰਾਜਪਾਲ ਔਰਤ                                               ਸਰੋਜਨੀ ਨਾਇਡੂ

ਪਹਿਲੀ ਰੇਲਵੇ ਡਰਾਈਵਰ ਔਰਤ                                    ਸੁਰੇਖਾ ਯਾਦਵ

ਪੁਲਾੜ ਵਿੱਚ ਜਾਣ ਵਾਲੀ ਪਹਿਲੀ ਔਰਤ                          ਕਲਪਨਾ ਚਾਵਲਾ

ਪਹਿਲੀ ਵਿਸ਼ਵ ਸੁੰਦਰੀ                                                   ਸੁਸ਼ਮਿਤਾ ਸੇਨ

ਮਿੱਸ ਵਰਲਡ ਬਣਨ ਵਾਲੀ ਪਹਿਲੀ ਭਾਰਤੀ ਔਰਤ            ਕੁਮਾਰੀ ਰੀਤਾ ਫਾਰਿਯਾ

ਸਾਹਿਤ ਅਕਾਦਮੀ ਪੁਰਸਕਾਰ ਜਿੱਤਣ ਵਾਲੀ ਔਰਤ           ਅੰਮ੍ਰਿਤਾ ਪ੍ਰੀਤਮ

ਗਿਆਨਪੀਠ ਪੁਰਸਕਾਰ ਪ੍ਰਾਪਤ ਕਰਨ ਵਾਲੀ ਔਰਤ         ਆਸ਼ਾ ਪੂਰਣਾ ਦੇਵੀ

ਇੰਗਲਿਸ਼ ਚੈਨਲ ਪਰ ਕਰਨ ਵਾਲੀ ਔਰਤ                       ਆਰਤੀ ਸਾਹਾ

ਐਵਰੈਸਟ ਤੇ ਦੋ ਵਾਰੀ ਪੁੱਜਣ ਵਾਲੀ ਔਰਤ                       ਸੰਤੋਸ਼ ਯਾਦਵ

ਮਾਉੰਟ ਐਵਰੈਸਟ ਤੇ ਚੜਨ ਵਾਲੀ ਪਹਿਲੀ ਔਰਤ             ਬਚੇਂਦਰੀ ਪਾਲ

ਕਾਂਗਰਸ ਦੀ ਪਹਿਲੀ ਪ੍ਰਧਾਨ ਔਰਤ                                ਐਨੀ ਬੇਸੰਟ

ਪਹਿਲੀ ਇਸਤਰੀ ਰਾਜਦੂਤ                                             ਵਿਜੈਲਕਸ਼ਮੀ ਪੰਡਿਤ

 

 

                        ____________________________________

 

 

 

 

 

