ਮਹਾਂਵੀਰ ਜੈਨ ਅਤੇ ਮਹਾਤਮਾ ਬੁੱਧ ਬਾਰੇ ਤੁਲਨਾਤਮਕ ਤਾਲਿਕਾ

ਮਹਾਂਵੀਰ ਜੈਨ ਅਤੇ ਮਹਾਤਮਾ ਬੁੱਧ ਦੇ ਜੀਵਨ ਦੇ ਬਿਰਤਾਂਤ ਬਾਰੇ ਹੇਠਾਂ ਤਾਲਿਕਾ ਦਿੱਤੀ ਗਈ ਹੈ . ਵਿਦਿਆਰਥੀ ਇਸ ਤਾਲਿਕਾ ਤੋਂ ਪੜ੍ਹਕੇ ਦੋਨੇ ਮਹਾਂਪੁਰਖਾਂ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ .( ਇਹ ਗੱਲ ਯਾਦ ਰੱਖੀ ਜਾਵੇ ਕੀ ਜਨਮ ਅਤੇ ਮੌਤ ਬਾਰੇ ਸਾਲ ਅਲਗ-ਅਲਗ ਸਰੋਤਾਂ ਤੋਂ ਅਲਗ-ਅਲਗ ਮਿਲਦੇ ਹਨ ਪ੍ਰੰਤੂ ਇਥੇ ਅਸੀਂ ਕੇਵਲ ਸੰਭਾਵਿਤ ਸਮਾਂ ਲਿਆ ਹੈ ਜੋ ਬਹੁਤੇ ਸਰੋਤਾਂ ਤੋਂ ਸਾਨੂੰ ਮਿਲਦਾ ਹੈ . 

ਲੜੀ ਨੰਬਰ ਵਿਸ਼ਾ ਵਰਧਮਾਨ ਜੈਨ ਮਹਾਤਮਾ ਬੁੱਧ
1 ਜਨਮ ਦਾ ਸੰਭਾਵਿਤ ਸਾਲ 599 ਈ.ਪੁ. 566 ਈ.ਪੁ.
2 ਜਨਮ ਸਥਾਨ ਕੁੰਡਗ੍ਰਾਮ ਲੁੰਬਨੀ (ਨੇਪਾਲ )
3 ਮਾਤਾ ਦਾ ਨਾਮ ਤ੍ਰਿਸ਼ਲਾ (ਲਿਛਵਿਆਂ ਦੇ ਇੱਕ ਸਰਦਾਰ ਦੇਵਕ ਦੀ ਭੈਣ ) ਮਹਾਂਮਾਇਆ
4 ਪਿਤਾ ਦਾ ਨਾਮ ਸਿਧਾਰਥ ਸ਼ਦੋਧਨ (ਕਪਿਲਵਸਤੁ ਦੇ ਸਾਕਿਆ ਗਣਰਾਜ ਦੇ ਸ਼ਾਸਕ )
5 ਪਤਨੀ ਦਾ ਨਾਮ ਯਸ਼ੋਧਾ ਯਸ਼ੋਧਰਾ
6 ਬੱਚੇ ਦਾ ਨਾਮ ਪ੍ਰਿਯਦਰਸ਼ਨੀ (ਲੜਕੀ ) ਰਾਹੁਲ (ਲੜਕਾ )
7 ਗਿਆਨ ਦੀ ਪ੍ਰਾਪਤੀ ਸਾਲ ਦੇ ਦਰੱਖਤ ਹੇਠਾਂ ਪੀਪਲ ਦੇ ਦਰੱਖਤ ਹੇਠਾਂ
8 ਸਿਧਾਂਤ ਤ੍ਰਿਰਤਨ ਅਸ਼ਟਮਾਰਗ
9 ਪਹਿਲਾ ਉਪਦੇਸ਼ ਦਿੱਤਾ ਰਾਜਗ੍ਰਹਿ ਵਿਖੇ ਸਾਰਨਾਥ ਵਿਖੇ
10 ਗਿਆਨ ਪ੍ਰਾਪਤੀ ਤੋਂ ਬਾਅਦ ਕਹਿਲਾਏ ਜਿੰਨ ਬੁੱਧ
11 ਬਚਪਨ ਦਾ ਨਾਮ ਵਰਧਮਾਨ ਸਿਧਾਰਥ
12 ਵੰਸ਼ ਲਿਛਵੀ ਸ਼ਾਕਿਆ
13 ਮੌਤ ਪਾਵਾ ਦੇ ਸਥਾਨ ਤੇ ਕੁਸ਼ੀਨਗਰ
14 ਮੌਤ ਸਮੇਂ ਉਮਰ 72 ਸਾਲ 80 ਸਾਲ
15 ਮੌਤ ਦਾ ਸੰਭਾਵਤ ਸਾਲ 527 ਈ.ਪੁ. 486 ਈ.ਪੁ.
16 ਮੌਤ ਤੋਂ ਬਾਅਦ ਧਰਮ ਦੀਆਂ ਸ਼ਾਖਾਵਾਂ ਦਿਗੰਬਰ ਅਤੇ ਸ਼ਵੇਤਾਂਬਰ ਮਹਾਂਯਾਨ ਅਤੇ ਹੀਨਯਾਨ

Posted by ਓਮੇਸ਼ਵਰ ਨਾਰਾਇਣ

ਪੰਜਾਬ ਬਾਰੇ ਜਾਣਕਾਰੀ (1)

1.      ਸਤਲੁਜ ਦਰਿਆ ਕਿੱਥੋਂ ਨਿਕਲਦਾ ਹੈ ?
(a)ਭਾਖੜਾ ਡੈਮ  (b)ਪੋੰਗ ਡੈਮ   (c)ਮਾਨਸਰੋਵਰ    (d) ਗਿਆਨਸਰੋਵਰ

