ਅੰਤਰਰਾਸ਼ਟਰੀ ਮਾਂ -ਬੋਲੀ ਦਿਵਸ 21 ਫਰਵਰੀ

ਜਿਵੇਂ ਭਾਰਤ ਵਿੱਚ ਅਸੀਂ 14 ਸਤੰਬਰ ਨੂੰ ਹਿੰਦੀ-ਭਾਸ਼ਾ ਦਿਵਸ ਮਨਾਉਂਦੇ ਹਾਂ ,ਉਸੇ ਤਰ੍ਹਾਂ ਹੀ ਅੰਤਰਰਾਸ਼ਟਰੀ ਪੱਧਰ ਤੇ ਮਾਂ-ਬੋਲੀ ਦਿਵਸ ਵੀ ਮਨਾਇਆ ਜਾਂਦਾ ਹੈ।ਇਹ 21 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸਦਾ ਉਦੇਸ਼ ਭਾਸ਼ਾ ਵਿਗਿਆਨ ਦੇ ਬਾਰੇ ਜਾਗਰੁਕਤਾ , ਸੰਸਕ੍ਰਿਤੀ ਦੀ ਭਿੰਨਤਾ ਅਤੇ ਬਹੁ-ਭਾਸ਼ਾਵਾਦ ਨੂੰ ਪ੍ਰਫੁਲਿੱਤ ਕਰਨਾ ਹੈ। ਇਸਦੀ ਘੋਸ਼ਣਾ ਸਭ ਤੋਂ ਪਹਿਲਾਂ ਯੂਨੈਸਕੋ ਨੇ 17 ਨਵੰਬਰ, 1999 ਨੂੰ ਕੀਤੀ ਸੀ। 21 ਫਰਵਰੀ,2000 ਤੋਂ ਲਗਾਤਾਰ ਅੰਤਰਰਾਸ਼ਟਰੀ ਮਾਂ -ਬੋਲੀ ਦਿਵਸ ਮਨਾਇਆ ਜਾਂਦਾ ਹੈ। ਬਾਅਦ ਵਿੱਚ ਸੰਯੁਕਤ ਰਾਸ਼ਟਰ ਨੇ 2008 ਨੂੰ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਸਾਲ ਘੋਸ਼ਿਤ ਕਰਦੇ ਹੋਏ ਪ੍ਰਸਤਾਵ ਪਾਸ ਕੀਤਾ ਸੀ। ਮਾਂ-ਬੋਲੀ ਨੂੰ ਮਨਾਉਣ ਦਾ ਵਿਚਾਰ ਬੰਗਲਾਦੇਸ਼ ਦੀ ਪਹਿਲ ਸੀ। ਕਿਉਂਕਿ ਬੰਗਲਾਦੇਸ਼ ਵਿੱਚ 21 ਫਰਵਰੀ ਨੂੰ ਬੰਗਲਾ ਭਾਸ਼ਾ ਨੂੰ ਸਵੀਕਾਰਤਾ ਦੇਣ ਤੋਂ ਬਾਅਦ ਸੰਘਰਸ਼ ਦੀ ਵਰ੍ਹੇਗੰਢ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਭਾਰਤ ਨੂੰ ਉੱਪ-ਮਹਾਂਦੀਪ ਕਿਉਂ ਕਿਹਾ ਜਾਂਦਾ ਹੈ ?

ਅਕਸਰ ਭਾਰਤ ਨੂੰ ਅਸੀਂ ਉੱਪ ਮਹਾਂਦੀਪ ਆਖਦੇ ਹਾਂ। ਪਰ ਕੀ ਅਸੀਂ ਸੋਚਿਆ ਹੈ ਕਿ ਭਾਰਤ ਨੂੰ ਇੱਕ ਉੱਪ ਮਹਾਂਦੀਪ ਕਿਉਂ ਕਿਹਾ ਜਾਂਦਾ ਹੈ ? ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਉੱਪ ਮਹਾਂਦੀਪ ਹੁੰਦਾ ਕੀ ਹੈ।

ਦੀਪ : ਇੱਕ ਅਜਿਹਾ ਭੁ -ਖੰਡ ਜੋ ਆਕਾਰ ਵਿੱਚ ਅਕਸਰ ਛੋਟਾ ਹੁੰਦਾ ਹੈ (ਕਦੇ ਕਦੇ ਇਹਨਾਂ ਦਾ ਆਕਾਰ ਵੱਡਾ ਵੀ ਹੋ ਸਕਦਾ ਹੈ ) ਅਤੇ ਉਸਦੇ ਚਾਰੇ ਪਾਸੇ ਜਲ ਦਾ ਵਿਸਥਾਰ ਪਾਇਆ ਜਾਂਦਾ ਹੈ ਦੀਪ ਅਖਵਾਉਂਦੇ ਹਨ।ਜਿਵੇਂ ਸ਼੍ਰੀ ਲੰਕਾ ਇੱਕ ਦੀਪ ਹੈ। ਕਦੇ ਕਦੇ ਬਹੁਤ ਸਾਰੇ ਦੀਪ ਇਕੱਠੇ ਹੀ ਲਾਗੇ ਲਾਗੇ ਪਾਏ ਜਾਂਦੇ ਹਨ ਜਿਸ ਕਾਰਨ ਉਹ ਦੀਪ-ਸਮੂਹ ਅਖਵਾਉਂਦੇ ਹਨ। ਜਿਵੇਂ ਅੰਡੇਮਾਨ ਨਿਕੋਬਾਰ ਦੀਪ ਸਮੂਹ ਹੈ। ਸਭ ਤੋਂ ਜ਼ਿਆਦਾ ਦੀਪ ਸਮੂਹ ਦੱਖਣ ਪੂਰਬੀ ਏਸ਼ੀਆ ਅਤੇ ਸ਼ਾਂਤ ਮਹਾਸਾਗਰ ਵਿੱਚ ਮਿਲਦੇ ਹਨ।