ਪੰਜਾਬ ਅਤੇ ਭਾਰਤ ਵਿੱਚ ਅੰਗਰੇਜਾਂ ਦੇ ਪੈਰ ਜੰਮਣ ਤੱਕ ਕੁਝ ਮਹਤਵਪੂਰਣ ਤੱਤ

 1. ਔਰੰਗਜ਼ੇਬ ਦੇ ਪੁੱਤਰ ਮੁਅਜ਼ਮ ਨੂੰ “ ਸ਼ਾਹੇ ਬੇਖਬਰ ” ਕਿਹਾ ਜਾਂਦਾ ਸੀ |
 2. ਮੁਗਲ ਸਮਰਾਟ ਫਾਰੁਖਸੀਅਰ ਨੇ ਅੰਗਰੇਜਾਂ ਨੂੰ ਬਿਣਾ ਕਿਸੇ ਟੈਕਸ ਦੇ ਬੰਗਾਲ , ਗੁਜਰਾਤ ਆਏ ਹੈਦਰਾਬਾਦ ਵਿੱਚ ਵਪਾਰ ਕਰਨ ਦੀ ਛੂਟ ਦਿੱਤੀ ਸੀ |
 3. ਮਰਾਠਾ ਸ਼ਾਸਕ ਸ਼ਾਹੂ ਦੀ ਮੌਤ ਤੋਂ ਬਾਅਦ ਮਰਾਠਾ ਰਾਜ ਦੀ ਅਸਲੀ ਸ਼ਕਤੀ ਪੇਸ਼ਵਾਂ ਦੇ ਹੱਥ ਵਿੱਚ ਆ ਗਈ |
 4. ਸਨ 1761 ਈ. ਵਿੱਚ ਹੈਦਰ ਅਲੀ ਨੇ ਨੰਦਰਾਜ ਨੂੰ ਗੱਦੀ ਤੋਂ ਲਾਹ ਕੇ ਆਪ ਮੈਸੂਰ ਰਾਜ ਉੱਤੇ ਆਪਣਾ ਅਧਿਕਾਰ ਕਰ ਲਿਆ |
 5. ਪਹਿਲੇ ਐਂਗਲੋ-ਮੈਸੂਰ ਯੁੱਧ ਵਿੱਚ ਹੈਦਰ ਅਲੀ ਨੇ ਅੰਗਰੇਜਾਂ ਨੂੰ ਬੁਰੀ ਤਰਾਂ ਹਰਾਇਆ ਸੀ |
 6.   ਰੁਹੇਲਖੰਡ ਦੀ ਸਥਾਪਨਾ ਦਾ ਸਿਹਰਾ ਅਲੀ ਮੁਹੰਮਦ ਖਾਂ ਨੂੰ ਜਾਂਦਾ ਹੈ |
 7. ਸਨ 1721 ਈ. ਵਿੱਚ ਸਿੱਖਾਂ ਦੇ ਦੋ ਦਲ “ਬੰਦਈ” ਅਤੇ “ਤੱਤ ਖਾਲਸਾ” ਦੁਬਾਰਾ ਇੱਕ ਹੋ ਗਏ ਅਤੇ “ਦਲ ਖਾਲਸਾ” ਦਾ ਜਨਮ ਹੋਇਆ | ਦਲ ਖਾਸਲਾ ਨੇ ਮੁਗਲਾਂ ਦੀ ਨੱਕ ਵਿੱਚ ਦਮ ਕਰੀ ਰੱਖਿਆ |
 8.  ਸਿੱਖਾਂ ਨੂੰ ਸੰਤ ਸਿਪਾਹੀ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਬਦਲਿਆ ਸੀ | ਉਹਨਾਂ ਨੇ ਮੀਰੀ ਅਤੇ ਪੀਰੀ ਨਾਮ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ | ਮੀਰੀ ਦੀ ਤਲਵਾਰ ਦੁਨੀਆਂਦਾਰੀ ਦੀ ਪ੍ਰਤੀਕ ਸੀ ਜਦਕਿ ਪੀਰੀ ਦੀ ਤਲਵਾਰ ਅਧਿਆਤਮਕਤਾ ਦਾ ਪ੍ਰਤੀਕ ਸੀ |
 9. ਅੰਮ੍ਰਿਤਸਰ ਸ਼ਹਿਰ ਸ਼੍ਰੀ ਗੁਰੂ ਰਾਮ ਦਾਸ ਜੀ ਨੇ ਵਸਾਇਆ ਸੀ | ਜਦਕਿ ਹਰਿਮੰਦਿਰ ਸਾਹਿਬ ਦੀ ਸਥਾਪਨਾ ਅਤੇ ਆਦਿ ਗ੍ਰੰਥ ਦੀ ਰਚਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ |

    10.ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਾਸਤੇ ਮੁਗਲ ਰਾਜਾ ਜਹਾਂਗੀਰ ਜਿੰਮੇਵਾਰ ਸੀ |

    11.ਅੰਮ੍ਰਿਤਸਰ ਵਿਖੇ “ਅਕਾਲ ਤਖਤ” ਦਾ ਨਿਰਮਾਣ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਕਰਵਾਇਆ ਸੀ |

    12.ਅਫਗਾਨਿਸਤਾਨ ਦੇ ਸ਼ਾਸਕ ਜਮਾਨਸ਼ਾਹ ਨੇ ਰਣਜੀਤ ਸਿੰਘ ਨੂੰ ਰਾਜਾ ਦੀ ਉਪਾਧੀ ਦਿੱਤੀ ਸੀ ਅਤੇ ਲਾਹੌਰ ਦਾ          ਸੂਬੇਦਾਰ ਨਿਯੁਕਤ ਕੀਤਾ ਸੀ |

