ਭਾਰਤ ਦੇ ਇਤਿਹਾਸ ਨੂੰ ਪੜਨ ਲਈ ਵਿਉਂਤਬੰਦੀ

 ਭਾਰਤ ਦੇ ਇਤਿਹਾਸ ਨੂੰ ਪੜ੍ਹਨ ਵਾਸਤੇ ਸਾਨੂੰ ਸਹੀ ਵਿਉਂਤਬੰਦੀ ਦੀ ਲੋੜ੍ਹ ਹੈ ਤਾਂ ਜੋ ਅਧਿਐਨ ਕਰਨ ਸਮੇਂ ਦਿਮਾਗ ਉੱਤੇ ਬਹੁਤਾ ਬੋਝ ਨਾ ਪਵੇ ਅਤੇ ਸਾਰੇ ਘਟਨਾਕ੍ਰਮ ਵੀ ਆਸਾਨੀ ਨਾਲ ਯਾਦ ਹੁੰਦੇ ਜਾਣ , ਆਸਾਨੀ ਨਾਲ          ਅਧਿਐਨ ਕਰਨ ਵਾਸਤੇ  ਇਸਨੂੰ ਅਸੀਂ ਅਲਗ-ਅਲਗ ਹਿੱਸਿਆਂ ਵਿੱਚ ਵੰਡ ਕੇ ਪੜ੍ਹ ਸਕਦੇ ਹਾਂ.

5.29
ਤਸਵੀਰ ਦਾ ਕੈਪਸ਼ਨ

 

ਭਾਰਤ ਦੇ ਇਤਿਹਾਸ ਨੂੰ ਅਧਿਐਨ ਦੇ ਆਧਾਰ ਤੇ ਅਸੀਂ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ – ਪ੍ਰਾਚੀਨ ਕਾਲ , ਮੱਧ-ਕਾਲ ਅਤੇ ਆਧੁਨਿਕ ਕਾਲ .

         ਪ੍ਰਾਚੀਨ ਕਾਲ ਦੌਰਾਨ ਅਧਿਐਨ ਕਰਦੇ ਸਮੇਂ ਪਤਾ ਚਲਦਾ ਹੈ ਕਿ ਇਸ ਸਮੇਂ ਦੌਰਾਨ ਕੇਵਲ ਥੋੜ੍ਹੇ ਕੁ ਵੰਸ਼ਾਂ ਬਾਰੇ            ਸਾਨੂੰ ਜਾਣਕਾਰੀ ਮਿਲਦੀ ਹੈ .ਇਸ ਵਿੱਚ ਹੇਠ ਲਿਖੇ ਪ੍ਰਮੁਖ ਵੰਸ਼ ਹਨ ਜਿਹਨਾਂ ਬਾਰੇ ਜਾਣਕਾਰੀ ਹੋਣੀ ਬਹੁਤ                ਜ਼ਰੂਰੀ ਹੈ .

 1. ਮੌਰਿਆ ਵੰਸ਼
 2. ਗੁਪਤ ਵੰਸ਼
 3. ਵਰਧਨ ਵੰਸ਼
 4. ਰਾਜਪੂਤਾਂ ਦਾ ਉਥਾਨ

             

ਮਧਕਾਲ ਦੇ ਇਤਿਹਾਸ ਨੂੰ ਵੀ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ. ਪਹਿਲਾ ਹਿੱਸਾ ਦਿੱਲੀ-ਸਲਤਨਤ ਅਖਵਾਉਂਦਾ ਹੈ ਅਤੇ ਦੂਸਰਾ ਹਿੱਸਾ ਮੁਗ੍ਹਲ-ਕਾਲ ਅਖਵਾਉਂਦਾ ਹੈ . ਇਸਦੇ ਪਹਿਲੇ ਹਿੱਸੇ ਦਿੱਲੀ-ਸਲਤਨਤ ਦੌਰਾਨ ਪੰਜ ਵੰਸ਼ ਅਲਗ-ਅਲਗ ਸਮੇਂ ਦਿੱਲੀ ਉੱਪਰ ਰਾਜ ਕਰਦੇ ਰਹੇ ਹਨ . ਇਹਨਾਂ ਦੇ ਕ੍ਰਮ ਨੂੰ ਯਾਦ ਰਖਣ ਵਾਸਤੇ ਅਸੀਂ ਅੰਗ੍ਰੇਜੀ ਦਾ ਅੱਖਰ SKTS-l (ਸ੍ਕੇਟ੍ਸ-ਐੱਲ ) ਨੂੰ ਦਿਮਾਗ ਵਿੱਚ ਰੱਖ ਸਕਦੇ ਹਾਂ. ਇਸਦਾ ਵਰਣਨ ਹੇਠ ਲਿਖੇ ਅਨੁਸਾਰ ਹੈ ਅਤੇ ਸਾਨੂੰ ਦਿੱਲੀ ਸਲਤਨਤ ਦੌਰਾਨ ਹੋਏ ਸਾਰੇ ਵੰਸ਼ਾਂ ਦੀ ਲੜ੍ਹੀਵਾਰ ਤਰਤੀਬ ਨੂੰ ਯਾਦ ਰਖਣ ਵਿੱਚ ਸਹਾਇਕ ਹੁੰਦਾ ਹੈ