ਮਹਾਂਦੀਪ : ਮਹਾਂਦੀਪ ਧਰਤੀ ਉੱਤੇ ਅਜਿਹਾ ਭੁ-ਭਾਗ ਹੁੰਦਾ ਹੈ ਜੋ ਆਕਾਰ ਵਿੱਚ ਬਹੁਤ ਵੱਡਾ ਹੁੰਦਾ ਹੈ ਅਤੇ ਸਮੁੰਦਰ ਦੁਆਰਾ ਬਾਕੀ ਵੱਡੇ ਭੁ-ਆਕਾਰਾਂ ਤੋਂ ਅਲੱਗ ਦਿਖਾਈ ਦੇਂਦਾ ਹੈ। ਦੂਜੇ ਸ਼ਬਦਾਂ ਵਿੱਚ ਆਖੀਏ ਤਾਂ ਆਕਾਰ ਵਿੱਚ ਬਹੁਤ ਵੱਡੇ ਦੀਪ ਨੂੰ ਮਹਾਂਦੀਪ ਆਖਦੇ ਹਾਂ।

ਪ੍ਰਾਇਦੀਪ : ਇੱਕ ਅਜਿਹਾ ਭੁ-ਖੰਡ ਜੋ ਤਿੰਨ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਵੇ ਪਰ ਉਸਦਾ ਚੌਥਾ ਹਿੱਸਾ ਧਰਤੀ ਵਾਲੇ ਭਾਗ ਨਾਲ ਜੁੜਿਆ ਹੋਵੇ ਤਾਂ ਅਜਿਹੇ ਭੁ-ਖੰਡ ਨੂੰ ਪ੍ਰਾਇਦੀਪ ਆਖਦੇ ਹਨ।

ਉੱਪ-ਮਹਾਂਦੀਪ : ਜਦੋਂ ਕੋਈ ਸਥਾਨ ਕਿਸੇ ਮਹਾਂਦੀਪ ਦਾ ਹਿੱਸਾ ਹੁੰਦਾ ਹੈ ,ਪਰ ਤੁਲਨਾਤਮਕ ਰੂਪ ਨਾਲ ਭੂਗੋਲਿਕ ਰੂਪ ਤੋਂ ਅਲਗ ਅਤੇ ਛੋਟਾ ਹੁੰਦਾ ਹੈ , ਉਸਨੂੰ ਉੱਪ-ਮਹਾਂਦੀਪ ਆਖਦੇ ਹਨ। ਭਾਰਤ ਦੇ ਮਾਮਲੇ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਇੱਕ ਬਹੁਤ ਵੱਡਾ ਭੁ-ਖੰਡ ਹੈ ਜੋ ਕਿ ਏਸ਼ੀਆ ਮਹਾਂਦੀਪ ਦਾ ਹਿੱਸਾ ਹੈ। ਪਰ ਆਪਣੀਆਂ ਭੂਗੋਲਿਕ ਸੀਮਾਵਾਂ ਕਾਰਨ (ਹਿਮਾਲਿਆ ਪਰਬਤਾਂ ਦੀ ਲੜ੍ਹੀ ਇਸਨੂੰ ਬਾਕੀ ਏਸ਼ੀਆਈ ਦੇਸ਼ਾਂ , ਚੀਨ ,ਪਾਕਿਸਤਾਨ ਅਤੇ ਮਨਮਾਰ ਤੋਂ ਅਲਗ ਕਰਦੀ ਹੈ) ਬਾਕੀ ਮਹਾਂਦੀਪ ਤੋਂ ਬਿਲਕੁੱਲ ਅਲਗ ਨਜ਼ਰ ਆਉਂਦਾ ਹੈ। ਇਸ ਲਈ ਇਸਨੂੰ ਇੱਕ ਉੱਪ-ਮਹਾਂਦੀਪ ਆਖਿਆ ਜਾਂਦਾ ਹੈ।

ਭਾਰਤ ਭਵਨ

ਭਾਰਤ ਭਵਨ,ਭਾਰਤ ਦੇ ਰਾਜ ਮੱਧ ਪ੍ਰਦੇਸ਼ ਵਿਚ ਸਥਿਤ ਇਕ ਵੱਖਰੀ ਕਲਾ, ਸਭਿਆਚਾਰਕ ਕੇਂਦਰ ਅਤੇ ਮਿਊਜ਼ੀਅਮ ਹੈ। ਇਸ ਵਿਚ ਆਰਟ ਗੈਲਰੀ, ਫਾਈਨ ਆਰਟਸ ਕੁਲੈਕਸ਼ਨ, ਇਨਡੋਰ / ਆਊਟਡੋਰ ਆਡੀਟੋਰੀਅਮ, ਰੀਹਰਸਲ ਰੂਮ, ਭਾਰਤੀ ਕਵਿਤਾਵਾਂ ਦੀ ਲਾਇਬ੍ਰੇਰੀ ਆਦਿ ਵਰਗੀਆਂ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹਨ। ਇਹ ਭੋਪਾਲ ਦੇ ਵੱਡੇ ਤਲਾਬ ਦੇ ਨੇੜੇ ਸਥਿਤ ਹੈ।

Related image
ਭਾਰਤ ਭਵਨ (ਭੋਪਾਲ ,ਮੱਧ ਪ੍ਰਦੇਸ਼)