   13.ਮਹਾਰਾਜਾ ਰਣਜੀਤ ਸਿੰਘ ਸੁਕਰਚਕਿਆ ਮਿਸਲ ਨਾਲ ਸਬੰਧਿਤ ਸਨ | ਚੇਚਕ ਕਾਰਨ ਉਹਨਾਂ ਦੀ ਇੱਕ               ਅੱਖ ਬਚਪਨ ਵਿੱਚ ਹੀ ਖਰਾਬ ਹੋ ਗਈ ਸੀ |

  14.ਫਕੀਰ ਅਜ਼ੀਜ਼-ਉਦ-ਦੀਨ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਤਜ਼ਰਬੇਕਾਰ ਮੰਤਰੀ ਸੀ |

  15.ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਬਹਾਦੁਰ ਜਰਨੈਲ ਸੀ |

  16.ਹਰੀ ਸਿੰਘ ਨਲਵਾ ਜਮਰੌਦ ਦੇ ਕਿਲ੍ਹੇ ਦੀ ਰੱਖਿਆ ਕਰਦਾ ਹੋਇਆ ਸ਼ਹੀਦ ਹੋਇਆ ਸੀ | ਉਸ ਸਮੇਂ ਮਹਾਰਾਜਾ         ਰਣਜੀਤ ਸਿੰਘ ਆਪਣੇ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਵਿਅਸਤ ਸੀ |

  17.ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜਾਂ ਵਿੱਚ ਪ੍ਰਸਿੱਧ ਸੰਧੀ ਅੰਮ੍ਰਿਤਸਰ ਦੀ ਸੰਧੀ ਸੀ ਜੋ ਸਨ 1809 ਈ.              ਵਿੱਚ ਹੋਈ ਸੀ |

   18.ਅੰਮ੍ਰਿਤਸਰ ਦੀ ਸੰਧੀ ਅਨੁਸਾਰ ਅੰਗਰੇਜਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਸੁਤੰਤਰ ਸ਼ਾਸਕ ਮੰਨ ਲਿਆ |

  19.ਸਤਲੁਜ ਨਦੀ ਨੂੰ ਅੰਮ੍ਰਿਤਸਰ ਦੀ ਸੰਧੀ ਅਨੁਸਾਰ ਅੰਗਰੇਜਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਾਂ                    ਵਿੱਚਕਾਰ ਸਰਹਦ ਮੰਨ ਲਿਆ ਗਿਆ |

  20.ਪਹਿਲੇ ਐਂਗਲੋ-ਸਿੱਖ ਯੁੱਧ ( 1845-46 ਈ. ਦੌਰਾਨ ਲਾਰਡ ਹਾਰਡਿੰਗ ਭਾਰਤ ਦਾ ਗਵਰਨਰ ਜਨਰਲ ਸੀ |

  21.ਦੂਜੇ ਐਂਗਲੋ-ਸਿੱਖ ਯੁੱਧ ( 1848-49 ਈ. ਦੇ ਦੌਰਾਨ ਲਾਰਡ ਡਲਹੌਜੀ ਭਾਰਤ ਦਾ ਗਵਰਨਰ ਜਨਰਲ ਸੀ |           ਉਸਨੇ ਹੀ ਪੰਜਾਬ ਨੂੰ ਆਪਣੇ ਬ੍ਰਿਟਿਸ਼ ਰਾਜ ਵਿੱਚ ਮਿਲਾਇਆ ਸੀ |

22.ਜਦੋਂ ਅੰਗਰੇਜਾਂ ਨੇ ਪੰਜਾਬ ਉੱਤੇ ਆਪਣਾ ਅਧਿਕਾਰ ਕੀਤਾ ਤਾਂ ਉਸ ਸਮੇਂ ਮਹਾਰਾਜਾ ਦਲੀਪ ਸਿੰਘ ਪੰਜਾਬ ਦਾ             ਸ਼ਾਸਕ ਸੀ |

