ਨੈਸ਼ਨਲ ਟੈਕਨੋਲੋਜੀ ਡੇ

ਸਾਡੇ ਦੇਸ਼ ਵਿੱਚ 11 ਮਈ ਨੂੰ ਹਰ ਸਾਲ ਨੈਸ਼ਨਲ ਟੈਕਨੋਲੋਜੀ ਦਿਵਸ ਮਨਾਇਆ ਜਾਂਦਾ ਹੈ | ਇਸਦਾ ਉਦੇਸ਼ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਸਵਦੇਸੀ ਖੋਜ ਕਰਤਾਵਾਂ ਨੂੰ ਉਤਸਾਹਿਤ ਕਰਨਾ ਅਤੇ ਉਤਪਾਦਨ ਕਰਨ ਵਿੱਚ ਸਹਾਇਤਾ ਕਰਨਾ ਹੈ | ਇਸੇ ਦਿਨ ਸਵਦੇਸ਼ੀ “ ਹੰਸਾ-3 ” ਨਾਮਕ ਏਅਰਕਰਾਫਟ ਬੈਂਗਲੋਰ ਵਿਖੇ ਉਡਾਇਆ ਗਿਆ ਸੀ | ਭਾਰਤ ਦੀ ਪ੍ਰਸਿੱਧ ਥਲ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਸਾਇਲ “ਤ੍ਰਿਸ਼ੂਲ” ਦਾ ਪਰੀਖਣ ਵੀ ਇਸੇ ਦਿਨ ਕੀਤਾ ਗਿਆ ਸੀ | ਇਸਤੋਂ ਇਲਾਵਾ ਰਾਜਸਥਾਨ ਵਿੱਚ ਪੋਖਰਣ ਵਿਖੇ “ਸ਼ਕਤੀ” ਨਾਮ ਦੇ ਪਰਮਾਣੁ ਪਰੀਖਣ ਵੀ ਇਸੇ ਦਿਨ 1998 ਵਿੱਚ ਕੀਤੇ ਗਏ ਸਨ |

       ਸਾਲ 1999 ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੇ 11 ਮਈ ਨੂੰ “ ਨੈਸ਼ਨਲ ਟੈਕਨੋਲੋਜੀ ਦਿਵਸ ” ਦੇ ਤੌਰ ਤੇ ਘੋਸ਼ਿਤ ਕੀਤਾ ਸੀ | ਹੁਣ ਹਰ ਸਾਲ ਇਸ ਦਿਨ ਇਸ ਪ੍ਰੋਗਰਾਮ ਅਧੀਨ ਅਲਗ-ਅਲਗ ਕਾਲੇਜਾਂ ਅਤੇ ਸੰਸਥਾਨਾਂ ਵਿੱਚ ਟੈਕਨੋਲੋਜੀ ਨੂੰ ਉਤਸਾਹਿਤ ਕਰਨ ਦੇ ਉਦੇਸ਼ ਨਾਲ  ਕਈ ਤਰਾਂ ਦੇ ਪ੍ਰੋਗਰਾਮ ਅਤੇ ਕੰਪੀਟੀਸ਼ਨ ਕਰਵਾਏ ਜਾਂਦੇ ਹਨ ਅਤੇ ਲੈਕਚਰ ਕਰਵਾਏ ਜਾਂਦੇ ਹਨ | ” ਟੈਕਨੋਲੋਜੀ ਡਵੈਲਪਮੈਂਟ ਬੋਰਡ ” ਜੋ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਅਧੀਨ ਆਉਂਦਾ ਹੈ ਇਸ ਦਿਨ ਨੈਸ਼ਨਲ ਪੁਰਸਕਾਰਾਂ ਦਾ ਵਿੱਤਰਣ ਕਰਦਾ ਹੈ ਜੋ ਰਾਸ਼ਟਰਪਤੀ ਵੱਲੋਂ ਦਿੱਤੇ ਜਾਂਦੇ ਹਨ | ਇਹ ਪੁਰਸਕਾਰ ਟੈਕਨੋਲੋਜੀ ਖੇਤਰ ਵਿੱਚ ਉਹਨਾਂ ਵਿਅਕਤੀਆਂ ਅਤੇ ਉਦਯੋਗਾਂ ਨੂੰ ਸਨਮਾਨ ਵਜੋਂ ਦਿੱਤੇ ਜਾਂਦੇ ਹਨ ਜਿਹਨਾਂ ਨੇ ਸਵਦੇਸ਼ੀ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਕੋਈ ਵਿਸ਼ੇਸ਼ ਕੰਮ ਕੀਤਾ ਹੋਵੇ ਜਾਂ ਉੱਪਲਭਦੀ ਹਾਸਿਲ ਕੀਤੀ ਹੋਵੇ | ਦਿੱਲੀ ਦੇ ਵਿਗਿਆਨ ਭਵਨ ਵਿਖੇ ਨਵੇਂ ਉਤਪਾਦਨਾਂ ਨੂੰ ਜਾਰੀ ਕੀਤਾ ਜਾਂਦਾ ਹੈ | ਟੈਕਨੋਲੋਜੀ ਡਵੈਲਪਮੈੰਟ ਬੋਰਡ ਵੱਲੋਂ ਹਰ ਸਾਲ ਇਸ ਸਬੰਧੀ ਇੱਕ ਥੀਮ ਦੀ ਚੋਣ ਵੀ ਕੀਤੀ ਜਾਂਦੀ ਹੈ | ਸਾਲ 2017 ਦਾ ਥੀਮ ਹੈ “Technology for inclusive and sustainable growth”