ਇਸ ਇਮਾਰਤ ਦੇ ਆਰਕੀਟੈਕਟ ਚਾਰਲਸ ਕੋਰੀਆ ਸਨ। ਉਹਨਾਂ ਦਾ ਕਹਿਣਾ ਹੈ -“ਇਹ ਕਲਾ ਕੇਂਦਰ ਇਕ ਬਹੁਤ ਹੀ ਸੁੰਦਰ ਜਗ੍ਹਾ ‘ਤੇ ਸਥਿਤ ਹੈ, ਪਾਣੀ ਉੱਤੇ ਝੁਕਿਆ ਹੋਇਆ ਇੱਕ ਪਠਾਰ ਹੈ ਜਿਸ ਤੋਂ ਤਾਲਾਬ ਅਤੇ ਇਤਿਹਾਸਕ ਸ਼ਹਿਰ ਨਜ਼ਰ ਆਉਂਦੇ ਹਨ।
“ਭੋਪਾਲ ਵਿੱਚ ਸਥਿਤ ਇਹ ਇਮਾਰਤ ਭਾਰਤ ਦੇ ਸਭ ਤੋਂ ਅਨੋਖੇ ਰਾਸ਼ਟਰੀ ਸੰਸਥਾਨਾਂ ਵਿਚੋਂ ਇਕ ਹੈ। 1982 ਵਿਚ ਸਥਾਪਿਤ, ਇਸ ਇਮਾਰਤ ਵਿਚ ਬਹੁਤ ਸਾਰੀਆਂ ਰਚਨਾਤਮਕ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਸ਼ਿਆਮਲਾ ਪਹਾੜੀਆਂ ਤੇ ਸਥਿਤ, ਇਹ ਇਮਾਰਤ ਪ੍ਰਸਿੱਧ ਆਰਕੀਟੈਕਟ ਚਾਰਲਸ ਕੋਰੀਆ ਦੁਆਰਾ ਤਿਆਰ ਕੀਤੀ ਗਈ ਸੀ। ਇਹ ਭਾਰਤ ਦੇ ਵੱਖ-ਵੱਖ ਰਵਾਇਤੀ ਕਲਾਸੀਕਲ ਕਲਾਵਾਂ ਦੀ ਸੁਰੱਖਿਆ ਲਈ ਮੁੱਖ ਕੇਂਦਰ ਹੈ। ਇਸ ਇਮਾਰਤ ਵਿਚ ਇੱਕ ਕਲਾ ਦਾ ਮਿਊਜ਼ੀਅਮ, ਆਰਟ ਗੈਲਰੀ, ਫਾਈਨ ਆਰਟਸ ਦੀ ਵਰਕਸ਼ਾਪ, ਭਾਰਤੀ ਕਵਿਤਾਵਾਂ ਦੀ ਲਾਇਬ੍ਰੇਰੀ ਸ਼ਾਮਲ ਹੈ।

ਮੋਸਟ ਫੇਵਰਡ ਨੇਸ਼ਨ ਦਾ ਦਰਜਾ

ਭਾਰਤ ਨੇ ਪੂਲਵਾਮਾ ਵਿੱਚ ਸੀ ਆਰ ਪੀ ਐੱਫ ਜਵਾਨਾਂ ਉੱਤੇ ਆਤਮਘਾਤੀ ਦਹਿਸ਼ਤਗਰਦੀ ਹਮਲੇ ਦੇ ਵਿਰੋਧ ਵਿੱਚ ਪਾਕਿਸਤਾਨ ਦੇ ਖਿਲਾਫ ਸਖ਼ਤ ਐਕਸ਼ਨ ਲੈਂਦੇ ਹੋਏ ਭਾਰਤ ਨੇ ਪਾਕਿਸਤਾਨ ਤੋਂ ਸਭ ਤੋਂ ਮੋਸਟ ਫੇਵਰਡ ਨੇਸ਼ਨ (ਐੱਮ.ਐਫ.ਐੱਨ) ਦਾ ਦਰਜਾ ਵਾਪਸ ਲੈਣ ਦੀ ਘੋਸ਼ਣਾ ਕੀਤੀ ਹੈ।
ਮੋਸਟ ਫੇਵਰਡ ਨੇਸ਼ਨ (ਐੱਮ.ਐਫ.ਐੱਨ) ਦਾ ਦਰਜ ਕਦੋਂ ਦਿੱਤਾ ਜਾਂਦਾ ਹੈ?  ਭਾਰਤ 01 ਜਨਵਰੀ, 1995 ਨੂੰ ਵਿਸ਼ਵ ਵਪਾਰ ਸੰਗਠਨ (WTO) ਦਾ ਮੈਂਬਰ ਬਣਿਆ ਸੀ। ਭਾਰਤ ਨੇ ਪਾਕਿਸਤਾਨ ਨੂੰ ਸਾਲ 1996 ਵਿਚ ਹੀ ਮੋਸਟ ਫੇਵਰਡ ਨੇਸ਼ਨ (ਐੱਮ.ਐੱਫ.ਐੱਨ) ਦਾ ਦਰਜਾ ਦੇ ਦਿੱਤਾ ਸੀ। ਪਰ ਪਾਕਿਸਤਾਨ ਵੱਲੋਂ ਭਾਰਤ ਨੂੰ ਅਜਿਹਾ ਕੋਈ ਦਰਜਾ ਨਹੀਂ ਦਿੱਤਾ ਗਿਆ।

