ਬ੍ਰਿਟਿਸ਼ ਰਾਜ ਦੌਰਾਨ ਕੁਝ ਮਹੱਤਵਪੂਰਨ ਸੰਸਥਾਵਾਂ ਅਤੇ ਉਹਨਾਂ ਦੇ ਸੰਸਥਾਪਕ

ਦੇਵ ਸਮਾਜ : ਸ਼੍ਰੀ ਨਾਰਾਇਣ ਅਗਨੀਹੋਤਰੀ ( ਲਾਹੌਰ , 1887 )

ਬ੍ਰਹਮੋ ਸਮਾਜ : ਰਾਜਾ ਰਾਮ ਮੋਹਨ ਰਾਏ ( 1828 )

ਪ੍ਰਾਰਥਨਾ ਸਮਾਜ : ਡਾ: ਆਤਮਾ ਰਾਮ ਪਾਂਡੂਰੰਗਾ ( 1867 )

ਆਰਿਆ ਸਮਾਜ : ਸਵਾਮੀ ਦਿਆਨੰਦ ਸਰਸਵਤੀ ( 1875 , ਮੁੰਬਈ )

ਸ਼ਾਂਤੀ ਨਿਕੇਤਨ : ਰਵਿੰਦਰ ਨਾਥ ਟੈਗੋਰ ( 1901 , ਕਲੱਕਤਾ )

ਰਾਮ ਕ੍ਰਿਸ਼ਨ ਮਿਸ਼ਨ : ਸਵਾਮੀ ਵਿਵੇਕਾਨੰਦ ( 1897 )

ਥਿਓਸੋਫ਼ਿਕ੍ਲ ਸੋਸਾਇਟੀ  : ਨਿਊਯਾਰਕ ( ਬਲਾਵੋਤਸ੍ਕੀ ਅਤੇ ਓਲ੍ਕੋਟ 1875  . ਭਾਰਤ ਵਿੱਚ ਸ਼੍ਰੀ ਮਤੀ ਐਨੀ ਬੇਸੰਟ )

ਵੇਦ ਸਮਾਜ : ਸ਼੍ਰੀਧਰਾਲੁ ਨਾਇਡੂ ਅਤੇ ਕੇਸ਼ਵ ਚੰਦਰ ਸੇਨ ( 1864 ਮਦਰਾਸ )

ਸਰਵੈਂਟ ਓਫ ਇੰਡੀਆ ਸੋਸਾਇਟੀ : ਗੋਪਾਲ ਕ੍ਰਿਸ਼ਨ ਗੋਖਲੇ ( 1905 ਪੁਣੇ , ਮਹਾਰਾਸ਼ਟਰ )

ਗਦਰ ਪਾਰਟੀ : ਲਾਲਾ ਹਰਦਿਆਲ ( 1913 , ਅਮਰੀਕਾ )

ਮੁਹੰਮਦ ਐਂਗਲੋ ਔਰੀਐਂਟੀਲ ਕਾਲਜ : ਸਰ ਸੈਯਦ ਅਹਮਦ ਖਾਨ ( 1875 , ਅਲੀਗੜ ,ਉਤਰ ਪ੍ਰਦੇਸ਼ , ਬਾਅਦ ਵਿੱਚ ਇਹੀ ਕਾਲਜ ਅਲੀਗੜ ਮੁਸਲਿਮ ਯੂਨੀਵਰਸਿਟੀ ਬਣਿਆ )

ਹੋਮ ਰੂਲ ਲੀਗ ( ਮੂਵਮੈਂਟ ) : ਬਾਲ ਗੰਗਾਧਰ ਤਿਲਕ ( 1916 )

ਇੰਡੀਅਨ ਨੈਸ਼ਨਲ ਕਾਂਗਰਸ : ਏ.ਓ.ਹਿਊਮ ( 1885 )

ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ : ਲਾਲਾ ਲਾਜਪਤ ਰਾਏ ਜੋਸਫ ਬਪਤਿਸਤਾ ਅਤੇ ਐਨ.ਐਮ.ਜੋਸ਼ੀ  ( 1920 , ਮੁੰਬਈ ਵਿਖੇ )

ਮੁਸਲਿਮ ਲੀਗ : ਸਲੀਮ ਉਲਾ ਆਗਾ ਖਾਨ ( 1906 )

ਵਿਸ਼ਵ ਭਾਰਤੀ : ਰਵਿੰਦਰ ਨਾਥ ਟੈਗੋਰ ( 1918 )

ਖੁਦਾਈ ਖਿਦਮਤਗਾਰ : ਅਬਦੁਲ ਗਫਾਰ ਖਾਨ ( 1937 )

ਬ੍ਰਿਟਿਸ਼ ਸਰਵਜਨਿਕ ਸਭਾ : ਦਾਦਾ ਭਾਈ ਨਾਰੌਜੀ ( 1843 )

ਆਜ਼ਾਦ ਮੁਸਲਿਮ ਕਾਨਫਰੰਸ : ਅੱਲਾ ਬਖਸ਼ 

ਖਾਕਸਾਰ ਪਾਰਟੀ : ਅੱਲਾਮਾ ਮਸ਼ਿਰਿਕੋ 

ਮੁਹੰਮਦਨ ਲਿਟਰੇਸੀ ਸੋਸਾਇਟੀ : ਅਬਦੁਲ ਲਤੀਫ਼

ਸਾਇੰਟੀਫ਼ਿਕ ਸੋਸਾਇਟੀ : ਸਰ ਸਯਦ ਅਹਮਦ ਖਾਨ 

ਹਰੀਜਨ ਸੰਘ : ਮਹਾਤਮਾ ਗਾਂਧੀ  ( 1935 )

ਸਵਰਾਜ ਪਾਰਟੀ : ਮੋਤੀਲਾਲ ਨਹਿਰੂ ਅਤੇ  ਸੀ.ਆਰ.ਦਾਸ ( 1923 )

ਤੱਤਵਬੋਧਿਨੀ ਸਭਾ : ਦਵਿੰਦਰ ਨਾਥ ਟੈਗੋਰ  ( 1839 )

ਬਹਿਸ਼੍ਕ੍ਰਿਤ ਹਿਤਕਾਰੀ ਸਭਾ : ਡਾ.ਬੀ.ਆਰ.ਅੰਬੇਡਕਰ 

ਰਹਿਨੁਮਾਈ ਮਜਦਾਇਸਨ ਸਭਾ : ਦਾਦਾ ਭਾਈ ਨਾਰੌਜੀ 

ਆਜ਼ਾਦ ਹਿੰਦ ਫ਼ੌਜ : ਕੈਪਟਨ ਮੋਹਨ ਸਿੰਘ ਅਤੇ ਸੁਭਾਸ਼ ਚੰਦਰ ਬੋਸ ( 1942 )

ਭੂ-ਦਾਨ ਮੂਵਮੈਂਟ : ਆਚਾਰਿਆ ਵਿਨੋਬਾ ਭਾਵੇ 

ਕਮਿਊਨਿਸਟ ਪਾਰਟੀ : ਐਮ.ਐਨ.ਰਾਏ 

ਪਾਕਿਸਤਾਨ : ਮੁਹੰਮਦ ਅਲੀ ਜਿਨਹਾਂ 

ਨੈਸ਼ਨਲ ਕਾਨਫਰੰਸ : ਸ਼ੇਖ਼ ਅਬਦੁਲਾ 

              __________________________________

ਭਾਰਤੀ ਇਤਿਹਾਸ ਵਿੱਚ ਕੁਝ ਮਹੱਤਵਪੂਰਨ ਤੱਥ ( ਮੌਰਿਆ ਕਾਲ )

ਮੌਰਿਆ ਕਾਲ 

ਪੁਰਾਣਾਂ ਵਿੱਚ ਮੌਰਿਆਂ ਨੂੰ ਸ਼ੂਦਰ ਲਿਖਿਆ ਗਿਆ ਹੈ |

ਬੁੱਧ ਸਾਹਿੱਤ ਵਿੱਚ ਕਿਹਾ ਗਿਆ ਹੈ ਕਿ ਉਹ ਸਾਕਿਆ ਖੱਤਰੀਆਂ ਵਿੱਚੋਂ ਸਨ |

ਕੁਝ ਵੀ ਹੋਵੇ ਉਹ ਅਸਲ ਵਿੱਚ ਮੌਰਿਆ ਕਬੀਲੇ ਨਾਲ ਸਬੰਧਤ ਸਨ ਜਿਸਨੂੰ ਉਸ ਸਮੇਂ ਦੇ ਸਮਾਜ ਵਿੱਚ ਬਹੁਤ ਨੀਵਾਂ ਸਮਝਿਆ ਜਾਂਦਾ ਸੀ |

ਚੰਦਰ ਗੁਪਤ ਮੌਰਿਆ (322-298 BC)

ਉਹ ਆਪਣੇ ਗੁਰੂ ਚਾਣਕਿਆ ਦੀ ਸਹਾਇਤਾ ਨਾਲ ਸ਼ਕਤੀ ਵਿੱਚ ਆਇਆ ਸੀ |

ਉਸਨੇ ਆਖਰੀ ਨੰਦ ਰਾਜੇ ਧੰਨਾਨੰਦ ਨੂੰ ਗੱਦੀਓਂ ਲਾਹ ਦਿੱਤਾ ਅਤੇ ਆਪ ਮਗਧ ਦਾ ਰਾਜਾ ਬਣਿਆ |

ਪਾਟਲੀਪੁੱੱਤਰ ਉਸਦੀ ਰਾਜਧਾਨੀ ਸੀ |

ਉਸਨੇ ਸੈਲਿਉਕਸ ਨਿਕੇਟਰ ( ਪੱਛਮੀ ਭਾਰਤ ਦੇ ਇੱਕ ਯੂਨਾਨੀ ਸਾਮੰਤ ) ਨੂੰ ਹਰਾਇਆ |

ਇੱਕ ਸੰਧੀ ਅਨੁਸਾਰ ਸੈਲਿਉਕਸ ਨੇ ਇੱਕ ਬਹੁੱਤ ਵੱਡਾ ਖੇਤਰ ਚੰਦਰਗੁਪਤ ਮੌਰਿਆ ਨੂੰ ਦੇ ਦਿੱਤਾ 

ਉਸਨੇ ਮੌਰਿਆ ਦੇ ਦਰਬਾਰ ਵਿੱਚ ਆਪਣਾ ਇੱਕ ਦੂਤ ਵੀ ਭੇਜਿਆ |

ਉਸ ਦੂਤ ਦਾ ਨਾਮ ਮੈਗਸਥਨੀਜ਼ ਸੀ |

ਬਦਲੇ ਵਿੱਚ ਚੰਦਰਗੁਪਤ ਮੌਰਿਆ ਨੇ ਸੈਲਿਉਕਸ ਨੂੰ ਪੰਜ ਸੋ ਹਾਥੀ ਭੇਂਟ ਵਿੱਚ ਭੇਜੇ ਸਨ |

ਮੈਗਸਥਨੀਜ਼ ਨਾਮ ਦੇ ਇਸ ਦੂਤ ਨੇ “ਇੰਡੀਕਾ” ਨਾਮ ਦੀ ਇੱਕ ਕਿਤਾਬ ਲਿਖੀ ਸੀ , ਜੋ ਕਿ ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਬਹੁਤ ਹੀ ਮਹੱਤਵਪੂਰਨ ਹੈ |

