ਸ਼ਕਤੀ ਦੇ ਸਾਧਨ – 1 ( ਕੋਲ੍ਹਾ )

ਕੋਲ੍ਹਾ,ਖਣਿਜ ਤੇਲ , ਪਣ-ਬਿਜਲੀ ਅਤੇ ਪਰਮਾਣੂ-ਉਰਜਾ ਸ਼ਕਤੀ ਦੇ ਮੁੱਖ ਸਾਧਨ ਹਨ |ਬੇਸ਼ਕ ਆਧੁਨਿਕ ਯੁੱਗ ਵਿੱਚ ਹੋਰ ਵੀ ਬਹੁਤ ਸਾਰੇ ਸਾਧਨ ਖੋਜੇ ਜਾ ਰਹੇ ਹਨ ਪਰ ਕੋਲ੍ਹਾ ਉਦਯੋਗਕ ਬਾਲਣ ਵਜ਼ੋਂ ਅੱਜ ਵੀ ਸਭ ਤੋਂ ਵੱਧ ਮਹਤਵਪੂਰਣ ਸਾਧਨ ਹੈ| ਭਾਰਤ ਵਿੱਚ ਕੁੱਲ ਕਾਰਬੋਨਿਕ ਸ਼ਕਤੀ ਦੀ ਮੰਗ ਦੀ 60.0% ਪੂਰਤੀ ਕੋਲੇ ਤੇ ਲਿਗਨਾਇਟ ਤੋਂ ਹੀ ਕੀਤੀ ਜਾਂਦੀ ਹੈ |ਖਣਿਜ ਭੰਡਾਰਾਂ ਦੇ ਹਿਸਾਬ ਤੋਂ ਕੋਲਾ ਦੇਸ਼ ਦਾ ਸਭ ਤੋਂ ਵੱਡਾ ਖਣਿਜ ਸਾਧਨ ਹੈ |ਸਾਡਾ ਦੇਸ਼ ਸੰਸਾਰ ਦੇ ਸਭ ਤੋਂ ਵੱਡੇ ਤਿੰਨ ਕੋਲਾ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਹੈ | ਚੀਨ ਅਤੇ ਸੰਯੁਕਤ ਰਾਜ coalਅਮਰੀਕਾ ਹੀ ਕੇਵਲ ਅਜਿਹੇ ਦੇਸ਼ ਹਨ ਜਿੱਥੇ ਭਾਰਤ ਤੋਂ ਵੱਧ ਕੋਲੇ ਦਾ ਉਤਪਾਦਨ ਹੁੰਦਾ ਹੈ | ਦੇਸ਼ ਦੇ ਲਗਪਗ ਸਾਰੇ ਕੋਲਾ ਭੰਡਾਰ ਗੋੰਡਵਾਨਾ ਯੁੱਗ ਵਿੱਚ ਬਣੀਆਂ ਦੱਖਣੀ ਭਾਰਤ ਦੀਆਂ ਚੱਟਾਨਾਂ ਵਿੱਚ ਮਿਲਦੇ ਹਨ | ਦੇਸ਼ ਵਿੱਚ ਕੋਲਾ ਭੰਡਾਰ ਦੀ ਵੰਡ ਨੂੰ ਦੇਖ ਕੇ ਇਹ ਪਤਾ ਚਲਦਾ ਹੈ ਕਿ ਇਸਦਾ ਤਿੰਨ -ਚੌਥਾਈ ਹਿੱਸਾ ਦਮੋਦਰ ਨਦੀ ਘਾਟੀ ਖੇਤਰ ਵਿੱਚ ਸਥਿੱਤ ਹੈ | ਇੱਥੇ ਰਾਣੀਗੰਜ, ਝਰੀਆ , ਗਿਰਿਡੀਹ, ਬੋਕਾਰੋ ਅਤੇ ਕਰਨਪੁਰ ਕੋਲੇ ਦੇ ਮੁੱਖ ਖੇਤਰ ਹਨ | ਇਹ ਸਾਰੇ ਬੰਗਾਲ, ਬਿਹਾਰ ਅਤੇ ਝਾਰਖੰਡ ਰਾਜਾਂ ਵਿੱਚ ਸਥਿੱਤ ਹਨ | ਇਸਦੇ ਇਲਾਵਾ ਮੱਧ ਪ੍ਰਦੇਸ਼ ਛੱਤੀਸਗੜ੍ਹ ਦੇ ਸਿੰਗਰੌਲੀ , ਉਮਰੀਆ, ਸਹਾਗ੍ਪੁਰ , ਸੋਲਹਾਟ, ਕੋਰਵਾ ਅਤੇ ਰਾਮਗੜ੍ਹ ( ਉੜੀਸਾ ) ਦੇ ਦੇਵਗੜ੍ਹ ਅਤੇ ਤੇਲਚਿਰ , ਮਹਾਰਾਸ਼ਟਰ ਦੇ ਚਾਂਦਾ ਅਤੇ ਆਂਧਰਾ ਪ੍ਰਦੇਸ਼ ਵਿੱਚ ਸਿੰਗਰੋਨੀ ਮੁੱਖ ਖਾਣ ਖੇਤਰ ਹਨ |

ਆਜ਼ਾਦੀ ਤੋਂ ਬਾਅਦ ਕੋਲਾ ਖਾਣ ਉਦਯੋਗ ਦਾ ਰਾਸ਼ਟਰੀਕਰਣ ਕਰ ਦਿੱਤਾ ਗਿਆ ਸੀ | ਮਜਦੂਰਾਂ ਨੂੰ ਅਤਿਆਚਾਰ ਤੋਂ ਬਚਾਉਣਾ, ਖਾਣ ਦਾ ਕੰਮ ਯੋਜਨਾਬੱਧ ਤਰੀਕੇ ਨਾਲ ਕਰਨ ਲਈ ਖੇਤਰਾਂ ਵਿੱਚ ਵਾਤਾਵਰਣ ਨੂੰ ਬਣਾਏ ਰੱਖਣ ਲਈ ਅਜਿਹਾ ਕੀਤਾ ਗਿਆ ਹੈ | ਹੁਣ ਦੇਸ਼ ਦੇ ਮੁੱਖ ਕੋਲਾ ਖੇਤਰ ਇਸ ਪ੍ਰਕਾਰ ਹਨ : – ਰਾcoal landਣੀਗੰਜ, ਝਰੀਆ , ਪੂਰਬੀ ਅਤੇ ਪੱਛਮੀ ਬੋਕਾਰੋ : ਪੰਚਕਾਨਹਾਂ ਅਤੇ ਤਵਾ ਘਾਟੀ, ਸਿੰਗਰੌਲੀ, ਚਾਂਦਾ-ਵਾਰਧਾ ; ਤੇਲਚਿਰ ਅਤੇ ਗੋਦਾਵਰੀ ਘਾਟੀ ਆਦਿ ਹਨ |

ਦੇਸ਼ ਵਿੱਚ ਮਿਲਣ ਵਾਲੇ ਕੁੱਲ ਕੋਲਾ ਭੰਡਾਰਾਂ ਦਾ ਅੰਦਾਜ਼ਾ 19602 ਕਰੋੜ ਟਨ ਹੈ | ਇਸ ਵਿੱਚੋਂ 16632 ਕਰੋੜ ਟਨ ਨਾਨ-ਕੋਕਿੰਗ ਅਤੇ 2970 ਕਰੋੜ ਟਨ ਕੋਕਿੰਗ ਕੋਲਾ ਹੈ |ਕੋਲ ਇੰਡੀਆ ਲਿਮਿਟਡ ਜੋ ਇੱਕ ਸਰਕਾਰੀ ਸੰਸਥਾ ਹੈ ਅਤੇ ਕੋਲੇ ਦੇ ਸਬੰਧਿਤ ਪ੍ਰਬੰਧ ਅਤੇ ਪ੍ਰਸ਼ਾਸਨ ਇਸ ਦੇ ਹੱਥ ਵਿੱਚ ਹਨ | ਇਹ ਸੰਸਾਰ ਦੀ ਦੂਸਰੀ ਸਭ ਤੋਂ ਵੱਡੀ ਕੰਮ ਪ੍ਰਦਾਨ ਕਰਨ ਵਾਲੀ ਸੰਸਥਾ ਹੈ ਜਿਸ ਵਿੱਚ 6.46 ਲੱਖ ਕਾਮੇ ਕੰਮ ਕਰਦੇ ਹਨ |ਬਿਜਲੀ ਅਤੇ ਗੈਸ ਬਣਾਉਣ ਦੇ ਕੰਮ ਵਿੱਚ ਇਹ ਕੋਲਾ ਕਾਫੀ ਫਾਇਦੇਮੰਦ ਸਿੱਧ ਹੋਇਆ ਹੈ | ਦੇਸ਼ ਦੇ ਤਾਪ ਬਿਜਲੀਘਰ (ਥਰਮਲ ਪਲਾਂਟ ) ਕੋਲੇ ਨਾਲ ਹੀ ਚਲਾਏ ਜਾਂਦੇ ਹਨ | ਇਸ ਨਾਲ ਉਦਯੋਗਾਂ ਦੇ ਵਿਕੇਂਦਰੀਕਰਣ ਵਿੱਚ ਵੀ ਮਦਦ ਮਿਲਦੀ ਹੈ ਅਤੇ ਦੂਸਰੇ ਆਵਾਜਾਈ ਦਾ ਖਰਚਾ ਵੀ ਬੱਚ ਜਾਂਦਾ ਹੈ |