2.      ਪੰਜਾਬ ਵਿੱਚ ਖਾਦ ਬਣਾਉਣ ਦਾ ਸਭ ਤੋਂ ਵੱਡਾ ਕਾਰਖਾਨਾ 
ਕਿੱਥੇ ਸਥਿੱਤ ਹੈ ?
(a)ਬਠਿੰਡਾ     (b)ਲੁਧਿਆਣਾ    (c)ਨੰਗਲ         (d)ਧੁਰੀ
3.      ਪੰਜਾਬ ਦਾ ਮਾਨਚੈਸਟਰ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ?
(a)ਜਲੰਧਰ     (b)ਅੰਮ੍ਰਿਤਸਰ    (c)ਲੁਧਿਆਣਾ     (d)ਪਟਿਆਲਾ
4.      ਥੀਨ ਡੈਮ ਪਰਿਯੋਜਨਾ ਕਿਸ ਦਰਿਆ ਤੇ ਉਸਾਰੀ ਗਈ ਹੈ ?
(a)ਸਤਲੁਜ     (b)ਬਿਆਸ       (c)ਰਾਵੀ          (d)ਘੱਗਰ
5.      ਪੰਜਾਬ ਵਿੱਚ ਮਾਨਸੂਨ ਵਰਖਾ ਕਿਹੜੇ ਮਹੀਨੇ ਹੁੰਦੀ ਹੈ ?
(a)ਦਸੰਬਰ-ਜਨਵਰੀ    (b)ਮਾਰਚ-ਅਪ੍ਰੈਲ   (c)ਅਕਤੂਬਰ-ਨਵੰਬਰ (d)ਜੁਲਾਈ-ਅਗਸਤ                                         
6.      ਜੀ.ਟੀ.ਰੋਡ ਦਾ ਦੂਜਾ ਨਾਮ ਕੀ ਹੈ ?
(a)ਫ਼ੋਰ ਲੇਨ    (b)ਸਟੇਟ ਹਾਇਵੇ   (c)ਲਿੰਕ ਰੋਡ   (d)ਜਰਨੈਲੀ ਸੜਕ
7.      ਪੰਜਾਬ ਦਾ ਰੇਲ ਮਾਰਗ ਦਾ ਸਭ ਤੋਂ ਵੱਡਾ ਜੰਕਸ਼ਨ ਕਿੱਥੇ ਹੈ ?
(a)ਲੁਧਿਆਣਾ (b)ਜਲੰਧਰ       (c)ਅੰਮ੍ਰਿਤਸਰ    (d)ਬਠਿੰਡਾ
8.      ਪੰਜਾਬ ਦਾ ਸਭ ਤੋਂ ਪੁਰਾਣਾ ਸ਼ਹਿਰ ਕਿਹੜਾ ਹੈ ?
(a)ਅੰਮ੍ਰਿਤਸਰ  (b)ਲੁਧਿਆਣਾ    (c)ਜਲੰਧਰ       (d)ਕਪੂਰਥਲਾ
9.      ਮੁਕਤਸਰ ਦਾ ਪੁਰਾਣਾ ਨਾਮ ਕੀ ਸੀ ?
(a)ਰਾਮਗੜ੍ਹ    (b)ਨਾਨਕਸਰ    (c)ਖਿਦਰਾਨਾ     (d)ਗੁਰੂ ਕੀ ਕਾਸ਼ੀ
10.  ਪੰਜਾਬ ਦੀ ਧਰਤੀ ਉੱਤੇ ਕਿਹੜੇ ਵੇਦ ਦੀ ਰਚਨਾ ਕੀਤੀ ਗਈ ਸੀ ?
(a)ਰਿਗਵੇਦ    (b)ਸਾਮਵੇਦ      (c)ਯਜੁਰਵੇਦ     (d)ਅਥਵਵੇਦ
11.  ਸਿਕੰਦਰ ਦੇ ਹਮਲੇ ਸਮੇਂ ਪੰਜਾਬ ਦਾ ਰਾਜਾ ਕੋਣ ਸੀ ?
(a)ਪ੍ਰਿਥਵੀ ਰਾਜ ਚੌਹਾਨ   (b)ਮਹਾਰਾਣਾ ਪ੍ਰਤਾਪ     (c)ਪੌਰਸ     (d)ਚੰਦਰਗੁਪਤ ਮੌਰਿਆ
12.  ਪੰਜਾਬ ਵਿੱਚ ਕਿਹੜੀ ਸਭਿਅਤਾ ਦੇ ਅਵਸ਼ੇਸ਼ ਮਿਲ੍ਹੇ ਹਨ ?
(a)ਆਰਿਆ ਸਭਿਅਤਾ   (b)ਅਰਬੀ ਸਭਿਅਤਾ    (c)ਹੜ੍ਹੱਪਾ ਸਭਿਅਤਾ    (d)ਚੀਨੀ ਸਭਿਅਤਾ
13.  ਰਸੀਦੀ ਟਿਕਟ ਕਿਸਦੀ ਰਚਨਾ ਹੈ ?
(a)ਨਾਨਕ ਸਿੰਘ     (b)ਅੰਮ੍ਰਿਤਾ ਪ੍ਰੀਤਮ    (c)ਕੁਲਵੰਤ ਸਿੰਘ      (d)ਸ਼ਿਵ ਕੁਮਾਰ ਬਟਾਲਵੀ
14.  ਭਾਈ ਲਹਿਣਾ ਕਿਸ ਗੁਰੂ ਦਾ ਪਹਿਲਾ ਨਾਮ ਸੀ ?
(a)ਗੁਰੂ ਅਮਰਦਾਸ ਜੀ(b)ਗੁਰੂ ਰਾਮ ਦਾਸ ਜੀ(c)ਗੁਰੂ ਅੰਗਦ ਦੇਵ ਜੀ(d)ਗੁਰੂ ਅਰਜਨ ਦੇਵ ਜੀ
15.  ਮਹਾਂਭਾਰਤ ਸਮੇਂ ਪੰਜਾਬ ਦਾ ਕੀ ਨਾਮ ਸੀ ?
(a)ਸਪਤਸਿੰਧੁ (b)ਪੰਚਨਦ       (c)ਅਰਿਆਵਰਤ     (d)ਭਾਰਤ
Answer :- 1-C ,2-C ,3-C ,4-C, 5-D ,6-D,7-D,8-C,9-C, 10-A, 11-C, 12-C,13-B,14-C,15-B
      Prepared by : – Omeshwar Narain
                       ______________________________

ਰਾਸ਼ਟਰਪਤੀ ਦੀ ਚੋਣ

President of India Election

 

ਭਾਰਤੀ ਸੰਵਿਧਾਨ ਦੇ ਅਨੁਛੇਦ 54 ਦੇ ਅਨੁਸਾਰ ਰਾਸ਼ਟਰਪਤੀ ਦੀ ਚੋਣ ਇੱਕ ਚੋਣ ਮੰਡਲ ਦੁਆਰਾ ਹੁੰਦੀ ਹੈ | ਇਸ ਚੋਣ ਮੰਡਲ ਵਿੱਚ ਹੇਠ ਲਿਖੇ ਮੈਂਬਰ ਹਿੱਸਾ ਲੈਂਦੇ ਹਨ |

 1. ਸੰਸਦ ਦੇ ਦੋਹਾਂ ਸਦਨਾਂ ਦੇ ਚੁਣੇ ਹੋਏ ਮੈਂਬਰ ਅਤੇ
 2. ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ
 3. ਦਿੱਲੀ ਅਤੇ ਪੁਡੂਚੇਰੀ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ

 ਭਾਰਤ ਦੇ ਰਾਸ਼ਟਰਪਤੀ ਦੀ ਚੋਣ ਅਨੂਪਾਤਕ ਪ੍ਰਤੀਨਿੱਧਤਾ ਦੇ ਸਿਧਾਂਤ ਅਨੁਸਾਰ ਏਕਲ ਬਦਲਵੀਂ ਵੋਟ ਰਾਹੀਂ ਕੀਤੀ ਜਾਂਦੀ ਹੈ | ਇਸ ਚੋਣ ਦੌਰਾਨ ਗੁਪਤ ਮਤਦਾਨ ਕੀਤਾ ਜਾਂਦਾ ਹੈ | ਰਾਸ਼ਟਰਪਤੀ ਦੀ ਚੋਣ ਨੂੰ ਅਪ੍ਰਤੱਖ ਚੋਣ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਚੋਣ ਵਿੱਚ ਆਮ ਨਾਗਰਿਕ ਖੁਦ ਭਾਗ ਨਹੀਂ ਲੈਂਦੇ ਬਲਕਿ ਉਹਨਾਂ ਦੁਆਰਾ ਚੁਣੇ ਹੋਏ ਮੈਂਬਰ ਹੀ ਉਹਨਾਂ ਵੱਲੋਂ ਇਹ ਭੂਮਿਕਾ ਨਿਭਾਉਂਦੇ ਹਨ |

ਚੋਣ ਮੰਡਲ ਵਿੱਚ ਸੰਸਦ ਦੇ ਮੈਂਬਰ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰਾਂ ਦੀ ਵੋਟ ਦਾ ਮੁੱਲ ਅਲਗ ਅਲਗ ਹੁੰਦਾ ਹੈ | ਰਾਜ ਵਿਧਾਨ ਸਭਾ ਦੇ ਮੈਂਬਰਾਂ ਦੀ ਵੋਟ ਦਾ ਮੁੱਲ ਹੇਠ ਲਿਖੇ ਅਨੁਸਾਰ ਨਿਰਧਾਰਿਤ ਕੀਤਾ ਜਾਂਦਾ ਹੈ :

ਫ਼ੋਰ

 

ਇਸੇ ਤਰਾਂ ਹੀ ਸੰਸਦ ਦੇ ਚੁਣੇ ਹੋਏ ਮੈਂਬਰਾਂ ਦੀ ਵੋਟ ਦਾ ਮੁੱਲ ਹੇਠ ਲਿਖੇ ਫਾਰਮੂਲੇ ਅਨੁਸਾਰ ਨਿਰਧਾਰਿਤ ਕੀਤਾ ਜਾਂਦਾ ਹੈ :

 

ਫੋਰੇ੧

 