ਚੰਦਰਗੁਪਤ ਮੌਰਿਆ ਅਧੀਨ ਪਹਿਲੀ ਵਾਰ ਸਾਰਾ ਉੱਤਰੀ ਭਾਰਤ ਇੱਕ ਸੂਤਰ ਵਿੱਚ ਪਿਰੋਇਆ ਗਿਆ ਸੀ | ਇਹੀ ਕਾਰਣ ਹੈ ਕਿ ਉਸਨੂੰ ਭਾਰਤ ਦਾ ਪਹਿਲਾ ਮਹਾਨ ਸ਼ਾਸਕ ਆਖਿਆ ਜਾਂਦਾ ਹੈ |

ਚੰਦਰਗੁਪਤ ” ਭਦਰਬਾਹੁ ” ਦੇ ਪ੍ਰਭਾਵ ਹੇਠਾਂ ਆ ਕੇ ਜੈਨ ਧਰਮ ਦਾ ਅਨੁਯਾਈ ਬਣ ਗਿਆ ਸੀ |

ਆਪਣੇ ਜੀਵਨ ਦੇ ਆਖਰੀ ਸਮੇਂ ਉਹ ( ਕਰਨਾਟਕ ) ਚੰਦਰਗਿਰੀ ਪਹਾੜੀਆਂ ਵਿੱਚ ,ਸ਼੍ਰਵਣਬਿਲਗੋਲਾ ਵਿਖੇ ਚਲਾ ਗਿਆ |

ਸ਼੍ਰਵਣਬਿਲਗੋਲਾ ਵਿਖੇ ਉਸਨੇ ਸੰਥਾਰਾ ( ਭੁੱਖੇ ਰਹਿਕੇ ਸ਼ਰੀਰ ਦਾ ਤਿਆਗ ਕਰਨਾ ) ਪਰੰਪਰਾ ਨੂੰ ਨਿਭਾਉਂਦੇ ਹੋਏ ਪ੍ਰਾਣ ਤਿਆਗ ਦਿੱਤੇ |

ਬਿੰਦੁਸਾਰ ( ਚੰਦਰਗੁਪਤ ਮੌਰਿਆ ਦਾ ਪੁੱਤਰ )(298-273BC)

ਚੰਦਰ ਗੁਪਤ ਮੌਰਿਆ ਤੋਂ ਬਾਅਦ ਉਸਦਾ ਪੁੱਤਰ ਬਿੰਦੁਸਾਰ ਉਸਦਾ ਉੱਤਰਾਧਿਕਾਰੀ ਬਣਿਆ |

ਬਿੰਦੁਸਾਰ ਨੇ ਅਜੀਵਕ ਨੂੰ ਆਪਣੇ ਦਰਬਾਰ ਵਿੱਚ ਸਰੰਖਿਅਣ ਦਿੱਤਾ |

ਉਸਨੇ ਸੀਰਿਆ ਦੇ ਸ਼ਾਸਕ ਨੂੰ ਸ਼ਰਾਬ ,ਸੁੱਕੇ ਮੇਵੇ ਅੰਜੀਰ ਅਤੇ ਫ਼ਿਲੋਸਫਰ ਭੇਜਣ ਵਾਸਤੇ ਕਿਹਾ |

ਸੀਰਿਆ ਦੇ ਸ਼ਾਸਕ ਨੇ ਉਸਨੂੰ ਸ਼ਰਾਬ ਅਤੇ ਅੰਜੀਰ ਭੇਜੇ ਪਰ ਨਿਮਰਤਾ ਸਹਿਤ ਇਹ ਕਹਿ ਕੇ ਯੂਨਾਨੀ ਫਿਲੋਸਫਰਾਂ ਨੂੰ ਭੇਜਣ ਤੋਂ ਨਾਂਹ ਕਰ ਦਿੱਤੀ ਕਿ ਉਹ ਖ਼ਰੀਦਣ ਲਈ ਨਹੀਂ ਬਣੇ ਹਨ |

ਉਸਨੇ ਆਪਣੇ ਪਿਤਾ ਵੱਲੋਂ ਵਿਹੀਂ ਰਾਸਤ ਵਿੱਚ ਮਿਲੇ ਰਾਜ ਨੂੰ ਆਪਣੀ ਕਾਬਲੀਅਤ ਨਾਲ ਸੰਭਾਲਕੇ ਰੱਖਿਆ | ਇਸਤੋਂ ਇਲਾਵਾ ਉਸਦੇ ਬਾਰੇ ਕੋਈ ਖਾਸ ਘਟਨਾ ਜਿਕਰਯੋਗ ਨਹੈ |

ਅਸ਼ੋਕ ਮਹਾਨ (273-232 BC)

ਉਹ ਸਾਲ 269 ਈ:ਪੁ: ਵਿੱਚ ਗੱਦੀਨਸ਼ੀਨ ਹੋਇਆ  | ਇਸ ਦੇਰੀ ਦਾ ਕਾਰਣ ਚਾਰ ਸਾਲ ਉਸਦਾ  ਭਰਾਵਾਂ  ਨਾਲ ਯੁੱਧ ਰਿਹਾ |

ਭਾਰਤ ਦਾ ਸ਼ਾਸਕ ਬਣਨ ਤੋਂ ਪਹਿਲਾਂ ਉਹ ਤਕਸ਼ਸ਼ਿਲਾ ( ਟੈਕਸਲਾ ) ਅਤੇ ਉੱਜੈਨ ਦਾ ਗਵਰਨਰ ਰਹਿ ਚੁੱਕਾ ਸੀ |

ਰਾਧਾਗੁਪਤ ਉਸਦਾ ਮੁੱਖਮੰਤਰੀ ਸੀ |

ਉਸਦੇ ਗੱਦੀਨਸ਼ੀਨ ਹੋਣ ਤੋਂ ਨੋਵੇਂ ਸਾਲ ਵਿੱਚ ( ਸਾਲ 261 ਈ:ਪੁ: ਦੌਰਾਨ)  ਕਲਿੰਗ ਦਾ ਯੁੱਧ ਹੋਇਆ ਤਾਂ ਇਸ ਯੁੱਧ ਤੋਂ ਬਾਅਦ ਉਸਦੇ ਜੀਵਨ ਵਿੱਚ ਇੱਕ ਵੱਡਾ ਪਰਿਵਰਤਨ ਆਇਆ ਅਤੇ ਉਹ ਬੁੱਧ ਧਰਮ ਦਾ ਪੈਰੋਕਾਰ ਬਣ ਗਿਆ |

ਕਲਿੰਗ  ਦੇ ਯੁੱਧ ਤੋਂ ਬਾਅਦ ਉਸਨੇ ਧਰਮ ਦੀ ਨੀਤੀ ਅਪਣਾਈ |

ਯੁੱਧ ਨੀਤੀ ( ਭੇਰਿਘੋਸ਼ਾ ) ਦੀ ਜਗ੍ਹਾ ਧਰਮ ਦੀ ਨੀਤੀ ( ਧੰਮਘੋਸ਼ਾ ) ਨੇ ਲੈ ਲਈ |

ਉਸਨੇ ਦੇਸ਼ ਦੀਆਂ ਭਿੰਨ-ਭਿੰਨ ਦਿਸ਼ਾਵਾਂ ਵੱਲ ਬੁੱਧ ਧਰਮ ਦੇ ਪ੍ਰਚਾਰ ਲਈ ਆਪਣੇ ਧਰਮਦੂਤ ( ਧਰਮ ਦਾ ਪ੍ਰਚਾਰ ਕਰਨ ਵਾਲ੍ਹੇ ) ਭੇਜੇ |

ਉਸਨੇ ਆਪਣੇ ਪੁੱਤਰ ਮਹਿੰਦਰ ਅਤੇ ਪੁੱਤਰੀ ਸੰਘਮਿੱਤਰਾ ਨੂੰ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਸ਼੍ਰੀ ਲੰਕਾ ਭੇਜਿਆ |

ਉਸਦੇ ਜੋ ਅਭਿਲੇਖ ਮਿਲੇ ਹਨ ਉਹ ਜਿਆਦਾਤਰ ਯੂਨਾਨੀ ਅਰੇਮਿਕ ਅੜੇ ਬ੍ਰਹਮੀ ਲਿਪੀ ਵਿੱਚ ਲਿਖੇ ਹੋਏ ਹਨ |

ਮੌਰਿਆ ਵੰਸ਼ ਦੇ ਪਤਨ ਦੇ ਕਾਰਣ :

 

ਅਤਿ ਕੇਂਦਰੀਕਰਣ ਵਾਲਾ ਪ੍ਰਸ਼ਾਸਨ 

ਕਮਜ਼ੋਰ ਉੱਤਰਾਧਿਕਾਰੀ 

ਬ੍ਰਾਹਮਣਵਾਦੀ ਪ੍ਰਤੀਕਿਰਿਆ 

ਯੁੱਧ ਦੀ ਨੀਤੀ ਨੂੰ ਤਿਆਗ ਦਿੱਤਾ ਗਿਆ ਸੀ |

ਬਹੁਤ ਵੱਡੇ ਸਾਮਰਾਜ ਨੂੰ ਬਿਣਾਂ ਸੈਨਿਕ ਸਹਾਇਤਾ ਦੇ ਚਲਾਉਣ ਜਾਂ ਸੰਭਾਲਣਾ ਬਹੁਤ ਮੁਸ਼ਕਿਲ ਸੀ |

 

 