S = Slave dynasty

K = Khilji dynasty

T = Tughlaq dynasty

S = Sayyid dynasty

L = Lodhi dynasty

ਮੁਗ੍ਹਲ ਕਾਲ ਨੂੰ ਵੀ ਅਸੀਂ ਫਿਰ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ . ਪਹਿਲਾ ਹਿੱਸਾ ਉਹਨਾਂ ਮਹਾਨ ਮੁਗ੍ਹਲ ਸ਼ਾਸਕਾਂ ਦਾ ਜਿਹਨਾਂ ਨੇ ਆਪਣੇ ਸਮੇਂ ਦੌਰਾਨ ਮੁਗ੍ਹਲ ਰਾਜ ਨੂੰ ਬੁਲੰਦੀਆਂ ਤੇ ਪਹੁੰਚਾਇਆ . ਅਤੇ ਦੂਸਰਾ ਹਿੱਸਾ ਉਹਨਾਂ ਮੁਗ੍ਹਲ ਸ਼ਾਸਕਾਂ ਦਾ ਜਿਹਨਾਂ ਨੂੰ ਅਸੀਂ ਪਿਛਲੇਰੇ ਮੁਗ੍ਹਲ ਆਖਦੇ ਹਾਂ ,ਜਿਹਨਾਂ ਨੇ ਆਪਣੀਆਂ ਕਮਜ਼ੋਰੀਆਂ ਸਦਕਾ ਮਹਾਨ ਮੁਗ੍ਹਲ ਸਾਮਰਾਜ ਨੂੰ ਤਿੱਤਰ-ਬਿੱਤਰ ਕਰਕੇ ਰੱਖ ਦਿੱਤਾ. ਪਹਿਲੇ ਹਿੱਸੇ ਵਿੱਚ ਛੇ ਸ਼ਾਸਕ ਹੋਏ ਹਨ .ਇਹਨਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ .

 1. ਬਾਬ
 2. ਹਮਾਯੂੰ
 3. ਅਕਬਰ
 4. ਜਹਾਂਗੀਰ
 5. ਸ਼ਾਹਜਹਾਂ
 6. ਔਰੰਗਜ਼ੇਬ

ਬਾਬਰ ਤੋਂ ਬਾਅਦ ਹਮਾਯੂੰ ਦਾ ਕਾਰਜਕਾਲ ਭਟਕਣ ਵਾਲਾ ਹੀ ਰਿਹਾ ਅਤੇ ਉਸਤੋਂ ਸ਼ੇਰ ਸ਼ਾਹ ਸੂਰੀ ਨੇ ਸੱਤਾ ਖੋਹ ਕੇ ਕੁਝ ਦੇਰ ਅਫਗਾਨਾਂ ਦਾ ਸ਼ਾਸਨ ਸਥਾਪਿਤ ਕਰ ਦਿੱਤਾ ਸੀ .ਪ੍ਰੰਤੂ ਸੌਲ੍ਹਾਂ ਸਾਲਾਂ ਬਾਅਦ ਹਮਾਯੂੰ ਵਾਪਿਸ ਆ ਕੇ ਆਪਣੀ ਹਾਜਰੀ ਇਤਿਹਾਸ ਦੇ ਪੰਨਿਆਂ ਵਿੱਚ ਲਗਵਾਉਂਦਾ ਹੈ . ਮੁਗ੍ਹਲ-ਕਾਲ ਦੇ ਦੂਸਰੇ ਹਿੱਸੇ ਵਿੱਚ ਕਮਜ਼ੋਰ ਸ਼ਾਸਕ ਜਲਦੀ-ਜਲਦੀ ਆਉਂਦੇ ਅਤੇ ਜਾਂਦੇ ਰਹੇ .ਇਸ ਦੌਰਾਨ ਕੁੱਲ ਗਿਆਰਾਂ ਮੁਗ੍ਹਲ ਸ਼ਾਸਕ ਹੋਏ ਜਿਹਨਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ :-