 

– ਉਮੇਸ਼ਵਰ ਨਾਰਾਇਣ –

 

ਮੁਸਲਿਮ ਸ਼ਾਸਨ ਦੌਰਾਨ ਪ੍ਰਸਿੱਧ ਚਾਰ ਟੈਕਸ

ਭਾਵੇਂ ਦਿੱਲੀ ਸਲਤਨਤ ਦੌਰਾਨ ਮੁਸਲਿਮ ਸ਼ਾਸਕਾਂ ਨੇ ਸ਼ਾਹੀ ਖਜ਼ਾਨਾ ਭਰਨ ਵਾਸਤੇ ਭਿੰਨ-ਭਿੰਨ ਢੰਗ ਨਾਲ 

ਲਗਾਨ ਇੱਕਠੇ ਕੀਤੇ ਸਨ. ਪਰ ਇਹਨਾਂ ਲਗਾਨਾਂ ਵਿੱਚੋਂ ਹੇਠ ਲਿਖੇ ਚਾਰ ਲਗਾਨ ਬਹੁਤ ਪ੍ਰਸਿੱਧ ਹਨ ਜੋ ਕਿ ਦਿੱਲੀ 

ਸਲਤਨਤ ਤੋਂ ਬਾਅਦ ਮੁਗ੍ਹਲ ਸ਼ਾਸਨ ਦੌਰਾਨ ਵੀ ਵਸੂਲੇ ਜਾਂਦੇ ਰਹੇ ਸਨ –


1.ਖ਼ਿਰਾਜ :- ਇਹ ਉਹ ਲਗਾਨ ਸੀ ਜੋ ਗੈਰ-ਮੁਸਲਿਮ ਜਾਗੀਰਦਾਰਾਂ ਅਤੇ ਕਿਸਾਨਾਂ ਕੋਲੋਂ ਵਸੂਲਿਆ ਜਾਂਦਾ ਸੀ. 

ਇਹ ਕੁੱਲ ਉਪੱਜ ਦਾ 1/10ਤੋਂ 1/2 ਤੱਕ ਭਾਗ ਹੁੰਦਾ ਸੀ.

2.ਖਮਸ :- ਖਮਸ ਯੁੱਧ ਵਿੱਚ ਲੁੱਟੇ ਹੋਏ ਸਮਾਨ ਦੀ ਵੰਡ ਨੂੰ ਆਖਦੇ ਸਨ .ਯੁੱਧ ਵਿੱਚ ਲੁੱਟ ਦੌਰਾਨ ਜੋ ਸਮਾਨ 

ਪ੍ਰਾਪਤ ਹੁੰਦਾ ਸੀ ਉਸਦਾ 1/5 ਭਾਗ ਸ਼ਾਹੀ ਕੋਸ਼ ਵਿੱਚ ਜਮਾ ਹੁੰਦਾ ਸੀ ਅਤੇ ਬਾਕੀ ਦਾ ਸਮਾਨ ਸੈਨਿਕਾਂ ਵਿੱਚ ਵੰਡ 

ਦਿੱਤਾ ਜਾਂਦਾ ਸੀ.

3.ਜਜ਼ੀਆ :- ਜਜ਼ੀਆ ਇੱਕ ਗੈਰ ਮੁਸਲਮਾਨਾਂ ਤੋਂ ਲਿਆ ਜਾਣ ਵਾਲਾ ਟੈਕਸ ਸੀ, ਔਰਤਾਂ, ਬ੍ਰਾਹਮਣ, ਬੱਚੇ 

,ਭਿਖਾਰੀ ਅਤੇ ਬਜੁਰਗਾਂ ਤੋਂ ਇਹ ਟੈਕਸ ਨਹੀਂ ਲਿਆ ਜਾਂਦਾ ਸੀ. ( ਅਕਬਰ ਨੇ ਇਹ ਟੈਕਸ ਬੰਦ ਕਰ ਦਿੱਤਾ ਸੀ 

ਪਰ ਔਰੰਗਜ਼ੇਬ ਨੇ ਇਹ ਟੈਕਸ ਦੁਬਾਰਾ ਲਗਾ ਦਿੱਤਾ ਸੀ .)

4.ਜਕਾਤ :- ਇਹ ਇੱਕ ਧਾਰਮਿਕ ਟੈਕਸ ਸੀ ਜੋ ਕੇਵਲ ਮੁਸਲਮਾਨਾਂ ਤੋਂ ਲਿਆ ਜਾਂਦਾ ਸੀ. ਇਸਦਾ ਪ੍ਰਯੋਗ ਗਰੀਬ 

ਅਤੇ ਬੇਸਹਾਰਾ ਮੁਸਲਿਮ ਲੋਕਾਂ ਦੀ ਮਦਦ ਵਾਸਤੇ ਕੀਤਾ ਜਾਂਦਾ ਸੀ.