ਮੋਸਟ ਫੈਵਰਡ ਨੈਸ਼ਨ (ਐੱਮ.ਐਫ.ਐੱਨ) ਦੀ ਦਰਜਾ ਲੈਣ ਦੀ ਪ੍ਰਕਿਰਿਆ: – ਦੱਸਣਾ ਜਰੂਰੀ ਬਣਦਾ ਹੈ ਕਿ ਵਿਸ਼ਵ ਵਪਾਰ ਸੰਗਠਨ ਦੇ ਆਰਟਿਕਲ 21 ਬੀ ਦੇ ਅਧੀਨ ਕੋਈ ਵੀ ਦੇਸ਼ ਉਸ ਸੂਰਤ ਵਿੱਚ ਕਿਸੇ ਦੇਸ਼ ਤੋਂ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਵਾਪਸ ਲੈ ਸਕਦਾ ਹੈ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਸੁਰੱਖਿਆ ਸੰਬੰਧੀ ਮੁੱਦਿਆਂ ਤੇ ਵਿਵਾਦ ਉੱਠ ਜਾਵੇ। ਹਾਲਾਂਕਿ ਇਸ ਲਈ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਨਾ ਹੁੰਦਾ ਹੈ।

ਮੋਸਟ ਫੇਵਰਡ ਨੇਸ਼ਨ ਦਾ ਕੀ ਅਰਥ ਹੈ ? ਅਸਲ ਵਿੱਚ ਐੱਮ.ਐਫ.ਐੱਨ (ਐੱਮ.ਐਫ.ਐੱਨ) ਦਾ ਮਤਲਬ ਹੈ ਸਭ ਤੋਂ ਜ਼ਿਆਦਾ ਤਰਜੀਹ ਵਾਲਾ ਦੇਸ਼। ਵਿਸ਼ਵ ਵਪਾਰ ਸੰਗਠਨ ਅਤੇ ਅੰਤਰਰਾਸ਼ਟਰੀ ਵਪਾਰ ਨਿਯਮਾਂ ਦੇ ਅਧਾਰ ਤੇ ਵਪਾਰ ਵਿੱਚ ਸਭ ਤੋਂ ਵੱਧ ਤਰਜੀਹ ਵਾਲੇ ਦੇਸ਼ (ਐੱਮ.ਐੱਫ.ਐੱਨ) ਦਾ ਦਰਜਾ ਦਿੱਤਾ ਜਾਂਦਾ ਹੈ। ਐੱਮ.ਐਫ.ਐੱਨ ਦੀ ਦਰਜਾ ਪ੍ਰਾਪਤ ਹੋ ਜਾਣ ਤੇ , ਇਸ ਗੱਲ ਦਾ ਭਰੋਸਾ ਰਹਿੰਦਾ ਹੈ ਕਿ ਉਸ ਦੇਸ਼ ਨੂੰ ਵਪਾਰ ਵਿੱਚ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ।

ਮੋਸ੍ਟ ਫੇਵਰਡ ਨੇਸ਼ਨ ਦਰਜੇ ਦਾ ਲਾਭ :- ਮੋਸਟ ਫੇਵਰਡ ਨੇਸ਼ਨ ਦਾ ਦਰਜਾ ਵਪਾਰ ਵਿੱਚ ਦਿੱਤਾ ਜਾਂਦਾ ਹੈ। ਇਸ ਦੇ ਅਧੀਨ ਆਯਾਤ-ਨਿਰਯਾਤ ਵਿੱਚ ਸਬੰਧਤ ਦੇਸ਼ ਨੂੰ ਵਿਸ਼ੇਸ਼ ਛੋਟਾਂ ਪ੍ਰਾਪਤ ਹੁੰਦੀਆਂ ਹਨ। ਇਹ ਦਰਜਾ ਪ੍ਰਾਪਤ ਦੇਸ਼ ਦਾ ਵਪਾਰ ਸਭ ਤੋਂ ਘੱਟ ਆਯਾਤ ਟੈਕਸ ‘ਤੇ ਹੁੰਦਾ ਹੈ। WTO ਦੇ ਮੈਂਬਰ ਦੇਸ਼ ਖੁੱਲ੍ਹੀ ਵਪਾਰ ਅਤੇ ਬਾਜ਼ਾਰ ਨਾਲ ਜੁੜੇ ਹੋਏ ਹਨ ਪਰ ਐੱਮ.ਐਫ.ਐੱਨ ਦੇ ਨਿਯਮਾਂ ਅਧੀਨ ਦੇਸ਼ਾਂ ਨੂੰ ਵਿਸ਼ੇਸ਼ ਛੋਟਾਂ ਦਿੱਤੀਆਂ ਜਾਂਦੀਆਂ ਹਨ। ਸੀਮਿੰਟ, ਚੀਨੀ, ਔਰਗੈਨਿਕ ਕੈਮੀਕਲ, ਰੂਈ, ਸਬਜ਼ੀ ਅਤੇ ਕੁਝ ਚੋਣਵੇਂ ਫਲਾਂ ਦੇ ਇਲਾਵਾ ਮਿਨਰਲ ਤੇਲ, ਸੁੱਕੇ ਮੇਵੇ, ਸਟੀਲ ਵਰਗੀਆਂ ਕਮੋਡਿਟੀਜ਼ ਅਤੇ ਵਸਤੂਆਂ ਦਾ ਵਪਾਰ ਦੋਨਾਂ ਦੇਸ਼ਾਂ ਵਿਚਾਲੇ ਹੈ।