______________________________________________________

– ਉਮੇਸ਼ਵਰ ਨਾਰਾਇਣ –

ਭਾਰਤ ਦਾ ਪ੍ਰਾਚੀਨ ਸਾਹਿੱਤ

ਇਤਿਹਾਸ ਨੂੰ ਸਮਝਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਇਤਿਹਾਸ ਦੇ ਸਰੋਤਾਂ ਨੂੰ ਜਾਨਣਾ ਪੈਂਦਾ ਹੈ | ਭਾਰਤ ਦੇ ਪ੍ਰਾਚੀਨ ਕਾਲ ਦੇ ਇਤਿਹਾਸ ਨੂੰ ਜੇਕਰ ਪੜਨਾ ਹੋਵੇ ਤਾਂ ਕੁਦਰਤੀ ਹੈ ਕਿ ਸਾਨੂੰ ਪ੍ਰਾਚੀਨ ਕਾਲ ਦਾ ਭਾਰਤੀ ਸਾਹਿੱਤ ਦੇਖਣਾ ਪਵੇਗਾ ਅਤੇ ਇਸਦੀ ਪੜਚੋਲ ਕਰਨੀ ਪਵੇਗੀ | ਪਰ ਕਿਉਂਕਿ ਇਹ ਸਾਹਿੱਤ ਭਾਰਤ ਦੀ ਬਹੁਤ ਹੀ ਅਮੀਰ ਵਿਰਾਸਤ ਅਤੇ ਸੰਸਕ੍ਰਿਤੀ ਹੈ ਜਿਸਤੋਂ ਸਾਨੂੰ ਉਸ ਸਮੇਂ ਦੇ ਬਾਰੇ ਕਾਫੀ ਗਿਆਨ ਹੁੰਦਾ ਹੈ | ਇਸ ਲਈ ਸਾਰੇ ਇਤਿਹਾਸਕਾਰ ਇਸ ਪੁਰਾਤਨ ਸਾਹਿੱਤ ਨੂੰ ਜਾਣੇ ਬਿਨਾਂ ਇਤਿਹਾਸ ਦਾ ਨਿਰਮਾਣ ਨਹੀਂ ਕਰ ਸਕਦੇ | ਆਉ ਅਸੀਂ ਅੱਜ ਭਾਰਤ ਦੇ ਪ੍ਰਾਚੀਨ ਇਤਿਹਾਸ ਦੇ ਇਸ ਅਮੀਰ ਸਾਹਿੱਤ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ |

ਲੜੀ ਨੰ: ਮੁੱਖ ਸਾਹਿੱਤ  ਲੜੀ ਨੰਬਰ  ਸਾਹਿੱਤਕ ਰਚਨਾਵਾਂ 
1 ਵੇਦ  1 ਰਿਗਵੇਦ 
2 ਸਾਮਵੇਦ 
3 ਯਜੁਰਵੇਦ 
4 ਅਥਰਵਵੇਦ 
2 ਬ੍ਰਾਹਮਣ ਗ੍ਰੰਥ  1 ਐਤਰੇਯ 
2 ਕੋਸ਼ੀਤਕੀ 
3 ਸ਼ਤਪਥਬ੍ਰਾਹਮਣ 
4 ਪੰਚਵਿਸ਼ਬ੍ਰਾਹਮਣ 
5 ਗੋਪਥਬ੍ਰਾਹਮਣ 
3 ਅਰੰਣਿਯੰਕ  1 ਮੈਤ੍ਰੈਆਣੀ 
2 ਤੈਤਿਰਿਆ
3 ਐਤ੍ਰੇਯ
4 ਉਪਨਿਸ਼ਦ  ਕੁੱਲ ਸੰਖਿਆ ਹੈ | ਇੱਥੇ ਕੇਵਲ ਪ੍ਰਮੁੱਖ ਉਪਨਿਸ਼ਦ ਦੇ ਨਾਮ ਹੀ ਦਿੱਤੇ ਜਾ ਰਹੇ ਹਨ |
1 ਕਥੋਪਨਿਸ਼ਦ 
2 ਈਸ਼ਵਾਸਪੋਪਨਿਸ਼ਦ 
3 ਕੇਨੋਪਨਿਸ਼ਦ 
4 ਵ੍ਰਿਹਦਾਰਣਿਅਕ
5 ਛੰਦੋਗਿਓਪਨਿਸ਼ਦ
5 ਵੇਦਾਂਗ  1 ਸ਼ਿਕਸ਼ਾ 
2 ਕਲਪ 
3 ਵਿਆਕਰਣ 
4 ਨਿਰੁਕਤ 
5 ਛੰਦ 
6 ਜਿਓਤਿਸ਼ 
6 ਕਲਪ ਸੂਤਰ  1 ਸ਼੍ਰੋਤਸੂਤਰ 
2 ਗ੍ਰਿਹਸੂਤਰ 
3 ਧਰਮਸੂਤਰ 
4 ਸ਼ੁਲਵਸੂਤਰ 
7 ਸੂਤਰਸਾਹਿੱਤ  1 ਆਪਸਤੰਬ ਗ੍ਰਿਹਸੂਤਰ 
2 ਬੋਧਾਯਨ ਗ੍ਰਿਹਸੂਤਰ 
3 ਆਪਸਤੰਬ ਧਰਮਸੂਤਰ 
4 ਬੌਧਾਅਨ ਧਰਮਸੂਤਰ 
5 ਗੌਤਮ ਧਰਮਸੂਤਰ 
6 ਆਸ਼ਵਲਾਇਨ ਸ਼੍ਰੌਤਸੂਤਰ 
8 ਵਿਆਕਰਣ ਸਾਹਿੱਤ  1 ਅਸ਼ਟਾਧਿਆਏ 
2 ਮਹਾਭਾਸ਼ਿਆ 
3 ਨੀਰੁਕਤ 
9 ਜੋਤਿਸ਼ ਸਾਹਿੱਤ  1 ਬ੍ਰਿਹਜਾਤਕਮ 
2 ਸੁਰਿਆਸਿਧਾਂਤ 
3 ਬੀਜਗਣਿਤਮ 
4 ਬ੍ਰਿਹਤਸੰਹਿਤਾ
10 ਉਪਵੇਦ  1 ਆਯੁਰਵੇਦ 
2 ਧਨੁਰਵੇਦ 
3 ਗੰਧਰਵਵੇਦ 
4 ਸ਼ਿਲਪਵੇਦ 
11 ਸ਼ਡਦਰਸ਼ਨ  1 ਨਿਆਂਏ 
2 ਵੈਸ਼ੇਸ਼ਿਕ
3 ਸਾਂਖਿਆ
4 ਯੋਗ 
5 ਪੂਰਵਮੀਮਾਂਸਾ 
6 ਉੱਤਰਮੀਮਾਂਸਾ 
12 ਮਹਾਂਕਾਵਿ  1 ਰਮਾਇਣ 
2 ਮਹਾਂਭਾਰਤ 
13 ਪੁਰਾਣ 1 ਬ੍ਰਹਮਪੁਰਾਣ
2 ਪਦ੍ਮਪੁਰਾਣ 
3 ਵਿਸ਼੍ਣੁਪੁਰਾਣ 
4 ਸ਼ਿਵਪੁਰਾਣ 
5 ਭਾਗਵਤਪੁਰਾਣ 
6 ਨਾਰਦਿਪੁਰਾਣ 
7 ਮਾਰਕੰਡੇਪੁਰਾਣ 
8 ਅਗਨੀਪੁਰਾਣ 
9 ਭਵਿਸ਼ਿਆਪੁਰਾਣ 
10 ਬ੍ਰਹਮਵੈਵਰਤਪੁਰਾਣ 
11 ਲਿੰਗਪੁਰਾਣ 
12 ਵਰਾਹਪੁਰਾਣ 
13 ਸਕੰਦਪੁਰਾਣ 
14 ਵਾਮਨ ਪੁਰਾਣ 
15 ਕੂਰਮਪੁਰਾਣ 
16 ਮਤ੍ਸਿਆਪੁਰਾਣ 
17 ਗਰੁੜਪੁਰਾਣ 
18 ਬ੍ਰਹਮਾਂਡਪੁਰਾਣ 
14 ਸਮ੍ਰਿਤੀਆਂ  1 ਮਨੁਸਮ੍ਰਿਤੀ 
2 ਯਾਗਿਆਵਲ੍ਕਿਆ ਸਮ੍ਰਿਤੀ 
3 ਵਿਸ਼੍ਣੁਪੁਰਾਣ 
4 ਨਾਰਦ ਸਮ੍ਰਿਤੀ 

 

ਚੰਨ ਵਰਗੀ ਧਰਤੀ – ਲੱਦਾਖ

ਲੱਦਾਖ ਸੰਸਾਰ ਦੇ ਸਭ ਤੋਂ ਵੱਧ ਠੰਡੇ ਖੇਤਰਾਂ ਵਿੱਚੋਂ ਇੱਕ ਹੈ ਇਹ ਜੰਮੂ ਅਤੇ ਕਸ਼ਮੀਰ ਦਾ ਇੱਕ ਹਿੱਸਾ ਹੈ ਇਹ ਸਾਲ ਦੇ ਲਗਭਗ ਛੇ ਮਹੀਨੇ ਬਾਕੀ ਭਾਰਤ ਨਾਲੋਂ ਬਰਫਬਾਰੀ ਕਾਰਨ ਕੱਟਿਆ ਰਹਿੰਦਾ ਹੈ ਲੱਦਾਖ ਨੂੰ “ਚੰਨ-ਧਰਤੀ” ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਪਹੁੰਚਣਾ ਆਸਾਨ ਨਹੀਂ ਹੈ |