           ______________________________

Posted by ਓਮੇਸ਼ਵਰ ਨਾਰਾਇਣ

ਭਾਰਤ ਦੀ ਯਾਤਰਾ ਕਰਨ ਆਏ ਕੁਝ ਵਿਸ਼ਵ ਪ੍ਰਸਿੱਧ ਯਾਤਰੀ

1 ਮੈਗਸਥਨੀਜ਼ ਇਹ ਚੰਦਰਗੁਪਤ ਮੌਰਿਆ ਦੇ ਦਰਬਾਰ ਵਿੱਚ 305ਈ.ਪੁ. ਵਿੱਚ ਸੈਲਿਉਕਸ ਦਾ ਰਾਜਦੂਤ ਬਣਕੇ ਆਇਆ ਸੀ | ਇਸਨੇ “ ਇੰਡੀਕਾ ” ਨਾਂ ਦੀ ਕਿਤਾਬ ਲਿਖੀ ਹੈ ਜਿਸ ਵਿੱਚ ਉਸ ਸਮੇਂ ਦੀ ਕਾਫੀ ਜਾਣਕਾਰੀ ਪ੍ਰਾਪਤ ਹੁੰਦੀ ਹੈ |
2 ਫਾਹਿਯਾੰਨ ਇਹ ਇੱਕ ਚੀਨੀ ਯਾਤਰੀ ਸੀ ਜਿਸਨੇ ਭਾਰਤ ਦੀ ਯਾਤਰਾ ਚੰਦਰਗੁਪਤ ਵਿਕ੍ਰਮਾਦਿਤ ਸਮੇਂ ਕੀਤੀ | ਇਸਦੇ ਬਿਰਤਾਂਤ ਤੋਂ ਸਾਨੂੰ ਗੁਪਤ ਕਾਲ ਦੇ ਸਮੇਂ ਦੀ ਕਾਫੀ ਜਾਣਕਾਰੀ ਪ੍ਰਾਪਤ ਹੁੰਦੀ ਹੈ |
3 ਹਿਉਨਸਾੰਗ ਇਹ ਹਰਸ਼ ਵਰਧਨ ਦੇ ਰਾਜਕਾਲ ਸਮੇਂ ਭਾਰਤ ਵਿੱਚ ਆਇਆ ਸੀ | ਇਹ ਵੀ ਇੱਕ ਪ੍ਰਸਿੱਧ ਚੀਨੀ ਯਾਤਰੀ ਸੀ | ਇਸਦੇ ਸਮੇਂ ਚੌਰ , ਡਾਕੂ ਅਤੇ ਲੁਟੇਰੇ ਬਹੁਤ ਸਨ | ਇਹ ਯਾਤਰੀ ਖੁਦ ਵੀ ਇਹਨਾਂ ਹੱਥੋਂ ਲੁੱਟਿਆ ਗਿਆ ਸੀ , ਜਿਸਦਾ ਵਰਣਨ ਉਹ ਆਪਣੇ ਬਿਰਤਾਂਤ ਵਿੱਚ ਕਰਦਾ ਹੈ | ਹਰਸ਼ਵਰਧਨ ਬਾਰੇ ਉਹ ਦਸਦਾ ਹੈ ਕਿ ਉਹ ਇੱਕ ਬਹੁਤ ਹੀ ਦਾਨੀ ਰਾਜਾ ਸੀ |
4 ਅਲਬਰੂਨੀ ਇਹ ਇੱਕ ਪ੍ਰਸਿੱਧ ਵਿਦਵਾਨ ਅਤੇ ਲੇਖਕ ਸੀ ਜੋ ਮੁਹੰਮਦ ਗਜ਼ਨਵੀ ਦੇ ਹਮਲੇ ਸਮੇਂ ਉਸਦੇ ਨਾਲ ਹੀ ਭਾਰਤ ਵਿੱਚ ਆਇਆ ਸੀ | ਉਸਨੇ ਇੱਥੇ ਦੇ ਲੋਕਾਂ ਬਾਰੇ ਲਿੱਖਿਆ ਹੈ ਕਿ ਲੋਕਾਂ ਨੂੰ ਆਪਣੇ ਦੇਸ਼ ਦੇ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਹੈ | ਜਦੋਂ ਉਹਨਾਂ ਨੂੰ ਲੜੀਵਾਰ ਉਹਨਾਂ ਦੇ ਦੇਸ਼ ਦੇ ਇਤਿਹਾਸ ਬਾਰੇ ਗੱਲ ਕਰੋ ਤਾਂ ਉਹ ਭਿੰਨ-ਭਿੰਨ ਤਰਾਂ ਦੀਆਂ ਕਹਾਣੀਆਂ ਸੁਨਾਉਣ ਲੱਗ ਪੈਂਦੇ ਹਨ | ਉਹ ਇਤਿਹਾਸ ਦੇ ਲੇਖਨ ਬਾਰੇ ਬਿਲਕੁਲ ਅਨਜਾਣ ਹਨ |
5 ਮਾਰਕੋ ਪੋਲੋ ਇਹ ਇੱਕ ਯੂਰਪੀ ਯਾਤਰੀ ਸੀ ਜੋ ਵੈਨਿਸ ਤੋਂ ਚੱਲ ਕੇ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਗਿਆ ਸੀ | ਚੀਨ ਦੀ ਯਾਤਰਾ ਤੇ ਜਾਂਦੇ ਹੋਏ ਉਹ ਪਹਿਲਾਂ ਭਾਰਤ ਵਿੱਚ ਆਇਆ ਸੀ |ਉਸਨੇ ਦੱਖਣੀ ਭਾਰਤ ਦੇ ਪਾਂਡਿਆ ਰਾਜ ਦੀ ਯਾਤਰਾ ਕੀਤੀ ਸੀ |
6 ਇਬਨਬਤੁਤਾ ਇਹ ਮੋਰੱਕੋ ਦੇਸ਼ ਤੋਂ ਆਇਆ ਸੀ | ਇਹ ਮੁਹੰਮਦ ਬਿਨ ਤੁਗਲਕ ਦੇ ਸਮੇਂ ਭਾਰਤ ਵਿੱਚ ਆਇਆ ਸੀ |ਇਸਨੇ “ ਰੇਹਲਾ ” ਨਾਮਕ ਕਿਤਾਬ ਲਿਖੀ ਸੀ |
7 ਨਿਕੋਲੋ ਕੋੰਟੀ ਇਹ ਇਟਲੀ ਦੇਸ਼ ਤੋਂ ਆਇਆ ਸੀ | ਇਸਨੇ ਦੇਵਰਾਏ ਪਹਿਲੇ ਦੇ ਸ਼ਾਸਨਕਾਲ ਵਿੱਚ ਵਿਜੈਨਗਰ ਸਾਮਰਾਜ ਦੀ ਯਾਤਰਾ ਕੀਤੀ ਸੀ | ਇਹ ਰਾਜ ਭਾਰਤ ਦੇ ਦੱਖਣ ਵਿੱਚ ਸਥਿੱਤ ਸੀ |
8 ਵਾਸਕੋਡਿਗਾਮਾ ਇਹ ਇੱਕ ਪ੍ਰਸਿੱਧ ਨਾਵਿਕ ਸੀ ਜੋ ਪੁਰਤਗਾਲ ਤੋਂ ਭਾਰਤ ਦੀ ਖੋਜ ਕਰਦਾ ਹੋਇਆ ਆਸ਼ਾ ਅੰਤਰੀਪ ਦਾ ਚੱਕਰ ਲਗਾ ਕੇ ਭਾਰਤ ਪੁੱਜਿਆ ਸੀ | ਭਾਰਤ ਦੀ ਖੋਜ ਦਾ ਸਿਹਰਾ ਇਸਦੇ ਸਿਰ ਜਾਂਦਾ ਹੈ ਜਦੋਂ ਕਿ ਤੁਰਕਾਂ ਨੇ ਯੂਰਪੀ ਦੇਸ਼ਾਂ ਦੇ ਵਪਾਰੀਆਂ ਵਾਸਤੇ ਭਾਰਤ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਸਨ |

 

ਕੱਚਾ ਲੋਹਾ

ਕੱਚਾ ਲੋਹਾ ਧਰਤੀ ਦੀ ਉਪਰਲੀ ਤਹਿ ਦਾ 5% ਹਿੱਸਾ ਹੈ ਅਤੇ ਇਹ ਆਮ ਅਤੇ ਸਭ ਤੋਂ ਜਿਆਦਾ ਇਸਤੇਮਾਲ ਕੀਤੀ ਜਾਣ ਵਾਲੀ ਧਾਤ ਹੈ | ਇਹ ਧਾਤ ਧਰਤੀ ਵਿੱਚੋਂ ਸ਼ੁੱਧ ਰੂਪ ਵਿੱਚ ਨਹੀਂ ਮਿਲਦੀ ਸਗੋਂ ਇਸ ਵਿੱਚ ਕਈ ਤਰਾਂ ਤੀਆਂ ਮਿਲਾਵਟਾਂ ਹੁੰਦੀਆਂ ਹਨ | ਉਦਯੋਗ ਵਿੱਚ ਲਿਆ ਕੇ ਇਸ ਵਿੱਚੋਂ ਮਿਲਾਵਟਾਂ ਨੂੰ ਦੂਰ ਕਰਕੇ ਸ਼ੁੱਧ  ਲੋਹਾ ਪ੍ਰਾਪਤ ਕੀਤਾ ਜਾਂਦਾ ਹੈ | ਇਹ ਧਾਤ ਮੁੱਖ ਤੌਰ ਤੇ ਚਾਰ ਕਿਸਮਾਂ ਵਿੱਚ ਮਿਲਦਾ ਹੈ –

  1. ਮੈਗਨੇਟਾਇਟ
  2. ਹੈਮੇਟਾਇਟ
  3. ਲਿਮੋਨਾਇਟ
  4. ਸਾਇਡਰਾਇਟ

ਸੰਸਾਰ ਵਿੱਚ ਰੂਸ ਅਤੇ ਇਸਦੇ ਗੁਆਂਢੀ ਦੇਸ਼, ਆਸਟਰੇਲੀਆ, ਬ੍ਰਾਜ਼ੀਲ, ਅਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਵਿੱਚ ਕੱਚੇ ਲੋਹੇ ਦੇ ਵੱਡੇ ਭੰਡਾਰ ਹਨ | ਭਾਰਤ ਸੰਸਾਰ ਦਾ 5.55% ਕੱਚਾ ਲੋਹਾ ਪੈਦਾ ਕਰਦਾ ਹੈ | ਸਾਡੇ ਦੇਸ਼ ਵਿੱਚ ਲਗਭਗ ਹਰੇਕ ਕਿਸਮ ਦਾ ਕੱਚਾ ਲੋਹਾ ਮਿਲਦਾ ਹੈ | ਪ੍ਰੰਤੂ ਹੈਮੇਟਾਈਟ ਕਿਸਮ ਇਹਨਾਂ ਵਿੱਚੋ ਪ੍ਰਮੁੱਖ ਹੈ | ਕੱਚਾ ਲੋਹਾ ਪੈਦਾ ਕਰਨ ਵਾਲੇ ਮੁੱਖ ਖੇਤਰਾਂ ਵਿੱਚ – ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਗੋਆ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਅਤੇ ਤਮਿਲਨਾਡੂ ਹਨ | ਬਿਹਾਰ ਦੇ ਸਿੰਘਭੂਮ, ਉੜੀਸਾ ਦੇ ਮਯੂਰਭੰਜ, ਛਤੀਸਗੜ੍ਹ ਦੇ ਦੁਰਗ ਅਤੇ ਬਸਤਰ, ਕਰਨਾਟਕਾ ਦੇ ਮੰਸੂਰ,   ਬੇਲਾਰੀ,ਧਾਰਵਾੜ,ਇਲਾਕੇ ਚੰਗੀ ਕਿਸਮ ਦੇ ਕੱਚੇ ਲੋਹੇ ਵਾਸਤੇ ਪ੍ਰਸਿੱਧ ਮੰਨੇ ਜਾਂਦੇ ਹਨ |