ਲਿਗਨਾਇਟ ਜੋ ਕਾਫੀ ਘਟੀਆ ਕਿਸਮ ਦਾ ਕੋਲਾ ਹੁੰਦਾ ਹੈ , ਭੂਰਾ ਕੋਲਾ ਵੀ ਕਹਾਉਂਦਾ ਹੈcoal mine | ਇਸਦਾ ਜਮ੍ਹਾਂ ਭੰਡਾਰ ਤੁਲਣਾ ਵਿੱਚ ਘੱਟ ਹੈ ਇਸਦਾ ਮੁੱਖ ਹਿੱਸਾ ਤਮਿਲਨਾਡੂ ਵਿੱਚ ਨਵੇਲੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਮਿਲਦਾ ਹੈ | ਲਿਗਨਾਇਟ ਕੋਲ੍ਹੇ  ਦੇ ਮਿਲਣ ਕਰਕੇ ਇਸ ਰਾਜ ਨੂੰ ਬੇਹੱਦ ਫਾਇਦਾ ਹੋਇਆ ਹੈ ਜਿਸ ਵਿੱਚ ਨਵੇਲੀ ਸਥਾਨ ਤੇ ਬਿਜਲੀ ਘਰ ਬਣਾ ਕੇ ਪੂਰੇ ਰਾਜ ਵਿੱਚ ਬਿਜਲੀ ਭੇਜੀ ਜਾਂਦੀ ਹੈ |

ਭਾਰਤ ਵਿੱਚ ਕੋਲੇ ਦਾ ਉਤਪਾਦਨ ਦਾ ਲਗਪਗ 90% ਹਿੱਸਾ ਥਰਮਲ ਬਿਜਲੀ ਕੇਂਦਰਾਂ ਵਿੱਚ ਵਰਤਿਆ ਜਾਂਦਾ ਹੈ | ਸਾਡੇ ਪੰਜਾਬ ਵਿੱਚ ਕੋਲੇ ਤੇ ਅਧਾਰਤ ਤਿੰਨ ਥਰਮਲ ਪਲਾਂਟ ਇਕਾਈਆਂ ਇੱਕ ਰੋਪੜ ਅਤੇ ਦੋ ਬਠਿੰਡਾ ਸ਼ਹਿਰਾਂ ਵਿੱਚ ਲੱਗੇ ਹੋਏ ਹਨ ਜਿਸ ਨਾਲ ਇਸ ਰਾਜ ਵਿੱਚ ਬਿਜਲੀ ਦੀ ਪੂਰਤੀ ਦੀ ਸਮੱਸਿਆ ਕਾਫੀ ਹੱਦ ਤੱਕ ਘੱਟ ਗਈ ਹੈ | ਪੰਜਾਬ ਵਿੱਚ ਤਿੰਨ ਹੋਰ ਛੋਟੇ ਤਾਪ ਬਿਜਲੀ ਘਰ ਨਿਜੀ ਭਾਈਵਾਲੀ ਨਾਲ ਵੀ ਸਥਾਪਤ ਕੀਤੇ ਜਾ ਰਹੇ ਹਨ | ਲੋਹਾ ਅਤੇ ਇਸਪਾਤ ਉਦਯੋਗ ਵਿੱਚ ਵੀ ਕੋਲੇ ਦੀ ਭਾਰੀ ਮੰਗ ਹੈ | ਕੁੱਲ ਉਤਪਾਦਨ ਦਾ ਪੰਜਵਾਂ ਹਿੱਸਾ ਇਸ ਉਦਯੋਗ ਵਿੱਚ ਪ੍ਰਯੋਗ ਹੁੰਦਾ ਹੈ | ਬਾਕੀ ਵਿੱਚੋਂ ਕਾਫੀ ਹਿੱਸਾ ਇੱਟਾਂ ਦੇ ਭੱਠਿਆਂ, ਰੇਲ-ਇੰਜਣ, ਸੀਮਿੰਟ ਤੇ ਖਾਦ ਕਾਰਖਾਨਿਆਂ ਆਦਿ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਵਰਤਿਆ ਜਾਂਦਾ ਹੈ |

____________________

ਉਪਰੋਕਤ ਲੇਖ ਨੂੰ ਪੜਨ ਤੋਂ ਬਾਅਦ ਇਸਦੇ ਨਾਲ ਸਬੰਧਤ ਛੋਟਾ ਜਿਹਾ ਕਵਿਜ਼ ਖੇਡਣ ਲਈ ਇੱਥੇ ਕਲਿੱਕ ਕਰੋ |

ਖੇਤੀਬਾੜੀ ਸ਼ਾੱਟ ਕੀ ਹੈ ?

ਇਸ ਸ਼ਬਦ ਦੀ ਵਰਤੋਂ ਕ੍ਰਿਕੇਟ ਦੀ ਖੇਡ ਵਿੱਚ ਕੀਤੀ ਜਾਂਦੀ ਹੈ | ਇਸਦਾ ਪ੍ਰਯੋਗ ਉਸ ਸਮੇਂ ਕੀਤਾ ਜਾਂਦਾ ਹੈ ਜਦੋਂ ਕਿਸੇ ਆ ਰਹੀ ਬਾਲ ਨੂੰ ਖਿਡਾਰੀ ਬੱਲੇ ਦੇ ਸਵਿੰਗ ਨਾਲ ਖੇਤਾਂ ਵਿੱਚ ਚਲਾਉਣ ਵਾਲ੍ਹੀ ਦਾਤਰੀ ਦੀ ਤਰ੍ਹਾਂ ਖੇਡਦਾ ਹੈ | ਸ਼ਾਟ ਅਕਸਰ ਬਿੱਟ ਦੁਆਰਾ ਪਿੱਚ ਦਾ ਇੱਕ ਹਿੱਸਾ ਬਣਦਾ ਹੈ ਜਿਸ ਕਰਕੇ ਇਸਨੂੰ ਖੇਤੀਬਾੜੀ ਸ਼ਾਟ ਕਿਹਾ ਜਾਂਦਾ ਹੈ | ਇਸ ਕਿਸਮ ਦੀ ਸ਼ਾਟ ਖੇਡਣ ਦੀ ਕੋਈ ਤਕਨੀਕ ਦੀ ਲੋੜ ਨਹੀਂ ਹੈ | ਇਹ ਸਲਾਗ ਸ਼ਾਟ ਜ਼ਿਆਦਾਤਰ ਗਲੀ ਦੇ ਮੈਚ ਦੇ ਦੌਰਾਨ ਖੇਡਿਆ ਜਾਂਦਾ ਹੈ ਕਿਉਂਕਿ ਉੱਥੇ ਬਹੁਤ ਘੱਟ ਜਾਂ ਕੋਈ ਤਕਨੀਕ ਦੀ ਜ਼ਰੂਰਤ ਨਹੀਂ ਹੁੰਦੀ ਹੈ | ਇਸ ਕਿਸਮ ਦੇ ਸ਼ਾਟ ਨੂੰ ਚਲਾਉਣ ਦੌਰਾਨ ਗਲਤ ਪਕੜ, ਪੈਰ ਜਾਂ ਮੋਢੇ ਨੂੰ ਵੇਖਿਆ ਜਾ ਸਕਦਾ ਹੈ |

 

ਬਾਸੀ ਖਬਰਾਂ – 2

 1. 19 ਜੂਨ,2018 ਅਮਰੀਕੀ ਰਾਸ਼ਟਰਪਤੀ ਨੇ ਪੈਂਟਾਗਨ ਨੂੰ ਸਪੇਸ ਆਰਮੀ ਗਠਿਤ ਕਰਨ ਦਾ ਆਦੇਸ਼ ਦਿੱਤਾ।
 2. ਕੇਂਦਰੀ ਮਨੁੱਖੀ ਸੰਸਾਧਨ ਮੰਤਰੀ ਸ਼੍ਰੀ ਪ੍ਰਕਾਸ਼ ਜਾੜਵੇਕਰ ਨੇ ਪੜ੍ਹੋ ਪੜ੍ਹਾਓ ਦਿਵਸ 19 ਜੂਨ,2018 ਦੇ ਮੌਕੇ ਤੇ ਡਿਜੀਟਲ ਲਾਇਬਰੇਰੀ ਦਾ ਉਦਘਾਟਨ ਕੀਤਾ। ਇਸ ਡਿਜੀਟਲ ਲਾਇਬਰੇਰੀ ਨੂੰ ਆਈ. ਆਈ. ਟੀ. ਖੜ੍ਹਗਪੁਰ ਨੇ ਵਿਕਸਿਤ ਕੀਤਾ ਹੈ।
 3. ਤਮਿਲਨਾਡੂ ਦੀ ਅਨੁਕ੍ਰਤੀ ਵਾਸ 2018 ਦੀ ਮਿਸ ਇੰਡੀਆ ਬਣੀ |2017 ਵਿੱਚ ਚੁਣੀ ਗਈ ਮਿਸ ਵਰ੍ਲਡ ਮਾਨੁਸ਼ੀ ਛਿੱਲਰ ਨੇ ਉਸਨੂੰ ਤਾਜ ਪਹਿਣਾਇਆ |
 4. ਇਸ ਸਾਲ ਇੰਡੀਆ ਸਮਾਰਟ ਸਿਟੀ ਅਵਾਰਡ 2018 , ਸੂਰਤ ਨੂੰ ਮਿਲਿਆ ਹੈ।
 5. ਆਸਕਰ ਅਵਾਰਡ ਪ੍ਰਾਪਤ ਸੰਗੀਤਕਾਰ ਏ.ਆਰ.ਰਹਿਮਾਨ ਨੂੰ ਸਿੱਕਮ ਰਾਜ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।
 6. ਹਰਿਆਣਾ ਸਰਕਾਰ ਨੇ ਪਿੰਡਾਂ ਨੂੰ ਸਿਰ ਰੈੰਕਿੰਗ ਦੇਣ ਦਾ ਫੈਸਲਾ ਕੀਤਾ।
 7. SIPRI ਦੀ ਤਾਜ਼ਾ ਰਿਪੋਰਟ ਅਨੁਸਾਰ ਵਿਸ਼ਵ ਵਿੱਚ ਸਭ ਤੋਂ ਵੱਧ ਪਰਮਾਣੂ ਹਥਿਆਰ ਰੂਸ ਕੋਲ੍ਹ ਹਨ।
 8. 20 ਜੂਨ ਨੂੰ ਵਿਸ਼ਵ ਰਫਿਊਜ਼ੀ ਦਿਵਸ ਮਨਾਇਆ ਗਿਆ।
 9. ਚੌਥੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਹਰਾਦੂਨ ਵਿਖੇ ਸਥਾਪਤ ਫਾਰੈਸਟ ਰਿਸਰਚ ਇੰਸਟੀਚਿਊਟ ਵਿਖੇ 55 ਹਜ਼ਾਰ ਲੋਕਾਂ ਸਮੇਤ ਯੋਗਾ ਕੀਤਾ। ਇਸ ਵਾਰ ਦੇ ਯੋਗ ਦੋਵਸ ਦਾ ਥੀਮ ਸੀ :ਸ਼ਾਂਤੀ ਲਈ ਯੋਗਾ।
 10. ਸੰਯੁਕਤ ਰਾਸ਼ਟਰ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਸਾਲ 2016 ਦੌਰਾਨ ਵਿਸ਼ਵ ਭਰ ਵਿੱਚ ਹਵਾ ਦੇ ਪ੍ਰਦੂਸ਼ਣ ਕਾਰਨ 42 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਬਾਸੀ ਖਬਰਾਂ – 1