         ਲੱਦਾਖਇੱਕ ਵਿਸ਼ਾਲ ਰੇਤਲਾ ਮਾਰੂਥਲ ਹੈ ਇਸ  ਵਿੱਚ ਨੰਗੀਆਂ ਪਥਰੀਲੀਆਂ ਢਲਾਣਾ ਅਤੇ ਚੱਟਾਨੀ ਪਰਬਤ ਹਨ ਸਖਤ ਮੌਸਮ ਹੋਣ ਕਰਕੇ ਇੱਥੇ ਲੋਕਾਂ ਦਾ ਰਹਿਣਾ ਜਿਆਦਾ ਸੌਖਾ ਨਹੀਂ ਹੈ ਲੱਦਾਖ ਦੇ ਮੱਧ ਵਿਚਾਲਿਓਂ ਸਿੰਧ ਦਰਿਆ ਵਹਿੰਦਾ ਹੈ ਸਿੰਧ ਦੀ ਘਾਟੀ ਦੇ ਬਿਲਕੁਲ ਵਿਚਕਾਰ ਲੇਹ ਦਾ ਖੇਤਰ ਹੈ ਲੱਦਾਖ ਵਿੱਚ ਸਿਉਂਕ,ਸੁਰੂ ਅਤੇ ਜੰਗਸਰ ਦਰਿਆ ਵਹਿੰਦੇ ਹਨ ਜਿਨ੍ਹਾਂ ਨੇ ਘਾਟੀਆਂ ਬਣਾਈਆਂ ਹੋਈਆਂ ਹਨ ਇਸ ਤਰ੍ਹਾਂ ਠੰਡੇ ਮਾਰੂਥਲਾਂ ਵਿੱਚ ਵੀ ਗਰਮ ਮਾਰੂਥਲਾਂ ਦੀ ਤਰ੍ਹਾਂ ਪਾਣੀ ਘੱਟ ਹੁੰਦਾ ਹੈ ਫ਼ਰਕ ਸਿਰਫ਼ ਇੰਨਾਂ ਹੈ ਕਿ ਉੱਥੇ ਪਾਣੀ ਮਿਲਦਾ ਨਹੀਂਅਤੇ ਇੱਥੇ ਪਾਣੀ ਜੰਮਿਆਂ ਰਹਿੰਦਾ ਹੈ |ਅਰਥਾਤ ਦੋਹਾਂ ਤਰ੍ਹਾਂ ਦੇ ਮਾਰੂਥਲਾਂ ਵਿਚ ਅਤਿ ਦੀ ਖੁਸ਼ਕੀ ਹੁੰਦੀ ਹੈ ਇਸੇ ਕਾਰਣ ਇੱਥੇ ਕੁਦਰਤੀ ਬਨਸਪਤੀ ਵੀ ਨਹੀਂ ਉਗਦੀ ਇੱਥੇ ਹਵਾ ਦੁਆਰਾ ਅਪਰਦਨ ਹੁੰਦਾ ਹੈ |                                                                                                   

          ਲੱਦਾਖ ਜਾਣ ਲਈ ਕਈ ਦੱਰੇ ਹਨ ਇਹਨਾਂ ਵਿੱਚ ਕਰਾਕੋਰਮ ਅਤੇ ਜੋਜ਼ਿਲਾ ਮੁੱਖ ਦੱਰੇ ਹਨ ਗਰਮੀਆਂ ਵਿਚ ਜਦੋਂ ਇੱਥੇ ਬਰਫ਼ ਪਿਘਲਦੀ ਹੈ ਤਾਂ ਸੇਬ,ਅਖਰੋਟ,ਖੁਮਾਨੀ ਅਤੇ ਸ਼ਹਿਤੂਤ ਆਦਿ ਉਗਾਏ ਜਾਂਦੇ ਹਨ ਪਰਬਤਾਂ ਦੇ ਹੇਠਲੇ ਭਾਗਾਂ ਵਿੱਚ ਪੈਂਸਿਲ ਸੀਡਾਰ,ਐਲਮ,ਜਿਉ,ਸਾਇਪ੍ਰਸ ਅਤੇ ਵਿਲੋ ਆਦਿ ਰੁੱਖ ਪਾਏ ਜਾਂਦੇ ਹਨ ਪਾਲਤੂ ਜਾਨਵਰਾਂ ਵਿੱਚ ਗਉਆਂ ,ਬੱਕਰੀਆਂ,ਭੇਡਾਂ ਅਤੇ ਕੁੱਤੇ ਆਦਿ ਪਾਲੇ ਜਾਂਦੇ ਹਨ ਜੰਗਲੀ ਜੀਵਨ ਵਿੱਚ ਜੰਗਲੀ ਯਾਕਜੰਗਲੀ ਭੇਡ ,ਸਹੇ,ਕਿਆੰਗ ਜੋ ਕਿ ਖੱਚਰ ਦੀ ਸ਼ਕਲ ਵਰਗੇ ਹੁੰਦੇ ਹਨਹੁੰਦੀ ਹੈ ਇਸ ਖੇਤਰ ਵਿੱਚ ਪਾਏ ਜਾਂਦੇ ਹਨ ਛਿਪਕਲੀ ਹੀ ਕੇਵਲ ਰੀੰਗਣ ਵਾਲਾ ਜੀਵ ਹੈ ,ਜੋ ਇੱਥੇ ਪਾਇਆ ਜਾਂਦਾ ਹੈ ਖਣਿਜ ਜਿਵੇਂ,ਬੋਰੇਕਸ ਅਤੇ ਗੰਧਕ ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਹੈ |

                      ___________________________________________

Posted by ਓਮੇਸ਼ਵਰ ਨਾਰਾਇਣ

ਸਿੱਖ ਇਤਿਹਾਸ ਵਿੱਚ ਮੰਜੀ ਪ੍ਰਥਾ

ਸਿੱਖ ਇਤਿਹਾਸ ਵਿੱਚ ਮੰਜੀ ਪ੍ਰਥਾ ਦਾ ਵਿਸ਼ੇਸ਼ ਅਸਥਾਨ ਹੈ |ਇਸ ਪ੍ਰਥਾ ਨਾਲ ਹੀ ਸਿੱਖ ਧਰਮ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਪ੍ਰਚਾਰਿਆ ਜਾ ਸਕਿਆ | ਇਸ ਨਾਲ ਸਿੱਖ ਧਰਮ ਦੀਆਂ ਨੀਹਾਂ ਹੋਰ ਪੱਕੀਆਂ ਹੋਈਆਂ ਅਤੇ ਉਹਨਾਂ ਵਿੱਚ ਏਕਤਾ ਦੀ ਭਾਵਨਾ ਪੈਦਾ ਹੋਈ |

ਮੰਜੀ ਦਾ ਸ਼ਬਦੀ ਅਰਥ ਚਾਰਪਾਈ ਹੈ | ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਅਨੁਆਈਆਂ ਨੂੰ ਮੰਜੀ ਉੱਤੇ ਬੈਠ ਕੇ ਸਿੱਖਿਆ ਦਿੰਦੇ ਹੁੰਦੇ ਸਨ | ਉਥੋਂ ਹੀ ਮੰਜੀ ਸ਼ਬਦ ਵਰਤੋਂ ਵਿੱਚ ਆਉਣ ਲੱਗ ਪਿਆ | ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਜਿਹੜੇ ਛੋਟੇ-ਛੋਟੇ ਧਾਰਮਿਕ ਕੇਂਦਰ ਸਥਾਪਿਤ ਕੀਤੇ , ਉਹਨਾਂ ਨੂੰ ਮੰਜੀਆਂ ਦਾ ਨਾਮ ਦਿੱਤਾ ਗਿਆ | ਇਹਨਾਂ ਮੰਜੀਆਂ ਜਾਂ ਕੇਂਦਰਾਂ ਵਿੱਚ ਗੁਰੂ ਜੀ ਦੇ ਅਨੁਆਈ ਪ੍ਰੇਮ ਨਾਲ ਸੰਗਤ ਵਿੱਚ ਇਕੱਠੇ ਹੁੰਦੇ ਅਤੇ ਗੁਰੂ ਜੀ ਦੇ ਉਪਦੇਸ਼ ਸੁਣਦੇ ਅਤੇ ਧਾਰਮਿਕ ਵਿਸ਼ਿਆਂ ਉੱਤੇ ਵਿਚਾਰ ਵਟਾਂਦਰਾ ਕਰਦੇ ਸਨ | ਇਸ ਲਈ ਇਹਨਾਂ ਦਾ ਨਾਂ ਮੰਜੀਆਂ ਪੈ ਗਿਆ | ਮੰਜੀਆਂ ਦੇ ਮੁੱਖੀ ਉੱਚਾ ਅਤੇ ਸੁੱਚਾ ਜੀਵਨ ਬਤੀਤ ਕਰਦੇ ਅਤੇ ਗੁਰੂ ਨਾਨਕ ਦੇਵ ਜੀ ਦੇ ਅਨੁਆਈਆਂ ਨੂੰ ਇੱਕ ਲੜੀ ਵਿੱਚ ਪਰੋਣ ਦਾ ਯਤਨ ਕਰਦੇ |