 23.29 ਮਾਰਚ 1849 ਈ. ਨੂੰ ਮਹਾਰਾਜਾ ਦਲੀਪ ਸਿੰਘ ਅਤੇ ਕੌਂਸਲ ਆਫ ਰੀਜੈਂਸੀ ਦੇ ਮੈਂਬਰਾਂ ਨੂੰ ਅੰਗਰੇਜਾਂ ਨੇ ਇੱਕ  ਸੰਧੀ-ਪੱਤਰ ਉੱਤੇ ਹਸਤਾਖਰ ਕਰਨ ਲਈ ਮਜਬੂਰ ਕਰ ਦਿੱਤਾ | ਉਸ ਸੰਧੀ ਅਨੁਸਾਰ ਮਹਾਰਾਜਾ ਦਲੀਪ ਸਿੰਘ ਨੂੰ  ਰਾਜਗੱਦੀ ਤੋਂ ਉਤਾਰ ਦਿੱਤਾ ਗਿਆ | ਅਤੇ ਮਹਾਰਾਜਾ ਦਲੀਪ ਸਿੰਘ ਦੀ ਪੈਨਸ਼ਨ ਲਗਾ ਦਿੱਤੀ ਗਈ | ਬਾਅਦ ਵਿੱਚ  ਉਸਨੂੰ ਇੰਗਲੈਂਡ ਭੇਜ ਦਿੱਤਾ ਗਿਆ |

24.ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਨੀ ਜਿੰਦਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ |

25.ਪੰਜਾਬ ਦੇ ਕਬਜ਼ੇ ਤੋਂ ਬਾਅਦ ਹੀ ਕੋਹਿਨੂਰ ਹੀਰਾ ਅੰਗਰੇਜਾਂ ਦੇ ਹੱਥ ਲੱਗਾ ਸੀ ਅਤੇ ਉਸਨੂੰ ਫਟਾਫਟ ਇੰਗਲੈਂਡ ਦੀ ਮਹਾਰਾਣੀ ਕੋਲ ਪਹੁੰਚਾ ਦਿੱਤਾ ਗਿਆ |

26.ਭਾਰਤ ਵਿੱਚ ਪਲਾਸੀ ਦੀ ਲੜਾਈ ਅਤੇ ਬਕਸਰ ਦੀ ਲੜਾਈ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਾਸਤੇ ਇੱਕ ਨਿਰਣਾਇਕ ਮੋੜ ਸੀ | ਇਹਨਾਂ ਦੋਹਾਂ ਲੜਾਈਆਂ ਸਦਕਾ ਹੀ ਅੰਗਰੇਜ ਬਾਅਦ ਵਿੱਚ ਸਾਰੇ ਭਾਰਤ ਉੱਤੇ ਕਬਜਾ ਕਰਨ ਵਿੱਚ ਸਫਲ ਹੋਏ |

27.ਅੰਗਰੇਜਾਂ ਨੇ ਭਾਰਤ ਦੇ ਰਾਜਿਆਂ ਦੇ ਵਿਰੁੱਧ ਕੋਈ ਵੀ ਲੜਾਈ ਆਪਣੀ ਬਹਾਦੁਰੀ ਨਾਲ ਨਹੀਂ ਸਗੋਂ ਮੁੱਠੀ ਭਰ ਗੱਦਾਰਾਂ ਦੀ ਮਦਦ ਅਤੇ ਧੋਖਾਧੜੀ ਨਾਲ ਜਿੱਤੀਆਂ ਸਨ |