 

ਜਦੋਂ ਕ੍ਰਿਸ਼ਨਾ ਅਤੇ ਗੋਦਾਵਰੀ ਨਦੀਆਂ ਨੂੰ ਜੋੜਿਆ ਗਿਆ

ਆਂਧਰਾ ਪ੍ਰਦੇਸ਼ ਵਿੱਚ 16 ਸਤੰਬਰ 2015 ਵਿੱਚ ਦੋ ਨਦੀਆਂ ਨੂੰ ਆਪਸ ਵਿੱਚ ਜੋੜ ਦਿੱਤਾ ਗਿਆ ਹੈ | ਇਸ ਮੌਕੇ ਤੇ ਦੋਹਾਂ ਨਦੀਆਂ ਨੂੰ ਜੋੜਨ ਵਾਲੀ ਨਹਿਰ ਪੋਲਾਵਰਮ ਰਾਹੀਂ ਗੋਦਾਵਰੀ ਨਦੀ ਤੋਂ 80 ਟੀ.ਐਮ.ਸੀ. ਪਾਣੀ ਕ੍ਰਿਸ਼ਨਾ ਨਦੀ ਵਿੱਚ ਛੱਡਿਆ ਗਿਆ ਸੀ | ਇਸ ਪਰਿਯੋਜਨਾ ਦਾ ਨਾਮ ਪੱਟੀਸੀਮਾ ਪਰਿਯੋਜਨਾ ਰੱਖਿਆ ਗਿਆ ਹੈ | ਇਹਨਾਂ ਦੋਹਾਂ ਨਦੀਆਂ ਨੂੰ ਆਪਸ ਵਿੱਚ ਜੋੜਨ ਦੀ ਕਲਪਨਾ ਸਭ ਤੋਂ ਪਹਿਲਾਂ ਮਾਰਚ 2014 ਵਿੱਚ ਕੀਤੀ ਗਈ ਸੀ ਅਤੇ ਜਲਦੀ ਹੀ ਇਸ ਉੱਤੇ ਕਾਰਜ ਅਰੰਭਿਆ ਗਿਆ | ਇਸ ਪਰਿਯੋਜਨਾ ਦੀ ਵਿਸ਼ਾਲਤਾ ਦਾ ਅੰਦਾਜਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਗੋਦਾਵਰੀ ਬੈਲਟ ਅਤੇ ਰਾਇਲਸੀਮਾ ਵਿੱਚਕਾਰ ਲਗਭਗ ਪੰਜ ਸੋ ਕਿਲੋਮੀਟਰ ਦੀ ਦੂਰੀ ਹੈ | ਗੋਦਾਵਰੀ ਅਤੇ ਪੋਲਾਵਰਮ ਰਾਇਟ ਨੂੰ ਜੋੜਨ ਵਾਲੀ 54 ਕਿਲੋਮੀਟਰ ਲੰਬੀ ਨਹਿਰ ਦਾ ਨਿਰਮਾਣ ਕਰਨ ਦਾ ਕੰਮ ਰਿਕਾਰਡ ਸਮੇਂ ਅੰਦਰ ਪੂਰਾ ਕੀਤਾ ਗਿਆ ਸੀ | 16 ਸਤੰਬਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖਮੰਤਰੀ ਚੰਦਰਬਾਬੂ ਨਾਇਡੂ ਨੇ ਇਸ ਪਰਿਯੋਜਨਾ ਦਾ ਉਦਘਾਟਨ ਕੀਤਾ ਸੀ |

          ਇਸ ਪਰਿਯੋਜਨਾ ਦੇ ਬਣਨ ਨਾਲ ਰਾਇਲਸੀਮਾ ਦੇ ਇਲਾਕੇ ਨੂੰ ਬਹੁਤ ਫਾਇਦਾ ਹੋਵੇਗਾ | ਇਸ ਪਰਿਯੋਜਨਾ ਨੂੰ ਜਲਦੀ ਸਿਰੇ ਚੜਾਉਣ ਪਿੱਛੇ ਆਂਧਰਾ ਪ੍ਰਦੇਸ਼ ਸਰਕਾਰ ਦਾ ਮੁੱਖ ਉੱਦੇਸ਼ ਹੀ ਰਾਇਲਸੀਮਾ ਦੇ ਖੇਤਰ ਦੇ ਲੋਕਾਂ ਨੂੰ ਜਲ ਦੀ ਕਮੀ ਤੋਂ ਰਾਹਤ ਦਿਵਾਉਣਾ ਸੀ | ਰਾਇਲਸੀਮਾ ਖੇਤਰ ਆਂਧਰਾ ਪ੍ਰਦੇਸ਼ ਦਾ ਇੱਕ ਅਜਿਹਾ ਖੇਤਰ ਹੈ ਜੋ ਚਾਰੇ ਪਾਸਿਆਂ ਤੋਂ ਭੂਮੀ ਨਾਲ ਘਿਰਿਆ ਹੋਇਆ ਹੈ | ਅਰਥਾਤ ਇਸਨੂੰ ਕੋਈ ਵੀ ਸਾਗਰ ਜਾਂ ਝੀਲ,ਨਦੀ ਆਦਿ ਨਹੀਂ ਲਗਦਾ ਹੈ | ਇਸ ਖੇਤਰ ਦੇ ਉੱਤਰ ਵਿੱਚ ਤੇਲੰਗਾਨਾ ਅਤੇ ਦੱਖਣ ਵਿੱਚ ਤਮਿਲਨਾਡੂ ਅਤੇ ਪੱਛਮ ਵਿੱਚ ਕਰਨਾਟਕ ਸਥਿੱਤ ਹੈ | ਇਹ ਖੇਤਰ ਸ਼ੁਰੂ ਤੋਂ ਹੀ ਆਂਧਰਾ ਪ੍ਰਦੇਸ਼ ਦਾ ਸਭ ਤੋਂ ਵੱਧ ਸੌਕਾ ਪ੍ਰਭਾਵਿਤ ਖੇਤਰ ਰਿਹਾ ਹੈ | ਕ੍ਰਿਸ਼ਨਾ ਅਤੇ ਗੋਦਾਵਰੀ ਨਦੀਆਂ ਨੂੰ ਆਪਸ ਵਿੱਚ ਜੋੜਨ ਨਾਲ ਗੰਤੁਰ, ਪ੍ਰਕਾਸ਼ਮ , ਕਰਨੂਲ, ਕੱਡੱਪਾ, ਅਨੰਤਪੁਰ ਅਤੇ ਚਿਤੂਰ ਜਿਲ੍ਹੇ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ |                    _______________________________________________________________