 1. ਬਹਾਦੁਰਸ਼ਾਹ ਪਹਿਲਾ
 2. ਜਹਾਂਦਾਰਸ਼ਾਹ
 3. ਫ਼ਾਰੁਖਸ਼ਿਅਰ
 4. ਰਫ਼ੀ-ਉਦ-ਦਰਜ਼ਾਤ
 5. ਰਫ਼ੀ-ਉਦ-ਦੌਲਾ
 6. ਮੁਹੰਮਦਸ਼ਾਹ (ਰੰਗੀਲਾ )
 7. ਅਹਮਦਸ਼ਾਹ
 8. ਆਲਮਗੀਰ ਦੂਜਾ
 9. ਸ਼ਾਹ ਆਲਮ
 10. ਅਕਬਰ ਦੂਜਾ
 11. ਬਹਾਦੁਰ ਸ਼ਾਹ ਦੂਜਾ (ਜਫ਼ਰ )

ਇਸਤੋਂ ਬਾਅਦ ਆਧੁਨਿਕ ਕਾਲ ਸ਼ੁਰੂ ਹੋ ਜਾਂਦਾ ਹੈ ਅਤੇ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਦੀ ਕਹਾਣੀ ਪੂਰਨ ਤੋਰ ਤੇ ਆਧੁਨਿਕ ਭਾਰਤ ਦੇ ਇਤਿਹਾਸ ਦਾ ਵਰਣਨ ਕਰਦੀ ਹੈ ਜੋ ਦੇਸ਼ ਦੀ ਆਜ਼ਾਦੀ ਤੱਕ ਚਲਦੀ ਹੈ . ਆਧੁਨਿਕ ਕਾਲ ਦਾ ਅਧਿਐਨ ਕਰਦੇ ਸਮੇਂ ਸਾਨੂੰ ਵੰਸ਼ਾਵਲੀ ਯਾਦ ਰੱਖਣ ਦੀ ਸਹੂਲਤ ਖਤਮ ਹੋ ਜਾਂਦੀ ਹੈ .

          ਪ੍ਰੰਤੂ ਆਧੁਨਿਕ ਕਾਲ ਦਾ ਅਧਿਐਨ ਕਰਨ ਵੇਲੇ ਵੀ ਅਸੀਂ ਇਸਨੂੰ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ.ਪਹਿਲੇ ਹਿੱਸੇ ਵਿੱਚ ਈਸਟ ਇੰਡੀਆ ਕੰਪਨੀ ਦੇ ਕਾਰਜਕਾਲ ਦਾ ਸਮਾਂ ਆਉਂਦਾ ਹੈ ਅਤੇ ਦੂਸਰੇ ਹਿੱਸੇ ਵਿੱਚ 1857 ਈ. ਦੀ ਆਜ਼ਾਦੀ ਦੀ ਜੰਗ ਤੋਂ ਸ਼ੁਰੂ ਹੋ ਕੇ ਭਾਰਤ ਦੀ ਆਜ਼ਾਦੀ ਤੱਕ ਦਾ ਸਮਾਂ ਆਉਂਦਾ ਹੈ .ਰਾਜਨੀਤੀ ਸ਼ਾਸਤਰ ਦਾ ਅਧਿਐਨ ਕਰਨ ਵਾਲੇ ਸੰਵਿਧਾਨ ਦਾ ਅਧਿਐਨ ਕਰਨ ਵੇਲੇ ਈਸਟ ਇੰਡੀਆ ਕੰਪਨੀ ਦੁਆਰਾ ਬਣਾਏ ਗਏ ਕ਼ਾਨੂਨਾਂ ਤੋਂ ਹੀ ਸ਼ੁਰੂ ਕਰਦੇ ਹਨ .

 

                               ______________________________________