 1. ਜੰਮੂ ਅਤੇ ਕਸ਼ਮੀਰ ਵਿੱਚ ਬੀ.ਜੇ.ਪੀ. ਨੇ ਮਹਿਬੂਬਾ ਮੁਫਤੀ ਦੀ ਸਰਕਾਰ ਤੋਂ ਅਲੱਗ ਹੋਣ ਦਾ ਫੈਸਲਾ ਕੀਤਾ |
 2. ਇੱਕ ਰਿਪੋਰਟ ਅਨੁਸਾਰ ਪਾਕਿਸਤਾਨ ਕੋਲ ਭਾਰਤ ਨਾਲੋਂ ਜਿਆਦਾ ਐਟਮੀ ਹਥਿਆਰ ਹਨ |
 3. ਅਮਰੀਕਾ ਨੇ 19 ਜੂਨ, 2018 ਨੂੰ ਸੰਯ੍ਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਤੋਂ ਬਾਹਰ ਹੋਣ ਦੀ ਘੋਸ਼ਣਾ ਕੀਤੀ ਹੈ |
 4. ਮੇਸੇਡੋਨਿਆ (ਮਕਦੂਨੀਆ) ਨੇ 17 ਜੂਨ ,2018 ਨੂੰ ਆਪਣੇ ਦੇਸ਼ ਦਾ ਨਾਮ ਬਦਲਕੇ ‘ਉੱਤਰੀ ਮੇਸੇਡੋਨਿਆ ਗਣਰਾਜ’ ਰੱਖਿਆ |
 5. ਐਸ.ਸੀ.ਓ. ਦੀ ਬੈਠਕ ਵਿੱਚ ਭਾਰਤ ਨੇ ਪਾਕਿਸਤਾਨੀ ਕਬਜੇ ਦੇ ਕਸ਼ਮੀਰ ਵਿੱਚੋਂ ਨਿਕਲਣ ਵਾਲੀ ਚੀਨ ਦੀ ‘ਵਨ ਬੈਲਟ,ਵਨ ਰੋਡ ‘ ਪਰਿਯੋਜਨਾ ਦਾ ਸਮਰਥਨ ਨਹੀਂ ਕੀਤਾ |
 6. ਅਰਵਿੰਦ ਸਕਸੇਨਾ ਨੂੰ ਕੇਂਦਰ ਸਰਕਾਰ ਨੇ ਸੰਘ ਲੋਕ ਸੇਵਾ ਯੋਗ ਦਾ ਕਾਰਜਕਾਰੀ ਚੇਅਰਮੈਨ ਨਿਯੁਕਤ ਕੀਤਾ ਹੈ |
 7. ਕੈਨੇਡਾ ਵਿੱਚ ਸਾਲ 2018 ਦਾ ਜੀ- 7 ਸੰਮੇਲਨ ਆਯੋਜਿਤ ਕੀਤਾ ਗਿਆ ਸੀ |
 8. 12 ਜੂਨ ਨੂੰ ਵਿਸ਼ਵ ਭਰ ਵਿੱਚ ਬਾਲ ਮਜ਼ਦੂਰੀ ਵਿਰੁੱਧ ਦਿਵਸ ਮਨਾਇਆ ਗਿਆ |
 9. ਰੇਲ ਮੰਤਰਾਲਿਆ ਵੱਲੋਂ ‘ਰੇਲ ਮਦਦ’ ਨਾਮ ਦੀ ਐੱਪ, ਯਾਤਰੀਆਂ ਦੀ ਸ਼ਿਕਾਇਤਾਂ ਦੇ ਨਿਵਾਰਣ ਹਿੱਤ ਜਾਰੀ ਕੀਤੀ ਗਈ ਹੈ |

______________________________________

ਕੋਲੇਜੀਅਮ ਸਿਸਟਮ ਕੀ ਹੈ ?

ਭਾਰਤ ਦੀ ਸੁਪਰੀਮ ਕੋਰਟ ਦਾ ਉਦਘਾਟਨ 28 ਜਨਵਰੀ, 1950 ਨੂੰ ਕੀਤਾ ਗਿਆ ਸੀ | ਇਸਨੇ ਭਾਰਤ ਦੀ ਸੰਘੀ ਅਦਾਲਤ ਦੀ ਥਾਂ ਲਈ ਜਿਸ ਦੀ ਸਥਾਪਨਾ ਭਾਰਤ ਸਰਕਾਰ ਐਕਟ 1935 ਦੇ ਤਹਿਤ ਕੀਤੀ ਗਈ ਸੀ | ਭਾਰਤੀ ਸੰਵਿਧਾਨ ਦੇ ਭਾਗ- V ਵਿਚ ਅਨੁਛੇਦ 124 ਤੋਂ 147 ਵਿਚ ਸੁਪਰੀਮ ਕੋਰਟ ਦੀ ਸ਼ਕਤੀ, ਅਜਾਦੀ ਅਤੇ ਅਧਿਕਾਰ ਖੇਤਰ ਦੀ ਕਲਪਨਾ ਹੈ | ਸੁਪਰੀਮ ਕੋਰਟ ਵਿੱਚ ਵੱਧ ਤੋਂ ਵੱਧ 31 ਜੱਜ (ਇੱਕ ਚੀਫ਼ ਜਸਟਿਸ ਅਤੇ 30 ਹੋਰ ਜੱਜ) ਹੋ ਸਕਦੇ ਹਨ , ਜਦਕਿ ਵਰਤਮਾਨ ਵਿੱਚ ਸਿਰਫ 24 ਜੱਜ ਹਨ (ਚੀਫ ਜਸਟਿਸ ਸਮੇਤ) ਜੋ ਸੁਪਰੀਮ ਕੋਰਟ ਵਿੱਚ ਕੰਮ ਕਰਦੇ ਹਨ ਅਤੇ 7 ਅਸਾਮੀਆਂ ਖਾਲੀ ਹਨ |

ਕੋਲੇਜੀਅਮ ਸਿਸਟਮ ਕੀ ਹੈ?

ਜਿਸ ਸਿਸਟਮ ਰਾਹੀਂ ਸੁਪਰੀਮ ਕੋਰਟ / ਹਾਈ ਕੋਰਟਾਂ ਦੇ ਜੱਜ ਨਿਯੁਕਤ ਅਤੇ ਟਰਾਂਸਫਰ ਕੀਤੇ ਜਾਂਦੇ ਹਨ, ਉਨ੍ਹਾਂ ਨੂੰ “ਕੋਲੇਜੀਅਮ ਸਿਸਟਮ” ਕਿਹਾ ਜਾਂਦਾ ਹੈ | ਕੋਲੇਜੀਅਮ ਪ੍ਰਣਾਲੀ ਇਕ ਪ੍ਰਣਾਲੀ ਹੈ ਜਿਸ ਵਿਚ ਸੁਪਰੀਮ ਕੋਰਟ ਦੇ ਜੱਜਾਂ / ਵਕੀਲਾਂ ਦੀਆਂ ਨਿਯੁਕਤੀਆਂ / ਉਨਤੀਆਂ ਅਤੇ ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਦੇ ਜੱਜਾਂ ਦੇ ਤਬਾਦਲੇ ਦੀ ਚੋਣ ਭਾਰਤ ਦੇ ਚੀਫ਼ ਜਸਟਿਸ ਅਤੇ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਦੇ ਫੋਰਮ ਦੁਆਰਾ ਕੀਤੀ ਜਾਂਦੀ ਹੈ | ਭਾਰਤ ਦੇ ਮੂਲ ਸੰਵਿਧਾਨ ਵਿਚ ਜਾਂ ਲਗਾਤਾਰ ਸੋਧਾਂ ਵਿਚ ਕੋਲੇਜੀਅਮ ਦਾ ਕਿਧਰੇ ਕੋਈ ਜ਼ਿਕਰ ਨਹੀਂ ਹੈ |

ਕੋਲੇਜੀਅਮ ਸਿਸਟਮ ਕਿਵੇਂ ਬਣਿਆ :- 

ਜੱਜਾਂ ਦੀ ਨਿਯੁਕਤੀ ਦਾ ਕੋਲੇਜੀਅਮ-ਸਿਸਟਮ “ਤਿੰਨ ਜੱਜਾਂ ਦੇ ਕੇਸ” ਦੁਆਰਾ ਪੈਦਾ ਹੋਇਆ ਸੀ ਜਿਸ ਨੇ 28 ਅਕਤੂਬਰ, 1998 ਨੂੰ ਸੰਵਿਧਾਨਿਕ ਲੇਖਾਂ ਦੀ ਵਿਆਖਿਆ ਕੀਤੀ ਸੀ | ਕੋਲੇਜੀਅਮ ਦੀਆਂ ਸਿਫ਼ਾਰਿਸ਼ਾਂ ਕੇਂਦਰ ਸਰਕਾਰ ‘ਤੇ ਲਾਗੂ ਹੁੰਦੀਆਂ ਹਨ; ਜੇ ਕੋਲੇਜੀਅਮ ਦੂਜੀ ਵਾਰ ਸਰਕਾਰ ਨੂੰ ਉਹੀ ਜੱਜਾਂ / ਵਕੀਲਾਂ ਦੇ ਨਾਂ ਭੇਜਦਾ ਹੈ |