Posted by ਓਮੇਸ਼ਵਰ ਨਾਰਾਇਣ

ਝਾੰਸੀ ਦੀ ਰਾਣੀ ਲਕਸ਼ਮੀਬਾਈ ਦਾ ਔਕੜਾਂ ਭਰਿਆ ਬਚਪਨ

ਰਾਣੀ ਲਕਸ਼ਮੀਬਾਈ ਦੇ ਮਾਤਾ ਪਿਤਾ ਨੇ ਉਸਦਾ ਨਾਮ “ਮਾਣਿਕਰਣੀਕਾ” ਰੱਖਿਆ ਸੀ ਅਤੇ ਪਿਆਰ ਵਿੱਚ ਉਸਨੂੰ ਛੋਟੇ ਨਾਮ “ਮਨੁਬਾਈ” ਕਹਿ ਕੇ ਵੀ ਪੁਕਾਰਦੇ ਸਨ ਉਸਦੇ ਪਿਤਾ ਮੋਰੋਪੰਤ ਪੇਸ਼ਵਾ ਬਾਜੀਰਾਓ ਦੂਜੇ ਦੇ ਰਾਜ ਵਿੱਚ ਇੱਕ ਦਰਬਾਰੀ ਸਨ ਉਸਦੀ ਮਾਤਾ ਭਾਗੀਰਥੀਬਾਈ ਇੱਕ ਧਾਰਮਿਕ ਵਿਚਾਰਾਂ ਵਾਲੀ ਇਸਤਰੀ ਸੀ ਬਾਜੀਰਾਓ ਦੂਜੇ ਦੀ ਕੋਈ ਔਲਾਦ ਨਹੀਂ ਸੀ ਇਸੇ ਕਾਰਣ ਹੀ ਅੰਗਰੇਜਾਂ ਨੇ ਉਸਦਾ ਰਾਜ ਖੋਹ ਲਿਆ ਸੀ ਕਿਉਂਕਿ ਲਾਰਡ ਡਲਹੌਜੀ ਦੀ ਲੈਪਸ ਦੀ ਨੀਤੀ ਸੀ ਕਿ ਜਿਸ ਭਾਰਤੀ ਰਾਜੇ ਦੇ ਆਪਣੀ ਕੋਈ ਔਲਾਦ ਨਹੀਂ ਸੀ ਉਸਦਾ ਰਾਜ ਅੰਗਰੇਜਾਂ ਦੇ ਅਧੀਨ ਹੋ ਜਾਏਗਾ ਇਸੇ ਕਾਰਣ ਬਾਜੀਰਾਓ ਦੂਜੇ ਦੇ ਰਾਜ ਉੱਤੇ ਅੰਗਰੇਜਾਂ ਨੇ ਆਪਣਾ ਅਧਿਕਾਰ ਜਮ੍ਹਾ ਲਿਆ ਅਤੇ ਬਾਜੀਰਾਓ ਨੂੰ ਨਿਰਧਾਰਤ ਪੈਨਸ਼ਨ ਦੇ ਦਿੱਤੀ ਤਦ ਪੇਸ਼ਵਾ ਪੂਨਾ ਛੱਡ ਕੇ ਕਾਨਪੁਰ ਦੇ ਲਾਗੇ ਬਿਠੂਰ ਵਿਖੇ ਆ ਕੇ ਰਹਿਣ ਲੱਗੇ ਉਸੇ ਸਮੇਂ ਮੋਰੋਪੰਤ ਪੇਸ਼ਵਾ ਦਾ ਆਸਰਾ ਛੱਡ ਕੇ ਵਾਰਾਣਸੀ ਚਲੇ ਗਏ ਉੱਥੇ ਹੀ 19 ਨਵੰਬਰ 1835 ਨੂੰ ਭਾਗੀਰਥੀਬਾਈ ਨੇ ਇੱਕ ਪੁੱਤਰੀ ਨੂੰ ਜਨਮ ਦਿੱਤਾ ਜਿਸਦਾ ਨਾਮ ਮਨੀਕਰਨਿਕਾ ਰੱਖਿਆ ਗਿਆ ਜਦੋਂ ਮਣੀਕਰਣਿਕਾ ਹਾਲੇ ਚਾਰ ਸਾਲ ਦੀ ਹੀ ਸੀ ਕਿ ਉਸਦੀ ਮਾਤਾ ਦਾ ਦਿਹਾਂਤ ਹੋ ਗਿਆ ਹੁਣ ਮੋਰੋਪੰਤ ਸਾਹਮਣੇ ਪੁੱਤਰੀ ਨੂੰ ਪਾਲਣ ਅਤੇ ਪਰਵਰਿਸ਼ ਦੀ ਜਿੰਮੇਵਾਰੀ ਆ ਪਈ ਉਹ ਆਪਣੀ ਪੁੱਤਰੀ ਨੂੰ ਨਾਲ ਲੈ ਕੇ ਮੁੜ੍ਹ ਪੇਸ਼ਵਾ ਦੀ ਸ਼ਰਣ ਵਿੱਚ ਆ ਗਿਆ ਇਸ ਤਰਾਂ ਮਾਤਾ ਅਤੇ ਪਿਤਾ ਦੋਹਾਂ ਦਾ ਪਿਆਰ ਮੋਰੋਪੰਤ ਨੇ ਉਸਨੂੰ ਦਿੱਤਾ 