ਚੋਣ ਮੰਡਲ ਦੇ ਮੈਂਬਰ ਸਿਰਫ਼ ਇੱਕ ਹੀ ਆਦਮੀ ਨੂੰ ਵੋਟ ਨਹੀਂ ਦਿੰਦੇ ਸਗੋਂ ਆਪਣੀ ਪਹਿਲੀ , ਦੂਜੀ , ਤੀਜੀ ਆਦਿ ਪਸੰਦ ਅਨੁਸਾਰ ਮੈਂਬਰਾਂ ਦੀ ਪਸੰਦ ਦਸਦੇ ਹੋਏ ਵੋਟ ਕਰਦੇ ਹਨ |ਇਸ ਪ੍ਰਣਾਲੀ ਨੂੰ ਅਨੁਪਾਤੀ ਚੋਣ ਪ੍ਰਣਾਲੀ ਆਖਦੇ ਹਨ |ਗਿਣਤੀ ਤੋਂ ਬਾਅਦ ਜਿਸ ਮੈਂਬਰ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ ਉਸਨੂੰ ਚੁਣਿਆ ਹੋਇਆ ਘੋਸ਼ਿਤ ਕਰ ਦਿੱਤਾ ਜਾਂਦਾ ਹੈ | ਇਹਨਾਂ ਵੋਟਾ ਦੌਰਾਨ ਆਮ ਤੌਰ ਤੇ ਰਾਜ ਸਭਾ ਦੇ ਸਕੱਤਰ ਨੂੰ ਹੀ ਚੋਣ ਅਧਿਕਾਰੀ ਨਿਯੁਕਤ ਕੀਤਾ ਜਾਂਦਾ ਹੈ | ਚੋਣ ਦੀ ਘੋਸ਼ਣਾ ਵੀ ਉਹੀ ਕਰਦਾ ਹੈ | ਰਾਸ਼ਟਰਪਤੀ ਬਣਨ ਲਈ ਨਾਗਰਿਕ ਕੋਲ ਹੇਠ ਲਿਖੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ :

 1. ਉਹ ਭਾਰਤ ਦਾ ਨਾਗਰਿਕ ਹੋਵੇ |
 2. ਉਸਦੀ ਉਮਰ ਪੈਂਤੀ ਸਾਲ ਜਾਂ ਉਸਤੋਂ ਉੱਪਰ ਹੋਵੇ |
 3. ਉਹ ਲੋਕ ਸਭਾ ਦਾ ਮੈਂਬਰ ਬਣਨ ਦੀ ਯੋਗਤਾ ਰਖਦਾ ਹੋਵੇ |
 4. ਉਹ ਕਿਸੇ ਲਾਭਕਾਰੀ ਪਦ ਤੇ ਕੰਮ ਨਾ ਕਰਦਾ ਹੋਵੇ |

ਰਾਸ਼ਟਰਪਤੀ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ |ਪਰ ਉਸਨੂੰ ਦੁਬਾਰਾ ਵੀ ਚੁਣਿਆਂ ਜਾ ਸਕਦਾ ਹੈ |ਰਾਸ਼ਟਰਪਤੀ ਉੱਤੇ ਕਿਸੇ ਵੀ ਅਦਾਲਤ ਵਿੱਚ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ | ਉਸ ਉੱਤੇ ਕੇਵਲ ਮਹਾਂਅਭਿਯੋਗ ਹੀ ਚਲਾਇਆ ਜਾ ਸਕਦਾ ਹੈ |ਉਸਨੂੰ ਆਪਣੇ ਪੰਜ ਸਾਲ ਪੂਰੇ ਹੋਣ ਤੋਂ ਪਹਿਲਾਂ ਹੋਰ ਕਿਸੇ ਤਰੀਕੇ ਨਾਲ ਨਹੀਂ ਹਟਾਇਆ ਜਾ ਸਕਦਾ |ਉਸਦੀ ਮੌਤ ਜਾ ਖੁਦ ਤਿਆਗਪੱਤਰ ਦੇਣ ਤੇ ਹੀ ਉਸਦਾ ਪਦ ਪੰਜ ਸਾਲ ਤੋਂ ਪਹਿਲਾਂ ਖਾਲੀ ਹੁੰਦਾ ਹੈ | ਨਹੀਂ ਤਾਂ ਉਹ ਪੂਰੇ ਪੰਜ ਸਾਲ ਤੱਕ ਆਪਣੇ ਅਹੁਦੇ ਤੇ ਰਹਿੰਦਾ ਹੈ |

ਇਸ ਸਮੇਂ ਰਾਸ਼ਟਰਪਤੀ ਦੀ ਤਨਖਾਹ ਡੇਢ ਲੱਖ ਰੂਪਏ ਮਹੀਨਾ ਹੈ | ਇਸਤੋਂ ਇਲਾਵਾ ਉਸਨੂੰ ਹੋਰ ਬਹੁਤ ਸਾਰੇ ਭੱਤੇ ਅਤੇ ਸੁੱਖ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ |ਡਾ.ਜਾਕਿਰ ਹੁਸੈਨ ਅਤੇ ਫਖਰੂਦੀਨ ਅਲੀ ਅਹਿਮਦ ਅਜਿਹੇ ਰਾਸ਼ਟਰਪਤੀ ਹੋਏ ਹਨ ਜਿਹਨਾਂ ਦਾ ਅਹੁਦਾ ਪੰਜ ਸਾਲ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋਣ ਕਾਰਣ ਹੋਇਆ ਸੀ | ਡਾ. ਵੀ.ਵੀ. ਗਿਰੀ ਸਮੇਂ ਵੋਟਾਂ ਦੀ ਦੁਬਾਰਾ ਗਿਣਤੀ ਕਰਨੀ ਪਈ ਸੀ |ਨਹੀਂ ਤਾਂ ਆਮ ਤੌਰ ਤੇ ਪਹਿਲੀ ਗਿਣਤੀ ਵਿੱਚ ਹੀ ਫੈਸਲਾ ਹੋ ਜਾਂਦਾ ਹੈ | ਨੀਲਮ ਸੰਜੀਵ ਰੈੱਡੀ ਸਰਵਸੰਮਤੀ ਨਾਲ ਚੁਣੇ ਜਾਣ ਵਾਲੇ ਇੱਕ ਮਾਤਰ ਰਾਸ਼ਟਰਪਤੀ ਸਨ |

 

_________________________________________________________________

 

 

 

ਪੰਜਾਬ ਦੇ ਇਤਿਹਾਸ ਵਿੱਚ ” ਤਿੱਕੜੀ ਦੀ ਸਰਪ੍ਰਸਤੀ ਦਾ ਕਾਲ ” ਕਿਸਨੂੰ ਆਖਦੇ ਹਨ ……?

ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੀ ਜਦੋਂ 1792 ਈ. ਵਿੱਚ ਮੌਤ ਹੋਈ ਤਾਂ ਉਸ ਸਮੇਂ ਰਣਜੀਤ ਸਿੰਘ ਦੀ ਉਮਰ ਕੋਈ ਬਾਰ੍ਹਾਂ ਕੁ ਸਾਲ ਦੀ ਸੀ . ਨਾਬਾਲਗ ਹੋਣ ਕਰ ਕੇ ਰਾਜ ਦੀ ਵਾਗਡੋਰ ਉਸ ਦੀ ਮਾਤਾ ਰਾਜ ਕੌਰ ਦੇ ਹੱਥਾਂ ਵਿੱਚ ਆ ਗਈ ਸੀ . ਉਸ ਨੇ ਰਾਜ ਪ੍ਰਬੰਧ ਦਾ ਸਾਰਾ ਕੰਮ ਸਰਦਾਰ ਲਖਪਤ ਰਾਏ ਦੇ ਹਵਾਲੇ ਕਰ ਦਿੱਤਾ .ਜਦੋਂ 1796 ਈ. ਵਿੱਚ ਰਣਜੀਤ ਸਿੰਘ ਦਾ ਵਿਆਹ ਹੋ ਗਿਆ ਤਾਂ ਉਸਦੀ ਸ਼ਾਦੀ ਦੇ ਬਾਅਦ ਸ਼ੁਕਰਚੱਕਿਆ ਮਿਸਲ ਦੇ ਰਾਜ-ਪ੍ਰਬੰਧ ਦੇ ਕੰਮ ਵਿੱਚ ਉਸ ਦੀ ਸੱਸ ਸਦਾ ਕੌਰ ਵੀ ਦਿਲਚਸਪੀ ਲੈਣ ਲੱਗ ਪਈ. ਇਸ ਤਰਾਂ 1792 ਈ.ਤੋਂ 1797 ਈ. ਤੱਕ ,ਜਦ ਤੱਕ ਰਣਜੀਤ ਸਿੰਘ ਨਾਬਾਲਗ ਰਿਹਾ ਸ਼ੁਕਰਚੱਕਿਆ ਮਿਸਲ ਦਾ ਰਾਜ ਪ੍ਰਬੰਧ ਤਿੰਨ ਵਿਅਕਤੀਆਂ – ਰਾਜ ਕੌਰ , ਦੀਵਾਨ ਲਖਪਤ ਰਾਏ ਅਤੇ ਸਦਾ ਕੌਰ ਦੇ ਹੱਥ ਵਿੱਚ ਰਿਹਾ . ਇਸ ਲਈ ਇਸ ਕਾਲ ਨੂੰ ਪੰਜਾਬ ਦੇ ਇਤਿਹਾਸ ਵਿੱਚ “ਤਿੱਕੜੀ ਦੀ ਸਰਪ੍ਰਸਤੀ ਦਾ ਕਾਲ ” ਵੀ ਕਿਹਾ ਜਾਂਦਾ ਹੈ . 1797 ਈ.ਵਿੱਚ ਜਦੋਂ ਰਣਜੀਤ ਸਿੰਘ ਸਤਾਰ੍ਹਾਂ ਸਾਲ ਦਾ ਹੋਇਆ ਤਾਂ ਉਸ ਨੇ ਰਾਜ ਪ੍ਰਬੰਧ ਦੀ ਵਾਗ-ਡੋਰ ਆਪਣੇ ਹੱਥਾਂ ਵਿੱਚ ਲੈ ਲਈ . ਰਾਜ ਕੌਰ ਅਤੇ ਦੀਵਾਨ ਲਖਪਤ ਰਾਏ ਦੀ ਮੌਤ ਹੋ ਗਈ .ਸਦਾ ਕੌਰ ਰਣਜੀਤ ਸਿੰਘ ਦੀਆਂ ਮੁਢਲੀਆਂ ਜਿੱਤਾਂ ਵਿੱਚ ਬੜੀ ਸਹਾਇਕ ਸਿੱਧ ਹੋਈ. ਰਣਜੀਤ ਸਿੰਘ ਨੇ ਆਪਣੇ ਪਿਤਾ ਮਹਾਂ ਸਿੰਘ ਦੇ ਮਾਮੇ ਦਲ ਸਿੰਘ ਨੂੰ ਆਪਣਾ ਪ੍ਰਧਾਨਮੰਤਰੀ ਨਿਯੁਕਤ ਕਰ ਲਿਆ .ਮਹਾਰਾਜਾ ਰਣਜੀਤ ਸਿੰਘ ਆਪਣੇ ਕਾਬਿਲ ਸੈਨਾਪਤੀਆਂ ਅਤੇ ਆਪਣੀ ਕਾਬਲੀਅਤ ਅਤੇ ਯੋਗਤਾ ਸਦਕਾ ਪੰਜਾਬ ਦਾ ਪਹਿਲਾ ਅਤੇ ਆਖਰੀ ਮਹਾਨ ਸਿੱਖ ਸ਼ਾਸਕ ਸਿੱਧ ਹੋਇਆ. ਜਿੰਨੀਂ ਦੇਰ ਤੱਕ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਰਿਹਾ ਅੰਗਰੇਜਾਂ ਨੇ ਅੱਖ ਚੁੱਕ ਕੇ ਵੀ ਪੰਜਾਬ ਵੱਲ ਨਹੀਂ ਸੀ ਦੇਖਿਆ .

ਆਖਿਰ ਭਾਰਤ ਦੀ ਖੋਜ ਦੀ ਲੋੜ ਕਿਉਂ ਪਈ ……?

ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਨੇ ਇੱਕ ਕਿਤਾਬ ਲਿਖੀ ਹੈ ਜਿਸਦਾ ਨਾਮ ਹੈ _ “ Discovery of India ਜਿਸਦਾ ਅਰਥ ਹੈ – “ ਭਾਰਤ ਇੱਕ ਖੋਜ ” | ਪਰ ਅਸੀਂ ਇਹ ਨਹੀਂ ਸੋਚਦੇ ਕਿ ਭਾਰਤ ਤਾਂ ਪਹਿਲਾਂ ਹੀ ਇਸ ਧਰਤੀ ਉੱਤੇ ਸਥਿੱਤ ਸੀ ਤਾਂ ਫਿਰ ਭਾਰਤ ਦੀ ਖੋਜ ਦੀ ਕੀ ਲੋੜ ਸੀ ?

ਅਸਲ ਵਿੱਚ ਭਾਰਤ ਦੀ ਖੋਜ ਤੋਂ ਪਹਿਲਾਂ ਧਰਤੀ ਉੱਤੇ ਬਹੁਤ ਸਾਰੇ ਭੂਗੋਲਿਕ ਇਲਾਕਿਆਂ ਦੀ ਖੋਜ ਕਿਸੇ ਨੇ ਵੀ ਕਦੇ ਨਹੀਂ ਸੀ ਕੀਤੀ | ਅਤੇ ਬਹੁਤ ਸਾਰੇ ਦੇਸ਼ ਅਤੇ ਮਹਾਂਦੀਪ ਵੀ ਮਨੁੱਖ ਵੱਲੋਂ ਬਨਾਏ ਹੋਏ ਨਕਸ਼ੇ ਉੱਤੇ ਨਹੀਂ ਸਨ | ਧਰਤੀ ਉੱਤੇ ਸਥਿੱਤ ਯੂਰਪ ਅਤੇ ਏਸ਼ੀਆ ਦੇ ਮਹਾਂਦੀਪ ਆਪਸ ਵਿੱਚ ਜੁੜੇ ਹੋਏ ਹਨ | ਇਸ ਕਾਰਣ ਇਹਨਾਂ ਦੋਹਾਂ ਮਹਾਂਦੀਪਾਂ ਵਿੱਚ ਵਧਣ ਫੁਲਣ ਵਾਲੀਆਂ ਸਭਿਅਤਾਵਾਂ ਦਾ ਆਪਸ ਵਿੱਚ ਖੂਬ ਵਪਾਰ ਹੁੰਦਾ ਸੀ | ਪਰ ਜਦੋਂ ਤੁਰਕਾਂ ਨੇ 1453 ਈ. ਵਿੱਚ ਕੰਤੁਸਤੁਨਿਆ (Constantinople ) ਉੱਤੇ ਆਪਣਾ ਕਬਜ਼ਾ ਕਰ ਲਿਆ ਤਾਂ ਇਸ ਨਾਲ ਯੂਰਪੀ ਵਪਾਰੀਆਂ ਵਾਸਤੇ ਭਾਰਤ ਨੂੰ ਜਾਣ ਵਾਲਾ ਇੱਕੋ ਇੱਕ ਰਸਤਾ ਬੰਦ ਹੋ ਗਿਆ | ਕਿਉਂਕਿ ਉਸ ਸਮੇਂ ਤੱਕ ਕੇਵਲ ਧਰਾਤਲੀ ਰਸਤੇ ਬਾਰੇ ਹੀ ਲੋਕਾਂ ਨੂੰ ਪਤਾ ਸੀ | ਇਸ ਨਾਲ ਯੂਰਪੀ ਵਪਾਰੀਆਂ ਨੂੰ ਕਾਫੀ ਠੇਸ ਲੱਗੀ ਕਿਉਂਕਿ ਸਾਰੀ ਦੁਨੀਆਂ ਉਸ ਸਮੇਂ ਭਾਰਤ ਨਾਲ ਖੂਬ ਵਪਾਰ ਕਰਦੀ ਸੀ ਅਤੇ ਭਾਰਤ ਇੱਕ ਸੋਨੇ ਦੀ ਚਿੜੀ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ | ਇਸ ਲਈ ਯੂਰਪ ਦੇ ਵਪਾਰੀਆਂ ਨੇ ਭਾਰਤ ਤੱਕ ਜਾਣ ਵਾਲਾ ਕੋਈ ਨਵਾਂ ਬਦਲਵਾਂ ਰਸਤਾ ਲਭਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ | ਇਸੇ ਯਤਨਾਂ ਦੇ ਚੱਕਰ ਵਿੱਚ ਹੀ ਕੋਲੰਬਸ ਅਮਰੀਕਾ ਪਹੁੰਚ ਗਿਆ ਅਤੇ ਉਸਨੇ ਉਹਨਾਂ ਨੂੰ ਹੀ ਭਾਰਤ ਦੇ ਲੋਕ ਸਮਝਦਾ ਰਿਹਾ | ਕਹਿੰਦੇ ਹਨ ਕਿ ਉਹ ਆਪਣੀ ਮੌਤ ਤੱਕ ਵੀ ਉਸਨੂੰ ਭਾਰਤ ਹੀ ਸਮਝਦਾ ਰਿਹਾ ਸੀ | ਜਿਸ ਸਥਾਨ ਤੇ ਉਹ ਪੁੱਜਾ ਉਸਨੂੰ ਇਸੇ ਕਾਰਣ ਵੈਸਟ ਇੰਡੀਜ਼ ਆਖਦੇ ਹਨ |