ਗੁਰੂ ਨਾਨਕ ਦੇਵ ਜੀ ਨੇ ਜਿਲ੍ਹਾ ਗੁਜਰਾਂਵਾਲਾ ਵਿਖੇ ਐਮਨਾਬਾਦ ਦੇ ਸਥਾਨ ਉੱਤੇ ਪਹਿਲੀ ਮੰਜੀ ਦੀ ਸਥਾਪਨਾ ਕੀਤੀ | ਇਸ ਮੰਜੀ ਦਾ ਮੁਖਿਆ ਆਪ ਨੇ ਭਾਈ ਲਾਲੋ ਨੂੰ ਬਣਾਇਆ | ਇਸ ਤੋਂ ਬਿਨਾਂ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਸਮੇਂ ਕਈ ਮੰਜੀਆਂ ਸਥਾਪਤ ਕੀਤੀਆਂ | ਤੁਲੰਬਾ ਵਿਖੇ ਸੱਜਣ ਠੱਗ ਨੂੰ ਅਤੇ ਬਨਾਰਸ ਵਿੱਚ ਚਿਤਰਦਾਸ ਬ੍ਰਾਹਮਣ ਨੂੰ ਮੰਜੀਆਂ ਦਾ ਮੁਖਿਆ ਥਾਪਿਆ | ਮੰਜੀ ਪ੍ਰਥਾ ਦਾ ਆਰੰਭ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ ਪਰ ਗੁਰੂ ਅਮਰ ਦਾਸ ਜੀ ਦੇ ਸਮੇਂ ਇਸ ਪ੍ਰਥਾ ਦਾ ਬਹੁਤ ਵਿਕਾਸ ਹੋਇਆ | ਗੁਰੂ ਅਮਰਦਾਸ ਜੀ ਆਪ ਵਡੇਰੀ ਉਮਰ ਦੇ ਹੋਣ ਕਾਰਣ ਵੱਖ-ਵੱਖ ਥਾਵਾਂ ਉੱਤੇ ਧਰਮ ਪ੍ਰਚਾਰ ਲਈ ਨਹੀਂ ਜਾ ਸਕਦੇ ਸਨ | ਇਸ ਲਈ ਧਰਮ ਪ੍ਰਚਾਰ ਲਈ ਉਹਨਾਂ ਨੇ ਅਨੇਕਾਂ ਥਾਵਾਂ ਉੱਤੇ ਕਈ ‘ ਮੰਜੀਆਂ ’ ਜਾਂ ਧਰਮ ਪ੍ਰਚਾਰ ਕੇਂਦਰ ਬਣਾ ਦਿੱਤੇ | ਉਹਨਾਂ ਦੀ ਧਾਰਮਿਕ ਨੀਤੀ “ਮੰਜੀ ਪ੍ਰਥਾ” ਉੱਤੇ ਅਧਾਰਤ ਸੀ | ਗੁਰੂ ਸਾਹਿਬ ਨੇ ਆਪਣੇ ਅਧਿਆਤਮਕ ਇਲਾਕੇ ਨੂੰ 22 ਭਾਗਾਂ ਵਿੱਚ ਵੰਡਿਆ ਹੋਇਆ ਸੀ | ਹਰ ਭਾਗ “ਮੰਜੀ” ਅਖਵਾਉਂਦਾ ਸੀ | ਹਰ ਮੰਜੀ ਦਾ ਇਕ ਮੁਖਿਆ ਹੁੰਦਾ ਸੀ , ਜੋ ਨੈਤਿਕ ਅਤੇ ਧਾਰਮਿਕ ਪੱਖ ਤੋਂ ਕਾਫੀ ਉੱਚਾ ਅਤੇ ਸੁੱਚਾ ਹੁੰਦਾ ਸੀ | ਉਹ ਆਪਣੀ ਮੰਜੀ ਦੇ ਖੇਤਰ ਵਿਚ ਗੁਰੂ ਸਾਹਿਬ ਦੇ ਪ੍ਰਤਿਨਿਧ ਦੇ ਰੂਪ ਵਿਚ ਕੰਮ ਕਰਦਾ ਸੀ | ਮੰਜੀ ਦਾ ਮੁਖਿਆ ਗੁਰੂ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਦਾ ਸੀ ਅਤੇ ਮੰਜੀ ਸਬੰਧੀ ਸਾਰੀ ਜਾਣਕਾਰੀ ਗੁਰੂ ਸਾਹਿਬ ਤਾਈੰ ਪਹੁੰਚਾਉਂਦਾ ਰਹਿੰਦਾ ਸੀ | ਸਾਰੀਆਂ “ ਮੰਜੀਆਂ ” ਗੁਰੂ ਸਾਹਿਬ ਦੇ ਅਧੀਨ ਹੁੰਦੀਆਂ ਸਨ ਅਤੇ ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕਰਦੀਆਂ ਸਨ | ਹਰ ਮੰਜੀ ਵਿੱਚ ਲੰਗਰ ਦਾ ਪ੍ਰਬੰਧ ਹੁੰਦਾ ਸੀ | ਯਾਤਰੀਆਂ ਦੇ ਰਹਿਣ ਦਾ ਵੀ ਪ੍ਰਬੰਧ ਹੁੰਦਾ ਸੀ | ਹਰ ਮੰਜੀ ਦਾ ਖਰਚ ਲੋਕਾਂ ਦੇ ਦਾਨ ਨਾਲ ਚਲਦਾ ਸੀ |

    ਗੁਰੂ ਅਰਜਨ ਦੇਵ ਜੀ ਦੇ ਸਮੇਂ ਉਹਨਾਂ ਨੂੰ ਸਰੋਵਰਾਂ ਅਤੇ ਮੰਦਿਰਾਂ ਦੀ ਉਸਾਰੀ ਲਈ ਧਨ ਦੀ ਬਹੁਤ ਜਰੂਰਤ ਸੀ | ਇਸ ਲਈ ਦੇਸ਼ ਵਿਚ ਮੰਜੀਆਂ ਦਾ ਜਾਲ ਵਿਛਾ ਦਿੱਤਾ ਗਿਆ , ਜਿਹਨਾਂ ਨੂੰ ਮਸੰਦਾਂ ਦੇ ਅਧੀਨ ਕਰ ਦਿੱਤਾ | ਮਸੰਦ ਸਿੱਖਾਂ ਪਾਸੋਂ ਧਨ ਵੀ ਇੱਕਠਾ ਕਰਦੇ ਸਨ , ਧਰਮ ਪ੍ਰਚਾਰ ਦਾ ਕੰਮ ਵੀ ਕਰਦੇ ਸਨ | ਇਸ ਨਾਲ ਮੰਜੀਆਂ ਦੀ ਥਾਂ ਮਸੰਦ ਪ੍ਰਥਾ ਨੇ ਲੈ ਲਈ , ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕਰ ਦਿੱਤਾ ਸੀ | ਕਿਉਂਕਿ ਇਹ ਮਸੰਦ ਬਾਅਦ ਵਿੱਚ ਆਪਣੇ ਅਸਲੀ ਮਕਸਦ ਨੂੰ ਭੁੱਲ ਕੇ ਗਲਤ ਰਸਤੇ ਤੇ ਪੈ ਗਏ ਸਨ |

 

ਭਾਰਤ ਦੇ ਪ੍ਰਸਿੱਧ ਨਦੀਆਂ ਕਿਨਾਰੇ ਵਸੇ ਸ਼ਹਿਰ

 ਭਾਰਤ ਵਿੱਚ ਬਹੁਤ ਸਾਰੇ ਅਜਿਹੇ ਸ਼ਹਿਰ ਹਨ ਜੋ ਪੁਰਾਤਨ ਕਾਲ ਤੋਂ ਹੀ ਕਿਸੇ ਨਾ ਕਿਸੇ ਪ੍ਰਸਿੱਧ ਨਦੀ ਕਿਨਾਰੇ ਸਥਿੱਤ ਹਨ | ਇਹਨਾਂ ਸ਼ਹਿਰਾਂ ਦੀ ਹੋਂਦ ਇਹਨਾਂ ਨਦੀਆਂ ਕਿਨਾਰੇ ਹਾਲੇ ਤੱਕ ਵੀ ਉਸੇ ਤਰਾਂ ਕਾਇਮ ਹੈ | ਹੇਠਾਂ ਕੁਝ ਸ਼ਹਿਰਾਂ ਦੇ ਨਾਮ ਦਿੱਤੇ ਗਏ ਹਨ ਅਤੇ ਸਾਹਮਣੇ ਉਹਨਾਂ ਨਦੀਆਂ ਦੇ ਨਾਮ ਹਨ ਜਿਹਨਾਂ ਨਦੀਆਂ ਕਿਨਾਰੇ ਇਹ ਸ਼ਹਿਰ ਸਥਿੱਤ ਹਨ |
word1
w0rd2
word3
word4
– ਓਮੇਸ਼ਵਰ ਨਾਰਾਇਣ –

ਦੱਖਣੀ ਚੀਨ ਸਾਗਰ ਦਾ ਰੇੜਕਾ

ਅਕਸਰ ਤੁਸੀਂ ਦੱਖਣੀ ਚੀਨ ਸਾਗਰ ਬਾਰੇ ਖਬਰਾਂ ਜਾਂ ਅਖਬਾਰਾਂ ਵਿੱਚ ਸੁਣਿਆ ਜਾਂ ਪੜ੍ਹਿਆ ਹੋਵੇਗਾ | ਅੱਜਕਲ ਦੱਖਣੀ ਚੀਨ ਸਾਗਰ ਇੱਕ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ | ਚੀਨ ਇਸ ਦੱਖਣੀ ਚੀਨ ਸਾਗਰ ਉੱਤੇ ਆਪਣਾ ਪੁਰੀ ਤਰਾਂ ਕਬਜਾ ਚਾਹੁੰਦਾ ਹੈ | ਉਸਦੀ ਇਸੇ ਮਂਨਸ਼ਾ ਕਾਰਣ ਹੀ ਪੂਰਬੀ ਏਸ਼ੀਆ ਵਿੱਚ ਅਸ਼ਾਂਤੀ ਅਤੇ ਅਸਥਿਰਤਾ ਦੀ ਸਥਿਤੀ ਪੈਦਾ ਹੋ ਰਹੀ ਹੈ | ਚੀਨ ਦੀ ਵਧਦੀ ਹੋਈ ਦਖਲੰਦਾਜ਼ੀ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਅਦਾਲਤ ਨੇ ਇਸ ਮਾਮਲੇ ਵਿੱਚ ਆਪਣਾ ਫੈਸਲਾ ਦਿੱਤਾ ਹੈ | ਪਰ ਚੀਨ ਨੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ | ਇਸਤੋਂ ਇਹ ਸਿੱਧ ਹੁੰਦਾ ਹੈ ਕਿ ਚੀਨ ਪੂਰੇ ਵਿਸ਼ਵ ਵਿੱਚ ਆਪਣੀ ਦਾਦਾਗਿਰੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਨਾਲ ਹੀ ਸੰਯੁਕਤ ਰਾਸ਼ਟਰ ਸੰਘ ਦੇ ਨਿਯਮਾਂ ਦੀ ਅਣਦੇਖੀ ਕਰ ਰਿਹਾ ਹੈ |