28.ਭਾਰਤ ਵਿੱਚ ਰਿਸ਼ਵਤਖੋਰੀ ਅੰਗਰੇਜੀ ਸਰਕਾਰ ਦੀ ਹੀ ਦੇਣ ਹੈ |

29.ਇਤਿਹਾਸ ਵਿੱਚ ਪ੍ਰਸਿੱਧ “ਬਲੈਕ ਹੋਲ ਟ੍ਰੈਜਿਡੀ” ਦੀ ਘਟਨਾ ਦਾ ਵਿਵਰਣ ਹਾਲਵੇਲ ਦੀ ਇੱਕ ਚਿੱਠੀ ਤੋਂ ਪਤਾ ਲਗਦਾ ਹੈ | ਪ੍ਰੰਤੂ ਬਹੁਤ ਸਾਰੇ ਇਤਿਹਾਸਕਾਰ ਇਸ ਘਟਨਾ ਨੂੰ ਹਾਲਵੇਲ ਵੱਲੋਂ ਬਣਾਈ ਗਈ ਮਨਘੜੰਤ ਘਟਨਾ ਦਸਦੇ ਹਨ | ਕਿਉਂਕਿ ਸਮਕਾਲੀਨ ਗ੍ਰੰਥਾਂ ਵਿੱਚ ਹੋਰ ਕਿਧਰੇ ਵੀ ਇਸ ਘਟਨਾ ਦਾ ਓੱਲੇਖ ਨਹੀਂ ਮਿਲਦਾ ਹੈ |

30.ਪਲਾਸੀ ਦੀ ਲੜਾਈ ਵਿੱਚ ਜਿੱਤ ਤੋਂ ਬਾਅਦ ਅੰਗ੍ਰੇਜੀ ਕੰਪਨੀ ਨੂੰ ਬੰਗਾਲ , ਬਿਹਾਰ ਅਤੇ ਉੜੀਸਾ ਵਿੱਚ ਵਪਾਰ ਕਰਨ ਦੀ ਇਜਾਜ਼ਤ ਮਿਲ ਗਈ |

31.ਪਲਾਸੀ ਦੇ ਯੁੱਧ ਤੋਂ ਬਾਅਦ ਅੰਗਰੇਜਾਂ ਦੀ ਡਚਾਂ ਨਾਲ “ਬੇਦਰਾ” ਦਾ ਯੁੱਧ ਹੋਇਆ ਜਿਸ ਵਿੱਚ ਡਚ ਹਾਰ ਗਏ |

                         __________________________          

Posted by ਓਮੇਸ਼ਵਰ ਨਾਰਾਇਣ

ਕੁਝ ਪ੍ਰਸਿੱਧ ਕਿੱਸਾਕਾਰ

ਕਿੱਸਾਕਾਰ              ਰਚਨਾ 

ਦਾਮੋਦਰ                       ਹੀਰ-ਰਾਂਝਾ

ਪੀਲੂ                           ਮਿਰਜ਼ਾ ਸਾਹਿਬਾਂ

ਹਾਸ਼ਮ ਸ਼ਾਹ                  ਸੱਸੀ ਪੁੰਨੂੰ

ਕਾਦਰਯਾਰ                    ਪੂਰਨ ਭਗਤ

ਫ਼ਜ਼ਲਸ਼ਾਹ                     ਸੋਹਣੀ-ਮਹੀਵਾਲ

ਵਾਰਿਸ਼ ਸ਼ਾਹ                   ਕਿੱਸਾ “ਹੀਰ-ਰਾਂਝਾ”