ਭਾਰਤ ਦੀ ਖੋਜ ਕਰਦੇ ਹੋਏ ਬਹੁਤ ਸਾਰੇ ਸਮੁੰਦਰੀ ਯਾਤਰੀਆਂ ਨੇ ਕਈ ਨਵੀਆਂ ਭੂਗੋਲਿਕ ਖੋਜਾਂ ਕਰ ਛੱਡੀਆਂ | ਪਰ ਅੰਤ ਵਿੱਚ ਕਾਮਯਾਬੀ ਮਿਲੀ ਤਾਂ ਪੁਰਤਗਾਲ ਦੇ ਵਾਸਕੋ-ਡੀ-ਗਾਮਾ ਨੂੰ | ਉਸਨੇ ਅਫਰੀਕਾ ਮਹਾਂਦੀਪ ਦੇ ਖੱਬੇ ਪਾਸੇ ਤੱਟ ਦੇ ਨਾਲ-ਨਾਲ ਚਲਦੇ ਹੋਏ ਆਸ਼ਾ ਅੰਤਰੀਪ ਤੱਕ ਪਹੁੰਚ ਕੇ ਸੱਜੇ ਪਾਸੇ ਵੱਲ ਪੁਰਬ ਦਿਸ਼ਾ ਵੱਲ ਯਾਤਰਾ ਲਗਾਤਾਰ ਜਾਰੀ ਰੱਖੀ ਅਤੇ ਅੰਤ ਵਿੱਚ1498 ਈ. ਨੂੰ ਉਹ ਕਾਲੀਕੱਟ ਦੀ ਬੰਦਰਗਾਹ ਤੇ ਪੁੱਜਾ | ਇਸ ਤਰਾਂ ਵਿਸ਼ਵ ਵਿੱਚ ਇਕ ਨਵੇਂ ਯੁੱਗ ਦੀ ਸ਼ੁਰੁਆਤ ਹੋਈ ਅਤੇ ਪੁਰਤਗਾਲੀਆਂ ਨਾਲ ਭਾਰਤ ਦੇ ਸਬੰਧ ਬਾਕੀ ਯੂਰਪੀ ਵਪਾਰੀਆਂ ਤੋਂ ਪਹਿਲਾਂ ਬਣੇ | ਪੁਰਤਗਾਲੀਆਂ ਨੇ ਕਾਲੀਕਟ , ਗੋਆ , ਦਮਨ , ਦੀਵ ਅਤੇ ਹੁਗਲੀ ਵਿੱਚ ਆਪਣੇ ਵਪਾਰ ਨੂੰ ਸਥਾਪਿਤ ਕੀਤਾ | ਕਹਿੰਦੇ ਹਨ ਕਿ ਵਾਸਕੋ-ਡਿਗਾਮਾ ਨੇ ਜਿੰਨਾਂ ਖਰਚ ਆਪਣੇ ਸਫਰ ਉੱਤੇ ਕੀਤਾ ਸੀ ਭਾਰਤ ਦੇ ਨਾਲ ਵਪਾਰ ਵਿੱਚ ਉਸਨੂੰ ਸੱਠ ਪ੍ਰਤੀਸ਼ੱਤ ਵੱਧ ਲਾਭ ਹੋਇਆ ਸੀ | ਫ੍ਰਾਂਸਿਸ੍ਕੋ ਅਲਮੀਡਾ ਅਤੇ ਅਲ੍ਬੁਕਰਕ ਪ੍ਰਸਿੱਧ ਪੁਰਤਗਾਲੀ ਗਵਰਨਰ ਜਨਰਲ ਸਨ | ਇਹਨਾਂ ਦੀ ਗਤਿਵਿਧਿਆਂ ਦਾ ਮੁੱਖ ਕੇਂਦਰ ਗੋਆ ਸੀ | ਅਲ੍ਬੁਕਰਕ ਨੇ ਗੋਆ ਬੀਜਾਪੁਰ ਦੇ ਸੁਲਤਾਨ ਯੂਸੁਫ਼ ਆਦਿਲ ਸ਼ਾਹ ਤੋਂ 1510 ਈ. ਵਿੱਚ ਜਿੱਤਿਆ ਸੀ | ਪੁਰਤਗਾਲੀਆਂ ਤੋਂ ਬਾਅਦ ਡਚ , ਡੈਨਿਸ਼ , ਫਰੈਂਚ ਅਤੇ ਅੰਗ੍ਰੇਜੀ ਕੰਪਨੀਆਂ ਨੇ ਵੀ ਭਾਰਤ ਵੱਲ ਆਪਣਾ ਵਪਾਰ ਚਲਾਉਣ ਲਈ ਪੈਰ ਪਸਾਰਨੇ ਸ਼ੁਰੂ ਕੀਤੇ | ਇਹਨਾਂ ਵਿੱਚੋਂ ਅੰਗ੍ਰੇਜੀ ਕੰਪਨੀ “ ਈਸਟ ਇੰਡੀਆ ਕੰਪਨੀ ” ਨੇ ਬਾਕੀ ਯੂਰਪੀ ਕੰਪਨੀਆਂ ਦੇ ਮੁਕਾਬਲੇ ਜਿਆਦਾ ਤਾਕਤ ਹਾਸਲ ਕਰ ਲਈ ਅਤੇ ਹੋਲੀ-ਹੋਲੀ ਪੂਰੇ ਭਾਰਤ ਨੂੰ ਆਪਣੇ ਕਬਜੇ ਵਿੱਚ ਲੈ ਲਿਆ |