ਦਖਣੀ ਚੀਨ ਸਾਗਰ ਪ੍ਰਸ਼ਾਂਤ ਮਹਾਸਾਗਰ ਦਾ ਇੱਕ ਜਲ-ਭਾਗ ਹੈ | ਚੀਨ ਦੇ ਦਖਣ ਤੋਂ ਤਾਇਵਾਨ ਦੀਪ ਤੱਕ, ਮਲੇਸ਼ੀਆ ਅਤੇ ਸਿੰਗਾਪੁਰ ਦੇ ਉੱਤਰ-ਪੂਰਬ ਅਤੇ ਵੀਅਤਨਾਮ ਦੇ ਪੂਰਬ ਵਿੱਚ ਸਥਿੱਤ ਇਹ ਸਮੁੰਦਰੀ ਖੇਤਰ ਲਗਪਗ  35 ਲੱਖ ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ | ਇਸ ਖੇਤਰ ਵਿੱਚ 200 ਤੋਂ ਵੱਧ ਛੋਟੇ ਵੱਡੇ ਟਾਪੂ ਸਥਿੱਤ ਹਨ | ਇਹ ਖੇਤਰ ਵਿਸ਼ਵ ਦੇ ਇੱਕ ਤਿਹਾਈ ਵਪਾਰਕਜਹਾਜਾਂ ਦੀ ਆਵਾਜਾਈ ਦਾ ਕੇਂਦਰ ਹੈ | 50 ਅਰਬ ਟਨ ਕੱਚਾ ਤੇਲ ਅਤੇ  20 ਅਰਬ ਘਣ ਮੀਟਰ ਗੈਸ ਦਾ ਭੰਡਾਰ ਇਸਦੀ ਗਹਿਰਾਈ ਵਿੱਚ ਛੁੱਪਿਆ ਹੋਇਆ ਹੈ | ਚੀਨ ਦਾ ਇਹ ਮੰਨਣਾ ਹੈ ਕਿ 213 ਅਰਬ ਤੇਲ ਦਾ ਭੰਡਾਰ ਇੱਥੇ ਸਥਿੱਤ ਹੈ , ਜੋ ਕਿ ਅਮਰੀਕਾ ਦੇ ਤੇਲ ਭੰਡਾਰ ਤੋਂ 10 ਗੁਣਾ ਜਿਆਦਾ ਹੈ |

sc2

ਇਸ ਸਮੇਂ ਦਖਣੀ ਚੀਨ ਸਾਗਰ ਸਰਵਉੱਚਤਾ ਦੀ ਲੜਾਈ ਦਾ ਕੇਂਦਰ ਬਿੰਦੁ ਬਣ ਗਿਆ ਹੈ | ਇਸ ਸਾਗਰ ਵਿੱਚ ਚੀਨ, ਵੀਅਤਨਾਮ, ਫ਼ਿਲੀਪੀੰਸ, ਮਲੇਸ਼ੀਆ, ਤਾਇਵਾਨ, ਅਤੇ ਬਰੁਨੇਈ ਆਪਣੇ-ਆਪਣੇ ਹਿੱਤਾਂ ਨੂੰ ਲੈ ਇਸ ਖੇਤਰ ਉੱਤੇ ਆਪਣੀ ਦਾਅਵੇਦਾਰੀ ਜਿਤਾ ਰਹੇ ਹਨ | ਇਸ ਖੇਤਰ ਵਿੱਚ ਤਿੰਨ ਮੁੱਖ ਦੀਪ-ਸਮੂਹ ਹਨ – ਸਪਰਾਟਲੀ , ਪਾਰਸੇਲ  ਅਤੇ ਪ੍ਰਤਾਸ |

ਸਪਰਾਟਲੀ ਦੀਪ ਸਮੂਹ ਉੱਤੇ ਅਧਿਕਾਰ ਨੂੰ ਲੈ ਕੇ ਚੀਨ, ਬਰੁਨੇਈ, ਮਲੇਸ਼ੀਆ,ਫਿਲੀਪੀੰਸ, ਤਾਇਵਾਨ ਅਤੇ ਵੀਅਤਨਾਮ ਵਿਚ ਵਿਵਾਦ ਹੈ |

ਪਾਰਸੇਲ ਦੀਪ ਸਮੂਹ ਚੀਨ,ਵੀਅਤਨਾਮ ਅਤੇ ਤਾਇਵਾਨ ਦੇ ਵਿੱਚ ਝਗੜਾ ਹੈ |

ਪ੍ਰਤਾਸ ਦੀਪ ਸਮੂਹ ਉੱਤੇ ਚੀਨ, ਤਾਇਵਾਨ ਅਤੇ ਫਿਲੀਪੀੰਸ ਆਪਣਾ-ਆਪਣਾ ਦਾਅਵਾ ਜਿਤਾਉਂਦੇ ਹਨ | ਪਰ ਇਸ ਉੱਤੇ ਤਾਇਵਾਨ ਦਾ ਕਬਜਾ ਹੈ |

ਚੀਨ ਤਾਂ ਦਖਣੀ ਚੀਨ ਸਾਗਰ ਦੇ ਲਗਪਗ ਸਾਰੇ ਹੀ ਦੀਪ-ਸਮੂਹਾਂ ਉੱਤੇ ਆਪਣਾ ਅਧਿਕਾਰ ਜਿਤਾਉਂਦਾ ਹੈ | ਉਸਦਾ ਮੰਨਣਾ ਹੈ ਕਿ ਲਗਪਗ ਤਿੰਨ ਹਜ਼ਾਰ ਸਾਲਾਂ ਤੋਂ ਉਸਦਾ ਇਸ ਖੇਤਰ ਅਤੇ ਦੋਹਾਂ ਦੀਪ-ਸਮੂਹਾਂ ( ਪਾਰਸੇਲ ਅਤੇ ਸਪਾਟਲੀ ) ਉੱਤੇ ਅਧਿਕਾਰ ਰਿਹਾ ਹੈ | ਚੀਨ ਦਾ ਇਹ ਦਾਅਵਾ ਪਹਿਲੀ ਸਦੀ ਦੇ ਹਾਨਵੰਸ਼ ਅਤੇ 15ਵੀੰ ਸਦੀਂ ਦੇ ਜਿੰਨਦੇਸ਼ ਦੇ ਦਸਤਾਵੇਜਾਂ ਉੱਤੇ ਅਧਾਰਿਤ ਹੈ | 1947 ਵਿੱਚ ਚੀਨ ਨੇ ਇੱਕ ਨਕਸ਼ਾ ਜਾਰੀ ਕਰਕੇ ਇਸ ਝਗੜੇ ਵਾਲ੍ਹੇ ਖੇਤਰ ਨੂੰ ਆਪਣੀ ਸੀਮਾ ਵਿੱਚ ਦਿਖਾਕੇ ਦਾਅਵੇਦਾਰੀ ਨੂੰ ਹੋਰ ਮਜਬੂਤ ਬਣਾ ਦਿੱਤਾ | ਉਸਨੇ ਆਪਣੇ ਖੇਤਰੀ ਦਾਅਵਿਆਂ ਦਾ ਬਾਰਡਰ ਬਣਾਕੇ ਨਕਸ਼ੇ ਉੱਤੇ  11 ਡੈਸ਼ਾਂ ਦੇ ਨਾਲ ਯੂ-ਆਕਾਰ ਦੀ ਇੱਕ ਲਾਈਨ ਬਣਾਈ ,ਜਿਸ ਵਿੱਚ ਦਖਣੀ ਚੀਨ ਸਾਗਰ ਦਾ ਬਹੁਤ ਸਾਰਾ ਖੇਤਰ ਆ ਜਾਂਦਾ ਸੀ | 1953 ਇਸ ਨਕਸ਼ੇ ਵਿੱਚੋਂ ਟੋੰਕਿੰਗ ਦੀ ਖਾੜੀ ਨੂੰ ਹਟਾ ਦਿੱਤਾ ਗਿਆ , ਅਤੇ ਇਸ ਤਰਾਂ ਦੋ ਡੈਸ਼ਾਂ ਇਸ ਵਿੱਚੋਂ ਘੱਟ ਹੋ ਗਈਆਂ | ਉਸਤੋਂ ਬਾਅਦ ਦੱਖਣੀ ਚੀਨ ਸਾਗਰ ਦੇ ਇਸ ਵਿਵਾਦ ਨੂੰ “ Nine Dash Lines ਦੇ ਨਾਮ ਨਾਲ ਜਾਣਿਆਂ ਜਾਂਦਾ ਹੈ | ਇਸ ਨਾਈਨ ਡੈਸ਼ ਲਾਈਨ ਅਨੁਸਾਰ ਚੀਨ ਇਸ ਖੇਤਰ ਦੇ ਲਗਪਗ 90 ਖੇਤਰ ਉੱਤੇ ਆਪਣਾ ਦਾਅਵਾ ਕਰਦਾ ਹੈ |

ਫਿਲੀਪੀੰਸ ਦਾ ਸਪਰਾਟਲੀ ਦੀਪ-ਸਮੂਹ ਉੱਤੇ ਕਬਜਾ ਹੈ | ਉਹ ਮਹਾਂਦੀਪੀ ਪੱਟੀ ਉੱਤੇ ਆਪਣਾ ਦਾਅਵਾ ਕਰਦਾ ਹੈ ਕਿਉਂਕਿ ਉਹ ਇਸ ਦੀਪ-ਸਮੂਹ ਦੇ ਸਭ ਤੋਂ ਨੇੜੇ ਸਥਿੱਤ ਹੈ |

ਵੀਅਤਨਾਮ ਦਾ ਮੰਨਣਾ ਹੈ ਕਿ ਸਪਰਾਟਲੀ ਅਤੇ ਪਾਰਸੇਲ ਦੀਪ-ਸਮੂਹ ਦੀ ਲੜੀ ਉਸਦੀ ਸੀਮਾ ਦੇ ਅੰਦਰ ਹੈ | 20 ਸਪਰਾਟਲੀ ਦੀਪਾਂ ਉੱਤੇ ਉਸਦਾ ਕਬਜਾ ਹੈ ਅਤੇ 17ਵੀੰ ਸਦੀ ਤੋਂ ਇਹਨਾਂ ਟਾਪੂਆਂ ਉੱਤੇ ਉਸਦਾ ਕੰਟਰੋਲ ਹੈ | ਸਾਲ   1974 ਵਿੱਚ ਚੀਨ ਨੇ ਉਸਨੂੰ ਪਾਰਸੇਲ ਦੀਪ-ਸਮੂਹ ਤੋਂ ਜਬਰਦਸਤੀ ਬੇਦਖਲ ਕਰ ਦਿੱਤਾ |

ਮਲੇਸ਼ੀਆ ਦਾ ਤਿੰਨ ਸਪਰਾਟਲੀ ਟਾਪੂਆਂ ਅਤੇ ਮਹਾਂਦੀਪੀ ਪੱਟੀ ਉੱਤੇ ਦਾਅਵਾ ਹੈ | ਇੱਥੇ ਮਲੇਸ਼ੀਆ ਨੇ ਇੱਕ ਹੋਟਲ ਵੀ ਬਣਾਇਆ ਹੋਇਆ ਹੈ |