ਕੀ ਭਾਰਤ ਨੂੰ ਇਸਦਾ ਨੁਕਸਾਨ ਹੋ ਸਕਦਾ ਹੈ ? ਭਾਰਤ ਜੇਕਰ ਪਾਕਿਸਤਾਨ ਦੇ ਮੋਸਟ ਫੇਵਵਰਡ ਨੈਸ਼ਨ (ਐੱਮ.ਐਫ.ਐੱਨ) ਦਾ ਦਰਜ ਖਤਮ ਕਰਦਾ ਹੈ ਤਾਂ ਹੋ ਸਕਦਾ ਹੈ ਕਿ ਪਾਕਿਸਤਾਨ ਆਪਣੇ ਵੱਲੋਂ ਭਾਰਤ ਨਾਲ ਵਪਾਰ ਕਰਨ ਨੂੰ ਹੀ ਰੋਕ ਦੇਵੇ। ਭਾਰਤ ਨੂੰ ਅਜਿਹਾ ਕਰਨ ਸਮੇਂ ਬੇਸ਼ਕ ਘਾਟਾ ਹੋ ਸਕਦਾ ਹੈ, ਪਰ ਅੱਤਵਾਦ ਨਾਲ ਨਜਿੱਠਣਾ ਅਤੇ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ, ਭਾਰਤ ਘਾਟੇ ਦੀ ਕੀਮਤ ਤੇ ਵੀ ਅਜਿਹਾ ਕਰਨ ਲਈ ਤਿਆਰ ਹੋ ਗਿਆ ਹੈ।