ਪੇਸ਼ਵਾ ਦੇ ਕਿਉਂਕਿ ਆਪਣੀ ਸੰਤਾਨ ਨਹੀਂ ਸੀ ਇਸ ਲਈ ਉਸਨੇ ਦੋ ਬੱਚਿਆਂ ਨੂੰ ਗੋਦ ਲਿਆ ਸੀ ਇੱਕ ਨਾਨਾ ਸਾਹਿਬ ਢੂੰਡੀਰਾਜ ਪੰਤ ਅਤੇ ਦੂਸਰਾ ਰਾਓ ਸਾਹਿਬ ਪਰ ਅੰਗਰੇਜ ਇਸ ਗੋਦ ਨੂੰ ਨਹੀਂ ਮੰਨਦੇ ਸਨ ਪੇਸ਼ਵਾ ਵੱਲੋਂ ਇਹਨਾਂ ਦੋਹਾਂ ਬੱਚਿਆਂ ਦੀ ਸਿੱਖਿਆ ਦੀਖਿਆ ਦਾ ਕੰਮ  ਵੀ ਮੋਰੋਪੰਤ ਨੂੰ ਸੌੰਪ ਦਿੱਤਾ ਗਿਆ ਸੀ ਇੱਕ ਹੀ ਹਵੇਲੀ ਵਿੱਚ ਰਹਿਣ ਅਤੇ ਪਰਵਰਿਸ਼ ਹੋਣ ਕਾਰਣ ਮਨੁਬਾਈ ਨਾਨਾ ਸਾਹਿਬ ਦੀ ਧਰਮ ਦੀ ਭੈਣ ਬਣ ਗਈ ਆਮਤੌਰ ਤੇ ਲੜਕੇ ਅਤੇ ਲੜਕੀਆਂ ਦੀ ਸਿੱਖਿਆ ਦਾ ਅਲਗ ਪ੍ਰਬੰਧ ਹੁੰਦਾ ਸੀ ਪਰ ਇੱਥੇ ਅਜਿਹਾ ਨਹੀਂ ਸੀ ਜੋ ਕੁਝ ਨਾਨਾ ਸਾਹਿਬ ਅਤੇ ਰਾਓ ਸਾਹਿਬ ਸਿੱਖਦੇ ਸਨ ਉਹੀ ਮਨੁਬਾਈ ਵੀ ਸਿੱਖਦੀ ਜਾਂਦੀ ਸੀ |  ਉਹ ਕੱਪੜੇ ਵੀ ਲੜਕਿਆਂ ਵਰਗੇ ਪਹਿਣਦੀ ਸੀ 
                    ਪਰ ਉਸਦੀ ਕਿਸਮਤ ਵਿੱਚ ਬਚਪਨ ਨੂੰ ਮਾਨਣਾ ਜ਼ਿਆਦਾ ਨਹੀਂ ਲਿਖਿਆ ਸੀਮੋਰੋਪੰਤ  ਨੇ 13 ਸਾਲ ਦੀ ਉਮਰ ਵਿੱਚ ਹੀ ਉਸਦਾ ਵਿਆਹ ਝਾੰਸੀ ਦੇ ਵਡੇਰੀ ਉਮਰ ਦੇ ਰਾਜਾ ਗੰਗਾਧਰ ਰਾਓ ਨਾਲ ਕਰ ਦਿੱਤਾ ਇਹ ਇੱਕ ਬੇਮੇਲ ਵਿਆਹ ਸੀ ਅਤੇ ਇਸਦਾ ਦੁਸ਼੍ਪਰਿਣਾਮ ਵੀ ਅਛੂਤਾ ਨਹੀਂ ਰਹਿਣ ਵਾਲਾ ਸੀ 
           ਰਾਜਾ ਗੰਗਾਧਰ  ਰਾਓ ਦੀ ਪਤਨੀ ਦੀ  ਪਹਿਲਾਂ ਹੀ ਮੌਤ ਹੋ ਚੁਕੀ ਸੀ ਉਸਦਾ ਕੋਈ ਪੁੱਤਰ ਨਹੀਂ ਸੀ ਅਤੇ ਉਹ ਉਮਰ ਦਾ ਵੀ ਕਾਫੀ ਸੀ ਪਰ ਉਸ ਅੰਦਰ ਪੁੱਤਰ ਪ੍ਰਾਪਤੀ ਦੀ ਲਾਲਸਾ ਹਾਲੇ ਵੀ ਸੀ ਅਤੇ ਇਸੇ ਕਾਰਣ ਉਹ  ਦੂਸਰਾ ਵਿਆਹ ਕਰਨਾ ਚਾਹੁੰਦਾ ਸੀ ਇਹਨੀਂ ਦਿਨ੍ਹੀਂ ਝਾੰਸੀ ਦਾ ਰਾਜ ਪੁਰੋਹਿਤ ਤਾਂਤਿਆ ਦੀਕਸ਼ਿਤ ਬਿਠੂਰ  