ਤਾਇਵਾਨ ਵੀ ਲਗਪਗ ਪੂਰੇ ਦੱਖਣੀ ਚੀਨ ਸਾਗਰ ਅਤੇ ਸਪਰਾਟਲੀ ਟਾਪੂਆਂ ਨੂੰ ਆਪਣਾ ਦਸਦਾ ਹੈ |

ਬਰੁਨੇਈ ਕਿਸੇ ਖਾਸ ਹਿੱਸੇ ਉੱਤੇ ਆਪਣੇ ਦਾਅਵੇ ਦਾ ਨਾਮ ਨਹੀਂ ਲੈਦਾ ਹੈ | ਉਸਦਾ ਦਾਅਵਾ ਸਾਗਰ ਦੇ ਬਾਹਰੀ ਆਰਥਿਕ ਖੇਤਰ ਤੱਕ ਸੀਮਤ ਹੈ |

ਇਸ ਖੇਤਰ ਵਿੱਚ ਸਥਿੱਤ ਇੰਡੋਨੇਸ਼ਿਆ ਦਾ ਨਾਤੁਨਾ ਟਾਪੂਆਂ ਨੂੰ ਲੈ ਕੇ ਦੂਸਰੇ ਦੇਸ਼ਾਂ ਨਾਲ ਵਿਵਾਦ ਹੈ |

ਇਹਨਾਂ ਦੇਸ਼ਾਂ ਦਾ ਦੱਖਣੀ ਚੀਨ ਸਾਗਰ ਵਿੱਚ ਦਾਅਵਾ ਸੰਯੁਕਤ ਰਾਸ਼ਟਰ ਸੰਘ ਦੇ ਸਮੁੰਦਰੀ ਕਾਨੂੰਨ , ਅਧਿਨਿਯਮ 1982 ‘ਤੇ ਅਧਾਰਿਤ ਹੈ , ਜਿਸਦੇ ਤਹਿਤ ਸਮੁੰਦਰੀ ਸੀਮਾ ਨਾਲ ਲਗਦੇ ਦੇਸ਼ਾਂ ਨੂੰ ਬਾਹਰੀ ਆਰਥਿਕ ਖੇਤਰ ਦਾ ਅਧਿਕਾਰ ਦਿੱਤਾ ਗਿਆ ਹੈ | ਕੋਈ ਵੀ ਦੇਸ਼ ਆਪਣੇ ਬਾਹਰੀ ਆਰਥਿਕ ਖੇਤਰ ਦਾ ਸਮੁੰਦਰੀ ਸੰਸਾਧਨਾਂ ਦੇ ਪ੍ਰਯੋਗ ਕਰਨ ਲਈ ਅਧਿਕਾਰਤ ਹੈ |

        ਚੀਨ ਦੱਖਣੀ ਚੀਨ ਸਾਗਰ ਉੱਤੇ ਆਪਣਾ ਸਰਵ-ਅਧਿਕਾਰ ਸਥਾਪਿਤ ਕਰਨਾ ਚਾਹੁੰਦਾ ਹੈ | ਇਸ ਲਈ ਉਹ ਹਰ ਤਰਾਂ ਦੇ ਹੱਥ-ਕੰਡੇ ਆਪਣਾ ਰਿਹਾ ਹੈ | ਸ਼ੁਰੂਆਤੀ ਦੌਰ ਵਿੱਚ ਤਾਂ ਉਸਨੇ ਦਖਣੀ ਚੀਨ ਸਾਗਰ ਦੇ ਛੋਟੇ-ਛੋਟੇ ਦੇਸ਼ਾਂ ਨਾਲ ਗੱਲਬਾਤ ਅਤੇ ਸਮਝੌਤੇ ਕਰਕੇ ਅਤੇ ਹੋਰ ਮੋਰਚਿਆਂ ਉੱਤੇ ਵੀ ਉਹਨਾਂ ਨੂੰ ਆਪਣੇ ਨਾਲ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ | ਪਰ ਪਿਛਲੇ ਕੁਝ ਸਾਲਾਂ ਤੋਂ ਉਸਨੇ ਦਖਣੀ ਚੀਨ ਸਾਗਰ ਦੇ 90 ਪ੍ਰਤੀਸ਼ੱਤ ਹਿੱਸੇ ਉੱਤੇ ਆਪਣਾ ਦਾਅਵਾ ਜਿਤਾ ਕੇ ਇਸ ਖੇਤਰ ਉੱਤੇ ਕਬਜਾ ਕਰਨ ਦੀ ਕਿਰਿਆ ਆਰੰਭ ਕਰ ਦਿੱਤੀ ਹੈ | ਇਸੇ ਕਾਰਣ ਉਸਨੇ ਉੱਥੇ ਗੈਰ-ਕੁਦਰਤੀ ਟਾਪੂ ਅਤੇ ਰਨ-ਵੇ , ਭਵਨ, ਸੈਟੇਲਾਇਟ, ਸੰਚਾਰ-ਐਂਟੀਨਾ ਆਦਿ ਦਾ ਨਿਰਮਾਣ ਕੀਤਾ ਹੈ | ਉਸਨੇ ਆਪਣੇ ਸਾਰੇ ਟਾਪੂਆਂ ਨੂੰ ਲੜਾਕੂ ਵਿਮਾਨ , ਮਿਜਾਇਲ ਅਤੇ ਮਿਜਾਇਲ ਰੱਖਿਆ ਪ੍ਰਣਾਲੀ ਨਾਲ ਲੈਸ ਕੀਤਾ ਹੈ | ਚੀਨ ਨੇ ਦਿਸੰਬਰ 2013 ਦੇ ਬਾਦ 3000 ਏਕੜ ਤੋਂ ਜਿਆਦਾ ਭੂਮੀ ਉੱਤੇ ਆਪਣਾ ਦਾਅਵਾ ਪੇਸ਼ ਕੀਤਾ ਹੈ | ਉਸਦਾ ਇਹ ਦਾਅਵਾ ਪਿਛਲੇ ਚਾਰ ਸਾਲਾਂ ਵਿੱਚ ਕੀਤੇ ਗਏ ਦਾਅਵਿਆਂ ਤੋਂ ਜਿਆਦਾ ਹੈ | ਇਸ ਖੇਤਰ ਵਿੱਚ ਚੀਨ ਦੀਆਂ ਤੀਬਰ ਗਤੀਵਿਧੀਆਂ ਕਾਰਣ ਸ਼ਕਤੀ ਸੰਤੁਲਨ ਚੀਨ ਦੇ ਪੱਖ ਵਿੱਚ ਵੱਧਦਾ ਜਾ ਰਿਹਾ ਹੈ | ਵਿਵਾਦਾਂ ਵਾਲੇ ਟਾਪੂਆਂ ਉੱਤੇ ਚੀਨੀ ਸੈਨਾ ਦੀ ਮੌਜੂਦਗੀ ਨਿਸ਼ਚਿਤ ਹੀ ਚੀਨ ਦੀ ਮਾਰਕ-ਯੋਗਤਾ ਨੂੰ ਦਖਣੀ ਅਤੇ ਪੂਰਬੀ ਏਸ਼ੀਆ ਵਿੱਚ ਲਗਪਗ 1000 ਕਿਲੋਮੀਟਰ ਤੱਕ ਵਧਾ ਦੇਵੇਗੀ |

        ਚੀਨ ਦੀਆਂ ਅਜਿਹੀਆਂ ਵਧਦੀਆਂ ਗਤੀਵਿਧੀਆਂ ਕਾਰਣ ਪ੍ਰਭਾਵਿਤ ਰਾਸ਼ਟਰ ਸਮੇਂ-ਸਮੇਂ ਤੇ ਇਸਦਾ ਵਿਰੋਧ ਕਰਦੇ ਰਹੇ ਹਨ | 1995 ਵਿੱਚ ਚੀਨ ਨੇ ਮਿਸਚੀਫ਼ ਟਾਪੂ ਉੱਤੇ ( ਜੋ ਫਿਲੀਪੀੰਸ ਦੇ ਕਬਜੇ ਵਿੱਚ ਸੀ ) ਕਬਜਾ ਕਰਕੇ ਮਛੇਰਿਆਂ ਲਈ ਆਸਰਾ-ਸਥਲ ਬਣਾ ਲਿਆ | ਇਸਦਾ ਪ੍ਰਯੋਗ ਉਹ ਨੌ-ਸੈਨਿਕ ਸਮੁੰਦਰੀ ਆਵਾਜਾਹੀ ਉੱਤੇ ਨਜਰ ਰੱਖਣ ਲਈ ਕਰਨ ਲੱਗਾ | ਚੀਨ ਦੀ ਇਸ ਹਰਕਤ ਦੀ ਸ਼ਿਕਾਇਤ ਫ਼ਿਲੀਪੀੰਸ ਨੇ ਆਸੀਆਨ ਦੇਸ਼ਾਂ ਦੇ ਸਾਹਮਣੇ ਕੀਤੀ | ਪਰ ਚੀਨ ਨੇ ਇਸਨੂੰ ਨਕਾਰਦੇ ਹੋਏ ਆਪਣੀ ਪਕੜ ਹੋਰ ਵੀ ਮਜਬੂਤ ਕਰ ਲਈ | 2009 ਵਿੱਚ ਚੀਨ ਨੇ ਸੰਯੁਕਤ ਰਾਸ਼ਟਰ ਸੰਘ ਨੂੰ ਇੱਕ ਨਕਸ਼ਾ ਸੌਂਪਿਆ ਜਿਸ ਵਿੱਚ ਨਾਈਨ ਡੈਸ਼ ਲਾਈਨ ਦੇ ਅੰਦਰ ਆਉਣ ਵਾਲੇ ਟਾਪੂਆਂ ਅਤੇ ਜਲ ਖੇਤਰ ਉੱਤੇ ਆਪਣਾ ਦਾਅਵਾ ਹੋਣ ਦੀ ਗੱਲ ਕਹੀ ਗਈ ਸੀ |