ਜਾਗਰਣ ਜੋਸ਼ ਤੋਂ ਪੰਜਾਬੀ ਵਿਦਿਆਰਥੀਆਂ ਲਈ ਅਨੁਵਾਦ

ਇੱਕ ਚਮਚ ਜਾਣਕਾਰੀ ਦਾ

 1. ਮਿਸਰ ਦੇ ਰਾਸ਼ਟਰਪਤੀ ਅਬਦੇਲ ਫ਼ਤਿਹ ਅਲਸੀਸੀ ਨੂੰ ਅਫ਼੍ਰੀਕੀ ਸੰਘ ਦਾ ਅਧਿਅਕਸ਼ ਨਿਯੁਕਤ ਕੀਤਾ ਗਿਆ ਹੈ। ਇਸਤੋਂ ਪਹਿਲਾਂ ਰਵਾਂਡਾ ਦੇ ਰਾਸ਼ਟਰਪਤੀ ਪਾਲ ਕਾਗਾਮੇ ਇਸਦੇ ਅਧਿਅਕਸ਼ ਸਨ। ਇਸ ਸੰਘ ਦੀ ਸਥਾਪਨਾ 26 ਮਈ, 2001 ਨੂੰ ਇਥੋਪੀਆ ਦੀ ਰਾਜਧਾਨੀ ਆਦਿਸ ਅਬਾਬਾ ਵਿੱਚ ਕੀਤੀ ਗਈ ਸੀ।
 2. ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂਧਾਬੀ ਦੀ ਅਦਾਲਤ ਵਿੱਚ ਅੰਗਰੇਜ਼ੀ ਅਤੇ ਅਰਬੀ ਤੋਂ ਇਲਾਵਾ ਹਿੰਦੀ ਨੂੰ ਅਧਿਕਾਰਕ ਭਾਸ਼ਾ ਬਣਾ ਦਿੱਤਾ ਗਿਆ ਹੈ। 
 3. (ਫਿਜ਼ੀ ਵਿੱਚ ਵੀ ਹਿੰਦੀ ਭਾਸ਼ਾ ਨੂੰ ਸਰਕਾਰੀ ਕੰਮਕਾਜ ਲਈ ਵਰਤਿਆ ਜਾਂਦਾ ਹੈ।)
 4. ਸਵੱਛ ਸ਼ਕਤੀ-2019 ਪ੍ਰੋਗਰਾਮ ਹਰਿਆਣਾ ਵਿਖੇ ਹੋਇਆ ਅਤੇ ਇਸ ਮੌਕੇ ਤੇ ਪ੍ਰਧਾਨ ਮੰਤਰੀ ਵੱਲੋਂ ਸਵੱਛਤਾ ਸ਼ਕਤੀ ਪੁਰਸਕਾਰ ਵੀ ਵੰਡੇ ਗਏ ।
 5. ਚੀਨ ਵੱਲੋਂ ਹਰ ਸਾਲ 20000 ਪਾਕਿਸਤਾਨੀ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਦੇਣ ਦੀ ਘੋਸ਼ਣਾ ਕੀਤੀ ਗਈ ਹੈ।
 6. 2019 ਦੇ ਬਜਟ ਵਿੱਚ ਕਿਸਾਨ ਸਨਮਾਨ ਨਿਧਿ ਯੋਜਨਾ ਦੀ ਘੋਸ਼ਣਾ ਕੀਤੀ ਗਈ ਹੈ ਜਿਸਦੇ ਤਹਿਤ ਛੋਟੇ ਕਿਸਾਨਾਂ ਨੂੰ ਸਾਲ ਵਿੱਚ 6000 ਰੁਪਏ ਦੀ ਰਾਸ਼ੀ ਉਸਦੀ ਆਮਦਨ ਨੂੰ ਸਪੋਰਟ ਕਰਨ ਲਈ ਦਿੱਤੇ ਜਾਣਗੇ।
 7. 12ਫਰਵਰੀ ਨੂੰ ਰਾਸ਼ਟਰਪਤੀ ਵਲੋਂ ਸੰਸਦ ਦੇ ਕੇਂਦਰੀ ਹਾਲ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੇ ਚਿੱਤਰ ਦਾ ਉਦਘਾਟਨ ਕੀਤਾ ਗਿਆ। ਸ਼੍ਰੀ ਅਟਲ ਬਿਹਾਰੀ ਵਾਜਪਾਈ 3 ਵਾਰੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ। ਪਹਿਲੀ ਵਾਰੀ 1996 ਵਿੱਚ ਦੂਸਰੀ ਵਾਰੀ 1998 ਤੋਂ 1999 ਦੌਰਾਨ 11 ਮਹੀਨੇ ਲਈ ਪ੍ਰਧਾਨ ਮੰਤਰੀ ਰਹੇ। ਇਸਤੋਂ ਬਾਅਦ 1999 ਤੋਂ 2004 ਵਿੱਚ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣੇ।
 8. ਪ੍ਰਧਾਨ ਮੰਤਰੀ ਮੋਦੀ ਵੱਲੋਂ ਹਰਿਆਣਾ ਦੇ ਝੱਜਰ ਵਿੱਚ ਰਾਸ਼ਟਰੀ ਕੈਂਸਰ ਸੰਸਥਾਨ ਦੇਸ਼ ਨੂੰ ਸਮਰਪਿਤ ਕੀਤਾ ਗਿਆ ਹੈ। ਜਿਸਦੀ ਸਥਾਪਨਾ ਦਿੱਲੀ ਦੇ ਏਮਜ਼ ਦੇ ਪ੍ਰੋਜੈਕਟ ਦੇ ਤਹਿਤ ਕੀਤੀ ਗਈ ਹੈ। ਇਸਤੋਂ ਇਲਾਵਾ ਪ੍ਰਧਾਨ ਮੰਤਰੀ ਵੱਲੋਂ ਹੀ ਆਂਧਰਾ ਪ੍ਰਦੇਸ਼ ਦੇ ਗੁੰਟੂਰ ਵਿੱਚ ਸਾਮਰਿਕ ਪੈਟਰੋਲੀਅਮ ਭੰਡਾਰਨ ਦਾ ਉਦਘਾਟਨ ਕੀਤਾ ਗਿਆ। ਇਹ ਇੱਕ ਕਿਸਮ ਦਾ ਭੂਮੀਗਤ ਕਮਰਾ ਹੈ ਜਿਸਦੀ ਯੋਗਤਾ 2.5 ਮਿਲੀਅਨ ਮੀਟ੍ਰਿਕ ਟਨ ਹੈ। ਇਸਦੇ ਕੁੱਲ ਚਾਰ ਭਾਗ ਹਨ, ਹਰੇਕ ਭਾਗ ਦੀ ਯੋਗਤਾ 0.625 ਮਿਲੀਅਨ ਟਨ ਦੀ ਹੈ। ਇੰਡੀਅਨ ਸਟ੍ਰੇਟੇਜਿਕ ਪੈਟਰੋਲੀਅਮ ਰਿਜ਼ਰਵ ਲਿਮਿਟਡ ਨੇ ਤਿੰਨ ਥਾਵਾਂ ਮੰਗਲੌਰ ,ਵਿਸ਼ਾਖਾਪਟਨਮ ਅਤੇ ਪਦੁਰ ਵਿਖੇ ਕੁੱਲ 5.33 ਮਿਲੀਅਨ ਮੀਟ੍ਰਿਕ ਟਨ ਯੋਗਤਾ ਵਾਲੇ ਕੱਚੇ ਤੇਲ ਦੇ ਸਟੋਰ ਸਥਲਾਂ ਦਾ ਨਿਰਮਾਣ ਕੀਤਾ ਹੈ।
 9. 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਮਨਾਇਆ ਜਾਂਦਾ ਹੈ। ਯੂਨੈਸਕੋ ਨੇ 2011 ਵਿੱਚ ਮਹਾਂਸਭਾ ਵਿੱਚ ਇਸਦੀ ਘੋਸ਼ਣਾ ਕੀਤੀ ਸੀ। ਇਸੇ ਦਿਨ 1946 ਵਿੱਚ ਸੰਯੁਕਤ ਰਾਸ਼ਟਰ ਰੇਡੀਓ ਨੇ ਪਹਿਲਾ ਕਾਲ ਸਾਈਨ ਟ੍ਰਾੰਸਮਿਟ ਕੀਤਾ ਸੀ।
 10. ਵਿਸ਼ਵ ਆਰਥਿਕ ਫ਼ੋਰਮ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਅਨੁਸਾਰ ਵਿਸ਼ਵ ਵਿੱਚ ਗਲੋਬਲ ਵਾਰਮਿੰਗ ਕਾਰਨ ਦੁਨੀਆਂ ਦੇ ਸਮੁੰਦਰਾਂ ਦਾ ਰੰਗ ਬਦਲ ਰਿਹਾ ਹੈ।
 11. ਫਰਵਰੀ 2019 ਦੌਰਾਨ ਹੋਣ ਵਾਲੇ 61ਵੇਂ ਗ੍ਰੈਮੀ ਅਵਾਰਡ (ਇਹ ਸੰਗੀਤ ਲਈ ਦਿੱਤੇ ਜਾਣ ਵਾਲੇ ਇਨਾਮ ਹਨ) ਸਮਾਰੋਹ ਵਿੱਚ ਰੈਪਰ ਕਾਰਡੋ ਬੀ. ਬੈਸਟ ਐਲਬਮ ਦਾ ਅਵਾਰਡ ਜਿੱਤਣ ਵਾਲੀ ਪਹਿਲੀ ਸੋਲੋ ਮਹਿਲਾ ਕਲਾਕਾਰ ਬਣ ਗਈ ਹੈ। ਇਸਤੋਂ ਇਲਾਵਾ ਅਮਰੀਕਨ ਸਿੰਗਰ ਕੈਸੀ ਮੁਸਗਰੇਵ ਨੇ ਐਲਬਮ ਆਫ਼ ਦ ਯੀਅਰ ਤੋਂ ਇਲਾਵਾ 4 ਗ੍ਰੈਮੀ ਇਨਾਮ ਆਪਣੇ ਨਾਮ ਕੀਤੇ ਹਨ।
 12. ਹਰਸਿਮਰਤ ਕੌਰ ਬਾਦਲ ਵੱਲੋਂ ਹਿਮਾਚਲ ਪ੍ਰਦੇਸ਼ ਦੇ ਪਹਿਲੇ ਮੈਗਾ ਫ਼ੂਡ ਪਾਰਕ (ਕਰੇਮਿਕ ਮੈਗਾ ਫੂਡ ਪਾਰਕ) ਦਾ ਉਦਘਾਟਨ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਜੈ ਰਾਮ ਠਾਕੁਰ ਹਨ।)
 13. ਭਾਰਤ ਨੂੰ ਅਮਰੀਕਨ ਬੋਇੰਗ ਕੰਪਨੀ ਵੱਲੋਂ ਚਿਨੂਕ ਹੈਲੀਕਾਪਟਰਾਂ ਦੀ ਪਹਿਲੀ ਖੇਪ ਪ੍ਰਾਪਤ ਹੋ ਗਈ ਹੈ। ਇਹ ਅਮਰੀਕਾ ਦਾ ਸਪੈਸ਼ਲ ਦੋ ਰੋਟਰ ਵਾਲਾ ਹੈਵਿਲਿਫਟ ਹੈਲੀਕਾਪਟਰ ਹੈ। ਇਸਤੋਂ ਇਲਾਵਾ ਭਾਰਤ ਨੇ ਅਮਰੀਕਾ ਨਾਲ 22 ਅਪਾਚੇ ਹੈਲਕਾਪਟਰ ਬਾਰੇ ਵੀ ਕਰਾਰ ਕੀਤਾ ਹੈ।
 14. ਭਾਰਤ ਬੰਗਲਾਦੇਸ਼ ਦੇ 1800 ਲੋਕ ਸੇਵਕਾਂ ਨੂੰ ਅਗਲੇ ਛੇ ਸਾਲਾਂ ਵਿੱਚ ਆਪਣੇ “ਰਾਸ਼ਟਰੀ ਸੁਸ਼ਾਸਨ ਕੇਂਦਰ ਮੰਸੂਰੀ” ਵਿਖੇ ਪ੍ਰਸ਼ਾਸਨਿਕ ਟਰੇਨਿੰਗ ਦਵੇਗਾ।ਇਸਤੋਂ ਪਹਿਲਾਂ ਵੀ 1500 ਲੋਕ ਸੇਵਕਾਂ ਨੂੰ ਟਰੇਨਿੰਗ ਦਿੱਤੀ ਜਾ ਚੁਕੀ ਹੈ। ਭਾਰਤ ਸਰਕਾਰ ਵੱਲੋਂ 2014 ਵਿੱਚ ਮੰਸੂਰੀ ਵਿਖੇ ਸਥਿੱਤ ਰਾਸ਼ਟਰੀ ਪ੍ਰਸ਼ਾਸਨਿਕ ਖੋਜ ਕੇਂਦਰ ਨੂੰ ਪਦ-ਉਨਤ ਕਰਕੇ ਰਾਸਸ਼ਟਰੀ ਸੁਸ਼ਾਸਨ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ।      _______________________________________