ਓਮੇਸ਼ਵਰ ਨਾਰਾਇਣ

ਕੁਝ ਰੋਚਕ ਜਾਣਕਾਰੀ

ਕੁਝ ਰੌਚਕ ਜਾਣਕਾਰੀ

 1. ਭਾਰਤ ਵਿੱਚ ਕਾਗਜ਼ ਬਨਾਉਣ ਵਾਲੀ ਪਹਿਲੀ ਮਿੱਲ ਸਾਲ 1832 ਵਿੱਚ ਪਛਮੀ ਬੰਗਾਲ ਦੇ ਸੇਰਾਂਪੁਰ ਵਿੱਚ ਲਗਾਈ ਗਈ ਸੀ |
 2. ਭਾਰਤ ਵਿੱਚ ਸਭ ਤੋਂ ਵੱਧ ਸੁਤੀ ਕੱਪੜੇ ਦੀਆਂ ਮਿੱਲਾਂ ਗੁਜਰਾਤ ਵਿੱਚ ਹਨ | ਸਿਰਫ਼ ਅਹਿਮਦਾਬਾਦ ਵਿੱਚ ਹੀ 66 ਦੇ ਲਗਭਗ ਮਿੱਲਾਂ ਹਨ |
 3. ਭਾਰਤ ਵਿੱਚ ਸਭ ਤੋਂ ਪਹਿਲਾਂ ਡਾਕ ਪ੍ਰਣਾਲੀ 1837 ਵਿੱਚ ਸ਼ੁਰੂ ਹੋਈ ਸੀ |
 4. ਵਿਸ਼ਵ ਵਿੱਚ ਸਭ ਤੋਂ ਵੱਧ ਉਨ ਦਾ ਨਿਰਯਾਤ ਕਰਨ ਵਾਲਾ ਦੇਸ਼ ਆਸਟਰੇਲੀਆ ਹੈ | ਇਸ ਦੇਸ਼ ਵਿੱਚ ਮੈਰੀਨੋ ਨਾਮ ਦੀ ਭੇਡ ਦੀ ਵਧੀਆ ਕਿਸਮ ਦੀ ਉੰਨ ਹੁੰਦੀ ਹੈ |
 5. ਫਰਾਂਸ ਦੀ ਰਾਜਧਾਨੀ ਪੈਰਿਸ ਵਿਸ਼ਵ ਦਾ ਸਭ ਤੋਂ ਸੁੰਦਰ ਸ਼ਹਿਰ ਮੰਨਿਆਂ ਜਾਂਦਾ ਹੈ | ਇਹ ਸ਼ਹਿਰ ਸੀਨ ਨਦੀ ਕਿਨਾਰੇ ਸਥਿੱਤ ਹੈ |
 6. ਭਾਰਤ ਦੇ ਰਾਸ਼ਟਰੀ ਗਾਣ ਦੇ ਅਸਲ ਵਿੱਚ ਕੁੱਲ ਪੰਜ ਪਦ ਹਨ | ਪਰ ਇਸਦਾ ਕੇਵਲ ਪਹਿਲਾ ਪਦ ਹੀ ਰਾਸ਼ਟਰੀ ਗਾਣ ਦੇ ਰੂਪ ਵਿੱਚ ਬੋਲਿਆ ਜਾਂਦਾ ਹੈ |
 7. ਕਰਨਾਟਕ ਦੇ ਸ਼ਹਿਰ ਬੰਗਲੌਰ ਨੂੰ ਭਾਰਤ ਦੀ ਸਿਲਿਕਾਨ ਵੈਲੀ ਕਿਹਾ ਜਾਂਦਾ ਹੈ |
 8. ਦਿੱਲੀ ਵਿੱਚ ਸਭ ਤੋਂ ਪਹਿਲਾਂ ਵਿਧਾਨ ਸਭਾ ਚੌਣਾਂ ਸਾਲ 1993 ਵਿੱਚ ਕਰਵਾਈਆਂ ਗਈਆਂ ਸਨ |
 9. ਫ੍ਰਾਂਸੀਸੀ ਸੰਸਕ੍ਰਿਤੀ ਦਾ ਜਿਉਂਦਾ ਜਾਗਦਾ ਉਦਾਹਰਣ ਭਾਰਤ ਦਾ ਪਾਂਡੇਚੇਰੀ ਹੈ |
 10. ਗੋਆ ਵਿਖੇ ਪੁਰਤਗਾਲੀ ਸੰਸਕ੍ਰਿਤੀ ਦਾ ਅਕਸ ਨਜ਼ਰ ਆਉਂਦਾ ਹੈ |
 11. ਵਿਸ਼ਵ ਦਾ ਸਭ ਤੋਂ ਉੱਚਾ ਪਠਾਰ “ਤਿੱਬਤ ਦਾ ਪਠਾਰ” ਹੈ ਇਸਨੂੰ ਸੰਸਾਰ ਦੀ ਛੱਤ ਵੀ ਆਖਦੇ ਹਨ |
 12. ਬਰਤਾਨੀਆਂ ਅਤੇ ਫਰਾਂਸ ਵਿਚਕਾਰ ਸਮੁੰਦਰ ਹੇਠਾਂ ਟ੍ਰੇਨ ਚਲਦੀ ਹੈ |
 13. ਭਾਰਤ ਵਿੱਚ ਸਮੁੰਦਰ ਹੇਠਾਂ ਟ੍ਰੇਨ ਚਲਾਉਣ ਲਈ ਹੁਗਲੀ ਵਿਖੇ ਕੰਮ ਚਲ ਰਿਹਾ ਹੈ |
 14. ਕਾਨਪੁਰ ਨੂੰ ਉੱਤਰੀ ਭਾਰਤ ਦਾ ਮਾਨਚੈਸਟਰ ਕਿਹਾ ਜਾਂਦਾ ਹੈ | ਇੱਥੇ ਸੁਤੀ ਕੱਪੜੇ ਦੀਆਂ ਕਾਫੀ ਮਿੱਲਾਂ ਹਨ |
 15. ਲੁਧਿਆਣਾ ਨੂੰ ਪੰਜਾਬ ਦਾ ਮਾਨਚੈਸਟਰ ਕਿਹਾ ਜਾਂਦਾ ਹੈ |
 16. ਮੋਹਾਲੀ ਨੂੰ ਪੰਜਾਬ ਦੀ ਸਿਲਿਕਾਨ ਵੈਲੀ ਕਿਹਾ ਜਾਂਦਾ ਹੈ |
 17. ਏਸ਼ੀਆ ਦਾ ਸਭ ਤੋਂ ਵੱਡਾ ਫਲ ਪ੍ਰੋਸੈਸਿੰਗ ਕਰਨ ਵਾਲਾ ਕਾਰਖਾਨਾ ਹਿਮਾਚਲ ਪ੍ਰਦੇਸ਼ ਦੇ ਪਰਵਾਨੁ ਵਿਖੇ ਹੈ |
 18. ਹਾਥੀ  ਅਤੇ ਨਾਰੀਅਲ ਕੇਰਲ ਰਾਜ ਦੀ ਪਹਿਚਾਨ ਹੈ |
 19. ਜੰਮੂ ਨੂੰ ਮੰਦਿਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ |
 20. ਭਾਰਤ ਦਾ ਸਭ ਤੋਂ ਦੱਖਣੀ ਬਿੰਦੂ ਇੰਦਰਾ ਪੋਇੰਟ ਹੈ |
 21. ਏਸ਼ੀਆ ਸ਼ਬਦ ਦੀ ਉਤਪੱਤੀ ਅਸੀਰਿਆਈ-ਭਾਸ਼ਾ ਦੇ ਸ਼ਬਦ “ਆਸੁ” ਤੋਂ ਹੋਈ ਹੈ , ਜਿਸਦਾ ਅਰਥ ਹੈ – ਪੁਰਬ | ਕਿਹਾ ਜਾਂਦਾ ਹੈ ਕਿ ਯੂਨਾਨੀ ਲੋਕਾਂ ਨੇ ਸਭ ਤੋਂ ਪਹਿਲਾਂ ਏਸ਼ੀਆ ਸ਼ਬਦ ਦਾ ਪ੍ਰਯੋਗ ਕੀਤਾ ਸੀ |
 22. ਏਸ਼ੀਆ, ਯੂਰਪ ਅਤੇ ਅਫਰੀਕਾ, ਤਿੰਨੋਂ ਮਹਾਂਦੀਪਾਂ ਦੇ ਧਰਾਤਲ ਆਪਸ ਵਿੱਚ ਜੁੜੇ ਹੋਏ ਹਨ | ਅਗਰ ਕੋਈ ਚਾਹੇ ਤਾਂ ਪੈਦਲ ਹੀ ਚਲਕੇ ਕਿਸੇ ਵੀ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਵਿੱਚ ਜਾ ਸਕਦਾ ਹੈ |
 23. ਅਫਰੀਕਾ ਅਤੇ ਏਸ਼ੀਆ ਨੂੰ ਅਲਗ ਕਰਨ ਵਾਲੀ “ਸਵੇਜ਼” ਨਹਿਰ ਹੈ | ਇਹ ਨਹਿਰ ਮਨੁੱਖ ਨੇ ਖੁਦ ਬਣਾਈ ਹੋਈ ਹੈ | ਇਸ ਨਾਲ ਸਮੁੰਦਰ ਰਸਤੇ ਏਸ਼ੀਆ ਤੋਂ ਯੂਰਪ ਤੱਕ ਪਹੁੰਚਣਾ ਸੌਖਾ ਹੋ ਗਿਆ ਹੈ |
 24. ਕੋਲੰਬਸ ਨੇ ਭਾਰਤ ਦੀ ਖੋਜ ਕਰਨੀ ਸੀ ,ਪਰ ਉਹ ਅਮਰੀਕਾ ਪਹੁੰਚ ਗਿਆ | ਅਤੇ ਅਮਰੀਕਾ ਵਿੱਚ ਜਿੱਥੇ ਉਹ ਪੁੱਜਾ ਉਸਨੂੰ ਇਸੇ ਕਾਰਣ ਹੀ  ਅੱਜਕਲ ਵੈਸਟ ਇੰਡੀਜ ਆਖਦੇ ਹਨ |
 25. ਕੋਲੰਬਸ ਨੂੰ ਸਾਰੀ ਉਮਰ ਭੁਲੇਖਾ ਹੀ ਰਿਹਾ ਕਿ ਉਸਨੇ ਭਾਰਤ ਦੀ ਨਹੀਂ ਸਗੋਂ ਅਮਰੀਕਾ ਦੀ ਖੋਜ ਕੀਤੀ ਸੀ | ਉਹ ਮਰਨ ਤੱਕ ਉਸ ਜਗ੍ਹਾ ਨੂੰ ਭਾਰਤ ਹੀ ਸਮਝਦਾ ਰਿਹਾ |
 26. ਅਮਰੀਕਾ ਦੀ ਖੋਜ ਬਾਅਦ ਵਿੱਚ ਅਮੇਰਿਗੋ ਵੇਸ੍ਪੁਸਾਏ ਨੇ ਕੀਤੀ ਸੀ |
 27. ਅਬਰਕ ਦਾ ਉਪਯੋਗ ਬਿਜਲੀ ਉਦਯੋਗ ਵਿੱਚ ਕੀਤਾ ਜਾਂਦਾ ਹੈ | ਇਸਦਾ ਉਤਪਾਦਨ ਸਭ ਤੋਂ ਵਧ ਬਿਹਾਰ ਵਿੱਚ ਹੁੰਦਾ ਹੈ |
 28. ਵਿਸ਼ਵ ਵਿੱਚ ਸਭ ਤੋਂ ਵੱਧ ਮੱਕੀ ਅਮਰੀਕਾ ਵਿੱਚ ਹੁੰਦੀ ਹੈ |