ਸਾਲ 2013 ਵਿੱਚ ਫਿਲੀਪੀੰਸ ਇਸ ਝਗੜੇ ਨੂੰ ਅੰਤਰਰਾਸ਼ਟਰੀ ਅਦਾਲਤ ਵਿੱਚ ਲੈ ਗਿਆ | 12 ਜੁਲਾਈ, 2016 ਨੂੰ ਅਦਾਲਤ ਨੇ ਬਹੁਤ ਸਾਰੇ ਪਹਿਲੂਆਂ ਉੱਤੇ ਧਿਆਨ ਕਰਦੇ ਹੋਏ ਫੈਸਲਾ ਸੁਣਾਇਆ | ਸੰਯੁਕਤ ਰਾਸ਼ਟਰ ਦੇ ਸਮੁੰਦਰੀ ਕਾਨੂੰਨ ਸਬੰਧੀ ਨੀਯਮ ਅਨੁਛੇਦ 296 ਅਤੇ ਅਠਵੀੰ ਅਨੁਸੂਚੀ ਦੀ ਧਾਰਾ 11 ਦੇ ਤਹਿਤ ਫੈਸਲਾ ਅੰਤਿਮ ਅਤੇ ਬਾਧਕਾਰੀ ਹੈ | ਅਦਾਲਤ ਨੇ ਫੈਸਲਾ ਦਿੰਦੇ ਹੋਏ ਸਪਸ਼ਟ ਕਿਹਾ ਕਿ – “ ਚੀਨ ਦਾ ਦੱਖਣੀ ਚੀਨ ਸਾਗਰ ਦੇ ਜਲ ਅਤੇ ਕੁਦਰਤੀ ਸਾਧਨਾਂ ਤੇ ਇਤਿਹਾਸਿਕ ਅਧਿਕਾਰ ਨਹੀਂ ਹੈ | ਵਿਵਾਦ ਵਾਲੇ ਇਲਾਕੇ ਦਾ ਕੋਈ ਵੀ ਟਾਪੂ ਚੀਨ ਦੇ ਵਿਸਤਾਰ ਕੀਤੇ ਹੋਏ ਸਮੁੰਦਰੀ ਖੇਤਰ ਦੇ ਅਧੀਨ ਨਹੀਂ ਆਏਗਾ | ਚੀਨ ਨੇ ਫ਼ਿਲੀਪੀੰਸ ਦੇ ਵਿਸ਼ੇਸ਼ ਆਰਥਿਕ ਜੋਨ ਵਿੱਚ ਕੁਦਰਤੀ ਸਾਧਨਾਂ ਦਾ ਦੋਹਨ ਕਰਕੇ ਉਸਦੀ ਪ੍ਰਭੂਸੱਤਾ ਦਾ ਹਰਨ ਕੀਤਾ ਹੈ | ਅਵੈਧ ਤਰੀਕੇ ਨਾਲ ਉਸਦੇ ਮਛੁਆਰਿਆਂ ਨੂੰ ਰੋਕਿਆ ਹੈ ਅਤੇ ਕਈ ਮੌਕਿਆਂ ਤੇ ਉਸਦੇ ਜਹਾਜਾਂ ਨੇ ਟਕਰਾਵ ਦਾ ਸੰਕਟ ਪੈਦਾ ਕੀਤਾ ਹੈ ” | ਅਦਾਲਤ ਨੇ ਇਹ ਵੀ ਦੇਖਿਆ ਕਿ ਚੀਨ ਸਮੁੰਦਰੀ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਹੀ ਵਿਸ਼ੇਸ਼ ਆਰਥਿਕ ਖੇਤਰ ਵਿਚ ਵੱਡੇ ਗੈਰ-ਕੁਦਰਤੀ ਟਾਪੂਆਂ ਦਾ ਨਿਰਮਾਣ ਕਰਕੇ ਅਸਲੀ ਪਰਿਸਥਿਤੀਆਂ ਵਿੱਚ ਬਦਲਾਵ ਲਿਆ ਰਿਹਾ ਹੈ | ਚੀਨ ਦੇ ਰੌਬੀਲੇ ਰੁੱਖ ਅਤੇ ਉਸਦੀਆਂ ਸ਼ੱਕੀ ਗਤੀਵਿਧੀਆਂ ਦੇ ਕਾਰਣ ਦੱਖਣੀ ਚੀਨ ਸਾਗਰ ਵਿੱਚ ਖੇਤਰੀ ਅਸਥਿਰਤਾ ਪੈਦਾ ਹੋਣ ਦੇ ਨਾਲ ਹੀ ਯੁੱਧ-ਭੂਮੀ ਦਾ ਇੱਕ ਨਵਾਂ ਕੇਂਦਰ ਬਣਦਾ ਜਾ ਰਿਹਾ ਹੈ |

ਅਦਾਲਤ ਦੇ ਇਸ ਫੈਸਲੇ ਨੂੰ ਨਕਾਰਦੇ ਹੋਏ ਚੀਨ ਨੇ ਇਸਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ | ਇਸ ਫੈਸਲੇ ਨੂੰ ਨਕਾਰਣ ਤੋਂ ਬਾਅਦ ਉਸਨੇ ਪੂਰੇ ਵਿਵਾਦਤ ਖੇਤਰ ਵਿੱਚ ਏਅਰ-ਡਿਫੈਂਸ ਜ਼ੋਨ ਬਨਾਉਣ ਦਾ ਐਲਾਨ ਕੀਤਾ, ਜਿਸਦੇ ਤਹਿਤ ਕੋਈ ਵੀ ਸੈਨਿਕ ਯਾਤਰੀ ਜਹਾਜ ਚੀਨ ਦੀ ਇਜ਼ਾਜਤ ਤੋਂ ਬਿਣਾ ਇਸ ਖੇਤਰ ਵਿੱਚ ਦਾਖਿਲ ਨਹੀਂ ਹੋ ਸਕੇਗਾ | ਸਮੁੰਦਰੀ ਨਿਗਰਾਨੀ ਨੂੰ ਜਿਆਦਾ ਮਜਬੂਤ ਬਨਾਉਣ ਲਈ ਚੀਨ ਨੇ ਗਾਓਫ਼ੇਨ-3 ਨਾਮ ਦਾ ਸੈਟੇਲਾਇਟ ਛੱਡਿਆ ਹੈ | ਸੈਟੇਲਾਇਟ ਵਿੱਚ ਲੱਗੇ ਕੈਮਰੇ ਕਿਸੇ ਵੀ ਤਰਾਂ ਦੇ ਮੌਸਮ ਵਿੱਚ ਇੱਕ ਮੀਟਰ ਦੀ ਲੰਬਾਈ ਵਾਲੀ ਵਸਤੂ ਦੀ ਫੋਟੋ ਲੈਣ ਦੇ ਯੋਗ ਹਨ | ਗਾਓਫ਼ੇਨ-3 ਸਮੁੰਦਰੀ ਮੌਸਮ, ਟਾਪੂਆ ਦੀ ਸਥਿਤੀ, ਆਣ-ਜਾਣ ਵਾਲੇ ਜਹਾਜਾਂ ਤੇ ਨਜਰ ਰੱਖਣ ਦੇ ਨਾਲ ਹੀ ਚੀਨ ਦੀ ਸਮੁੰਦਰੀ ਸੀਮਾਵਾਂ ਦੀ ਰੱਖਿਆ ਲਈ ਵੀ ਬਹੁਤ ਮਹੱਤਵਪੂਰਨ ਹੈ |

ਚੀਨ ਦੀ ਅਜਿਹੀ ਚੇਤਾਵਨੀ ਤੋਂ ਬਾਅਦ ਅਤੇ ਅਦਾਲਤ ਦੇ ਫੈਸਲੇ ਤੋਂ ਹੌਂਸਲਾ ਪਾ ਕੇ ਫ਼ਿਲੀਪੀੰਸ ਸਰਕਾਰ ਨੇ ਖੇਤਰ ਦੀ ਸੁਰੱਖਿਆ ਲਈ ਸੈਨਿਕ ਤੈਨਾਤੀ ਵਧਾਉਣ ਦਾ ਨਿਰਣਾ ਲਿਆ ਹੈ |

ਇੰਡੋਨੇਸ਼ੀਆ ਨੇ ਚੀਨ ਸਾਗਰ ਦੇ ਨਾਤੁਨਾ ਟਾਪੂਆਂ ਦੀ ਸੁਰੱਖਿਆ ਲਈ ਯੁੱਧ-ਪੋਤ, ਐਫ-15 ਲੜਾਕੂ ਜਹਾਜ, ਮਿਜਾਇਲ, ਰਡਾਰ ਅਤੇ ਡ੍ਰੋੰਨ ਵਿਮਾਨ ਤੈਨਾਤ ਕਰਨ ਦਾ ਫੈਸਲਾ ਕੀਤਾ ਹੈ |

ਤਾਇਵਾਨ ਨੇ ਵੀ ਆਪਣੀ ਸਮੁੰਦਰੀ ਸੁਰੱਖਿਆ ਲਈ ਇੱਕ ਯੁੱਧਪੋਤ ਸਪਰਾਟਲੀ ਟਾਪੂਆਂ ਦੀ ਲੜੀ ਵਿੱਚ ਸਥਿੱਤ ਤੇਇਪਿੰਗ ਟਾਪੂ ਉੱਤੇ ਤੈਨਾਤ ਕਰਨ ਦਾ ਨਿਰਣਾ ਲਿਆ ਹੈ |

ਵੀਅਤਨਾਮ ਨੇ ਲਾਂਚਰ ਤੈਨਾਤ ਕਰਕੇ ਸਪਰਾਟਲੀ ਟਾਪੂ ਨੂੰ ਨਿਸ਼ਾਨੇ ਤੇ ਲੈ ਲਿਆ ਹੈ | ਚੀਨ ਦੇ ਅੜੀਅਲ ਰਵਈਏ ਕਾਰਣ ਹੀ ਅਜਿਹੀ ਜਟਿਲ ਸਥਿਤੀ ਪੈਦਾ ਹੋਈ ਹੈ |

ਸਾਮਰਿਕ,ਆਰਥਿਕ ਅਤੇ ਭੂਗੋਲਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਹੋਣ ਕਾਰਣ ਦੱਖਣੀ ਚੀਨ ਸਾਗਰ ਦੇ ਸਮੁੰਦਰੀ ਮਾਰਗ ਤੇ ਅਨੇਕ ਦੇਸ਼ਾਂ ਦੀ ਹੋਂਦ ਟਿਕੀ ਹੋਈ ਹੈ | ਉਹਨਾਂ ਦਾ ਵਿਆਪਕ ਹਿੱਤ ਇਸ ਮਾਰਗ ਉੱਤੇ ਨਿਰਭਰ ਹੈ | ਜਿਆਦਾਤਰ ਦੇਸ਼ਾਂ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਇਸਨੂੰ ਖੇਤਰ ਵਿੱਚ ਸ਼ਾਂਤੀ ਸਥਾਪਨਾ ਕਰਨ ਦਾ ਮਜਬੂਤ ਰਸਤਾ ਦੱਸਿਆ | ਪਰ ਚੀਨ ਹੈ ਕਿ ਮੰਨਦਾ ਹੀ ਨਹੀਂ |

 

__________________________________