ਮੌਜੂਦਾ ਕੋਲੇਜਿਅਮ ਸਿਸਟਮ ਦੀਆਂ ਖਾਮੀਆਂ :-

ਭਾਰਤੀ ਨਿਆਂ ਪਾਲਿਕਾ ਨਾਲ ਜੁੜੇ ਅੰਕੜੇ ਦਿਖਾਉਂਦੇ ਹਨ ਕਿ ਭਾਰਤੀ ਨਿਆਂ ਪਾਲਿਕਾ ਵਿੱਚ ਲਗਪਗ 200 ਭਾਰਤੀ ਪਰਿਵਾਰਾਂ ਦੀ ਬਹੁਤਾਤ ਹੈ | ਕਈ ਸਾਲਾਂ ਬਾਅਦ ਇਨ੍ਹਾਂ ਪਰਿਵਾਰਾਂ ਨਾਲ ਸੰਬੰਧਤ ਵਿਅਕਤੀ ਹੀ ਅਦਾਲਤਾਂ ਵਿਚ ਜੱਜ ਬਣ ਜਾਂਦੇ ਹਨ |

ਕੋਲੇਜੀਅਮ ਸਿਸਟਮ ਕਿਵੇਂ ਕੰਮ ਕਰਦਾ ਹੈ ?

ਕੋਲੇਜੀਅਮ ਕੇਂਦਰ ਸਰਕਾਰ ਨੂੰ ਵਕੀਲਾਂ ਜਾਂ ਜੱਜਾਂ ਦੇ ਨਾਵਾਂ ਦੀਆਂ ਸਿਫ਼ਾਰਸ਼ਾਂ ਭੇਜਦਾ ਹੈ | ਇਸੇ ਤਰ੍ਹਾਂ, ਕੇਂਦਰ ਸਰਕਾਰ ਵੀ ਇਸ ਦੇ ਕੁਝ ਪ੍ਰਸਤਾਵਿਤ ਨਾਂ ਕੋਲੇਜੀਅਮ ਨੂੰ ਭੇਜਦੀ ਹੈ | ਕੇਂਦਰ ਸਰਕਾਰ ਤੱਥਾਂ ਦੀ ਜਾਂਚ ਕਰਦੀ ਹੈ ਅਤੇ ਨਾਮਾਂ ਦੀ ਜਾਂਚ ਕਰਦੀ ਹੈ ਅਤੇ ਫਾਇਲ ਕੋਲੇਜੀਅਮ ਨੂੰ ਵਾਪਸ ਦਿੰਦੀ ਹੈ |

ਕੋਲੇਜੀਅਮ ਕੇਂਦਰੀ ਸਰਕਾਰ ਦੁਆਰਾ ਬਣਾਏ ਗਏ ਨਾਵਾਂ ਜਾਂ ਸੁਝਾਵਾਂ ‘ਤੇ ਵਿਚਾਰ ਕਰਦਾ ਹੈ ਅਤੇ ਆਖਰੀ ਮਨਜ਼ੂਰੀ ਲਈ ਫਾਈਲ ਨੂੰ ਵਾਪਿਸ ਸਰਕਾਰ ਕੋਲ ਭੇਜਦਾ ਹੈ | ਜੇ ਕੋਲੇਜੀਅਮ ਨੇ ਉਹੀ ਨਾਮ ਫਿਰ ਦੁਹਰਾਏ ਹੋਣ ਤਾਂ ਸਰਕਾਰ ਨੂੰ ਇਸਦੇ ਨਾਮਾਂ ਦੀ ਇਜਾਜ਼ਤ ਦੇਣੀ ਪੈਂਦੀ ਹੈ | ਪਰ ਜਵਾਬ ਦੇਣ ਲਈ ਸਮਾਂ-ਸੀਮਾ ਨਿਰਧਾਰਤ ਨਹੀਂ ਕੀਤੀ ਗਈ | ਇਹੀ ਕਾਰਨ ਹੈ ਕਿ ਜੱਜਾਂ ਦੀ ਨਿਯੁਕਤੀ ਲੰਮੇ ਸਮੇਂ ਲਈ ਲਟਕੀ ਰਹਿੰਦੀ ਹੈ |

ਇੱਥੇ ਉਤਰਾਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਮਿਸਾਲ ਦੇਣਾ ਵਾਜ਼ਿਬ ਹੈ | ਇਸ ਕੇਸ ਵਿਚ ਕੋਲੇਜੀਅਮ ਚੀਫ਼ ਜਸਟਿਸ ਕੇ.ਐਮ.ਯੂਸੁਫ਼ ਦੇ ਨਾਂ ਦੀ ਸਿਫ਼ਾਰਸ਼ ਸੁਪਰੀਮ ਕੋਰਟ ਦੇ ਜੱਜ ਲਈ ਕਰ ਰਿਹਾ ਹੈ | ਪਰ ਕੇਂਦਰ ਸਰਕਾਰ ਸਿਆਸੀ ਕਾਰਨਾਂ ਕਰਕੇ ਇਸ ਦੀ ਸਹਿਮਤੀ ਨਹੀਂ ਦੇ ਰਹੀ |

ਇਥੇ ਜ਼ਿਕਰਯੋਗ ਹੈ ਕਿ ਜੱਜਾਂ ਦੀਆਂ 395 ਆਸਾਮੀਆਂ ਉੱਚ ਅਦਾਲਤਾਂ ਵਿਚ ਖਾਲੀ ਹਨ ਅਤੇ ਸੁਪਰੀਮ ਕੋਰਟ ਵਿਚ 7 ਅਸਾਮੀਆਂ ਖਾਲੀ ਹਨ | ਪਿਛਲੇ ਦੋ ਸਾਲਾਂ ਤੋਂ 146 ਦੇ ਕਰੀਬ ਨਾਮ ਸੁਪਰੀਮ ਕੋਰਟ ਅਤੇ ਕੇਂਦਰ ਸਰਕਾਰ ਦਰਮਿਆਨ ਮਨਜ਼ੂਰੀ ਲਈ ਲਟਕੇ ਹੋਏ ਹਨ | ਇਨ੍ਹਾਂ 146 ਨਾਮਾਂ ਵਿੱਚੋਂ 36 ਨਾਮ ਸੁਪਰੀਮ ਕੋਰਟ ਕੋਲਜੀਅਮ ਕੋਲ ਬਕਾਇਆ ਹਨ, ਜਦੋਂਕਿ 110 ਨਾਗਰਿਕਾਂ ਨੂੰ ਹਾਲੇ ਤੱਕ ਕੇਂਦਰ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਹੈ |

ਕੋਲੇਜੀਅਮ ਪ੍ਰਣਾਲੀ ਦੇ ਵਿਰੋਧ ਵਿੱਚ ਕੁਝ ਪੋਇੰਟ :-

1. ਲੋਕਤੰਤਰ ਹੋਣ ਦੇ ਬਾਵਜੂਦ, ਭਾਰਤ ਵਿਚ ਜੱਜਾਂ ਦੀ ਨਿਯੁਕਤੀ ਜੱਜਾਂ ਵੱਲੋਂ ਹੀ ਕੀਤੀ ਜਾਂਦੀ ਹੈ |

2. ਕੋਲੇਜੀਅਮ ਸਿਸਟਮ ਵੱਖ-ਵੱਖ ਕਾਰਣਾਂ ਕਰਕੇ ਅਦਾਲਤਾਂ ਵਿਚ ਖਾਲੀ ਪਈਆਂ ਅਸਾਮੀਆਂ ਦੇ ਅਨੁਸਾਰ ਜੱਜਾਂ ਦੀ ਨਿਯੁਕਤੀ ਨਹੀਂ ਕਰ ਸਕਿਆ ਹੈ |

3. ਜੇ ਸੰਵਿਧਾਨ ਨਿਰਮਾਤਾਵਾਂ ਨੂੰ ਜੱਜਾਂ ਦੀ ਨਿਯੁਕਤੀ ਦਾ ਇਹ ਤਰੀਕਾ ਪਸੰਦ ਹੁੰਦਾ , ਤਾਂ ਉਨ੍ਹਾਂ ਨੇ ਇਸ ਨੂੰ ਅਸਲ ਸੰਵਿਧਾਨ ਵਿਚ ਸ਼ਾਮਿਲ ਕਰ ਲੈਣਾ ਸੀ |

4. ਸਾਲ 2009 ਵਿਚ ਭਾਰਤ ਦੇ ਕਾਨੂੰਨ ਕਮਿਸ਼ਨ ਨੇ ਕਿਹਾ ਕਿ ਕਾਲੇਜੀਅਮ ਪ੍ਰਣਾਲੀ ਦੇ ਕੰਮਕਾਜ ਵਿਚ ਭਾਈ-ਭਤੀਜਾਵਾਦ ਅਤੇ ਨਿੱਜੀ ਸਰਪ੍ਰਸਤੀ ਆਮ ਹੈ |

5. ਕੋਲੇਜੀਅਮ ਸਿਸਟਮ ਬਾਜ਼ਾਰ ਵਿਚ ਉਪਲਬਧ ਪ੍ਰਤਿਭਾ ਨੂੰ ਧਿਆਨ ਵਿੱਚ ਰੱਖੇ ਬਗੈਰ ਜੱਜਾਂ ਦੀ ਨਿਯੁਕਤੀ ਦੀ ਸਿਫ਼ਾਰਸ਼ ਕਰ ਰਿਹਾ ਹੈ |