ਨਿਜ਼ਾਮੀ ਗੰਜਵੀ               ਲੈਲਾ ਮਜਨੂੰ /ਸ਼ੀਰੀ ਫ਼ਰਹਾਦ

ਫ਼ਿਰਦੌਸੀ                        ਸ਼ਾਹਨਾਮਾ

ਹਰਸ਼ ਵਰਧਨ ਅਤੇ ਉਸ ਦਾ ਸ਼ਾਸਨ-ਕਾਲ

ਹਰਸ਼ ਵਰਧਨ ਦੇ ਸ਼ਾਸਨ-ਕਾਲ ਬਾਰੇ ਜਾਣਕਾਰੀ ਦੇਣ ਵਾਲੇ ਮੁਖ ਤੌਰ ਤੇ ਚਾਰ ਸ੍ਰੋਤ ਹਨ –

1 ਹਰਸ਼ਚਰਿਤ ਬਾਣ ਭੱਟ
2 ਰਤਨਾਵਲੀ ,

ਪ੍ਰਿਯਦਰਸ਼ਿਕਾ ਅਤੇ

ਨਾਗਨੰਦ

ਹਰਸ਼ਵਰਧਨ
3 ਤਾਮਰ-ਪੱਤਰ ਬੰਸਖੇਰਾ ਅਤੇ ਮਧੂਵਨ
4 ਸੀ-ਯੂ-ਕੀ ਹਿਉਨ-ਸਾੰਗ
 1. ਰਾਜ ਵਰਧਨ ਦੀ ਮੌਤ ਤੋਂ ਬਾਅਦ 606 ਈ.ਵਿੱਚ ਹਰਸ਼ਵਰਧਨ ਥਾਨੇਸ਼ਵਰ ਦੀ ਗੱਦੀ ਤੇ ਬੈਠਾ.
 2. ਉਸਨੂੰ ਸ਼ਿਲਾਦਿਤਿਆ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ .
 3. ਰਾਜ ਵਰਧਨ ਹਰਸ਼ ਵਰਧਨ ਦਾ ਵੱਡਾ ਭਰਾ ਸੀ ਅਤੇ ਇੱਕ ਭੈਣ ਰਾਜਸ਼੍ਰੀ ਸੀ .
 4. ਉਸਦਾ ਪਿਤਾ ਪ੍ਰਭਾਕਰ ਵਰਧਨ ਅਤੇ ਮਾਤਾ ਯਾਸ਼ੋਮਤੀ ਸੀ .
 5. ਹਰਸ਼ਵਰਧਨ ਦੀ ਭੈਣ ਰਾਜਸ਼੍ਰੀ ਦੀ ਸ਼ਾਦੀ ਕਨੌਜ ਦੇ ਰਾਜਾ ਗ੍ਰਹਿਵਰਮਨ ਨਾਲ ਹੋਈ ਸੀ .
 6. ਮਾਲਵਾ ਦੇ ਸ਼ਾਸਕ ਦੇਵ ਗੁਪਤ ਨੇ ਹਰਸ਼ ਵਰਧਨ ਦੇ ਜੀਜਾ ਗ੍ਰਹਿ ਵਰਮਨ ਦੀ ਹੱਤਿਆ ਕਰਕੇ ਰਾਜਸ਼੍ਰੀ ਨੂੰ ਬੰਦੀ ਬਣਾ ਲਿਆ .
 7. ਹਰਸ਼ ਵਰਧਨ ਦੇ ਭਰਾ ਰਾਜ ਵਰਧਨ ਨੇ ਆਪਣੀ ਭੈਣ ਨੂੰ ਛੁੜਾਉਣ ਲਈ ਮਾਲਵਾ ਤੇ ਹਮਲਾ ਕਰਕੇ ਦੇਵ ਗੁਪਤ ਨੂੰ ਮਾਰ ਦਿੱਤਾ.
 8. ਦੇਵ ਗੁਪਤ ਦੇ ਮਿੱਤਰ ਸ਼ਸ਼ਾੰਕ ਨੇ ਰਾਜ ਵਰਧਨ ਦੀ ਧੋਖੇ ਨਾਲ ਹੱਤਿਆ ਕਰਵਾ ਦਿੱਤੀ .
 9. ਆਪਣੇ ਭਰਾ ਦੀ ਮੌਤ ਤੋਂ ਬਾਅਦ ਹਰਸ਼ ਵਰਧਨ ਨੇ ਸ਼ਸ਼ਾਂਕ ਨੂੰ ਹਰਾ ਕੇ ਕਨੌਜ ਉੱਤੇ ਅਧਿਕਾਰ ਕਰ ਲਿਆ .
 10. ਉਸਨੇ ਕਨੌਜ ਨੂੰ ਆਪਣੀ ਰਾਜਧਾਨੀ ਬਣਾਇਆ .
 11. ਬਾਣਭੱਟ ਹਰਸ਼ ਵਰਧਨ ਦਾ ਦਰਬਾਰੀ ਕਵੀ ਸੀ ,ਉਸਨੇ ਕਦੰਬਰੀ ਅਤੇ ਹਰਸ਼ਚਰਿਤ ਨਾਮਕ ਰਚਨਾਵਾਂ ਲਿਖੀਆਂ .