ਭਾਰਤ ਦੀਆਂ ਚਾਰ ਦਿਸ਼ਾਵਾਂ


ਭਾਰਤ ਦੇ ਧੁਰ ਉੱਤਰੀ ਸਿਰੇ ਦਾ ਆਖਰੀ ਪੁਆਇੰਟ = ਇੰਦਰਾ ਕੌਲ

ਭਾਰਤ ਦੇ ਧੁਰ ਦੱਖਣ ਸਿਰੇ ਦਾ ਆਖਰੀ ਪੁਆਇੰਟ = ਇੰਦਰਾ ਪੁਆਇੰਟ

ਭਾਰਤ ਦੇ ਧੁਰ ਪੂਰਬੀ ਸਿਰੇ ਦਾ ਆਖਰੀ ਪਿੰਡ = ਕਬੀਥੂ (ਅਰੁਣਾਂਚਲ ਪ੍ਰਦੇਸ਼)

ਭਾਰਤ ਦੇ ਧੁਰ ਪੱਛਮੀ ਸਿਰੇ ਦਾ ਆਖਰੀ ਪਿੰਡ = ਗੁਹਾਰ ਮੋਤੀ ,ਜ਼ਿਲ੍ਹਾ ਕੱਛ (ਗੁਜਰਾਤ)