           ______________________________________________

ਭਾਰਤ ਦੇ ਇਤਿਹਾਸ ਨੂੰ ਪੜਨ ਲਈ ਵਿਉਂਤਬੰਦੀ

 ਭਾਰਤ ਦੇ ਇਤਿਹਾਸ ਨੂੰ ਪੜ੍ਹਨ ਵਾਸਤੇ ਸਾਨੂੰ ਸਹੀ ਵਿਉਂਤਬੰਦੀ ਦੀ ਲੋੜ੍ਹ ਹੈ ਤਾਂ ਜੋ ਅਧਿਐਨ ਕਰਨ ਸਮੇਂ ਦਿਮਾਗ ਉੱਤੇ ਬਹੁਤਾ ਬੋਝ ਨਾ ਪਵੇ ਅਤੇ ਸਾਰੇ ਘਟਨਾਕ੍ਰਮ ਵੀ ਆਸਾਨੀ ਨਾਲ ਯਾਦ ਹੁੰਦੇ ਜਾਣ , ਆਸਾਨੀ ਨਾਲ          ਅਧਿਐਨ ਕਰਨ ਵਾਸਤੇ  ਇਸਨੂੰ ਅਸੀਂ ਅਲਗ-ਅਲਗ ਹਿੱਸਿਆਂ ਵਿੱਚ ਵੰਡ ਕੇ ਪੜ੍ਹ ਸਕਦੇ ਹਾਂ.

5.29
ਤਸਵੀਰ ਦਾ ਕੈਪਸ਼ਨ

 

ਭਾਰਤ ਦੇ ਇਤਿਹਾਸ ਨੂੰ ਅਧਿਐਨ ਦੇ ਆਧਾਰ ਤੇ ਅਸੀਂ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ – ਪ੍ਰਾਚੀਨ ਕਾਲ , ਮੱਧ-ਕਾਲ ਅਤੇ ਆਧੁਨਿਕ ਕਾਲ .

         ਪ੍ਰਾਚੀਨ ਕਾਲ ਦੌਰਾਨ ਅਧਿਐਨ ਕਰਦੇ ਸਮੇਂ ਪਤਾ ਚਲਦਾ ਹੈ ਕਿ ਇਸ ਸਮੇਂ ਦੌਰਾਨ ਕੇਵਲ ਥੋੜ੍ਹੇ ਕੁ ਵੰਸ਼ਾਂ ਬਾਰੇ            ਸਾਨੂੰ ਜਾਣਕਾਰੀ ਮਿਲਦੀ ਹੈ .ਇਸ ਵਿੱਚ ਹੇਠ ਲਿਖੇ ਪ੍ਰਮੁਖ ਵੰਸ਼ ਹਨ ਜਿਹਨਾਂ ਬਾਰੇ ਜਾਣਕਾਰੀ ਹੋਣੀ ਬਹੁਤ                ਜ਼ਰੂਰੀ ਹੈ .

 1. ਮੌਰਿਆ ਵੰਸ਼
 2. ਗੁਪਤ ਵੰਸ਼
 3. ਵਰਧਨ ਵੰਸ਼
 4. ਰਾਜਪੂਤਾਂ ਦਾ ਉਥਾਨ

             

ਮਧਕਾਲ ਦੇ ਇਤਿਹਾਸ ਨੂੰ ਵੀ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ. ਪਹਿਲਾ ਹਿੱਸਾ ਦਿੱਲੀ-ਸਲਤਨਤ ਅਖਵਾਉਂਦਾ ਹੈ ਅਤੇ ਦੂਸਰਾ ਹਿੱਸਾ ਮੁਗ੍ਹਲ-ਕਾਲ ਅਖਵਾਉਂਦਾ ਹੈ . ਇਸਦੇ ਪਹਿਲੇ ਹਿੱਸੇ ਦਿੱਲੀ-ਸਲਤਨਤ ਦੌਰਾਨ ਪੰਜ ਵੰਸ਼ ਅਲਗ-ਅਲਗ ਸਮੇਂ ਦਿੱਲੀ ਉੱਪਰ ਰਾਜ ਕਰਦੇ ਰਹੇ ਹਨ . ਇਹਨਾਂ ਦੇ ਕ੍ਰਮ ਨੂੰ ਯਾਦ ਰਖਣ ਵਾਸਤੇ ਅਸੀਂ ਅੰਗ੍ਰੇਜੀ ਦਾ ਅੱਖਰ SKTS-l (ਸ੍ਕੇਟ੍ਸ-ਐੱਲ ) ਨੂੰ ਦਿਮਾਗ ਵਿੱਚ ਰੱਖ ਸਕਦੇ ਹਾਂ. ਇਸਦਾ ਵਰਣਨ ਹੇਠ ਲਿਖੇ ਅਨੁਸਾਰ ਹੈ ਅਤੇ ਸਾਨੂੰ ਦਿੱਲੀ ਸਲਤਨਤ ਦੌਰਾਨ ਹੋਏ ਸਾਰੇ ਵੰਸ਼ਾਂ ਦੀ ਲੜ੍ਹੀਵਾਰ ਤਰਤੀਬ ਨੂੰ ਯਾਦ ਰਖਣ ਵਿੱਚ ਸਹਾਇਕ ਹੁੰਦਾ ਹੈ