 12. ਚੀਨੀ ਯਾਤਰੀ ਹਿਉਨ-ਸਾੰਗ ਹਰਸ਼ ਵਰਧਨ ਸਮੇਂ ਹੀ ਭਾਰਤ ਵਿੱਚ ਆਇਆ ਸੀ .
 13. ਹਿਉਨ-ਸਾੰਗ ਨੇ ਆਪਣੀ ਕਿਤਾਬ “ ਸੀ-ਯੂ-ਕੀ ” ਵਿੱਚ ਉਸ ਸਮੇਂ ਦਾ ਬਿਰਤਾਂਤ ਲਿਖਿਆ ਹੈ .
 14. ਹਿਉਨ-ਸਾੰਗ ਨੇ ਲਗਭਗ ਪੰਜ ਸਾਲ ਨਾਲੰਦਾ ਯੂਨੀਵਰਸਿਟੀ ਵਿੱਚ ਬਿਤਾਏ ਸਨ .
 15. ਭੰਡੀ ਹਰਸ਼ ਵਰਧਨ ਦਾ ਪ੍ਰਧਾਨਮੰਤਰੀ ਸੀ .
 16. ਹਰਸ਼ ਵਰਧਨ ਸਮੇਂ ਸਾਮਰਾਜ ਨੂੰ ਪ੍ਰਾਂਤਾਂ ,ਜ਼ਿਲ੍ਹੇ ਅਤੇ ਪਿੰਡਾਂ ਵਿੱਚ ਵੰਡਿਆ ਹੋਇਆ ਸੀ .
 17. ਪ੍ਰਾਂਤ ਨੂੰ ਭੁਕਤੀ ਕਿਹਾ ਜਾਂਦਾ ਸੀ ਅਤੇ ਜ਼ਿਲ੍ਹੇ ਨੂੰ ਵਿਸ਼ ਆਖਦੇ ਸਨ .
 18. ਭੁਕਤੀ ਦਾ ਸਭ ਤੋਂ ਵੱਡਾ ਅਧਿਕਾਰੀ ਉਪਰਿਕਾ ਅਖਵਾਉਂਦਾ ਸੀ ਜੋ ਸਾਰੇ ਪ੍ਰਾਂਤ (ਭੁਕਤੀ ) ਅੰਦਰ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਜਿੰਮੇਵਾਰ ਹੁੰਦਾ ਸੀ .
 19. ਵਿਸ਼ (ਜ਼ਿਲ੍ਹੇ ) ਦੇ ਅਧਿਕਾਰੀ ਨੂੰ ਵਿਸ਼ਪਤੀ ਆਖਦੇ ਸਨ ,ਉਹ ਜ਼ਿਲ੍ਹੇ ਦੇ ਪ੍ਰਬੰਧ ਵਾਸਤੇ ਜਿੰਮੇਵਾਰ ਹੁੰਦਾ ਸੀ .
 20. ਹਰਸ਼ ਵਰਧਨ ਨੇ 643 ਈ. ਵਿੱਚ ਇਲਾਹਾਬਾਦ (ਪ੍ਰਯਾਗ ) ਵਿਖੇ ਇੱਕ ਧਰਮ ਸਭਾ ਬੁਲਾਈ ਜੋ ਕਿ 75 ਦਿਨ ਤੱਕ ਚਲਦੀ ਰਹੀ ਅਤੇ ਇਸ ਵਿੱਚ ਲਗਭਗ 20 ਸ਼ਾਸਕਾਂ ਅਤੇ 50,000 ਲੋਕਾਂ ਨੇ ਹਿੱਸਾ ਲਿਆ .
 21. ਹਰਸ਼ ਵਰਧਨ ਨੇ ਦਖਣ ਵਿੱਚ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਚਾਲੁਕਿਆ ਸ਼ਾਸਕ ਪੁਲਕੇਸ਼ਿਨ ਦੂਜਾ ਦਾ ਸਾਹਮਣਾ ਕਰਨਾ ਪਿਆ .
 22. ਪੁਲਕੇਸ਼ਨ ਦੂਜੇ ਤੋਂ ਉਸਨੂੰ ਨਰਮਦਾ ਨਦੀ ਕਿਨਾਰੇ ਹੋਏ ਯੁੱਧ ਵਿੱਚ ਹਾਰਨਾ ਪਿਆ.

                             _______________________________________

Posted by ਓਮੇਸ਼ਵਰ ਨਾਰਾਇਣ