ਭਾਰਤ ਦੀਆਂ ਚਾਰ ਦਿਸ਼ਾਵਾਂ


ਭਾਰਤ ਦੇ ਧੁਰ ਉੱਤਰੀ ਸਿਰੇ ਦਾ ਆਖਰੀ ਪੁਆਇੰਟ = ਇੰਦਰਾ ਕੌਲ

ਭਾਰਤ ਦੇ ਧੁਰ ਦੱਖਣ ਸਿਰੇ ਦਾ ਆਖਰੀ ਪੁਆਇੰਟ = ਇੰਦਰਾ ਪੁਆਇੰਟ

ਭਾਰਤ ਦੇ ਧੁਰ ਪੂਰਬੀ ਸਿਰੇ ਦਾ ਆਖਰੀ ਪਿੰਡ = ਕਬੀਥੂ (ਅਰੁਣਾਂਚਲ ਪ੍ਰਦੇਸ਼)

ਭਾਰਤ ਦੇ ਧੁਰ ਪੱਛਮੀ ਸਿਰੇ ਦਾ ਆਖਰੀ ਪਿੰਡ = ਗੁਹਾਰ ਮੋਤੀ ,ਜ਼ਿਲ੍ਹਾ ਕੱਛ (ਗੁਜਰਾਤ)

ਕਲੀਨ ਏਅਰ ਐਕਟ -1952

1952 ਈ:ਵਿੱਚ ਜਹਿਰੀਲੀ ਹਵਾ ਨੇ ਲੰਦਨ ਵਿੱਚ ਕਈ ਹਫ਼ਤੇ ਤੱਕ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਸੀ। ਲਗਭਗ 4000 ਲੋਕਾਂ ਦੀ ਜਹਿਰੀਲੀ ਹਵਾ ਕਾਰਣ ਜਾਨ ਗਈ ਸੀ।ਇਸਤੋਂ ਬਾਅਦ ਹੀ ਦੁਨੀਆਂ ਭਰ ਵਿੱਚ ਵਾਤਾਵਰਣ ਉੱਤੇ ਰਿਸਰਚ,ਸਿਹਤ ਉੱਤੇ ਇਸਦੇ ਅਸਰ ਅਤੇ ਸਰਕਾਰ ਵੱਲੋਂ ਵਾਤਾਵਰਣ ਸਬੰਧੀ ਕਨੂੰਨਾਂ ਤੋਂ ਲੈ ਕੇ ਹਵਾ ਦੀ ਸ਼ੁੱਧਤਾ ਨੂੰ ਲੈ ਕੇ ਆਮ ਜਾਗਰੂਕਤਾ ਦੀਆਂ ਗੱਲਾਂ ਅਤੇ ਵਿਚਾਰਾਂ ਸ਼ੁਰੂ ਹੋਈਆਂ । ਇਸੇ ਦੇ ਸਿੱਟੇ ਵਜੋਂ ਬਰਤਾਨੀਆ ਵਿੱਚ 1956 ਈ: ਵਿੱਚ ਕਲੀਨ ਏਅਰ ਐਕਟ ਬਣਾਇਆ ਗਿਆ। ਇਸਤੋਂ ਬਾਅਦ ਵਾਤਾਵਰਨ ਦੀ ਸੁਰੱਖਿਆ ਤੇ ਕੰਮ ਕੀਤਾ ਗਿਆ।ਕੋਇਲੇ ਤੋੰ ਬਣਨ ਵਾਲੀ ਬਿਜਲੀ ਦਾ ਉਤਪਾਦਨ ਘਟਾਇਆ ਗਿਆ ਅਤੇ ਨਵੀਂ ਪਲਾਨਿੰਗ ਕਰਕੇ ਸ਼ਹਿਰਾਂ ਦਾ ਨਿਰਮਾਣ ਕੀਤਾ ਗਿਆ।

ਅੱਜਕਲ (ਫਰਵਰੀ,2019) ਥਾਈਲੈਂਡ ਦੀ ਰਾਜਧਾਨੀ ਬੈੰਕਾਕ ਵਿੱਚ ਪ੍ਰਦੂਸ਼ਣ ਕਾਰਨ ਐਮਰਜੈਂਸੀ ਵਾਲੀ ਸਥਿਤੀ ਬਣ ਗਈ ਹੈ।ਇਥੇ ਇੱਕ ਹਫਤੇ ਤੋਂ ਜਹਿਰੀਲੀ ਧੁੰਦ ਛਾਈ ਹੋਈ ਹੈ

ਸ਼ਹਿਰਾਂ ਦੇ 400 ਤੋਂ ਵੱਧ ਸਕੂਲਾਂ ਵਿੱਚ ਛੁੱਟੀ ਕਰਨੀ ਪਈ ਹੈ। ਲੋਕਾਂ ਨੂੰ ਮਾਸਕ ਪਾ ਕੇ ਹੀ ਬਾਹਰ ਜਾਣ ਲਈ ਕਿਹਾ ਗਿਆ ਹੈ। ਹਲਾਤ ਕਾਬੂ ਕਰਨ ਵਿੱਚ ਹਾਲੇ ਤੱਕ ਦੇ ਸਾਰੇ ਜਤਨ ਨਾਕਾਫ਼ੀ ਸਾਬਤ ਹੋਏ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚੀਨ ਤੋੰ ਆ ਰਹੀ ਜਹਿਰੀਲੀ ਹਵਾ ਦੀ ਵਜ੍ਹਾ ਨਾਲ ਅਜਿਹਾ ਹੋਇਆ ਹੈ।

ਇਸੇ ਤਰ੍ਹਾਂ ਦੀ ਹਾਲਤ ਇੱਕ ਵਾਰ ਅਸੀਂ ਦਿੱਲੀ ਵਿੱਚ ਵੀ ਦੇਖ ਚੁੱਕੇ ਹਾਂ। ਮਨੁੱਖੀ ਤਰੱਕੀ ਨੇ ਹਵਾ ਹੀ ਨਹੀਂ ਹੋਰ ਵੀ ਬਹੁਤ ਕੁਝ ਜ਼ਹਿਰੀਲਾ ਕੀਤਾ ਹੈ।

ਇਸਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਅਸੀਂ ਆਪਣੇ ਪੈਸੇ ਨੂੰ ਅਜਿਹੀ ਖੋਜ ਕਰਨ ਲਈ ਵਰਤੀਏ ਜਿਸ ਵਿੱਚ ਵਾਤਾਵਰਨ ਨੂੰ ਦੂਸ਼ਿਤ ਕੀਤੇ ਬਿਨਾਂ ਹਰ ਕੰਮ ਹੋਵੇ। ਕਿਉਂਕਿ ਸਿਰਫ ਐਕਟ ਬਣਾਉਣ ਨਾਲ ਹੀ ਹਵਾ ਸਾਫ ਨਹੀਂ ਹੁੰਦੀ। ਜਿਵੇਂ ਪਲਾਸਟਿਕ ਲਿਫਾਫਿਆਂ ਨੂੰ ਨਾ ਵਰਤਣ ਬਾਰੇ ਕਨੂੰਨ ਤਾਂ ਬਣਾ ਦਿੱਤਾ ਹੈ ਪਰ ਲਿਫਾਫੇ ਬਣਾਉਣ ਤੇ ਕੋਈ ਪਾਬੰਦੀ ਨਹੀਂ ਹੈ। ਇਸ ਤਰ੍ਹਾਂ ਦੇ ਕਦਮ ਤਾਂ ਭੰਬਲਭੂਸਾ ਹੀ ਵਧਾਉਂਦੇ ਹਨ ।