S = Slave dynasty

K = Khilji dynasty

T = Tughlaq dynasty

S = Sayyid dynasty

L = Lodhi dynasty

ਮੁਗ੍ਹਲ ਕਾਲ ਨੂੰ ਵੀ ਅਸੀਂ ਫਿਰ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ . ਪਹਿਲਾ ਹਿੱਸਾ ਉਹਨਾਂ ਮਹਾਨ ਮੁਗ੍ਹਲ ਸ਼ਾਸਕਾਂ ਦਾ ਜਿਹਨਾਂ ਨੇ ਆਪਣੇ ਸਮੇਂ ਦੌਰਾਨ ਮੁਗ੍ਹਲ ਰਾਜ ਨੂੰ ਬੁਲੰਦੀਆਂ ਤੇ ਪਹੁੰਚਾਇਆ . ਅਤੇ ਦੂਸਰਾ ਹਿੱਸਾ ਉਹਨਾਂ ਮੁਗ੍ਹਲ ਸ਼ਾਸਕਾਂ ਦਾ ਜਿਹਨਾਂ ਨੂੰ ਅਸੀਂ ਪਿਛਲੇਰੇ ਮੁਗ੍ਹਲ ਆਖਦੇ ਹਾਂ ,ਜਿਹਨਾਂ ਨੇ ਆਪਣੀਆਂ ਕਮਜ਼ੋਰੀਆਂ ਸਦਕਾ ਮਹਾਨ ਮੁਗ੍ਹਲ ਸਾਮਰਾਜ ਨੂੰ ਤਿੱਤਰ-ਬਿੱਤਰ ਕਰਕੇ ਰੱਖ ਦਿੱਤਾ. ਪਹਿਲੇ ਹਿੱਸੇ ਵਿੱਚ ਛੇ ਸ਼ਾਸਕ ਹੋਏ ਹਨ .ਇਹਨਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ .

 1. ਬਾਬ
 2. ਹਮਾਯੂੰ
 3. ਅਕਬਰ
 4. ਜਹਾਂਗੀਰ
 5. ਸ਼ਾਹਜਹਾਂ
 6. ਔਰੰਗਜ਼ੇਬ

ਬਾਬਰ ਤੋਂ ਬਾਅਦ ਹਮਾਯੂੰ ਦਾ ਕਾਰਜਕਾਲ ਭਟਕਣ ਵਾਲਾ ਹੀ ਰਿਹਾ ਅਤੇ ਉਸਤੋਂ ਸ਼ੇਰ ਸ਼ਾਹ ਸੂਰੀ ਨੇ ਸੱਤਾ ਖੋਹ ਕੇ ਕੁਝ ਦੇਰ ਅਫਗਾਨਾਂ ਦਾ ਸ਼ਾਸਨ ਸਥਾਪਿਤ ਕਰ ਦਿੱਤਾ ਸੀ .ਪ੍ਰੰਤੂ ਸੌਲ੍ਹਾਂ ਸਾਲਾਂ ਬਾਅਦ ਹਮਾਯੂੰ ਵਾਪਿਸ ਆ ਕੇ ਆਪਣੀ ਹਾਜਰੀ ਇਤਿਹਾਸ ਦੇ ਪੰਨਿਆਂ ਵਿੱਚ ਲਗਵਾਉਂਦਾ ਹੈ . ਮੁਗ੍ਹਲ-ਕਾਲ ਦੇ ਦੂਸਰੇ ਹਿੱਸੇ ਵਿੱਚ ਕਮਜ਼ੋਰ ਸ਼ਾਸਕ ਜਲਦੀ-ਜਲਦੀ ਆਉਂਦੇ ਅਤੇ ਜਾਂਦੇ ਰਹੇ .ਇਸ ਦੌਰਾਨ ਕੁੱਲ ਗਿਆਰਾਂ ਮੁਗ੍ਹਲ ਸ਼ਾਸਕ ਹੋਏ ਜਿਹਨਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ :-

 1. ਬਹਾਦੁਰਸ਼ਾਹ ਪਹਿਲਾ
 2. ਜਹਾਂਦਾਰਸ਼ਾਹ
 3. ਫ਼ਾਰੁਖਸ਼ਿਅਰ
 4. ਰਫ਼ੀ-ਉਦ-ਦਰਜ਼ਾਤ
 5. ਰਫ਼ੀ-ਉਦ-ਦੌਲਾ
 6. ਮੁਹੰਮਦਸ਼ਾਹ (ਰੰਗੀਲਾ )
 7. ਅਹਮਦਸ਼ਾਹ
 8. ਆਲਮਗੀਰ ਦੂਜਾ
 9. ਸ਼ਾਹ ਆਲਮ
 10. ਅਕਬਰ ਦੂਜਾ
 11. ਬਹਾਦੁਰ ਸ਼ਾਹ ਦੂਜਾ (ਜਫ਼ਰ )

ਇਸਤੋਂ ਬਾਅਦ ਆਧੁਨਿਕ ਕਾਲ ਸ਼ੁਰੂ ਹੋ ਜਾਂਦਾ ਹੈ ਅਤੇ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਦੀ ਕਹਾਣੀ ਪੂਰਨ ਤੋਰ ਤੇ ਆਧੁਨਿਕ ਭਾਰਤ ਦੇ ਇਤਿਹਾਸ ਦਾ ਵਰਣਨ ਕਰਦੀ ਹੈ ਜੋ ਦੇਸ਼ ਦੀ ਆਜ਼ਾਦੀ ਤੱਕ ਚਲਦੀ ਹੈ . ਆਧੁਨਿਕ ਕਾਲ ਦਾ ਅਧਿਐਨ ਕਰਦੇ ਸਮੇਂ ਸਾਨੂੰ ਵੰਸ਼ਾਵਲੀ ਯਾਦ ਰੱਖਣ ਦੀ ਸਹੂਲਤ ਖਤਮ ਹੋ ਜਾਂਦੀ ਹੈ .

          ਪ੍ਰੰਤੂ ਆਧੁਨਿਕ ਕਾਲ ਦਾ ਅਧਿਐਨ ਕਰਨ ਵੇਲੇ ਵੀ ਅਸੀਂ ਇਸਨੂੰ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ.ਪਹਿਲੇ ਹਿੱਸੇ ਵਿੱਚ ਈਸਟ ਇੰਡੀਆ ਕੰਪਨੀ ਦੇ ਕਾਰਜਕਾਲ ਦਾ ਸਮਾਂ ਆਉਂਦਾ ਹੈ ਅਤੇ ਦੂਸਰੇ ਹਿੱਸੇ ਵਿੱਚ 1857 ਈ. ਦੀ ਆਜ਼ਾਦੀ ਦੀ ਜੰਗ ਤੋਂ ਸ਼ੁਰੂ ਹੋ ਕੇ ਭਾਰਤ ਦੀ ਆਜ਼ਾਦੀ ਤੱਕ ਦਾ ਸਮਾਂ ਆਉਂਦਾ ਹੈ .ਰਾਜਨੀਤੀ ਸ਼ਾਸਤਰ ਦਾ ਅਧਿਐਨ ਕਰਨ ਵਾਲੇ ਸੰਵਿਧਾਨ ਦਾ ਅਧਿਐਨ ਕਰਨ ਵੇਲੇ ਈਸਟ ਇੰਡੀਆ ਕੰਪਨੀ ਦੁਆਰਾ ਬਣਾਏ ਗਏ ਕ਼ਾਨੂਨਾਂ ਤੋਂ ਹੀ ਸ਼ੁਰੂ ਕਰਦੇ ਹਨ .

 

                               ______________________________________