ਉਪਰੋਕਤ ਸਾਰੀ ਜਾਣਕਾਰੀ ਦੇ ਆਧਾਰ ਤੇ, ਇਹ ਸਪੱਸ਼ਟ ਹੋ ਜਾਂਦਾ ਹੈ ਕਿ ਦੇਸ਼ ਦੀ ਵਰਤਮਾਨ ਕੋਲੇਜੀਅਮ ਪ੍ਰਣਾਲੀ ਬਾਜ਼ਾਰ ਵਿੱਚ ਉਪਲਬਧ ਪ੍ਰਤਿਭਾਵਾਂ ਨੂੰ ਮੌਕਾ ਦਿੱਤੇ ਬਿਨਾਂ “ਪਹਿਲਵਾਨ ਦੇ ਪੁੱਤਰ ਨੂੰ ਪਹਿਲਵਾਨ” ਅਤੇ “ਜੱਜ ਦੇ ਪੁੱਤਰ ਨੂੰ ਜੱਜ” ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ |

ਇਸ ਲਈ ਕੋਲੇਜੀਅਮ ਸਿਸਟਮ ਭਾਰਤ ਵਰਗੇ ਇਕ ਜਮਹੂਰੀ ਦੇਸ਼ ਲਈ ਇੱਕ ਤੰਦਰੁਸਤ ਪ੍ਰੈਕਟਿਸ ਨਹੀਂ ਹੈ | ਕੋਲੇਜੀਅਮ ਪ੍ਰਣਾਲੀ ਸੰਵਿਧਾਨਿਕ ਪ੍ਰਣਾਲੀ ਨਹੀਂ ਹੈ ਇਸ ਲਈ ਕੇਂਦਰ ਸਰਕਾਰ ਨੂੰ ਕੁੱਝ ਪਰਿਵਾਰਾਂ ਦੇ ਏਕਾਧਿਕਾਰ ਤੋਂ ਭਾਰਤੀ ਨਿਆਂ ਪ੍ਰਣਾਲੀ ਨੂੰ ਕੱਢਣ ਲਈ ਉਚਿਤ ਨਿਯਮ ਬਨਾਉਣੇ ਚਾਹੀਦੇ ਹਨ |

ਜਿਕਰਯੋਗ ਹੈ ਕਿ ਸੰਸਦ ਵੱਲੋਂ ਬਣਾਏ ਗਏ ਨੈਸ਼ਨਲ ਜੁਡੀਸ਼ੀਅਲ ਅਪੋਇੰਟਮੈਂਟ ਕਮੀਸ਼ਨ ਜੋ ਇਕ ਸੰਵਿਧਾਨਕ ਸੋਧ ਰਾਹੀਂ 13 ਅਪ੍ਰੈਲ, 2015 ਤੋਂ ਲਾਗੂ ਹੋ ਗਿਆ ਸੀ ; ਨੂੰ ਸੁਪਰੀਮ ਕੋਰਟ ਦੀ ਇੱਕ ਸੰਵਿਧਾਨਕ ਬੈਂਚ ਨੇ 4:1 ਦੇ ਬਹੁਮਤ ਨਾਲ (16 ਅਕਤੂਬਰ, 2015 ) ਇਸਨੂੰ  ਗੈਰ ਸੰਵਿਧਾਨਕ ਕਰਾਰ ਦਿੱਤਾ ਹੈ | ਕਿਉਂਕਿ ਇਸ ਵਿੱਚ ਕੁਝ ਕਮੀਆਂ ਲਗਦੀਆਂ ਹਨ |

ਇਸਦੀ ਬਜਾਏ ਇਹ ਕਿਹਾ ਗਿਆ ਹੈ ਕਿ ਕੋਲੇਜੀਯਮ ਸਿਸਟਮ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਇਆ ਜਾਵੇ | ਨਾਮ ਭੇਜਣ ਲਈ ਕੋਈ ਯੋਗਤਾ ਦੇ ਮਾਪਦੰਡ ਫਿਕਸ ਕੀਤੇ ਜਾਣ | ਆਦਿ |

___________________________________

ਜ਼ੀਰੋ ਦੀ ਕਹਾਣੀ …..|

ਭਾਰਤੀ ਦਰਸ਼ਨ ਵਿੱਚ ਜ਼ੀਰੋ ਅਤੇ ਸ਼ੂਨਤਾ ਦਾ ਬਹੁਤ ਮਹੱਤਵ ਹੈ | ਪੱਛਮੀ ਸੰਸਾਰ ਦੇ ਵਿਦਵਾਨ ਇਹ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਸਨ ਕਿ ਪੂਰਬ ਦੇ ਲੋਕਾਂ ਨੂੰ ਜ਼ੀਰੋ ਬਾਰੇ ਗਿਆਨ ਸੀ | ਪਰ ਸੱਚਾਈ ਇਹ ਹੈ ਕਿ ਅੰਕੜਿਆਂ ਦੇ ਪੱਖੋਂ ਦੁਨੀਆ ਭਾਰਤ ਦੀ ਕਰਜ਼ਦਾਰ ਹੈ | ਆਪਣੇ ਆਪ ਵਿੱਚ ਜ਼ੀਰੋ ਦੀ ਮਹੱਤਤਾ ਸਿਫਰ ਹੈ | ਪਰ ਇਹ ਜ਼ੀਰੋ ਦਾ ਚਮਤਕਾਰ ਹੈ ਕਿ ਇਹ ਇਕ ਤੋਂ ਦਸ, ਦਸ ਹਜ਼ਾਰ, ਹਜ਼ਾਰ ਤੋਂ ਲੈ ਕੇ ਲੱਖ ਤੱਕ ਹੋ ਸਕਦਾ ਹੈ | ਜ਼ੀਰੋ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਇੱਕ ਨੰਬਰ ਨਾਲ ਗੁਣਾ ਕਰਕੇ ਜਾਂ ਵੰਡ ਕੇ, ਨਤੀਜਾ ਜ਼ੀਰੋ ਰਹਿੰਦਾ ਹੈ. ਭਾਰਤ ਦੇ ‘ਜ਼ੀਰੋ’ ਨੂੰ ਅਰਬ ਸੰਸਾਰ ਵਿਚ, ‘ਸਿਫ਼ਰ’ (ਅਰਥ-ਖਾਲੀ) ਵਜੋਂ ਜਾਣਿਆ ਜਾਂਦਾ ਹੈ, ਫਿਰ ਇਸਨੂੰ ਲਾਤੀਨੀ, ਇਤਾਲਵੀ, ਫ੍ਰੈਂਚ ਆਦਿ ਰਾਹੀਂ ਹੁੰਦੇ ਹੋਏ ਅੰਗਰੇਜ਼ੀ ਵਿਚ ‘ਜ਼ੀਰੋ’ ਕਿਹਾ ਜਾਂਦਾ ਹੈ |

ਬਖਸ਼ਾਲੀ ਦੀ ਖਰੜਾ ਅਤੇ ਜ਼ੀਰੋ ਦਾ ਇਤਿਹਾਸ :-

ਬੌਡੈਲਿਅਨ ਲਾਇਬ੍ਰੇਰੀ (ਆਕਸਫੋਰਡ ਯੂਨੀਵਰਸਿਟੀ) ਨੇ ਬਖਸ਼ੇਲੀ ਖਰੜੇ ਦੇ ਕਾਰਬਨ ਡੇਟਿੰਗ ਨਾਲ ਜ਼ੀਰੋ ਦੀ ਵਰਤੋਂ ਦੀ ਮਿਤੀ ਨੂੰ ਨਿਰਧਾਰਤ ਕੀਤਾ ਹੈ | ਮੰਨਿਆ ਜਾਂਦਾ ਹੈ ਕਿ ਅੱਠਵੀਂ ਸਦੀ (800 ਈਸਵੀ ਸਾਲ ) ਤੋਂ ਜ਼ੀਰੋ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ | ਪਰ ਬਖਸ਼ੇਲਾ ਹੱਥ-ਲਿਖਤ ਦੀ ਕਾਰਬਨ ਡੇਟਿੰਗ ਦਰਸਾਉਂਦੀ ਹੈ ਕਿ ਜ਼ੀਰੋ ਨੂੰ ਚਾਰ ਸੌ ਸਾਲ ਪਹਿਲਾਂ ਵਰਤਿਆ ਗਿਆ ਸੀ , ਭਾਵ 400 ਈਸਵੀ ਤੋਂ ਹੀ ਇਸਦੀ ਵਰਤੋਂ ਹੋ ਰਹੀ ਸੀ | 1902 ਈ: ਵਿਚ ਇਸ ਖਰੜੇ ਨੂੰ ਬੋਡੇਲੀਅਨ ਲਾਇਬ੍ਰੇਰੀ ਵਿਚ ਰੱਖਿਆ ਗਿਆ ਸੀ |

ਗਵਾਲੀਅਰ ਦੀ ਇਕ ਮੰਦਰ ਦੀ ਕੰਧ ਤੋਂ ਜ਼ੀਰੋ ਦੀ ਵਰਤੋਂ ਬਾਰੇ ਪਹਿਲੀ ਪੱਕੀ ਜਾਣਕਾਰੀ ਮਿਲਦੀ ਹੈ | ਮੰਦਰ ਦੀ ਕੰਧ ਤੇ ਲਿਖੇ ਗਏ ਲੇਖਾਂ (900 AD) ਵਿਚ ਜ਼ੀਰੋ ਬਾਰੇ ਜਾਣਕਾਰੀ ਦਿੱਤੀ ਗਈ ਸੀ | ਜ਼ੀਰੋ ਬਾਰੇ ਪ੍ਰੋਫੈਸਰ ਮਾਰਕਸ ਡੀ. ਸੁਟਾਏ  (ਆਕਸਫੋਰਡ ਯੂਨੀਵਰਸਿਟੀ) ਦਾ ਕਹਿਣਾ ਹੈ ਕਿ ਅੱਜ ਭਾਵੇਂ ਅਸੀਂ ਜ਼ੀਰੋ ਨੂੰ ਹਲਕੇ ਵਿੱਚ ਲੈਂਦੇ ਹਾਂ , ਪਰ ਸੱਚ ਇਹ ਹੈ ਇਕ ਜ਼ੀਰੋ ਦੀ ਵਜ੍ਹਾ ਨਾਲ ਹੀ  ਬੁਨਿਆਦੀ ਗਣਿਤ ਨੂੰ ਇੱਕ ਦਿਸ਼ਾ ਮਿਲੀ ਹੈ | ਬਖ਼ਸ਼ਾਲੀ ਖਰੜੇ ਨਾਲ ਤੈਅ ਕੀਤੀ ਮਿਤੀ ਤੋਂ ਸਪਸ਼ਟ ਹੈ ਕਿ ਭਾਰਤੀ ਗਣਿਤਕਾਰ ਤੀਜੀ ਅਤੇ ਚੌਥੀ ਸਦੀ ਤੋਂ ਹੀ ਜ਼ੀਰੋ ਦੀ ਵਰਤੋਂ ਕਰ ਰਹੇ ਸਨ | ਇਸਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਭਾਰਤੀ ਗਣਿਤ-ਸ਼ਾਸਤਰੀਆਂ ਨੇ ਗਣਿਤ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ |

1884 ਈ: ਵਿਚ ਅਣ-ਅਣਵੰਡੇ ਭਾਰਤ ਦੇ ਬਖਸ਼ਾਲੀ ਪਿੰਡ (ਹੁਣ ਪਾਕਿਸਤਾਨ ਵਿਚ) ਬਖਸ਼ਾਲੀ ਦਾ ਖਰੜਾ ਮਿਲਿਆ ਸੀ | ਇਸਨੂੰ ਭਾਰਤੀ ਗਣਿਤ-ਵਿਗਿਆਨ ਦੀ ਸਭ ਤੋਂ ਪੁਰਾਣੀ ਕਿਤਾਬ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ | ਹਾਲਾਂਕਿ ਇਸਦੀ ਤਾਰੀਖ਼ ਬਾਰੇ ਵਿਵਾਦ ਸੀ | ਖਰੜੇ ਵਿੱਚ ਸ਼ਬਦਾਂ , ਅੱਖਰ ਅਤੇ ਲਿਖਤ, ਦੇ ਆਧਾਰ ‘ਤੇ ਜਪਾਨ ਦੇ ਖੋਜਕਾਰ ਡਾ. ਹਯਾਸ਼ੀ ਟਾਕੋ ਨੇ 800-1200 ਈਸਵੀ ਦੇ ਵਿੱਚਕਾਰ ਦਾ ਸਮਾਂ ਨਿਰਧਾਰਤ ਕੀਤਾ ਸੀ | ਬੋਦਲਿਅਨ ਲਾਇਬ੍ਰੇਰੀ ਦੇ ਲਾਇਬਰੇਰੀਅਨ, ਰਿਚਰਡ ਓਵੇਡਨ ਨੇ ਕਿਹਾ ਕਿ ਗਣਿਤ ਦੇ ਇਤਿਹਾਸ ਵਿਚ ਬਖ਼ਸ਼ਾਲੀ ਖਰੜਿਆਂ ਦੀ ਮਿਤੀ ਨੂੰ ਨਿਰਧਾਰਤ ਕਰਨਾ ਇਕ ਮਹੱਤਵਪੂਰਨ ਕਦਮ ਹੈ |

ਜਾਣਕਾਰ ਰਾਏ :- 

ਪੂਰਵਾਂਚ੍ਲ ਯੂਨੀਵਰਸਿਟੀ ਵਿੱਚ ਗਣਿਤ ਦੇ ਪ੍ਰੋਫੈਸਰ ਡਾ. ਅਨਿਰੂਧਾ ਪ੍ਰਧਾਨ ਨੇ Jagran.Com ਨਾਲ ਇੱਕ ਵਿਸ਼ੇਸ਼ ਇੰਟਰਵਿਊ ‘ਚ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਨੇ ਇੱਕ ਦਾਤ ਦੇ ਰੂਪ ਵਿੱਚ ਜ਼ੀਰੋ ਦਿੱਤੀ ਹੈ | ਜਿੱਥੋਂ ਤੱਕ ਜ਼ੀਰੋ ਦੀ ਵਰਤੋਂ ਦੀ ਪ੍ਰਮਾਣਿਕਤਾ ਦਾ ਸਵਾਲ ਹੈ, ਪੱਛਮੀ ਜਗਤ ਤਾਰੀਖ ਨੂੰ ਲੈ ਕੇ ਆਪਣੇ ਹਿਸਾਬ ਦੇ ਨਾਲ ਵਿਆਖਿਆ ਕਰਦਾ ਰਿਹਾ ਹੈ | ਪਰ ਆਕਸਫ਼ੋਰਡ ਯੂਨੀਵਰਸਿਟੀ ਦੀ ਬੋਡੇਲਿਅਨ ਲਾਇਬ੍ਰੇਰੀ ਨੇ ਬਖ਼ਸ਼ਾਲੀ ਖਰੜੇ ਦੀ ਤਾਰੀਖ ਨੂੰ ਕਾਰਬਨ ਡੇਟਿੰਗ ਰਾਹੀਂ ਨਿਰਧਾਰਤ ਕਰ ਦਿੱਤਾ ਹੈ | ਇਸ ਤੋਂ ਬਾਅਦ, ਹਰ ਕਿਸਮ ਦੀਆਂ ਅਟਕਲਾਂ ਉੱਤੇ ਇੱਕ ਬਰੇਕ ਲੱਗ ਜਾਵੇਗੀ |

 ਭਾਰਤੀ ਦਰਸ਼ਨ ਵਿੱਚ ਜ਼ੀਰੋ ਦਾ ਹਵਾਲਾ :-

ਯੂਨਾਨੀ ਦਾਰਸ਼ਨਿਕਾਂ ਨੇ ਰਚਨਾ ਦੇ 4 ਤੱਤ ਸਮਝੇ ਸਨ , ਜਦੋਂ ਕਿ ਭਾਰਤੀ ਦਰਸ਼ਨ ਦੇ ਦਾਰਸ਼ਨਿਕ  5 ਤੱਤ ਮੰਨਦੇ ਸਨ | ਯੂਨਾਨੀ ਫ਼ਿਲਾਸਫ਼ਰਾਂ ਨੇ ਅਕਾਸ਼ ਨੂੰ ਇਕ ਤੱਤ ਸਮਝਿਆ ਹੀ ਨਹੀਂ ਸੀ | ਉਨ੍ਹਾਂ ਅਨੁਸਾਰ, ਅਕਾਸ਼ ਜਿਹਾ ਕੁਝ ਵੀ ਨਹੀਂ ਹੈ, ਪਰ ਭਾਰਤੀ ਦਾਰਸ਼ਨਿਕਾਂ ਦੇ ਅਨੁਸਾਰ, ਜੋ ਨਹੀਂ ਹੈ ਅਤੇ ਜਿਵੇਂ ਦਿੱਸ ਰਿਹਾ ਹੈ, ਉਹੀ ਇੱਕ ਸਿਫਰ (ਜ਼ੀਰੋ) ਹੈ | ਪਾਇਥਾਗੋਰਸ ਨੇ ਇਸ ਤੱਥ ਨੂੰ ਸਵੀਕਾਰ ਕੀਤਾ ਸੀ | ਉਹ ਅਸਮਾਨ ਨੂੰ ਨਾਥਿੰਗ (ਕੁਝ ਨਹੀਂ) ਕਹਿੰਦੇ ਸਨ | ਨਥਿੰਗ (ਜ਼ੀਰੋ)ਦਾ ਅਰਥ ਕੁਝ ਨਹੀਂ ਹੁੰਦਾ ਹੈ | 2500 ਸਾਲ ਪਹਿਲਾਂ ਬੁੱਧ ਦੇ ਸਮਕਾਲੀ ਬੌਧ ਸਾਧੂ ਵਿਮਲ ਕਿਰਤੀ ਅਤੇ ਮੰਜੂਸ਼੍ਰੀ ਵਿਚ ਦੀ ਗੱਲਬਾਤ (ਸੰਵਾਦ) ਜ਼ੀਰੋ ਬਾਰੇ ਹੀ ਹੋਇਆ ਸੀ | ਬੋਧੀ ਕਾਲ  ਦੇ ਬਹੁਤ ਸਾਰੇ ਮੰਦਰਾਂ ‘ਤੇ ਸਿਫ਼ਰ ਦਾ ਨਿਸ਼ਾਨ ਹੈ |