ਗਿਆ ਉੱਥੇ ਮੋਰੋਪੰਤ ਨੇ ਆਪਣੀ ਪੁੱਤਰੀ ਮਾਨੁਬਾਈ  ਦੀ  ਜਨਮ-ਕੁੰਡਲੀ ਉਸਨੂੰ ਦਿਖਾਈ ਰਾਜਪੁਰੋਹਿਤ ਨੇ ਦੱਸਿਆ ਕੀ ਉਸਦੀ ਕੁੰਡਲੀ ਵਿੱਚ ਰਾਜਯੋਗ ਬਣਦਾ ਹੈ ਇਸ ਤਰਾਂ ਰਾਜਪੁਰੋਹਿਤ ਨੇ ਪਿਤਾ ਦੇ ਮਨ ਵਿੱਚ ਪੁੱਤਰੀ ਨੂੰ ਰਾਣੀ ਬਨਾਉਣ ਦਾ ਵਿਚਾਰ ਜਮ੍ਹਾ ਦਿੱਤਾ ਉਸ ਸਮੇਂ ਮਾਨੁਬਾਈ ਦੀ  ਉਮਰ ਕੇਵਲ ਤੇਰ੍ਹਾਂ ਸਾਲ ਦੀ ਸੀ ਅਖੀਰ ਇਹ ਸ਼ਾਦੀ ਹੋ ਗਈ ਮਾਨੁਬਾਈ ਝਾੰਸੀ ਦੀ ਰਾਣੀ ਬਣ ਗਈ ਸਾਲ 1851 ਦੌਰਾਨ ਉਸਨੂੰ ਇੱਕ ਪੁੱਤਰ ਦੀ ਪ੍ਰਾਪਤੀ ਵੀ ਹੋਈ ਸਹੁਰੇ ਘਰ ਮਾਨੁਬਾਈ ਦਾ ਨਵਾਂ ਨਾਮ ਲਕਸ਼ਮੀਬਾਈ ਰੱਖਿਆ ਗਿਆ ਪਰ ਬਜੁਰਗ ਪਿਤਾ (ਰਾਜਾ ਗੰਗਾਧਰ ) ਦੀ ਸੰਤਾਨ ਬਹੁਤ ਹੀ ਕੰਮਜੋਰ ਸੀ ਅਤੇ ਤਿੰਨ ਮਹੀਨੇ ਬਾਅਦ ਹੀ ਉਸ ਬੱਚੇ ਦੀ ਮੌਤ ਹੋ ਗਈ |ਦੱਸਿਆ ਜਾਂਦਾ ਹੈ ਕਿ ਉਸਦੀ ਮੌਤ ਤਾਪ ਕਾਰਣ ਹੋਈ ਸੀ ਰਾਜਾ ਅਤੇ ਰਾਣੀ ਵਾਸਤੇ ਇਹ ਮੁਸ਼ਕਿਲ ਦੀ ਘੜੀ ਸੀ ਰਾਜਾ ਸਾਹਿਬ ਨੇ ਹੋਰ ਸੰਤਾਨ ਨਾ ਹੋਣ ਦੇ ਕਾਰਣ ਇੱਕ ਬਾਲਕ ਦਾਮੋਦਰ ਰਾਓ ਨੂੰ ਗੋਦ ਲੈ ਲਿਆ ਉਸਦਾ ਵਿਚਾਰ ਸੀ ਕਿ ਉਸਦੀ ਮੌਤ ਤੋਂ ਬਾਅਦ ਇਹੀ ਵਾਰਿਸ ਦਾਮੋਦਰ ਰਾਓ ਉਸਦੀ ਰਾਜਗੱਦੀ ਬੈਠੇਗਾ ਗੰਗਾਧਰ ਦੀ ਤਬੀਅਤ ਪਹਿਲਾਂ ਹੀ ਬਹੁਤ ਖਰਾਬ ਸੀ ਨਵੀਆਂ ਚਿੰਤਾਵਾਂ ਕਾਰਣ ਉਸਦੀ ਸਿਹਤ ਹੋਰ ਜਿਆਦਾ ਖਰਾਬ ਹੋਣ ਕਾਰਣ ਜਲਦੀ ਹੀ ਉਸਦੀ ਮੌਤ ਹੋ ਗਈ ਅਤੇ ਇਸ ਤਰਾਂ ਝਾੰਸੀ ਦੀ ਰਾਣੀ ਲਕਸ਼ਮੀਬਾਈ ਨੂੰ ਬਹੁਤ ਛੋਟੀ ਉਮਰ ਵਿੱਚ ਹੀ ਵਿਧਵਾ ਹੋਣਾ ਪੈ ਗਿਆ 
             _________________________________________________

ਅਨੁਵਾਦ ਸਰੋਤ : ਭਾਰਤ ਦੇ ਮਹਾਨ ਕ੍ਰਾਂਤੀਕਾਰੀ ਲੇਖਕ ਚੇਤਨ ਸ਼ਰਮਾ