ਕਲੀਨ ਏਅਰ ਐਕਟ -1952

1952 ਈ:ਵਿੱਚ ਜਹਿਰੀਲੀ ਹਵਾ ਨੇ ਲੰਦਨ ਵਿੱਚ ਕਈ ਹਫ਼ਤੇ ਤੱਕ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਸੀ। ਲਗਭਗ 4000 ਲੋਕਾਂ ਦੀ ਜਹਿਰੀਲੀ ਹਵਾ ਕਾਰਣ ਜਾਨ ਗਈ ਸੀ।ਇਸਤੋਂ ਬਾਅਦ ਹੀ ਦੁਨੀਆਂ ਭਰ ਵਿੱਚ ਵਾਤਾਵਰਣ ਉੱਤੇ ਰਿਸਰਚ,ਸਿਹਤ ਉੱਤੇ ਇਸਦੇ ਅਸਰ ਅਤੇ ਸਰਕਾਰ ਵੱਲੋਂ ਵਾਤਾਵਰਣ ਸਬੰਧੀ ਕਨੂੰਨਾਂ ਤੋਂ ਲੈ ਕੇ ਹਵਾ ਦੀ ਸ਼ੁੱਧਤਾ ਨੂੰ ਲੈ ਕੇ ਆਮ ਜਾਗਰੂਕਤਾ ਦੀਆਂ ਗੱਲਾਂ ਅਤੇ ਵਿਚਾਰਾਂ ਸ਼ੁਰੂ ਹੋਈਆਂ । ਇਸੇ ਦੇ ਸਿੱਟੇ ਵਜੋਂ ਬਰਤਾਨੀਆ ਵਿੱਚ 1956 ਈ: ਵਿੱਚ ਕਲੀਨ ਏਅਰ ਐਕਟ ਬਣਾਇਆ ਗਿਆ। ਇਸਤੋਂ ਬਾਅਦ ਵਾਤਾਵਰਨ ਦੀ ਸੁਰੱਖਿਆ ਤੇ ਕੰਮ ਕੀਤਾ ਗਿਆ।ਕੋਇਲੇ ਤੋੰ ਬਣਨ ਵਾਲੀ ਬਿਜਲੀ ਦਾ ਉਤਪਾਦਨ ਘਟਾਇਆ ਗਿਆ ਅਤੇ ਨਵੀਂ ਪਲਾਨਿੰਗ ਕਰਕੇ ਸ਼ਹਿਰਾਂ ਦਾ ਨਿਰਮਾਣ ਕੀਤਾ ਗਿਆ।

ਅੱਜਕਲ (ਫਰਵਰੀ,2019) ਥਾਈਲੈਂਡ ਦੀ ਰਾਜਧਾਨੀ ਬੈੰਕਾਕ ਵਿੱਚ ਪ੍ਰਦੂਸ਼ਣ ਕਾਰਨ ਐਮਰਜੈਂਸੀ ਵਾਲੀ ਸਥਿਤੀ ਬਣ ਗਈ ਹੈ।ਇਥੇ ਇੱਕ ਹਫਤੇ ਤੋਂ ਜਹਿਰੀਲੀ ਧੁੰਦ ਛਾਈ ਹੋਈ ਹੈ

ਸ਼ਹਿਰਾਂ ਦੇ 400 ਤੋਂ ਵੱਧ ਸਕੂਲਾਂ ਵਿੱਚ ਛੁੱਟੀ ਕਰਨੀ ਪਈ ਹੈ। ਲੋਕਾਂ ਨੂੰ ਮਾਸਕ ਪਾ ਕੇ ਹੀ ਬਾਹਰ ਜਾਣ ਲਈ ਕਿਹਾ ਗਿਆ ਹੈ। ਹਲਾਤ ਕਾਬੂ ਕਰਨ ਵਿੱਚ ਹਾਲੇ ਤੱਕ ਦੇ ਸਾਰੇ ਜਤਨ ਨਾਕਾਫ਼ੀ ਸਾਬਤ ਹੋਏ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚੀਨ ਤੋੰ ਆ ਰਹੀ ਜਹਿਰੀਲੀ ਹਵਾ ਦੀ ਵਜ੍ਹਾ ਨਾਲ ਅਜਿਹਾ ਹੋਇਆ ਹੈ।

ਇਸੇ ਤਰ੍ਹਾਂ ਦੀ ਹਾਲਤ ਇੱਕ ਵਾਰ ਅਸੀਂ ਦਿੱਲੀ ਵਿੱਚ ਵੀ ਦੇਖ ਚੁੱਕੇ ਹਾਂ। ਮਨੁੱਖੀ ਤਰੱਕੀ ਨੇ ਹਵਾ ਹੀ ਨਹੀਂ ਹੋਰ ਵੀ ਬਹੁਤ ਕੁਝ ਜ਼ਹਿਰੀਲਾ ਕੀਤਾ ਹੈ।

ਇਸਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਅਸੀਂ ਆਪਣੇ ਪੈਸੇ ਨੂੰ ਅਜਿਹੀ ਖੋਜ ਕਰਨ ਲਈ ਵਰਤੀਏ ਜਿਸ ਵਿੱਚ ਵਾਤਾਵਰਨ ਨੂੰ ਦੂਸ਼ਿਤ ਕੀਤੇ ਬਿਨਾਂ ਹਰ ਕੰਮ ਹੋਵੇ। ਕਿਉਂਕਿ ਸਿਰਫ ਐਕਟ ਬਣਾਉਣ ਨਾਲ ਹੀ ਹਵਾ ਸਾਫ ਨਹੀਂ ਹੁੰਦੀ। ਜਿਵੇਂ ਪਲਾਸਟਿਕ ਲਿਫਾਫਿਆਂ ਨੂੰ ਨਾ ਵਰਤਣ ਬਾਰੇ ਕਨੂੰਨ ਤਾਂ ਬਣਾ ਦਿੱਤਾ ਹੈ ਪਰ ਲਿਫਾਫੇ ਬਣਾਉਣ ਤੇ ਕੋਈ ਪਾਬੰਦੀ ਨਹੀਂ ਹੈ। ਇਸ ਤਰ੍ਹਾਂ ਦੇ ਕਦਮ ਤਾਂ ਭੰਬਲਭੂਸਾ ਹੀ ਵਧਾਉਂਦੇ ਹਨ ।