ਜ਼ੀਰੋ ਦੀ ਕਹਾਣੀ ਦਾ ਦਿਲਚਸਪ ਇਤਿਹਾਸ :-

ਪਿੰਗਲਾਚਾਰੀਆ

ਭਾਰਤ ਵਿੱਚ ਲਗਭਗ 200 (500) ਈਸਵੀ ਪੂਰਵ ਵਿੱਚ , ਛੰਦ ਸ਼ਾਸਤਰ ਦੇ ਵਿਗਿਆਨ ਦੇ ਮੋਢੀ  ਪਿੰਗਲਾਚਾਰੀਆ,ਨੂੰ ਦੋ ਅੰਕੀ ਗਣਿਤ ਦਾ ਮੁਖੀ ਮੰਨਿਆ ਜਾਂਦਾ ਹੈ | ਇਸੇ ਸਮੇਂ ਵਿਚ ਪਾਣਿਨੀ ਹੋਇਆ ਜਿਸਨੂੰ ਸੰਸਕ੍ਰਿਤ ਵਿਆਕਰਣ ਲਿਖਣ ਦਾ ਸਿਹਰਾ ਜਾਂਦਾ ਹੈ |  ਬਹੁਤੇ ਵਿਦਵਾਨ ਪਿੰਗਲਾਚਾਰੀ ਨੂੰ ਜ਼ੀਰੋ ਦਾ ਅਵਿਸ਼ਕਾਰਕ ਮੰਨਦੇ ਹਨ |  ਪਿੰਗਲਾਚਾਰੀਆ ਦੀ ਛੰਦਾਂ ਦੀ ਬਾਣੀ ਦੇ ਨਿਯਮਾਂ ਨੂੰ ਜੇਕਰ ਗਣਿਤ ਦੀ ਨਜਰ ਨਾਲ ਦੇਖੀਏ ਤਾਂ ਇੱਕ ਤਰ੍ਹਾਂ ਦੇ ਉਹ ਬਾਈਨਰੀ ਗਣਿਤ ਦਾ ਕੰਮ ਕਰਦੇ ਹਨ ਅਤੇ ਦੂਸਰੀ ਦ੍ਰਿਸ਼ਟੀ ਨਾਲ ਉਹਨਾਂ ਵਿੱਚ ਦੋ ਅੰਕਾਂ ਦੇ ਘਣ ਸਮੀਕਰਨ ਅਤੇ ਚਾਰਘਾਤੀ ਸਮੀਕਰਨ ਦੇ ਹੱਲ ਦਿਸਦੇ ਹਨ | ਗਣਿਤ ਦੀ ਅਜਿਹੀ ਮਹਾਨ ਸਮਝ ਨੂੰ ਸਮਝਣ ਤੋਂ ਪਹਿਲਾਂ, ਉਸਨੇ ਇਸਦੀ ਮੁੱਖ ਧਾਰਨਾ ਨੂੰ ਵੀ ਸਮਝ ਲਿਆ ਹੋਵੇਗਾ | ਇਸ ਲਈ, ਭਾਰਤ ਵਿਚ ਜ਼ੀਰੋ ਦੀ ਖੋਜ ਈਸਾ ਤੋਂ 200 ਤੋਂ ਵੱਧ ਸਾਲ ਪੁਰਾਣੀ ਹੋ ਸਕਦੀ ਹੈ |

ਭਾਰਤ ਵਿਚ ਉਪਲਬਧ ਗਣਿਤ ਗ੍ਰੰਥਾਂ ਵਿੱਚ 300 ਈ:ਪੂ: ਦਾ ਭਗਵਤੀ ਸੂਤਰ ਹੈ ਜਿਸ ਵਿੱਚ ਸੰਯੋਜਨ ‘ਤੇ ਕਾਰਜ ਹੈ ਅਤੇ 200 ਈ: ਪੂ: ਦਾ ਸਥਾਨੰਗ ਸੂਤਰ ਹੈ ਜਿਸ ਵਿੱਚ ਅੰਕ ਸਿਧਾਂਤ,ਰੇਖਾ ਗਣਿਤ,ਭਿੰਨ,ਸਰਲ ਸਮੀਕਰਨ,ਘਣ ਸਮੀਕਰਨ,ਚਾਰ ਘਾਤੀ ਸਮੀਕਰਨ ਅਤੇ ਪਰਮੇੰਟੇਸ਼ਨ ਆਦਿ ਦਾ ਕੰਮ ਹੈ | 200 ਈ. ਤੱਕ , ਸਮੁੱਚੀ ਸਿਧਾਂਤ ਦੀ ਵਰਤੋਂ ਦਾ ਜ਼ਿਕਰ ਮਿਲਦਾ ਹੈ ਅਤੇ ਅਨੰਤ (ਇੰਫਿਨੀਟੀ) ਗਿਣਤੀ ‘ਤੇ ਬਹੁਤ ਸਾਰਾ ਕੰਮ ਹੈ |

ਗੁਪਤਕਾਲ ਦੀ ਮੁੱਖ ਖੋਜ ਨਹੀਂ ਹੈ ਜ਼ੀਰੋ :-

 ਗੁਪਤਕਾਲ ਦੀ ਮੁੱਖ ਖੋਜ ਜ਼ੀਰੋ ਨਹੀਂ ਬਲਕਿ ਜ਼ੀਰੋ ਸਹਿਤ ਦਸ਼ਮਿਕ ਸਥਾਨਮਾਨ ਸੰਖਿਆ ਪ੍ਰਣਾਲੀ ਹੈ | ਗੁਪਤਕਾਲ ਨੂੰ ਭਾਰਤ ਦਾ ਸੁਨਹਰੀ ਸਮਾਂ ਵੀ ਕਿਹਾ ਜਾਂਦਾ ਹੈ | ਇਸ ਯੁੱਗ ਵਿਚ ਬਹੁਤ ਸਾਰੇ ਨਵੇਂ ਜੋਤਸ਼, ਆਰਕੀਟੈਕਚਰ,ਮੂਰਤੀਕਲਾ ਅਤੇ ਗਣਿਤ ਦੇ ਮਾਡਲ ਸਥਾਪਤ ਕੀਤੇ ਗਏ ਸਨ | ਇਸ ਯੁੱਗ ਦੀਆਂ ਮਹਾਨ ਇਮਾਰਤਾਂ ‘ਤੇ ਗਣਿਤ ਦੇ ਕਈ ਅੰਕਾਂ ਦੇ ਨਾਲ ਜ਼ੀਰੋ ਨੂੰ ਵੀ ਅੰਕਿਤ ਕੀਤਾ ਗਿਆ ਹੈ | ਜ਼ੀਰੋ ਕਾਰਨ ਹੀ , ਸ਼ਾਲਿਵਾਨ ਬਾਦਸ਼ਾਹ ਦੇ ਸ਼ਾਸਨਕਾਲ ਵਿੱਚ ਨਾਗਾਰਜੁਨ ਨੇ ਨਿਹਾਲਵਾਦ (ਸ਼ੁੰਨਵਾਦ / Nihilism ) ਸਥਾਪਿਤ ਕੀਤਾ ਸੀ | Nihilism ਜਾਂ ਸੁੰਨਵਾਦ  ਬੋਧੀ Mahayana ਸ਼ਾਖਾ Madyamika ਨਾਮਕ ਵਿਭਾਗ ਦਾ ਮਤ ਜਾਂ ਸਿਧਾਂਤ ਹੈ ,ਜੋ ਕਿ ਸੰਸਾਰ ਨੂੰ ਜ਼ੀਰੋ  ਅਤੇ ਉਸ ਦੇ ਸਾਰੇ ਪਦਾਰਥਾਂ ਨੂੰ ਸੱਤਾਹੀਨ ਮੰਨਦਾ ਹੈ |

401 ਈ. ਵਿਚ, ਕੁਮਾਰਜਿਵ ਨੇ ਨਾਗਾਰਜੁਨ ਦੀ ਸੰਸਕ੍ਰਿਤ ਭਾਸ਼ਾ ਵਿੱਚ ਰਚਿਤ ਜੀਵਨੀ ਦਾ ਚੀਨੀ ਭਾਸ਼ਾ ਵਿਚ ਅਨੁਵਾਦ ਕੀਤਾ | ਨਾਗੁਰਗਨ ਦਾ ਸਮਾਂ 166 ਈ. ਅਤੇ 199 ਈ ਦੇ ਵਿਚਕਾਰ ਮੰਨਿਆ ਜਾਂਦਾ ਹੈ |

ਨਵੇਂ ਸੰਖਿਆ ਸਿਸਟਮ ਦੇ ਪ੍ਰਾਚੀਨ ਲੇਖਾਂ ਤੋਂ ਪ੍ਰਾਪਤ ਸਭ ਤੋਂ ਪ੍ਰਾਚੀਨ ਉਪਲੱਬਧ ਸਬੂਤ ‘ਲੋਕ ਵਿਭਾਗ’ (458 ਈ.) ਨਾਮਕ ਜੈਨ ਹਸਤਲਿਖਤ ਵਿੱਚ ਮਿਲਦੇ ਹਨ |ਦੂਜਾ ਸਬੂਤ ਗੁਜਰਾਤ ਦੇ ਇਕ ਗੁਰਜਰ ਰਾਜੇ ਦੇ ਦਾਨਪਾਤਰ ਵਿਚ ਮਿਲਦਾ ਹੈ | ਇਸ ਦਾ ਸੰਵਤ 346 ਵਿਚ ਦਰਜ਼ ਕੀਤਾ ਗਿਆ ਹੈ |

ਆਰਿਆਭੱਟ ਅਤੇ ਜ਼ੀਰੋ:- 

ਆਰੀਆਭੱੱਟ ਨੇ ਅੰਕਾਂ ਦੀ ਨਵੀਂ ਵਿਧੀ ਨੂੰ ਜਨਮ ਦਿੱਤਾ ਸੀ | ਉਸਨੇ ਉਸੇ ਢੰਗ ਨਾਲ ਆਪਣੀ ਕਿਤਾਬ ‘ਆਰੀਆਭੱਟੀਅ’ ਵਿੱਚ ਵੀ ਕੰਮ ਕੀਤਾ ਹੈ | ਆਰਿਆਭੱਟ ਨੂੰ ਲੋਕ ਜ਼ੀਰੋ ਦਾ ਜਨਕ ਇਸਲਈ ਮੰਨਦੇ ਹਨ , ਕਿਉਂਕਿ ਉਸਨੇ ਆਪਣੇ ਗਰੰਥ ‘ਆਰਿਆਭੱਟੀਅ’ ਦੇ ਗਣਿਤਪਦ ਦੋ ਵਿੱਚ ਇੱਕ ਤੋਂ ਅਰਬ ਤੱਕ ਦੀ ਸੰਖਿਆ ਨੂੰ ਦੱਸ ਕੇ ਲਿਖਿਆ ਹੈ | ” स्थानात् स्थानं दशगुणं स्यात ” ਅਰਥਾਤ ਹਰੇਕ ਅਗਲੀ ਸੰਖਿਆ ਪਿਛਲੀ ਸੰਖਿਆ ਨਾਲੋਂ ਦੱਸ ਗੁਣਾ ਹੈ | ਉਸਦੇ ਅਜਿਹਾ ਕਹਿਣ ਨਾਲ ਇਹ ਸਿੱਧ ਹੁੰਦਾ ਹੈ ਕਿ ਨਿਸ਼ਚਿਤ ਰੂਪ ਵਿੱਚ ਜ਼ੀਰੋ ਦੀ ਖੋਜ ਆਰਿਆਭੱਟ ਦੇ ਸਮੇਂ ਤੋਂ  ਨਿਸ਼ਚਿਤ ਤੌਰ ਤੇ ਪ੍ਰਾਚੀਨ ਹੈ |

ਪੂਰਬ ਤੋਂ ਪੱਛਮ ਤੱਕ ਵੱਜਿਆ ਭਾਰਤ ਦਾ ਡੰਕਾ :-

7 ਵੀਂ ਸਦੀ ਵਿੱਚ ਬ੍ਰਹਮਾਗੁਪਤ ਦੇ ਸਮੇਂ, ਜ਼ੀਰੋ ਨਾਲ ਸੰਬੰਧਿਤ ਵਿਚਾਰ ਕੰਬੋਡੀਆ ਤੱਕ ਪਹੁੰਚ ਗਏ ਸਨ | ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਕੰਬੋਡੀਆ ਤੋਂ ਜ਼ੀਰੋ ਦਾ ਵਿਸਤਾਰ ਚੀਨ ਅਤੇ ਅਰਬ ਸੰਸਾਰ ਵਿਚ ਵੀ ਹੋਇਆ | ਮਿਡਲ ਈਸਟ ਵਿੱਚ ਸਥਿੱਤ ਅਰਬ ਦੇਸ਼ਾਂ ਨੇ ਵੀ ਭਾਰਤੀ ਵਿਦਵਾਨਾਂ ਤੋਂ ਜ਼ੀਰੋ ਪ੍ਰਾਪਤ ਕੀਤੀ | ਕੇਵਲ ਇਹ ਹੀ ਨਹੀਂ, ਭਾਰਤ ਦਾ ਇਹ ਜ਼ੀਰੋ 12 ਵੀਂ ਸਦੀ ਵਿਚ ਯੂਰਪ ਤੱਕ ਪਹੁੰਚਿਆ |

ਬ੍ਰਹਮਗੱਪਤਾ ਨੇ ਆਪਣੀ ਕਿਤਾਬ ‘ਬ੍ਰਹਮਸ੍ਫੁਟ ਸਿਧਾਂਤ’ ਵਿੱਚ ਜ਼ੀਰੋ ਦੀ ਵਿਆਖਿਆ  ਏ-ਏ = 0 (ਜ਼ੀਰੋ) ਦੇ ਰੂਪ ਵਿਚ ਕੀਤੀ ਹੈ | ਸ਼੍ਰੀਧਰਆਚਾਰਿਆ ਆਪਣੀ ਕਿਤਾਬ ‘ਤ੍ਰਿਸ਼ਵਿਕਾ” ਵਿਚ ਲਿਖਦਾ ਹੈ ਕਿ “ਜੇ ਇੱਕ ਜ਼ੀਰੋ ਨੂੰ ਕਿਸੇ ਵੀ ਗਿਣਤੀ ਵਿਚ ਜੋੜ ਦੇਈਏ ਤਾਂ ਉਸ ਸੰਖਿਆ ਵਿੱਚ ਕੋਈ ਤਬਦੀਲੀ ਨਹੀਂ ਆਵੇਗੀ , ਅਤੇ ਜੇਕਰ ਕਿਸੇ ਸੰਖਿਆ ਵਿੱਚ ਜ਼ੀਰੋ ਨਾਲ ਗੁਣਾ ਕਰਦੇ ਹਾਂ ਤਾਂ ਗੁਣਨਫਲ ਵੀ ਜ਼ੀਰੋ ਹੀ ਮਿਲਦਾ ਹੈ | ”

12 ਵੀਂ ਸਦੀ ਵਿੱਚ, ਭਾਸ੍ਕਰਾਚਾਰਿਆ ਨੇ ਜ਼ੀਰੋ ਦੁਆਰਾ ਭਾਗ ਦੇਣ ਦਾ ਸਹੀ ਉੱਤਰ ਦਿੱਤਾ ਕਿ ਉਸਦਾ ਫਲ ਸਦੀਵੀ ਹੁੰਦਾ ਹੈ | ਇਸ ਤੋਂ ਇਲਾਵਾ, ਸੰਸਾਰ ਨੂੰ ਦੱਸਿਆ ਕਿ ਅਨੰਤ ਸੰਖਿਆਵਾਂ ਵਿੱਚ ਕੁਝ ਜੋੜਨ ਜਾਂ ਕੋਈ ਚੀਜ਼ ਘਟਾਉਣ ‘ਤੇ ਕੋਈ ਪ੍ਰਭਾਵ ਨਹੀਂ ਪੈਂਦਾ ਹੈ |

________________________________________________

ਸਰੋਤ : ਜਾਗਰਣ ਜੋਸ਼ (੧੬/੯/੨੦੧੭)  _________________________________________________________________________________________________________________

ਨੋਟ : ਕਈ ਲੋਕ ਬ੍ਰਹਮਗੁਪਤ ਨੂੰ ਜ਼ੀਰੋ ਦਾ ਖੋਜਕਰਤਾ ਮੰਨਦੇ ਹਨ | ਪਰ ਉਹ ਇਹ ਭੁੱਲ ਜਾਂਦੇ ਹਨ ਕਿ ਆਰਿਆਭੱਟ ਬ੍ਰਹਮਗੁਪਤ ਤੋਂ ਪਹਿਲਾਂ ਹੋਇਆ ਹੈ | ਜਦਕਿ ਬ੍ਰਹਮਗੁਪਤ ਗੁਪਤਕਾਲ ਦੇ ਅੰਤਮ ਸਮੇਂ ਹੋਇਆ ਹੈ |

ਮੈਨ ਬੂਕਰ ਪੁਰਸਕਾਰ

ਮੈਨ ਬੁਕਰ ਇਨਾਮ 1969 ਵਿਚ ਸ਼ੁਰੂ ਕੀਤਾ ਗਿਆ ਸੀ | ਕਾਮਨਵੈਲਥ ਜਾਂ ਆਇਰਿਸ਼ ਨਾਗਰਿਕ ਦੁਆਰਾ ਲਿਖੇ ਮੂਲ ਅੰਗ੍ਰੇਜ਼ੀ ਨਾਵਲ ਲਈ ਇਹ ਪੁਰਸਕਾਰ ਸਾਲਾਨਾ ਦਿੱਤਾ ਜਾਂਦਾ ਹੈ | ਹੁਣ ਤੱਕ, ਇਹ ਪੁਰਸਕਾਰ ਚਾਰ ਭਾਰਤੀ ਲੇਖਕਾਂ ਅਰਵਿੰਦ ਅਡਿਗਾ, ਕਿਰਨ ਦੇਸਾਈ, ਅਰੁੰਧਤੀ ਰਾਏ ਅਤੇ ਸਲਮਾਨ ਰਸ਼ਦੀ ਨੇ ਜਿੱਤੀਆ ਹੈ |

ਮੈਨ ਬੁੱਕਰ ਇੰਟਰਨੈਸ਼ਨਲ ਇਨਾਮ, ਇੱਕ ਅੰਤਰਰਾਸ਼ਟਰੀ ਸਾਹਿਤ ਪੁਰਸਕਾਰ ਹੈ ਜੋ ਕਿ ਯੁਨਾਈਟੇਡ ਕਿੰਗਡਮ ਵਿੱਚ ਆਯੋਜਿਤ ਕੀਤਾ ਜਾਂਦਾ ਹੈ | ਮੈਨ ਬੁੱਕਰ ਦੇ ਇੰਟਰਨੈਸ਼ਨਲ ਇਨਾਮ ਦੀ ਸ਼ੁਰੂਆਤ ਦਾ ਐਲਾਨ ਜੂਨ 2004 ਵਿੱਚ ਕੀਤਾ ਗਿਆ ਸੀ|

ਮੈਨ ਬੁੱਕਰ ਇਨਾਮ (ਪਹਿਲਾਂ ਬੁੱਕਰ-ਮੈਕੋਂਨੇਲ ਇਨਾਮ ਵਜੋਂ ਜਾਣਿਆ ਜਾਂਦਾ ਸੀ ਅਤੇ ਆਮ ਤੌਰ ਤੇ ਬੁੱਕਰ ਇਨਾਮ ਵਜੋਂ ਜਾਣੇ ਜਾਂਦੇ ਸਨ) ਇਕ ਸਾਹਿਤਕ ਇਨਾਮ ਹੈ. ਇਹ ਹਰ ਸਾਲ ਇੰਗਲਿਸ਼ ਭਾਸ਼ਾ ਵਿੱਚ ਲਿਖੇ ਸਭ ਤੋਂ ਵਧੀਆ ਮੂਲ ਨਾਵਲ ਲਈ  ਜੋ ਯੂ.ਕੇ. ਵਿੱਚ ਛੱਪਿਆ ਹੋਵੇ ਲਈ ਦਿੱਤਾ ਜਾਂਦਾ ਹੈ |

ਪੋਲਿਸ਼ ਨਾਵਲਕਾਰ ਓਲਗਾ ਟੋਰਕਜ਼ੁਕ ਨੇ ਮੈਨ ਬੁਕਰ ਪੁਰਸਕਾਰ 2018 ਦਾ ਖ਼ਿਤਾਬ ਜਿੱਤਿਆ ਹੈ | ਓਲਗਾ ਨੂੰ ਉਸ ਦੇ ਨਾਵਲ ‘ਫਲਾਈਟਾਂ’ ਲਈ ਇਹ ਸਨਮਾਨ ਦਿੱਤਾ ਗਿਆ ਹੈ | ਪੋਲੈਂਡ ਵਿਚ ਪੈਦਾ ਹੋਈ, 50 ਸਾਲਾਂ ਦੇ ਇਤਿਹਾਸ ਵਿਚ ਮੈਨ ਬੁੱਕਰ ਇਨਾਮ ਪ੍ਰਾਪਤ ਕਰਨ ਵਾਲੀ ਓਲਗਾ, ਪੋਲੈਂਡ ਦੀ ਪਹਿਲੀ ਲੇਖਕਾ ਹੈ |

___________________________________________________________